Monday, June 28, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 9

ਕਾਂਡ 9

ਰਵੀ ਮੇਰੇ ਨਾਲ ਖਿਝਿਆ-ਖਿਝਿਆ ਰਹਿਣ ਲੱਗਿਆਮੈਨੂੰ ਪਤਾ ਸੀ ਕਿ ਉਹ ਅਣਗੌਲਿਆ ਮਹਿਸੂਸ ਕਰਦਾ ਹੋਵੇਗਾਮੈਂ ਘਰ ਵਾਪਸ ਆਉਂਦੀ ਤਾਂ ਉਹ ਆਪ ਹੀ ਰੋਟੀ ਬਣਾ ਕੇ ਖਾ ਚੁੱਕਾ ਹੁੰਦਾਟੈਲੀ ਦੇਖ ਰਿਹਾ ਹੁੰਦਾਕਈ ਵਾਰ ਸੌਣ ਦੀ ਤਿਆਰੀ ਵਿਚ ਵੀ ਹੁੰਦਾਨਿੱਕੀ ਜਿਹੀ ਗੱਲ ਤੇ ਬਹਿਸ ਪੈਂਦਾ, ਬਲਕਿ ਬਹਿਸਣ ਦਾ ਬਹਾਨਾ ਲੱਭਦਾ ਰਹਿੰਦਾਮੈਂ ਕਈ ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਰ ਨਾ ਸਕੀਇਕ ਦਿਨ ਉਹ ਆਖਣ ਲੱਗਾ, ‘‘ਤੇਰੇ ਡੈਡੀ ਦੀ ਬਿਮਾਰੀ ਟੈਂਪਰੇਰੀ ਨਹੀਂ, ਪਰਮਾਨੈਂਟ ਐ, ਹੁਣ ਓਹਦਾ ਤੇ ਤੁਹਾਡਾ ਸਭ ਦਾ ਇਹ ਵੇਅ ਔਫ ਲਾਈਫ਼ ਬਣ ਚੁੱਕੈ, ਆਪਣਾ ਫ਼ਰਜ਼ ਹੈ ਕਿ ਉਨ੍ਹਾਂ ਦੀ ਹੈਲਪ ਕਰੀਏ ਪਰ ਆਪਣਾ ਸਿਸਟਮ ਖ਼ਰਾਬ ਕਰਕੇ ਨਹੀਂ, ਆਪਣੀ ਲਾਈਫ਼ ਅਪਸੈੱਟ ਨਹੀਂ ਕਰਨੀ ਚਾਹੀਦੀ, ਮਾਈਂਡ ਇਟ!’’

-----

ਉਸ ਨੇ ਬੜੇ ਰੋਅਬ ਨਾਲ ਆਖਿਆਮੈਨੂੰ ਬਹੁਤ ਬੁਰਾ ਲੱਗਿਆਮੇਰਾ ਮਨ ਕਹਿ ਰਿਹਾ ਸੀ ਕਿ ਇਸ ਤੋਂ ਅੱਗੇ ਕੁਝ ਬੋਲੇਗਾ ਤਾਂ ਮੈਂ ਝਗੜਾ ਕਰ ਲਵਾਂਗੀਪਰ ਉਸ ਨੇ ਹੋਰ ਕੁਝ ਨਾ ਆਖਿਆਉਹ ਇਹੋ ਗੱਲ ਅਕਸਰ ਦੁਹਰਾਉਣ ਲੱਗਦਾ ਜਦ ਕਦੇ ਵੀ ਮੈਂ ਲੇਟ ਹੋ ਜਾਂਦੀ ਜਾਂ ਮੰਮੀ ਵੱਲ ਹੀ ਸੌਂ ਜਾਂਦੀ

-----

ਰਵੀ ਮੇਰੀ ਮਦਦ ਵੀ ਕਰ ਦਿੰਦਾਡੈਡੀ ਨੂੰ ਅਸੀਂ ਦੂਰ-ਦੂਰ ਤਕ ਵਿਖਾਉਣ ਜਾਂਦੇਕੈਂਬਰਿਜ਼ ਸ਼ਹਿਰ ਵਿਚ ਸਾਨੂੰ ਕਿਸੇ ਨੇ ਡਾਕਟਰ ਦੱਸਿਆ ਸੀ ਕਿ ਉਹ ਦੇਸੀ ਦਵਾਈਆਂ ਨਾਲ ਇਲਾਜ ਕਰਦਾ ਸੀ ਤੇ ਮਾਲਿਸ਼ ਵੀਇਹ ਕੋਈ ਗੋਰਾ ਸੀ ਜੋ ਇੰਡੀਆ ਤੋਂ ਆਰਯੂਵੈਦਿਕ ਸਿੱਖ ਕੇ ਆਇਆ ਸੀਅਸੀਂ ਹਰ ਐਤਵਾਰ ਡੈਡੀ ਨੂੰ ਉਥੇ ਲੈ ਕੇ ਜਾਂਦੇਡੈਡੀ ਕੁਝ ਅਰਾਮ ਮਹਿਸੂਸ ਕਰਦੇ ਸਨਇਕ ਐਤਵਾਰ ਰਵੀ ਨੂੰ ਫੋਨ ਆਇਆ ਕਿ ਉਸ ਦੀ ਮਾਂ ਇੰਡੀਆ ਤੋਂ ਆ ਰਹੀ ਸੀਉਹ ਕਾਫੀ ਦੇਰ ਤੋਂ ਆਉਣਾ ਚਾਹ ਰਹੀ ਸੀ ਪਰ ਕਿਸੇ ਗੱਲੋਂ ਦੇਰ ਹੁੰਦੀ ਜਾ ਰਹੀ ਸੀਅੱਜ ਰਵੀ ਉਸ ਦੇ ਆਉਣ ਦੀ ਗੱਲ ਕਰਦਾ-ਕਰਦਾ ਭਾਵੁਕ ਹੋਣ ਲੱਗਦਾ ਸੀਪਰ ਮੈਨੂੰ ਉਸ ਦੀ ਮਾਂ ਦਾ ਆਉਣਾ ਬਹੁਤਾ ਚੰਗਾ ਨਹੀਂ ਸੀ ਮਹਿਸੂਸ ਹੁੰਦਾਅਚਾਨਕ ਫੋਨ ਆ ਗਿਆ ਕਿ ਦਸ ਵਜੇ ਸਵੇਰੇ ਫਲਾਈਟ ਪਹੁੰਚ ਰਹੀ ਸੀਉਹ ਖ਼ੁਸ਼ੀ ਵਿਚ ਉੱਛਲ ਉੱਠਿਆ ਤੇ ਮੈਨੂੰ ਕਹਿਣ ਲੱਗਾ, ‘‘ਮੰਮੀ ਨੂੰ ਫੋਨ ਕਰਕੇ ਦੱਸਦੇ ਕਿ ਅਸੀਂ ਏਅਰਪੋਰਟ ਜਾ ਰਹੇ ਆਂ, ਅੱਜ ਡੈਡੀ ਨੂੰ ਲੈ ਕੇ ਨਹੀਂ ਜਾ ਹੋਣਾ’’

‘‘ਪਰ ਡੈਡੀ ਨੂੰ ਲੈ ਕੇ ਜਾਣਾ ਬਹੁਤ ਇਪੌਰਟੈਂਟ ਏ’’

‘‘ਹਰ ਹਫ਼ਤੇ ਜਾਂਦੇ ਈ ਆਂ, ਕਿੰਨਾ ਕੁ ਫ਼ਰਕ ਪਿਐ, ਇਕ ਹਫ਼ਤਾ ਨਾ ਵੀ ਗਏ ਤਾਂ ਕੀ ਫ਼ਰਕ ਪੈਂਦੈ!’’

‘‘ਤੇਰੀ ਨਜ਼ਰ ਚ ਮੇਰੇ ਡੈਡੀ ਦੀ ਸਿਹਤ ਦੀ ਕੋਈ ਇੰਪੌਰਟੈਂਸ ਨਹੀਂ?’’

‘‘ਹੈ, ਪਰ ਏਸ ਵੇਲੇ ਮੇਰੀ ਮਦਰ ਦਾ ਆਉਣਾ ਜ਼ਿਆਦਾ ਜ਼ਰੂਰੀ ਐ’’

ਉਹ ਏਅਰਪੋਰਟ ਤੇ ਜਾਣ ਲਈ ਤਿਆਰ ਹੋਣ ਲੱਗਿਆ ਤੇ ਬੋਲਿਆ, ‘‘ਚਲ ਰੈਡੀ ਹੋ ਜਾ ਤੂੰ ਵੀ’’

‘‘ਮੈਂ ਨਹੀਂ ਜਾ ਸਕਦੀ ਤੇਰੇ ਨਾਲ....’’

ਮੈਂ ਗ਼ੁੱਸੇ ਵਿਚ ਸੀਰਵੀ ਏਅਰਪੋਰਟ ਨੂੰ ਚਲੇ ਗਿਆ ਤੇ ਮੈਂ ਪਰੀ ਨੂੰ ਲੈ ਕੇ ਮੰਮੀ ਦੇ ਘਰ ਪੁੱਜ ਗਈਮੰਮੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੇਰੇ ਨਾਲ ਹੀ ਗਿਲਾ ਕਰਨ ਲੱਗ ਪਈ, ‘‘ਕੰਵਲ, ਤੂੰ ਆਪਣਾ ਘਰ ਸੰਭਾਲ, ਤੇਰੇ ਡੈਡੀ ਨੂੰ ਅਸੀਂ ਬਥੇਰਾ ਸੰਭਾਲੀ ਜਾਣਾ ਏਂ’’

-----

ਮਾਂ ਦੇ ਆਉਣ ਤੇ ਰਵੀ ਬਦਲ ਗਿਆਭਾਵੇਂ ਉਸ ਦੀ ਮਾਂ ਸਾਡੇ ਘਰ ਬਹੁਤੀ ਨਹੀਂ ਸੀ ਠਹਿਰਦੀ ਪਰ ਜਦ ਆਉਂਦੀ ਤਾਂ ਰਵੀ ਬਦਲ ਜਾਂਦਾਮੇਰੇ ਉਪਰ ਰੋਅਬ ਪਾਉਣ ਲੱਗਦਾਮੈਂ ਵੀ ਅੱਗਿਉਂ ਤਿਆਰ ਹੁੰਦੀ ਤੇ ਝਗੜਾ ਹੋ ਜਾਂਦਾਉਹ ਆਪਣੀ ਮਾਂ ਨੂੰ ਲੈ ਕੇ ਮੰਮੀ ਦੇ ਘਰ ਆਉਂਦਾਡੈਡੀ ਦਾ ਹਾਲ-ਚਾਲ ਪੁੱਛਦਾਬਿੰਨੀ ਤੇ ਨੀਤਾ ਨਾਲ ਵੀ ਗੱਲਾਂ ਕਰਦਾ ਪਰ ਮੇਰੇ ਨਾਲ ਘੁੱਟਿਆ-ਘੁੱਟਿਆ ਰਹਿੰਦਾਉਸ ਦੀ ਮਾਂ ਆਈ ਹੋਈ ਹੁੰਦੀ ਤਾਂ ਮੇਰੀ ਕੋਸ਼ਿਸ਼ ਹੁੰਦੀ ਕਿ ਬਹੁਤਾ ਸਮਾਂ ਡੈਡੀ ਦੇ ਘਰ ਹੀ ਬਿਤਾਵਾਂਮੰਮੀ ਕਹਿੰਦੀ ਰਹਿੰਦੀ ਕਿ ਘਰ ਜਾਵਾਂ ਪਰ ਮੇਰਾ ਦਿਲ ਨਾ ਮੰਨਦਾਮੈਂ ਮਨ ਹੀ ਮਨ ਸ਼ੁਕਰ ਮਨਾਉਂਦੀ ਕਿ ਰਵੀ ਦੀ ਮਾਂ ਹੋਰਨਾਂ ਰਿਸ਼ਤੇਦਾਰਾਂ ਦੇ ਘਰ ਚਲੇ ਜਾਂਦੀ ਸੀਜੇ ਕਿਤੇ ਸਾਰਾ ਸਮਾਂ ਹੀ ਸਾਡੇ ਕੋਲ ਰਹਿਣਾ ਹੁੰਦਾ ਤਾਂ ਮੁਸ਼ਕਲ ਖੜ੍ਹੀ ਹੋ ਜਾਂਦੀ

-----

ਜੇ ਉਸ ਦੀ ਮਾਂ ਘਰ ਹੁੰਦੀ ਤਾਂ ਉਹ ਡੈਡੀ ਬਾਰੇ ਬਹੁਤਾ ਕੁਝ ਨਾ ਆਖਦਾ, ਨਹੀਂ ਤਾਂ ਮੈਨੂੰ ਲੈਕਚਰ ਜਿਹਾ ਦੇਣ ਬਹਿ ਜਾਂਦਾਮੈਂ ਅੱਗਿਉਂ ਕੁਝ ਕਹਿੰਦੀ ਤਾਂ ਮੇਰੇ ਵੱਲ ਉਲਰ-ਉਲਰ ਕੇ ਆਉਂਦਾਮੈਨੂੰ ਡਰ ਵੀ ਲੱਗਦਾ ਕਿ ਮੇਰੇ ਮਾਰੇਗਾਅਜਿਹੇ ਹੀ ਮੂਡ ਵਿਚ ਆ ਕੇ ਪਹਿਲਾਂ ਇਕ ਵਾਰ ਉਸ ਨੇ ਮੇਰੇ ਮਾਰਿਆ ਸੀ ਤੇ ਫਿਰ ਕਿੰਨੀ ਦੇਰ ਤਕ ਮੁਆਫ਼ੀਆਂ ਮੰਗਦਾ ਰਿਹਾ ਸੀਮੈਂ ਸੋਚ ਰਹੀ ਸੀ ਕਿ ਹੱਥ ਤਾਂ ਲਾ ਕੇ ਵੇਖੇ ਹੁਣ ਮੁਆਫ਼ ਨਹੀਂ ਕਰਾਂਗੀ

ਇਕ ਦਿਨ ਮੈਂ ਕੰਮ ਤੇ ਜਾਣ ਲੱਗੀ ਤਾਂ ਰਵੀ ਬੋਲਿਆ, ‘‘ਅੱਜ ਮਦਰ ਦੀ ਸਿਹਤ ਕੁਝ ਠੀਕ ਨਹੀਂ, ਕੰਮ ਤੋਂ ਸਿੱਧੀ ਘਰ ਆ ਜਾਈਂ ਤੇ ਏਹਨੂੰ ਡਾਕਟਰ ਦੇ ਲੈ ਕੇ ਜਾਵੀਂ’’

‘‘ਮੈਂ ਡੈਡੀ ਦੀ ਬਾਂਹ ਦੀ ਮਾਲਿਸ਼ ਕਰਕੇ ਈ ਆਊਂ’’

‘‘ਜਦ ਤਕ ਡਾਕਟਰ ਬੰਦ ਹੋ ਜਾਣੈ’’

‘‘ਤਾਂ ਫਿਰ ਤੂੰ ਕਿਉਂ ਨਹੀਂ ਲੈ ਜਾਂਦਾ?’’

‘‘ਕੀ ਪਤਾ ਮਦਰ ਦੀ ਕੀ ਪ੍ਰੌਬਲਮ ਐ, ਕੋਈ ਔਰਤਾਂ ਵਾਲੀ ਹੋਈ ਤਾਂ ਮੈਂ ਉਥੇ ਕੀ ਗੱਲ ਕਰੂੰ!’’

‘‘ਆਪਣੀ ਡਾਕਟਰ ਔਰਤ ਏ ਤੇ ਪੰਜਾਬੀ ਬੋਲਦੀ ਏ, ਮੰਮ ਆਪੇ ਗੱਲ ਕਰ ਲੂ’’

‘‘ਤੂੰ ਕਿਉਂ ਨਹੀਂ ਜਾ ਸਕਦੀ, ਜਿਹੜਾ ਪਹਾੜ ਤੂੰ ਚੁੱਕੀ ਫਿਰਦੀ ਏ ਤੇਰੀ ਮਾਂ ਵੀ ਚੁੱਕ ਲਊ’’

‘‘ਤੂੰ ਮੈਨੂੰ ਆਪਣੇ ਡੈਡੀ ਦੀ ਲੁੱਕਆਫਟਰ ਕਰਨ ਤੋਂ ਰੋਕ ਰਿਹਾ ਏਂ’’

ਇਵੇਂ ਹੀ ਇਕ ਦਿਨ ਉਹ ਗ਼ੁੱਸੇ ਵਿਚ ਆਇਆ ਮੇਰੇ ਵੱਲ ਵਧਿਆ ਤੇ ਮੇਰੇ ਮਾਰਨ ਲੱਗਿਆਉਸ ਦੀ ਮਾਂ ਨੇ ਆ ਕੇ ਮੈਨੂੰ ਛੁਡਾਇਆਰਵੀ ਗੰਦੀਆਂ ਗਾਲ਼੍ਹਾਂ ਕੱਢੀ ਜਾ ਰਿਹਾ ਸੀਮੈਨੂੰ ਲੋਹੜੇ ਦਾ ਗੁੱਸਾ ਸੀ ਕਿ ਇਸ ਦੀ ਹਿੰਮਤ ਕਿਵੇਂ ਪਈ ਮੈਨੂੰ ਹੱਥ ਲਾਉਣ ਦੀਮੈਂ ਸੋਚਣ ਲੱਗੀ ਕਿ ਅਜਿਹੀ ਜ਼ਿੰਦਗੀ ਜਿਊਣ ਦਾ ਕੀ ਫਾਇਦਾਮੇਰੇ ਹੱਥ ਪੈਰਾਸੀਟਾਮੋਲ ਦੀਆਂ ਗੋਲੀਆਂ ਲੱਗ ਗਈਆਂ ਮੈਂ ਸਾਰੀਆਂ ਹੀ ਪਾਣੀ ਨਾਲ ਅੰਦਰ ਲੰਘਾ ਲਈਆਂ

-----

ਗਰੈਸ਼ਮਨਾਈਟ ਕਲੱਬ ਕਿਸੇ ਵੇਲੇ ਉਤਰ ਲੰਡਨ ਵਿਚ ਸਭ ਤੋਂ ਮਸ਼ਹੂਰ ਹੁੰਦੀ ਸੀਮੁੱਢਲੇ ਤੌਰ ਤੇ ਇਹ ਆਇਰਸ਼ ਕਲੱਬ ਸੀ ਪਰ ਇਥੇ ਅੰਗਰੇਜ਼ ਵੀ ਹੁੰਮ-ਹਮਾ ਕੇ ਪੁਜਦੇਥੋੜ੍ਹੇ-ਬਹੁਤ ਕਾਲੇ ਵੀ ਹੁੰਦੇਏਸ਼ੀਅਨ ਤਾਂ ਬਹੁਤ ਹੀ ਘੱਟ ਆਉਂਦੇਇਸ ਇਲਾਕੇ ਵਿਚ ਏਸ਼ੀਅਨ ਰਹਿੰਦੇ ਵੀ ਘੱਟ ਸਨਜਿਹੜੇ ਸਨ ਉਹ ਨਾਈਟ ਕਲੱਬਾਂ ਦੇ ਸ਼ਕੀਨ ਨਹੀਂ ਸਨ ਕਿਉਂਕਿ ਕਲੱਬਾਂ ਵਿਚ ਪੈਸੇ ਖਰਚ ਹੁੰਦੇ ਤੇ ਝਗੜੇ ਦਾ ਡਰ ਵੀ ਰਹਿੰਦਾ

ਹੌਲੋਵੇਅ ਰੋਡ ਤੇ ਸਥਿਤ ਇਹ ਕਲੱਬ ਸਪਤਾਹ ਅੰਤ ਤੇ ਹੀ ਖੁੱਲ੍ਹਦੀਭਾਵ ਕੇ ਸ਼ੁਕਰਵਾਰ, ਸਨਿਚਰਵਾਰ ਤੇ ਐਤਵਾਰਸ਼ਾਮ ਦੇ ਛੇ ਵਜੇ ਤੋਂ ਲੈ ਕੇ ਸਵੇਰ ਦੇ ਚਾਰ ਵਜੇ ਤੱਕ ਦਾ ਸਮਾਂ ਸੀ ਇਸ ਦੇ ਖੁੱਲ੍ਹਣ ਦਾਕਾਨੂੰਨੀ ਤੌਰ ਤੇ ਦੋ ਵਜੇ ਬੰਦ ਹੋ ਜਾਂਦੀ ਪਰ ਲੋਕ ਚਾਰ ਵਜੇ ਤਕ ਬੈਠੇ ਰਹਿੰਦੇਬਾਹਰੋਂ-ਦੇਖਣ ਨੂੰ ਇਹ ਐਡੀ ਵੱਡੀ ਨਾ ਜਾਪਦੀ ਪਰ ਅੰਦਰ ਜਾਓ ਤਾਂ ਪਤਾ ਚਲਦਾ ਕਿ ਇਹ ਬਹੁਤ ਵੱਡੀ ਕਲੱਬ ਸੀ ਜਿਸ ਵਿਚ ਕਈ ਹਜ਼ਾਰ --ਬੰਦਾ ਡਾਂਸ ਆਦਿ ਦਾ ਲੁਤਫ਼ ਮਾਣ ਸਕਦਾ

-----

ਅੰਦਰ ਵੜਦਿਆਂ ਹੀ ਖੱਬੇ ਹੱਥ ਟਿਕਟਾਂ ਵਾਲੀ ਖਿੜਕੀ ਸੀਫਿਰ ਕੁਝ ਪੌੜੀਆਂ ਚੜ ਕੇ ਅੰਦਰ ਜਾਣ ਲਈ ਚੌੜੇ ਦਰਵਾਜ਼ੇ ਸਨਜਿਨ੍ਹਾਂ ਮੁਹਰੇ ਤਿੰਨ-ਚਾਰ ਬਾਊਂਸਰ ਖੜੇ ਰਹਿੰਦੇ ਤਾਂ ਜੋ ਕੋਈ ਵੀ ਗੜਬੜ ਕਰੇ ਤਾਂ ਉਸ ਨੂੰ ਉਠਾ ਕੇ ਬਾਹਰ ਸੁੱਟ ਸਕਣਜੇ ਕੋਈ ਢੁੱਕਵੇਂ ਕੱਪੜੇ ਨਾ ਪਾ ਕੇ ਆਇਆ ਹੋਵੇ ਤਾਂ ਉਸ ਨੂੰ ਰੋਕ ਸਕਣਦਰਵਾਜ਼ੇ ਦੇ ਅੰਦਰ ਜਾਓ ਤਾਂ ਸੱਜੇ ਹੱਥ ਡਿਸਕੋ- ਹਾਲ ਸੀ ਜਿਥੇ ਤੇਜ਼ ਤਾਲ ਵਾਲਾ ਸੰਗੀਤ ਚੱਲ ਰਿਹਾ ਹੁੰਦਾਨੌਜਵਾਨ ਹੀ ਇਸ ਹਾਲ ਵਿਚ ਜ਼ਿਆਦਾ ਹੁੰਦੇਚਲਦੇ ਸੰਗੀਤ ਵਿਚ ਡਿਸਕ-ਜੌਕੀ ਆਪਣੇ ਕੌਮੈਂਟ ਦਿੰਦਾ ਜਾਂਦਾਨੱਚਣ ਵਾਲਿਆਂ ਵਿਚਲੇ ਜ਼ੋਸ ਨੂੰ ਤਿੱਖਾ ਕਰਦਾ ਰਹਿੰਦਾ

-----

ਇਥੋਂ ਹੀ ਖੱਬੇ ਪਾਸੇ ਬਾਲਕੋਨੀ ਲਈ ਪੌੜੀਆਂ ਸਨਬਾਲਕੋਨੀ ਵਿਚ ਚਿਪਸਾਂ ਤੇ ਕੁਝ ਹੋਰ ਥੋੜ੍ਹਾ ਬਹੁਤ ਖਾਣ ਵਾਲੀ ਦੁਕਾਨ ਸੀ ਤੇ ਬਾਲਕੋਨੀ ਵਿਚ ਖੜ੍ਹ ਕੇ ਪੂਰੇ ਹਾਲ ਦਾ ਨਜ਼ਾਰਾ ਦੇਖਿਆ ਜਾ ਸਕਦਾ ਸੀਡਿਸਕੋ ਹਾਲ ਜੇ ਤੁਸੀਂ ਨਹੀਂ ਜਾਣਾ ਤਾਂ ਸਿੱਧਾ ਰਸਤਾ ਵੱਡੇ ਹਾਲ ਨੂੰ ਜਾਂਦਾ ਸੀਹਾਲ ਵਿਚ ਮੇਜ ਕੁਰਸੀਆਂ ਵੀ ਲੱਗੇ ਸਨਖੜ੍ਹੇ-ਖੜ੍ਹੇ ਬੀਅਰ ਪੀਣ ਦਾ ਇੰਤਜ਼ਾਮ ਵੀ ਸੀਖੱਬੇ ਪਾਸੇ ਲੰਮੇ ਦਾਅ ਬਾਰ ਸੀਅੱਗੇ ਜਾ ਕੇ ਡਾਂਸ ਫਲੋਰਡਾਂਸ ਫਲੋਰ ਤੋਂ ਅੱਗੇ ਸਟੇਜ ਲੱਗੀ ਹੋਈ ਸੀ ਜਿਥੋਂ ਸੰਗੀਤ ਚਲਦਾ ਸੀਜੇ ਡੀ. ਜੇ. ਚਲਾਉਣਾ ਹੋਵੇ ਤਾਂ ਵੀ , ਜੇ ਕਿਸੇ ਗਰੁੱਪ ਨੇ ਗਾਉਣਾ ਹੋਵੇ ਤਾਂ ਵੀਜ਼ਿਆਦਾਤਰ ਕੋਈ ਮਸ਼ਹੂਰ ਗਰੁੱਪ ਹੀ ਬੁਲਾਇਆ ਜਾਂਦਾਲੋਕ ਇਕੱਠੇ ਕਰਨ ਲਈ ਕੋਈ ਨਾਮੀ ਗਰੁਪ ਸੱਦਣਾ ਪੈਂਦਾਉਹ ਗਰੁੱਪ ਕੁਝ ਆਪਣੇ ਤੇ ਕੁਝ ਹੋਰਨਾ ਗਰੁੱਪਾਂ ਦੇ ਤਾਜ਼ਾ ਗਾਣੇ ਪੇਸ਼ ਕਰਦਾਜ਼ਿਆਦਾ ਗਾਣੇ ਉਹਨਾਂ ਦੀ ਮਰਜ਼ੀ ਦੇ ਹੁੰਦੇਕਦੇ ਫ਼ਰਮਾਇਸ਼ੀ ਗੀਤ ਵੀ ਗਾ ਦਿੰਦੇਗਰੁੱਪ ਦੇ ਸਾਰੇ ਮੈਂਬਰ ਹੀ ਗੀਤ ਗਾ ਕੇ ਮੁੱਖ ਸਿੰਗਰ ਨੂੰ ਦਮ ਦਵਾਉਂਦੇਜਿਹੋ-ਜਿਹਾ ਗੀਤ ਚਲ ਰਿਹਾ ਹੁੰਦਾ ਉਹੋ ਜਿਹੇ ਲੋਕ ਉਠ ਕੇ ਡਾਂਸ ਫਲੋਰ ਤੇ ਨੱਚਣ ਲਈ ਚਲੇ ਜਾਂਦੇਕਿਸੇ ਦੇ ਮਨਪਸੰਦ ਦੀ ਤਾਨ ਹੁੰਦੀ ਤਾਂ ਨੱਚਣ ਤੋਂ ਆਪਣੇ ਆਪ ਨੂੰ ਰੋਕਣਾ ਉਸ ਲਈ ਮੁਸ਼ਕਲ ਹੁੰਦਾਜਿਵੇਂ-ਜਿਵੇਂ ਰਾਤ ਡੂੰਘੀ ਹੁੰਦੀ ਜਾਂਦੀ ਤਾਂ ਗਾਉਣ ਵਾਲੇ ਪਿਆਰ ਦੀਆਂ ਡੂੰਘਾਈਆਂ ਦੀ ਗੱਲ ਕਰਨ ਲੱਗਦੇਸੰਗੀਤ ਆਹਿਸਤਾ ਤਾਨ ਤੇ ਹੁੰਦਾ ਤਾਂ ਡਾਂਸ ਵੀ ਹੌਲੀ ਹੋ ਜਾਂਦਾਜੋੜੇ ਇਕ ਦੂਜੇ ਨੂੰ ਬਾਹਾਂ ਵਿਚ ਲੈ ਕੇ ਝੂੰਮਣ ਵਰਗਾ ਨਾਚ ਕਰ ਰਹੇ ਹੁੰਦੇਰੌਸ਼ਨੀਆਂ ਬੰਦ ਕਰ ਦਿੱਤੀਆਂ ਜਾਂਦੀਆਂਕਦੇ ਅਜਿਹਾ ਸੰਗੀਤ ਵੀ ਚਲ ਪੈਂਦਾ ਕਿ ਸਾਰਾ ਹਾਲ ਹੀ ਡਾਂਸ ਫਲੋਰ ਤੇ ਆ ਵੜਦਾਕਦੇ ਲੋਕ ਗੋਲਧਾਰਾ ਬਣਾ ਕੇ ਇਕ ਦੂਜੇ ਦਾ ਹੱਥ ਫੜੀ ਨਾਚ ਵੀ ਨਚਦੇਸਵੇਰੇ ਦੋ ਵਜੇ ਨੈਸ਼ਨਲ ਐਂਥਮ ਨਾਲ ਨਾਚ ਦਾ ਅੰਤ ਹੁੰਦਾਰਾਣੀ ਅਮਰ ਰਹੇਵਾਲਾ ਕੌਮੀ ਤਰਾਨਾ ਸਾਰੇ ਕਲੱਬ ਨਾ ਗਾਉਂਦੇਘੱਟੋ-ਘੱਟ ਗਰੈਸ਼ਮ ਵਿਚ ਨਾ ਗਾਇਆ ਜਾਂਦਾ ਇਥੇ ਆਇਰਸ਼ ਕੌਮੀ ਤਰਾਨਾ ਹੀ ਗਾਇਆ ਜਾਂਦਾਜ਼ਿਆਦਾਤਰ ਆਇਰਸ਼ ਜਿਉਂ ਹੁੰਦੇ

-----

ਮੈਂ ਇਸ ਕਲੱਬ ਵਿਚ ਜਾਂਦਾ ਰਹਿੰਦਾ ਸਾਂ ਤੇ ਇਸ ਦਾ ਭੇਤੀ ਸਾਂਨੱਚਣਾ ਮੈਨੂੰ ਆਉਂਦਾ ਨਹੀਂ ਸੀਬੱਸ ਲੱਤਾਂ ਬਾਹਾਂ ਮਾਰ ਕੇ ਕੰਮ ਚਲਾ ਲੈਂਦਾ ਸਾਂਹੈਮਰਸਮਿਥ ਪੈਲੈਵਿਚ ਵੀ ਮੈਂ ਕਾਫੀ ਜਾਂਦਾ ਰਿਹਾ ਸਾਂਉਸ ਦਾ ਗਰੈਸ਼ਮ ਨਾਲੋਂ ਇੰਨਾ ਫਰਕ ਸੀ ਕਿ ਉਹ ਚੌਰਸ ਸੀ ਤੇ ਉਹ ਲੰਮੇ ਦਾਅ ਜ਼ਿਆਦਾ ਸੀਦੂਜਾ ਇਹ ਕਿ ਗਰੈਸ਼ਮ ਵਿਚ ਸਾਰੀਆਂ ਉਮਰਾਂ ਦੇ ਲੋਕ ਹੁੰਦੇ ਤੇ ਹੈਮਰਸਮਿਥ ਪੈਲੈਨੌਜਵਾਨ ਤਬਕਾ ਜ਼ਿਆਦਾ ਆਉਂਦਾਹੈਮਰਸਮਿਥ ਪੈਲੈਵਿਚ ਮੈਂ ਉੱਨਾ ਚਿਰ ਨਿਰੰਤਰ ਜਾਂਦਾ ਰਿਹਾ ਜਦ ਤਕ ਇਕ ਇੰਡੀਅਨ ਕੁੜੀ ਇਕ ਮਸ਼ਹੂਰ ਗਰੁੱਪ ਨਾਲ ਉਥੇ ਆਇਆ ਕਰਦੀਉਹ ਤਾਸ਼ਾ ਵਜਾਉਂਦੀ ਸੀ ਤੇ ਕਦੇ ਕੋਈ ਗੀਤ ਵੀ ਗਾਉਂਦੀਪਰ ਸੰਗੀਤ ਖਤਮ ਹੁੰਦਾ ਤਾਂ ਮੈਂ ਉਸ ਨੂੰ ਲੱਭਦਾ ਫਿਰਦਾ ਕਿ ਉਸ ਦਾ ਆਟੋਗ੍ਰਾਫ ਲਵਾਂ ਜਾਂ ਗੱਲ ਹੀ ਸਾਂਝੀ ਕਰਾਂ ਪਰ ਉਹ ਲੁਕ ਜਾਂਦੀਜਦ ਉਹ ਸਟੇਜ ਤੇ ਹੁੰਦੀ ਤਾਂ ਮੇਰੇ ਨਾਲ ਅੱਖਾਂ ਮਿਲਦੇ ਸਾਰ ਹੀ ਸ਼ਰਮਾ ਜਾਂਦੀਇਥੇ ਵੀ ਇੰਡੀਅਨ ਮੁੰਡੇ ਘੱਟ ਹੁੰਦੇ ਸਨ

-----

ਉਸ ਦਿਨ ਬੀਟਰਸ ਨੂੰ ਨਾਈਟ ਕਲੱਬ ਲੈ ਕੇ ਜਾਣਾ ਸੀਮੈਂ ਗਰੈਸ਼ਮ ਜਾਣਾ ਹੀ ਪਸੰਦ ਕੀਤਾਗਰੈਸ਼ਮ ਦਾ ਮਾਹੌਲ ਮੈਨੂੰ ਵਧੀਆ ਲੱਗਦਾ ਸੀਅਸੀਂ ਖਾਣਾ ਖਾਂਦੇ ਲੇਟ ਹੋ ਗਏ ਤੇ ਲੇਟ ਹੋਣ ਕਾਰਨ ਟਿਕਟ ਵੀ ਮਹਿੰਗਾ ਮਿਲਿਆਖਾਣਾ ਖਾਂਦੇ ਪਹਿਲਾਂ ਹੀ ਲੇਟ ਸਾਂ ਤੇ ਫਿਰ ਬੀਟਰਸ ਨੂੰ ਸਕੱਰਟ ਪਸੰਦ ਨਹੀਂ ਸੀ ਆ ਰਹੀਉਸ ਤਰ੍ਹਾਂ ਉਸ ਨੇ ਕਦੇ ਪਰਵਾਹ ਨਹੀਂ ਸੀ ਕੀਤੀ ਕਿ ਕੀ ਪਾਈ ਫਿਰਦੀ ਸੀਫਿਰ ਜਾ ਕੇ ਕੈਥੀ ਦੀ ਸਕਰਟ ਉਧਾਰ ਮੰਗੀ ਤਾਂ ਅਸੀਂ ਗਏਜਾਂਦਿਆਂ ਵੀ ਅੱਧਾ ਘੰਟਾ ਲੱਗ ਗਿਆਅਸੀਂ ਗਰੈਸ਼ਮ ਪਹੁੰਚੇ ਤਾਂ ਸੰਗੀਤਕ ਮਹਿਫਲ ਭਖੀ ਹੋਈ ਸੀ

-----

ਪਹਿਲਾਂ ਅਸੀਂ ਡਿਸਕੋ ਹਾਲ ਵਿਚ ਗਏਬੀਟਰਸ ਅੱਜ ਕਮਸਨ ਉਮਰ ਦੀ ਕੁੜੀ ਵਾਂਗ ਗੱਲਾਂ ਕਰ ਰਹੀ ਸੀਮੋਢੇ ਮਾਰ ਕੇ ਨੱਚਣ ਵੇਲੇ ਜ਼ਿਆਦਾ ਜ਼ੋਰ ਲਗਾਉਂਦੀਫਿਰ ਅਸੀਂ ਪਰਮੁੱਖ ਹਾਲ ਵਿਚ ਗਏਹਾਲ ਭਰਿਆ ਪਿਆ ਸੀਬੀਟਰਸ ਇਕ ਵਿਹਲੀ ਪਈ ਕੁਰਸੀ ਤੇ ਬੈਠ ਗਈ ਤੇ ਮੈਂ ਬੀਅਰ ਭਰਾਉਣ ਵਾਲੀ ਕਤਾਰ ਵਿਚ ਜਾ ਕੇ ਖੜਿਆਇੰਨੀ ਭੀੜ ਸੀ ਕਿ ਬੀਅਰ ਦੀ ਵਾਰੀ ਦੀ ਪੰਦਰਾਂ ਵੀਹ ਮਿੰਟ ਉਡੀਕ ਕਰਨੀ ਪੈ ਰਹੀ ਸੀਕਤਾਰ ਵਿਚ ਖੜ੍ਹਾ ਮੈਂ ਦੇਖ ਰਿਹਾ ਸਾਂ ਕਿ ਬੀਟਰਸ ਨੂੰ ਦੋ ਤਿੰਨ ਸੱਦੇ ਨਾਚ ਕਰਨ ਲਈ ਆਏ ਪਰ ਉਹ ਮੇਰੇ ਵੱਲ ਦੇਖਦੀ, ਹੱਸਦੀ, ਨਾਂਹ ਕਰਦੀ ਰਹੀਬੀਟਰਸ ਅੱਜ ਸੁਹਣੀ ਵੀ ਬਹੁਤ ਲੱਗ ਰਹੀ ਸੀਦੋ ਬੱਚਿਆਂ ਦੀ ਮਾਂ ਤਾਂ ਉਹ ਵੈਸੇ ਹੀ ਨਹੀਂ ਲੱਗਿਆ ਕਰਦੀਮੈਂ ਸੋਚਣ ਲੱਗਿਆ ਕਿ ਕਿਤੇ ਕੋਈ ਖੋਹ ਕੇ ਹੀ ਨਾ ਲੈ ਜਾਵੇਫਿਰ ਕਿਸੇ ਨਾਲ ਲੜਨਾ ਪਵੇ

-----

ਬੀਟਰਸ ਸੋਹਣਾ ਨੱਚ ਲੈਂਦੀ ਸੀ, ਉਸ ਨੂੰ ਬਾਲ ਡਾਂਸ ਬਹੁਤ ਚੰਗੀ ਤਰ੍ਹਾਂ ਆਉਂਦਾ ਸੀਸਕੂਲੇ ਸਿੱਖਿਆ ਹੋਵੇਗਾਮੈਨੂੰ ਨਾਚ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀਸ਼ੋਰ ਏਨਾ ਸੀ ਕਿ ਕੁਝ ਸੁਣ ਹੀ ਨਹੀਂ ਸੀ ਰਿਹਾਡਾਂਸ ਖਤਮ ਹੋਣ ਤੇ ਮੈਂ ਵਾਪਸ ਬੈਠ ਕੇ ਬੀਅਰ ਪੀਣ ਲੱਗਾ ਤੇ ਬੀਟਰਸ ਗੁਸਲਖ਼ਾਨੇ ਚਲੀ ਗਈਬੀਅਰ ਪੀਂਦੇ ਕੋਲ ਇਕ ਸੁਹਣੀ ਜਿਹੀ ਕੁੜੀ ਆ ਕੇ ਖੜ੍ਹ੍ਹੀਉਸ ਨੇ ਪੱਟਾਂ ਤੱਕ ਸਕਰਟ ਪਾਈ ਹੋਈ ਸੀਉਸ ਨੇ ਮੈਨੂੰ ਆਪਣੇ ਨਾਲ ਨੱਚਣ ਦਾ ਨਿਉਂਦਾ ਦਿੱਤਾਨਿਉਂਦਾ ਦਿੰਦੀ ਉਹ ਪੱਟ ਮੇਰੇ ਨਜ਼ਦੀਕ ਕਰਕੇ ਹਿਲਾਣ ਲੱਗੀਮੈਂ ਉਠ ਕੇ ਖੜ ਗਿਆਉਸ ਦੇ ਪੱਟ ਤੇ ਛਾਤੀਆਂ ਬੀਟਰਸ ਨਾਲੋਂ ਨਿੱਗਰ ਸਨਉਸ ਨੇ ਜਿਸ ਲਹਿਜੇ ਵਿਚ ਮੇਰਾ ਸਾਥ ਮੰਗਿਆ ਸੀ ਮੇਰੇ ਕੋਲੋਂ ਨਾਂਹ ਨਾ ਕੀਤੀ ਗਈਮੈਂ ਉਸ ਨਾਲ ਤੁਰ ਪਿਆਨੱਚਦੀ ਹੋਈ ਉਹ ਕੁੜੀ ਆਪਣੇ ਬਾਰੇ ਦੱਸਦੀ ਰਹੀਕੁਝ ਸੁਣਾਈ ਤਾਂ ਦੇ ਹੀ ਨਹੀਂ ਸੀ ਰਿਹਾਬੀਟਰਸ ਮੁੜ ਆਈਉਹ ਮੇਰੇ ਵੱਲ ਦੇਖੀ ਜਾ ਰਹੀ ਸੀਉਸ ਦਾ ਚਿਹਰਾ ਗੁੱਸੇ ਵਿਚ ਤਣਿਆ ਪਿਆ ਸੀਮੈਂ ਦੂਰੋਂ ਹੱਥ ਹਿਲਾਇਆ ਤਾਂ ਉਹ ਜ਼ਰਾ ਕੁ ਮੁਸਕਰਾਈਦੋ ਗੀਤਾਂ ਤੱਕ ਮੈਂ ਉਸ ਕੁੜੀ ਨਾਲ ਡਾਂਸ ਕੀਤਾਡਾਂਸ ਖ਼ਤਮ ਕਰਕੇ ਕੁੜੀ ਆਪਣੇ ਦੋਸਤਾਂ ਦੀ ਢਾਣੀ ਵਿਚ ਜਾ ਸ਼ਾਮਲ ਹੋਈ ਤੇ ਮੈਂ ਬੀਟਰਸ ਕੋਲ ਬੈਠ ਗਿਆਮੈਂ ਉਸ ਨੂੰ ਚੁੰਮਣ ਦਿੱਤਾ ਤਾਂ ਉਹ ਠੀਕ ਹੋ ਗਈ

-----

ਅੰਤ ਵਿਚ ਆਇਰਸ਼ ਨੈਸ਼ਨਲ ਐਂਥਮ ਚਲਿਆ ਤੇ ਸੰਗੀਤ ਦਾ ਸ਼ੋਰ ਖ਼ਤਮ ਹੋਇਆਕੰਨਾਂ ਨੂੰ ਕੁਝ ਰਾਹਤ ਮਿਲੀਹੁਣ ਲੋਕਾਂ ਦੀਆਂ ਗੱਲਾਂ ਤੇ ਹਾਸੇ ਦਾ ਰੌਲਾ-ਗੌਲਾ ਰਹਿ ਗਿਆ ਸੀ ਜੋ ਕਿ ਪਹਿਲੇ ਦੇ ਮੁਕਾਬਲੇ ਕੁਝ ਵੀ ਨਹੀਂ ਸੀਬੀਟਰਸ ਬੈਂਡ ਦੇ ਮੈਂਬਰਾਂ ਨੂੰ ਮਿਲਣਾ ਚਾਹੁੰਦੀ ਸੀਇਹਨਾਂ ਦੀਆਂ ਟੇਪਾਂ ਉਸ ਕੋਲ ਸਨਅਸੀਂ ਸਟੇਜ ਦੇ ਨੇੜੇ ਗਏ ਤੇ ਉਹ ਸਾਰੇ ਸਾਨੂੰ ਬਹੁਤ ਚਾਅ ਨਾਲ ਮਿਲੇਮੈਨੂੰ ਮਿਲ ਕੇ ਉਹ ਹੋਰ ਵੀ ਖ਼ੁਸ਼ ਸਨ ਕਿ ਇੰਡੀਅਨ ਵੀ ਉਹਨਾਂ ਦਾ ਫੈਨ ਸੀ ਅਸੀਂ ਘਰ ਪੁੱਜੇ ਤਾਂ ਚਾਰ ਵੱਜਣ ਨੂੰ ਸਨਬੱਚੇ ਕੈਥੀ ਕੋਲ ਸਨਇਸ ਵੇਲੇ ਉਹਨਾਂ ਨੂੰ ਜਗਾਉਣਾ ਠੀਕ ਨਹੀਂ ਸਮਝਿਆ

*****

ਚਲਦਾ


No comments: