Thursday, July 22, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 12

ਕਾਂਡ 12

ਮੈਂ ਸਵੇਰੇ ਉੱਠਿਆ ਤਾਂ ਵਾਹਵਾ ਭੁੱਖ ਲੱਗੀ ਹੋਈ ਸੀਰਾਤੀਂ ਅਸੀਂ ਕੁਝ ਖਾਧਾ ਨਹੀਂ ਸੀਬੀਟਰਸ ਨੇ ਟੋਸਟ ਬਣਾ ਕੇ ਦਿੱਤੇ ਤਾਂ ਕੁਝ ਚੈਨ ਪਿਆਬੀਟਰਸ ਨੂੰ ਖਾਣਾ ਬਣਾਉਣ ਦੀ ਆਦਤ ਬਹੁਤ ਘੱਟ ਸੀਮੁੰਡਿਆਂ ਨੂੰ ਉਹ ਵਕਤ ਸਿਰ ਕੁਝ ਨਾ ਕੁਝ ਬਣਾ ਕੇ ਖਵਾ ਦਿੰਦੀਆਪ ਕਦੇ ਕੁਝ ਖਾ ਲੈਂਦੀ ਤੇ ਕਦੇ ਉਵੇਂ ਹੀ ਸੌਂ ਜਾਂਦੀਉਸ ਦੇ ਮਗਰ ਲੱਗਿਆ ਮੈਂ ਵੀ ਕੁਝ ਨਾ ਖਾਂਦਾਕਦੇ ਬਾਹਰੋਂ ਟੇਕ ਅਵੇਅਲੈ ਆਉਂਦੇਮੇਰੀ ਦਿਹਾੜੀ ਚੰਗੀ ਲੱਗੀ ਹੁੰਦੀ ਤਾਂ ਰੈਸਟੋਰੈਂਟ ਵਿਚ ਵੀ ਚਲੇ ਜਾਂਦੇ

-----

ਮੈਂ ਉਠ ਕੇ ਕੈਥੀ ਦੇ ਫਲੈਟ ਵਿਚ ਗਿਆ ਤਾਂ ਤਰਸੇਮ ਬੈਠਾ ਨਾਸ਼ਤਾ ਕਰ ਰਿਹਾ ਸੀਭਰਪੂਰ ਅੰਗਰੇਜ਼ੀ ਨਾਸ਼ਤਾ-ਆਂਡੇ, ਬੇਕਨ, ਬੀਨਜ਼, ਕਿੰਨਾ ਕੁਝ ਹੀਕੈਥੀ ਰਸੋਈ ਵਿਚ ਹਾਲੇ ਕੁਝ ਹੋਰ ਬਣਾ ਰਹੀ ਸੀਤਰਸੇਮ ਹੌਲੇ ਜਿਹੇ ਬੋਲਿਆ, ਏਨੀ ਸੇਵਾ ਤਾਂ ਯਾਰ ਕਦੇ ਨਵੇਂ ਵਿਆਹ ਵੇਲੇ ਨਹੀਂ ਹੋਈ!

ਰਾਤ ਕਿੱਦਾਂ ਰਹੀ?

ਥੈਂਕ ਯੂ ਯਾਰ! .... ਅਸੀਂ ਤਾਂ ਨ੍ਹੇਰੇ ਚ ਰਹਿੰਦੇ ਆਂ, ਸਾਡੀਆਂ ਤੀਮੀਆਂ ਤਾਂ ਨਿਰੀਆਂ ਮੱਝਾਂ, ਉਨ੍ਹਾਂ ਨੂੰ ਜ਼ਿੰਦਗੀ ਦਾ ਕੁਝ ਪਤਾ ਈ ਨਹੀਂ!

ਮੈਂ ਰਸੋਈ ਵਿਚ ਜਾ ਕੇ ਪੁੱਛਿਆ, ਸੈਂਡੀ ਆਪਣੇ ਨਾਂ ਉਪਰ ਖਰਾ ਉਤਰਦੈ ਕਿ ਨਹੀਂ?

ਪਹਿਲਾਂ ਉਹ ਸ਼ਰਮਾ ਗਈ ਤੇ ਫਿਰ ਹੱਸਣ ਲੱਗੀ

ਹੁਣ ਤਰਸੇਮ ਕੈਥੀ ਦੇ ਘਰ ਲਗਾਤਾਰ ਜਾਣ ਲੱਗਿਆਉਸ ਦਾ ਹਰ ਵੀਕ ਐਂਡ ਕੈਥੀ ਵੱਲ ਹੀ ਨਿਕਲਦਾਕੈਥੀ ਨੇ ਆਪਣਾ ਕੰਮ ਬਦਲ ਕੇ ਵੀਕ ਐਂਡ ਵਿਹਲੇ ਵਾਲਾ ਕੰਮ ਲੈ ਲਿਆ ਤਾਂ ਜੋ ਉਹ ਤਰਸੇਮ ਨਾਲ ਵਕਤ ਗੁਜ਼ਾਰ ਸਕੇਕੈਥੀ ਨੂੰ ਤਰਸੇਮ ਵਰਗਾ ਹੀ ਬੰਦਾ ਚਾਹੀਦਾ ਸੀ ਜੋ ਕਿ ਵੀਕ-ਐਂਡ ਤੇ ਹੀ ਆਵੇ ਤੇ ਬਾਕੀ ਦਿਨ ਉਸ ਨੂੰ ਤੰਗ ਨਾ ਕਰੇ

------

ਉਹ ਹੁਣ ਜੇ ਕਦੇ ਮਿਲਦਾ ਤਾਂ ਕੈਥੀ ਘਰ ਹੀ ਮਿਲਦਾਵੀਕ-ਐਂਡ ਤੇ ਮੈਂ ਵਿਅਸਤ ਹੁੰਦਾ ਤੇ ਬੀਟਰਸ ਵੱਲ ਜਾ ਨਾ ਸਕਦਾਜੇ ਕਦੇ ਜਾਂਦਾ ਵੀ ਤਾਂ ਖੜ੍ਹਾ-ਖੜ੍ਹਾ ਹੀਕੈਥੀ ਮਿਲਦੀ ਤਾਂ ਉਸ ਦੀਆਂ ਹੀ ਗੱਲਾਂ ਕਰਦੀ ਰਹਿੰਦੀਉਹ ਦੱਸਦੀ ਕਿ ਕਿਵੇਂ ਸ਼ਰਾਬੀ ਹੋਇਆ ਕੈਥੀ ਦੀ ਉਸਤਤ ਵਿਚ ਗੀਤ ਗਾਉਣ ਲੱਗਦਾਉਹ ਤਰਸੇਮ ਦੀ ਕਾਹਲ ਦੀਆਂ, ਉਸ ਦੀ ਮਸਤੀ ਦੀਆਂ ਗੱਲਾਂ ਬੜੇ ਚਾਅ ਨਾਲ ਕਰਦੀਉਹ ਉਸ ਲਈ ਆਏ ਦਿਨ ਫੁੱਲ ਲੈ ਕੇ ਜਾਂਦਾਕੈਥੀ ਖ਼ੁਸ਼ ਸੀ

------

ਉਹ ਮਿਲਦਾ ਤਾਂ ਕੈਥੀ ਦੀਆਂ ਵਡਿਆਈਆਂ ਮਾਰਨੋਂ ਨਾ ਹਟਦਾਕੈਥੀ ਵਿਚ ਬੀਟਰਸ ਨਾਲੋਂ ਕਈ ਗੁਣ ਵਾਧੂ ਸਨ ਜਿਹੜੇ ਕਿ ਬਾਹਰੋਂ ਦਿਸਦੇ ਸਨ ਪਰ ਸੀਰਤ ਵਿਚ ਉਹ ਬੀਟਰਸ ਦੇ ਮੁਕਾਬਲੇ ਸ਼ਾਇਦ ਹੀ ਹੁੰਦੀਮੈਂ ਕਦੇ ਮੁਕਾਬਲਾ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ , ਪਰ ਤਰਸੇਮ ਹਮੇਸ਼ਾਂ ਕੈਥੀ ਨੂੰ ਇਵੇਂ ਹੀ ਪੇਸ਼ ਕਰਦਾਇਕ ਦਿਨ ਮੈਂ ਮਜ਼ਾਕ ਵਿਚ ਕਿਹਾ, ‘‘ਕੈਥੀ ਦੱਸਦੀ ਸੀ ਕਿ ਤੂੰ ਫੁੱਲ ਬੜੇ ਲੈ ਕੇ ਜਾਨਾਂ, ਬੜੇ ਪੈਸੇ ਖ਼ਰਚਦਾਂ ਫੁੱਲਾਂ ਤੇ’’

‘‘ਕਿਥੋਂ ਯਾਰ! ਪੈਡਿੰਗਟਿਨ ਸਟੇਸ਼ਨ ਤੇ ਇਕ ਫੁੱਲ ਵਾਲਾ ਦੋਸਤ ਬਣਿਆ ਹੋਇਐ, ਲੇਟ ਨਾਈਟ ਮਰਨ ਵਾਲੇ ਫੁੱਲ ਜ਼ਰਾ ਸਸਤੇ ਦੇ ਦਿੰਦਾ, ਪਰ ਇਕ ਗੱਲ ਦੱਸ ਦੇਵਾਂ ਕਿ ਜਿੱਦਣ ਫੁੱਲ ਲੈ ਕੇ ਜਾਵਾਂ, ਓਦਣ ਬਹੁਤ ਚਿੰਬੜਦੀ ਐ’’

-----

ਬੀਟਰਸ ਆਮ ਗੋਰੀਆਂ ਵਾਂਗ ਛੋਟੀ ਜਿਹੀ ਖ਼ੁਸ਼ੀ ਜਾਂ ਗ਼ਮ ਤੇ ਬਹੁਤੀ ਉਲਾਰ ਹੋਣ ਵਾਲੀ ਔਰਤ ਨਹੀਂ ਸੀਉਸ ਨੂੰ ਆਪਣੇ ਜਨਮ ਦਿਨ ਦਾ ਕੋਈ ਫ਼ਿਕਰ ਨਹੀਂ ਸੀਮੇਰੇ ਜਨਮ ਦਿਨ ਤੇ ਵੀ ਕਦੇ ਕੋਈ ਚਾਅ ਨਹੀਂ ਦਿਖਾਇਆਮੁੰਡਿਆਂ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਜ਼ਰੂਰ ਕੁਝ ਲੈ ਦਿੰਦੀਮੁੰਡੇ ਵੀ ਉਸ ਦੇ ਠੀਕ ਹੀ ਸਨਕਦੇ ਕੋਈ ਜ਼ਿਦ ਨਾ ਕਰਦੇਛੋਟਾ ਜੌਹਨ ਪੜ੍ਹਨ ਵਿਚ ਢਿੱਲਾ ਸੀ ਤੇ ਉਹ ਹਰ ਵੇਲੇ ਸ਼ਰਾਰਤਾਂ ਵਿਚ ਲੱਗਾ ਰਹਿੰਦਾਵੱਡਾ ਡੈਨੀ ਗੰਭੀਰ ਸੀਉਹ ਆਪਣੇ ਕੰਮ ਨਾਲ ਕੰਮ ਰੱਖਦਾਕੁਝ ਨਾ ਕੁਝ ਪੜ੍ਹਦਾ ਰਹਿੰਦਾਕੈਥੀ ਦਾ ਮੁੰਡਾ ਪਾਲ ਇਨ੍ਹਾਂ ਦੀ ਉਮਰ ਦਾ ਹੀ ਸੀਕਦੇ ਇਨ੍ਹਾਂ ਨਾਲ ਖੇਡਣ ਆ ਜਾਂਦਾਡੈਨੀ ਉਸ ਨਾਲ ਵੀ ਬਹੁਤੀ ਗੱਲ ਨਾ ਕਰਦਾਜਦੋਂ ਕਿ ਜੌਹਨ ਘੁਲਿਆ ਮਿਲਿਆ ਸੀਡੈਨੀ ਬਾਰੇ ਬੀਟਰਸ ਕਹਿੰਦੀ- ‘‘ਇਹਦਾ ਪਿਓ ਬਹੁਤ ਉੱਚੇ ਘਰਾਣੇ ਚੋਂ ਸੀ, ਉਹ ਵੀ ਇਸ ਵੇਲੇ ਕਿਤੇ ਨਾ ਕਿਤੇ ਅਫ਼ਸਰ ਹੋਏਗਾ, ਮੇਰਾ ਪੁੱਤ ਵੀ ਇਕ ਦਿਨ ਵੱਡਾ ਆਦਮੀ ਬਣੇਗਾ’’

-----

ਬੀਟਰਸ ਕਈ ਵਾਰੀ ਮੇਰੀ ਬਹੁਤ ਤਾਰੀਫ਼ ਕਰਨ ਲੱਗਦੀਮੇਰੇ ਤੁਰਨ ਦੀ, ਮੇਰੇ ਠਰੰਮੇ ਦੀ, ਮੇਰੇ ਜਿਸਮ ਦੀਥੋੜ੍ਹੀ ਤਾਰੀਫ਼ ਤਾਂ ਮੈਨੂੰ ਚੰਗੀ ਲੱਗਦੀ ਪਰ ਜ਼ਿਆਦਾ ਤੰਗ ਕਰਨ ਲੱਗਦੀਲੱਗਦਾ ਜਿਵੇਂ ਉਹ ਝੂਠ ਬੋਲ ਰਹੀ ਹੋਵੇਮੈਂ ਉਸ ਨੂੰ ਰੋਕਦਾ ਤਾਂ ਕਹਿੰਦੀ, ‘‘ਮੈਂ ਤੈਨੂੰ ਖ਼ੁਸ਼ ਕਰਨ ਲਈ ਕੁਝ ਨਹੀਂ ਕਹਿ ਰਹੀ, ਮੈਂ ਤਾਂ ਜਿਵੇਂ ਮੈਨੂੰ ਮਹਿਸੂਸ ਹੁੰਦੈ ਕਹਿ ਦਿੰਨੀ ਆਂ’’

-----

ਕਦੀ-ਕਦੀ ਮੈਨੂੰ ਲੱਗਦਾ ਕਿ ਮੈਂ ਗੋਰਿਆਂ ਦੇ ਸਮਾਜ ਦਾ ਹੀ ਹਿੱਸਾ ਹੋਵਾਂਮੈਂ ਅੰਗਰੇਜ਼ੀ ਵਿਚ ਹੀ ਸੋਚਣ ਲੱਗਿਆ ਸਾਂਮੈਨੂੰ ਅੰਗਰੇਜ਼ੀ ਖਾਣਾ ਤਾਂ ਪਹਿਲੇ ਦਿਨ ਤੋਂ ਹੀ ਪਸੰਦ ਸੀ, ਹੁਣ ਜਿਵੇਂ ਦੇਸੀ ਖਾਣੇ ਦਾ ਜ਼ਾਇਕਾ ਹੀ ਭੁੱਲ ਗਿਆ ਹੋਵਾਂਕਦੇ ਸ਼ੈਰਨ ਮੇਰੇ ਲਈ ਰੋਟੀ ਬਣਾਉਂਦੀ ਪਰ ਮੈਨੂੰ ਸਵਾਦ ਨਾ ਲੱਗਦੀਮੈਂ ਬਹੁਤ ਬਦਲ ਗਿਆ ਸਾਂਪ੍ਰਿਤਪਾਲ ਵੀ ਮੈਨੂੰ ਦੇਖ ਕੇ ਕਹਿੰਦਾ, ‘‘ਵੱਡਿਆ, ਤੂੰ ਤੇ ਯਾਰ ਸਾਡੇ ਵਿਚੋਂ ਲੱਗਦਾ ਈ ਨਈਂ, ਜਾ ਇੰਡੀਆ ਜਾ ਆ, ਵਿਆਹ ਨਾ ਕਰਾਈਂ, ਜੇ ਨਹੀਂ ਮਨ, ਬਹੁਤੇ ਨੂੰ ਪਏ ਥੋੜ੍ਹਾ ਵੀ ਨਾ ਗਵਾ ਲਈਏ’’

ਉਹ ਜਦ ਦਾ ਇੰਡੀਆ ਤੋਂ ਮੁੜਿਆ, ਮੈਨੂੰ ਇੰਡੀਆ ਜਾਣ ਬਾਰੇ ਜ਼ੋਰ ਪਾਉਂਦਾ ਰਹਿੰਦਾ

-----

ਇਕ ਸ਼ਨਿਚਰਵਾਰ ਮੈਂ ਲੇਟ ਤਕ ਕੰਮ ਕਰਨ ਦਾ ਮਨ ਬਣਾਇਆਸ਼ਨਿਚਰਵਾਰ ਦੀ ਰਾਤ ਸ਼ਰਾਬੀਆਂ ਦੀ ਰਾਤ ਹੁੰਦੀ ਹੈ, ਝਗੜਿਆਂ ਦੀ ਰਾਤਟੈਕਸੀਆਂ ਵਾਲਿਆਂ ਲਈ ਮੁਸ਼ਕਿਲ ਰਾਤਪਰ ਪੈਸੇ ਬਣ ਜਾਂਦੇ ਹਨਅਗਲੇ ਹਫ਼ਤੇ ਮੇਰੀ ਕਿਸ਼ਤ ਆ ਰਹੀ ਸੀਕੁਝ ਵਾਧੂ ਕੰਮ ਕਰਨ ਨਾਲ ਮੈਨੂੰ ਕਿਸ਼ਤ ਦਾ ਫ਼ਿਕਰ ਘੱਟ ਜਾਣਾ ਸੀਮੈਂ ਕੰਮ ਖ਼ਤਮ ਕਰਕੇ ਬੀਟਰਸ ਵੱਲ ਹੀ ਆ ਗਿਆਉਸ ਨੂੰ ਮੈਂ ਦੱਸਿਆ ਹੋਇਆ ਸੀ, ਉਹ ਜਾਗਦੀ ਮੈਨੂੰ ਉਡੀਕਦੀ ਪਈ ਸੀ

-----

ਤੜਕਸਾਰ ਬੀਟਰਸ ਨੇ ਮੈਨੂੰ ਜਗਾਇਆਅੰਤਾਂ ਦੀ ਨੀਂਦ ਆਈ ਹੋਈ ਸੀਮੈਂ ਵਕਤ ਦੇਖਿਆਚਾਰ ਦੇ ਕਰੀਬ ਸੀਬੀਟਰਸ ਬੋਲੀ, ‘‘ਇੰਦਰ, ਬਾਹਰ ਜਾ ਕੇ ਦੇਖ ਜ਼ਰਾ, ਕੈਥੀ ਦੀ ਆਵਾਜ਼ ਲੱਗਦੀ ਐ’’

ਮੇਰੇ ਉਠਣ ਤਕ ਬੱਚੇ ਵੀ ਉਠ ਖੜ੍ਹੇ ਹੋਏ ਤਦ ਹੀ ਮੈਨੂੰ ਪਤਾ ਚਲਿਆ ਕਿ ਪਾਲ ਵੀ ਇਥੇ ਹੀ ਸੀਜ਼ਰੂਰ ਕੈਥੀ ਤੇ ਤਰਸੇਮ ਬਾਹਰ ਗਏ ਹੋਣਗੇਜਾਂ ਉਵੇਂ ਵੀ ਤਰਸੇਮ ਆਏ ਤੇ ਕੈਥੀ ਪਾਲ ਨੂੰ ਬੀਟਰਸ ਵੱਲ ਭੇਜ ਦਿੰਦੀਸ਼ਰਾਬ ਪੀ ਕੇ ਕੈਥੀ ਨੇ ਖਰਮਸਤੀਆਂ ਵੀ ਕਰਨੀਆਂ ਹੁੰਦੀਆਂ ਸਨਤਰਸੇਮ ਵੀ ਅਜਿਹਾ ਹੀ ਸੀਮੈਂ ਗਾਊਨ ਪਾਉਂਦਾ ਬਾਹਰ ਨਿਕਲਿਆ ਤਾਂ ਅੱਧ ਨੰਗਾ ਤਰਸੇਮ ਖੜ੍ਹਾ ਦਿੱਸਿਆਕੈਥੀ ਗੰਦੀਆਂ-ਗੰਦੀਆਂ ਗਾਲ਼੍ਹਾਂ ਕੱਢਦੀ ਕਹੀ ਜਾ ਰਹੀ ਸੀ, ‘‘ਤੂੰ ਪਾਕੀ ਹਰਾਮੀ, ਦਫ਼ਾ ਹੋ ਜਾ ਮੇਰੇ ਘਰੋਂ, ਆਪਣੀ ਤੀਵੀਂ ਦੀ ਬੁੱਕਲ ਵਿਚੋਂ ਉਠ ਕੇ ਐਸ਼ ਕਰਨ ਆ ਜਾਨੈਂ, ਜੇਬ ਵਿਚ ਤੇਰੇ ਕੋਕ ਲੈਣ ਜੋਗੇ ਪੈਸੇ ਨਈਂ ਹੁੰਦੇ, ਘਰ ਦੇ ਕਿਸੇ ਖ਼ਰਚੇ ਦਾ ਹਿੱਸਾ ਦੇਣਾ ਤਾਂ ਦੂਰ ਦੀ ਗੱਲ ਐ, ਤੁਸੀਂ ਪਾਕੀ ਉਹਨਾਂ ਚੜੇਲਾਂ ਜੋਗੇ ਈ ਓ, ਦਫ਼ਾ ਹੋ ਜਾ ਤੇ ਮੁੜ ਕੇ ਮੇਰੇ ਘਰ ਨਾ ਵੜੀਂ, ਵਾਪਸ ਜਾਹ ਉਸੇ ਮੁਸ਼ਕ ਮਾਰਦੀ ਤੀਵੀਂ ਕੋਲ’’

-----

ਤਰਸੇਮ ਪਲੀਜ਼ ਕੁਆਈਟ ਕੈਥੀ’ ‘ਪਲੀਜ਼ ਕੁਆਈਟਕਹਿੰਦਾ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀਪਰ ਕੈਥੀ ਸੀ ਕਿ ਬੋਲੀ ਹੀ ਜਾ ਰਹੀ ਸੀਰੌਲ਼ਾ ਸੁਣ ਕੇ ਹੋਰ ਗੁਆਂਢੀ ਵੀ ਨਿਕਲ ਆਏਪਾਲ ਤੇ ਡੈਨੀ ਵੀ ਬਾਹਰ ਆ ਗਏਮੈਨੂੰ ਦੇਖ ਕੇ ਤਰਸੇਮ ਨੇ ਨੀਵੀਂ ਪਾ ਲਈਕੈਥੀ ਵੀ ਕੁਝ ਕੁ ਝਿਜਕੀ ਤੇ ਫਿਰ ਬੋਲੀ, ‘‘ਇੰਦਰ, ਏਸ ਪਾਕੀ ਨੂੰ ਕਹਿ ਦੇ ਮੁੜ ਕੇ ਮੇਰੇ ਘਰ ਨਾ ਵੜੇ, ਨਈਂ ਤਾਂ ਹੱਡੀਆਂ ਤੋੜ ਦੇਊਂ’’

ਮੈਂ ਚੁੱਪ ਰਿਹਾਮੇਰੇ ਕੋਲ ਹੀ ਬੀਟਰਸ ਦਾ ਮੁੰਡਾ ਡੈਨੀ ਖੜ੍ਹਾ ਸੀਉਹ ਮੈਨੂੰ ਕਹਿਣ ਲੱਗਿਆ, ‘‘ਤੇ ਤੂੰ ਪਾਕੀ, ਤੂੰ ਵੀ ਮੇਰੇ ਘਰੋਂ ਦਫ਼ਾ ਹੋ ਜਾ’’ਬੀਟਰਸ ਨੇ ਉਸ ਨੂੰ ਸੁਣਿਆ ਤੇ ਉਸ ਦੇ ਚਪੇੜ ਮਾਰਦੀ ਅੰਦਰ ਲੈ ਗਈਉਹ ਕਹਿੰਦੀ ਜਾ ਰਹੀ ਸੀ, ‘‘ਤੈਨੂੰ ਕਿੰਨੀ ਵਾਰ ਕਿਹਾ ਕਿ ਇਹ ਗੱਲ ਨਹੀਂ ਕਹੀਦੀ, ਇਵੇਂ ਕਹਿਣਾ ਬੁਰੀ ਗੱਲ ਐ’’

*****

ਚਲਦਾ

No comments: