Sunday, September 26, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 20

ਕਾਂਡ 20

ਵਾਪਸ ਆ ਕੇ ਇਕ ਵਾਰ ਫਿਰ ਰੋਣਾ ਧੋਣਾ ਪੈ ਗਿਆਰਿਸ਼ਤੇਦਾਰ ਫਿਰ ਆਉਣੇ ਸ਼ੁਰੂ ਹੋ ਗਏ ਪਰ ਛੇਤੀਂ ਹੀ ਹਟ ਗਏ ਤੇ ਜ਼ਿੰਦਗੀ ਆਮ ਵਾਂਗ ਹੋਣ ਲੱਗੀਮੇਰੀਆਂ ਛੁੱਟੀਆਂ ਹਾਲੇ ਪਈਆਂ ਸਨਪਹਿਲਾਂ ਦਿਲ ਕਰਦਾ ਸੀ ਕਿ ਬਰੈਡਫੀਲਡ ਫੋਨ ਕਰਕੇ ਛੁੱਟੀਆਂ ਕੈਂਸਲ ਕਰਵਾ ਦੇਵਾਂ ਤੇ ਕੰਮ ਤੇ ਚਲੇ ਜਾਵਾਂ ਪਰ ਫਿਰ ਸੋਚਿਆ ਕਿ ਕੰਮ ਤੇ ਜਾ ਕੇ ਕਿਹੜਾ ਦਿਲ ਲੱਗਣਾ ਸੀ

-----

ਮੈਨੂੰ ਰਵੀ ਦੇ ਵਿਆਹ ਕਰਾ ਲੈਣ ਦੀ ਖ਼ਬਰ ਹਾਲੇ ਵੀ ਸੁੰਨ ਕਰੀ ਜਾ ਰਹੀ ਸੀਜਿੰਨਾ ਮੈਂ ਰਵੀ ਨੂੰ ਨਫ਼ਰਤ ਕਰਦੀ ਓਨੇ ਹੀ ਮੈਨੂੰ ਉਸ ਦੇ ਸੁਫ਼ਨੇ ਜ਼ਿਆਦਾ ਆਉਂਦੇਕਦੇ ਸੋਚਦੀ ਕਿ ਇਕ ਵਾਰ ਮਿਲੇ ਤਾਂ ਸਹੀਉਸ ਨੂੰ ਭਗੌੜਾ ਹੋਣ ਦਾ ਮਿਹਣਾ ਹੀ ਮਾਰਾਂ ਪਰ ਫਿਰ ਸੋਚਣ ਲੱਗਦੀ ਕਿ ਹੁਣ ਮੈਨੂੰ ਉਸ ਦੀ ਸ਼ਕਲ ਵੇਖਣਾ ਵੀ ਪਸੰਦ ਨਹੀਂ ਸੀ

-----

ਜ਼ਿੰਦਗੀ ਆਮ ਵਾਂਗ ਹੋਈ ਤਾਂ ਇਕ ਦਿਨ ਸੰਧੂ ਅੰਕਲ-ਅੰਟੀ ਵਿਸ਼ੇਸ਼ ਤੌਰ ਤੇ ਸਾਡੇ ਘਰ ਆਏਵੈਸੇ ਤਾਂ ਉਹ ਨੀਤਾ ਦੇ ਸੱਸ ਸਹੁਰਾ ਸਨ ਤੇ ਆਉਂਦੇ ਹੀ ਰਹਿੰਦੇ ਸਨ ਪਰ ਉਸ ਦਿਨ ਖ਼ਾਸ ਆਏ ਸਨਪਹਿਲਾਂ ਫ਼ੋਨ ਕੀਤਾ ਤੇ ਫਿਰ ਘੰਟੇ ਬਾਅਦ ਆ ਵੀ ਗਏਅੰਟੀ ਮੰਮੀ ਨੂੰ ਬੋਲੀ, ‘‘ਭੈਣ ਜੀ, ਕੰਵਲ ਦਾ ਕੁਝ ਕਰੋ, ਸਾਰੀ ਉਮਰ ਇਵੇਂ ਹੀ ਕੱਢੇਗੀ?’’

‘‘ਕੀ ਕਰੀਏ ਭੈਣ ਜੀ, ਏਹਦੇ ਡੈਡੀ ਤਾਂ ਚਾਹੁੰਦੇ ਸੀ ਕਿ ਕਿਸੇ ਕੰਢੇ ਲੱਗ ਜੇ, ਵਿਆਹ ਕਰਾ ਲਏ,....ਕੋਈ ਮੁੰਡਾ ਮਿਲੇ ਤਾਂ ਦੇਖੀਏ ਵੀ...’’

‘‘ਮੁੰਡਾ ਤਾਂ ਹੈ ਵੇ, ਅਕਾਊਟੈਂਟ ਏ, ਬਹੁਤ ਵੱਡੀ ਫਰਮ ਦਾ ਮਾਲਕ ਏ, ਵਾਈਫ਼ ਸੀ ਛੱਡ ਗਈ, ਦੋ ਬੱਚੇ ਨੇ, ਮਾਂ ਨਾਲ ਈ ਰਹਿੰਦੇ ਨੇ’’

ਉਨ੍ਹਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਜਿਹੀ ਰਹਿ ਗਈਸੋਚਿਆ ਕਿ ਹੁਣ ਦੋ ਬੱਚਿਆਂ ਦਾ ਪਿਓ ਈ ਰਹਿ ਗਿਆ ਮੇਰੇ ਲਈਫਿਰ ਖ਼ਿਆਲ ਆਇਆ ਕਿ ਹੁਣ ਮੈਂ ਵੀ ਤਾਂ ਦਸ ਸਾਲ ਦੀ ਧੀ ਦੀ ਮਾਂ ਹਾਂਸੰਧੂ ਅੰਕਲ ਨੂੰ ਮੇਰੇ ਵਿਆਹ ਦੀ ਪਈ ਰਹਿੰਦੀ ਸੀਮੈਂ ਨਾਂਹ ਕਰਦੀ ਆਈ ਸੀਹੁਣ ਸਭ ਨੂੰ ਪਤਾ ਚਲ ਗਿਆ ਕਿ ਰਵੀ ਨੇ ਵਿਆਹ ਕਰਾ ਲਿਆ ਸੀ ਤਾਂ ਉਹ ਵਿਆਹ ਦੀ ਸਲਾਹ ਦੇਣ ਦਾ ਵਧੇਰੇ ਹੱਕ ਸਮਝਣ ਲੱਗ ਪਏ ਸਨਮੰਮੀ ਨੇ ਉਨ੍ਹਾਂ ਨੂੰ ਆਖਿਆ, ‘‘ਕੰਵਲ ਤੁਹਾਡੇ ਕੋਲ ਈ ਬੈਠੀ ਏ, ਏਹਨੂੰ ਪੁੱਛ ਲਓ ਭਾਈ’’

‘‘ਇਹਨੂੰ ਪੁੱਛਦਿਆਂ ਤਾਂ ਭੈਣ ਜੀ ਆਹ ਟਾਈਮ ਆ ਗਿਆ’’

-----

ਮੈਨੂੰ ਅੰਟੀ ਦੀ ਗੱਲ ਦੀ ਪੂਰੀ ਸਮਝ ਨਾ ਪਈਇਹ ਸੰਧੂ ਜੋੜੀ ਵੀ ਅਜੀਬ ਸੀਕਦੇ ਮੇਰੇ ਪ੍ਰਤੀ ਬਹੁਤ ਪਿਆਰ ਵਿਖਾਉਂਦੇ ਤੇ ਕਦੇ ਮੈਨੂੰ ਇਵੇਂ ਜਾਪਣ ਲੱਗਦਾ ਕਿ ਇਹ ਮੈਨੂੰ ਬਿਲਕੁੱਲ ਪਸੰਦ ਨਹੀਂ ਕਰਦੇ

ਨੀਤਾ ਦੀ ਸੱਸ ਜਿਵੇਂ ਆਲੂ ਰੋੜ ਕੇ ਚਲੇ ਗਈਮੈਂ ਵਿਆਹ ਬਾਰੇ ਹੁਣ ਗੰਭੀਰ ਹੋ ਕੇ ਸੋਚਣ ਲੱਗੀਉਹੋ ਪਹਿਲਾਂ ਵਾਲੇ ਅੜਿੱਕੇ ਹੀ ਮੇਰੀ ਸੋਚ ਵਿਚ ਪੈ ਰਹੇ ਸਨ ਕਿ ਬੇਗਾਨਾ ਆਦਮੀ ਪਰੀ ਨੂੰ ਧੀ ਕਿਵੇਂ ਸਮਝੇਗਾਮੈਨੂੰ ਪਤੀ ਮਿਲ ਸਕਦਾ ਸੀ, ਪਰੀ ਨੂੰ ਪਿਤਾ ਨਹੀਂ ਸੀ ਮਿਲਣਾਹੁਣ ਪਰੀ ਨੂੰ ਮੰਮੀ ਕੋਲ ਵੀ ਨਹੀਂ ਸੀ ਛੱਡ ਸਕਦੀਪਰੀ ਵੱਡੀ ਹੋ ਚੁੱਕੀ ਸੀ ਤੇ ਮੰਮੀ ਵੀ ਪਹਿਲਾਂ ਵਰਗੀ ਸਿਹਤ ਵਾਲੀ ਨਹੀਂ ਸੀ ਰਹੀਫਿਰ ਸੋਚਣ ਲੱਗਦੀ ਕਿ ਵਿਅਹ ਕਰਾਉਣਾ ਵੀ ਤਾਂ ਜ਼ਰੂਰੀ ਸੀਰਵੀ ਦੀ ਉਡੀਕ ਤਾਂ ਹੁਣ ਰਹੀ ਨਹੀਂ ਸੀਇਕ ਵਾਰ ਸੋਚਾਂ ਦੀ ਲੜੀ ਜੁੜਦੀ ਤਾਂ ਜੁੜਦੀ ਚਲੇ ਜਾਂਦੀ

-----

ਐਂਡੀ ਵੇਲੇ ਮਨ ਉਲਾਰ ਤਾਂ ਹੋਇਆ ਸੀ ਪਰ ਬਾਅਦ ਵਿਚ ਖ਼ੁਦ ਨੂੰ ਕੋਸਣ ਵੀ ਲੱਗਦੀ ਕਿ ਕਿਸ ਰਸਤੇ ਤੁਰ ਪਈ ਸੀ ਮੈਂਹੁਣ ਅਕਾਊਂਟੈਂਟ ਦੀ ਦੱਸ ਪਈ ਤਾਂ ਇੱਕ ਵਾਰ ਫਿਰ ਨਿੱਠ ਕੇ ਵਿਚਾਰ ਕੀਤਾ ਸੀ ਪੂਰੇ ਹਾਲਾਤ ਬਾਰੇ ਪਰ ਮਨ ਨਹੀਂ ਸੀ ਮੰਨਦਾਮੰਮੀ ਮੰਨ ਗਈ ਸੀਉਹ ਤਾਂ ਮੰਨੀ ਹੀ ਰਹਿੰਦੀ ਸੀਮੈਂ ਵੀ ਇਹ ਮੁੰਡਾ ਵੇਖਣ ਦਾ ਵਿਚਾਰ ਬਣਾ ਹੀ ਲਿਆ। ਸਭ ਨੇ ਸਲਾਹ ਕੀਤੀ ਕਿ ਮੁੰਡੇ ਨਾਲ ਬੈਠ ਕੇ ਗੱਲ ਕਰਨ ਥਾਵੇਂ ਉਸ ਨੂੰ ਪਹਿਲਾਂ ਦੂਰੋਂ ਹੀ ਵੇਖਿਆ ਜਾਵੇਸ਼ੌਪਿੰਗ ਸੈਂਟਰ ਵਿਚ ਕਿਸੇ ਬਹਾਨੇ ਮੁੰਡੇ ਨੂੰ ਸੱਦ ਲਿਆ ਗਿਆਮੈਂ ਤੇ ਮੰਮੀ ਵੀ ਚਲੇ ਗਈਆਂਮੈਂ ਘਰੋਂ ਸੋਚ ਕੇ ਗਈ ਸੀ ਕਿ ਪਰੀ ਦਾ ਬਹਾਨਾ ਕਰਕੇ ਮੈਂ ਨਾਂਹ ਕਰ ਦੇਵਾਂਗੀਮੈਨੂੰ ਅੰਟੀ ਨੇ ਦੂਰੋਂ ਮੁੰਡਾ ਵਿਖਾਇਆਮੁੰਡਾ ਕਾਹਦਾ ਸੀ ਜਿਵੇਂ ਗੁੱਡਾ ਹੋਵੇਮੇਰੇ ਨਾਲੋਂ ਵੀ ਮਧਰਾ ਸੀਰਵੀ ਦੇ ਤਾਂ ਪਾਂ ਪਾਸਕ ਵੀ ਨਹੀਂ ਸੀਉਸ ਨੂੰ ਵੇਖ ਕੇ ਮੇਰਾ ਹਾਸਾ ਨਿਕਲ ਗਿਆਅੰਟੀ ਬੋਲੀ, ‘‘ਕੀ ਨੁਕਸ ਏ ਏਸ ਮੁੰਡੇ ?’’

‘‘ਇਹ ਮੁੰਡਾ ਥੋੜ੍ਹੋ ਏ, ਇਹ ਤਾਂ ਅੱਧਾ ਏ, ਇਹੋ ਜਿਹੇ ਦੋ ਲੱਭੋ ਤਾਂ ਮੈਂ ਵਿਆਹ ਕਰਾਊਂ’’

ਮੇਰਾ ਮਜ਼ਾਕ ਅੰਟੀ ਨੂੰ ਪਸੰਦ ਨਾ ਆਇਆਬਾਅਦ ਵਿਚ ਮੰਮੀ ਵੀ ਲੜਦੀ ਰਹੀ ਮੇਰੇ ਨਾਲ ਕਿ ਜੇ ਨਾਂਹ ਹੀ ਕਰਨੀ ਸੀ ਤਾਂ ਕਿਸੇ ਢੰਗ ਨਾਲ ਕਰਦੀ

ਕੁਝ ਦਿਨਾਂ ਬਾਅਦ ਉਨ੍ਹਾਂ ਨੇ ਇਕ ਹੋਰ ਮੁੰਡੇ ਦੀ ਦੱਸ ਪਾਈਅੰਟੀ ਆਖ ਰਹੀ ਸੀ, ‘‘ਐਤਕੀਂ ਮੁੰਡਾ ਸੰਧੂਆਂ ਦਾ ਏ, ਜੇ ਚਾਰੇ ਖ਼ਾਨੇ ਚਿੱਤ ਨਾ ਹੋ ਗਈ ਤਾਂ ਦੱਸੀਂ’’

ਉਹ ਮੇਰੇ ਵਿਆਹ ਦੀ ਲੋੜ ਤੋਂ ਵਧੇਰੇ ਹੀ ਫ਼ਿਕਰ ਕਰੀ ਜਾ ਰਹੇ ਸਨਕਦੇ-ਕਦੇ ਮੈਨੂੰ ਲੱਗਦਾ ਕਿ ਉਨ੍ਹਾਂ ਲਈ ਮੇਰਾ ਇਕੱਲੀ ਰਹਿਣਾ ਬੇਇੱਜ਼ਤੀ ਦਾ ਕਾਰਣ ਬਣਦਾ ਹੋਵੇ ਜਾਂ ਕੁਝ ਹੋਰਉਨ੍ਹਾਂ ਦੀ ਇਸ ਮੁੰਡੇ ਬਾਰੇ ਦੱਸ ਵੀ ਅਧੂਰੀ ਰਹਿ ਗਈ ਤਾਂ ਮੈਂ ਸ਼ੁਕਰ ਮਨਾਇਆਹੋਰ ਪਾਸੇ ਗੱਲ ਤੋਰਨ ਲੱਗੇ ਤਾਂ ਮੈਂ ਆਖਿਆ, ‘‘ਅੰਟੀ ਜੀ, ਸਾਲ ਕੁ ਠਹਿਰ ਜਾਓ, ਹਾਲੇ ਮੈਂ ਡੈਡੀ ਬਾਰੇ ਈ ਸੋਚੀ ਜਾਨੀਂ ਆਂ’’

-----

ਮੈਂ ਕੰਮ ਉਪਰ ਵਾਪਸ ਗਈ ਤਾਂ ਮੇਰੀਆਂ ਵਾਕਿਫ਼ ਕੁੜੀਆਂ ਡੈਡੀ ਦਾ ਅਫ਼ਸੋਸ ਕਰਨ ਆਉਂਦੀਆਂ ਰਹੀਆਂਕੁਝ ਕੁ ਬੰਦੇ ਵੀ ਮੇਰੇ ਕੋਲ ਆਏਐਂਡੀ ਵੀ ਆਇਆਐਂਡੀ ਨਾਲ ਮੈਂ ਸਾਰੇ ਸੰਬੰਧ ਤੋੜ ਲਏ ਸਨਅਸੀਂ ਸਿਰਫ਼ ਕੰਮ ਨਾਲ ਸੰਬੰਧਤ ਹੀ ਗੱਲ ਕਰਦੇਉਹ ਹਾਲੇ ਵੀ ਮੇਰਾ ਸੁਪਰਵਾਈਜ਼ਰ ਸੀਉਸ ਨੇ ਪੁਰਾਣੀ ਗੱਲ ਕਦੇ ਨਹੀਂ ਸੀ ਚਿਤਾਰੀਮੁਸਕਰਾ ਕੇ ਗੱਲ ਕਰਦਾ ਤੇ ਅੱਗੇ ਲੰਘ ਜਾਂਦਾਹੁਣ ਕੁਝ ਦੇਰ ਤੋਂ ਉਹ ਮੈਰੀ ਨਾਲ ਬਾਹਰ ਵੀ ਜਾਣ ਲੱਗਿਆ ਸੀ

-----

ਇਕ ਦਿਨ ਇਕ ਸ਼ੁਕੀਨ ਜਿਹਾ ਬੰਦਾ ਅਫ਼ਸੋਸ ਕਰਨ ਆਇਆ ਜਿਸ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਵੇਖਿਆਉਸ ਦੇ ਬੈਜ ਉਪਰ ਹੈਰੀ ਧਨੋਆਲਿਖਿਆ ਹੋਇਆ ਸੀਉਸ ਨੇ ਆਪਣੇ ਬੈਜ ਵੱਲ ਇਸ਼ਾਰਾ ਕਰਕੇ ਆਪਣੇ ਨਾਂ ਦਾ ਅਹਿਸਾਸ ਕਰਵਾਇਆ ਤੇ ਆਖਣ ਲੱਗਾ, ਮੈਂ ਪੇਅ ਸ਼ੈਕਸਨ ਵਿਚ ਹਾਂ, ਤੁਸੀਂ ਮੈਨੂੰ ਨਹੀਂ ਜਾਣਦੇ, ਮੈਂ ਤੁਹਾਡੇ ਡੈਡੀ ਨੂੰ ਮਿਲ ਚੁੱਕਿਆਂ, ਉਹ ਮੇਰੇ ਡੈਡੀ ਨਾਲ ਕੰਮ ਕਰਦੇ ਹੁੰਦੇ ਸਨ, ਹੀ ਵੌਜ਼ ਏ ਨਾਈਸ ਮੈਨ, ਜਦੋਂ ਦੀ ਉਨ੍ਹਾਂ ਦੀ ਡੈੱਥ ਹੋਈ ਏ ਸਾਡੇ ਘਰ ਵਿਚ ਉਨ੍ਹਾਂ ਦੀਆਂ ਗੱਲਾਂ ਈ ਹੋਈ ਜਾਂਦੀਆਂ ਨੇਆਏ ਐਮ ਰੀਅਲੀ ਸੌਰੀ ਔਨ ਹਿਜ਼ ਡੈੱਥ! ....ਚੰਗੇ ਬੰਦੇ ਕਿਥੋਂ ਮਿਲਦੇ ਨੇ!

ਥੈਂਕਸ, ਡੈਡੀ ਬਹੁਤ ਚੰਗੇ ਹਿਉਮਨ ਬੀਇੰਗ ਸੀਗੇ, ਹੀ ਵੌਜ਼ ਬੈਸਟ ਡੈਡ ਐਜ਼ ਵੈੱਲ।

ਸ਼ੋਅਰ, ਸ਼ੋਅਰ।

ਮੈਂ ਕੰਪਿਊਟਰ ਉਪਰ ਕੋਈ ਕੰਮ ਕਰ ਰਹੀ ਸੀ ਜਦ ਉਹ ਆਇਆਉਸ ਨਾਲ ਗੱਲ ਕਰਦੇ ਸਮੇਂ ਹੱਥਲਾ ਕੰਮ ਛੱਡ ਕੇ ਖੜ੍ਹ ਗਈ ਸੀਉਸ ਨੇ ਪੁੱਛਿਆ, "ਹਾਲੇ ਟੌਟਨਹੈਮ ਈ ਰਹਿੰਦੇ ਓ?

ਹਾਂ।

ਮੇਰੇ ਪੇਰਿੰਟਸ ਵਲਥਮ ਸਟੋਅ ਰਹਿੰਦੇ ਨੇ ਪਰ ਮੈਂ ਪਟਨੀ ਰਹਿੰਨਾ, ਕੰਮ ਤੋਂ ਵੌਕਿੰਗ ਡਿਸਟੈਂਸ ਤੇ ਹੀਕਿਵੇਂ ਏ ਤੁਹਾਡਾ ਕੰਮ, ਹੈਪੀ ਓ?

ਹਾਂ, ਨੋ ਕੰਪਲੇਂਟ।

ਕਲੈਰੀਕਲ ਸਟਾਫ ਵਿਚ ਆ ਜਾਓ ਜੇ ਦਿਲ ਕਰਦਾ ਏ ਤਾਂ, ....ਕੰਮ ਜ਼ਰਾ ਸੌਖਾ ਏ।

ਪਰ ਉੱਥੇ ਮਗਜ਼ਮਾਰੀ ਬਹੁਤ ਕਰਨੀ ਪੈਂਦੀ ਏ, ਆਏ ਐਮ ਨੌਟ ਦੈਟ ਬਰੇਨੀ।

ਯੂ ਆਰ ਬਰੇਨੀ ਐਂਡ ਬਿਊਟੀਫੁਲ, ਆਏ ਬਿੱਟ!

-----

ਮੈਂ ਉਸ ਵੱਲ ਵੇਖਿਆਉਹ ਮੁਸਕਰਾਈ ਜਾ ਰਿਹਾ ਸੀਉਹ ਮੁੜ ਕੇ ਗੰਭੀਰ ਹੋਇਆ ਤੇ ਡੈਡੀ ਦਾ ਫਿਰ ਅਫਸੋਸ ਕਰਦਾ ਚਲਾ ਗਿਆਮੈਂ ਫਿਰ ਤੋਂ ਆਪਣੇ ਕੰਮ ਲੱਗ ਗਈਹੈਰੀ ਗਿਆ ਪਰ ਸੁਹਣੀ ਜਿਹੀ ਖ਼ੁਸ਼ਬੂ ਛੱਡ ਗਿਆਮੈਂ ਸੋਚਣ ਲੱਗੀ ਕਿ ਕਿਹੜਾ ਇਤਰ ਵਰਤਦਾ ਹੋਇਆਮੈਨੂੰ ਉਦੋਂ ਹੀ ਖ਼ਿਆਲ ਆਇਆ ਕਿ ਰਵੀ ਕੋਈ ਪਰਫਿਊਮ ਲਾਉਂਦਾ ਹੀ ਨਹੀਂ ਸੀਆਖਿਆ ਕਰਦਾ, ਆਦਮੀ ਨੂੰ ਨੈਚਰਲ ਹੋਣਾ ਚਾਹੀਦਾ ਐ।

ਹੈਰੀ ਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆਉਹ ਅਚਾਨਕ ਹੀ ਆ ਪ੍ਰਗਟ ਹੋਇਆ ਸੀਕਲੈਰੀਕਲ ਸਟਾਫ਼ ਸਭ ਤੋਂ ਉਪਰਲੀ ਮੰਜ਼ਲ ਤੇ ਸੀਉਨ੍ਹਾਂ ਦੀ ਲਿਫ਼ਟ ਵੀ ਅਲੱਗ ਸੀ ਅਤੇ ਉਸ ਫਲੋਰ ਤੇ ਛੋਟੀ ਜਿਹੀ ਕੰਟੀਨ ਵੀ ਸੀਇਸ ਲਈ ਉਨ੍ਹਾਂ ਨਾਲ ਸਾਡਾ ਬਹੁਤਾ ਵਾਹ ਨਹੀਂ ਸੀ ਪੈਂਦਾਫਿਰ ਬਰੈਡਫੀਲਡ ਦੇ ਸਾਰੇ ਸਟਾਫ ਦੀ ਇਕੋ ਜਿਹੀ ਵਰਦੀ ਹੋਣ ਕਰਕੇ ਪਤਾ ਨਹੀਂ ਸੀ ਚਲਦਾ ਕਿ ਕਿਹੜਾ ਕਿਥੇ ਕੰਮ ਕਰਦਾ ਹੈਉਪਰੋਂ ਦੀ ਛੇ ਹਜ਼ਾਰ ਬੰਦੇ ਦਾ ਸਟਾਫਪਰ ਉਸ ਦਿਨ ਤੋਂ ਬਾਅਦ ਹੈਰੀ ਕਿਤੇ ਨਾ ਕਿਤੇ ਦਿਸ ਹੀ ਪੈਂਦਾਕਦੇ ਪੌੜੀਆਂ ਜਾਂ ਲਿਫਟ ਮੂਹਰੇ, ਕਦੇ ਕੰਟੀਨ ਵਿਚ ਜਾਂ ਕਦੇ ਉਵੇਂ ਹੀ ਤੁਰਿਆ ਜਾਂਦਾਸਾਡੀਆਂ ਅੱਖਾਂ ਮਿਲਦੀਆਂ ਤਾਂ ਉਹ ਮੈਨੂੰ ਹੱਥ ਹਿਲਾ ਕੇ ਹੈਲੋ ਆਖਦਾ ਭਾਵੇਂ ਕਿੰਨੀ ਵੀ ਦੂਰ ਹੁੰਦਾ

-----

ਹੈਰੀ ਵਿਚ ਹੋਰ ਮਰਦਾਂ ਨਾਲੋਂ ਕੁਝ ਵੱਖਰਾਪਨ ਜ਼ਰੂਰ ਸੀਬਰੈਡਫੀਲਡ ਦੀ ਚੁਸਤ ਵਰਦੀ ਉਸ ਦੀ ਦਿੱਖ ਨੂੰ ਹੋਰ ਉਭਰਵੀਂ ਬਣਾਉਂਦੀਉਸ ਦਾ ਤੁਰਨਾ, ਖੜਨਾ, ਗੱਲ ਕਰਨਾ ਸਭ ਕੁਝ ਅਲੱਗ ਜਿਹਾ ਸੀਕੁਝ ਕੁ ਦਿਨਾਂ ਬਾਅਦ ਹੀ ਮੇਰੀਆਂ ਨਜ਼ਰਾਂ ਉਸ ਦੀ ਪਿਆਸ ਮਹਿਸੂਸ ਕਰਨ ਲੱਗੀਆਂਜੇ ਕਿਤੇ ਨਾ ਦਿੱਸਦਾ ਤਾਂ ਇਕ ਉਡੀਕ ਜਿਹੀ ਛਾਈ ਰਹਿੰਦੀ

----

ਇਕ ਦਿਨ ਮੈਂ ਹੈਰੀ ਨੂੰ ਵਲਥਮ ਸਟੋਅ ਸਟੇਸ਼ਨ ਤੇ ਖੜ੍ਹਿਆ ਵੇਖਿਆਉਹ ਮੇਰੇ ਵਾਲੇ ਡੱਬੇ ਵਿਚ ਹੀ ਚੜ੍ਹ ਆਇਆਮੇਰੇ ਵੱਲ ਵੇਖ ਕੇ ਹੱਥ ਹਿਲਾਇਆ ਤੇ ਮੇਰੇ ਕੋਲ ਆ ਗਿਆਮੇਰੇ ਨਾਲ ਬੈਠਣ ਲਈ ਸੀਟ ਨਹੀਂ ਸੀ ਪਰ ਉਥੇ ਹੀ ਖੜਾ ਰਿਹਾਮੈਂ ਪੁੱਛਿਆ, ਕਿਧਰੋਂ ਆ ਰਹੇ ਓ?

ਪੇਰੈਂਟਸ ਕੋਲੋਂ, ਇਥੇ ਮੂਵ ਹੋ ਗਿਆਂ ਪੱਕਾ ਈ।

ਕਿਉਂ?

ਵਾਈਫ ਨਾਲ ਸੈਪਰੇਸ਼ਨ ਹੋ ਗਈ।

ਆਏ ਐਮ ਸੌ ਸੌਰੀ।

ਬਹੁਤ ਦੇਰ ਦਾ ਝਗੜਾ ਚਲ ਰਿਹਾ ਸੀ, ....ਕੁਡ ਨੌਟ ਹੈਲਪ!

‘‘ਤੁਹਾਡੇ ਜੁਆਕ ਵੀ ਨੇ?’’

‘‘ਹਾਂ, ਟੂ ਡੌਟਰਜ਼’’

‘‘ਵੈਰੀ ਸੈਡ ਫੌਰ ਦੈਮ!’’

‘‘ਦੈਟ ਸ ਲਾਈਫ!’’

ਅਸੀਂ ਇਕੱਠੇ ਹੀ ਸਟੇਸ਼ਨ ਤੇ ਉਤਰੇ ਤੇ ਕੰਮ ਵੱਲ ਤੁਰ ਪਏਮੈਂ ਕੁਝ ਕਾਹਲੀ ਤੁਰ ਰਹੀ ਸੀ ਤਾਂ ਉਹ ਵੀ ਮੇਰੇ ਬਰਾਬਰ ਤੁਰਦਾ ਬੋਲਿਆ, ‘‘ਵੈਸੇ ਤਾਂ ਇਥੋਂ ਵਲਥਮ ਸਟੋਅ ਕਾਫੀ ਦੂਰ ਏ ਪਰ ਟਿਊਬ ਰਾਹੀਂ ਬਹੁਤ ਥੋੜ੍ਹਾ ਟਾਈਮ ਲੱਗਦਾ ਏ’’

‘‘ਸਟੇਸ਼ਨ ਥੋੜ੍ਹੇ ਜਿਉਂ ਹੋਏ ਰਾਹ ਵਿੱਚ’’

‘‘ਇਥੇ ਪਟਨੀ ਤਾਂ ਮੇਰਾ ਫਲੈਟ ਵੌਕਿੰਗ ਡਿਸਟੈਂਸ ਤੇ ਈ ਸੀ, ਡੌਟਰਜ਼ ਨੂੰ ਸਕੂਲ ਛੱਡ ਕੇ ਕੰਮ ਨੂੰ ਆ ਜਾਇਆ ਕਰਦਾ ਸਾਂ, ਅੱਜ ਮੇਰੀ ਕੈਲਕੂਲੇਸ਼ਨ ਗ਼ਲਤ ਹੋ ਗਈ...ਪਹਿਲਾਂ ਈ ਪਹੁੰਚ ਗਿਆਂ’’

‘‘ਕਿੱਡੀਆਂ ਨੇ ਤੁਹਾਡੀਆਂ ਡੌਟਰਜ਼?’’

‘‘ਨਾਈਨ ਐਂਡ ਸੈਵਨ, ਆਏ ਲਵ ਦੈੱਮ ਟੂ ਮੱਚ! ਪਤਾ ਨਹੀਂ ਉਹਨਾਂ ਬਿਨਾਂ ਕਿਵੇਂ ਰਹਾਂਗਾ!’’ ਆਖ ਕੇ ਉਸ ਨੇ ਅੱਖਾਂ ਭਰ ਲਈਆਂਮੈਨੂੰ ਉਸ ਉਪਰ ਬਹੁਤ ਤਰਸ ਆਉਣ ਲੱਗਾਪਤਾ ਨਹੀਂ ਕਿਹੜੇ ਵੇਲੇ ਮੇਰੇ ਤੋਂ ਆਖਿਆ ਗਿਆ, ‘‘ਮਿਸਟਰ ਧਨੋਆ, ਇਫ ਆਏ ਕੈਨ ਡੂ ਐਨੀਥਿੰਗ ਫੌਰ ਯੂ?’’

‘‘ਨੋ ਥੈਂਕਸ!’’

ਬਰੈਡਫੀਲਡ ਪਹੁੰਚ ਕੇ ਉਹ ਆਪਣੇ ਰਸਤੇ ਪੈ ਗਿਆਮੈਂ ਉਸ ਬਾਰੇ ਸੋਚਣ ਲੱਗੀ ਕਿ ਆਪਣੀਆਂ ਧੀਆਂ ਨੂੰ ਕਿੰਨਾ ਪਿਆਰ ਕਰਦਾ ਸੀਦੂਜੇ ਪਾਸੇ ਰਵੀ ਸੀ ਜਿਸ ਨੇ ਪਰੀ ਨੂੰ ਮੁੜ ਕੇ ਵੇਖਿਆ ਹੀ ਨਹੀਂ ਸੀਉਸ ਦੀ ਖ਼ਬਰ ਤਕ ਨਹੀਂ ਸੀ ਪੁੱਛੀ

-----

ਹਨੇਰੀ ਸੁਰੰਗ ਦੇ ਅਖੀਰ ਵਿਚ ਮੈਨੂੰ ਰੌਸ਼ਨੀ ਦਿਸਣ ਲੱਗੀਮੇਰਾ ਦਿਲ ਕਰਦਾ ਕਿ ਹੈਰੀ ਨੂੰ ਮਿਲਾਂਪੇਅ ਸੈਕਸ਼ਨ ਵਿੱਚ ਮੈਂ ਕਦੇ ਗਈ ਨਹੀਂ ਸੀਬ੍ਰੇਕ ਵਿੱਚ ਵੇਖਦੀ ਫਿਰਦੀ ਕਿ ਸ਼ਾਇਦ ਇਧਰ ਉਧਰ ਮਿਲ ਪਵੇਉਸ ਦਿਨ ਹੈਰੀ ਨਾ ਦਿੱਸਿਆਮੈਨੂੰ ਕੁਝ ਘਾਟ ਜਿਹੀ ਮਹਿਸੂਸ ਹੋਣ ਲੱਗੀਅਗਲੇ ਦਿਨ ਹੈਰੀ ਮੇਰੇ ਕੋਲ ਆ ਗਿਆਉਹ ਪ੍ਰਸੰਨ ਚਿਤ ਸੀ ਤੇ ਮੈਨੂੰ ਪੁੱਛਣ ਲੱਗਿਆ, ‘‘ਕਿੰਨੇ ਵਜੇ ਬ੍ਰੇਕ ਲੈਂਦੇ ਓ?’’

‘‘ਅਲੈਵਨਿਸ਼’’

‘‘ਵਿਲ ਯੂ ਲਾਈਕ ਟੂ ਹੈਵ ਏ ਕੱਪ ਔਫ ਟੀ ਵਿਦ ਮੀ?’’

‘‘ਵਾਈ ਨੌਟ!’’

ਹੈਰੀ ਗਿਆਰਾਂ ਵਜੇ ਆ ਗਿਆਅਸੀਂ ਕੰਟੀਨ ਨੂੰ ਤੁਰ ਪਏਉਹ ਆਖਣ ਲੱਗਾ, ‘‘ਸੌਰੀ, ਮੇਰੇ ਤੋਂ ਰਿਹਾ ਨਈਂ ਗਿਆ, ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਕੰਸੋਲੇਸ਼ਨ ਮਿਲਦੀ ਏ’’

‘‘ਥੈਂਕਸ’’

‘‘ਤੁਹਾਨੂੰ ਕੀ ਕਹਿ ਕੇ ਬੁਲਾਵਾਂ? ਕੰਵਲ ਜਾਂ ਮਿਸਜ਼ ਢਿੱਲੋਂ?’’

‘‘ਮੈਂ ਹੁਣ ਮਿਸਜ਼ ਢਿੱਲੋਂ ਨਹੀਂ ਹਾਂ’’

‘‘ਇਹ ਤਾਂ ਮੈਨੂੰ ਪਤਾ ਏ, ਮੇਰੀ ਮੰਮੀ ਤੁਹਾਡੀ ਮੰਮੀ ਨੂੰ ਗੁਰਦੁਆਰੇ ਮਿਲਦੀ ਰਹਿੰਦੀ ਏ, ਮੈਂ ਤਾਂ ਤੁਹਾਡਾ ਬੈਜ ਦੇਖ ਕੇ ਕਹਿ ਦਿੱਤਾ’’

‘‘ਇਹ ਵੀ ਹੁਣ ਬਦਲਾ ਈ ਦੇਣਾ ਏਂਬੱਸ ਐਵੇਂ ਈ ਘਾਉਲ ਕਰ ਜਾਨੀ ਵਾਂਫਿਰ ਸੋਚਣ ਲੱਗਦੀ ਵਾਂ ਕਿ ਮੈਂ ਗਿੱਲ, ਮੇਰੀ ਬੇਟੀ ਢਿੱਲੋਂ,.....ਡਜ ਨਟ ਲੁਕ ਨਾਈਸ!’’

‘‘ਬੇਟੀ ਦਾ ਵੀ ਬਦਲ ਦਿਓ’’

‘‘ਮੈਂ ਪਤਾ ਕੀਤਾ ਸੀ, ਕਾਫੀ ਡਿਫੀਕਲਟ ਪ੍ਰੋਸੀਜ਼ਰ ਏ!’’

ਅਸੀਂ ਕੰਟੀਨ ਵਿਚ ਚਾਹ ਦੇ ਕੱਪ ਲੈ ਕੇ ਇਕ ਪਾਸੇ ਬੈਠ ਗਏਗੱਲ ਤੋਰਨ ਲਈ ਮੈਂ ਪੁੱਛਿਆ, ‘‘ਤੁਹਾਡੀਆਂ ਡੌਟਰਜ਼ ਕਿਹੜੇ ਸਕੂਲ ਜਾਂਦੀਆਂ ਨੇ?’’

‘‘ਫਰੈੱਸ਼ਵੌਟਰ ਪ੍ਰਾਇਮਰੀ ਸਕੂਲ, ਜਸਟ ਕਰੌਸ ਦਾ ਰਿਵਰ ਥੇਮਜ਼’’

‘‘ਪੜ੍ਹਨ ਨੂੰ ਕਿਵੇਂ ਨੇ?’’

‘‘ਹਾਲੇ ਤਾਂ ਤੇਜ਼ ਲੱਗਦੀਆਂ ਨੇ, ਤੁਹਾਡੀ ਬੇਟੀ ਦੀ ਉਮਰ ਕਿੰਨੀ ਏ?’’

‘‘ਦਸ ਸਾਲ, ਮਈ ਵਿੱਚ ਗਿਆਰਾਂ ਦੀ ਹੋ ਜਾਏਗੀ’’

‘‘ਖ਼ਾਸ ਗੱਲ ਹੋ ਗਈ ਸੀ ਹਸਬੈਂਡ ਨਾਲ?’’

‘‘ਖ਼ਾਸ ਵੀ ਨਈਂ, ਬੱਸ, ਵੀ ਵਰ ਨੌਟ ਮੇਡ ਫੋਰ ਈਚ ਅਦਰ’’

‘‘ਸੇਮ ਲਾਈਕ ਅੱਸ, ਦਸ ਸਾਲ ਦੀ ਮੈਰਿਡ ਲਾਈਫ ਵਿਚ ਇਕ ਮਹੀਨਾ ਵੀ ਪੀਸਫੁੱਲ ਨਹੀਂ ਲੰਘਿਆ, ਇਕ ਮਹੀਨਾ ਕੀ ਇਕ ਹਫਤਾ ਵੀ ਨਹੀਂ ਲੰਘਿਆ, ਨਾਓ ਆਏ ਥਿੰਕ, ਇਨੱਫ ਇਜ ਇਨੱਫ..’’

‘‘ਅਰੇਂਜਡ ਮੈਰਿਜ ਸੀ?’’

‘‘ਹਾਂ, ਵਾਕਫੀ ਵਿਚੋਂ ਸੀ, ਇੰਡੀਆ ਤੋਂ ਆਈ ਸੀ’’

‘‘ਮੇਰਾ ਐਕਸ ਵੀ ਇੰਡੀਆ ਤੋਂ ਆਇਆ ਸੀ’’

‘‘ਇਹ ਇੰਡੀਆ ਤੋਂ ਆਏ ਵੀ ਅਜੀਬ ਕੰਪਲੈਕਸ ਵਿੱਚ ਹੁੰਦੇ ਨੇ, ਆਪਣੇ ਆਪ ਨੂੰ ਬਹੁਤ ਕਲੈਵਰ ਸਮਝਦੇ ਨੇ’’

‘‘ਇਹੋ ਪ੍ਰੌਬਲਮ ਮੇਰੇ ਐਕਸ ਨਾਲ ਸੀ’’

‘‘ਹੁਣ ਇਕੱਲੇ ਰਹਿ ਕੇ ਕਿਵੇਂ ਲੱਗਦਾ ਏ?’’

‘‘ਬਹੁਤ ਪੀਸ ਵਿੱਚ ਵਾਂ, ਕੋਈ ਹੈਡਏਕ ਨਹੀਂ, ਕੋਈ ਵਰੀ ਨਹੀਂ, ਪ੍ਰੌਬਲਮ ਨਹੀਂ’’

‘‘ਮੁੜ ਕੇ ਸੈਟਲ ਹੋਣ ਦੀ ਕੋਸ਼ਿਸ਼ ਨਹੀਂ ਕੀਤੀ?’’

‘‘ਨਹੀਂ, ਮੈਂ ਆਪਣੀ ਡੌਟਰ ਨਾਲ ਖ਼ੁਸ਼ ਵਾਂ’’

-----

ਸ਼ਮੀਮ ਤੇ ਕੁਝ ਹੋਰ ਕੁੜੀਆਂ ਜਾਣ ਕੇ ਹੈਲੋਕਰਕੇ ਸਾਡੇ ਕੋਲ ਦੀ ਲੰਘੀਆਂਹੁਣ ਮੈਨੂੰ ਪਹਿਲਾਂ ਵਾਂਗ ਉਹਨਾਂ ਦੀ ਚਿੰਤਾ ਨਹੀਂ ਸੀਐਂਡੀ ਨਾਲ ਘੁੰਮਦਿਆਂ ਮੇਰਾ ਝਾਕਾ ਖੁੱਲ੍ਹ ਚੁੱਕਾ ਸੀਜੇ ਕਦੇ ਕੋਈ ਕੁਝ ਕਹੇ ਤਾਂ ਮੈਂ ਅਗਿਓਂ ਝਾੜ ਦਿੰਦੀ ਸੀ, ਮੁੜ ਕੇ ਅਗਲਾ ਨਾ ਬੋਲਦਾਕੋਈ ਮੇਰੇ ਬਾਰੇ ਕੀ ਸੋਚਦਾ ਸੀ ਇਸ ਦੀ ਪ੍ਰਵਾਹ ਕਰਨੀ ਮੈਂ ਛੱਡ ਦਿੱਤੀ ਸੀਮੈਂ ਜੋ ਸੀ ਇਸ ਦੀ ਮੈਨੂੰ ਖੁਦ ਨੂੰ ਤਸੱਲੀ ਸੀਮੈਂ ਆਪਣੇ ਆਪ ਵਿੱਚ ਰਹਿਣਾ ਸਿੱਖ ਲਿਆ ਹੋਇਆ ਸੀਹਾਲੇ ਵੀ ਕਾਂਤਾ ਮੇਰੇ ਨਾਲ ਆ ਬੈਠਦੀ ਸੀਉਸ ਨਾਲ ਮੈਂ ਦਿਲ ਦੀ ਕੋਈ ਗੱਲ ਸਾਂਝੀ ਕਰ ਲਿਆ ਕਰਦੀ ਸੀਕਾਂਤਾ ਨੇ ਧਨੋਏ ਬਾਰੇ ਪੁੱਛਦਿਆਂ ਆਖਿਆ ਸੀ, ਕਿਆ ਇਰਾਦੇ ਹੈ?

ਜੋ ਹੋਤੇ ਹੀ ਹੈਂ, ਸਿੰਗਲ ਮਦਰ ਕੇ।

ਕੁਛ ਹਾਥ ਲਗਤਾ ਹੈ?

ਅਬੀ ਤਕ ਤੋਂ ਕੁਛ ਨਹੀਂ, ਬੱਟ ਯੂ ਨੈਵਰ ਨੋ।

ਜੇ ਆਦਮੀ ਲੋਗ ਕਾ ਸਾਲਾ ਏਕ ਹੀ ਡਿਮਾਂਡ ਹੋਤਾ ਹੈ, ਸਭੀ ਸਾਲਾ ਏਕ ਜੈਸਾ ਹਰਾਮੀ, ਬੀ ਕੇਅਰ ਫੁੱਲ!

ਫ਼ਿਕਰ ਮਤ ਕਰੋ।

*****

ਚਲਦਾ

No comments: