Friday, May 28, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 5

ਕਾਂਡ 5

ਮੈਂ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇਕ ਗੋਰਾ ਖੜ੍ਹਾ ਸੀਇਹ ਚਾਲੀ ਕੁ ਸਾਲਾ, ਮਧਰਾ ਤੇ ਗਠੀਲਾ ਬੰਦਾ ਮੇਰੇ ਵੱਲ ਘੂਰ-ਘੂਰ ਕੇ ਦੇਖਣ ਲੱਗਿਆਉਸ ਨੇ ਮੈਨੂੰ ਹੈਲੋ ਕਿਹਾ ਤੇ ਫਿਰ ਮੇਰੇ ਪਿੱਛੇ ਖੜੀ ਬੀਟਰਸ ਨੂੰ ਬੋਲਿਆ, ਬੀਟਰਸ, ਮੈਂ ਸੌਰੀ ਆਂ, ਪਲੀਜ਼ ਮੁਆਫ਼ ਕਰਦੇ ਮੈਨੂੰ।

ਮੈਂ ਬੀਟਰਸ ਵਲ ਦੇਖਿਆਉਸ ਨੇ ਅਹਿਸਤਾ ਜਿਹੇ ਕਿਹਾ- ਪੀਟਰਮੇਰਾ ਸਾਰਾ ਨਸ਼ਾ ਇਕਦਮ ਲਹਿ ਗਿਆਮੈਨੂੰ ਸਮਝ ਨਾ ਲੱਗੇ ਕਿ ਹੁਣ ਮੈਂ ਕੀ ਕਰਾਂਮੈਨੂੰ ਲੱਗਿਆ ਕਿ ਹੁਣ ਝਗੜਾ ਹੋਵੇਗਾਮੈਂ ਉਸ ਨੂੰ ਮਨ ਹੀ ਮਨ ਤੋਲਿਆਉਹ ਸਰੀਰਕ ਤੌਰ ਤੇ ਮੇਰੇ ਨਾਲੋਂ ਹਲਕਾ ਸੀਮੇਰੇ ਵੱਲ ਦੇਖਦਿਆਂ ਜਿਹੜੀ ਵਹਿਸ਼ਤ ਉਸ ਦੀਆਂ ਅੱਖਾਂ ਵਿਚ ਆਈ ਸੀ ਉਸ ਲਈ ਮੈਂ ਖ਼ੁਦ ਨੂੰ ਤਿਆਰ ਕਰ ਲਿਆਉਸ ਨੇ ਅੰਦਰ ਲੰਘਣ ਦੀ ਕੋਸ਼ਿਸ਼ ਕੀਤੀਬੀਟਰਸ ਉਸ ਨੂੰ ਰੋਕਦੀ ਬੋਲੀ, ਤੈਨੂੰ ਇਥੇ ਆਉਣ ਦੀ ਆਗਿਆ ਨਹੀਂ, ਜੱਜ ਨੇ ਵੀ ਕਿਹਾ ਸੀ, ਤੂੰ ਫਿਰ ਆ ਗਿਐਂ, ਮੈਂ ਹੁਣੇ ਪੁਲਿਸ ਨੂੰ ਫੋਨ ਕਰਦੀ ਆਂਤੇਰਾ ਭਲਾ ਇਸੇ ਵਿਚ ਐ ਕਿ ਦਫ਼ਾ ਹੋ ਜਾ ਇਥੋਂ।

ਪਲੀਜ਼ ਬੀਟਰਸ, ਮੁੜ ਕੇ ਅਜਿਹਾ ਨਹੀਂ ਹੁੰਦਾ, ਇਕ ਮੌਕਾ ਹੋਰ ਦੇ ਦੇ।ਕਹਿ ਕੇ ਉਹ ਮੈਨੂੰ ਪਰ੍ਹਾਂ ਕਰਦਾ ਅੰਦਰ ਜਾਣ ਲੱਗਿਆ ਤਾਂ ਬੀਟਰਸ ਥਾਵੇਂ ਹੀ ਇਕੱਠੀ ਹੋ ਗਈਮੈਂ ਪੀਟਰ ਨੂੰ ਰੋਕ ਕੇ ਕਿਹਾ, ਤੂੰ ਸੁਣਿਆ ਨਹੀਂ ਉਹਨੇ ਕੀ ਕਿਹਾ!

ਤੂੰ ਕੌਣ ਹੁੰਨੈ ਸਾਡੇ ਤੀਵੀਂ ਆਦਮੀ ਵਿਚ ਆਉਣ ਵਾਲਾ?

ਮੈਂ ਕੋਈ ਨਹੀਂ ਪਰ ਬੀਟਰਸ ਕਹਿੰਦੀ ਐ ਕਿ ਅੰਦਰ ਨਾ ਆ ਤਾਂ ਇਹਦਾ ਮਤਲਬ ਕਿ ਨਾ ਆਉਸ ਕੋਲ ਕੋਰਟ ਦਾ ਆਰਡਰ ਵੀ ਐ।

ਇਹ ਮੇਰੀ ਪਤਨੀ ਐ, ਇਹ ਮੇਰਾ ਘਰ ਐ, ਤੂੰ ਕੌਣ ਰੋਕਣ ਵਾਲਾ?

ਮੇਰੇ ਕੁਝ ਕਹਿਣ ਤੋਂ ਪਹਿਲਾਂ ਬੀਟਰਸ ਬੋਲੀ, ਕੌਣ ਪਤਨੀ! ਕਿਹਦਾ ਘਰ! ਇਹ ਮੇਰਾ ਘਰ ਐ, ਤੂੰ ਕਿਸੇ ਹਾਲਤ ਵਿਚ ਅੰਦਰ ਨਹੀਂ ਆ ਸਕਦਾ।

ਉਸ ਨੇ ਜਜ਼ਰਦਸਤੀ ਅੰਦਰ ਆਉਣਾ ਚਾਹਿਆ ਤਾਂ ਮੈਂ ਉਸ ਨੂੰ ਬਾਹਰ ਧੱਕ ਦਿੱਤਾਉਹ ਗ਼ੁੱਸੇ ਵਿਚ ਦੰਦ ਕਰੀਚਦਾ ਬੋਲਿਆ, ਓਏ ਪਾਕੀ ਹਰਾਮੀ, ਤੇਰੀ ਇੰਨੀ ਹਿੰਮਤ!

-----

ਨਸਲਵਾਦੀ ਗਾਲ਼੍ਹ ਮੇਰੇ ਸਿਰ ਨੂੰ ਚੜ੍ਹ ਗਈਮੈਂ ਖ਼ੁਦ ਨੂੰ ਕਾਬੂ ਨਾ ਰੱਖ ਸਕਿਆਮੈਂ ਜ਼ੋਰਦਾਰ ਘਸੁੰਨ ਸੱਜੇ ਹੱਥ ਦਾ ਉਸ ਦੇ ਨੱਕ ਤੇ ਮਾਰਿਆਉਸ ਦੇ ਪੈਰ ਉੱਖੜ ਗਏਮਗਰੇ ਹੀ ਖੱਬੇ ਹੱਥ ਦਾ ਇਕ ਘਸੁੰਨ ਛੱਡ ਦਿੱਤਾਉਹ ਡਿੱਗ ਜਿਹਾ ਪਿਆ ਤੇ ਸਾਹਮਣੇ ਕੰਧ ਨਾਲ ਜਾ ਵੱਜਾਮੈਂ ਹੋਰ ਮਾਰਨ ਲਈ ਅੱਗੇ ਵਧਿਆ ਤਾਂ ਉਸ ਨੇ ਇਕ ਬਾਂਹ ਨਾਲ ਮੂੰਹ ਲੁਕੋ ਲਿਆ ਤੇ ਦੂਜੀ ਬਾਂਹ ਸੁਲਾਹ ਦੇ ਇਸ਼ਾਰੇ ਨਾਲ ਉਪਰ ਚੁੱਕ ਦਿੱਤੀ

ਉਸ ਦੇ ਨੱਕ ਤੇ ਮੂੰਹ ਵਿਚੋਂ ਖ਼ੂਨ ਵਗ ਰਿਹਾ ਸੀਬੀਟਰਸ ਚੀਖ਼ਣ ਲੱਗੀ, ਉੱਠ ਹਰਾਮੀਆਂ, ਉੱਠ ਹੁਣ, ਹੋਰ ਮਾਰ ਮੈਨੂੰ, ਉਠ ਹੁਣ ਮੁਕਾਬਲਾ ਕਰ, ਚੂਹਾ ਕਿਉਂ ਬਣ ਗਿਐਂ?

------

ਪੀਟਰ ਦੀਆਂ ਅੱਖਾਂ ਨੀਵੀਆਂ ਸਨਉਹ ਅਹਿਸਤਾ ਜਿਹੇ ਉੱਠ ਕੇ ਪੌੜੀਆਂ ਉਤਰ ਗਿਆਬੀਟਰਸ ਹਾਲੇ ਵੀ ਚੀਖ਼ੀ ਜਾ ਰਹੀ ਸੀਉਸ ਨੂੰ ਇਵੇਂ ਕਰਦੀ ਦੇਖ ਕੇ ਉਸ ਦੇ ਮੁੰਡੇ ਰੋਣ ਲੱਗੇਪੀਟਰ ਜਾ ਚੁੱਕਾ ਸੀਮੈਂ ਬੀਟਰਸ ਨੂੰ ਚੁੱਪ ਕਰਾਇਆਆਲੇ ਦੁਆਲੇ ਦੇ ਫਲੈਟਾਂ ਵਾਲੇ ਲੋਕ ਬਾਹਰ ਨਿਕਲ ਆਏਇਕ ਬੁੱਢੀ ਦੱਸਣ ਲੱਗੀ, ਉਸ ਦਿਨ ਮੈਂ ਹੀ ਪੁਲਿਸ ਨੂੰ ਫੋਨ ਕੀਤਾ ਸੀ, ਪੀਟਰ ਨੇ ਅੱਤ ਚੁੱਕੀ ਹੋਈ ਸੀ।

ਹੈਨਰੀ ਨਾਂ ਦਾ ਇਕ ਗੋਰਾ ਕਹਿਣ ਲੱਗਿਆ, ਮੈਂ ਬੁੱਢਾ ਹੋ ਗਿਆ, ਨਹੀਂ ਤਾਂ ਪੀਟਰ ਦੀ ਅੱਜ ਵਾਲੀ ਹਾਲਤ ਮੈਂ ਕਰਦਾ।

-----

ਹਰ ਕੋਈ ਪੀਟਰ ਦੇ ਖ਼ਿਲਾਫ਼ ਬੋਲ ਰਿਹਾ ਸੀ ਤੇ ਮੇਰੇ ਨਾਲ ਸਹਿਮਤੀ ਪ੍ਰਗਟਾਅ ਰਿਹਾ ਸੀਮੈਂ ਉਨ੍ਹਾਂ ਸਭ ਦਾ ਧੰਨਵਾਦ ਕੀਤਾ ਤੇ ਬੀਟਰਸ ਨੂੰ ਲੈ ਕੇ ਵਾਪਸ ਅੰਦਰ ਚਲਾ ਗਿਆਮੈਂ ਅੰਦਰ ਸੋਫੇ ਤੇ ਆ ਬੈਠਾ ਤੇ ਸੋਚਣ ਲੱਗਿਆ ਕਿ ਮਿੰਟਾਂ ਵਿਚ ਇਹ ਕੀ ਹੋ ਗਿਆਮੇਰਾ ਸਾਹ ਤੇਜ਼-ਤੇਜ਼ ਚਲ ਰਿਹਾ ਸੀਮੈਂ ਘਬਰਾਇਆ ਵੀ ਹੋਇਆ ਸਾਂਬੀਟਰਸ ਨੇ ਕਿਹਾ, ਸੌਰੀ ਇੰਦਰ, ਘਰ ਡਰਿੰਕ ਨਹੀਂ, ਨਹੀਂ ਤਾਂ ਮੈਂ ਤੈਨੂੰ ਦਿੰਦੀ ਕਿਉਂਕਿ ਇਸ ਵੇਲੇ ਤੈਨੂੰ ਡਰਿੰਕ ਦੀ ਸਖ਼ਤ ਲੋੜ ਐ।

ਮੈਨੂੰ ਵੀ ਜਾਪਿਆ ਕਿ ਹੁਣ ਮੈਨੂੰ ਸ਼ਰਾਬ ਚਾਹੀਦੀ ਸੀਮੈਂ ਉੱਠਿਆ ਤੇ ਦੁਕਾਨਾਂ ਨੂੰ ਤੁਰ ਪਿਆਬੀਟਰਸ ਵੀ ਮੇਰੇ ਨਾਲ ਆ ਗਈਉਸ ਨੇ ਬੱਚਿਆਂ ਲਈ ਚਿਪਸ ਆਦਿ ਲਏ, ਵੋਦਕੇ ਤੇ ਵਿਸਕੀ ਦੀਆਂ ਬੋਤਲਾਂ ਲਈਆਂਨਾਲ ਜੂਸ, ਕੋਕ ਲੈਮਨੇਡ ਆਦਿ ਵੀਵਾਪਸ ਆ ਕੇ, ਅਸੀਂ ਪੀਣ ਲੱਗੇਦੋ ਗਲਾਸੀਆਂ ਪੀ ਕੇ ਮੈਂ ਕੁਝ ਵੀ ਸੋਚਣ ਜੋਗਾ ਨਾ ਰਿਹਾ ਤੇ ਬੀਟਰਸ ਨਾਲ ਹਾਸਾ ਮਜ਼ਾਕ ਕਰਨ ਲੱਗਿਆ

-----

ਸਵੇਰੇ ਜਾਗ ਆਈ ਤਾਂ ਬੀਟਰਸ ਮੇਰੇ ਨਾਲ ਪਈ ਸੀਮੈਂ ਝਟਕਾ ਜਿਹਾ ਖਾ ਕੇ ਉੱਠ ਖੜ੍ਹਿਆਰਾਤ ਵਾਲੀ ਘਟਨਾ ਯਾਦ ਕਰਨ ਲੱਗਿਆਮੈਨੂੰ ਖ਼ੁਦ ਤੇ ਗ਼ੁੱਸਾ ਵੀ ਆ ਰਿਹਾ ਸੀ ਤੇ ਡਰ ਵੀ ਲੱਗ ਰਿਹਾ ਸੀ ਕਿ ਇਹ ਕੀ ਇਲਤ ਸਹੇੜ ਲਈਮੈਂ ਘੜੀ ਦੇਖੀ, ਛੇ ਵੱਜੇ ਸਨਮੇਰਾ ਸਿਰ ਦਰਦ ਕਰ ਰਿਹਾ ਸੀਮੈਨੂੰ ਚੇਤੇ ਆਇਆ ਕਿ ਕਈ ਕਿਸਮ ਦੀ ਸ਼ਰਾਬ ਪੀਤੀ ਸੀ, ਸਿਰ ਦੁਖਣਾ ਹੀ ਹੋਇਆ

ਮੈਨੂੰ ਹਿਲਦੇ ਨੂੰ ਦੇਖ ਕੇ ਬੀਟਰਸ ਵੀ ਜਾਗ ਗਈਗੁਡ ਮੌਰਨਿੰਗ ਇੰਦਰ, ਨੀਂਦ ਠੀਕ ਆਈ?

ਉਸ ਨੇ ਮੈਨੂੰ ਪੁੱਛਿਆਮੈਂ ਉਠਦਾ ਹੋਇਆ ਬੋਲਿਆ, ਇਹ ਨੀਂਦ ਥੋੜ੍ਹੇਸੀ, ਬੇਹੋਸ਼ੀ ਸੀ, ਪਤਾ ਨਹੀਂ ਕਿੱਥੇ ਸਾਂ ਪਿਛਲੇ ਅੱਠ ਦਸ ਘੰਟੇ।

ਮੇਰੇ ਬਾਥਰੂਮ ਤੋਂ ਮੁੜਨ ਤਕ ਉਹ ਚਾਹ ਲੈ ਆਈਮੈਂ ਜਲਦੀ ਨਾਲ ਇਥੋਂ ਨਿਕਲ ਜਾਣਾ ਚਾਹੁੰਦਾ ਸਾਂਅੱਜ ਕੰਮ ਕਰਨ ਦਾ ਮੂਡ ਹੀ ਨਹੀਂ ਸੀ

-----

ਮੈਂ ਬੀਟਰਸ ਕੋਲੋਂ ਸਿੱਧਾ ਘਰ ਆਇਆਨਹਾ ਕੇ ਕੱਪੜੇ ਬਦਲੇਚਾਹ ਦੇ ਨਾਲ ਕੁਝ ਟੋਸਟ ਲਏਮੁੜ ਕੱਲ੍ਹ ਵਾਲੀ ਘਟਨਾ ਤੇ ਬੀਟਰਸ ਨਾਲ ਬਿਤਾਈ ਰਾਤ ਬਾਰੇ ਸੋਚਣ ਲੱਗਿਆਸਭ ਕੁਝ ਹੀ ਗ਼ਲਤ ਹੋ ਗਿਆ ਸੀਪੀਟਰ ਨਾਲ ਲੜਨਾ, ਫਿਰ ਰਾਤ ਬੀਟਰਸ ਕੋਲ ਰਹਿ ਜਾਣਾਸਵੇਰੇ ਬੀਟਰਸ ਭਾਵੁਕ ਜਿਹੀ ਹੋਈ ਪਈ ਸੀਕੋਈ ਮੇਰੇ ਨਾਲ ਇਵੇਂ ਜੁੜ ਜਾਵੇ ਜਦ ਤਕ ਮੈਂ ਨਾ ਜੁੜਿਆ ਹੋਵਾਂ, ਮੈਨੂੰ ਚੰਗਾ ਨਹੀਂ ਲੱਗਦਾਮੈਂ ਰਾਤ ਗਈ ਬਾਤ ਗਈ, ਵਾਂਗ ਭੁੱਲਣ ਦੀ ਕੋਸ਼ਿਸ਼ ਕਰਨ ਲੱਗਿਆ

-----

ਬਾਰਾਂ ਵੱਜ ਗਏਮੇਰੇ ਕੋਲ ਕੁਝ ਵੀ ਕਰਨ ਨੂੰ ਨਹੀਂ ਸੀਅਖ਼ਬਾਰ ਮੈਂ ਅੰਕਲ ਭੁੱਲਰ ਦੀ ਦੁਕਾਨ ਤੋਂ ਲੈਂਦਾ ਆਇਆ ਸਾਂ, ਉਹ ਪੜ੍ਹ ਲਈਇਕ ਦੋ ਕਿਤਾਬਾਂ ਖੋਲ੍ਹੀਆਂ ਪਰ ਮਨ ਨਾ ਖੁੱਭਿਆ, ਰਾਤ ਵਾਲੀ ਘਟਨਾ ਰਹਿ-ਰਹਿ ਯਾਦ ਆ ਰਹੀ ਸੀਅੰਤ ਇਹੋ ਸੋਚਿਆ ਕਿ ਕਿਉਂ ਨਾ ਕੰਮ ਉਪਰ ਹੀ ਚਲੇ ਜਾਵਾਂ, ਜਿੰਨੇ ਘੰਟੇ ਲੱਗਦੇ ਹੋਣ ਲਾ ਲਵਾਂ

ਮੈਂ ਰੇਡੀਓ ਔਨ ਕਰ ਕੇ ਕੰਟਰੋਲਰ ਨੂੰ ਸੂਚਨਾ ਦੇਣ ਲੱਗਿਆ, "ਰੌਜਰ, ਈਕੋ ਨਾਈਨ, ਈਕੋ ਨਾਈਨ!

ਰੌਜਰ, ਰੌਜਰ!

ਮੈਂ ਕੰਮ ਤੇ ਆ ਰਿਹਾਂ, ਇਸ ਵੇਲੇ ਸ਼ੈਫਰਡ ਬੁੱਸ਼ ਨੇੜੇ ਆਂ!

ਰੌਜਰ, ਬੇਸ ਨੂੰ ਹੀ ਆਜਾ, ਕੰਮ ਬਹੁਤ ਠੰਡਾ ਏ, ਕੋਈ ਬੀਟਰਸ ਨਾਂ ਦੀ ਔਰਤ ਤੇਰੇ ਲਈ ਦੋ ਵਾਰ ਫੋਨ ਕਰ ਚੁੱਕੀ ਏ

-----

ਮੈਂ ਕੱਲ੍ਹ ਹੀ ਬੀਟਰਸ ਨੂੰ ਆਪਣੀ ਕੰਪਨੀ ਦਾ ਕਾਰਡ ਦਿੱਤਾ ਸੀਜ਼ਰੂਰ ਪੀਟਰ ਵਾਪਸ ਆ ਵੜਿਆ ਹੋਵੇਗਾਮੈਂ ਸੋਚਣ ਲੱਗਿਆ ਕਿ ਜੇ ਉਹ ਵਾਪਸ ਆ ਵੀ ਗਿਆ ਹੋਵੇ ਤਾਂ ਮੈਂ ਕੀ ਕਰ ਸਕਦਾ ਸਾਂਮੇਰੇ ਕੋਲੋਂ ਤਾਂ ਆਪਣੀਆਂ ਹੀ ਨਹੀਂ ਨਿਬੇੜੀਆਂ ਜਾਂਦੀਆਂ ਸਨਬੀਟਰਸ ਪਈ ਕਰਦੀ ਰਹੇ ਫੋਨ, ਹੁਣ ਮੈਂ ਉਸ ਵੱਲ ਨਹੀਂ ਜਾਣਾਪਹਿਲਾਂ ਹੀ ਮੇਰੇ ਕੰਮ ਦਾ ਪੂਰਾ ਦਿਨ ਖ਼ਰਾਬ ਹੋ ਗਿਆ ਤੇ ਅੱਧਾ ਦਿਨ ਅੱਜ ਦਾ ਵੀ ਗਿਆ

ਪੋਰਟਬੈਲੋ ਰੋਡ ਤੇ ਮੈਨੂੰ ਕੋਈ ਕੰਮ ਨਹੀਂ ਸੀ ਪਰ ਮੇਰੀ ਕਾਰ ਉਧਰ ਨੂੰ ਮੁੜ ਗਈਅਚੇਤ ਮਨ ਵਿਚ ਸੋਚ ਰਿਹਾ ਹੋਵਾਂਗਾ ਕਿ ਇਨ੍ਹਾਂ ਸੜਕਾਂ ਤੇ ਖੜ ਕੇ ਕੰਮ ਦੀ ਉਡੀਕ ਕਰ ਲਵਾਂਗਾਫਿਰ ਮੈਨੂੰ ਖ਼ਿਆਲ ਆਇਆ ਕਿ ਸਵੇਰੇ ਬੀਟਰਸ ਨੇ ਮੈਨੂੰ ਆਪਣੇ ਫਲੈਟ ਦੀ ਇਕ ਚਾਬੀ ਵੀ ਦੇ ਦਿੱਤੀ ਸੀ ਕਿ ਜਦ ਵੀ ਦਿਲ ਕਰੇ ਮੈਂ ਆਵਾਂ ਜਾਵਾਂਚਾਬੀ ਮੈਂ ਆਪਣੀਆਂ ਚਾਬੀਆਂ ਵਿਚ ਹੀ ਟੰਗ ਲਈ ਸੀਮੈਂ ਛੱਲੇ ਨੂੰ ਛੋਹਿਆਉਸ ਵਿਚੋਂ ਬੀਟਰਸ ਦੇ ਫਲੈਟ ਦੀ ਚਾਬੀ ਉਪਰ ਉਂਗਲਾਂ ਫੇਰੀਆਂਮੈਂ ਦੇਖਿਆ ਕਿ ਮੇਰੀ ਕਾਰ ਰੌਬਰਟ ਹਾਊਸ ਕੋਲ ਜਾ ਰੁਕੀ ਤੇ ਅਗਲੇ ਹੀ ਪਲ ਮੈਂ ਚਾਬੀਆਂ ਨਾਲ ਖੇਲਦਾ ਬੀਟਰਸ ਦੇ ਫਲੈਟ ਮੂਹਰੇ ਜਾ ਖੜ੍ਹਾ ਸਾਂ

-----

ਬੀਟਰਸ ਘਰ ਨਹੀਂ ਸੀਸਵੇਰੇ ਜਿਵੇਂ ਸਭ ਮੈਂ ਛੱਡਿਆ ਸੀ ਉਵੇਂ ਹੀ ਸੀਪੀਟਰ ਦੇ ਆਉਣ ਦੇ ਕੋਈ ਨਿਸ਼ਾਨ ਨਹੀਂ ਸਨਹੁਣ ਤਕ ਮੈਨੂੰ ਕੁਝ ਭੁੱਖ ਲੱਗ ਆਈ ਸੀਮੈਂ ਫਰਿਜ ਖੋਲ੍ਹੀ, ਉਹ ਖ਼ਾਲੀ ਪਈ ਸੀਦੁੱਧ ਦੀ ਘੁੱਟ ਤਕ ਨਹੀਂ ਸੀਮੈਂ ਸੋਚਣ ਲੱਗਿਆ ਕਿ ਜੇ ਮੈਂ ਰਾਤੀ ਉਸ ਨੂੰ ਬੱਚਿਆਂ ਲਈ ਚਿਪਸ ਨਾ ਲੈ ਕੇ ਦਿੰਦਾ ਤਾਂ ਸ਼ਾਇਦ ਬੱਚੇ ਭੁੱਖੇ ਹੀ ਸੌਂਦੇਮੇਰਾ ਮਨ ਪਸੀਜ ਗਿਆਤਿੰਨ ਵਜੇ ਸਨਬੀਟਰਸ ਪਤਾ ਨਹੀਂ ਕਿੱਥੇ ਮਾਰੀ ਮਾਰੀ ਫਿਰਦੀ ਹੋਵੇਗੀਹੋਰ ਅੱਧੇ ਘੰਟੇ ਤਕ ਉਸ ਨੇ ਸਕੂਲ ਮੂਹਰੇ ਹੋਣਾ ਸੀ, ਬੱਚਿਆਂ ਨੂੰ ਲੈਣ ਲਈ

ਉਹ ਮੈਨੂੰ ਸਕੂਲ ਦੇ ਨੇੜੇ ਮਿਲ਼ ਪਈਮੈਂ ਹਾਰਨ ਮਾਰਿਆ ਤਾਂ ਕਾਰ ਵਿਚ ਆ ਬੈਠੀਬੈਠਦੀ ਹੀ ਬੋਲੀ, ਮੈਂ ਤੇਰੇ ਲਈ ਸੁਨੇਹਾ ਛੱਡਿਆ ਸੀ, ਮਿਲ ਗਿਆ?

ਹਾਂ, ਕੀ ਗੱਲ ਹੋਈ?

ਮੈਨੂੰ ਟੌਮੀ ਨੇ ਦੱਸਿਆ ਕਿ ਪੀਟਰ ਆਪਣੇ ਦੋਸਤ ਲੈ ਕੇ ਤੈਨੂੰ ਲੱਭਦੈ।

ਅੱਛਾ!

ਹਾਂ, ਉਹ ਬਹੁਤ ਖ਼ਰਾਬ ਆਦਮੀ ਐ, ਮੁਜਰਮ ਕਿਸਮ ਦਾ, ਉਸ ਦੇ ਦੋਸਤ ਵੀ ਚੰਗੇ ਬੰਦੇ ਨਹੀਂ।

ਇਕ ਵਾਰ ਤਾਂ ਮੈਂ ਡਰ ਗਿਆ ਕਿ ਹੁਣ ਕੀ ਹੋਵੇਗਾਆਪਣੇ ਅੰਦਰਲਾ ਫ਼ਿਕਰ ਬੀਟਰਸ ਕੋਲ ਜ਼ਾਹਿਰ ਨਾ ਹੋਣ ਦਿੱਤਾ ਤੇ ਉਸ ਨੂੰ ਕਿਹਾ, ਠਬੱਚੇ ਲਿਆ, ਆਪਾਂ ਟੈਸਕੋ ਚਲਦੇ ਆਂ, ਕੁਝ ਸ਼ੌਪਿੰਗ ਕਰ ਲੈ।

ਕਿਉਂ?

ਮੈਂ ਘਰ ਗਿਆ ਸੀ ਤੇਰੀ ਫਰਿਜ ਬਿਲਕੁਲ ਖ਼ਾਲੀ ਐ।

ਕੱਲ੍ਹ ਨੂੰ ਮੇਰੀ ਬੁੱਕ ਆ ਜਾਣੀ ਐਂ, ਮੈਨੂੰ ਪੈਸੇ ਮਿਲ ਜਾਣੇ ਆਂ।

ਕੱਲ੍ਹ ਤਾਂ ਦੂਰ ਐ, ਇਨ੍ਹਾਂ ਨੂੰ ਤਾਂ ਅੱਜ ਕੁਝ ਖਾਣ ਨੂੰ ਚਾਹੀਦੈ।

ਤੂੰ ਇੰਨਾ ਫ਼ਿਕਰ ਨਾ ਕਰ ਇੰਦਰ, ਇਹ ਗ਼ਰੀਬ ਮਾਂ ਦੇ ਬੱਚੇ ਆ, ਤੇ ਸਖ਼ਤ ਜਾਨ ਆਂ, ਤੂੰ ਫ਼ਿਕਰ ਨਾ ਕਰ।

ਇਹ ਦਲੀਲ ਬਾਅਦ ਵਿਚ ਦੇਵੀਂਵਕਤ ਹੋ ਰਿਹੈ, ਬੱਚਿਆਂ ਨੂੰ ਲੈ ਆ।

ਉਹ ਸਕੂਲ ਅੰਦਰ ਗਈ ਤੇ ਬੱਚਿਆਂ ਨੂੰ ਲੈ ਆਈ

-----

ਉਥੋਂ ਅਸੀਂ ਟੈਸਕੋ ਵਿਚ ਗਏ ਤੇ ਉਸ ਦੇ ਬੱਚਿਆਂ ਲਈ ਤੇ ਘਰ ਲਈ ਕੁਝ ਖ਼ਰੀਦੋ-ਫਰੋਖ਼ਤ ਕੀਤੀਉਸ ਦੇ ਬੱਚਿਆਂ ਨੂੰ ਮੈਂ ਚੌਕਲੈਟ ਲੈ ਦਿੱਤੇ ਤੇ ਉਹ ਮੇਰੇ ਅੱਗੇ ਪਿਛੇ ਫਿਰਨ ਲਗੇਵੱਡਾ ਡੈਨੀ ਛੇ ਸੱਤ ਸਾਲ ਦਾ ਤੇ ਛੋਟਾ ਜੌਹਨ ਚਾਰ ਕੁ ਸਾਲ ਦਾ ਸੀਮੈਨੂੰ ਉਹ ਬਹੁਤ ਪਿਆਰੇ ਲੱਗ ਰਹੇ ਸਨਮੈਂ ਸੋਚਿਆ ਕਿ ਹੁਣ ਇਨ੍ਹਾਂ ਨੂੰ ਉਤਾਰ ਕੇ ਘਰ ਚਲੇ ਜਾਵਾਂਗਾ ਤੇ ਕੱਲ੍ਹ ਸਵੇਰ ਤੋਂ ਹੀ ਦੁਬਾਰਾ ਕੰਮ ਸ਼ੁਰੂ ਕਰਾਂਗਾ

ਉਸ ਦੇ ਘਰ ਮੋਹਰੇ ਗੱਡੀ ਰੋਕੀਸਾਮਾਨ ਕਾਰ ਵਿਚੋਂ ਕੱਢਿਆ ਤਾਂ ਬੀਟਰਸ ਇਕੱਲੀ ਦੇ ਚੁੱਕਣ ਦਾ ਨਹੀਂ ਸੀਉਸ ਦੀ ਮਦਦ ਲਈ ਉਪਰ ਤਕ ਚਲੇ ਗਿਆਸਾਮਾਨ ਰੱਖ ਕੇ ਮੁੜਨ ਲੱਗਿਆ ਤਾਂ ਬੀਟਰਸ ਬੋਲੀ, ‘‘ਇੰਦਰ, ਅੰਦਰ ਆ ਕੁਝ ਖਾ ਕੇ ਜਾਵੀਂ, ਕੁਝ ਪੀ ਹੀ ਲਵੀਂਅੰਦਰ ਆ’’

----

ਮੈਂ ਅੰਦਰ ਚਲੇ ਗਿਆਭੁੱਖ ਤਾਂ ਲੱਗੀ ਸੀ ਪਰ ਕੁਝ ਵੀ ਖਾਣ ਦਾ ਮੂਡ ਨਹੀਂ ਸੀਵਕਤ ਵੀ ਨਹੀਂ ਸੀਮੈਂ ਸੈਟੀ ਤੇ ਬੈਠ ਗਿਆਬੀਟਰਸ ਨੇ ਮੇਰੇ ਮੁਹਰੇ ਰਾਤ ਵਾਲੀ ਵਿਸਕੀ ਦੀ ਬੋਤਲ ਲਿਆ ਰੱਖੀਪਹਿਲਾਂ ਮੇਰਾ ਦਿਲ ਭੱਜਣ-ਭੱਜਣ ਕਰਦਾ ਸੀ ਪਰ ਬੋਤਲ ਦੇਖ ਕੇ ਮੇਰੇ ਤੋਂ ਹਿੱਲ ਨਾ ਹੋਇਆਪਹਿਲੀ ਗਲਾਸੀ ਪੀਤੀ ਤੇ ਢੋਅ ਲਾ ਕੇ ਬੈਠ ਗਿਆਦੂਜੀ ਗਲਾਸੀ ਨਾਲ ਲੱਤਾਂ ਮੈਂ ਮੇਜ਼ ਤੇ ਖਿਲਾਰ ਲਈਆਂ

ਇਕ ਦੋ ਵਾਰ ਮੈਂ ਉੱਠਣ ਦੀ ਕੋਸ਼ਿਸ਼ ਕੀਤੀਬੀਟਰਸ ਕਹਿੰਦੀ, ‘‘ਅੱਜ ਇੱਥੇ ਹੀ ਠਹਿਰ ਜਾ, ਇਥੋਂ ਹੀ ਕੰਮ ਤੇ ਚਲੇ ਜਾਵੀਂ ਸਵੇਰੇ’’

ਬੱਚਿਆਂ ਨੂੰ ਜਲਦੀ ਸੁਆ ਕੇ ਬੀਟਰਸ ਮੇਰੇ ਕੋਲ ਆ ਗਈਉਹ ਬਹੁਤ ਖ਼ੁਸ਼ ਸੀਮੇਰੀ ਲੋੜੋਂ ਵੱਧ ਤਾਰੀਫ਼ ਕਰੀ ਜਾ ਰਹੀ ਸੀ

----

ਜਿਸ ਗੱਲ ਦਾ ਡਰ ਸੀ ਉਹੋ ਹੀ ਹੋ ਗਈਪੀਟਰ ਨੇ ਆਪਣੇ ਦੋਸਤ ਲੈ ਕੇ ਮੇਰੀ ਕਾਰ ਨੂੰ ਘੇਰ ਲਿਆਮੈਂ ਜੇਈਅਰ ਰੋਡ ਤੋਂ ਸਕੌਟਸ ਰੋਡ ਵੱਲ ਮੁੜਿਆ ਤਾਂ ਇਕ ਮੈਲ਼ੇ ਜਿਹੇ ਕਪੜਿਆਂ ਵਾਲਾ ਗੋਰਾ ਮੇਰੀ ਕਾਰ ਦੇ ਅੱਗੇ ਆ ਕੇ ਖੜ੍ਹ ਗਿਆਉਸ ਦੇ ਨਾਲ ਦੋ ਬੰਦੇ ਹੋਰ ਸਨਥੋੜ੍ਹੀ ਦੂਰ ਜਿਹੇ ਖੜੇ ਪੀਟਰ ਨੂੰ ਮੈਂ ਪਛਾਣ ਲਿਆਮੈਂ ਮਨ ਵਿਚ ਕਿਹਾ- ‘‘ਇੰਦਰ ਸਿਆਂ, ਹੋ ਜਾ ਕੁੱਟ ਖਾਣ ਨੂੰ ਤਿਆਰ’’ ਮੈਂ ਕਾਹਲੀ ਨਾਲ ਸੋਚਿਆ ਕਿ ਹੁਣ ਕੀ ਕਰਾਂਇਕ ਤਾਂ ਇਹ ਸੀ ਕਿ ਕਾਰ ਭਜਾ ਕੇ ਲੈ ਜਾਵਾਂਦੂਜਾ ਇਹ ਸੀ ਕਿ ਰੁਕ ਕੇ ਇਨ੍ਹਾਂ ਦਾ ਸਾਹਮਣਾ ਕਰਾਂਕਾਰ ਭਜਾਉਣ ਲਈ ਮੈਂ ਗੇਅਰ ਪਾਇਆ ਕਿ ਮੈਨੂੰ ਖ਼ਿਆਲ ਆਇਆ ਕਿ ਅੱਜ ਭੱਜ ਗਿਆ ਤਾਂ ਕੱਲ੍ਹ ਨੂੰ ਇਨ੍ਹਾਂ ਫੇਰ ਇਥੇ ਹੀ ਹੋਣਾ ਸੀ ਤੇ ਮੇਰਾ ਕੰਮ ਵੀ ਇਥੇ ਹੀ ਸੀਮੈਂ ਕਾਰ ਰੋਕ ਲਈਇਕ ਵੱਡਾ ਸਪਾਨਾ ਜਿਸ ਨੂੰ ਅਜਿਹੇ ਮੌਕੇ ਤੇ ਹਥਿਆਰ ਵਜੋਂ ਵਰਤਣ ਲਈ ਮੈਂ ਸੀਟ ਦੇ ਨਾਲ ਰੱਖਿਆ ਹੋਇਆ ਸੀ, ਹੱਥ ਵਿਚ ਫੜ ਲਿਆ ਤੇ ਆਹਿਸਤਾ ਜਿਹੇ ਦਰਵਾਜ਼ਾ ਖੋਲ੍ਹਿਆ ਤੇ ਖੁੱਲ੍ਹਾ ਹੀ ਰਹਿਣ ਦਿੱਤਾਕਾਰ ਵੀ ਚਲਦੀ ਰੱਖ ਲਈ ਕਿ ਲੋੜ ਪੈਣ ਤੇ ਭੱਜ ਸਕਾਂਇਕ ਗੋਰਾ ਜੋ ਕਿ ਵਧੇਰੇ ਉਮਰ ਦਾ ਸੀ, ਮੇਰੇ ਵੱਲ ਵਧਿਆਮੈਨੂੰ ਪੁੱਛਣ ਲੱਗਿਆ, ‘‘ਕੀ ਨਾਂ ਐ ਤੇਰਾ?’’

‘‘ਤੂੰ ਦੱਸ ਤੇਰਾ ਕੀ ਨਾਂ ਐ? ਤੂੰ ਮੈਨੂੰ ਕਿਉਂ ਰੋਕਿਐ?’’

‘‘ਮੇਰਾ ਨਾਂ ਬਿੱਲ ਐ, ਮੈਂ ਚਾਹੁੰਨਾ ਬਈ ਤੂੰ ਪੀਟਰ ਤੇ ਬੀਟਰਸ ਵਿਚਕਾਰ ਨਾ ਆਵੇਂ, ਉਹ ਇਹਦੀ ਔਰਤ ਐ’’

‘‘ਪਰ ਬੀਟਰਸ ਇਵੇਂ ਨਹੀਂ ਕਹਿੰਦੀਉਹਨੇ ਤਾਂ ਇਹਦੇ ਖ਼ਿਲਾਫ਼ ਕੋਰਟ ਦੇ ਆਰਡਰ ਲੈ ਰੱਖੇ ਆ’’

‘‘ਇਹ ਤੇਰਾ ਮਸਲਾ ਨਹੀਂ’’

‘‘ਮੇਰਾ ਮਸਲਾ ਤਾਂ ਨਹੀਂ ਸੀ ਪਰ ਬੀਟਰਸ ਨੇ ਬਣਾ ਦਿੱਤੈ, ਉਹ ਇਕ ਵਾਰੀ ਕਹਿ ਦੇਵੇ ਮੈਂ ਪਾਸੇ ਹੋ ਜਾਵਾਂਗਾ’’

‘‘ਤੂੰ ਸਾਨੂੰ ਨਹੀਂ ਜਾਣਦਾ, ਤੈਨੂੰ ਪਾਸੇ ਤਾਂ ਅਸੀਂ ਹਟਾ ਹੀ ਦੇਵਾਂਗੇ’’

-----

ਉਸ ਦੇ ਬੋਲਾਂ ਵਿਚ ਭਰਵੀਂ ਧਮਕੀ ਸੀਦੂਜੇ ਦੋਵੇਂ ਵੀ ਮੇਰੇ ਵੱਲ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖੀ ਜਾ ਰਹੇ ਸਨਆਲੇ-ਦੁਆਲੇ ਲੋਕ ਤਾਂ ਹੈ ਹੀ ਨਹੀਂ ਸਨ ਜੋ ਮੇਰੀ ਮਦਦ ਕਰ ਸਕਦੇਮੈਂ ਸਪਾਨਾ ਹਵਾ ਵਿਚ ਲਹਿਰਾਇਆ ਤੇ ਜਵਾਬੀ ਧਮਕੀ ਨਾਲ ਕਿਹਾ, ‘‘ਬਿੱਲ, ਇਸ ਵੇਲੇ ਤਾਂ ਤੂੰ ਮੇਰੀ ਕਾਰ ਦੇ ਅੱਗਿਓਂ ਪਰ੍ਹਾਂ ਹੋ ਜਾਹ, ਫਿਰ ਮੈਨੂੰ ਦੋਸ਼ ਨਾ ਦੇਵੀਂ ਤੇ ਜਾਹ ਜੋ ਕਰਨੈ ਕਰ ਲੈ’’ ਕਹਿ ਕੇ ਮੈਂ ਕਾਰ ਵਿਚ ਬੈਠ ਗਿਆਮੈਂ ਕਾਰ ਥੋੜ੍ਹੀ ਕੁ ਤੋਰੀ ਤਾਂ ਬਿੱਲ ਥੁੱਕਦਾ ਹੋਇਆ ਇਕ ਪਾਸੇ ਹੋ ਗਿਆਉਸ ਦੇ ਨਾਲ ਦੇ ਗਾਲ਼੍ਹਾਂ ਕੱਢਣ ਲੱਗੇਮੈਂ ਵੀ ਗਾਲ੍ਹਾਂ ਦਿੰਦਾ ਅੱਗੇ ਲੰਘ ਗਿਆਮੈਂ ਸ਼ੁਕਰ ਮਨਾਇਆ ਕਿ ਘੜੀ ਟਲ਼ ਗਈ

-----

ਇਹ ਘਟਨਾ ਮੇਰੇ ਲਈ ਬਹੁਤ ਡਰਾਉਣੀ ਸੀਇਸ ਦਾ ਮਤਲਬ ਸੀ ਕਿ ਮੇਰੇ ਉਪਰ ਕਿਸੇ ਸਮੇਂ ਵੀ ਹਮਲਾ ਹੋ ਸਕਦਾ ਸੀਸਭ ਤੋਂ ਪਹਿਲਾਂ ਤਾਂ ਮੈਂ ਕੰਮ ਉਪਰ ਜਾ ਕੇ ਕੰਟਰੋਲਰ ਜੈਕ ਨੂੰ ਸਾਰੀ ਗੱਲ ਦੱਸੀਜੈਕ ਨੇ ਕੰਪਨੀ ਦੇ ਮਾਲਕ ਪੈਟ ਮਲੋਨੀ ਨੂੰ ਦੱਸਿਆਪੈਟ ਮਲੋਨੀ ਨੇ ਇਸ ਦੀ ਸ਼ਿਕਾਇਤ ਪੁਲੀਸ ਕੋਲ ਕਰ ਦਿੱਤੀ ਕਿ ਕੁਝ ਓਪਰੇ ਬੰਦਿਆਂ ਨੇ ਕੰਪਨੀ ਦੇ ਡਰਾਈਵਰ ਨੂੰ ਧਮਕਾਇਆ ਸੀਪੁਲੀਸ ਦਾ ਇਕ ਅਫ਼ਸਰ ਮੇਰੇ ਕੋਲ ਆ ਕੇ ਕਾਗਜ਼ੀ ਕਾਰਵਾਈ ਕਰ ਕੇ ਲੈ ਗਿਆਹੋਰ ਬਹੁਤਾ ਕੁਝ ਉਹ ਕਰ ਵੀ ਨਹੀਂ ਸਨ ਸਕਦੇਪੀਟਰ ਤੇ ਬੀਟਰਸ ਵਾਲੀ ਕਹਾਣੀ ਮੈਂ ਛੁਪਾ ਗਿਆ ਸਾਂ

*****

ਚਲਦਾ

Friday, May 21, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 4

ਕਾਂਡ 4
ਕਾਰਨੀਵਲ ਤੋਂ ਅਗਲਾ ਦਿਨ ਸੀਮੈਂ ਕੂੜੇ ਦੇ ਉਪਰ ਦੀ ਕਾਰ ਭਜਾਈ ਜਾ ਰਿਹਾ ਸਾਂਸਵਾਰੀ ਉਤਾਰੀ ਸੀ ਤੇ ਚਾਹ ਦੇ ਕੱਪ ਲਈ ਕਿਤੇ ਰੁਕਣਾ ਚਾਹੁੰਦਾ ਸਾਂਇਕ ਮੋੜ ਤੋਂ ਮੋੜਨ ਲਈ ਹੌਲੀ ਹੋਇਆ ਤਾਂ ਇਕ ਖ਼ੂਬਸੂਰਤ ਗੋਰੀ ਕੁੜੀ ਤੁਰੀ ਜਾਂਦੀ ਦਿੱਸੀਆਦਤ ਅਨੁਸਾਰ ਮੈਂ ਉਸ ਵੱਲ ਦੇਖਣ ਲੱਗਿਆਉਹ ਰੋਂਦੀ ਜਾ ਰਹੀ ਸੀਕਾਰ ਮੈਂ ਹੋਰ ਵੀ ਹੌਲੀ ਕਰ ਲਈ ਸੀ ਕੁਝ ਕਹਿਣ ਲਈ ਪਰ ਉਸ ਨੂੰ ਰੋਂਦਿਆ ਦੇਖ ਕੇ ਪੁੱਛਿਆ, ਸੋਹਣੀਏ, ਤੂੰ ਠੀਕ ਏਂ?

ਹਾਂ, ਸ਼ੁਕਰੀਆ।

ਤੂੰ ਰੋ ਰਹੀ ਐਂ, ਸਭ ਠੀਕ ਤਾਂ ਹੈ?

ਹਾਂ, ਸਭ ਠੀਕ ਹੈ।

ਮੈਂ ਤੇਰੇ ਕਿਸੇ ਕੰਮ ਆ ਸਕਦਾਂ?

ਸ਼ੁਕਰੀਆ, ਮੈਨੂੰ ਇਕੱਲਿਆਂ ਛੱਡ ਦੇ, ਮੈਂ ਠੀਕ ਹਾਂ।

ਜੇ ਤੂੰ ਠੀਕ ਹੈ ਤਾਂ ਚੁੱਪ ਕਿਉਂ ਨਹੀਂ ਕਰ ਜਾਂਦੀ?

-----

ਇੰਨੇ ਚਿਰ ਤਕ ਮੈਂ ਕਾਰ ਰੋਕ ਕੇ ਥੱਲੇ ਉਤਰ ਚੁੱਕਿਆ ਸਾਂਉਹ ਟੀਸ਼ੂ ਨਾਲ ਅੱਖਾਂ ਸਾਫ਼ ਕਰਦੀ ਕਾਹਲੀ-ਕਾਹਲੀ ਤੁਰ ਗਈਮੈਂ ਖੜਾ ਉਸ ਨੂੰ ਦੇਖਦਾ ਰਿਹਾਜਿੰਨੀ ਉਹ ਚਿਹਰੇ ਤੋਂ ਖ਼ੂਬਸੂਰਤ ਸੀ ਓਨੀ ਹੀ ਪਿੱਛਿਓਂ ਵੀਵੈਸੇ ਤਾਂ ਸਾਰੀਆਂ ਗੋਰੀਆਂ ਹੀ ਮੈਨੂੰ ਸੁਹਣੀਆਂ ਲੱਗਦੀਆਂ ਹਨ ਪਰ ਉਹ ਕੁਝ ਖ਼ਾਸ ਸੀਉਸ ਵਿਚ ਕੋਈ ਵੱਡੀ ਚੀਜ਼ ਸੀ ਜੋ ਮੈਨੂੰ ਖਿੱਚ ਰਹੀ ਸੀਕਾਫ਼ੀ ਅੱਗੇ ਜਾ ਕੇ ਉਸ ਨੇ ਪਿੱਛੇ ਮੁੜ ਕੇ ਦੇਖਿਆ, ਇਕ ਪਲ ਰੁਕੀਮੈਂ ਹੱਥ ਹਿਲਾਇਆਉਹ ਜਵਾਬ ਦਿੱਤੇ ਬਿਨਾਂ ਅੱਗੇ ਚਲੀ ਗਈ

ਉਹ ਤਾਂ ਚਲੀ ਗਈ ਪਰ ਉਸ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਮੇਰੇ ਸਾਹਮਣੇ ਰਹਿਣ ਲੱਗੀਆਂਮੈਂ ਉਨ੍ਹਾਂ ਸੜਕਾਂ ਉਪਰ ਹੁੰਦਾ ਤਾਂ ਮੈਨੂੰ ਉਹ ਅੱਖਾਂ ਬਹੁਤ ਯਾਦ ਆਉਂਦੀਆਂਮੈਂ ਜਾਣ ਕੇ ਕਾਰ ਉਸ ਮੋੜ ਤੇ ਲਿਆ ਕੇ ਰੋਕ ਲੈਂਦਾ ਜਿਥੇ ਉਹ ਮਿਲੀ ਸੀ

-----

ਹਾਲੇ ਥੋੜ੍ਹੇ ਹੀ ਦਿਨ ਲੰਘੇ ਸਨ ਕਿ ਉਹ ਕੁੜੀ ਮੈਨੂੰ ਫਿਰ ਸੜਕ ਤੇ ਤੁਰੀ ਜਾਂਦੀ ਦਿਸ ਪਈਮੈਂ ਸਵਾਰੀ ਉਤਾਰ ਕੇ ਆ ਰਿਹਾ ਸਾਂਉਸ ਦੇ ਨੇੜੇ ਜਾ ਕੇ ਕਾਰ ਰੋਕ ਲਈਅੱਜ ਉਹ ਫਿਰ ਰੋ ਰਹੀ ਸੀਮੈਂ ਕਾਰ ਬਰਾਬਰ ਲਿਆ ਕੇ ਰੋਕੀ ਤੇ ਪੁੱਛਿਆ, ਕੀ ਨਾਂ ਤੇਰਾ?

ਬੀਟਰਸ।

ਰੋਂਦੀ ਕਿਉਂ ਐ?

ਕਿਉਂ? ... ਤੇਰੇ ਕੰਮ ਦੀ ਕੋਈ ਗੱਲ ਨਹੀਂ।

ਕੋਈ ਗੰਭੀਰ ਗੱਲ ਐ?

ਤੈਨੂੰ ਕਿਹਾ ਨਾ ਤੇਰੇ ਕੰਮ ਦੀ ਕੋਈ ਗੱਲ ਨਹੀਂ, ਤੂੰ ਜਾਹ।

ਦੇਖ ਬੀਟਰਸ, ਸੜਕ ਉਪਰ ਤੁਰੀ ਜਾਂਦੀ ਰੋਂਦੀ ਐਂ, ਕੋਈ ਗੱਲ ਤਾਂ ਐ, ਐਵੇਂ ਨਾ ਰੋ, ਪਲੀਜ਼ ਚੁੱਪ ਕਰ ਜਾ।

ਜੇ ਨਾ ਕਰਾਂ ਤਾਂ?

ਫੇਰ ਮੈਂ ਵੀ ਰੋਣ ਲੱਗ ਪਵਾਂਗਾ।

ਮੇਰੀ ਗੱਲ ਤੇ ਉਹ ਹੱਸ ਪਈਉਸ ਦੇ ਹੰਝੂਆਂ ਵਿਚ ਧੁੱਪ ਦੀ ਲਿਸ਼ਕੋਰ ਉਭਰੀਮੁਸਕਰਾਹਟ ਨਾਲ ਉਸ ਦਾ ਪਤਲਾ ਜਿਹਾ ਚਿਹਰਾ ਭਰਿਆ-ਭਰਿਆ ਲੱਗਿਆਮੈਂ ਫਿਰ ਕਿਹਾ, ਮੇਰਾ ਨਾਂ ਇੰਦਰ ਐ, ਟੈਕਸੀ ਚਲਾਉਂਦਾ, ਤੇਰੀ ਖ਼ੂਬਸੂਰਤੀ ਮੇਰੀ ਕਾਰ ਨੂੰ ਬਰੇਕਾਂ ਮਾਰ ਦਿੰਦੀ ਐ, ਜਦੋਂ ਤੂੰ ਰੋਂਦੀ ਐ ਤਾਂ ਹੋਰ ਵੀ ਪਿਆਰੀ ਲੱਗਦੀ ਐਂ, ਬੀਟਰਸ ਰੋ ਲੈ ਥੋੜ੍ਹਾ ਹੋਰ ਰੋ ਲੈ, ਮੇਰਾ ਮਨ ਖ਼ੁਸ਼ ਹੋ ਜਾਏਗਾ।

ਤੂੰ, ਮੈਨੂੰ ਰੁਆ ਕੇ ਖ਼ੁਸ਼ ਐਂ!

ਨਹੀਂ, ਪਰ ਤੂੰ ਰੋ ਕੇ ਖ਼ੁਸ਼ ਐਂ ਤੇ ਮੈਨੂੰ ਰੋਣ ਦਾ ਕਾਰਨ ਵੀ ਨਹੀਂ ਦੱਸ ਰਹੀ।

ਮੇਰੇ ਰੋਣ ਦੇ ਨਿੱਜੀ ਕਾਰਨ ਨੇ।

ਪਰ ਤੂੰ ਰੋਨੀ ਤਾਂ ਪਬਲਿਕ ਵਿਚ ਏਂ, ਜੇ ਨਿੱਜੀ ਕਾਰਨ ਨੇ ਤਾਂ ਘਰ ਜਾ ਕੇ ਰੋ।

ਉਹ ਖ਼ੁਸ਼ ਹੋ ਗਈ ਤੇ ਉਸ ਦਾ ਚਿਹਰਾ ਖਿੜਨ ਲੱਗਿਆਉਹ ਬੋਲੀ, ਤੂੰ ਮੇਰੇ ਪਿੱਛੇ ਕਿਉਂ ਪਿਆ ਐਂ, ਆਪਣਾ ਕੰਮ ਕਰ।

ਮੈਂ ਸੋਚਿਆ ਕਿ ਸ਼ਾਇਦ ਤੇਰੇ ਕਿਸੇ ਕੰਮ ਆ ਸਕਾਂ।

ਉਹ ਅੱਗੇ ਕੁਝ ਨਾ ਬੋਲੀ ਤੇ ਬਾਏ-ਬਾਏ ਕਰਕੇ ਚਲੀ ਗਈਮੈਂ ਬੀਟਰਸ ਨੂੰ ਜਾਂਦਿਆਂ ਦੇਖਦਾ ਰਿਹਾ ਤੇ ਉਸ ਬਾਰੇ ਸੋਚਣ ਲੱਗਿਆ ਕਿ ਇਹ ਕੌਣ ਹੋਈਪਹਿਲਾਂ ਤਾਂ ਕਦੇ ਦੇਖੀ ਨਹੀਂਇੰਨੇ ਦਿਨਾਂ ਤੋਂ ਮੈਂ ਇਨ੍ਹਾਂ ਸੜਕਾਂ ਤੇ ਘੁੰਮਦਾ ਸਾਂਮੈਂ ਉਸ ਨੂੰ ਦੇਖਿਆ ਕਿ ਜੇਈਅਰ ਰੋਡ ਵੱਲ ਮੁੜ ਗਈਹੋ ਸਕਦਾ ਸੀ ਕਿ ਉਥੇ ਹੀ ਕਿਤੇ ਰਹਿੰਦੀ ਹੋਵੇਗੀ

-----

ਜਦ ਵੀ ਇਥੇ ਆ ਕੇ ਖ਼ਾਲੀ ਹੁੰਦਾ ਤਾਂ ਇਨ੍ਹਾਂ ਸੜਕਾਂ ਦੇ ਐਵੇਂ ਗੇੜੇ ਮਾਰਨ ਲੱਗਦਾਇਕ ਦਿਨ ਬੀਟਰਸ ਫਿਰ ਦਿੱਸੀਮੈਂ ਕੋਲ ਜਾ ਕੇ ਕਾਰ ਰੋਕੀ ਤੇ ਬਾਹਰ ਨਿਕਲ ਆਇਆਮੈਂ ਉਸ ਦਾ ਰਾਹ ਰੋਕ ਕੇ ਕਿਹਾ, ਬੀਟਰਸ, ਕੀ ਹਾਲ ਐ?

ਠੀਕ ਹਾਂ, ਕੀ ਨਾਂ ਦੱਸਿਆ ਸੀ ਤੂੰ?

ਇੰਦਰ।

ਹਾਂ ਹਾਂ, ਤੈਨੂੰ ਕੋਈ ਕੰਮ ਐ ਮੇਰੇ ਤੱਕ?

ਹਾਂ, ਮੈਨੂੰ ਕੰਮ ਐ ਕਿ ਮੈਂ ਤੈਨੂੰ ਚਾਹ ਦਾ ਕੱਪ ਜਾਂ ਬੀਅਰ ਦਾ ਗਲਾਸ ਪਿਲਾਉਣਾ ਚਾਹੁੰਨਾ।

ਕਿਉਂ?

ਇਸੇ ਬਹਾਨੇ ਤੇਰੇ ਨਾਲ ਗੱਲਾਂ ਹੋ ਜਾਣਗੀਆਂਨਾਲੇ ਤੇਰੇ ਰੋਣ ਦਾ ਕਾਰਨ ਪੁੱਛ ਲਵਾਂਗਾ।

ਮੇਰੇ ਰੋਣ ਦਾ ਕਾਰਨ ਮੇਰਾ ਬੁਆਏ ਫਰਿੰਡ ਐ, ਉਹ ਆਪਣੀ ਸਾਰੀ ਤਨਖਾਹ ਦਾ ਜੂਆ ਖੇਡ ਲੈਂਦਾ ਐ, ਮੈਨੂੰ ਜੋ ਕੁਝ ਮਿਲਦਾ ਐ ਉਹ ਵੀ ਖੋਹ ਲੈਂਦਾ ਐ, ਉਪਰੋਂ ਦੀ ਮੈਨੂੰ ਮਾਰਦਾ ਕੁਟਦਾ ਵੀ ਐ।

ਉਸ ਦੀ ਗੱਲ ਸੁਣ ਕੇ ਮੈਂ ਚੁੱਪ ਕਰ ਗਿਆਇਹ ਤਾਂ ਭੂੰਡਾਂ ਦੇ ਖੱਖਰ ਵਿਚ ਹੱਥ ਪਾਉਣ ਵਾਲੀ ਗੱਲ ਸੀਮੈਨੂੰ ਚੁੱਪ ਦੇਖ ਕੇ ਉਹ ਬੋਲੀ, ਠਤੂੰ ਪੁੱਛਦਾ ਸੈਂ, ਦੱਸ ਕੀ ਮਦਦ ਕਰ ਸਕਦੈਂ ਇਸ ਮਾਮਲੇ ਵਿਚ?

‘‘ਮੈਂ, ਮੈਂ ਤੈਨੂੰ ਉਸ ਤੋਂ ਨਜ਼ਾਤ ਦਵਾ ਸਕਦਾਂ।

-----

ਮੈਂ ਬਿਨਾਂ ਕੁਝ ਸੋਚੇ ਸਮਝੇ ਕਹਿ ਗਿਆਬਾਅਦ ਵਿਚ ਖ਼ਿਆਲ ਆਇਆ ਕਿ ਇਹ ਕੀ ਬੋਲ ਗਿਆਂਵੈਸੇ ਮੇਰਾ ਦਿਲ ਇਹ ਕਹਿ ਰਿਹਾ ਸੀ ਕਿ ਇੰਨੀ ਸੁਹਣੀ ਕੁੜੀ ਨੂੰ ਕਿਸੇ ਗ਼ਲਤ ਬੰਦੇ ਤੋਂ ਛੁਟਕਾਰਾ ਦਵਾਉਣਾ ਮਾੜੀ ਗੱਲ ਨਹੀਂਉਹ ਚੁੱਪ ਸੀਮੈਂ ਪੁੱਛਿਆ, ਬੀਟਰਸ, ਕਿਥੇ ਰਹਿੰਦੀ ਏਂ?

ਜੇਈਅਰ ਰੋਡ ਤੇ, ਰੌਬਰਟ ਹਾਊਸ ਵਿਚ, ਪੰਦਰਾਂ ਨੰਬਰ।

ਇਧਰੋਂ ਕਿਧਰੋਂ ਆਈ ਐਂ?

ਮੇਰਾ ਛੋਟਾ ਮੁੰਡਾ ਨਰਸਰੀ ਜਾਂਦਾ ਐ, ਇਸ ਵੇਲੇ ਉਹਨੂੰ ਛੱਡਣ ਜਾਂਦੀ ਆਂ, ਵੱਡਾ ਵੀ ਉਸੇ ਸਕੂਲ ਜਾਂਦਾਉਸ ਨੂੰ ਸਵੇਰੇ ਈ ਛੱਡ ਆਉਂਨੀ ਆਂ, ਫਿਰ ਸਾਢੇ ਤਿੰਨ ਵਜੇ ਦੋਨਾਂ ਨੂੰ ਇਕੱਠਿਆਂ ਨੂੰ ਲੈ ਲੈਂਦੀ ਆਂ।

ਗੱਲ ਮੁਕਾ ਕੇ ਉਸ ਨੇ ਮੇਰੇ ਵੱਲ ਧਿਆਨ ਨਾਲ ਦੇਖਿਆਮੈਂ ਚੁੱਪ ਰਿਹਾਉਹ ਅਲਵਿਦਾ ਕਰਦੀ ਤੁਰ ਗਈਮੈਂ ਕਾਹਲੀ ਨਾਲ ਕਾਰ ਵਿਚ ਜਾ ਬੈਠਾ ਤੇ ਕਾਰ ਸਟਾਰਟ ਕਰਦਾ ਕਹਿਣ ਲੱਗਿਆ, ਇੰਦਰ ਸਿਆਂ, ਦੋ ਨਿਆਣਿਆਂ ਦੀ ਮ੍ਯਾਂ ਤੇ ਫ਼ਿਦਾ ਹੋਇਆ ਫਿਰਦੈਂ, ਅਕਲ ਕਰ ਅਕਲ!

-----

ਉਸ ਦਿਨ ਤੋਂ ਬਾਅਦ ਮੈਂ ਬੀਟਰਸ ਬਾਰੇ ਸੋਚਣਾ ਬੰਦ ਕਰ ਦਿੱਤਾਮੈਨੂੰ ਔਰਤ ਨਾਲ ਦੋਸਤੀ ਦੀ ਭੁੱਖ ਤਾਂ ਸੀ ਪਰ ਦੋ ਬੱਚਿਆਂ ਦੀ ਮਾਂ ਨਹੀਂ ਚਾਹੀਦੀ ਸੀਮੈਨੂੰ ਸਾਂਡਰਾਂ ਵਰਗੀ ਇਕੱਲੀ ਇਕਹਰੀ ਚਾਹੀਦੀ ਸੀਸਾਂਡਰਾਂ ਨਾਲ ਦਿਲ ਦੀ ਸਾਂਝ ਨਹੀਂ ਪੈ ਸਕੀ ਇਸ ਲਈ ਮੈਂ ਉਸ ਤੋਂ ਕਿਨਾਰਾ ਕਰ ਲਿਆ ਸੀਵੈਸੇ ਤਾਂ ਗੁਜਰਾਤਣ ਮੀਨਾ ਵੀ ਹੈ ਸੀ ਪਰ ਉਹ ਸਿਗਰਟਾਂ ਬਹੁਤ ਪੀਂਦੀ ਸੀ ਤੇ ਧੂੰਆ ਮੈਨੂੰ ਪਸੰਦ ਨਹੀਂ ਸੀਮੀਨਾ ਕੋਲ ਬੈਠਣਾ ਹੀ ਮੇਰੇ ਲਈ ਮੁਸ਼ਕਲ ਹੋ ਜਾਂਦਾਮੈਂ ਚਾਹੁੰਦਾ ਸਾਂ ਕਿ ਕੋਈ ਹੋਵੇ ਜਿਸ ਕੋਲ ਬੈਠ ਕੇ ਵਿਸਕੀ ਦੀਆਂ ਘੁੱਟਾਂ ਭਰ ਸਕਾਂ, ਜਿਸ ਕੋਲ ਆਪਣਾ ਦਿਲ ਹਲਕਾ ਕਰ ਸਕਾਂਮੈਂ ਇੰਨਾ ਵੀ ਨਹੀਂ ਸਾਂ ਤਰਸਿਆ ਕਿ ਬੀਟਰਸ ਵਰਗੀ ਪਹਿਲਾਂ ਹੀ ਰੁਝੀ ਹੋਈ ਬਲਕਿ ਗ੍ਰਹਿਸਥੀ ਦੇ ਜੰਜਾਲ ਵਿਚ ਉਲਝੀ ਹੋਈ ਔਰਤ ਨਾਲ ਦੋਸਤੀ ਪਾਵਾਂ

ਬੀਟਰਸ ਜੇਈਅਰ ਰੋਡ ਤੇ ਫਲੈਟਾਂ ਦੇ ਬਲੌਕ ਵਿਚ ਰਹਿੰਦੀ ਸੀ, ਜਿਵੇਂ ਉਸ ਨੇ ਦੱਸਿਆ ਹੀ ਸੀਜੇਈਅਰ ਰੋਡ ਉਪਰਦੀ ਮੇਰਾ ਰਾਹ ਨਹੀਂ ਸੀ ਪਰ ਉਧਰੋਂ ਦੀ ਮੇਰੇ ਤੋਂ ¦ਘ ਹੋ ਜਾਣ ਲੱਗਿਆਰੋਬਰਟ ਹਾਊਸ ਦੇ ਬਾਹਰ ਫਲੈਟਾਂ ਦੇ ਨੰਬਰ ਲਿਖੇ ਸਨ- ਇਕ ਤੋਂ ਚਾਲੀਚਾਰ ਮੰਜ਼ਿਲਾਂ ਦੀ ਇਮਾਰਤਇਕ ਮੰਜ਼ਲ ਤੇ ਦਸ ਫਲੈਟਦੂਜੀ ਮੰਜ਼ਲ ਤੇ ਰਹਿੰਦੀ ਸੀ ਉਹਜੇਈਅਰ ਰੋਡ ਤੋਂ ਲੰਘਦਾ ਹੋਇਆ ਮੈਂ ਰੌਬਰਟ ਹਾਊਸ ਦੀ ਦੂਜੀ ਮੰਜ਼ਿਲ ਦੀਆਂ ਖਿੜਕੀਆਂ ਦੇਖਦਾ ਲੰਘਦਾ ਕਿ ਇਨ੍ਹਾਂ ਵਿਚੋਂ ਕਿਹੜੀ ਖਿੜਕੀ ਹੋਈ ਬੀਟਰਸ ਦੀ

-----

ਇਕ ਦਿਨ ਬੀਟਰਸ ਮੈਨੂੰ ਜੇਈਅਰ ਰੋਡ ਤੇ ਜਾਂਦੀ ਹੋਈ ਦਿਸੀਮੈਂ ਉਸ ਨੂੰ ਪਿਛਿਓਂ ਹੀ ਪਛਾਣ ਲਿਆਚਾਹੁੰਦਾ ਤਾਂ ਮੈਂ ਸੀ ਕਿ ਚੁੱਪ ਕਰਕੇ ਲੰਘ ਜਾਵਾਂ ਪਰ ਉਸ ਨੂੰ ਹੈਲੋ ਕਹਿਣਾ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਉਸ ਨੇੜੇ ਜਾ ਕੇ ਕਾਰ ਹੌਲੀ ਕਰ ਲਈਮੈਂ ਉਸ ਦੇ ਚਿਹਰੇ ਵੱਲ ਦੇਖਿਆ ਤੇ ਦੇਖਦਾ ਹੀ ਰਹਿ ਗਿਆਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਤੇ ਮੂੰਹ ਨੀਲਾਂ ਨਾਲ ਭਰਿਆ ਪਿਆ ਸੀਕਿਸੇ ਨੇ ਬੁਰੀ ਤਰ੍ਹਾਂ ਮਾਰਿਆ ਜਾਪਦਾ ਸੀਮੈਂ ਬਾਹਰ ਉਤਰ ਕੇ ਉਸ ਦੇ ਨੇੜੇ ਗਿਆ ਤੇ ਪੁੱਛਿਆ, ਬੀਟਰਜ਼, ਇਹ ਸਭ ਕੀ?

ਪੀਟਰ ਨੇ ਬਹੁਤ ਬੁਰੀ ਤਰ੍ਹਾਂ ਮੈਨੂੰ ਮਾਰਿਆ।

ਪੀਟਰ ਕੌਣ?

ਪੀਟਰ ਬਿੰਗਲੇ, ਜੌਹਨ ਦਾ ਪਿਓ, ਜੌਹਨ ਮੇਰਾ ਛੋਟਾ ਪੁੱਤਰ.... ਕਹਿ ਕੇ ਉਹ ਰੋਣ ਲੱਗ ਪਈਇਸ ਮੁਲਕ ਵਿਚ ਇੰਨੀ ਅਬਲਾ ਔਰਤ ਮੈਨੂੰ ਪਹਿਲੀ ਵਾਰ ਦੇਖਣ ਨੂੰ ਮਿਲੀਮੈਂ ਗੁੱਸੇ ਜਿਹੇ ਵਿਚ ਆ ਕੇ ਕਿਹਾ, ਉਹਨੇ ਮਾਰਿਆ ਤੇ ਤੂੰ ਮਾਰ ਖਾ ਲਈ! ਪੁਲਿਸ ਕਿਉਂ ਨਹੀਂ ਬੁਲਾਈ?

ਪੁਲਿਸ ਬੁਲਾਈ ਸੀ, ਪੁਲਿਸ ਨੇ ਕੋਰਟ ਵਿਚੋਂ ਪੀਟਰ ਨੂੰ ਮੇਰੇ ਘਰ ਤੋਂ ਸੌ ਗਜ਼ ਦੂਰ ਰਹਿਣ ਦਾ ਹੁਕਮ ਲੈ ਦਿੱਤੈ ਪਰ ਉਹਦੇ ਨਾਲ ਕੀ ਫ਼ਰਕ ਪੈਂਦਾ, ਪਹਿਲਾਂ ਵੀ ਇਵੇਂ ਹੋਇਆ ਸੀ, ਉਹਦੇ ਕੋਲ ਬਹਾਨਾ ਹੈ ਕਿ ਜੌਹਨ ਨੂੰ ਦੇਖਣਾ ਐ, ਇਸੇ ਬਹਾਨੇ ਵਾਪਸ ਆ ਵੜਦਾ ਐ, ਦੋ ਦਿਨ ਸੁੱਖ ਦੇ ਨਿਕਲਣਗੇ ਫਿਰ ਉਹੀ ਨਰਕ ਸ਼ੁਰੂ....।

ਤੇਰੀ ਕੋਈ ਮਦਦ ਨਹੀਂ ਕਰਦਾ?

ਸਾਰੇ ਪੜੋਸੀ ਉਸ ਤੋਂ ਡਰਦੇ ਆ, ਮੇਰੀ ਸਹੇਲੀ ਸ਼ੀਲਾ ਦਾ ਪਤੀ ਐ ਟੌਮੀ, ਉਹ ਥੋੜ੍ਹੀ ਬਹੁਤ ਮਦਦ ਕਰ ਦਿੰਦੈ, ਪਰ ਉਹ ਵੀ ਪੀਟਰ ਨਾਲ ਪੱਬ ਚ ਜਾਂਦਾ ਐ, ਉਹ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦਾ।

-----

ਮੇਰੇ ਕਹਿਣ ਤੇ ਉਹ ਮੇਰੇ ਨਾਲ ਆ ਬੈਠੀਮੈਂ ਕੰਟਰੋਲਰ ਨੂੰ ਦੱਸ ਕੇ ਛੁੱਟੀ ਕਰ ਲਈਹੈਰੋ ਰੋਡ ਉਪਰ ਇਕ ਪੱਬ ਸੀ ਜਿਥੇ ਮੈਂ ਕਦੇ ਕਦੇ ਜਾਇਆ ਕਰਦਾ ਸਾਂਮੈਂ ਬੀਟਰਸ ਨੂੰ ਉਥੇ ਲੈ ਗਿਆਉਸ ਲਈ ਵੀ ਬੀਅਰ ਖਰੀਦੀ, ਆਪਣੇ ਲਈ ਵੀਇਕ ਨਿਵੇਕਲੇ ਜਿਹੇ ਮੇਜ਼ ਦੁਆਲੇ ਬੈਠਦਿਆਂ ਮੈਂ ਆਪਣੇ ਬਾਰੇ ਸੰਖੇਪ ਜਿਹਾ ਦੱਸਿਆ ਤੇ ਉਸ ਨੂੰ ਫਿਰ ਪਹਿਲਾ ਸਵਾਲ ਕੀਤਾ, ਤੇਰਾ ਕੋਈ ਨਹੀਂ ਜੋ ਤੇਰੀ ਮਦਦ ਕਰ ਸਕੇ? ਮੇਰਾ ਮਤਲਬ ਭੈਣ ਭਰਾ?

ਲੰਡਨ ਵਿਚ ਮੇਰਾ ਕੋਈ ਨਹੀਂ, ਕੈਂਟ ਵਿਚ ਮੇਰੇ ਮਾਂ ਪਿਓ ਰਹਿੰਦੇ ਆ, ਪਰ ਉਹ ਬੁੱਢੇ ਹੋ ਚੁੱਕੇ ਆ, ਮੇਰੀਆਂ ਮੁਸ਼ਕਲਾਂ ਵਿਚ ਸਹਾਈ ਨਹੀਂ ਹੋ ਸਕਦੇ, ਮੇਰਾ ਇਕ ਭਰਾ ਵੀ ਐ ਪਰ ਉਹਦੀ ਆਪਣੀ ਜ਼ਿੰਦਗੀ ਐ, ਉਹਦੀਆਂ ਮੁਸ਼ਕਲਾਂ ਵੀ ਘੱਟ ਨਹੀਂ।

ਫਿਰ ਉਹ ਆਪਣੀ ਕਹਾਣੀ ਦੱਸਣ ਲੱਗੀਉਸ ਦਾ ਪਹਿਲਾ ਮੁੰਡਾ ਡੈਨੀ ਚੜ੍ਹਦੀ ਉਮਰੇ ਹੀ ਹੋ ਗਿਆ ਸੀਡੈਨੀ ਦੇ ਪਿਓ ਮੈਥੀਊ ਨੂੰ ਜਦ ਪਤਾ ਲੱਗਿਆ ਕਿ ਬੀਟਰਸ ਮਾਂ ਬਣਨ ਵਾਲੀ ਸੀ ਤਾਂ ਉਹ ਛੱਡ ਕੇ ਭੱਜ ਗਿਆਫਿਰ ਉਸ ਦਾ ਵਾਹ ਪੀਟਰ ਨਾਲ ਪਿਆਜੌਹਨ, ਪੀਟਰ ਤੋਂ ਸੀਪੀਟਰ ਬਹੁਤਾ ਵਧੀਆ ਬੰਦਾ ਨਹੀਂ ਸੀ, ਉਮਰ ਵਿਚ ਵੀ ਬੀਟਰਸ ਤੋਂ ਵੱਡਾ ਸੀ ਪਰ ਇਕ ਬੱਚੇ ਦੀ ਮਾਂ ਹੋਣ ਕਰਕੇ ਢੰਗ ਦਾ ਬੰਦਾ ਉਸ ਨੂੰ ਮਿਲ ਨਹੀਂ ਸੀ ਰਿਹਾ ਤੇ ਉਹ ਪੀਟਰ ਨਾਲ ਹੀ ਰਹਿਣ ਲੱਗੀ ਸੀ

ਉਸ ਨੇ ਮੁੰਡਿਆਂ ਨੂੰ ਸਕੂਲ ਤੋਂ ਸਾਢੇ ਤਿੰਨ ਵਜੇ ਲੈਣਾ ਸੀਸਾਡੇ ਕੋਲ ਵਕਤ ਖੁੱਲ੍ਹਾ ਸੀਅਸੀਂ ਉਥੇ ਪੱਬ ਵਿਚ ਹੀ ਬੈਠੇ ਰਹੇਫਿਰ ਉਥੋਂ ਹੀ ਮੈਂ ਉਸ ਨਾਲ ਸਕੂਲ ਗਿਆਉਸ ਨੇ ਮੁੰਡੇ ਲਏ ਤੇ ਮੈਂ ਉਨ੍ਹਾਂ ਨੂੰ ਘਰ ਛੱਡਣ ਚਲੇ ਗਿਆਰਾਬਰਟ ਹਾਊਸ ਦੇ ਅੰਦਰ ਪਹਿਲੀ ਵਾਰ ਜਾ ਰਿਹਾ ਸਾਂ ਭਾਵੇਂ ਬਾਹਰੋਂ ਬਹੁਤ ਵਾਰ ਦੇਖਦਾ

-----

ਇਹ ਪੁਰਾਣੀ ਜਿਹੀ ਇਮਾਰਤ ਸੀ, ਵਿਕਟੋਰੀਅਨ ਜਿਹੀ ਦਿਸਦੀ ਹੋਈਕੰਧਾਂ ਸਲ੍ਹਾਬੀਆਂ ਹੋਈਆਂ ਸਨਦੂਜੀ ਮੰਜ਼ਿਲ ਉਪਰ ਬੀਟਰਸ ਦਾ ਦੋ ਸੌਣ-ਕਮਰਿਆਂ ਦਾ ਫਲੈਟ ਸੀਨਾਲ ਹੀ ਇਕ ਬੈਠਕ ਤੇ ਰਸੋਈ-ਬਾਥਰੂਮਫਲੈਟ ਦੀ ਕਿਸੇ ਤਰ੍ਹਾਂ ਵੀ ਸੰਭਾਲ ਨਹੀਂ ਸੀ ਕੀਤੀ ਹੋਈਪੁਰਾਣੀ ਜਿਹੀ ਸੈਟੀ, ਗੰਦੀ ਜਿਹੀ ਕਾਰਪੈਟ, ਪਾਟਾ ਹੋਇਆ ਕੰਧਾਂ ਦਾ ਪੇਪਰਮੈਨੂੰ ਇਧਰ ਉਧਰ ਦੇਖਦਿਆਂ ਤੱਕ ਕੇ ਬੋਲੀ, ਇਹ ਮੇਰਾ ਘਰ, ਗ਼ਰੀਬੀ ਦੀ ਤਸਵੀਰ!

ਬੀਟਰਸ, ਤੂੰ ਖ਼ੂਬਸੂਰਤ ਐਂ, ਤੇਰਾ ਦਿਲ ਖ਼ੂਬਸੂਰਤ ਐ, ਤੂੰ ਕਿਧਰੋਂ ਦੀ ਗ਼ਰੀਬ ਹੋਈ!

ਇਨ੍ਹਾਂ ਚੀਜ਼ਾਂ ਦੇ ਕੋਈ ਮਾਅਨੇ ਨਹੀਂ, ਆਈਂਡਰ।

ਆਈਂਡਰ ਨਹੀਂ ਇੰਦਰ।

ਉਹ ਮੇਰੇ ਨਾਂ ਦਾ ਗ਼ਲਤ ਉਚਾਰਣ ਕਰ ਰਹੀ ਸੀਮੈਂ ਸੁਧਾਰਦਿਆਂ ਉਸ ਨੂੰ ਕਿਹਾ ਤੇ ਉਹ ਮੇਰੇ ਨਾਂ ਨੂੰ ਕਹਿਣ ਦਾ ਅਭਿਆਸ ਕਰਨ ਲੱਗੀ, ਓ. ਕੇ. ਆਈਂਡਰ ਨਹੀਂ, ਈਂਡਰ, ਇੰਡਰ, ਇੰਦਰ! ਖ਼ੁਸ਼ ਐਂ?

ਫਿਰ ਹੱਸਦੀ ਹੋਈ ਕਹਿਣ ਲੱਗੀ, ਓਪਰੇ ਨਾਵਾਂ ਨਾਲ ਮੇਰਾ ਬਹੁਤ ਵਾਹ ਨਹੀਂ ਪਿਆ, ਮੁਆਫ਼ ਕਰਨਾ!

ਕੋਈ ਗੱਲ ਨਹੀਂ, ਹੁਣ ਪੈ ਜਾਵੇਗਾਤੇਰੇ ਆਲੇ-ਦੁਆਲੇ ਕੋਈ ਹੋਰ ਏਸ਼ੀਅਨ ਜਾਂ ਕਾਲੇ ਰੰਗ ਦੇ ਲੋਕ ਨਹੀਂ?

ਨਹੀਂ, ਪੀਟਰ ਕਾਲੇ ਰੰਗ ਨੂੰ ਪਸੰਦ ਨਹੀਂ ਕਰਦਾ।

ਫੇਰ ਤਾਂ ਤੈਨੂੰ ਮੇਰੇ ਨਾਲ ਦੇਖ ਕੇ ਬਹੁਤ ਗ਼ੁੱਸਾ ਕਰੇਗਾ।

ਹੋ ਸਕਦੈ ਪਰ ਮੈਨੂੰ ਪ੍ਰਵਾਹ ਨਹੀਂ, ਉਸ ਤਰ੍ਹਾਂ ਉਸ ਦਾ ਦਿਮਾਗ ਬਹੁਤ ਸ਼ਰਾਰਤੀ ਐ, ਕਿਸੇ ਦੁੱਧ ਦੀ ਡਾਇਰੀ ਵਿਚ ਕੰਮ ਕਰਦੈ, ਦੁੱਧ ਵਾਲੀ ਫਲੋਟ ਚਲਾਉਂਦੈ, ਪੂਰੀ ਹੇਰਾ ਫੇਰੀ ਕਰਦੈ, ਤਨਖਾਹ ਵੀ ਲੈਂਦੈ, ਮੇਰੇ ਪੈਸੇ ਵੀ ਖੋਹਦੈਂ ਭਾਵੇਂ ਬੱਚੇ ਭੁੱਖੇ ਰਹਿ ਜਾਣ।

ਇਨ੍ਹਾਂ ਪੈਸਿਆਂ ਦਾ ਕੀ ਕਰਦੈ?

ਜੂਆ ਖੇਲ੍ਹ ਲੈਂਦੈ, ਸਾਰੇ ਦੇ ਸਾਰੇ ਗੁਆ ਦਿੰਦੈਦੱਸਿਆ ਸੀ ਨਾ।

ਜੂਏ ਵਿਚ ਤਾਂ ਹਾਰਨਾ ਈ ਹਾਰਨੈ!

ਉਹ ਜੂਏ ਵਿਚ ਹਾਰ ਜਾਂਦਾ ਹੋਏਗਾ ਪਰ ਜ਼ਿੰਦਗੀ ਵਿਚ ਜੇਤੂ ਐ, ਜੋ ਚਾਹੁੰਦਾ ਐ ਕਰਦੈ, ਹੁਣ ਆਵੇਗਾ, ਜੇ ਰੋਕਾਂਗੀ ਤਾਂ ਮਾਰੇਗਾ" ਕਹਿ ਕੇ ਉਹ ਰੋਣ ਲੱਗੀਮੈਨੂੰ ਉਸ ਤੇ ਬਹੁਤ ਤਰਸ ਆਇਆਮੈਂ ਉਸ ਨੂੰ ਮੋਢੇ ਤੋਂ ਘੁੱਟਦਿਆਂ ਕਿਹਾ, "ਦੱਸ ਮੈਂ ਕਿਸੇ ਕੰਮ ਆ ਸਕਦਾਂ?

ਤੂੰ ਮੇਰੇ ਕਿਹੜੇ ਕੰਮ ਆਏਂਗਾ? .... ਫਿਰ ਤੈਨੂੰ ਮੈਂ ਜਾਣਦੀ ਵੀ ਨਹੀਂ!

ਜਾਣਦਾ ਤਾਂ ਤੈਨੂੰ ਮੈਂ ਵੀ ਨਹੀਂ ਫਿਰ ਵੀ ਤੇਰੇ ਘਰ ਆ ਗਿਆਂ, ਤੇਰੇ ਲਈ ਕੁਝ ਨਾ ਕੁਝ ਕਰਨ ਲਈ ਤਿਆਰ ਆਂ।

ਤੂੰ ਮੇਰੇ ਲਈ ਕੀ ਕਰ ਸਕੇਂਗਾ?

ਪਤਾ ਨਹੀਂ, ਦੇਖ ਲੈ, ਸੋਚ ਲੈ। ਕਹਿ ਕੇ ਮੈਂ ਘੜੀ ਦੇਖੀਸ਼ਾਮ ਦੇ ਚਾਰ ਵੱਜ ਰਹੇ ਸਨਬੀਟਰਸ ਦੇ ਮੁੰਡਿਆਂ ਨੇ ਮੇਰੇ ਨਾਲ ਮਾਮੂਲੀ ਜਿਹੀਆਂ ਗੱਲਾਂ ਕਰਕੇ ਟੈਲੀਵੀਜ਼ਨ ਦੇਖਣਾ ਸ਼ੁਰੂ ਕਰ ਦਿੱਤਾ ਸੀਬੀਅਰ ਦੇ ਤਿੰਨ ਗਲਾਸ ਪੀਤੇ ਗਏ ਸਨਪੱਬ ਵਿਚ ਬੈਠਿਆ ਤੇ ਉਦੋਂ ਤਾਂ ਨਸ਼ਾ ਜਿਹਾ ਹੋ ਗਿਆ ਸੀ ਪਰ ਹੁਣ ਸੁਸਤੀ ਪੈਣ ਲੱਗੀ ਸੀਕੰਮ ਤੇ ਹੁਣ ਮੈਂ ਜਾ ਨਹੀਂ ਸੀ ਸਕਣਾਮੈਂ ਮਨ ਬਣਾ ਲਿਆ ਕਿ ਘਰ ਜਾ ਕੇ ਅਰਾਮ ਕਰਾਂਗਾ ਤੇ ਕੱਲ੍ਹ ਨੂੰ ਜਲਦੀ ਕੰਮ ਤੇ ਜਾਵਾਂਗਾਮੈਂ ਜਾਣ ਬਾਰੇ ਸੋਚਿਆ ਹੀ ਸੀ ਕਿ ਬੀਟਰਸ ਨੇ ਫਰਿਜ਼ ਵਿਚੋਂ ਵਾਈਨ ਦੀ ਬੋਤਲ ਕੱਢੀ ਤੇ ਦੋ ਗਲਾਸਾਂ ਵਿਚ ਪਾ ਦਿੱਤੀਵਾਈਨ ਥੋੜ੍ਹੀ ਹੀ ਸੀਵਾਈਨ ਮੁਕੀ ਤਾਂ ਕਿਸੇ ਖੂੰਜਿਓਂ ਵੋਦਕਾ ਦੀ ਬੋਤਲ ਲੱਭ ਲਿਆਈ ਜਿਸ ਵਿਚ ਦੋ ਕੁ ਹਾੜਿਆਂ ਜੋਗੀ ਦਾਰੂ ਸੀਉਸ ਨੇ ਆਪ ਛੋਟਾ ਜਿਹਾ ਪੈੱਗ ਲਿਆ ਤੇ ਮੈਨੂੰ ਵੱਡਾ ਸਾਰਾ ਪਾ ਦਿੱਤਾਜਿਵੇਂ ਮੈਨੂੰ ਆਦਤ ਸੀ ਕਿ ਇਕ-ਇਕ ਸਿਪ ਪੀਣ ਥਾਵੇਂ ਇਕੋ ਸਾਹੇ ਪੀ ਕੇ ਗਲਾਸ ਪਾਸੇ ਰੱਖ ਦਿੱਤਾਮੈਨੂੰ ਇਵੇਂ ਪੀਂਦਿਆਂ ਦੇਖ ਕੇ ਉਹ ਬੋਲੀ, ਜਲਦੀ ਐ?

ਨਹੀਂ, ਪਰ ਮੈਂ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ ਪੀਣ ਉਪਰ।

ਉਹ ਹੱਸਣ ਲੱਗੀਉਹ ਹੱਸਦੀ ਹੋਈ ਵੀ ਪਿਆਰੀ ਲੱਗ ਰਹੀ ਸੀਉਸ ਨੇ ਕਿਹਾ, ਮੈਨੂੰ ਬਹੁਤੀ ਸ਼ਰਾਬ ਚੰਗੀ ਨਹੀਂ ਲੱਗਦੀ।

ਮੈਨੂੰ ਤਾਂ ਚੰਗੀ ਲੱਗਦੀ ਐ, ਇਹ ਸ਼ਰਾਬ ਆਦਮੀ ਵਿਚ ਤਾਕਤ ਪਾਉਂਦੀ ਐ, ਆਦਮੀ ਨੂੰ ਜੀਉਂਦਾ ਰੱਖਦੀ ਐ।

ਤੂੰ ਬੰਦਾ ਦਿਲਚਸਪ ਐਂਮੇਰੇ ਕੋਲੋਂ ਨਸ਼ਾ ਸੰਭਾਲਿਆ ਨਹੀਂ ਜਾਂਦਾ, ਆਪੇ ਤੋਂ ਬਾਹਰ ਹੋ ਜਾਂਦੀ ਆਂ, ਬੱਚੇ ਵੀ ਦੇਖਣੇ ਹੋਏ ਕਹਿੰਦਿਆਂ ਉਹ ਉੱਠੀਮੈਂ ਸੋਚਣ ਲੱਗਾ ਕਿ ਕਿਹੜੀ ਗੱਲ ਸੀ ਜਿਹੜੀ ਮੈਨੂੰ ਇਥੇ ਤਕ ਖਿੱਚ ਲਿਆਈਜਿੰਨੀਆਂ ਗੱਲਾਂ ਮੈਂ ਬੀਟਰਸ ਨਾਲ ਕਰਦਾ ਓਨੀ ਹੀ ਉਹ ਹੋਰ ਪਿਆਰੀ ਲੱਗਦੀਉਹ ਵੱਡੀ ਸਾਰੀ ਮੁਸਕਾਣ ਦਿੰਦੀਉਸ ਦੇ ਚਿਹਰੇ ਦੀ ਬੁਰੀ ਹਾਲਤ ਸੀ, ਫਿਰ ਵੀ ਹੌਂਸਲੇ ਵਿਚ ਸੀਜਦ ਇਸ ਦਾ ਆਦਮੀ ਮਾਰ ਰਿਹਾ ਹੋਵੇਗਾ ਤਾਂ ਇਸ ਦੇ ਅੰਦਰ ਕਿੱਡੇ ਵੱਡੇ ਜ਼ਖ਼ਮ ਹੋ ਰਹੇ ਹੋਣਗੇਐਡੇ ਜ਼ਖ਼ਮਾਂ ਨਾਲ ਮੁਸਕਰਾਉਣਾ ਛੋਟੀ ਗੱਲ ਨਹੀਂ ਸੀਸ਼ਾਇਦ ਇਸੇ ਕਾਰਣ ਹੀ ਉਸ ਵੱਲ ਖਿੱਚਿਆ ਜਾ ਰਿਹਾ ਸਾਂ ਮੈਂਮੈਂ ਫਿਰ ਘੜੀ ਦੇਖੀ ਤੇ ਸੋਚਿਆ ਕਿ ਹੁਣ ਜਾਣਾ ਚਾਹੀਦਾ ਸੀ

-----

ਬੀਟਰਸ ਰਸੋਈ ਦਾ ਗੇੜਾ ਕੱਢ ਕੇ ਆਈ ਤੇ ਕਹਿਣ ਲੱਗੀ, ਮੇਰੇ ਵਿਚ ਹੁਣ ਹਿੰਮਤ ਨਹੀਂ ਬੱਚਿਆਂ ਲਈ ਕੁਝ ਪਕਾਉਣ ਦੀ, ਚਿਪਸ ਹੀ ਲਿਆ ਦੇਵਾਂਗੀ, ਦੁਕਾਨ ਨਾਲ ਹੀ ਐ।

ਮੈਂ ਉੱਠ ਖੜ੍ਹਿਆ ਤੇ ਕਿਹਾ, ਬੀਟਰਸ, ਡਰਿੰਕ ਲਈ ਸ਼ੁਕਰੀਆ, ਮੈਂ ਚਲਦਾਂ, ਟਰੈਫਿਕ ਹੋ ਜਾਏਗਾ, ਦੂਰ ਰਹਿੰਨਾ।

ਉਹ ਕਿੱਧਰੋਂ ਰੰਮ ਦੀ ਬੋਤਲ ਕੱਢ ਲਿਆਈਇਕੋ ਪੈੱਗ ਸੀ ਉਸ ਵਿਚਉਹ ਹੱਸਦੀ ਹੋਈ ਕਹਿਣ ਲੱਗੀ, ਠਲੈ ਇਹ ਵੀ ਪੀ ਲੈ, ਰਾਹ ਵਿਚ ਠੀਕ ਰਹੇਂਗਾਮੁਆਫ਼ ਕਰਨਾ ਹੋਰ ਡਰਿੰਕ ਮੇਰੇ ਘਰ ਹੈ ਨਹੀਂ, ਇਹ ਰੰਗ ਬਰੰਗੀ ਡਰਿੰਕ ਤੰਗ ਭਾਵੇਂ ਕਰੇ ਤੈਨੂੰਇਕੋ ਪੈੱਗ ਐ।

ਇਹੋ ਬਹੁਤ ਹੈ, ਕੰਮ ਕਰੇਗਾ, ਮੈਨੂੰ ਘਰ ਪਹੁੰਚਾ ਦੇਵੇਗਾ, ਸਿਰ ਦੁਖੇਗਾ, ਕੋਈ ਨਹੀਂ।ਮੈਂ ਖ਼ੁਸ਼ ਹੁੰਦੇ ਨੇ ਕਿਹਾਉਸ ਨੇ ਕੋਕ ਪਾ ਕੇ ਪੈੱਗ ਬਣਾਇਆ ਤੇ ਮੈਂ ਇਕੋ ਸਾਹੇ ਪੀ ਲਿਆਮੈਂ ਬੱਚਿਆਂ ਨੂੰ ਬਾਏ ਬਾਏ ਕਿਹਾ ਤੇ ਬੀਟਰਸ ਨੂੰ ਵੀ ਤੇ ਉਠ ਤੁਰਿਆਉਹ ਮੈਨੂੰ ਦਰਵਾਜ਼ੇ ਤੱਕ ਛੱਡਣ ਆਈਮੈਂ ਸਰੂਰ ਵਿਚ ਸਾਂ ਪਰ ਸ਼ਰਾਬੀ ਨਹੀਂ

*****

ਚਲਦਾ