Sunday, July 11, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 11

ਕਾਂਡ 11

ਮੈਨੂੰ ਪ੍ਰਿਤਪਾਲ ਨੇ ਬਹੁਤ ਕਿਹਾ ਕਿ ਉਹਨਾਂ ਵਿਚ ਰਹਾਂ ਪਰ ਮੈਂ ਕਿਰਾਏ ਤੇ ਰਹਿਣ ਲੱਗਿਆਫਿਰ ਜਲਦੀ ਹੀ ਆਪਣਾ ਫਲੈਟ ਖਰੀਦ ਲਿਆਉਦੋਂ ਹੀ ਖਰੀਦ ਤਾਂ ਮੈਂ ਘਰ ਵੀ ਲੈਂਦਾ ਪਰ ਫਲੈਟਾਂ ਵਿਚ ਰਹਿਣ ਦੀਆਂ ਦੁਸ਼ਵਾਰੀਆਂ ਦਾ ਮੈਨੂੰ ਨਹੀਂ ਸੀ ਪਤਾਇਕ ਦੂਜੇ ਦੀਆਂ ਨਿੱਜਤਾਂ ਵਿਚ ਸਿੱਧਾ ਦਖਲ ਆ ਵੜਦਾਮੇਰੇ ਇਕ ਪਾਸੇ ਇਟਾਲੀਅਨ ਜੋੜਾ ਰਹਿੰਦਾ ਸੀ ਜੋ ਪਾਰਟੀਆਂ ਹੀ ਕਰੀ ਰੱਖਦੇ ਤੇ ਇੰਨਾ ਰੌਲਾ ਪਾਉਂਦੇ ਕਿ ਸੌਣਾ ਮੁਸ਼ਕਿਲ ਹੋ ਜਾਂਦਾਦੂਜੇ ਪਾਸੇ ਕਾਲਜ ਦੇ ਵਿਦਿਆਰਥੀ ਰਹਿੰਦੇ ਸਨ ਜਿਹਨਾਂ ਦਾ ਸੌਣ ਦਾ ਕੋਈ ਵਕਤ ਨਹੀਂ ਸੀਜਦ ਆਉਂਦੇ ਤਾਂ ਉਹਨਾਂ ਦਾ ਬੂਹਾ ਇੰਨੇ ਜ਼ੋਰ ਦੀ ਖੜਕਦਾ ਕਿ ਸਾਰਾ ਫਲੈਟ ਹਿਲ ਜਾਂਦਾਜੇ ਮੈਂ ਸ਼ਰਾਬ ਪੀ ਕੇ ਸੌਂ ਜਾਂਦਾ ਤਾਂ ਕਿਸੇ ਚੀਜ਼ ਦਾ ਅਸਰ ਨਾ ਹੁੰਦਾ, ਨਹੀਂ ਤਾਂ ਬਹੁਤ ਤਕਲੀਫ਼ ਹੁੰਦੀਫਲੈਟ ਵਧੀਆ ਸਨ ਤੇ ਇਹਨਾਂ ਦੀਆਂ ਹੁਣ ਕੀਮਤਾਂ ਵੀ ਵੱਧ ਗਈਆਂ ਸਨਇਹਨਾਂ ਵਿਚੋਂ ਕੋਈ ਵਿਕਣ ਤੇ ਲੱਗਦਾ ਤਾਂ ਇਕ ਦਮ ਵਿਕ ਜਾਂਦਾ, ਜ਼ਿਆਦਾ ਦੇਰ ਗਾਹਕ ਦੀ ਉਡੀਕ ਨਾ ਕਰਨੀ ਪੈਂਦੀ

ਮੇਰੇ ਫਲੈਟ ਦਾ ਗਾਹਕ ਤਾਂ ਪਹਿਲਾਂ ਹੀ ਖੜ੍ਹਾ ਸੀ ਮੱਖਣਮੱਖਣ ਦੀ ਇਹਨਾਂ ਫਲੈਟਾਂ ਹੇਠ ਸ਼ਰਾਬ ਦੀ ਦੁਕਾਨ ਸੀਉਹ ਆਪ ਸਲੌਅ ਰਹਿੰਦਾ ਤੇ ਉਥੋਂ ਹਰ ਰੋਜ਼ ਆਉਂਦਾਕਈ ਵਾਰ ਕਹਿ ਚੁੱਕਾ ਸੀ ਕਿ ਜੇ ਵੇਚਣਾ ਹੋਇਆ ਤਾਂ ਦੱਸਾਂ

-----

ਜਦ ਮੈਂ ਇਸ ਫਲੈਟ ਵਿਚ ਆਇਆ ਤਦ ਹੀ ਮੱਖਣ ਨਾਲ ਵਾਕਫ਼ੀ ਪਈ ਸੀਤਰਸੇਮ ਫ਼ੱਕਰ ਨਾਲ ਵੀ ਇਥੇ ਹੀ ਮੁਲਾਕਾਤ ਹੋਈਤਰਸੇਮ ਫ਼ੱਕਰ ਦਾ ਤਾਂ ਵਿਹਲਾ ਸਮਾਂ ਮੱਖਣ ਦੀ ਦੁਕਾਨ ਤੇ ਹੀ ਬੀਤਦਾਘਰ ਜਾਣ ਨੂੰ ਉਸ ਦਾ ਦਿਲ ਹੀ ਨਹੀਂ ਸੀ ਕਰਦਾਮੱਖਣ ਕੋਲ ਖੜ੍ਹਾ ਉਸ ਦੀ ਮਾੜੀ ਮੋਟੀ ਮਦਦ ਵੀ ਕਰਾ ਦਿੰਦਾ, ਬਦਲੇ ਵਿਚ ਬੀਅਰ ਪੀ ਛੱਡਦਾ

ਮੈਂ ਵੀ ਕੁਝ ਖ਼ਰੀਦਣ ਗਿਆ ਮੱਖਣ ਕੋਲ ਖੜ੍ਹ ਜਾਇਆ ਕਰਦਾਮੱਖਣ ਤਰਸੇਮ ਫ਼ੱਕਰ ਬਾਰੇ ਦੱਸਦਾ, ‘‘ਸਾਲ਼ਾ ਕੰਜੂਸ ਐ ਰੱਜ ਕੇ, ਚੰਗੀ ਭਲੀ ਜੌਬ ਐ ਪਰ ਪੈਨੀ ਨ੍ਹੀਂ ਕੱਢਦਾ, ਮੁਫ਼ਤ ਚ ਚਾਹੁੰਦਾ ਰਹਿੰਦਾ, ਘਰ ਵਾਲੀ ਵੀ ਤੰਗ ਪਈ ਹੋਣੀ ਐ, ਤਾਂ ਹੀ ਤਾਂ ਡਰਦਾ ਘਰ ਜਾਣੋਂ’’

-----

ਮੱਖਣ ਗੋਰੀ ਨਾਲ ਵਿਆਹਿਆ ਹੋਇਆ ਸੀਉਸ ਦੀ ਪਤਨੀ ਮੈਰੀ ਕਦੇ-ਕਦੇ ਹੀ ਦੁਕਾਨ ਵਿਚ ਆਉਂਦੀਦੋ ਤਿੰਨ ਵਾਰ ਹੀ ਮਿਲਿਆ ਸੀ ਮੈਂ ਉਹਨੂੰਜਦ ਵੀ ਮਿਲਦੀ ਬਹੁਤ ਪਿਆਰ ਨਾਲ ਪੇਸ਼ ਆਉਂਦੀਉਹਨਾਂ ਦਾ ਵਿਆਹ ਵੀਹ ਸਾਲ ਪਹਿਲਾਂ ਹੋਇਆ ਸੀਮੈਰੀ ਸਕੌਟਿਸ ਸੀਉਸ ਦਾ ਪਤੀ ਛੱਡ ਕੇ ਜਾ ਚੁੱਕਾ ਸੀਚਾਰ ਬੱਚੇ ਸਨਉਸ ਲਈ ਪਾਲਣੇ ਮੁਸ਼ਕਿਲ ਸਨਮੱਖਣ ਨਾਲ ਮੁਲਾਕਾਤ ਹੋਈਮੱਖਣ ਉਹਨਾਂ ਦਿਨਾਂ ਵਿਚ ਗ਼ੈਰ-ਕਾਨੂੰਨੀ ਰਿਹਾ ਕਰਦਾ ਸੀਉਹ ਮੈਰੀ ਨਾਲ ਵਿਆਹ ਕਰਾ ਕੇ ਪੱਕਾ ਹੋ ਗਿਆਮੈਰੀ ਦੀ ਬੱਚੇ ਪਾਲਣ ਵਿਚ ਮਦਦ ਕੀਤੀਹੁਣ ਤਾਂ ਬੱਚੇ ਉਡਾਰੂ ਹੋ ਕੇ ਜਾ ਚੁੱਕੇ ਸਨਮੈਰੀ ਉਮਰ ਦੀ ਕੁਝ ਚੜੀ ਹੋਈ ਸੀ ਪਰ ਮੱਖਣ ਉਪਰ ਜਾਨ ਛਿੜਕਦੀਇਕ ਦਿਨ ਮੱਖਣ ਦੀ ਤਾਰੀਫ ਕਰਦਿਆਂ ਉਸ ਦੱਸਿਆ, ‘‘ਏਸ ਬੰਦੇ ਨੇ ਮੇਰਾ ਬਹੁਤ ਸਾਥ ਦਿੱਤਾ, ਈਅਨ ਹਰਾਮੀ ਤਾਂ ਚਾਰ ਮੇਰੇ ਪੱਲੇ ਪਾ ਕੇ ਭੱਜ ਗਿਆਮੈਂ ਤਾਂ ਇਥੋਂ ਤੱਕ ਸੋਚ ਲਿਆ ਸੀ ਕਿ ਬੱਚਿਆਂ ਦਾ ਨਾਂ ਪੇਜਲੀ ਤੋਂ ਬਦਲ ਕੇ ਸਿੰਘ ਰੱਖ ਦੇਵਾਂ, ਮੈਂ ਸਕੂਲੇ ਵੀ ਗਈ ਪਰ ਹੈਡਮਾਸਟਰ ਕਹਿਣ ਲੱਗਿਆ ਕਿ ਇਹਨਾਂ ਨੂੰ ਵੱਡੇ ਹੋ ਕੇ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਸਿਰਫ਼ ਸਰਨੇਮ ਸਿੰਘ ਹੋਣ ਕਰਕੇ’’

-----

ਦੋ ਕੁ ਵਾਰੀ ਬੀਟਰਸ ਮੇਰੇ ਫਲੈਟ ਵਿਚ ਆਈ, ਰਾਤ ਰਹਿ ਕੇ ਗਈ ਸੀਮੈਂ ਡੈਨੀ ਤੇ ਜੌਹਨ ਨੂੰ ਮੱਖਣ ਦੀ ਦੁਕਾਨ ਤੇ ਲੈ ਗਿਆ ਸਾਂ ਚਾਕਲੇਟ ਆਦਿ ਲਈਮੱਖਣ ਨੇ ਗੋਰੇ ਬੱਚਿਆਂ ਨੂੰ ਦੇਖ ਕੇ ਕਿਹਾ, ‘‘ਮੈਂ ਮੈਰੀ ਦੇ ਚਾਰ ਪਾਲ਼ੇ, ਸਭ ਕੁਝ ਠੀਕ ਰਿਹਾ, ਕੁੜੀਆਂ ਵੱਡੀਆਂ ਹੋਈਆਂ ਤਾਂ ਬੁਆਏ ਫਰਿੰਡ ਲੈ ਆਈਆਂ, ਘਰ ਚ ਈ ਗੰਦ ਪਾਉਣ ਲੱਗਦੀਆਂ, ਅਸੀਂ ਫੇਰ ਵੀ ਪੰਜਾਬੀ ਆਂ, ਮੈਂ ਤਾਂ ਸਦਾ ਈ ਉਹਨਾਂ ਨੂੰ ਧੀਆਂ ਸਮਝਿਆ, ਮੈਂ ਸ਼ਰਮ ਨਾਲ ਮਰੀ ਜਾਣਾ, ਹੁਣ ਕੀ ਕੀ ਦੱਸਾਂ, ਨਿਆਣੇ ਤਾਂ ਆਪਣੇ ਈ ਹੋਣ’’

-----

ਪ੍ਰਿਤਪਾਲ ਕੋਲ ਫਲੈਟ ਦੀ ਚਾਬੀ ਸੀਮੈਨੂੰ ਲੱਭਣ ਆਇਆ ਮੱਖਣ ਕੋਲ ਖੜ੍ਹ ਜਾਂਦਾ ਸੀਲਾਜ਼ਮੀ ਸੀ ਕਿ ਮੇਰੇ ਬਾਰੇ ਵੀ ਗੱਲਾਂ ਕਰਦੇ ਹੋਣਮੱਖਣ ਦੀਆਂ ਗੱਲਾਂ ਤੋਂ ਹੀ ਮੈਨੂੰ ਇਸ ਗੱਲ ਦੀ ਟੋਹ ਮਿਲ ਜਾਂਦੀ ਸੀਉਹ ਕਹਿੰਦਾ, ‘‘ਇੰਦਰਪਾਲ ਇੰਡੀਆ ਜਾਹ, ਪੇਰਿੰਟਸ ਦੀ ਗੱਲ ਮੰਨ ਕੇ ਵਿਆਹ ਕਰਾ, ਬੇਗਾਨੇ ਬੱਚੇ ਆਪਣੇ ਨਈਂ ਬਣਦੇ, ਨਾਲੇ ਇਹ ਸਾਲ਼ੇ ਗੋਰੇ ਤਾਂ ਹੈ ਈ ਹਰਾਮੀਇਕ ਵਾਰੀ ਮੈਰੀ ਦਾ ਛੋਟਾ ਮੁੰਡਾ ਇਲਤਾਂ ਕਰੇ, ਮੈਂ ਚਪੇੜ ਮਾਰ ਬੈਠਾ, ਗਵਾਂਢੀ ਗੋਰੇ ਮੈਨੂੰ ਕੁੱਟਣ ਨੂੰ ਫਿਰਨ ਕਿ ਤੂੰ ਪਾਕੀ ਹੋ ਕੇ ਗੋਰੇ ਬੱਚੇ ਦੇ ਚੁਪੇੜ ਕਿਉਂ ਮਾਰੀ’’

ਫਿਰ ਪ੍ਰਿਤਪਾਲ ਨੇ ਉਸ ਨਾਲ ਫਲੈਟ ਦਾ ਸੌਦਾ ਕਰਨਾ ਸ਼ੁਰੂ ਕਰ ਦਿੱਤਾਮੈਨੂੰ ਮੱਖਣ ਨੇ ਦਿਲ ਦੀ ਗੱਲ ਦੱਸਦਿਆਂ ਕਿਹਾ, ‘‘ਮੈਂ ਤਾਂ ਆਪ ਇੰਡੀਆ ਜਾਣਾ ਵਿਆਹ ਕਰਾਉਣ’’

‘‘²ੜੇ ਭਾਈ, ਟੈਮ ਜ਼ਿਆਦਾ ਨਹੀਂ ਹੋ ਗਿਆ?’’

‘‘ਨਹੀਂ ਯਾਰ, ਹਾਲੇ ਪੰਜਾਹਾਂ ਦਾ ਨਹੀਂ ਹੋਇਆ, ਕਬੱਡੀ ਖੇਲੀ ਐ, ਲੋਹੇ ਅਰਗਾ ਜਿਸਮ ਹੈ ਸਾਲ਼ਾ, ਸੱਚੀ ਗੱਲ ਤਾਂ ਇਹ ਐ ਕਿ ਆਪਣਾ ਨਿਆਣਾ ਖਿਲਾਉਣ ਨੂੰ ਦਿਲ ਕਰਦੈ, ਆਪਣਾ ਖ਼ੂਨ ਹੋਵੇਬੇਗਾਨੇ ਸਾਲ਼ੇ ਬਥੇਰੇ ਖਿਲਾ ਲਏ’’

‘‘ਇਹਦਾ ਮੈਰੀ ਦਾ ਕੀ ਕਰੇਂਗਾ?’’

‘‘ਇਹਨੂੰ ਸਲੌਅ ਵਾਲਾ ਘਰ ਦੇ ਦੇਣੈਂ, ਤਾਂ ਹੀ ਤਾਂ ਤੇਰਾ ਫਲੈਟ ਮੰਗਦਾ ਸੀ’’

ਤਰਸੇਮ ਫ਼ੱਕਰ ਨਾਲ ਉਹ ਵਿਆਹ ਕਰਾਉਣ ਦੀਆਂ ਸਕੀਮਾਂ ਬਹੁਤੀਆਂ ਬਣਾਉਂਦਾਤਰਸੇਮ ਫੱਕਰ ਉਸ ਨੂੰ ਰਿਸ਼ਤੇ ਦੇ ਲਾਰੇ ਲਾ ਕੇ ਸ਼ਰਾਬ ਵੀ ਪੀਂਦਾ ਰਹਿੰਦਾ

-----

ਤਰਸੇਮ ਫ਼ੱਕਰ ਵਾਕਿਆ ਹੀ ਫ਼ੱਕਰ ਬੰਦਾ ਸੀਉਸ ਨੂੰ ਸਿਰਫ਼ ਕੰਮ ਤੇ ਜਾਣ ਦੀ ਹੀ ਪ੍ਰਵਾਹ ਸੀ, ਨਹੀਂ ਤਾਂ ਉਹ ਕਿਸੇ ਚੀਜ਼ ਦੀ ਚਿੰਤਾ ਨਾ ਕਰਦਾਨਾ ਪਤਨੀ ਦੀ, ਨਾ ਬੱਚਿਆਂ ਦੀ, ਨਾ ਘਰ-ਘਾਟ ਦੀਉਸ ਨੂੰ ਕੋਈ ਵੀ ਨਸ਼ਾ ਕਰਵਾ ਲਓ-ਤਿਆਰ ਰਹਿੰਦਾਸ਼ਰਾਬ, ਸਿਗਰਟਾਂ, ਗਾਂਜਾ, ਜ਼ਰਦਾ, ਜੋ ਮਰਜ਼ੀਕਈ ਵਾਰ ਕੈਮਿਸਟ ਦਿਉਂ ਡੋਡੇ ਵੀ ਲੈ ਆਉਂਦਾਥੋੜ੍ਹਾ ਨਸ਼ੇ ਵਿਚ ਆ ਕੇ ਗਾਣੇ ਗਾਉਣ ਲੱਗਦਾਫ਼ਿਲਮੀ ਗੀਤਾਂ ਦੀ ਕਿਤਾਬ ਤਾਂ ਉਹ ਜੇਬ ਵਿਚ ਹੀ ਰੱਖਦਾ ਸੀਅੰਗਰੇਜ਼ੀ ਦੇ ਗਾਣੇ ਵੀ ਗਾਉਣ ਲੱਗਦਾਕੰਮ ਤੋਂ ਮੁੜਦਾ ਸਿੱਧਾ ਮੱਖਣ ਦੀ ਦੁਕਾਨ ਤੇ ਪਹੁੰਚਦਾਰਾਤ ਨੂੰ ਸ਼ਰਾਬ ਨਾਲ ਰੱਜ ਕੇ ਘਰ ਜਾਂਦਾਸਵੇਰੇ ਉਠ ਕੇ ਕੰਮ ਤੇ ਨਿਕਲ ਜਾਂਦਾਵੀਕ ਐਂਡ ਵੀ ਉਸ ਦਾ ਨਸ਼ੇ ਵਿਚ ਹੀ ਬੀਤਦਾ

-----

ਜਦੋਂ ਮੈਂ ਇਸ ਫਲੈਟ ਵਿਚ ਆਇਆ ਤਾਂ ਉਸ ਦੀ ਦੋਸਤੀ ਮੇਰੇ ਨਾਲ ਪੈ ਗਈਮੈਨੂੰ ਫ਼ੱਕਰ ਦਾ ਇਹ ਫਾਇਦਾ ਸੀ ਕਿ ਉਹ ਮੀਟ ਬਹੁਤ ਸਵਾਦ ਬਣਾਉਂਦਾਮੇਰੀ ਕਾਰ ਦਿੱਸੇ ਸਹੀ ਉਹ ਸਿੱਧਾ ਮੇਰੇ ਫਲੈਟ ਵਿਚ ਆ ਵੜਦਾਮੇਰੇ ਬੀਟਰਸ ਦੇ ਘਰ ਰਹਿ ਜਾਣ ਦਾ ਉਸ ਨੂੰ ਬਹੁਤ ਵਿਗੋਚਾ ਹੁੰਦਾਮੱਖਣ ਹੱਸਦਾ ਹੋਇਆ ਕਹਿੰਦਾ, ‘‘ਇੰਦਰਪਾਲ, ਤੂੰ ਕਾਹਦਾ ਬਾਹਰ ਰਹਿੰਨੈ, ਫ਼ੱਕਰ ਵਿਚਾਰੇ ਦੀ ਮੁਫ਼ਤ ਦੀ ਸ਼ਰਾਬ, ਮੁਫ਼ਤ ਦਾ ਮੀਟ ਮਾਰੀ ਜਾਂਦੇ ਆ’’

ਫ਼ੱਕਰ ਦੀ ਪਤਨੀ ਜੀਤੀ ਵੀ ਕਦੇ-ਕਦੇ ਮਿਲਦੀਮੈਨੂੰ ਉਹ ਵਧੀਆ ਔਰਤ ਲੱਗਦੀ ਸੀਫ਼ੱਕਰ ਉੱਤੇ ਹਰ ਵੇਲੇ ਖਿਝੀ ਰਹਿੰਦੀ ਪਰ ਫਿਰ ਵੀ ਹੋਰਨਾਂ ਵਿਚ ਉਸ ਨੂੰ ਸਹੀ ਢੰਗ ਨਾਲ ਬੁਲਾਉਂਦੀ

ਈਲਿੰਗ ਵਾਲਾ ਮੇਰਾ ਇਹ ਫਲੈਟ ਵਿਕਿਆ ਤਾਂ ਵੀ ਤਰਸੇਮ ਫ਼ੱਕਰ ਨੂੰ ਬਹੁਤ ਦੁੱਖ ਹੋਇਆਉਹ ਕਹਿੰਦਾ, ‘‘ਤੂੰ ਯਾਰ, ਫਲੈਟ ਨਹੀਂ ਵੇਚਿਆ, ਮੇਰਾ ਟਿਕਾਣਾ ਵੇਚ ਧਰਿਐ’’

ਕਦੇ ਕਹਿਣ ਲੱਗਦਾ, ‘‘ਇੰਦਰਪਾਲ, ਜੇ ਯਾਰੀ ਨਿਭਾਉਣੀ ਚਾਹੁੰਨੈ ਤਾਂ ਆਪਣੀ ਗੋਰੀ ਵਰਗੀ ਗੋਰੀ ਮੈਨੂੰ ਲੱਭ ਦੇ, ਭਾਵੇਂ ਬਾਰ੍ਹਾਂ ਨਿਆਣਿਆਂ ਵਾਲੀ ਹੋਵੇ, ਕਸਮ ਨਾਲ ਜੀਤੀ ਤਾਂ ਮੇਰੇ ਵੱਲ ਝਾਕਦੀ ਤਕ ਨਈਂ’’

ਮੈਂ ਫੇਰ ਈਲਿੰਗ ਤੋਂ ਗਰੀਨਫੋਰਡ ਚਲੇ ਗਿਆਪ੍ਰਿਤਪਾਲ ਨੇ ਇਥੇ ਹੀ ਘਰ ਪਸੰਦ ਕੀਤਾ ਸੀਮੈਂ ਉਸ ਦੀ ਕਿਸੇ ਗੱਲ ਵਿਚ ਦਖ਼ਲ ਨਾ ਦਿੱਤਾਘਰ ਮੈਂ ਸਾਰਾ ਸ਼ੈਰਨ ਨੂੰ ਸੰਭਾਲ ਦਿੱਤਾਉਹ ਵਕਤ ਕੱਢ ਕੇ ਸਫ਼ਾਈ ਆਦਿ ਕਰ ਜਾਂਦੀਮੇਰੇ ਕਪੜੇ ਧੋ ਜਾਂਦੀਕਪੜਿਆਂ ਦੀ ਕਦੇ ਮੈਨੂੰ ਮੁਸ਼ਕਲ ਆਈ ਹੀ ਨਹੀਂ ਸੀਮੈਂ ਪ੍ਰਿਤਪਾਲ ਵੱਲ ਜਾਂਦਾਉਸ ਦੇ ਕੱਪੜੇ ਚੁੱਕ ਕੇ ਪਾ ਲੈਂਦਾਮੈਂ ਕਦੇ ਬਹੁਤੇ ਖ਼ਰੀਦੇ ਵੀ ਨਹੀਂ ਸਨ

-----

ਗਰੀਨਫੋਰਡ ਵਾਲਾ ਘਰ ਤਾਂ ਠੀਕ ਹੀ ਸੀ ਪਰ ਹੁਣ ਮੈਂ ਇਥੇ ਤਰਸੇਮ ਫ਼ੱਕਰ ਵਰਗੇ ਦੋਸਤ ਜਾਂ ਬੀਟਰਸ, ਸਾਂਡਰਾ ਵਰਗੀਆਂ ਸਹੇਲੀਆਂ ਨੂੰ ਨਹੀਂ ਸੀ ਲਿਆ ਸਕਦਾਸ਼ੈਰਨ ਤੇ ਨਿਆਣਿਆਂ ਦਾ ਪਤਾ ਨਹੀਂ ਸੀ ਹੁੰਦਾ ਕਿ ਕਿਹੜੇ ਵੇਲੇ ਆ ਜਾਣਘਰ ਲੈਣ ਤੋਂ ਕਾਫੀ ਦੇਰ ਬਾਅਦ ਇਕ ਵਾਰ ਬੀਟਰਸ ਤੇ ਉਸ ਦੇ ਮੁੰਡੇ ਰਾਤ ਰਹਿ ਕੇ ਗਏ ਸਨਉਹ ਵੀ ਉਦੋਂ ਜਦੋਂ ਪ੍ਰਿਤਪਾਲ ਤੇ ਸ਼ੈਰਨ ਇੰਡੀਆ ਗਏ ਹੋਏ ਸਨ

------

ਘਰ ਲੈਣ ਨਾਲ ਮੇਰੀ ਕਿਸ਼ਤ ਵਧ ਗਈ ਤੇ ਮੈਨੂੰ ਕੰਮ ਵੱਲ ਜ਼ਿਆਦਾ ਧਿਆਨ ਦੇਣਾ ਪੈਂਦਾਬੀਟਰਸ ਵੱਲ ਜਾਣ ਕਾਰਨ ਮੇਰੇ ਤੋਂ ਕੰਮ ਤੇ ਵੀ ਨਾ ਜਾ ਹੁੰਦਾ ਤੇ ਪੈਸੇ ਵੀ ਖ਼ਰਚ ਹੋਣ ਲੱਗਦੇਜੇ ਕਦੇ ਸਾਡੇ ਵਿਚ ਕੈਥੀ ਆ ਬੈਠਦੀ ਤਾਂ ਵੋਦਕੇ ਦੀ ਬੋਤਲ ਨੂੰ ਉਹ ਇੱਕਲੀ ਹੀ ਜਾ ਪੁੱਜਦੀਮੈਂ ਕਾਫੀ ਦਿਨ ਡਟ ਕੇ ਕੰਮ ਕੀਤਾਬੀਟਰਸ ਵੱਲ ਨਾ ਜਾ ਸਕਿਆਭਾਵੇਂ ਮੈਂ ਫੋਨ ਕਰਦਾ ਰਹਿੰਦਾ ਸਾਂਬੀਟਰਸ ਮੇਰੇ ਇੰਨੇ ਦਿਨ ਬਾਹਰ ਰਹਿਣ ਕਾਰਨ ਗੁੱਸੇ ਵਿਚ ਸੀਉਸ ਨੂੰ ਖ਼ੁਸ਼ ਕਰਨ ਲਈ ਮੈਂ ਇਕ ਛੁੱਟੀ ਕਰਨ ਦਾ ਸੋਚਿਆ ਕਿ ਸਾਰੀ ਰਾਤ ਉਸ ਨਾਲ ਬੈਠਾਂਗਾਰਾਤ ਭਰ ਜਾਗ ਕੇ ਗੱਲਾਂ ਕਰਨੀਆਂ, ਸ਼ਰਾਬ ਪੀਣੀ, ਬੀਟਰਸ ਨੂੰ ਵੀ ਚੰਗਾ ਲੱਗਦਾ ਤੇ ਮੈਨੂੰ ਵੀ

ਮੈਂ ਈਲਿੰਗ ਗਿਆ ਮੱਖਣ ਨੂੰ ਮਿਲਣ ਚਲੇ ਗਿਆਤਰਸੇਮ ਫ਼ੱਕਰ ਉਥੇ ਹੀ ਸੀਉਸ ਨੇ ਪਹਿਲਾ ਸਵਾਲ ਇਹੋ ਕੀਤਾ,

‘‘ਕੀ ਹਾਲ ਐ ਤੇਰੀ ਬਿੱਲੋ ਦਾ?’’

‘‘ਓਧਰ ਈ ਚਲਿਆਂ, ਤੈਂ ਚੱਲਣੈ?’’

‘‘ਤੂੰ ਸਾਨੂੰ ਕਿਥੋਂ ਲਿਜਾਨੈਂ!’’

‘‘ਹੋ ਜਾ ਤਿਆਰ’’

‘‘ਮੈਂ ਕਿਹੜੇ ਘੋੜੇ ਬੀੜਨੇ ਆਂ’’

ਮੈਂ ਉਸ ਨੂੰ ਨਾਲ ਲੈ ਲਿਆਬੀਟਰਸ ਦੇ ਘਰ ਦੇ ਨੇੜੇ ਗਏ ਤਾਂ ਮੈਂ ਕਿਹਾ, ‘‘ਲੈ ਬਈ ਫ਼ੱਕਰਾ, ਅੱਜ ਤੇਰਾ ਉਲ੍ਹਾਮਾ ਲਾਹ ਦੇਣਾ ਮੈਂ’’

‘‘ਕਿੱਦਾਂ?’’

‘‘ਤੈਨੂੰ ਗੋਰੀ ਇੰਟਰੋਡਿਊਸ ਕਰਾ ਦੇਣੀ ਆਂ, ਅੱਗੇ ਤੇਰੇ ਭਾਗ ਲੱਛੀਏ!’’

‘‘ਕਰਾ ਦੇ ਯਾਰ ਇਹ ਅਹਿਸਾਨ ਮੇਰੇ ਤੇ ਪੈਰ ਧੋ-ਧੋ ਪੀਊਂ ਸਾਰੀ ਉਮਰ’’

‘‘ਬੱਸ ਨੂੰ ਜ਼ਰਾ ਕੁ ਕੰਜੂਸੀ ਘੱਟ ਦਿਖਾਈਂ, ਘੱਟੋ-ਘੱਟ ਅੱਜ ਦਾ ਦਿਨ’’

‘‘ਤੂੰ ਫਿਕਰ ਨਾ ਕਰ ਭਰਾ ਮੇਰੇ’’

-----

ਤਰਸੇਮ ਫ਼ੱਕਰ ਬਹੁਤ ਖ਼ੁਸ਼ ਸੀਅਸੀਂ ਬੀਟਰਸ ਦੇ ਘਰ ਗਏਉਹ ਪਹਿਲਾਂ ਵੀ ਤਰਸੇਮ ਨੂੰ ਮਿਲ ਚੁੱਕੀ ਸੀਮੈਂ ਪਹਿਲਾਂ ਇਕ ਵਾਰ ਉਸ ਨੂੰ ਦੱਸਿਆ ਸੀ ਕਿ ਮੇਰੇ ਇਸ ਦੋਸਤ ਦਾ ਨਾਂ ਤਰਸੇਮ ਫ਼ੱਕਰ ਸੀਫ਼ੱਕਰ ਸ਼ਬਦ ਉਪਰ ਉਹ ਬਹੁਤ ਹੱਸੀ ਸੀ ਕਿਉਂਕਿ ਅੰਗਰੇਜ਼ੀ ਵਿਚ ਫ਼ੱਕਰ ਦੇ ਅਰਥ ਹੀ ਕੁਝ ਅਜਿਹੇ ਸਨਸੈਟੀ ਤੇ ਬੈਠਦੇ ਹੀ ਮੈਂ ਪੁੱਛਿਆ, ਬੀਟਰਸ, ਕੈਥੀ ਘਰ ਐ ਤਾਂ ਬੁਲਾ ਲਈਏ, ਉਹਨੂੰ ਬੰਦਾ ਹੀ ਮਿਲਾ ਦੇਵਾਂ, ਰੋਜ਼ ਕਹਿੰਦੀ ਰਹਿੰਦੀ ਸੀ।

ਬੀਟਰਸ ਕੈਥੀ ਨੂੰ ਬੁਲਾਉਣ ਚਲੇ ਗਈਤਰਸੇਮ ਬੋਲਿਆ, ਤੂੰ ਤਾਂ ਸੀਰੀਅਸ ਐਂ, ਮੈਂ ਤਾਂ ਕਿਹਾ ਜੋਕ ਕਰਦੈਂ।

ਕਾਹਦਾ ਜੋਕ! ਮੈਂ ਤੇਰਾ ਵਿਚੋਲਾ ਬਣਨ ਲੱਗਿਆਂ ਹੁਣ।

ਪਹਿਲਾਂ ਕਿਉਂ ਨਹੀਂ ਦੱਸਿਆ, ਮੈਂ ਜ਼ਰਾ ਕੱਪੜੇ ਬਦਲ ਆਉਂਦਾ

ਕੱਪੜੇ ਬਦਲ ਆਉਂਦਾ! ਭਲਾ ਤੈਨੂੰ ਇਥੇ ਸ਼ਗਨ ਪੈਣ ਲੱਗਿਐ!

ਬੀਟਰਸ ਵਾਪਸ ਆਈ ਤੇ ਕਹਿਣ ਲੱਗੀ, ਠਕੈਥੀ ਉਥੇ ਈ ਬਲਾਉਂਦੀ ਐ।

ਮੈਂ ਤੇ ਤਰਸੇਮ ਕੈਥੀ ਦੇ ਫਲੈਟ ਵਿਚ ਚਲੇ ਗਏਉਨ੍ਹਾਂ ਦੋਨਾਂ ਦਾ ਇਕ ਦੂਜੇ ਨਾਲ ਤੁਆਰਫ਼ ਕਰਾਇਆਸਾਡੇ ਮਗਰ ਹੀ ਬੀਟਰਸ ਵੀ ਆ ਗਈਮੈਂ ਤਰਸੇਮ ਨੂੰ ਕਿਹਾ, ਜਾ ਫੇਰ ਛਾਲ ਮਾਰ ਕੇ ਤਿੰਨ ਬੋਤਲਾਂ ਵੋਦਕੇ ਦੀਆਂ, ਜੂਸ ਕਰਿਸਪ ਵਗੈਰਾ ਲੈ ਆ, ਤੇਰੇ ਵਾਲਾ ਮੰਤਰ ਪੜ੍ਹ ਦਈਏ।

ਤਰਸੇਮ ਹਵਾ ਹੋ ਗਿਆ ਤੇ ਜਾਂਦਾ ਹੀ ਮੁੜ ਆਇਆਮੈਂ ਉਸ ਦਾ ਬੈਗ ਦੇਖਿਆ ਕਿ ਵੋਦਕੇ ਦੀਆਂ ਤਿੰਨਾਂ ਥਾਵੇਂ ਦੋ ਹੀ ਬੋਤਲਾਂ ਸਨਉਪਰਲਾ ਸਾਮਾਨ ਵੀ ਘੱਟ ਸੀਉਸ ਦੇ ਜਾਣ ਮਗਰੋਂ ਮੈਂ ਕੈਥੀ ਨੂੰ ਉਸ ਬਾਰੇ ਮੋਟਾ-ਮੋਟਾ ਦੱਸ ਦਿੱਤਾ ਸੀਉਹ ਬੋਲੀ ਸੀ, ਆਦਮੀ ਤਾਂ ਠੀਕ ਈ ਲੱਗਦੈ, ਬੱਸ ਜ਼ਰਾ ਕੁ ਧੋਣ ਵਾਲਾ ਐ, ਨਹਾਉਂਦਾ ਨਹੀਂ ਲੱਗਦਾ।

ਇੰਨਾ ਕੰਮ ਵੀ ਨਹੀਂ ਕਰ ਸਕੇਂਗੀ?

ਕਿਉਂ ਨਹੀਂ! ਮੈਂ ਵੱਡੇ ਵੱਡੇ ਧੋ ਮਾਰੇ.... ਕਹਿ ਕੇ ਉਹ ਹੱਸੀ ਸੀ

ਤਰਸੇਮ ਸਿਗਰਟਾਂ ਦੀ ਡੱਬੀ ਵੀ ਲੈ ਆਇਆ ਸੀਆਮ ਤੌਰ ਤੇ ਉਹ ਸਿਗਰਟ ਘੱਟ ਪੀਂਦਾ ਸੀ ਪਰ ਹੁਣ ਸਾਥ ਮਿਲ ਗਿਆ ਸੀ, ਸ਼ਾਇਦ ਇਸੇ ਕਰਕੇਉਸ ਦੇ ਹੱਥ ਵਿਚ ਡੱਬੀ ਦੇਖ ਕੇ ਕੈਥੀ ਨੇ ਕਿਹਾ, ਇਹ ਤਾਂ ਮੇਰੇ ਵਾਲਾ ਬਰਾਂਡ ਈ ਐ, ਮੈਂ ਵੀ ਮਾਰਲਬਰੋ ਈ ਪੀਂਦੀ ਆਂ।

ਚਲੋ ਤੁਹਾਡੀ ਪਹਿਲੀ ਸਾਂਝ ਤਾਂ ਬਣੀ।

ਸਭ ਨੇ ਇਕ ਇਕ ਹਾੜਾ ਪੀਤਾਬੀਟਰਸ ਜ਼ਰਾ ਮੂਡ ਵਿਚ ਆ ਕੇ ਮੈਨੂੰ ਪੁੱਛਣ ਲੱਗੀ, ਠਇੰਦਰ, ਤੇਰੇ ਇਸ ਦੋਸਤ ਦਾ ਪੂਰਾ ਨਾਂ ਕੀ ਐ?

ਤਰਸੇਮ ਫ਼ੱਕਰ।

ਕੀ?

ਮਿਸਟਰ ਫ਼ੱਕਰ!

ਉਹ ਦੋਵੇਂ ਹੱਸ-ਹੱਸ ਕੇ ਲੋਟ ਪੋਟ ਹੋ ਗਈਆਂਮੈਂ ਤੇ ਤਰਸੇਮ ਵੀ ਹੱਸਣ ਲੱਗੇਕੈਥੀ ਬੋਲੀ, ਇੰਦਰ, ਤੂੰ ਮੇਰੇ ਲਈ ਬੰਦਾ ਵੀ ਲਿਆਇਆਂ ਤੇ ਫੱਕਰ ਹੀ, ਇਹ ਨੂੰ ਹੋਰ ਕੋਈ ਕੰਮ ਈ ਨਹੀਂ ਆਉਂਦਾ।

-----

ਉਹ ਫਿਰ ਹੱਸੀਮੈਂ ਭੁੱਲ ਹੀ ਗਿਆ ਸੀ ਕਿ ਫ਼ੱਕਰ ਦੇ ਮਹਿਨੇ ਉਸਦਾ ਮਜ਼ਾਕ ਉਡਵਾ ਸਕਦੇ ਸਨਮੈਂ ਮੌਕਾ ਸੰਭਾਲਦੇ ਕਿਹਾ, ਵੈਸੇ ਇਸ ਦਾ ਨਾਂ ਤਾਂ ਸੈਂਡੀ ਐ, ਬਾਕੀ ਤਾਂ ਅਸੀਂ ਮਜ਼ਾਕ ਵਿਚ ਕਹਿੰਨੇ ਆਂ।

ਦੋ ਬੋਤਲਾਂ ਹਾਸੇ ਹਾਸੇ ਵਿਚ ਹੀ ਖ਼ਤਮ ਹੋ ਗਈਆਂਪੌਣੀ ਕੁ ਬੋਤਲ ਬੀਟਰਸ ਕੋਲ ਪਈ ਸੀ ਉਹ ਵੀ ਲੈ ਆਈ ਤੇ ਪੀ ਹੋ ਗਈਕੈਥੀ ਤੇ ਤਰਸੇਮ ਇਕ ਦੂਜੇ ਨੂੰ ਚੋਰੀ ਅੱਖ ਨਾਲ ਦੇਖਦੇ ਰਹੇਮੈਂ ਤੇ ਬੀਟਰਸ ਉਠ ਕੇ ਆ ਗਏਤਰਸੇਮ ਕੈਥੀ ਕੋਲ ਹੀ ਰਹਿ ਗਿਆ

*****

ਚਲਦਾ


No comments: