Saturday, June 19, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 8

ਕਾਂਡ 8

ਰਵੀ ਨੇ ਰੋਜ਼ਬਰੀ ਗਾਰਡਨ ਤੇ ਘਰ ਪਸੰਦ ਕੀਤਾਇਹ ਆਰਚਵੇਅ ਸਟੇਸ਼ਨ ਦੇ ਨਜ਼ਦੀਕ ਸੀਰਵੀ ਨੇ ਕਾਫੀ ਘੁੰਮਣ ਫਿਰਨ ਤੋਂ ਬਾਅਦ ਪਸੰਦ ਕੀਤਾ ਸੀਘਰ ਲੈਣ ਵੇਲੇ ਉਹ ਕਈ ਗੱਲਾਂ ਨੂੰ ਧਿਆਨ ਵਿਚ ਰੱਖਦਾਮੇਰੇ ਨਾਲ ਸਲਾਹ ਕਰਨ ਬੈਠਦਾ ਤਾਂ ਮੈਂ ਆਖ ਦਿੰਦੀ ਕਿ ਜਿਵੇਂ ਮਰਜ਼ੀ ਕਰਮੈਨੂੰ ਪਤਾ ਸੀ ਕਿ ਮੇਰੀ ਪਸੰਦ ਉਸ ਦੀ ਪਸੰਦ ਵਰਗੀ ਹੀ ਹੋਵੇਗੀਮੰਮੀ ਚਾਹੁੰਦੀ ਸੀ ਕਿ ਅਸੀਂ ਉਨ੍ਹਾਂ ਦੇ ਨਜ਼ਦੀਕ ਹੀ ਘਰ ਖ਼ਰੀਦੀਏ ਪਰ ਰਵੀ ਨੂੰ ਇਹ ਇਲਾਕਾ ਪਸੰਦ ਨਹੀਂ ਸੀ

-----

ਘਰ ਲੈ ਲਿਆ ਪਰ ਏਥੋਂ ਮੈਨੂੰ ਕੰਮ ਦੂਰ ਪੈਂਦਾ ਸੀਭਾਵੇਂ ਸਿੱਧੀ ਬਸ ਜਾਂਦੀ ਸੀ ਫਿਰ ਮੈਂ ਛੋਟੀ ਨਿਸਨਕਾਰ ਵੀ ਲੈ ਲਈ ਪਰ ਘੰਟਾ ਭਰ ਆਉਣ ਜਾਣ ਤੇ ਹੀ ਖ਼ਰਚਿਆ ਜਾਂਦਾਇਵੇਂ ਹੀ ਰਵੀ ਦਾ ਕੰਮ ਇਥੋਂ ਹੋਰ ਵੀ ਦੂਰ ਹੋ ਗਿਆ ਸੀਪਰ ਅਸੀਂ ਖ਼ੁਸ਼ ਸਾਂਅਸੀਂ ਇਥੇ ਆ ਕੇ ਇਕ ਦੂਜੇ ਨਾਲ ਹੋਰ ਵੀ ਬੱਝ ਗਏ ਸਾਂ

ਅਸੀਂ ਛੇਤੀਂ ਹੀ ਆਪਣੇ ਜੋਗਾ ਘਰ ਸੈੱਟ ਕਰ ਲਿਆਰਵੀ ਨੂੰ ਇਸ ਘਰ ਦੀ ਇਕ ਖਿੜਕੀ ਬਹੁਤ ਚੰਗੀ ਲੱਗਦੀ ਸੀਹਰ ਵੇਲੇ ਉਸ ਵਿਚ ਹੀ ਖੜ੍ਹਾ ਰਹਿੰਦਾਇਸ ਵਿਚੋਂ ਲੰਡਨ ਦਿੱਸਦਾ ਸੀਮੇਰੇ ਤੋਂ ਉਲਟ ਉਸ ਨੂੰ ਲੰਡਨ ਵੇਖਣਾ ਚੰਗਾ ਲੱਗਦਾ ਸੀਮੈਨੂੰ ਇਥੋਂ ਪੱਥਰ ਦੇ ਜੰਗਲ ਬਿਨਾਂ ਕੁਝ ਨਾ ਦਿੱਸਦਾਉਹ ਦੂਰਬੀਨ ਲੈ ਕੇ ਇਮਾਰਤਾਂ ਪਛਾਣਦਾ ਰਹਿੰਦਾਮੈਨੂੰ ਘਰ ਦੇ ਕੰਮ ਕਰਨੇ ਬਹੁਤ ਔਖੇ ਲੱਗਦੇ ਸਨਰਵੀ ਰਸੋਈ ਵਿਚ ਮੇਰੀ ਮਦਦ ਕਰਵਾ ਦਿੰਦਾਖਾਣਾ ਬਣਾਉਣ ਤੋਂ ਲੈ ਕੇ ਬਰਤਨ ਧੋਣ ਤਕ ਉਹ ਸਾਰੇ ਕੰਮ ਕਰ ਮਾਰਦਾਅਜਿਹੇ ਕੰਮ ਤਾਂ ਉਹ ਮੰਮੀ ਦੇ ਘਰ ਵੀ ਪਿੱਛੇ ਨਹੀਂ ਸੀ ਹਟਦਾਮੰਮੀ ਉਸ ਨੂੰ ਟੋਕਦੀ ਰਹਿੰਦੀ ਪਰ ਉਹ ਰਸੋਈ ਵਿਚ ਗਿਆ ਕੋਈ ਨਾ ਕੋਈ ਕੰਮ ਕਰਨ ਲੱਗਦਾ

-----

ਰਵੀ ਨੂੰ ਸੌਣ ਵੇਲੇ ਚਾਹ ਦੀ ਆਦਤ ਸੀਪਹਿਲਾਂ ਸਾਰੇ ਹੀ ਉਸ ਦੀ ਆਦਤ ਤੇ ਹੱਸਦੇ ਪਰ ਫਿਰ ਘਰ ਵਿਚ ਹਰ ਰਾਤ ਹੀ ਸੌਣ ਤੋਂ ਪਹਿਲਾਂ ਚਾਹ ਬਣਨ ਲੱਗੀਡੈਡੀ ਮੰਮੀ ਨੂੰ ਵੀ ਰਾਤ ਦੀ ਚਾਹ ਪੀਣ ਦੀ ਆਦਤ ਪੈ ਗਈਇਕ ਹੋਰ-ਰਵੀ ਨੇ ਸਾਡੀ ਸਭ ਦੀ ਪਿਆਜ਼ ਖਾਣ ਦੀ ਆਦਤ ਵੀ ਬਦਲ ਦਿੱਤੀਰਵੀ ਮੈਨੂੰ ਕੱਚਾ ਪਿਆਜ ਨਾ ਖਾਣ ਦਿੰਦਾ ਕਿ ਰਾਤ ਨੂੰ ਮੂੰਹ ਵਿਚੋਂ ਮੁਸ਼ਕ ਆਉਂਦਾ ਰਹਿੰਦਾ ਸੀਡੈਡੀ ਨੂੰ ਪਤਾ ਚਲਿਆ ਤਾਂ ਉਸ ਨੇ ਵੀ ਮੰਮੀ ਨੂੰ ਪਿਆਜ਼ ਖਾਣੋਂ ਰੋਕ ਦਿੱਤਾ

-----

ਰਵੀ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀਸੌਣ ਤੋਂ ਪਹਿਲਾਂ ਕਿਤਾਬ ਖੋਲ੍ਹ ਲੈਂਦਾਬਾਥਰੂਮ ਵਿਚ ਵੀ ਉਸ ਦੀਆਂ ਕਿਤਾਬਾਂ ਪਈਆਂ ਹੁੰਦੀਆਂਉਹ ਸਾਊਥਾਲ ਜਾ ਕੇ ਕਿਤਾਬਾਂ ਖਰੀਦ ਲਿਆਉਂਦਾਇੰਡੀਆ ਤੋਂ ਵੀ ਮੰਗਵਾਉਂਦਾ ਰਹਿੰਦਾਮੈਂ ਸੌਂ ਜਾਂਦੀ ਤੇ ਉਹ ਬੈਠਾ ਪੜ੍ਹਦਾ ਰਹਿੰਦਾਪਹਿਲਾਂ ਮੈਨੂੰ ਜਗਦੀ ਲਾਈਟ ਵਿਚ ਨੀਂਦ ਨਾ ਆਉਂਦੀ ਪਰ ਫਿਰ ਲਾਈਟ ਮੇਰੀਆਂ ਅੱਖਾਂ ਵਿਚ ਪੈਣੋ ਹੱਟ ਗਈ ਤੇ ਮੈਂ ਅਰਾਮ ਨਾਲ ਸੌਂ ਜਾਂਦੀਜਦ ਮੈਨੂੰ ਜਾਗ ਆਉਂਦੀ ਤਾਂ ਰਵੀ ਨੇ ਬੈਠੇ ਪੜ੍ਹ ਰਹੇ ਹੋਣਾਮੈਂ ਖਿਝ ਜਾਣਾ ਕੇ ਕਿਹੜੇ ਇਮਤਿਹਾਨ ਵਿਚ ਬੈਠਣਾ ਸੀਫਿਰ ਹੌਲੀ-ਹੌਲੀ ਉਸ ਨੇ ਮੈਨੂੰ ਵੀ ਪੜ੍ਹਨ ਦਾ ਭੁਸ ਪਾ ਲਿਆਮੈਨੂੰ ਨਾਵਲ ਦੇ ਦੇਣਾ ਕੇ ਪੜ੍ਹਾਂਪੜ੍ਹਣ ਦਾ ਮੈਨੂੰ ਅਭਿਆਸ ਨਾ ਹੋਣ ਕਰਕੇ ਪਹਿਲਾਂ ਪਹਿਲ ਬਹੁਤ ਉਕਤਾਹਟ ਹੋਣੀ ਪੰਜਾਬੀ ਨੂੰ ਤਾਂ ਮੈਂ ਭੁਲਾ ਹੀ ਬੈਠੀ ਸੀਨਾਵਲ ਪੜਕੇ ਉਸ ਨੇ ਮੇਰੇ ਨਾਲ ਨਾਵਲ ਦੀ ਕਹਾਣੀ ਬਾਰੇ ਗੱਲਾਂ ਕਰਨੀਆਂਫਿਰ ਮੇਰੀ ਵੀ ਪੜ੍ਹਨ ਵਿਚ ਪੂਰੀ ਦਿਲਚਸਪੀ ਹੋ ਗਈਪੰਜਾਬੀ ਦੇ ਬਹੁਤ ਸਾਰੇ ਤੇ ਕੁਝ ਕੁ ਅੰਗਰੇਜ਼ੀ ਦੇ ਨਾਵਲ ਵੀ ਪੜ੍ਹੇ

-----

ਸਾਡੀ ਜ਼ਿੰਦਗੀ ਬਹੁਤ ਵਧੀਆ ਨਿਕਲ ਰਹੀ ਸੀਆਪਣੇ ਘਰ ਵਿਚ ਕੰਮ ਭਾਵੇਂ ਕੁਝ ਵੱਧ ਕਰਨਾ ਪੈਂਦਾ ਪਰ ਫਾਇਦੇ ਵੀ ਸਨਡੈਡੀ ਦੇ ਆਖਣ ਮੁਤਾਬਿਕ ਸਾਡਾ ਖ਼ਰਚਾ ਏਨਾ ਵੱਧ ਗਿਆ ਸੀ ਕਿ ਦੋਹਾਂ ਤਨਖ਼ਾਹਾਂ ਨਾਲ ਮਸਾਂ ਸਰਦਾਹੁਣ ਜੋੜ ਸਕਣ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾਜੇ ਕਈ ਮਹਿਮਾਨ ਆ ਜਾਵੇ ਤਾਂ ਸਾਡਾ ਸਾਰਾ ਬੱਜਟ ਉਥਲ ਪੁਥਲ ਹੋ ਜਾਂਦਾ ਸੀ

-----

ਬਾਕੀ ਤਾਂ ਸਭ ਠੀਕ ਸੀ ਪਰ ਰਵੀ ਦਾ ਸੁਭਾਅ ਬਹੁਤ ਜ਼ਿੱਦੀ ਸੀਜੇ ਕਿਸੇ ਗੱਲ ਤੇ ਅੜ ਗਿਆ ਤਾਂ ਐਵੇਂ ਹੀ ਅੜ ਗਿਆਘਰ ਵਿਚ ਖਾਹਮਖਾਹ ਦਾ ਤਣਾਵ ਖੜ੍ਹਾ ਹੋ ਜਾਂਦਾਮੰਮੀ ਦੇ ਘਰ ਮੈਂ ਕੋਈ ਜ਼ਿੱਦ ਕਰਦੀ ਤਾਂ ਮੰਮੀ ਮੈਨੂੰ ਗੁਲਾਬਾਂ ਵਰਗੀਕਹਿ ਕੇ ਕੋਸਦੀ ਪਰ ਰਵੀ ਸਾਹਮਣੇ ਮੇਰੀ ਜਿੱਦ ਕੁਝ ਵੀ ਨਹੀਂ ਸੀਕੁਝ ਵੀ ਹੁੰਦਾ ਹੋਵੇ ਪਰ ਉਸ ਦਾ ਇਹ ਸੁਭਾ ਮੇਰੇ ਲਈ ਕਦੇ ਸਿਰਦਰਦੀ ਨਹੀਂ ਸੀ ਬਣਿਆਮੈਂ ਉਸ ਨੂੰ ਪਤਿਆ ਲੈਣਾ ਸਿੱਖ ਲਿਆ ਸੀਜਦੋਂ ਉਹ ਸਹੀ ਰੌਂਅ ਵਿਚ ਹੁੰਦਾ ਤਾਂ ਟਨਾਂ ਦੇ ਟਨ ਭਾਰ ਆਪਣੇ ਉਪਰ ਦੀ ਲੰਘ ਜਾਣ ਦਿੰਦਾ

-----

ਨਵੇਂ ਘਰ ਆਉਣ ਤੇ ਸਾਲ ਦੇ ਅੰਦਰ-ਅੰਦਰ ਹੀ ਪਰੀ ਦਾ ਜਨਮ ਹੋਇਆਮੰਮੀ ਨੂੰ ਮੁੰਡੇ ਦੀ ਉਡੀਕ ਸੀ, ਕੁੜੀ ਕਾਰਨ ਉਹ ਬਹੁਤ ਖ਼ੁਸ਼ ਨਹੀਂ ਸੀ ਪਰ ਰਵੀ ਨੂੰ ਚਾਅ ਚੜ੍ਹਿਆ ਪਿਆ ਸੀਡੈਡੀ ਵੀ ਖ਼ੁਸ਼ ਸਨਨੀਤਾ ਤੇ ਬਿੰਨੀ ਲਈ ਤਾਂ ਪਰੀ ਇਕ ਖਿਡੌਣੇ ਵਾਂਗ ਸੀ

ਵਿਟਿੰਗਟਨ ਹੌਸਪੀਟਲਤੋਂ ਜਿਥੇ ਪਰੀ ਦਾ ਜਨਮ ਹੋਇਆ ਸੀ ਪਰੀ ਨੂੰ ਲੈ ਕੇ ਮੈਂ ਤੇ ਮੰਮੀ ਘਰ ਚਲੇ ਗਏ ਸੀ, ਕਿਉਂਕਿ ਪਹਿਲੀ ਬੇਵੀ ਹੋਣ ਕਰਕੇ ਮੇਰੇ ਤੋਂ ਉਸ ਦੀ ਸਹੀ ਸੰਭਾਲ ਨਹੀਂ ਸੀ ਹੋਣੀਰਵੀ ਇਵੇਂ ਨਹੀਂ ਸੀ ਚਾਹੁੰਦਾ ਪਰ ਜਦ ਮੈਂ ਸਾਰੀਆਂ ਮੁਸ਼ਕਲਾਂ ਉਸ ਨੂੰ ਦੱਸੀਆਂ ਤਾਂ ਮੰਨ ਗਿਆਪਰੀ ਦਾ ਨਾਂ ਪ੍ਰਤਿਭਾ ਰਵੀ ਨੇ ਰੱਖਿਆ ਸੀ, ਡੈਡੀ ਚਾਹੁੰਦੇ ਸਨ ਕਿ ਗੁਰਦਵਾਰੇ ਜਾ ਕੇ ਵਾਕ ਲੈ ਕੇ ਕੋਈ ਨਾਂ ਰੱਖਿਆ ਜਾਵੇ ਪਰ ਰਵੀ ਨੇ ਉਵੇਂ ਹੀ ਰਜਿਸਟਰ ਕਰਵਾ ਦਿੱਤਾਮੰਮੀ ਤੋਂ ਪ੍ਰਤਿਭਾ ਦਾ ਉਚਾਰਣ ਨਹੀਂ ਸੀ ਕੀਤਾ ਜਾਂਦਾਉਸ ਨੇ ਪਰੀ ਹੀ ਆਖਣਾ ਸ਼ੁਰੂ ਦਿੱਤਾ ਤੇ ਪਰੀ ਹੀ ਪੱਕ ਗਿਆ ਦੋ ਕੁ ਹਫਤੇ ਬਾਅਦ ਪਰੀ ਅਸੀਂ ਘਰ ਲੈ ਆਂਦੀਰਵੀ ਨੇ ਪਰੀ ਦੇ ਘਰ ਆਉਣ ਸਮੇਂ ਪੂਰੇ ਘਰ ਨੂੰ ਸਜਾਇਆ ਹੋਇਆ ਸੀਮੰਮੀ ਉਸ ਨੂੰ ਆਖਦੀ,‘‘ਪੁੱਤ ਕੁੜੀਆਂ ਦੇ ਏਨੇ ਚਾਅ ਨਹੀਂ ਕਰੀਦੇ, ਇਹ ਪਿੱਛਾ ਨਹੀਂ ਛੱਡਦੀਆਂ ਹੁੰਦੀਆਂ’’

-----

ਬਿੰਨੀ ਦਾ ਜਨਮ ਦਿਨ ਸੀਅਸੀਂ ਸਾਰੇ ਬੈਠੇ ਸਾਂਕੁਝ ਮਹਿਮਾਨ ਵੀ ਆਏ ਹੋਏ ਸਨਬਿੰਨੀ ਨੇ ਆਪਣੇ ਦੋਸਤ ਵੀ ਬੁਲਾਏ ਹੋਏ ਸਨਰਵੀ ਤੇ ਭਗਵੰਤ ਵਿਸਕੀ ਪੀ ਰਹੇ ਸਨਰਵੀ ਬਹੁਤੀ ਪੀਂਦਾ ਨਹੀਂ ਸੀ ਪਰ ਭਗਵੰਤ ਨਿਤ ਦਾ ਸ਼ਰਾਬੀ ਸੀ ਤੇ ਕਈ ਵਾਰ ਲੁੜਕ ਜਾਂਦਾਸ਼ਮਿੰਦਰਜੀਤ ਮੇਰੇ ਕੋਲ ਬੈਠੀ ਘਬਰਾਈ ਜਾ ਰਹੀ ਸੀਡੈਡੀ ਚੁੱਪ ਚਾਪ ਇਕ ਪਾਸੇ ਬੈਠੇ ਹੋਏ ਸਨਮੈਂ ਡੈਡੀ ਵੱਲ ਦੇਖਿਆ ਤਾਂ ਮੇਰਾ ਧਿਆਨ ਗਿਆ ਕਿ ਡੈਡੀ ਦਾ ਖੱਬਾ ਹੱਥ ਆਪਣੇ ਆਪ ਹਿੱਲਦਾ ਜਾ ਰਿਹਾ ਸੀਫਿਰ ਉਹਨਾਂ ਨੇ ਸੱਜੇ ਹੱਥ ਨਾਲ ਇਸ ਨੂੰ ਰੋਕ ਲਿਆਮੈਨੂੰ ਲੱਗਿਆ ਕਿ ਪਾਰਕੀਸਨ ਡਿਜ਼ੀਜ਼ ਵਾਂਗ ਕੁਝ ਸੀਮੈਂ ਹੋਰ ਧਿਆਨ ਨਾਲ ਦੇਖਿਆ ਕਿ ਉਹਨਾਂ ਦਾ ਤਾਂ ਖੱਬਾ ਪੈਰ ਵੀ ਹਿੱਲ ਰਿਹਾ ਸੀਮੈਂ ਮੰਮੀ ਨੂੰ ਵਿਖਾਇਆ ਤਾਂ ਉਹ ਮੈਨੂੰ ਉੱਠ ਕੇ ਇਕ ਪਾਸੇ ਲੈ ਗਈਉਸ ਨੂੰ ਡੈਡੀ ਨੇ ਪਹਿਲਾਂ ਹੀ ਦੱਸ ਰੱਖਿਆ ਸੀਮੈਂ ਆਖਿਆ, ‘‘ਤੂੰ ਮੈਨੂੰ ਕਿਉਂ ਨਹੀਂ ਦੱਸਿਆ?’’

‘‘ਤੇਰੇ ਡੈਡੀ ਆਖਦੇ ਸੀ ਕਿ ਐਮੇ ਫਿਕਰ ਕਰਨਗੇ’’

ਫਿਰ ਮੰਮੀ ਰੋਣ ਲੱਗ ਪਈ, ‘‘ਹੁਣ ਨੀਤਾ ਦਾ ਕੀ ਬਣੂੰ!.....ਬਿੰਨੀ ਤਾਂ ਹਾਲੇ ਬਹੁਤ ਛੋਟਾ ਏ!’’

‘‘ਰੋ ਨਾ ਮੰਮੀ, ਹੌਸਲਾ ਰੱਖ, ਮੈਂ ਜਿਉਂ ਆਂ’’

‘‘ਧੀਏ ਤੂੰ ਆਪਣੇ ਘਰ ਏਂ!’’

ਸਾਨੂੰ ਉੱਠ ਕੇ ਜਾਂਦੀਆਂ ਨੂੰ ਰਵੀ ਨੇ ਵੇਖਿਆਉਹ ਵੀ ਸਾਡੇ ਕੋਲ ਆ ਖੜਿਆਡੈਡੀ ਦੇ ਹਿੱਲਦੇ ਹੱਥ ਨੂੰ ਉਸਨੇ ਵੀ ਵੇਖ ਲਿਆ ਸੀਮੰਮੀ ਨੂੰ ਹੌਸਲਾ ਦਿੰਦਾ ਉਹ ਆਖਣ ਲੱਗਾ, ‘‘ਫਿਕਰ ਨਾ ਕਰ ਮੰਮੀ, ਸਾਡੇ ਹੁੰਦੇ ਹੋਏ ਤੁਹਾਨੂੰ ਕਿਸੇ ਕਿਸਮ ਦਾ ਫਿਕਰ ਕਰਨ ਦੀ ਲੋੜ ਨਹੀਂ’’

-----

ਜਨਮ ਦਿਨ ਦੀ ਪਾਰਟੀ ਦਾ ਸਾਰਾ ਮਜ਼ਾ ਹੀ ਜਾਂਦਾ ਰਿਹਾਮੈਨੂੰ ਡੈਡੀ ਦੀ ਸਿਹਤ ਦੀ ਬਹੁਤ ਚਿੰਤਾ ਸੀਮੰਮੀ ਸੱਚੀ ਸੀ ਬਿੰਨੀ ਤਾਂ ਹਾਲੇ ਬਹੁਤ ਛੋਟਾ ਸੀ, ਨੀਤਾ ਵੀ ਨਿਆਣੀ ਹੀ ਸੀਮੰਮੀ ਤਾਂ ਪਹਿਲਾਂ ਹੀ ਸਿੱਧੀ ਜਿਹੀ ਸੀਡੈਡੀ ਨੂੰ ਅਜਿਹੀ ਬੀਮਾਰੀ ਲੱਗ ਗਈ ਸੀ ਜਿਸ ਦਾ ਕੋਈ ਇਲਾਜ ਨਹੀਂ ਸੀਮੈਨੂੰ ਇਸ ਬਿਮਾਰੀ ਬਾਰੇ ਥੋੜ੍ਹਾ ਬਹੁਤ ਪਤਾ ਸੀ ਕਿ ਹਾਲੇ ਤਕ ਇਸ ਦੀ ਕੋਈ ਸਹੀ ਦਵਾਈ ਨਹੀਂ ਸੀ ਨਿਕਲੀ

ਘਰ ਆਏ ਤਾਂ ਰਵੀ ਆਖਣ ਲੱਗਾ , ‘‘ਜਾਨ ਤੂੰ ਵਰੀ ਨਾ ਕਰ, ਆਪਾਂ ਜਿਉਂ ਹੈਗੇ ਆਂ, ਜਿੰਨੀ ਵੀ ਹੋ ਸਕੇ ਹੈਲਪ ਕਰਾਂਗੇ, ਨਾਲੇ ਇਹ ਕਿਹੜਾ ਇੰਡੀਆ ਐ, ਇਥੇ ਤਾਂ ਸਾਰੀਆਂ ਸਹੂਲਤਾਂ ਹੈਗੀਆਂ’’

‘‘ਪਰ ਉਹਨਾਂ ਦੇ ਜੁਆਕ ਵੀ ਹਾਲੇ ਛੋਟੇ ਨੇ!’’

‘‘ਹੌਸਲਾ ਰੱਖ, ਆਪਾਂ ਜਿੰਨਾ ਵੀ ਕਰ ਸਕਦੇ ਆਂ ਕਰਾਂਗੇ’’

ਮੈਨੂੰ ਰਵੀ ਦੀਆਂ ਗੱਲਾਂ ਨਾਲ ਤਸੱਲੀ ਨਹੀਂ ਸੀ ਹੋ ਰਹੀਉਸ ਦੇ ਬੋਲਾਂ ਵਿਚ ਪੂਰੀ ਹਮਦਰਦੀ ਨਹੀਂ ਸੀ ਲੱਭਦੀ ਪਈਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਸੀ ਕਿ ਉਹ ਮੇਰੇ ਡੈਡੀ ਬਾਰੇ ਨਹੀਂ, ਕਿਸੇ ਉਪਰੇ ਬੰਦੇ ਬਾਰੇ ਗੱਲਾਂ ਕਰ ਰਿਹਾ ਹੋਵੇਡੈਡੀ ਨਾਲ ਹੁਣ ਉਹ ਬਹੁਤਾ ਨਹੀਂ ਸੀ ਭਿਜਦਾਰਵੀ ਨੂੰ ਕਿਸੇ ਦੀ ਸਲਾਹ ਚੰਗੀ ਨਹੀਂ ਸੀ ਲੱਗਦੀ ਜਦੋਂ ਕਿ ਡੈਡੀ ਕਈ ਵਾਰ ਉਸ ਨੂੰ ਸਮਝਾਉਣ ਬਹਿ ਜਾਂਦੇ ਸਨ

ਮੈਂ ਕਿੰਨੀਆਂ ਹੀ ਕਿਤਾਬਾਂ ਪਾਰਕੀਸਨ ਡਿਜ਼ੀਜ਼ਬਾਰੇ ਪੜ੍ਹ ਮਾਰੀਆਂਰਵੀ ਵੀ ਪੜਦਾ ਤੇ ਸਿਰ ਮਾਰਦਾ ਕਹਿੰਦਾ, ‘‘ਡੈਡੀ ਹੈਜ਼ ਟੂ ਲਿਵ ਵਿਦ ਦਿਸ ਨਾਓ’’

-----

ਮੇਰੇ ਕੋਲੋਂ ਉਸ ਦੀ ਗੱਲ ਸੁਣੀ ਨਾ ਜਾਂਦੀਮੈਂ ਖਿਝ ਜਾਂਦੀਡੈਡੀ ਨੂੰ ਵੀ ਅਪਣੀ ਸਿਹਤ ਦਾ ਫ਼ਿਕਰ ਸੀਉਹਨਾਂ ਦੇ ਹੱਥਪੈਰ ਦਾ ਹਿਲਣਾ ਵਧ ਰਿਹਾ ਸੀਪਹਿਲਾਂ ਉਹ ਦਵਾਈਆਂ ਆਦਿ ਨਾਲ ਕੁਝ ਕਾਬੂ ਪਾ ਲੈਂਦੇ ਤਾਂ ਜੋ ਸਾਨੂੰ ਪਤਾ ਨਾ ਚਲੇ ਪਰ ਹੁਣ ਦਵਾਈਆਂ ਹਿਸਾਬ ਨਾਲ ਖਾਣ ਲੱਗੇ ਸਨਇਕ ਦਿਨ ਮੈਨੂੰ ਆਖਣ ਲੱਗੇ, ‘‘ਕੋਈ ਮੁੰਡਾ ਮਿਲ ਜਾਏ ਤਾਂ ਨੀਤਾ ਨੂੰ ਵਿਆਹ ਦਈਏ’’

‘‘ਡੈਡੀ, ਹਾਲੇ ਤਾਂ ਉਹ ਬਹੁਤ ਛੋਟੀ ਏ’’

‘‘ਛੋਟੀ ਕਿਉਂ, ਅਠਾਰਵੇਂ ਚ ਏ’’

ਮੰਮੀ ਡੈਡੀ ਤੋਂ ਵੀ ਕਾਹਲੀ ਲੱਗਦੀ ਸੀਮੈਂ ਆਖਿਆ, ‘‘ਕਾਹਲੀ ਨਾ ਕਰੋ, ਮੇਰੀ ਵਾਰੀ ਤਾਂ ਤੁਸੀਂ...’’

‘‘ਤਾਂ ਤੂੰ ਠੀਕ ਹੀ ਰਹਿ ਗਈ ਏਂ, ਮੁੰਡਾ ਠੀਕ ਮਿਲ ਗਿਆ, ਹੋਰ ਕੀ ਚਾਹੀਦਾ ਏ’’

‘‘ਪਰ ਨੀਤਾ ਨੂੰ ਹਾਲੇ ਪੜ੍ਹ ਲੈਣ ਦਿਓ’’

‘‘ਪਰ ਬੇਟੇ, ਮੇਰਾ ਕੁਝ ਨਹੀਂ ਪਤਾ’’

‘‘ਡੈਡੀ, ਤੁਹਾਨੂੰ ਕੁਝ ਨਹੀਂ ਹੁੰਦਾਮੈਂ ਏਸ ਬਿਮਾਰੀ ਬਾਰੇ ਪੜ੍ਹਿਆ ਏ, ਇਹ ਬਿਮਾਰੀ ਲਾਈਫ ਲਈ ਡੇਂਜਰ ਨਹੀਂ ਏ’’

‘‘ਪਰ ਮੈਂ ਤਾਂ ਆਰੀ ਹੋ ਗਿਆ ਨਾ, ਹੁਣ ਕੁਝ ਵੀ ਕਰਨ ਜੋਗਾ ਨਹੀਂ ਰਿਹਾ’’ ਕਹਿ ਕੇ ਡੈਡੀ ਬਹੁਤ ਉਦਾਸ ਹੋ ਗਏ, ਨਾਲ ਹੀ ਮੈਨੂੰ ਵੀ ਉਦਾਸ ਕਰ ਗਏਛੇਤੀਂ ਹੀ ਉਨ੍ਹਾਂ ਦਾ ਕੰਮ ਛੁੱਟ ਗਿਆ ਤੇ ਡਿਸੇਬਿਲਟੀ ਬੈਨੇਫਿਟ ਮਿਲਣਾ ਸ਼ੁਰੂ ਹੋ ਗਿਆਹੁਣ ਸਾਡੇ ਸਾਹਮਣੇ ਡੈਡੀ ਨੂੰ ਸੰਭਾਲਣ ਦਾ ਵੱਡਾ ਕੰਮ ਆ ਖੜ੍ਹਾ ਸੀ

-----

ਮੰਮੀ ਨੂੰ ਸ਼ਾਮ ਦਾ ਕੰਮ ਮਿਲ ਗਿਆਦਿਨ ਭਰ ਉਹ ਡੈਡੀ ਕੋਲ ਰਹਿੰਦੀਉਹਦੇ ਕੰਮ ਤੇ ਜਾਣ ਤਕ ਨੀਤਾ ਕਾਲਜ ਤੋਂ ਆ ਜਾਂਦੀਮੈਂ ਵੀ ਗੇੜਾ ਮਾਰਦੀ ਰਹਿੰਦੀ ਪਰ ਮੈਨੂੰ ਟਿਕਾਅ ਜਿਹਾ ਨਾ ਆਉਂਦਾਮੈਂ ਪਰੀ ਦੇ ਜਨਮ ਤੇ ਇਕ ਵਾਰ ਫਿਰ ਕੰਮ ਛੱਡ ਦਿੱਤਾ ਸੀ ਮੈਨੂੰ ਮੁੜ ਵਾਪਸ ਮਿਲ ਗਿਆਮੈਂ ਪਰੀ ਨੂੰ ਮੰਮੀ ਕੋਲ ਛੱਡ ਕੇ ਕੰਮ ਤੇ ਚਲੇ ਜਾਂਦੀਵਿਚ-ਵਿਚ ਵੀ ਗੇੜਾ ਮਾਰ ਜਾਂਦੀਕੰਮ ਛੱਡ ਕੇ ਕੁਝ ਵਕਤ ਹੋਰ ਡੈਡੀ ਕੋਲ ਗੁਜ਼ਾਰ ਸਕਦੀਮੰਮੀ ਕੰਮ ਤੇ ਹੁੰਦੀ ਤਾਂ ਮੈਂ ਬਿੰਨੀ ਤੇ ਨੀਤਾ ਨੂੰ ਰੋਟੀ ਖਵਾ ਆਉਂਦੀਡੈਡੀ ਨੂੰ ਵਕਤ ਸਿਰ ਦਵਾਈ ਦੇ ਸਕਦੀ ਹੁੰਦੀ

-----

ਡੈਡੀ ਦਾ ਹੱਥ ਇੰਨਾ ਹਿੱਲਣ ਲੱਗ ਪਿਆ ਕਿ ਉਨ੍ਹਾਂ ਲਈ ਪੱਗ ਬੰਨ੍ਹਣੀ ਮੁਸ਼ਕਲ ਹੋ ਗਈਮੰਮੀ ਉਨ੍ਹਾਂ ਦੀ ਪੱਗ ਬੰਨ੍ਹਦੀ ਪਰ ਉਨ੍ਹਾਂ ਨੂੰ ਪਸੰਦ ਨਾ ਆਉਂਦੀਢਾਹ-ਢਾਹ ਕੇ ਦੁਬਾਰਾ ਬੰਨ੍ਹਦੇਅੰਤ ਹਾਰ ਕੇ ਅਸੀਂ ਉਨ੍ਹਾਂ ਦੇ ਵਾਲ਼ ਕਟਵਾ ਦਿੱਤੇਵਾਲ਼ਾਂ ਦਾ ਉਨ੍ਹਾਂ ਨੂੰ ਬਹੁਤ ਦੁੱਖ ਲੱਗਿਆਉਹ ਆਖਦੇ, ‘‘ਜਿਹਨਾਂ ਦਿਨਾਂ ਵਿਚ ਇਥੇ ਪੱਗਾਂ ਵਾਲਿਆਂ ਨੂੰ ਨਫ਼ਰਤ ਕਰਦੇ ਸੀ, ਕੰਮ ਨਹੀਂ ਸਨ ਦਿੰਦੇ, ਉਦੋਂ ਵੀ ਮੈਂ ਵਾਲ਼ਾਂ ਦੀ ਸੰਭਾਲ ਕੀਤੀ, ਦੇਖੋ ਲਾਈਫ਼ ਨੇ ਕੈਸਾ ਚੱਕਰ ਕੱਟਿਆ ਕਿ....’’

‘‘ਇਹ ਤਾਂ ਸਭ ਰੱਬ ਦੇਖਦਾ ਈ ਏ, ਤੁਸੀਂ ਕਿਹੜਾ ਜਾਣ ਕੇ...’’

ਮੰਮੀ ਦੀ ਦਲੀਲ ਤੇ ਉਹ ਖਿਝ ਕੇ ਆਖਦੇ, ‘‘ਕਿਹੜਾ ਰੱਬ! ਜੇ ਰੱਬ ਹੁੰਦਾ ਤਾਂ ਮੇਰੀ ਇਹ ਹਾਲਤ ਨਾ ਹੁੰਦੀ, ਮੈਂ ਕਿਹੜਾ ਗੁਨਾਹ ਕੀਤਾ ਸੀ?’’

ਡੈਡੀ ਰੱਬ ਨੂੰ ਬੁਰਾ ਭਲਾ ਬੋਲਣ ਲੱਗਦੇਉਨ੍ਹਾਂ ਪਾਠ ਕਰਨਾ ਛੱਡ ਦਿੱਤਾ ਤੇ ਹੁਣ ਗੁਰਦਵਾਰੇ ਵੀ ਨਾ ਜਾਂਦੇ

*****

ਚਲਦਾ

No comments: