Thursday, July 22, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 13

ਕਾਂਡ 13

ਬਰੈਡਫੀਲਡ ਵਿਚ ਕੰਮ ਕਰਦੀ ਨੂੰ ਮੈਨੂੰ ਦੋ ਸਾਲ ਹੋ ਗਏ ਸਨਮੈਂ ਪੁਰਾਣੇ ਕਰਮਚਾਰੀਆਂ ਵਿਚ ਗਿਣੀ ਜਾਂਦੀ ਸੀਇਥੇ ਤਨਖ਼ਾਹ ਠੀਕ ਸੀਵੱਡੀ ਫਰਮ ਹੋਣ ਕਰਕੇ ਇਸ ਦੇ ਆਪਣੇ ਹੀ ਮਜ਼ੇ ਸਨਬਰੈਡਫੀਲਡ ਦੀ ਕਾਮੀ ਹੋਣ ਦਾ ਲੋਕਾਂ ਵਿਚ ਅਲੱਗ ਹੀ ਰੋਅਬ ਪੈਂਦਾ ਸੀਬਰੈਡਫੀਲਡ ਦੁਨੀਆਂ ਦਾ ਸਭ ਤੋਂ ਵੱਡਾ ਤੇ ਸਭ ਤੋਂ ਮਹਿੰਗਾ ਸਟੋਰ ਸੀਇਹ ਦਸ ਮੰਜ਼ਲੀ ਬਿਲਡਿੰਗ ਵਿਕਟੋਰੀਆ ਵਿਚ ਪੈਂਦੀ ਸੀਦੁਨੀਆਂ ਭਰ ਦੇ ਅਮੀਰ ਲੋਕ ਇਥੇ ਸ਼ੌਪਿੰਗ ਕਰਨ ਆਉਂਦੇਆਮ ਬੰਦੇ ਦਾ ਤਾਂ ਇਸ ਸਟੋਰ ਦੀਆਂ ਕੀਮਤਾਂ ਸੁਣ ਕੇ ਹੀ ਤ੍ਰਾਹ ਨਿਕਲ ਜਾਂਦਾਸਾਧਾਰਣ ਕਪੜਿਆਂ ਵਾਲੇ ਨੂੰ ਪਹਿਰੇਦਾਰ ਹੀ ਅੰਦਰ ਨਹੀਂ ਸਨ ਵੜਨ ਦਿੰਦੇਜੀਨ ਜਾਂ ਨਿੱਕਰ ਪਾ ਕੇ ਤਾਂ ਅਮੀਰ ਆਦਮੀ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ, ਜੇਬ ਵਿਚ ਭਾਵੇਂ ਕਿੰਨੇ ਵੀ ਪੈਸੇ ਹੋਣ

-----

ਸ਼ਾਹੀ ਪਰਿਵਾਰ ਦਾ ਇਹ ਚਹੇਤਾ ਸਟੋਰ ਸੀਉਨ੍ਹਾਂ ਲਈ ਰਾਤ ਨੂੰ ਉਚੇਚੇ ਤੌਰ ਤੇ ਖੋਹਲਿਆ ਜਾਂਦਾ ਜਦ ਕਿ ਆਮ ਜਨਤਾ ਨੂੰ ਨਾ ਆਉਣ ਦਿੱਤਾ ਜਾਂਦਾਇੰਨੇ ਸਾਲਾਂ ਵਿਚ ਮੈਂ ਇਥੇ ਕਦੀ ਸ਼ਾਹੀ ਪਰਿਵਾਰ ਦਾ ਕੋਈ ਜੀਅ ਨਹੀਂ ਸੀ ਦੇਖਿਆਹਾਲੀਵੁੱਡ ਦੇ ਐਕਟਰ, ਸਿੰਗਰ ਜਾਂ ਹੋਰ ਨਾਮੀ ਬੰਦੇ ਅਕਸਰ ਦਿਸ ਪੈਂਦੇਬੰਬਈ ਦੇ ਐਕਟਰ ਬਗੈਰਾ ਤਾਂ ਸ਼ਾਇਦ ਹੀ ਆਉਂਦੇ ਹੋਣਗੇ ਕਿਉਂਕਿ ਰੁਪਈਆਂ ਨੂੰ ਪੌਂਡਾਂ ਵਿਚ ਵਟਾਉਣਾ ਔਖਾ ਪੈਂਦਾ ਹੋਵੇਗਾਫਿਰ ਮੇਰੀ ਡਿਓਟੀ ਵੀ ਕਾਊਂਟਰ ਤੇ ਘੱਟ ਹੀ ਲੱਗਦੀ ਜਿਥੇ ਆਮ ਪਬਲਿਕ ਨਾਲ ਵਾਹ ਪੈਂਦਾ ਸੀਹੁਣ ਤਾਂ ਮੈਂ ਸੀਨੀਅਰ ਹੋ ਗਈ ਸੀਪਹਿਲਾਂ ਵੀ ਐਂਡੀ ਮੈਨੂੰ ਪਰਾਈਸਿੰਗ ਰੂਮ ਵਿਚ ਭੇਜ ਛੱਡਦਾ ਸੀਪਰਾਈਸਿੰਗ ਰੂਮ ਵਿਚ ਮੇਰੀ ਪਸੰਦ ਦਾ ਕੰਮ ਸੀਚੀਜ਼ਾਂ ਦੀ ਕੀਮਤ ਵਾਲੇ ਲੇਬਲ ਤਿਆਰ ਕਰਨੇ ਹੁੰਦੇਕੰਪਿਊਟਰ ਵਿਚ ਸਭ ਫੀਡ ਕੀਤਾ ਹੋਇਆ ਹੁੰਦਾ ਸੀ ਤੇ ਲੇਬਲ ਹੀ ਕੱਢ ਦੇਣੇ ਹੁੰਦੇ ਸਨ ਤੇ ਨਾਲ ਦੀ ਨਾਲ ਬਾਰ ਕੋਡਛਪ ਜਾਂਦਾਇਹ ਸਾਰਾ ਕੰਮ ਮੇਰੀ ਪਕੜ ਵਿਚ ਆ ਚੁੱਕਾ ਸੀ ਤੇ ਮੈਨੂੰ ਬਹੁਤ ਸੌਖਾ ਜਾਪਦਾ।...ਹਰ ਕੋਈ ਪਰਾਈਸਿੰਗ ਰੂਮ ਵਿਚ ਕੰਮ ਕਰਨ ਦਾ ਚਾਹਵਾਨ ਹੁੰਦਾਪਬਲਿਕ ਨਾਲ ਵਾਹ ਨਾ ਪੈਣ ਕਰਕੇ ਅਤੇ ਸੁਪਰਵੀਜ਼ਨ ਘੱਟ ਹੋਣ ਕਰਕੇ ਵੀਵੈਸੇ ਸਾਨੂੰ ਸਾਰੇ ਸਟੋਰ ਦੇ ਬਹੁਤੇ ਕੰਮ ਸਿਖਾਏ ਜਾਂਦੇ ਤਾਂ ਜੋ ਲੋੜ ਪੈਣ ਤੇ ਕਿਤੇ ਵੀ ਕੰਮ ਕੀਤਾ ਜਾ ਸਕੇਲਾਰੀਆਂ-ਵੈਨਾਂ ਵਿਚੋਂ ਸਾਮਾਨ ਲਾਹੁਣ ਤੋਂ ਲੈ ਕੇ ਕੀਮਤਾਂ ਤਿਆਰ ਕਰਨ ਅਤੇ ਚੀਜ਼ਾਂ ਨੂੰ ਅਲੱਗ-ਅਲੱਗ ਕਰਨ, ਸ਼ੈਲਫ਼ਾਂ ਉਪਰ ਟਿਕਾਉਣ ਜਾਂ ਹੈਂਗਰਾਂ ਵਿਚ ਟੰਗਣ ਤਕ ਤੇ ਫੇਰ ਗਾਹਕਾਂ ਦੇ ਬੈਗਾਂ ਵਿਚ ਪਾਉਣ ਤਕ ਦਾ ਸਾਰਾ ਕੰਮ ਮੈਂ ਕਰ ਚੁੱਕੀ ਸੀ, ਜਾਂ ਮੇਰੇ ਹੱਥਾਂ ਵਿਚਦੀ ਨਿਕਲ ਚੁੱਕਾ ਸੀ

-----

ਘਰੋਂ ਕੰਮ ਤੇ ਆਉਣਾ ਬਹੁਤ ਸੌਖਾ ਸੀਟੌਟਨਹੈਮ ਹੇਲਤੋਂ ਸਿੱਧੀ ਟਿਊਬ ਵਿਕਟੋਰੀਆ ਪਹੁੰਚਦੀਸਿਰਫ਼ ਵੀਹ-ਪੰਝੀ ਮਿੰਟ ਵਿਚ ਹੀਪਾਰਕ ਐਵੇਨਿਊ ਤੋਂ ਭਾਵ ਘਰੋਂ ਸਟੇਸ਼ਨ ਤਕ ਤੁਰਨ ਨੂੰ ਪੰਦਰਾਂ ਮਿੰਟ ਲੱਗ ਜਾਂਦੇ ਸਨ ਪਰ ਵਿਕਟੋਰੀਆ ਪਹੁੰਚ ਕੇ ਸਟੇਸ਼ਨ ਦੇ ਇਕਦਮ ਬਾਹਰ ਹੀ ਬਰੈਡਫੀਲਡ ਸੀਹਰੇ ਰੰਗ ਦੀ ਵਿਸ਼ਾਲ ਇਮਾਰਤ ਹਰ ਇਕ ਦਾ ਧਿਆਨ ਖਿੱਚਦੀਤੁਰੇ ਜਾਂਦੇ ਲੋਕ ਖ਼ਾਸ ਤੌਰ ਤੇ ਸੈਲਾਨੀ ਇਕ ਦੂਜੇ ਨੂੰ ਦੱਸਦੇ ਹੋਏ ਇਮਾਰਤ ਵੱਲ ਇਸ਼ਾਰੇ ਕਰਦੇ ਕਿ ਇਹੋ ਹੈ ਬਰੈਡਫੀਲਡਮੈਂ ਘਰੋਂ ਸਵਾ ਕੁ ਸਤ ਵਜੇ ਤੁਰਦੀ ਤਾਂ ਅਰਾਮ ਨਾਲ ਅੱਠ ਵਜੇ ਕੰਮ ਤੇ ਪਹੁੰਚ ਕੇ ਸਾਈਨਕਰ ਦਿੰਦੀਮੀਂਹ ਪੈ ਰਿਹਾ ਹੁੰਦਾ ਤਾਂ ਸਟੇਸ਼ਨ ਤਕ ਕਾਰ ਲੈ ਆਉਂਦੀਮੇਰੀ ਸ਼ਿਫਟ ਦਸ ਵਜੇ ਸਵੇਰੇ ਤੋਂ ਛੇ ਵਜੇ ਸ਼ਾਮ ਤਕ ਸੀ ਤੇ ਨਾਲ ਲੱਗਦਾ ਸਵੇਰੇ ਦੋ ਘੰਟੇ ਓਵਰਟਾਈਮ ਮਿਲ ਜਾਂਦਾਇਸ ਤਰ੍ਹਾਂ ਮੇਰੀ ਪੂਰੀ ਸ਼ਿਫ਼ਟ ਸਵੇਰੇ ਅੱਠ ਵਜੇ ਤੋਂ ਸ਼ਾਮ ਛੇ ਵਜੇ ਤਕ ਬਣ ਜਾਂਦੀਸਵੇਰੇ ਘਰੋਂ ਤੁਰਦੀ ਤਾਂ ਪਰੀ ਹਾਲੇ ਸੁੱਤੀ ਪਈ ਹੁੰਦੀਕਦੇ-ਕਦੇ ਅਜਿਹੀ ਜੱਫ਼ੀ ਪਾਉਂਦੀ ਕਿ ਉਠਣ ਨਾ ਦਿੰਦੀਉਸ ਨੂੰ ਮੰਮੀ ਹੀ ਤਿਆਰ ਕਰਦੀ ਤੇ ਸਕੂਲ ਛੱਡ ਕੇ ਆਉਂਦੀਭਾਵੇਂ ਹੁਣ ਪਰੀ ਆਪ ਤਿਆਰ ਹੋਣ ਜੋਗੀ ਸੀ ਪਰ ਮੰਮੀ ਨੇ ਜ਼ਰਾ ਜ਼ਿਆਦਾ ਹੀ ਲਾਡਲੀ ਰੱਖੀ ਹੋਈ ਸੀਮੈਨੂੰ ਮੰਮੀ ਤੇ ਬਹੁਤ ਤਰਸ ਆਉਂਦਾਪਹਿਲਾਂ ਉਸ ਨੇ ਸਾਨੂੰ ਪਾਲ਼ਿਆ ਤੇ ਹੁਣ ਸਾਡੇ ਬੱਚੇ ਪੀ ਪਾਲ਼ ਰਹੀ ਸੀਨੀਤਾ ਵੀ ਆਪਣੇ ਮੁੰਡੇ ਨੂੰ ਮੰਮੀ ਕੋਲ ਹੀ ਛੱਡ ਕੇ ਜਾਣ ਲੱਗ ਪਈ ਸੀ

ਉਸ ਦਿਨ ਕੰਮ ਕੁਝ ਘੱਟ ਸੀਮੀਂਹ ਪੈਂਦੇ ਰਹਿਣ ਕਾਰਨ ਬਰੈਡਫੀਲਡ ਗਾਹਕਾਂ ਤੋਂ ਸਖਣਾ ਸੀਜਦ ਸੇਲ ਖ਼ਤਮ ਹੁੰਦੀ ਤਾਂ ਇਵੇਂ ਹੀ ਹੁੰਦਾਪਰਾਈਸਿੰਗ ਰੂਮ ਵਿਚ ਮੈਂ ਇਕੱਲੀ ਬੈਠੀ ਸੀਐਂਡੀ ਦੀ ਲਿਆਂਦੀ ਅਖ਼ਬਾਰ ਦੇ ਸਫ਼ੇ ਫਰੋਲ ਰਹੀ ਸੀਰਵੀ ਵਾਂਗ ਐਂਡੀ ਵੀ ਵੱਡੀ ਅਖ਼ਬਾਰ ਖਰੀਦਦਾ ਜਿਸ ਵਿਚ ਢੰਗ ਦੀ ਨਾ ਕੋਈ ਤਸਵੀਰ ਹੁੰਦੀ ਤੇ ਨਾ ਹੀ ਕੋਈ ਚਟਪਟੀ ਖ਼ਬਰਐਂਡੀ ਅੰਦਰ ਆਇਆ ਤੇ ਆਪਣਾ ਪ੍ਯੈੱਨ ਜੇਬ ਵਿਚ ਪਾਉਂਦਾ ਹੋਇਆ ਪੁੱਛਣ ਲੱਗਾ, ‘‘ਟੀ ਬ੍ਰੇਕ ਵਿਚ ਕੰਟੀਨ ਆਉਣਾ ਏਂ?’’

‘‘ਮੈਂ ਦੇਖਾਂਗੀ’’

‘‘ਤੇਰੀ ਚਾਹ ਲੈ ਰੱਖਾਂ?’’

‘‘ਨਹੀਂ, ਮੇਰਾ ਹਾਲੇ ਪਤਾ ਨਹੀਂ’’

ਮੈਂ ਐਂਡੀ ਨਾਲ ਹਰ ਬ੍ਰੇਕ ਵਿਚ ਜਾਣੋਂ ਝਿਜਕਦੀ ਸੀਉਹ ਮੈਨੂੰ ਅੱਖ ਜਿਹੀ ਮਾਰ ਕੇ ਬਾਹਰ ਨਿਕਲ ਗਿਆਉਹ ਗਿਆ ਤੇ ਚੰਦਾ ਆ ਗਈਉਹ ਮੇਰੇ ਨਾਲ ਵਾਲੇ ਕੰਪਿਊਟਰ ਤੇ ਕੰਮ ਕਰਿਆ ਕਰਦੀਅੰਦਰ ਆਉਂਦੀ ਹੀ ਬੋਲੀ, ‘‘ਆਜ ਤੋ ਸਾਲਾ ਕੋਈ ਕਾਮ ਨਹੀਂ, ਬੋਰ ਹੋ ਗਏ, ਵੈਦਰ ਸਾਲਾ ਖ਼ਰਾਬ ਹੈ’’

-----

ਚੰਦਾ ਆਪਣੀ ਸੀਟ ਤੇ ਬੈਠ ਕੇ ਕੰਪਿਊਟਰ ਦੇ ਪੇਜ਼ ਖੋਲ੍ਹਣ ਲੱਗੀਉਹ ਸਦਾ ਹੀ ਕੁਝ ਨਵਾਂ ਲੱਭਣ ਦੀ ਕੋਸ਼ਿਸ਼ ਕਰਦੀ ਰਹਿੰਦੀਇੰਨੇ ਵਿਚ ਕੁਲਵਿੰਦਰ, ਸ਼ਮੀਸ ਤੇ ਰਜਨੀ ਵੀ ਆ ਗਈਆਂਉਹ ਚੰਦਾ ਕੋਲ ਆਈਆਂ ਸਨਮੇਰੇ ਨਾਲ ਉਨ੍ਹਾਂ ਦੀ ਐਡੀ ਗੱਲ ਨਹੀਂ ਸੀਮੈਨੂੰ ਹੈਲੋ ਕਹਿ ਕੇ ਚੰਦਾ ਨਾਲ ਗੱਲਾਂ ਕਰਨ ਲੱਗੀਆਂਚੰਦਾ ਸਕਰੀਨ ਪੜ੍ਹਦੀ ਹੈਰਾਨ ਹੁੰਦੀ ਬੋਲੀ, ‘‘ਈਧਰ ਆਓ, ਦੇਖੋ, ਇਟਸ ਸਟਰੇਂਜ਼!’’

‘‘ਕਿਆ ਹੂਆ?’’

‘‘ਯੇ ਦੇਖੋ ਕਿਚਨ ਟਾਵਲ, ਬੰਗਲਾ ਦੇਸ਼ ਸੇ ਆਤਾ ਹੈ, ਇਸ ਦੀ ਕੀਮਤ ਦਸ ਪੈਨੀ ਹੈ, ਔਰ ਯੇ ਲੋਗ ਦਸ ਪੌਂਡ ਮੇਂ ਵੇਚਤਾ ਹੈ,....ਯੇ ਮੁਹੰਮਦ ਨੂਨ ਬਹੁਤ ਪਰੌਫਟ ਬਨਾਤਾ ਹੈ’’

ਉਹ ਸਾਰੀਆਂ ਹੱਸਣ ਲੱਗੀਆਂਮੈਨੂੰ ਇਸ ਵਿਚ ਹਾਸੇ ਵਾਲੀ ਕੋਈ ਗੱਲ ਨਾ ਜਾਪੀ, ਮੈਂ ਚੁੱਪ ਰਹੀਮੈਂ ਉਨ੍ਹਾਂ ਨਾਲ ਸੀਮਤ ਜਿਹਾ ਵਾਹ ਰੱਖਣਾ ਚਾਹੁੰਦੀ ਹੁੰਦੀਮੈਨੂੰ ਪਤਾ ਸੀ ਕਿ ਉਹ ਮੈਨੂੰ ਪਸੰਦ ਨਹੀਂ ਕਰਦੀਆਂਜੇ ਮੈਂ ਉਨ੍ਹਾਂ ਨਾਲ ਜ਼ਿਆਦਾ ਖੁੱਲ੍ਹਦੀ ਤਾਂ ਉਨ੍ਹਾਂ ਨੇ ਐਂਡੀ ਨੂੰ ਲੈ ਕੇ ਮੈਨੂੰ ਕੋਈ ਮਜ਼ਾਕ ਕਰ ਬੈਠਣਾ ਸੀ ਜੋ ਕਿ ਮੇਰੇ ਤੋਂ ਬਰਦਾਸ਼ਤ ਨਹੀਂ ਸੀ ਹੋਣਾਉਨ੍ਹਾਂ ਚੰਦਾ ਨੂੰ ਕੰਟੀਨ ਚਲਣ ਲਈ ਕਿਹਾ ਤੇ ਚੰਦਾ ਨੇ ਮੈਨੂੰ ਸੁਲਾਹ ਮਾਰੀਮੈਂ ਵੀ ਉਠ ਕੇ ਉਨ੍ਹਾਂ ਨਾਲ ਤੁਰ ਪਈਮੈਂ ਸੋਚਿਆ ਕਿ ਚਾਹ ਦਾ ਕੱਪ ਪੀ ਆਉਂਦੀ ਹਾਂਇਥੇ ਬੈਠ ਕੇ ਵੀ ਕੀ ਕਰਨਾ ਸੀ

------

ਅਸੀਂ ਚਾਹ ਲਈ ਲਾਈਨ ਵਿਚ ਖੜ੍ਹੀਆਂ ਸਾਂਕੁਝ ਮੇਜ਼ ਛੱਡ ਕੇ ਐਂਡੀ ਆਪਣੇ ਦੋਸਤਾਂ ਨਾਲ ਬੈਠਾ ਸੀਸ਼ਮੀਸ ਨੇ ਮੇਰੇ ਵੱਲ ਦੇਖ ਕੇ ਕੁਲਵਿੰਦਰ ਨੂੰ ਕਿਹਾ, ‘‘ਅੱਜ ਤਾਂ ਐਂਡੀ ਨੇ ਲਾਲ ਰੰਗ ਦੀ ਸ਼ਰਟ ਪਾਈ ਹੋਈ ਏ, ਡਾਹਢੀ ਫੱਬਦੀ ਪਈ ਸੂ!’’

‘‘ਵਾਲ਼ ਵੀ ਤਾਂ ਬਲਾਈ ਵਧੀਆ ਵਾਹੇ ਨੇ!’’

‘‘ਇਹ ਗੋਰਾ ਹੈ ਜੇਮਜ਼ ਬਾਂਡ ਹੀਰੋ!’’

ਉਹ ਮੈਨੂੰ ਸੁਣਾ-ਸੁਣਾ ਕੇ ਗੱਲਾਂ ਕਰ ਰਹੀਆਂ ਸਨਮੈਨੂੰ ਗੁੱਸਾ ਆ ਰਿਹਾ ਸੀਮੈਂ ਆਪਣੀ ਚਾਹ ਲੈ ਕੇ ਇਕ ਪਾਸੇ ਨੂੰ ਤੁਰ ਗਈਮੈਨੂੰ ਪਤਾ ਸੀ ਕਿ ਜੇ ਇਨ੍ਹਾਂ ਕੋਲ ਬੈਠੀ ਤਾਂ ਝਗੜਾ ਕਰ ਬੈਠਾਂਗੀਮੈਂ ਇਕ ਵਾਰ ਇਧਰ ਉਧਰ ਨਜ਼ਰ ਦੁੜਾਈ ਪਰ ਕਾਂਤਾ ਕਿਧਰੇ ਨਾ ਦਿੱਸੀ

-----

ਐਂਡੀ ਨਾਲ ਮੇਰੀ ਨੇੜਤਾ ਨੂੰ ਲੈ ਕੇ ਬਰੈਡਫੀਲਡ ਵਿਚ ਦੰਦ-ਕਥਾ ਤੁਰ ਪਈ ਸੀਐਂਡੀ ਬਹਾਨਾ ਲੱਭ ਕੇ ਮੇਰੇ ਨਾਲ ਗੱਲਾਂ ਕਰਨ ਡਹਿ ਪੈਂਦਾਉਸ ਦੀਆਂ ਗੱਲਾਂ ਮੈਨੂੰ ਚੰਗੀਆਂ ਲੱਗਦੀਆਂਮੈਨੂੰ ਉਹ ਪਸੰਦ ਵੀ ਸੀਪਰਾਈਸਿੰਗ ਰੂਮ ਵਿਚ ਮੇਰਾ ਸੁਪਰਵਾਈਜ਼ਰ ਸੀਭਾਵੇਂ ਕੰਮ ਕਰਵਾਉਣ ਵਿਚ ਉਹ ਕੁਝ ਸਖ਼ਤ ਸੀ ਪਰ ਗੱਲ ਇਵੇਂ ਕਰਦਾ ਕਿ ਕਿਸੇ ਨੂੰ ਚੁੱਭਦੀ ਨਾਜਦ ਵੀ ਉਸ ਨੂੰ ਵਕਤ ਮਿਲਦਾ ਮੇਰੇ ਤੋਂ ਭਾਰਤੀ ਕਲਚਰ ਬਾਰੇ ਸਵਾਲ ਪੁੱਛਣ ਲੱਗਦਾਕਈ ਗੱਲਾਂ ਦਾ ਤਾਂ ਮੈਨੂੰ ਵੀ ਪਤਾ ਨਾ ਹੁੰਦਾ ਪਰ ਉਸ ਦੀ ਤਸੱਲੀ ਹੋ ਜਾਂਦੀ

------

ਮੇਰੇ ਨਾਲ ਗੱਲ ਕਰਦਾ ਤਾਂ ਸਿੱਧਾ ਮੇਰੀਆਂ ਅੱਖਾਂ ਵਿਚ ਝਾਕ ਕੇ ਕਰਦਾਉਸ ਦੀਆਂ ਨੀਲੀਆਂ ਅੱਖਾਂ ਮੈਨੂੰ ਨਿਰਛੱਲ ਲੱਗਦੀਆਂਕਿਸੇ ਦੇਸੀ ਆਦਮੀ ਨੇ ਹੈਲੋ ਕਹਿਣਾ ਹੋਵੇ ਤਾਂ ਉਹ ਕਈ ਮਕਸਦ ਲੈ ਕੇ ਕਹਿੰਦਾਕਿਸੇ ਨਾਲ ਗੱਲ ਕਰ ਲਓ ਤਾਂ ਉਸਦੇ ਕਈ ਅਰਥ ਕੱਢ ਲੈਂਦੇਦੇਸੀ ਬੰਦੇ ਨਾਲ ਮਜ਼ਾਕ ਕਰਨਾ ਮੁਸੀਬਤ ਸਹੇੜਨ ਵਾਲੀ ਗੱਲ ਹੁੰਦੀ ਜਦ ਕਿ ਗੋਰੇ ਕਿਸੇ ਗੱਲ ਬਾਰੇ ਗੰਭੀਰ ਨਹੀਂ ਸਨ ਹੁੰਦੇਐਂਡੀ ਜਦੋਂ ਮੇਰੇ ਨਾਲ ਬਹੁਤੀਆਂ ਗੱਲਾਂ ਕਰਦਾ, ਮੇਰੇ ਵਿਚ ਦਿਲਚਸਪੀ ਲੈਂਦਾ ਤਾਂ ਇਸ ਦਾ ਮਤਲਬ ਕਿ ਉਹ ਮੇਰੇ ਬਾਰੇ ਸੋਚਦਾ ਰਹਿੰਦਾ ਸੀਇਕ ਦਿਨ ਉਸ ਨੇ ਕਿਹਾ, ‘‘ਕੈਂਵਲ, ਤੂੰ ਮੈਨੂੰ ਬਹੁਤ ਸੁਹਣੀ ਲੱਗਦੀ ਏਂ’’

‘‘ਧੰਨਵਾਦ!’’

‘‘ਇਹ ਧੰਨਵਾਦ ਵਾਲੀ ਸੁਹਣੀ ਨਹੀਂ, ਹੋਰ ਤਰ੍ਹਾਂ ਦੀ ਏਂ, ਦਿਲ ਨੂੰ ਚੰਗੀ ਲੱਗਦੀ ਏਂ’’

‘‘ਮਜ਼ਾਕ ਨਾ ਕਰ ਐਂਡੀ, ਮੈਨੂੰ ਮਜ਼ਾਕ ਪਸੰਦ ਨਹੀਂ’’

‘‘ਮੈਂ ਮਜ਼ਾਕ ਨਹੀਂ ਕਰ ਰਿਹਾਜਦ ਤੋਂ ਮੈਂ ਆਪਣੀ ਗਰਲ ਫਰੈਂਡ ਤੋਂ ਅਲੱਗ ਹੋਇਆਂ ਮੇਰੀ ਔਰਤਾਂ ਵਿਚ ਦਿਲਚਸਪੀ ਖ਼ਤਮ ਹੋ ਗਈ ਸੀ, ਤੈਨੂੰ ਦੇਖ ਕੇ ਲੱਗਦਾ ਏ ਕਿ ਔਰਤ ਹਾਲੇ ਵੀ ਖ਼ੂਬਸੂਰਤ ਚੀਜ਼ ਏਮੈਂ ਤੇਰੇ ਸੁਫ਼ਨੇ ਦੇਖਣ ਲੱਗਾਂ ਵਾਂ’’

‘‘ਐਂਡੀ, ਤੂੰ ਇੰਡੀਅਨ ਫ਼ਿਲਮਾਂ ਤਾਂ ਨਹੀਂ ਦੇਖਦਾ, ਇੰਡੀਅਨ ਫ਼ਿਲਮਾਂ ਵਿਚ ਅਜਿਹੇ ਡਾਇਲਾਗ ਹੁੰਦੇ ਨੇ’’

‘‘ਨਹੀਂ ਕੈਂਵਲ, ਮੈਂ ਤੈਨੂੰ ਪਿਆਰ ਕਰਨ ਲੱਗਿਆਂਦਿਲ ਦੀ ਡੂੰਘਾਈ ਵਿਚੋਂ’’

-----

ਇਹ ਗੱਲ ਸਾਰੇ ਹੀ ਮਰਦ ਸਹਿਜੇ ਕਹਿ ਜਾਂਦੇ ਹਨ ਪਰ ਮੈਨੂੰ ਪਤਾ ਸੀ ਕਿ ਐਂਡੀ ਆਮ ਮਰਦਾਂ ਵਿਚੋਂ ਨਹੀਂ ਸੀਮੈਂ ਐਂਡੀ ਨੂੰ ਟਾਲ ਦਿੱਤਾਮੈਂ ਸੋਚ ਰਹੀ ਸੀ ਕਿ ਜੇ ਦੇਸੀ ਲੋਕਾਂ ਨੂੰ ਪਤਾ ਲੱਗੇ ਤਾਂ ਉਹ ਕੀ ਕਹਿਣਗੇ ਪਰ ਫਿਰ ਸੋਚਣ ਲੱਗੀ ਕਿ ਸਾਰੇ ਬਰੈਡਫੀਲਡ ਵਿਚ ਤਾਂ ਰੌਲਾ ਪੈ ਚੁੱਕਾ ਹੋਵੇਗਾਸਾਨੂੰ ਇਕੱਠਿਆਂ ਨੂੰ ਕੰਟੀਨ ਜਾਂਦਿਆਂ ਜਾਂ ਇਧਰ-ਉਧਰ ਘੁੰਮਦਿਆਂ ਦੇਖ ਕੇ ਲੋਕਾਂ ਨੇ ਗੱਲਾਂ ਬਣਾਉਣੀਆਂ ਤਾਂ ਸ਼ੁਰੂ ਹੀ ਕਰ ਦਿੱਤੀਆਂ ਹੋਈਆਂ ਸਨਕੁਝ ਕੁ ਕਾਂਤਾ ਰਾਹੀਂ ਮੇਰੇ ਕੋਲ ਪੁੱਜ ਜਾਂਦੀਆਂ

-----

ਮੈਂ ਐਂਡੀ ਬਾਰੇ ਸੋਚਦੀ ਤਾਂ ਉਹ ਮੈਨੂੰ ਬਹੁਤ ਚੰਗਾ ਲੱਗਦਾਉਸ ਨੂੰ ਸਾਰੇ ਹੀ ਕਹਿੰਦੇ ਸਨ ਕਿ ਜੇਮਜ਼ ਬਾਂਡ ਵਾਂਗ ਤੁਰਦਾ ਸੀਜ਼ਰਾ ਹੋਰ ਧਿਆਨ ਐਂਡੀ ਵੱਲ ਦਿੰਦੀ ਤਾਂ ਕਿਧਰੇ ਕੋਈ ਘਾਟ ਜਾਪਦੀਉਹ ਰਵੀ ਦੇ ਮੁਕਾਬਲੇ ਨਹੀਂ ਸੀ ਖੜਦਾਰਵੀ ਦੇ ਸਢੌਲ ਮੋਢੇ ਤੇ ਮਜ਼ਬੂਤ ਬਾਹਾਂ ਇਵੇਂ ਸਨ ਕਿ ਤੁਸੀਂ ਇਨ੍ਹਾਂ ਦੀ ਜਕੜ ਵਿਚ ਇਕ ਵਾਰ ਆ ਜਾਓ ਮੁੜ ਕੇ ਛੁੱਟੋਗੇ ਨਹੀਂ ਪਰ ਰਵੀ ਤਾਂ ਮੈਨੂੰ ਛੱਡ ਕੇ ਕਦੋਂ ਦਾ ਜਾ ਚੁੱਕਾ ਸੀ

ਐਂਡੀ ਅਗਲੇ ਦਿਨ ਕਹਿਣ ਲੱਗਾ, ‘‘ਤੇਰਾ ਜਨਮ ਦਿਨ ਮਈ ਵਿਚ ਏ ਨਾ?’’

‘‘ਤੈਨੂੰ ਕਿਵੇਂ ਪਤਾ?’’

‘‘ਮੈਂ ਤੇਰਾ ਰਿਕਾਰਡ ਦੇਖ ਕੇ ਆਇਆਂ, ਤੂੰ ਇਕੱਲੀ ਏਂ? ਤਲਾਕਸ਼ੁਦਾ’’

‘‘ਤਾਂ ਕੀ ਹੋਇਆ?’’

‘‘ਤੂੰ ਇਕੱਲੀ ਏਂ, ਤੇਰੀ ਜ਼ਿੰਦਗੀ ਵਿਚ ਕੋਈ ਹੋਰ ਮਰਦ ਨਹੀਂ ਤਾਂ ਮੈਨੂੰ ਕਿਉਂ ਅਣਗੌਲ ਰਹੀ ਏਂ?’’

‘‘ਤੈਨੂੰ ਸਾਡੇ ਸਮਾਜ ਦਾ ਨਹੀਂ ਪਤਾ, ਸਾਡੇ ਸਮਾਜ ਵਿਚ ਇਹ ਸੰਭਵ ਨਹੀਂ’’

‘‘ਕੀ ਸੰਭਵ ਨਹੀਂ?’’

‘‘ਦੇਖ ਐਂਡੀ, ਇਥੇ ਆਪਾਂ ਕੰਮ ਕਰਦੇ ਆਂ, ਬੱਸ ਕੰਮ ਹੀ ਕਰੀਏਜੇ ਇੰਡੀਅਨ ਲੋਕਾਂ ਨੂੰ ਪਤਾ ਚੱਲਿਆ ਤਾਂ ਮੇਰਾ ਮਜ਼ਾਕ ਉਡਾਇਆ ਜਾਵੇਗਾ’’

‘‘ਏਹਦੇ ਵਿਚ ਮਜ਼ਾਕ ਉਡਾਉਣ ਦੀ ਕਿਹੜੀ ਗੱਲ ਏਗੱਲ ਤਾਂ ਸਿਰਫ਼ ਏਨੀ ਏ ਕਿ ਮੈਂ ਤੈਨੂੰ ਪਸੰਦ ਕਰਦਾਂ, ਸੰਬੰਧ ਵਧਾਉਣੇ ਚਾਹੁੰਨਾ ਤੇ ਹੋ ਸਕਦਾ ਏ ਤੇਰੇ ਨਾਲ ਵਿਆਹ ਵੀ ਕਰਾ ਲਵਾਂ’’

‘‘ਪਰ ਐਂਡੀ ਮੈਂ ਤੇਰੇ ਨਾਲ ਸੰਬੰਧ ਨਹੀਂ ਵਧਾਉਣੇ ਚਾਹੁੰਦੀ’’

‘‘ਕਿਉਂ? ਕਿਉਂਕਿ ਮੇਰਾ ਰੰਗ ਗੋਰਾ ਏ! ਤੂੰ ਆਪਣੇ ਰੰਗ ਨਾਲ ਜੁੜੇ ਰਹਿਣਾ ਚਾਹੁੰਦੀ ਏਂ’’

‘‘ਨਹੀਂ ਐਂਡੀ ਇਹ ਗੱਲ ਨਹੀਂ, ਇਹ ਗੱਲ ਨਹੀਂ’’

‘‘ਹੋਰ ਕੀ ਗੱਲ ਏ?’’

‘‘ਬੱਸ ਐਂਡੀ, ਤੂੰ ਮੈਨੂੰ ਇਕੱਲੀ ਛੱਡ ਦੇ ਤੇ ਜਾਹ’’

ਮੈਂ ਰੋਣਹਾਕੀ ਹੋ ਗਈਉਹ ਮੇਰੇ ਕੋਲੋਂ ਤੁਰ ਪਿਆਪਿੱਛੇ ਮੁੜਦਾ ਫਿਰ ਕਹਿਣ ਲੱਗਾ, ‘‘ਕੈਂਵਲ, ਚੇਤੇ ਰੱਖ, ਮੈਂ ਤੈਨੂੰ ਬਹੁਤ ਪਿਆਰ ਕਰਦਾਂ’’

-----

ਉਸ ਨੇ ਪੂਰੇ ਹੱਕ ਨਾਲ ਕਿਹਾ ਤੇ ਮੈਂ ਸੋਚਾਂ ਵਿਚ ਪੈ ਗਈਸੋਚਾਂ ਵਿਚ ਹੀ ਨਹੀਂ ਪਈ ਬਲਕਿ ਉਖੜ ਗਈਮੇਰਾ ਕੰਮ ਵਿਚ ਜੀਅ ਨਾ ਲੱਗਿਆਘਰ ਜਾ ਕੇ ਵੀ ਮਨ ਵਿਚ ਖੋਹ ਜਿਹੀ ਪੈਂਦੀ ਰਹੀਰੋਟੀ ਖਾਣ ਨੂੰ ਵੀ ਮਨ ਨਹੀਂ ਸੀ ਕਰ ਰਿਹਾਮੰਮੀ ਨੇ ਮੇਰੇ ਵੱਲ ਧਿਆਨ ਨਾਲ ਦੇਖਿਆ ਤੇ ਦੇਖਦੀ ਹੀ ਰਹੀਕਦੇ-ਕਦੇ ਉਹ ਇਵੇਂ ਹੀ ਕਰਦੀਉਸ ਨੂੰ ਮੇਰੇ ਅੰਦਰ ਹੁੰਦੀ ਹਲਚਲ ਦਾ ਪਤਾ ਲੱਗ ਜਾਂਦਾ ਸੀਮਾਂ ਜਿਉਂ ਸੀਕਦੇ ਚੁੱਪ ਰਹਿੰਦੀਕਦੇ ਸਲਾਹਾਂ ਵੀ ਦੇਣ ਲੱਗਦੀ ਤੇ ਕਦੇ-ਕਦੇ ਤਾਂ ਭੂਆ ਗੁਲਾਬਾਂ ਤੇ ਵੱਡੀ ਭੂਆ ਚੰਨੋ ਨੂੰ ਗਾਲ਼੍ਹਾਂ ਦੇਣ ਲੱਗਦੀ

-----

ਮੈਂ ਜਲਦੀ ਹੀ ਬੈੱਡਰੂਮ ਵਿਚ ਚਲੇ ਗਈਪਰੀ ਨਾਲ ਬਹੁਤੀਆਂ ਗੱਲਾਂ ਵੀ ਨਾ ਕਰ ਸਕੀਉਹ ਸੌਂ ਗਈਕੱਪੜੇ ਬਦਲਦੀ ਮੈਂ ਸ਼ੀਸ਼ੇ ਅੱਗੇ ਆ ਖੜੀਮੈਨੂੰ ਆਪਣੇ ਆਪ ਨਾਲ ਪਿਆਰ ਜਾਗ ਪਿਆਮੈਨੂੰ ਆਪਾ ਤਾਂ ਹਮੇਸ਼ਾਂ ਹੀ ਬਹੁਤ ਪਿਆਰਾ ਲੱਗਦਾ ਸੀਮੇਰੇ ਚਿਹਰੇ ਦੀ ਚਮੜੀ ਹਾਲੇ ਪੂਰੀ ਕਸਵੀਂ ਸੀਚਿਹਰੇ ਦੀ ਚਮੜੀ ਤਾਂ ਭੂਆ ਗੁਲਾਬਾਂ ਦੀ ਵੀ ਕਸਵੀਂ ਸੀਭੂਆ ਆਖਿਆ ਕਰਦੀ- ‘‘ਲੋਕ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਮੈਂ ਬੁੱਢੀ ਨਈਂ ਹੋਣਾ’’ ਮੰਮੀ ਆਖਦੀ ਕਿ ਮੈਂ ਭੂਆ ਤੇ ਗਈ ਸਾਂਮੰਮੀ ਕੀ, ਸਾਰੇ ਹੀ ਕਹਿੰਦੇ ਪਰ ਮੰਮੀ ਗੁੱਸੇ ਵਿਚ ਆਖਿਆ ਕਰਦੀਮੈਨੂੰ ਆਪਣਾ ਪਤਾ ਸੀ ਕਿ ਮੇਰੇ ਵਿਚ ਮਰਦਾਂ ਲਈ ਖ਼ਾਸ ਖਿੱਚ ਸੀਰਵੀ ਤਾਂ ਸਦਾ ਹੀ ਆਖਦਾ ਸੀ ਤੇ ਹੁਣ ਐਂਡੀ ਵੀਹੋਰ ਮਰਦ ਵੀ ਆਵਾਜ਼ਾਂ ਕਸਦੇ ਰਹਿੰਦੇਮੈਂ ਕਦੇ ਪ੍ਰਵਾਹ ਨਹੀਂ ਸੀ ਕੀਤੀ ਤੇ ਨਾ ਹੀ ਮਨ ਵਿਚ ਵਾਧੂ ਘੁਮੰਡ ਆਇਆ ਸੀਪਿਛਲੇ ਕਾਫੀ ਚਿਰਾਂ ਤੋਂ ਤਾਂ ਮੇਰੇ ਅੰਦਰ ਦਾ ਇਕ ਹਿੱਸਾ ਸੁੱਤਾ ਹੀ ਪਿਆ ਸੀਅੱਜ ਐਂਡੀ ਨੇ ਇਸ ਹਿੱਸੇ ਵਿਚ ਮੁੜ ਹਿਲਜੁਲ ਭਰ ਦਿੱਤੀ ਸੀਪਤਲੀ ਨਾਈਟੀ ਵਿਚਦੀ ਦਿੱਸਦਾ ਮੇਰਾ ਜਿਸਮ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਸੀਰਵੀ ਆਖਿਆ ਕਰਦਾ ਕਿ ਮੂਹਰੇ ਇਹ ਦੋ ਇੱਟਾਂ ਬੰਨੀ ਫਿਰਦੀ ਹਾਂ ਮੁਸ਼ਕਿਲ ਨਾਲ ਨੀਂਦ ਆਈਸਵੇਰੇ ਜਾਗ ਖੁੱਲ੍ਹੀ ਤਾਂ ਰਵੀ ਦਾ ਸੁਫ਼ਨਾ ਆ ਰਿਹਾ ਸੀਬਹੁਤ ਲੰਮਾ ਸੁਫ਼ਨਾ ਸੀਥਾਂ-ਥਾਂ ਘੁੰਮਦੇ ਅਸੀਂ ਹੌਰਸ ਸ਼ੂਅ ਹਿੱਲ ਤੇ ਆ ਪਏ ਸਾਂਸਵਾਦਲੇ ਜਿਹੇ ਹੁਝਕੇ ਨਾਲ ਜਾਗ ਖੁੱਲ੍ਹ ਗਈਉੱਠ ਕੇ ਮੈਂ ਪਾਣੀ ਪੀਤਾਮੁੜ ਕੇ ਨੀਂਦ ਨਾ ਆਈਰਵੀ ਨੂੰ ਕੋਸਣ ਲੱਗੀ ਜਿਸ ਨੇ ਮੁੜ ਕੇ ਪਿੱਛੇ ਨਹੀਂ ਵੇਖਿਆ

*****

ਚਲਦਾ

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 12

ਕਾਂਡ 12

ਮੈਂ ਸਵੇਰੇ ਉੱਠਿਆ ਤਾਂ ਵਾਹਵਾ ਭੁੱਖ ਲੱਗੀ ਹੋਈ ਸੀਰਾਤੀਂ ਅਸੀਂ ਕੁਝ ਖਾਧਾ ਨਹੀਂ ਸੀਬੀਟਰਸ ਨੇ ਟੋਸਟ ਬਣਾ ਕੇ ਦਿੱਤੇ ਤਾਂ ਕੁਝ ਚੈਨ ਪਿਆਬੀਟਰਸ ਨੂੰ ਖਾਣਾ ਬਣਾਉਣ ਦੀ ਆਦਤ ਬਹੁਤ ਘੱਟ ਸੀਮੁੰਡਿਆਂ ਨੂੰ ਉਹ ਵਕਤ ਸਿਰ ਕੁਝ ਨਾ ਕੁਝ ਬਣਾ ਕੇ ਖਵਾ ਦਿੰਦੀਆਪ ਕਦੇ ਕੁਝ ਖਾ ਲੈਂਦੀ ਤੇ ਕਦੇ ਉਵੇਂ ਹੀ ਸੌਂ ਜਾਂਦੀਉਸ ਦੇ ਮਗਰ ਲੱਗਿਆ ਮੈਂ ਵੀ ਕੁਝ ਨਾ ਖਾਂਦਾਕਦੇ ਬਾਹਰੋਂ ਟੇਕ ਅਵੇਅਲੈ ਆਉਂਦੇਮੇਰੀ ਦਿਹਾੜੀ ਚੰਗੀ ਲੱਗੀ ਹੁੰਦੀ ਤਾਂ ਰੈਸਟੋਰੈਂਟ ਵਿਚ ਵੀ ਚਲੇ ਜਾਂਦੇ

-----

ਮੈਂ ਉਠ ਕੇ ਕੈਥੀ ਦੇ ਫਲੈਟ ਵਿਚ ਗਿਆ ਤਾਂ ਤਰਸੇਮ ਬੈਠਾ ਨਾਸ਼ਤਾ ਕਰ ਰਿਹਾ ਸੀਭਰਪੂਰ ਅੰਗਰੇਜ਼ੀ ਨਾਸ਼ਤਾ-ਆਂਡੇ, ਬੇਕਨ, ਬੀਨਜ਼, ਕਿੰਨਾ ਕੁਝ ਹੀਕੈਥੀ ਰਸੋਈ ਵਿਚ ਹਾਲੇ ਕੁਝ ਹੋਰ ਬਣਾ ਰਹੀ ਸੀਤਰਸੇਮ ਹੌਲੇ ਜਿਹੇ ਬੋਲਿਆ, ਏਨੀ ਸੇਵਾ ਤਾਂ ਯਾਰ ਕਦੇ ਨਵੇਂ ਵਿਆਹ ਵੇਲੇ ਨਹੀਂ ਹੋਈ!

ਰਾਤ ਕਿੱਦਾਂ ਰਹੀ?

ਥੈਂਕ ਯੂ ਯਾਰ! .... ਅਸੀਂ ਤਾਂ ਨ੍ਹੇਰੇ ਚ ਰਹਿੰਦੇ ਆਂ, ਸਾਡੀਆਂ ਤੀਮੀਆਂ ਤਾਂ ਨਿਰੀਆਂ ਮੱਝਾਂ, ਉਨ੍ਹਾਂ ਨੂੰ ਜ਼ਿੰਦਗੀ ਦਾ ਕੁਝ ਪਤਾ ਈ ਨਹੀਂ!

ਮੈਂ ਰਸੋਈ ਵਿਚ ਜਾ ਕੇ ਪੁੱਛਿਆ, ਸੈਂਡੀ ਆਪਣੇ ਨਾਂ ਉਪਰ ਖਰਾ ਉਤਰਦੈ ਕਿ ਨਹੀਂ?

ਪਹਿਲਾਂ ਉਹ ਸ਼ਰਮਾ ਗਈ ਤੇ ਫਿਰ ਹੱਸਣ ਲੱਗੀ

ਹੁਣ ਤਰਸੇਮ ਕੈਥੀ ਦੇ ਘਰ ਲਗਾਤਾਰ ਜਾਣ ਲੱਗਿਆਉਸ ਦਾ ਹਰ ਵੀਕ ਐਂਡ ਕੈਥੀ ਵੱਲ ਹੀ ਨਿਕਲਦਾਕੈਥੀ ਨੇ ਆਪਣਾ ਕੰਮ ਬਦਲ ਕੇ ਵੀਕ ਐਂਡ ਵਿਹਲੇ ਵਾਲਾ ਕੰਮ ਲੈ ਲਿਆ ਤਾਂ ਜੋ ਉਹ ਤਰਸੇਮ ਨਾਲ ਵਕਤ ਗੁਜ਼ਾਰ ਸਕੇਕੈਥੀ ਨੂੰ ਤਰਸੇਮ ਵਰਗਾ ਹੀ ਬੰਦਾ ਚਾਹੀਦਾ ਸੀ ਜੋ ਕਿ ਵੀਕ-ਐਂਡ ਤੇ ਹੀ ਆਵੇ ਤੇ ਬਾਕੀ ਦਿਨ ਉਸ ਨੂੰ ਤੰਗ ਨਾ ਕਰੇ

------

ਉਹ ਹੁਣ ਜੇ ਕਦੇ ਮਿਲਦਾ ਤਾਂ ਕੈਥੀ ਘਰ ਹੀ ਮਿਲਦਾਵੀਕ-ਐਂਡ ਤੇ ਮੈਂ ਵਿਅਸਤ ਹੁੰਦਾ ਤੇ ਬੀਟਰਸ ਵੱਲ ਜਾ ਨਾ ਸਕਦਾਜੇ ਕਦੇ ਜਾਂਦਾ ਵੀ ਤਾਂ ਖੜ੍ਹਾ-ਖੜ੍ਹਾ ਹੀਕੈਥੀ ਮਿਲਦੀ ਤਾਂ ਉਸ ਦੀਆਂ ਹੀ ਗੱਲਾਂ ਕਰਦੀ ਰਹਿੰਦੀਉਹ ਦੱਸਦੀ ਕਿ ਕਿਵੇਂ ਸ਼ਰਾਬੀ ਹੋਇਆ ਕੈਥੀ ਦੀ ਉਸਤਤ ਵਿਚ ਗੀਤ ਗਾਉਣ ਲੱਗਦਾਉਹ ਤਰਸੇਮ ਦੀ ਕਾਹਲ ਦੀਆਂ, ਉਸ ਦੀ ਮਸਤੀ ਦੀਆਂ ਗੱਲਾਂ ਬੜੇ ਚਾਅ ਨਾਲ ਕਰਦੀਉਹ ਉਸ ਲਈ ਆਏ ਦਿਨ ਫੁੱਲ ਲੈ ਕੇ ਜਾਂਦਾਕੈਥੀ ਖ਼ੁਸ਼ ਸੀ

------

ਉਹ ਮਿਲਦਾ ਤਾਂ ਕੈਥੀ ਦੀਆਂ ਵਡਿਆਈਆਂ ਮਾਰਨੋਂ ਨਾ ਹਟਦਾਕੈਥੀ ਵਿਚ ਬੀਟਰਸ ਨਾਲੋਂ ਕਈ ਗੁਣ ਵਾਧੂ ਸਨ ਜਿਹੜੇ ਕਿ ਬਾਹਰੋਂ ਦਿਸਦੇ ਸਨ ਪਰ ਸੀਰਤ ਵਿਚ ਉਹ ਬੀਟਰਸ ਦੇ ਮੁਕਾਬਲੇ ਸ਼ਾਇਦ ਹੀ ਹੁੰਦੀਮੈਂ ਕਦੇ ਮੁਕਾਬਲਾ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ , ਪਰ ਤਰਸੇਮ ਹਮੇਸ਼ਾਂ ਕੈਥੀ ਨੂੰ ਇਵੇਂ ਹੀ ਪੇਸ਼ ਕਰਦਾਇਕ ਦਿਨ ਮੈਂ ਮਜ਼ਾਕ ਵਿਚ ਕਿਹਾ, ‘‘ਕੈਥੀ ਦੱਸਦੀ ਸੀ ਕਿ ਤੂੰ ਫੁੱਲ ਬੜੇ ਲੈ ਕੇ ਜਾਨਾਂ, ਬੜੇ ਪੈਸੇ ਖ਼ਰਚਦਾਂ ਫੁੱਲਾਂ ਤੇ’’

‘‘ਕਿਥੋਂ ਯਾਰ! ਪੈਡਿੰਗਟਿਨ ਸਟੇਸ਼ਨ ਤੇ ਇਕ ਫੁੱਲ ਵਾਲਾ ਦੋਸਤ ਬਣਿਆ ਹੋਇਐ, ਲੇਟ ਨਾਈਟ ਮਰਨ ਵਾਲੇ ਫੁੱਲ ਜ਼ਰਾ ਸਸਤੇ ਦੇ ਦਿੰਦਾ, ਪਰ ਇਕ ਗੱਲ ਦੱਸ ਦੇਵਾਂ ਕਿ ਜਿੱਦਣ ਫੁੱਲ ਲੈ ਕੇ ਜਾਵਾਂ, ਓਦਣ ਬਹੁਤ ਚਿੰਬੜਦੀ ਐ’’

-----

ਬੀਟਰਸ ਆਮ ਗੋਰੀਆਂ ਵਾਂਗ ਛੋਟੀ ਜਿਹੀ ਖ਼ੁਸ਼ੀ ਜਾਂ ਗ਼ਮ ਤੇ ਬਹੁਤੀ ਉਲਾਰ ਹੋਣ ਵਾਲੀ ਔਰਤ ਨਹੀਂ ਸੀਉਸ ਨੂੰ ਆਪਣੇ ਜਨਮ ਦਿਨ ਦਾ ਕੋਈ ਫ਼ਿਕਰ ਨਹੀਂ ਸੀਮੇਰੇ ਜਨਮ ਦਿਨ ਤੇ ਵੀ ਕਦੇ ਕੋਈ ਚਾਅ ਨਹੀਂ ਦਿਖਾਇਆਮੁੰਡਿਆਂ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਜ਼ਰੂਰ ਕੁਝ ਲੈ ਦਿੰਦੀਮੁੰਡੇ ਵੀ ਉਸ ਦੇ ਠੀਕ ਹੀ ਸਨਕਦੇ ਕੋਈ ਜ਼ਿਦ ਨਾ ਕਰਦੇਛੋਟਾ ਜੌਹਨ ਪੜ੍ਹਨ ਵਿਚ ਢਿੱਲਾ ਸੀ ਤੇ ਉਹ ਹਰ ਵੇਲੇ ਸ਼ਰਾਰਤਾਂ ਵਿਚ ਲੱਗਾ ਰਹਿੰਦਾਵੱਡਾ ਡੈਨੀ ਗੰਭੀਰ ਸੀਉਹ ਆਪਣੇ ਕੰਮ ਨਾਲ ਕੰਮ ਰੱਖਦਾਕੁਝ ਨਾ ਕੁਝ ਪੜ੍ਹਦਾ ਰਹਿੰਦਾਕੈਥੀ ਦਾ ਮੁੰਡਾ ਪਾਲ ਇਨ੍ਹਾਂ ਦੀ ਉਮਰ ਦਾ ਹੀ ਸੀਕਦੇ ਇਨ੍ਹਾਂ ਨਾਲ ਖੇਡਣ ਆ ਜਾਂਦਾਡੈਨੀ ਉਸ ਨਾਲ ਵੀ ਬਹੁਤੀ ਗੱਲ ਨਾ ਕਰਦਾਜਦੋਂ ਕਿ ਜੌਹਨ ਘੁਲਿਆ ਮਿਲਿਆ ਸੀਡੈਨੀ ਬਾਰੇ ਬੀਟਰਸ ਕਹਿੰਦੀ- ‘‘ਇਹਦਾ ਪਿਓ ਬਹੁਤ ਉੱਚੇ ਘਰਾਣੇ ਚੋਂ ਸੀ, ਉਹ ਵੀ ਇਸ ਵੇਲੇ ਕਿਤੇ ਨਾ ਕਿਤੇ ਅਫ਼ਸਰ ਹੋਏਗਾ, ਮੇਰਾ ਪੁੱਤ ਵੀ ਇਕ ਦਿਨ ਵੱਡਾ ਆਦਮੀ ਬਣੇਗਾ’’

-----

ਬੀਟਰਸ ਕਈ ਵਾਰੀ ਮੇਰੀ ਬਹੁਤ ਤਾਰੀਫ਼ ਕਰਨ ਲੱਗਦੀਮੇਰੇ ਤੁਰਨ ਦੀ, ਮੇਰੇ ਠਰੰਮੇ ਦੀ, ਮੇਰੇ ਜਿਸਮ ਦੀਥੋੜ੍ਹੀ ਤਾਰੀਫ਼ ਤਾਂ ਮੈਨੂੰ ਚੰਗੀ ਲੱਗਦੀ ਪਰ ਜ਼ਿਆਦਾ ਤੰਗ ਕਰਨ ਲੱਗਦੀਲੱਗਦਾ ਜਿਵੇਂ ਉਹ ਝੂਠ ਬੋਲ ਰਹੀ ਹੋਵੇਮੈਂ ਉਸ ਨੂੰ ਰੋਕਦਾ ਤਾਂ ਕਹਿੰਦੀ, ‘‘ਮੈਂ ਤੈਨੂੰ ਖ਼ੁਸ਼ ਕਰਨ ਲਈ ਕੁਝ ਨਹੀਂ ਕਹਿ ਰਹੀ, ਮੈਂ ਤਾਂ ਜਿਵੇਂ ਮੈਨੂੰ ਮਹਿਸੂਸ ਹੁੰਦੈ ਕਹਿ ਦਿੰਨੀ ਆਂ’’

-----

ਕਦੀ-ਕਦੀ ਮੈਨੂੰ ਲੱਗਦਾ ਕਿ ਮੈਂ ਗੋਰਿਆਂ ਦੇ ਸਮਾਜ ਦਾ ਹੀ ਹਿੱਸਾ ਹੋਵਾਂਮੈਂ ਅੰਗਰੇਜ਼ੀ ਵਿਚ ਹੀ ਸੋਚਣ ਲੱਗਿਆ ਸਾਂਮੈਨੂੰ ਅੰਗਰੇਜ਼ੀ ਖਾਣਾ ਤਾਂ ਪਹਿਲੇ ਦਿਨ ਤੋਂ ਹੀ ਪਸੰਦ ਸੀ, ਹੁਣ ਜਿਵੇਂ ਦੇਸੀ ਖਾਣੇ ਦਾ ਜ਼ਾਇਕਾ ਹੀ ਭੁੱਲ ਗਿਆ ਹੋਵਾਂਕਦੇ ਸ਼ੈਰਨ ਮੇਰੇ ਲਈ ਰੋਟੀ ਬਣਾਉਂਦੀ ਪਰ ਮੈਨੂੰ ਸਵਾਦ ਨਾ ਲੱਗਦੀਮੈਂ ਬਹੁਤ ਬਦਲ ਗਿਆ ਸਾਂਪ੍ਰਿਤਪਾਲ ਵੀ ਮੈਨੂੰ ਦੇਖ ਕੇ ਕਹਿੰਦਾ, ‘‘ਵੱਡਿਆ, ਤੂੰ ਤੇ ਯਾਰ ਸਾਡੇ ਵਿਚੋਂ ਲੱਗਦਾ ਈ ਨਈਂ, ਜਾ ਇੰਡੀਆ ਜਾ ਆ, ਵਿਆਹ ਨਾ ਕਰਾਈਂ, ਜੇ ਨਹੀਂ ਮਨ, ਬਹੁਤੇ ਨੂੰ ਪਏ ਥੋੜ੍ਹਾ ਵੀ ਨਾ ਗਵਾ ਲਈਏ’’

ਉਹ ਜਦ ਦਾ ਇੰਡੀਆ ਤੋਂ ਮੁੜਿਆ, ਮੈਨੂੰ ਇੰਡੀਆ ਜਾਣ ਬਾਰੇ ਜ਼ੋਰ ਪਾਉਂਦਾ ਰਹਿੰਦਾ

-----

ਇਕ ਸ਼ਨਿਚਰਵਾਰ ਮੈਂ ਲੇਟ ਤਕ ਕੰਮ ਕਰਨ ਦਾ ਮਨ ਬਣਾਇਆਸ਼ਨਿਚਰਵਾਰ ਦੀ ਰਾਤ ਸ਼ਰਾਬੀਆਂ ਦੀ ਰਾਤ ਹੁੰਦੀ ਹੈ, ਝਗੜਿਆਂ ਦੀ ਰਾਤਟੈਕਸੀਆਂ ਵਾਲਿਆਂ ਲਈ ਮੁਸ਼ਕਿਲ ਰਾਤਪਰ ਪੈਸੇ ਬਣ ਜਾਂਦੇ ਹਨਅਗਲੇ ਹਫ਼ਤੇ ਮੇਰੀ ਕਿਸ਼ਤ ਆ ਰਹੀ ਸੀਕੁਝ ਵਾਧੂ ਕੰਮ ਕਰਨ ਨਾਲ ਮੈਨੂੰ ਕਿਸ਼ਤ ਦਾ ਫ਼ਿਕਰ ਘੱਟ ਜਾਣਾ ਸੀਮੈਂ ਕੰਮ ਖ਼ਤਮ ਕਰਕੇ ਬੀਟਰਸ ਵੱਲ ਹੀ ਆ ਗਿਆਉਸ ਨੂੰ ਮੈਂ ਦੱਸਿਆ ਹੋਇਆ ਸੀ, ਉਹ ਜਾਗਦੀ ਮੈਨੂੰ ਉਡੀਕਦੀ ਪਈ ਸੀ

-----

ਤੜਕਸਾਰ ਬੀਟਰਸ ਨੇ ਮੈਨੂੰ ਜਗਾਇਆਅੰਤਾਂ ਦੀ ਨੀਂਦ ਆਈ ਹੋਈ ਸੀਮੈਂ ਵਕਤ ਦੇਖਿਆਚਾਰ ਦੇ ਕਰੀਬ ਸੀਬੀਟਰਸ ਬੋਲੀ, ‘‘ਇੰਦਰ, ਬਾਹਰ ਜਾ ਕੇ ਦੇਖ ਜ਼ਰਾ, ਕੈਥੀ ਦੀ ਆਵਾਜ਼ ਲੱਗਦੀ ਐ’’

ਮੇਰੇ ਉਠਣ ਤਕ ਬੱਚੇ ਵੀ ਉਠ ਖੜ੍ਹੇ ਹੋਏ ਤਦ ਹੀ ਮੈਨੂੰ ਪਤਾ ਚਲਿਆ ਕਿ ਪਾਲ ਵੀ ਇਥੇ ਹੀ ਸੀਜ਼ਰੂਰ ਕੈਥੀ ਤੇ ਤਰਸੇਮ ਬਾਹਰ ਗਏ ਹੋਣਗੇਜਾਂ ਉਵੇਂ ਵੀ ਤਰਸੇਮ ਆਏ ਤੇ ਕੈਥੀ ਪਾਲ ਨੂੰ ਬੀਟਰਸ ਵੱਲ ਭੇਜ ਦਿੰਦੀਸ਼ਰਾਬ ਪੀ ਕੇ ਕੈਥੀ ਨੇ ਖਰਮਸਤੀਆਂ ਵੀ ਕਰਨੀਆਂ ਹੁੰਦੀਆਂ ਸਨਤਰਸੇਮ ਵੀ ਅਜਿਹਾ ਹੀ ਸੀਮੈਂ ਗਾਊਨ ਪਾਉਂਦਾ ਬਾਹਰ ਨਿਕਲਿਆ ਤਾਂ ਅੱਧ ਨੰਗਾ ਤਰਸੇਮ ਖੜ੍ਹਾ ਦਿੱਸਿਆਕੈਥੀ ਗੰਦੀਆਂ-ਗੰਦੀਆਂ ਗਾਲ਼੍ਹਾਂ ਕੱਢਦੀ ਕਹੀ ਜਾ ਰਹੀ ਸੀ, ‘‘ਤੂੰ ਪਾਕੀ ਹਰਾਮੀ, ਦਫ਼ਾ ਹੋ ਜਾ ਮੇਰੇ ਘਰੋਂ, ਆਪਣੀ ਤੀਵੀਂ ਦੀ ਬੁੱਕਲ ਵਿਚੋਂ ਉਠ ਕੇ ਐਸ਼ ਕਰਨ ਆ ਜਾਨੈਂ, ਜੇਬ ਵਿਚ ਤੇਰੇ ਕੋਕ ਲੈਣ ਜੋਗੇ ਪੈਸੇ ਨਈਂ ਹੁੰਦੇ, ਘਰ ਦੇ ਕਿਸੇ ਖ਼ਰਚੇ ਦਾ ਹਿੱਸਾ ਦੇਣਾ ਤਾਂ ਦੂਰ ਦੀ ਗੱਲ ਐ, ਤੁਸੀਂ ਪਾਕੀ ਉਹਨਾਂ ਚੜੇਲਾਂ ਜੋਗੇ ਈ ਓ, ਦਫ਼ਾ ਹੋ ਜਾ ਤੇ ਮੁੜ ਕੇ ਮੇਰੇ ਘਰ ਨਾ ਵੜੀਂ, ਵਾਪਸ ਜਾਹ ਉਸੇ ਮੁਸ਼ਕ ਮਾਰਦੀ ਤੀਵੀਂ ਕੋਲ’’

-----

ਤਰਸੇਮ ਪਲੀਜ਼ ਕੁਆਈਟ ਕੈਥੀ’ ‘ਪਲੀਜ਼ ਕੁਆਈਟਕਹਿੰਦਾ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀਪਰ ਕੈਥੀ ਸੀ ਕਿ ਬੋਲੀ ਹੀ ਜਾ ਰਹੀ ਸੀਰੌਲ਼ਾ ਸੁਣ ਕੇ ਹੋਰ ਗੁਆਂਢੀ ਵੀ ਨਿਕਲ ਆਏਪਾਲ ਤੇ ਡੈਨੀ ਵੀ ਬਾਹਰ ਆ ਗਏਮੈਨੂੰ ਦੇਖ ਕੇ ਤਰਸੇਮ ਨੇ ਨੀਵੀਂ ਪਾ ਲਈਕੈਥੀ ਵੀ ਕੁਝ ਕੁ ਝਿਜਕੀ ਤੇ ਫਿਰ ਬੋਲੀ, ‘‘ਇੰਦਰ, ਏਸ ਪਾਕੀ ਨੂੰ ਕਹਿ ਦੇ ਮੁੜ ਕੇ ਮੇਰੇ ਘਰ ਨਾ ਵੜੇ, ਨਈਂ ਤਾਂ ਹੱਡੀਆਂ ਤੋੜ ਦੇਊਂ’’

ਮੈਂ ਚੁੱਪ ਰਿਹਾਮੇਰੇ ਕੋਲ ਹੀ ਬੀਟਰਸ ਦਾ ਮੁੰਡਾ ਡੈਨੀ ਖੜ੍ਹਾ ਸੀਉਹ ਮੈਨੂੰ ਕਹਿਣ ਲੱਗਿਆ, ‘‘ਤੇ ਤੂੰ ਪਾਕੀ, ਤੂੰ ਵੀ ਮੇਰੇ ਘਰੋਂ ਦਫ਼ਾ ਹੋ ਜਾ’’ਬੀਟਰਸ ਨੇ ਉਸ ਨੂੰ ਸੁਣਿਆ ਤੇ ਉਸ ਦੇ ਚਪੇੜ ਮਾਰਦੀ ਅੰਦਰ ਲੈ ਗਈਉਹ ਕਹਿੰਦੀ ਜਾ ਰਹੀ ਸੀ, ‘‘ਤੈਨੂੰ ਕਿੰਨੀ ਵਾਰ ਕਿਹਾ ਕਿ ਇਹ ਗੱਲ ਨਹੀਂ ਕਹੀਦੀ, ਇਵੇਂ ਕਹਿਣਾ ਬੁਰੀ ਗੱਲ ਐ’’

*****

ਚਲਦਾ

Sunday, July 11, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 11

ਕਾਂਡ 11

ਮੈਨੂੰ ਪ੍ਰਿਤਪਾਲ ਨੇ ਬਹੁਤ ਕਿਹਾ ਕਿ ਉਹਨਾਂ ਵਿਚ ਰਹਾਂ ਪਰ ਮੈਂ ਕਿਰਾਏ ਤੇ ਰਹਿਣ ਲੱਗਿਆਫਿਰ ਜਲਦੀ ਹੀ ਆਪਣਾ ਫਲੈਟ ਖਰੀਦ ਲਿਆਉਦੋਂ ਹੀ ਖਰੀਦ ਤਾਂ ਮੈਂ ਘਰ ਵੀ ਲੈਂਦਾ ਪਰ ਫਲੈਟਾਂ ਵਿਚ ਰਹਿਣ ਦੀਆਂ ਦੁਸ਼ਵਾਰੀਆਂ ਦਾ ਮੈਨੂੰ ਨਹੀਂ ਸੀ ਪਤਾਇਕ ਦੂਜੇ ਦੀਆਂ ਨਿੱਜਤਾਂ ਵਿਚ ਸਿੱਧਾ ਦਖਲ ਆ ਵੜਦਾਮੇਰੇ ਇਕ ਪਾਸੇ ਇਟਾਲੀਅਨ ਜੋੜਾ ਰਹਿੰਦਾ ਸੀ ਜੋ ਪਾਰਟੀਆਂ ਹੀ ਕਰੀ ਰੱਖਦੇ ਤੇ ਇੰਨਾ ਰੌਲਾ ਪਾਉਂਦੇ ਕਿ ਸੌਣਾ ਮੁਸ਼ਕਿਲ ਹੋ ਜਾਂਦਾਦੂਜੇ ਪਾਸੇ ਕਾਲਜ ਦੇ ਵਿਦਿਆਰਥੀ ਰਹਿੰਦੇ ਸਨ ਜਿਹਨਾਂ ਦਾ ਸੌਣ ਦਾ ਕੋਈ ਵਕਤ ਨਹੀਂ ਸੀਜਦ ਆਉਂਦੇ ਤਾਂ ਉਹਨਾਂ ਦਾ ਬੂਹਾ ਇੰਨੇ ਜ਼ੋਰ ਦੀ ਖੜਕਦਾ ਕਿ ਸਾਰਾ ਫਲੈਟ ਹਿਲ ਜਾਂਦਾਜੇ ਮੈਂ ਸ਼ਰਾਬ ਪੀ ਕੇ ਸੌਂ ਜਾਂਦਾ ਤਾਂ ਕਿਸੇ ਚੀਜ਼ ਦਾ ਅਸਰ ਨਾ ਹੁੰਦਾ, ਨਹੀਂ ਤਾਂ ਬਹੁਤ ਤਕਲੀਫ਼ ਹੁੰਦੀਫਲੈਟ ਵਧੀਆ ਸਨ ਤੇ ਇਹਨਾਂ ਦੀਆਂ ਹੁਣ ਕੀਮਤਾਂ ਵੀ ਵੱਧ ਗਈਆਂ ਸਨਇਹਨਾਂ ਵਿਚੋਂ ਕੋਈ ਵਿਕਣ ਤੇ ਲੱਗਦਾ ਤਾਂ ਇਕ ਦਮ ਵਿਕ ਜਾਂਦਾ, ਜ਼ਿਆਦਾ ਦੇਰ ਗਾਹਕ ਦੀ ਉਡੀਕ ਨਾ ਕਰਨੀ ਪੈਂਦੀ

ਮੇਰੇ ਫਲੈਟ ਦਾ ਗਾਹਕ ਤਾਂ ਪਹਿਲਾਂ ਹੀ ਖੜ੍ਹਾ ਸੀ ਮੱਖਣਮੱਖਣ ਦੀ ਇਹਨਾਂ ਫਲੈਟਾਂ ਹੇਠ ਸ਼ਰਾਬ ਦੀ ਦੁਕਾਨ ਸੀਉਹ ਆਪ ਸਲੌਅ ਰਹਿੰਦਾ ਤੇ ਉਥੋਂ ਹਰ ਰੋਜ਼ ਆਉਂਦਾਕਈ ਵਾਰ ਕਹਿ ਚੁੱਕਾ ਸੀ ਕਿ ਜੇ ਵੇਚਣਾ ਹੋਇਆ ਤਾਂ ਦੱਸਾਂ

-----

ਜਦ ਮੈਂ ਇਸ ਫਲੈਟ ਵਿਚ ਆਇਆ ਤਦ ਹੀ ਮੱਖਣ ਨਾਲ ਵਾਕਫ਼ੀ ਪਈ ਸੀਤਰਸੇਮ ਫ਼ੱਕਰ ਨਾਲ ਵੀ ਇਥੇ ਹੀ ਮੁਲਾਕਾਤ ਹੋਈਤਰਸੇਮ ਫ਼ੱਕਰ ਦਾ ਤਾਂ ਵਿਹਲਾ ਸਮਾਂ ਮੱਖਣ ਦੀ ਦੁਕਾਨ ਤੇ ਹੀ ਬੀਤਦਾਘਰ ਜਾਣ ਨੂੰ ਉਸ ਦਾ ਦਿਲ ਹੀ ਨਹੀਂ ਸੀ ਕਰਦਾਮੱਖਣ ਕੋਲ ਖੜ੍ਹਾ ਉਸ ਦੀ ਮਾੜੀ ਮੋਟੀ ਮਦਦ ਵੀ ਕਰਾ ਦਿੰਦਾ, ਬਦਲੇ ਵਿਚ ਬੀਅਰ ਪੀ ਛੱਡਦਾ

ਮੈਂ ਵੀ ਕੁਝ ਖ਼ਰੀਦਣ ਗਿਆ ਮੱਖਣ ਕੋਲ ਖੜ੍ਹ ਜਾਇਆ ਕਰਦਾਮੱਖਣ ਤਰਸੇਮ ਫ਼ੱਕਰ ਬਾਰੇ ਦੱਸਦਾ, ‘‘ਸਾਲ਼ਾ ਕੰਜੂਸ ਐ ਰੱਜ ਕੇ, ਚੰਗੀ ਭਲੀ ਜੌਬ ਐ ਪਰ ਪੈਨੀ ਨ੍ਹੀਂ ਕੱਢਦਾ, ਮੁਫ਼ਤ ਚ ਚਾਹੁੰਦਾ ਰਹਿੰਦਾ, ਘਰ ਵਾਲੀ ਵੀ ਤੰਗ ਪਈ ਹੋਣੀ ਐ, ਤਾਂ ਹੀ ਤਾਂ ਡਰਦਾ ਘਰ ਜਾਣੋਂ’’

-----

ਮੱਖਣ ਗੋਰੀ ਨਾਲ ਵਿਆਹਿਆ ਹੋਇਆ ਸੀਉਸ ਦੀ ਪਤਨੀ ਮੈਰੀ ਕਦੇ-ਕਦੇ ਹੀ ਦੁਕਾਨ ਵਿਚ ਆਉਂਦੀਦੋ ਤਿੰਨ ਵਾਰ ਹੀ ਮਿਲਿਆ ਸੀ ਮੈਂ ਉਹਨੂੰਜਦ ਵੀ ਮਿਲਦੀ ਬਹੁਤ ਪਿਆਰ ਨਾਲ ਪੇਸ਼ ਆਉਂਦੀਉਹਨਾਂ ਦਾ ਵਿਆਹ ਵੀਹ ਸਾਲ ਪਹਿਲਾਂ ਹੋਇਆ ਸੀਮੈਰੀ ਸਕੌਟਿਸ ਸੀਉਸ ਦਾ ਪਤੀ ਛੱਡ ਕੇ ਜਾ ਚੁੱਕਾ ਸੀਚਾਰ ਬੱਚੇ ਸਨਉਸ ਲਈ ਪਾਲਣੇ ਮੁਸ਼ਕਿਲ ਸਨਮੱਖਣ ਨਾਲ ਮੁਲਾਕਾਤ ਹੋਈਮੱਖਣ ਉਹਨਾਂ ਦਿਨਾਂ ਵਿਚ ਗ਼ੈਰ-ਕਾਨੂੰਨੀ ਰਿਹਾ ਕਰਦਾ ਸੀਉਹ ਮੈਰੀ ਨਾਲ ਵਿਆਹ ਕਰਾ ਕੇ ਪੱਕਾ ਹੋ ਗਿਆਮੈਰੀ ਦੀ ਬੱਚੇ ਪਾਲਣ ਵਿਚ ਮਦਦ ਕੀਤੀਹੁਣ ਤਾਂ ਬੱਚੇ ਉਡਾਰੂ ਹੋ ਕੇ ਜਾ ਚੁੱਕੇ ਸਨਮੈਰੀ ਉਮਰ ਦੀ ਕੁਝ ਚੜੀ ਹੋਈ ਸੀ ਪਰ ਮੱਖਣ ਉਪਰ ਜਾਨ ਛਿੜਕਦੀਇਕ ਦਿਨ ਮੱਖਣ ਦੀ ਤਾਰੀਫ ਕਰਦਿਆਂ ਉਸ ਦੱਸਿਆ, ‘‘ਏਸ ਬੰਦੇ ਨੇ ਮੇਰਾ ਬਹੁਤ ਸਾਥ ਦਿੱਤਾ, ਈਅਨ ਹਰਾਮੀ ਤਾਂ ਚਾਰ ਮੇਰੇ ਪੱਲੇ ਪਾ ਕੇ ਭੱਜ ਗਿਆਮੈਂ ਤਾਂ ਇਥੋਂ ਤੱਕ ਸੋਚ ਲਿਆ ਸੀ ਕਿ ਬੱਚਿਆਂ ਦਾ ਨਾਂ ਪੇਜਲੀ ਤੋਂ ਬਦਲ ਕੇ ਸਿੰਘ ਰੱਖ ਦੇਵਾਂ, ਮੈਂ ਸਕੂਲੇ ਵੀ ਗਈ ਪਰ ਹੈਡਮਾਸਟਰ ਕਹਿਣ ਲੱਗਿਆ ਕਿ ਇਹਨਾਂ ਨੂੰ ਵੱਡੇ ਹੋ ਕੇ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਸਿਰਫ਼ ਸਰਨੇਮ ਸਿੰਘ ਹੋਣ ਕਰਕੇ’’

-----

ਦੋ ਕੁ ਵਾਰੀ ਬੀਟਰਸ ਮੇਰੇ ਫਲੈਟ ਵਿਚ ਆਈ, ਰਾਤ ਰਹਿ ਕੇ ਗਈ ਸੀਮੈਂ ਡੈਨੀ ਤੇ ਜੌਹਨ ਨੂੰ ਮੱਖਣ ਦੀ ਦੁਕਾਨ ਤੇ ਲੈ ਗਿਆ ਸਾਂ ਚਾਕਲੇਟ ਆਦਿ ਲਈਮੱਖਣ ਨੇ ਗੋਰੇ ਬੱਚਿਆਂ ਨੂੰ ਦੇਖ ਕੇ ਕਿਹਾ, ‘‘ਮੈਂ ਮੈਰੀ ਦੇ ਚਾਰ ਪਾਲ਼ੇ, ਸਭ ਕੁਝ ਠੀਕ ਰਿਹਾ, ਕੁੜੀਆਂ ਵੱਡੀਆਂ ਹੋਈਆਂ ਤਾਂ ਬੁਆਏ ਫਰਿੰਡ ਲੈ ਆਈਆਂ, ਘਰ ਚ ਈ ਗੰਦ ਪਾਉਣ ਲੱਗਦੀਆਂ, ਅਸੀਂ ਫੇਰ ਵੀ ਪੰਜਾਬੀ ਆਂ, ਮੈਂ ਤਾਂ ਸਦਾ ਈ ਉਹਨਾਂ ਨੂੰ ਧੀਆਂ ਸਮਝਿਆ, ਮੈਂ ਸ਼ਰਮ ਨਾਲ ਮਰੀ ਜਾਣਾ, ਹੁਣ ਕੀ ਕੀ ਦੱਸਾਂ, ਨਿਆਣੇ ਤਾਂ ਆਪਣੇ ਈ ਹੋਣ’’

-----

ਪ੍ਰਿਤਪਾਲ ਕੋਲ ਫਲੈਟ ਦੀ ਚਾਬੀ ਸੀਮੈਨੂੰ ਲੱਭਣ ਆਇਆ ਮੱਖਣ ਕੋਲ ਖੜ੍ਹ ਜਾਂਦਾ ਸੀਲਾਜ਼ਮੀ ਸੀ ਕਿ ਮੇਰੇ ਬਾਰੇ ਵੀ ਗੱਲਾਂ ਕਰਦੇ ਹੋਣਮੱਖਣ ਦੀਆਂ ਗੱਲਾਂ ਤੋਂ ਹੀ ਮੈਨੂੰ ਇਸ ਗੱਲ ਦੀ ਟੋਹ ਮਿਲ ਜਾਂਦੀ ਸੀਉਹ ਕਹਿੰਦਾ, ‘‘ਇੰਦਰਪਾਲ ਇੰਡੀਆ ਜਾਹ, ਪੇਰਿੰਟਸ ਦੀ ਗੱਲ ਮੰਨ ਕੇ ਵਿਆਹ ਕਰਾ, ਬੇਗਾਨੇ ਬੱਚੇ ਆਪਣੇ ਨਈਂ ਬਣਦੇ, ਨਾਲੇ ਇਹ ਸਾਲ਼ੇ ਗੋਰੇ ਤਾਂ ਹੈ ਈ ਹਰਾਮੀਇਕ ਵਾਰੀ ਮੈਰੀ ਦਾ ਛੋਟਾ ਮੁੰਡਾ ਇਲਤਾਂ ਕਰੇ, ਮੈਂ ਚਪੇੜ ਮਾਰ ਬੈਠਾ, ਗਵਾਂਢੀ ਗੋਰੇ ਮੈਨੂੰ ਕੁੱਟਣ ਨੂੰ ਫਿਰਨ ਕਿ ਤੂੰ ਪਾਕੀ ਹੋ ਕੇ ਗੋਰੇ ਬੱਚੇ ਦੇ ਚੁਪੇੜ ਕਿਉਂ ਮਾਰੀ’’

ਫਿਰ ਪ੍ਰਿਤਪਾਲ ਨੇ ਉਸ ਨਾਲ ਫਲੈਟ ਦਾ ਸੌਦਾ ਕਰਨਾ ਸ਼ੁਰੂ ਕਰ ਦਿੱਤਾਮੈਨੂੰ ਮੱਖਣ ਨੇ ਦਿਲ ਦੀ ਗੱਲ ਦੱਸਦਿਆਂ ਕਿਹਾ, ‘‘ਮੈਂ ਤਾਂ ਆਪ ਇੰਡੀਆ ਜਾਣਾ ਵਿਆਹ ਕਰਾਉਣ’’

‘‘²ੜੇ ਭਾਈ, ਟੈਮ ਜ਼ਿਆਦਾ ਨਹੀਂ ਹੋ ਗਿਆ?’’

‘‘ਨਹੀਂ ਯਾਰ, ਹਾਲੇ ਪੰਜਾਹਾਂ ਦਾ ਨਹੀਂ ਹੋਇਆ, ਕਬੱਡੀ ਖੇਲੀ ਐ, ਲੋਹੇ ਅਰਗਾ ਜਿਸਮ ਹੈ ਸਾਲ਼ਾ, ਸੱਚੀ ਗੱਲ ਤਾਂ ਇਹ ਐ ਕਿ ਆਪਣਾ ਨਿਆਣਾ ਖਿਲਾਉਣ ਨੂੰ ਦਿਲ ਕਰਦੈ, ਆਪਣਾ ਖ਼ੂਨ ਹੋਵੇਬੇਗਾਨੇ ਸਾਲ਼ੇ ਬਥੇਰੇ ਖਿਲਾ ਲਏ’’

‘‘ਇਹਦਾ ਮੈਰੀ ਦਾ ਕੀ ਕਰੇਂਗਾ?’’

‘‘ਇਹਨੂੰ ਸਲੌਅ ਵਾਲਾ ਘਰ ਦੇ ਦੇਣੈਂ, ਤਾਂ ਹੀ ਤਾਂ ਤੇਰਾ ਫਲੈਟ ਮੰਗਦਾ ਸੀ’’

ਤਰਸੇਮ ਫ਼ੱਕਰ ਨਾਲ ਉਹ ਵਿਆਹ ਕਰਾਉਣ ਦੀਆਂ ਸਕੀਮਾਂ ਬਹੁਤੀਆਂ ਬਣਾਉਂਦਾਤਰਸੇਮ ਫੱਕਰ ਉਸ ਨੂੰ ਰਿਸ਼ਤੇ ਦੇ ਲਾਰੇ ਲਾ ਕੇ ਸ਼ਰਾਬ ਵੀ ਪੀਂਦਾ ਰਹਿੰਦਾ

-----

ਤਰਸੇਮ ਫ਼ੱਕਰ ਵਾਕਿਆ ਹੀ ਫ਼ੱਕਰ ਬੰਦਾ ਸੀਉਸ ਨੂੰ ਸਿਰਫ਼ ਕੰਮ ਤੇ ਜਾਣ ਦੀ ਹੀ ਪ੍ਰਵਾਹ ਸੀ, ਨਹੀਂ ਤਾਂ ਉਹ ਕਿਸੇ ਚੀਜ਼ ਦੀ ਚਿੰਤਾ ਨਾ ਕਰਦਾਨਾ ਪਤਨੀ ਦੀ, ਨਾ ਬੱਚਿਆਂ ਦੀ, ਨਾ ਘਰ-ਘਾਟ ਦੀਉਸ ਨੂੰ ਕੋਈ ਵੀ ਨਸ਼ਾ ਕਰਵਾ ਲਓ-ਤਿਆਰ ਰਹਿੰਦਾਸ਼ਰਾਬ, ਸਿਗਰਟਾਂ, ਗਾਂਜਾ, ਜ਼ਰਦਾ, ਜੋ ਮਰਜ਼ੀਕਈ ਵਾਰ ਕੈਮਿਸਟ ਦਿਉਂ ਡੋਡੇ ਵੀ ਲੈ ਆਉਂਦਾਥੋੜ੍ਹਾ ਨਸ਼ੇ ਵਿਚ ਆ ਕੇ ਗਾਣੇ ਗਾਉਣ ਲੱਗਦਾਫ਼ਿਲਮੀ ਗੀਤਾਂ ਦੀ ਕਿਤਾਬ ਤਾਂ ਉਹ ਜੇਬ ਵਿਚ ਹੀ ਰੱਖਦਾ ਸੀਅੰਗਰੇਜ਼ੀ ਦੇ ਗਾਣੇ ਵੀ ਗਾਉਣ ਲੱਗਦਾਕੰਮ ਤੋਂ ਮੁੜਦਾ ਸਿੱਧਾ ਮੱਖਣ ਦੀ ਦੁਕਾਨ ਤੇ ਪਹੁੰਚਦਾਰਾਤ ਨੂੰ ਸ਼ਰਾਬ ਨਾਲ ਰੱਜ ਕੇ ਘਰ ਜਾਂਦਾਸਵੇਰੇ ਉਠ ਕੇ ਕੰਮ ਤੇ ਨਿਕਲ ਜਾਂਦਾਵੀਕ ਐਂਡ ਵੀ ਉਸ ਦਾ ਨਸ਼ੇ ਵਿਚ ਹੀ ਬੀਤਦਾ

-----

ਜਦੋਂ ਮੈਂ ਇਸ ਫਲੈਟ ਵਿਚ ਆਇਆ ਤਾਂ ਉਸ ਦੀ ਦੋਸਤੀ ਮੇਰੇ ਨਾਲ ਪੈ ਗਈਮੈਨੂੰ ਫ਼ੱਕਰ ਦਾ ਇਹ ਫਾਇਦਾ ਸੀ ਕਿ ਉਹ ਮੀਟ ਬਹੁਤ ਸਵਾਦ ਬਣਾਉਂਦਾਮੇਰੀ ਕਾਰ ਦਿੱਸੇ ਸਹੀ ਉਹ ਸਿੱਧਾ ਮੇਰੇ ਫਲੈਟ ਵਿਚ ਆ ਵੜਦਾਮੇਰੇ ਬੀਟਰਸ ਦੇ ਘਰ ਰਹਿ ਜਾਣ ਦਾ ਉਸ ਨੂੰ ਬਹੁਤ ਵਿਗੋਚਾ ਹੁੰਦਾਮੱਖਣ ਹੱਸਦਾ ਹੋਇਆ ਕਹਿੰਦਾ, ‘‘ਇੰਦਰਪਾਲ, ਤੂੰ ਕਾਹਦਾ ਬਾਹਰ ਰਹਿੰਨੈ, ਫ਼ੱਕਰ ਵਿਚਾਰੇ ਦੀ ਮੁਫ਼ਤ ਦੀ ਸ਼ਰਾਬ, ਮੁਫ਼ਤ ਦਾ ਮੀਟ ਮਾਰੀ ਜਾਂਦੇ ਆ’’

ਫ਼ੱਕਰ ਦੀ ਪਤਨੀ ਜੀਤੀ ਵੀ ਕਦੇ-ਕਦੇ ਮਿਲਦੀਮੈਨੂੰ ਉਹ ਵਧੀਆ ਔਰਤ ਲੱਗਦੀ ਸੀਫ਼ੱਕਰ ਉੱਤੇ ਹਰ ਵੇਲੇ ਖਿਝੀ ਰਹਿੰਦੀ ਪਰ ਫਿਰ ਵੀ ਹੋਰਨਾਂ ਵਿਚ ਉਸ ਨੂੰ ਸਹੀ ਢੰਗ ਨਾਲ ਬੁਲਾਉਂਦੀ

ਈਲਿੰਗ ਵਾਲਾ ਮੇਰਾ ਇਹ ਫਲੈਟ ਵਿਕਿਆ ਤਾਂ ਵੀ ਤਰਸੇਮ ਫ਼ੱਕਰ ਨੂੰ ਬਹੁਤ ਦੁੱਖ ਹੋਇਆਉਹ ਕਹਿੰਦਾ, ‘‘ਤੂੰ ਯਾਰ, ਫਲੈਟ ਨਹੀਂ ਵੇਚਿਆ, ਮੇਰਾ ਟਿਕਾਣਾ ਵੇਚ ਧਰਿਐ’’

ਕਦੇ ਕਹਿਣ ਲੱਗਦਾ, ‘‘ਇੰਦਰਪਾਲ, ਜੇ ਯਾਰੀ ਨਿਭਾਉਣੀ ਚਾਹੁੰਨੈ ਤਾਂ ਆਪਣੀ ਗੋਰੀ ਵਰਗੀ ਗੋਰੀ ਮੈਨੂੰ ਲੱਭ ਦੇ, ਭਾਵੇਂ ਬਾਰ੍ਹਾਂ ਨਿਆਣਿਆਂ ਵਾਲੀ ਹੋਵੇ, ਕਸਮ ਨਾਲ ਜੀਤੀ ਤਾਂ ਮੇਰੇ ਵੱਲ ਝਾਕਦੀ ਤਕ ਨਈਂ’’

ਮੈਂ ਫੇਰ ਈਲਿੰਗ ਤੋਂ ਗਰੀਨਫੋਰਡ ਚਲੇ ਗਿਆਪ੍ਰਿਤਪਾਲ ਨੇ ਇਥੇ ਹੀ ਘਰ ਪਸੰਦ ਕੀਤਾ ਸੀਮੈਂ ਉਸ ਦੀ ਕਿਸੇ ਗੱਲ ਵਿਚ ਦਖ਼ਲ ਨਾ ਦਿੱਤਾਘਰ ਮੈਂ ਸਾਰਾ ਸ਼ੈਰਨ ਨੂੰ ਸੰਭਾਲ ਦਿੱਤਾਉਹ ਵਕਤ ਕੱਢ ਕੇ ਸਫ਼ਾਈ ਆਦਿ ਕਰ ਜਾਂਦੀਮੇਰੇ ਕਪੜੇ ਧੋ ਜਾਂਦੀਕਪੜਿਆਂ ਦੀ ਕਦੇ ਮੈਨੂੰ ਮੁਸ਼ਕਲ ਆਈ ਹੀ ਨਹੀਂ ਸੀਮੈਂ ਪ੍ਰਿਤਪਾਲ ਵੱਲ ਜਾਂਦਾਉਸ ਦੇ ਕੱਪੜੇ ਚੁੱਕ ਕੇ ਪਾ ਲੈਂਦਾਮੈਂ ਕਦੇ ਬਹੁਤੇ ਖ਼ਰੀਦੇ ਵੀ ਨਹੀਂ ਸਨ

-----

ਗਰੀਨਫੋਰਡ ਵਾਲਾ ਘਰ ਤਾਂ ਠੀਕ ਹੀ ਸੀ ਪਰ ਹੁਣ ਮੈਂ ਇਥੇ ਤਰਸੇਮ ਫ਼ੱਕਰ ਵਰਗੇ ਦੋਸਤ ਜਾਂ ਬੀਟਰਸ, ਸਾਂਡਰਾ ਵਰਗੀਆਂ ਸਹੇਲੀਆਂ ਨੂੰ ਨਹੀਂ ਸੀ ਲਿਆ ਸਕਦਾਸ਼ੈਰਨ ਤੇ ਨਿਆਣਿਆਂ ਦਾ ਪਤਾ ਨਹੀਂ ਸੀ ਹੁੰਦਾ ਕਿ ਕਿਹੜੇ ਵੇਲੇ ਆ ਜਾਣਘਰ ਲੈਣ ਤੋਂ ਕਾਫੀ ਦੇਰ ਬਾਅਦ ਇਕ ਵਾਰ ਬੀਟਰਸ ਤੇ ਉਸ ਦੇ ਮੁੰਡੇ ਰਾਤ ਰਹਿ ਕੇ ਗਏ ਸਨਉਹ ਵੀ ਉਦੋਂ ਜਦੋਂ ਪ੍ਰਿਤਪਾਲ ਤੇ ਸ਼ੈਰਨ ਇੰਡੀਆ ਗਏ ਹੋਏ ਸਨ

------

ਘਰ ਲੈਣ ਨਾਲ ਮੇਰੀ ਕਿਸ਼ਤ ਵਧ ਗਈ ਤੇ ਮੈਨੂੰ ਕੰਮ ਵੱਲ ਜ਼ਿਆਦਾ ਧਿਆਨ ਦੇਣਾ ਪੈਂਦਾਬੀਟਰਸ ਵੱਲ ਜਾਣ ਕਾਰਨ ਮੇਰੇ ਤੋਂ ਕੰਮ ਤੇ ਵੀ ਨਾ ਜਾ ਹੁੰਦਾ ਤੇ ਪੈਸੇ ਵੀ ਖ਼ਰਚ ਹੋਣ ਲੱਗਦੇਜੇ ਕਦੇ ਸਾਡੇ ਵਿਚ ਕੈਥੀ ਆ ਬੈਠਦੀ ਤਾਂ ਵੋਦਕੇ ਦੀ ਬੋਤਲ ਨੂੰ ਉਹ ਇੱਕਲੀ ਹੀ ਜਾ ਪੁੱਜਦੀਮੈਂ ਕਾਫੀ ਦਿਨ ਡਟ ਕੇ ਕੰਮ ਕੀਤਾਬੀਟਰਸ ਵੱਲ ਨਾ ਜਾ ਸਕਿਆਭਾਵੇਂ ਮੈਂ ਫੋਨ ਕਰਦਾ ਰਹਿੰਦਾ ਸਾਂਬੀਟਰਸ ਮੇਰੇ ਇੰਨੇ ਦਿਨ ਬਾਹਰ ਰਹਿਣ ਕਾਰਨ ਗੁੱਸੇ ਵਿਚ ਸੀਉਸ ਨੂੰ ਖ਼ੁਸ਼ ਕਰਨ ਲਈ ਮੈਂ ਇਕ ਛੁੱਟੀ ਕਰਨ ਦਾ ਸੋਚਿਆ ਕਿ ਸਾਰੀ ਰਾਤ ਉਸ ਨਾਲ ਬੈਠਾਂਗਾਰਾਤ ਭਰ ਜਾਗ ਕੇ ਗੱਲਾਂ ਕਰਨੀਆਂ, ਸ਼ਰਾਬ ਪੀਣੀ, ਬੀਟਰਸ ਨੂੰ ਵੀ ਚੰਗਾ ਲੱਗਦਾ ਤੇ ਮੈਨੂੰ ਵੀ

ਮੈਂ ਈਲਿੰਗ ਗਿਆ ਮੱਖਣ ਨੂੰ ਮਿਲਣ ਚਲੇ ਗਿਆਤਰਸੇਮ ਫ਼ੱਕਰ ਉਥੇ ਹੀ ਸੀਉਸ ਨੇ ਪਹਿਲਾ ਸਵਾਲ ਇਹੋ ਕੀਤਾ,

‘‘ਕੀ ਹਾਲ ਐ ਤੇਰੀ ਬਿੱਲੋ ਦਾ?’’

‘‘ਓਧਰ ਈ ਚਲਿਆਂ, ਤੈਂ ਚੱਲਣੈ?’’

‘‘ਤੂੰ ਸਾਨੂੰ ਕਿਥੋਂ ਲਿਜਾਨੈਂ!’’

‘‘ਹੋ ਜਾ ਤਿਆਰ’’

‘‘ਮੈਂ ਕਿਹੜੇ ਘੋੜੇ ਬੀੜਨੇ ਆਂ’’

ਮੈਂ ਉਸ ਨੂੰ ਨਾਲ ਲੈ ਲਿਆਬੀਟਰਸ ਦੇ ਘਰ ਦੇ ਨੇੜੇ ਗਏ ਤਾਂ ਮੈਂ ਕਿਹਾ, ‘‘ਲੈ ਬਈ ਫ਼ੱਕਰਾ, ਅੱਜ ਤੇਰਾ ਉਲ੍ਹਾਮਾ ਲਾਹ ਦੇਣਾ ਮੈਂ’’

‘‘ਕਿੱਦਾਂ?’’

‘‘ਤੈਨੂੰ ਗੋਰੀ ਇੰਟਰੋਡਿਊਸ ਕਰਾ ਦੇਣੀ ਆਂ, ਅੱਗੇ ਤੇਰੇ ਭਾਗ ਲੱਛੀਏ!’’

‘‘ਕਰਾ ਦੇ ਯਾਰ ਇਹ ਅਹਿਸਾਨ ਮੇਰੇ ਤੇ ਪੈਰ ਧੋ-ਧੋ ਪੀਊਂ ਸਾਰੀ ਉਮਰ’’

‘‘ਬੱਸ ਨੂੰ ਜ਼ਰਾ ਕੁ ਕੰਜੂਸੀ ਘੱਟ ਦਿਖਾਈਂ, ਘੱਟੋ-ਘੱਟ ਅੱਜ ਦਾ ਦਿਨ’’

‘‘ਤੂੰ ਫਿਕਰ ਨਾ ਕਰ ਭਰਾ ਮੇਰੇ’’

-----

ਤਰਸੇਮ ਫ਼ੱਕਰ ਬਹੁਤ ਖ਼ੁਸ਼ ਸੀਅਸੀਂ ਬੀਟਰਸ ਦੇ ਘਰ ਗਏਉਹ ਪਹਿਲਾਂ ਵੀ ਤਰਸੇਮ ਨੂੰ ਮਿਲ ਚੁੱਕੀ ਸੀਮੈਂ ਪਹਿਲਾਂ ਇਕ ਵਾਰ ਉਸ ਨੂੰ ਦੱਸਿਆ ਸੀ ਕਿ ਮੇਰੇ ਇਸ ਦੋਸਤ ਦਾ ਨਾਂ ਤਰਸੇਮ ਫ਼ੱਕਰ ਸੀਫ਼ੱਕਰ ਸ਼ਬਦ ਉਪਰ ਉਹ ਬਹੁਤ ਹੱਸੀ ਸੀ ਕਿਉਂਕਿ ਅੰਗਰੇਜ਼ੀ ਵਿਚ ਫ਼ੱਕਰ ਦੇ ਅਰਥ ਹੀ ਕੁਝ ਅਜਿਹੇ ਸਨਸੈਟੀ ਤੇ ਬੈਠਦੇ ਹੀ ਮੈਂ ਪੁੱਛਿਆ, ਬੀਟਰਸ, ਕੈਥੀ ਘਰ ਐ ਤਾਂ ਬੁਲਾ ਲਈਏ, ਉਹਨੂੰ ਬੰਦਾ ਹੀ ਮਿਲਾ ਦੇਵਾਂ, ਰੋਜ਼ ਕਹਿੰਦੀ ਰਹਿੰਦੀ ਸੀ।

ਬੀਟਰਸ ਕੈਥੀ ਨੂੰ ਬੁਲਾਉਣ ਚਲੇ ਗਈਤਰਸੇਮ ਬੋਲਿਆ, ਤੂੰ ਤਾਂ ਸੀਰੀਅਸ ਐਂ, ਮੈਂ ਤਾਂ ਕਿਹਾ ਜੋਕ ਕਰਦੈਂ।

ਕਾਹਦਾ ਜੋਕ! ਮੈਂ ਤੇਰਾ ਵਿਚੋਲਾ ਬਣਨ ਲੱਗਿਆਂ ਹੁਣ।

ਪਹਿਲਾਂ ਕਿਉਂ ਨਹੀਂ ਦੱਸਿਆ, ਮੈਂ ਜ਼ਰਾ ਕੱਪੜੇ ਬਦਲ ਆਉਂਦਾ

ਕੱਪੜੇ ਬਦਲ ਆਉਂਦਾ! ਭਲਾ ਤੈਨੂੰ ਇਥੇ ਸ਼ਗਨ ਪੈਣ ਲੱਗਿਐ!

ਬੀਟਰਸ ਵਾਪਸ ਆਈ ਤੇ ਕਹਿਣ ਲੱਗੀ, ਠਕੈਥੀ ਉਥੇ ਈ ਬਲਾਉਂਦੀ ਐ।

ਮੈਂ ਤੇ ਤਰਸੇਮ ਕੈਥੀ ਦੇ ਫਲੈਟ ਵਿਚ ਚਲੇ ਗਏਉਨ੍ਹਾਂ ਦੋਨਾਂ ਦਾ ਇਕ ਦੂਜੇ ਨਾਲ ਤੁਆਰਫ਼ ਕਰਾਇਆਸਾਡੇ ਮਗਰ ਹੀ ਬੀਟਰਸ ਵੀ ਆ ਗਈਮੈਂ ਤਰਸੇਮ ਨੂੰ ਕਿਹਾ, ਜਾ ਫੇਰ ਛਾਲ ਮਾਰ ਕੇ ਤਿੰਨ ਬੋਤਲਾਂ ਵੋਦਕੇ ਦੀਆਂ, ਜੂਸ ਕਰਿਸਪ ਵਗੈਰਾ ਲੈ ਆ, ਤੇਰੇ ਵਾਲਾ ਮੰਤਰ ਪੜ੍ਹ ਦਈਏ।

ਤਰਸੇਮ ਹਵਾ ਹੋ ਗਿਆ ਤੇ ਜਾਂਦਾ ਹੀ ਮੁੜ ਆਇਆਮੈਂ ਉਸ ਦਾ ਬੈਗ ਦੇਖਿਆ ਕਿ ਵੋਦਕੇ ਦੀਆਂ ਤਿੰਨਾਂ ਥਾਵੇਂ ਦੋ ਹੀ ਬੋਤਲਾਂ ਸਨਉਪਰਲਾ ਸਾਮਾਨ ਵੀ ਘੱਟ ਸੀਉਸ ਦੇ ਜਾਣ ਮਗਰੋਂ ਮੈਂ ਕੈਥੀ ਨੂੰ ਉਸ ਬਾਰੇ ਮੋਟਾ-ਮੋਟਾ ਦੱਸ ਦਿੱਤਾ ਸੀਉਹ ਬੋਲੀ ਸੀ, ਆਦਮੀ ਤਾਂ ਠੀਕ ਈ ਲੱਗਦੈ, ਬੱਸ ਜ਼ਰਾ ਕੁ ਧੋਣ ਵਾਲਾ ਐ, ਨਹਾਉਂਦਾ ਨਹੀਂ ਲੱਗਦਾ।

ਇੰਨਾ ਕੰਮ ਵੀ ਨਹੀਂ ਕਰ ਸਕੇਂਗੀ?

ਕਿਉਂ ਨਹੀਂ! ਮੈਂ ਵੱਡੇ ਵੱਡੇ ਧੋ ਮਾਰੇ.... ਕਹਿ ਕੇ ਉਹ ਹੱਸੀ ਸੀ

ਤਰਸੇਮ ਸਿਗਰਟਾਂ ਦੀ ਡੱਬੀ ਵੀ ਲੈ ਆਇਆ ਸੀਆਮ ਤੌਰ ਤੇ ਉਹ ਸਿਗਰਟ ਘੱਟ ਪੀਂਦਾ ਸੀ ਪਰ ਹੁਣ ਸਾਥ ਮਿਲ ਗਿਆ ਸੀ, ਸ਼ਾਇਦ ਇਸੇ ਕਰਕੇਉਸ ਦੇ ਹੱਥ ਵਿਚ ਡੱਬੀ ਦੇਖ ਕੇ ਕੈਥੀ ਨੇ ਕਿਹਾ, ਇਹ ਤਾਂ ਮੇਰੇ ਵਾਲਾ ਬਰਾਂਡ ਈ ਐ, ਮੈਂ ਵੀ ਮਾਰਲਬਰੋ ਈ ਪੀਂਦੀ ਆਂ।

ਚਲੋ ਤੁਹਾਡੀ ਪਹਿਲੀ ਸਾਂਝ ਤਾਂ ਬਣੀ।

ਸਭ ਨੇ ਇਕ ਇਕ ਹਾੜਾ ਪੀਤਾਬੀਟਰਸ ਜ਼ਰਾ ਮੂਡ ਵਿਚ ਆ ਕੇ ਮੈਨੂੰ ਪੁੱਛਣ ਲੱਗੀ, ਠਇੰਦਰ, ਤੇਰੇ ਇਸ ਦੋਸਤ ਦਾ ਪੂਰਾ ਨਾਂ ਕੀ ਐ?

ਤਰਸੇਮ ਫ਼ੱਕਰ।

ਕੀ?

ਮਿਸਟਰ ਫ਼ੱਕਰ!

ਉਹ ਦੋਵੇਂ ਹੱਸ-ਹੱਸ ਕੇ ਲੋਟ ਪੋਟ ਹੋ ਗਈਆਂਮੈਂ ਤੇ ਤਰਸੇਮ ਵੀ ਹੱਸਣ ਲੱਗੇਕੈਥੀ ਬੋਲੀ, ਇੰਦਰ, ਤੂੰ ਮੇਰੇ ਲਈ ਬੰਦਾ ਵੀ ਲਿਆਇਆਂ ਤੇ ਫੱਕਰ ਹੀ, ਇਹ ਨੂੰ ਹੋਰ ਕੋਈ ਕੰਮ ਈ ਨਹੀਂ ਆਉਂਦਾ।

-----

ਉਹ ਫਿਰ ਹੱਸੀਮੈਂ ਭੁੱਲ ਹੀ ਗਿਆ ਸੀ ਕਿ ਫ਼ੱਕਰ ਦੇ ਮਹਿਨੇ ਉਸਦਾ ਮਜ਼ਾਕ ਉਡਵਾ ਸਕਦੇ ਸਨਮੈਂ ਮੌਕਾ ਸੰਭਾਲਦੇ ਕਿਹਾ, ਵੈਸੇ ਇਸ ਦਾ ਨਾਂ ਤਾਂ ਸੈਂਡੀ ਐ, ਬਾਕੀ ਤਾਂ ਅਸੀਂ ਮਜ਼ਾਕ ਵਿਚ ਕਹਿੰਨੇ ਆਂ।

ਦੋ ਬੋਤਲਾਂ ਹਾਸੇ ਹਾਸੇ ਵਿਚ ਹੀ ਖ਼ਤਮ ਹੋ ਗਈਆਂਪੌਣੀ ਕੁ ਬੋਤਲ ਬੀਟਰਸ ਕੋਲ ਪਈ ਸੀ ਉਹ ਵੀ ਲੈ ਆਈ ਤੇ ਪੀ ਹੋ ਗਈਕੈਥੀ ਤੇ ਤਰਸੇਮ ਇਕ ਦੂਜੇ ਨੂੰ ਚੋਰੀ ਅੱਖ ਨਾਲ ਦੇਖਦੇ ਰਹੇਮੈਂ ਤੇ ਬੀਟਰਸ ਉਠ ਕੇ ਆ ਗਏਤਰਸੇਮ ਕੈਥੀ ਕੋਲ ਹੀ ਰਹਿ ਗਿਆ

*****

ਚਲਦਾ