Saturday, June 5, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 6

ਕਾਂਡ 6

ਹੁਣ ਮੈਂ ਬਹੁਤ ਚੌਕਸ ਰਹਿਣ ਲੱਗਿਆ ਸਾਂਖਾਸ ਤੌਰ ਤੇ ਬੀਟਰਸ ਦੇ ਘਰ ਨੂੰ ਜਾਂਦਿਆਂ ਤੇ ਉਸ ਦੇ ਘਰੋਂ ਆਉਂਦਿਆਂਮੈਨੂੰ ਇਹ ਵੀ ਡਰ ਰਹਿੰਦਾ ਕਿ ਮੇਰੀ ਕਾਰ ਨੂੰ ਹੀ ਨਾ ਕੋਈ ਨੁਕਸਾਨ ਪਹੁੰਚਾ ਦੇਵੇ

ਕੁਝ ਦਿਨ ਤਾਂ ਮੈਂ ਬਹੁਤ ਹੀ ਡਰ ਕੇ ਕੱਢੇਇਕ ਦਿਨ ਬਿੱਲ ਮੈਨੂੰ ਹੈਰੋ ਰੋਡ ਉਪਰ ਜਾਂਦਾ ਦਿੱਸ ਪਿਆਮੈਂ ਕਾਰ ਉਸ ਮਗਰ ਲਾ ਕੇ ਉਸ ਨੂੰ ਰੋਕ ਲਿਆਮੈਂ ਉਸ ਦੇ ਸਾਹਮਣੇ ਖੜ੍ਹ ਕੇ ਕਿਹਾ, ‘‘ਬਿੱਲ, ਓਸ ਦਿਨ ਤੂੰ ਬਹੁਤ ਤਕਲੀਫ਼ ਵਿਚ ਸੈਂ, ਦੱਸ ਤੇਰੀ ਕੀ ਸੇਵਾ ਕਰਾਂ?’’

‘‘ਨੌਜਵਾਨਾ, ਤੇਰਾ ਮੇਰਾ ਕੋਈ ਰੌਲ਼ਾ ਨਹੀਂ, ਮੈਂ ਤਾਂ ਪੀਟਰ ਦੇ ਕਹਿਣ ਤੇ ਆਇਆ ਸਾਂ, ਜਾਹ ਐਸ਼ ਕਰ’’

ਡਰਦਿਆਂ ਉਸ ਦੀ ਆਵਾਜ਼ ਕੰਬ ਰਹੀ ਸੀ

ਉਸ ਦਿਨ ਤੋਂ ਬਾਅਦ ਮੈਂ ਨਿਸਚਿੰਤ ਹੋ ਗਿਆਪਹਿਲਾਂ ਮੈਂ ਬੀਟਰਸ ਨੂੰ ਕੁਝ ਨਹੀਂ ਸੀ ਦੱਸਿਆਉਸ ਦਿਨ ਤੋਂ ਬਾਅਦ ਹੀ ਸਾਰੀ ਗੱਲ ਦੱਸੀਉਹ ਕਹਿਣ ਲੱਗੀ, ‘‘ਪੀਟਰ ਅਪਰਾਧੀ ਬੰਦਾ ਐ, ਜੇਲ੍ਹ ਵੀ ਕਟੀ ਐ ਉਹ ਨੇ, ਪਰ ਡਰਦਿਆਂ ਨੂੰ ਡਰਾਉਣ ਵਾਲਾ ਈ ਐ’’

-----

ਮੈਂ ਬੀਟਰਸ ਕੋਲ ਅਕਸਰ ਰਾਤ ਰਹਿ ਜਾਂਦਾ ਤੇ ਉਥੋਂ ਹੀ ਕੰਮ ਉਪਰ ਚਲੇ ਜਾਂਦਾਉਥੋਂ ਕੰਮ ਵੀ ਨਜ਼ਦੀਕ ਪੈਂਦਾ ਸੀਬੀਟਰਸ ਨਾਲ ਸੰਬੰਧ ਰੱਖਣੇ ਜਿਥੇ ਪਹਿਲਾਂ ਮੈਨੂੰ ਬੁਰੇ ਲੱਗਦੇ ਸਨ ਹੁਣ ਓਨੇ ਬੁਰੇ ਨਾ ਲੱਗਦੇਸਗੋਂ ਚੰਗੇ ਲੱਗਦੇਉਸ ਦਾ ਸਾਥ ਮੈਨੂੰ ਕਈ ਤਰ੍ਹਾਂ ਦਾ ਲੁਤਫ਼ ਦਿੰਦਾਉਹ ਹਰ ਵੇਲੇ ਖ਼ੁਸ਼ ਰਹਿੰਦੀਉਸ ਦਾ ਚਿਹਰਾ ਠੀਕ ਹੋਇਆ ਤਾਂ ਉਹ ਬਹੁਤ ਖ਼ੂਬਸੂਰਤ ਨਿਕਲ ਆਈ ਸੀਲੱਗਦਾ ਨਹੀਂ ਸੀ ਕਿ ਉਹ ਦੋ ਬੱਚਿਆਂ ਦੀ ਮਾਂ ਹੋਵੇਗੀ

-----

ਫਲੈਟਾਂ ਵਿਚ ਰਹਿੰਦੇ ਗਵਾਂਢੀਆਂ ਦੀਆਂ ਗੱਲਾਂ ਮੇਰੇ ਨਾਲ ਕਰਨ ਲੱਗਦੀਜੇਈਮਰ ਰੋਡ ਉਪਰ ਰਹਿੰਦੇ ਲੋਕਾਂ ਦੀਆਂ ਨਵੀਆਂ-ਨਵੀਆਂ ਖ਼ਬਰਾਂ ਸੁਣਾਉਂਦੀਉਹ ਦੱਸਣ ਲੱਗਦੀ, ਬਾਹਟ ਨੰਬਰ ਵਿਚ ਜੁਆਇਸ ਰਹਿੰਦੀ ਐ, ਚਾਰ ਬੱਚੇ ਨੇ ਏਹਦੇ, ਚਾਰੇ ਕੌਂਸਲ ਲੈ ਗਈ, ਦਿਨ ਵਿਚ ਦਸ ਦਸ ਬੰਦੇ ਆਉਂਦੇ ਆ ਏਹਦੇ ਕੋਲ, ਕਈਆਂ ਨੇ ਇਹਦੀ ਸ਼ਿਕਾਇਤ ਕੀਤੀ ਹੋਈ ਐ, ਪਰ ਕੋਈ ਕੁਝ ਨਹੀਂ ਕਰ ਰਿਹਾ।

ਉਪਰਲੀ ਮੰਜ਼ਿਲ ਤੇ ਜਿਹੀ ਮੈਰੀ ਰਹਿੰਦੀ ਐ, ਏਹਨੂੰ ਸੌ ਤੱਕ ਗਿਣਨਾ ਨਹੀਂ ਔਦਾ।

ਛੱਬੀ ਨੰਬਰ ਵਾਲੀ ਬਾਰਬਰਾ ਦਾ ਪਹਿਲਾ ਮੁੰਡਾ ਆਇਰਸ਼ ਤੋਂ ਐ, ਦੂਜਾ ਕਿਸੇ ਕਾਲੇ ਤੋਂ, ਕੁੜੀ ਕਿਸੇ ਚੀਨੀ ਤੇ ਐ ਤੇ ਸਭ ਤੋਂ ਛੋਟਾ ਟਰਕਿਸ਼ ਬੰਦੇ ਤੋਂ, ਸਾਰੇ ਓਹਨੂੰ ਯੂ. ਐਨ. ਓ. ਕਹਿੰਦੇ ਆ।

ਆਖਰੀ ਘਰ ਵਿਚ.... ਮਾਰਗਰੇਟ ਰਹਿੰਦੀ ਐ, ਓਹਦੇ ਮੁੰਡੇ ਨੇ ਸੱਪ ਪਾਲ ਰੱਖਿਐਮੈਨੂੰ ਸੱਪਾਂ ਤੋਂ ਬਹੁਤ ਡਰ ਲੱਗਦੈ।

ਸਾਰੇ ਮੁਹੱਲੇ ਨਾਲ ਉਸ ਨੇ ਇਵੇਂ ਗੱਲਾਂ-ਗੱਲਾਂ ਵਿਚ ਹੀ ਵਾਕਫ਼ੀ ਕਰਾ ਦਿੱਤੀ ਸੀਉਹ ਸਵੇਰੇ ਹੀ ਕੋਈ ਚਲਾਵੀਂ ਜਿਹੀ ਅਖ਼ਬਾਰ ਲਿਆਉਂਦੀ ਤੇ ਖ਼ਬਰਾਂ ਦੀ ਚੀਰ ਫਾੜ ਕਰਨ ਲੱਗਦੀਟੈਲੀਵੀਜਨ ਦੇ ਸੀਰੀਅਲ ਦੇਖਦੀ ਤੇ ਉਨ੍ਹਾਂ ਦੇ ਪਾਤਰਾਂ ਨੂੰ ਅਸਲੀ ਜ਼ਿੰਦਗੀ ਨਾਲ ਜੋੜ-ਜੋੜ ਕੇ ਦੇਖਣ ਲੱਗਦੀ

-----

ਇਕ ਸ਼ਾਮ ਮੈਂ ਬੀਟਰਸ ਦੇ ਘਰ ਗਿਆਉਹ ਬਹੁਤ ਬੇਚੈਨ ਸੀਮੈਂ ਕਾਰਨ ਪੁੱਛਿਆ ਤਾਂ ਬੋਲੀ, ਅੱਜ ਪੀਟਰ ਸਕੂਲ ਨੇੜੇ ਮਿਲਿਆ ਸੀ, ਮੇਰੇ ਉਪਰ ਰੋਅਬ ਪਾ ਰਿਹਾ ਸੀ, ਕੱਲ੍ਹ ਸਵੇਰੇ ਤੂੰ ਜ਼ਰਾ ਮੇਰੇ ਨਾਲ ਚੱਲੀਂ।

ਅਗਲੀ ਸਵੇਰ ਬੀਟਰਸ ਮੈਨੂੰ ਲੈ ਕੇ ਐਜਵੇਅਰ ਰੋਡ ਵੱਲ ਨੂੰ ਚੱਲ ਪਈਛੋਟੀਆਂ ਸੜਕਾਂ ਉਪਰ ਕਾਰ ਘੁਮਾਉਣ ਲਈ ਕਹਿੰਦੀ ਬੋਲੀ, ਇਸ ਕੁ ਵੇਲੇ ਇਥੇ ਕੁ ਦੁੱਧ ਵੰਡਦਾ ਫਿਰਦਾ ਹੁੰਦੈ।

ਇੰਨੇ ਵਿਚ ਹੀ ਸਾਹਮਣਿਓਂ ਇਕ ਦੁੱਧ ਵਾਲੀ ਫਲੋਟ ਆਉਂਦੀ ਦਿੱਸੀਇਹ ਪੀਟਰ ਹੀ ਸੀਬੀਟਰਸ ਉਸ ਨੂੰ ਦੇਖਦਿਆਂ ਮੈਨੂੰ ਕਹਿਣ ਲੱਗੀ, ਇਹਦੇ ਕੋਲ ਜਾ ਕੇ ਜ਼ਰਾ ਰੋਕ।

ਮੈਂ ਫਲੋਟ ਬਰਾਬਰ ਆ ਕੇ ਕਾਰ ਰੋਕ ਲਈਬੀਟਰਸ ਗਾਲ੍ਹਾਂ ਕੱਢਦੀ ਫਲੋਟ ਵੱਲ ਭੱਜੀਪੀਟਰ ਫਲੋਟ ਨੂੰ ਛੱਡ ਕੇ ਦੌੜ ਪਿਆਬੀਟਰਸ ਮਗਰੇ ਮਗਰ ਭੱਜਦੀ ਜਾ ਰਹੀ ਸੀ, ਨਾਲੇ ਉੱਚੀ ਉੱਚੀ ਗਾਲ੍ਹਾਂ ਕੱਢੀ ਜਾਂਦੀਪੀਟਰ ਅੱਗਿਓਂ ਇੰਨਾ ਤੇਜ਼ ਦੌੜਿਆ ਕਿ ਉਸ ਨੇ ਪਿੱਛੇ ਮੁੜ ਕੇ ਵੀ ਨਾ ਦੇਖਿਆਬੀਟਰਸ ਇੰਨੇ ਗ਼ੁੱਸੇ ਵਿਚ ਸੀ ਕਿ ਮੈਂ ਉਸ ਨੂੰ ਫੜ ਕੇ ਵਾਪਸ ਲਿਆਂਦਾ ਤੇ ਪੀਟਰ ਉਸ ਦੀ ਜ਼ਿੰਦਗੀ ਵਿਚੋਂ ਸਦਾ ਲਈ ਨਿਕਲ ਗਿਆ

ਬੀਟਰਸ ਨਾਲ ਮੈਂ ਕਾਫ਼ੀ ਘੁਲ਼ ਮਿਲ਼ ਗਿਆ ਸਾਂਉਹ ਮੇਰੀ ਜ਼ਰੂਰਤ ਬਣ ਚੁੱਕੀ ਸੀਉਸ ਦੇ ਬੱਚੇ ਸਾਡੇ ਸੰਬੰਧਾਂ ਵਿਚ ਕਦੇ ਨਹੀਂ ਸਨ ਆਏਕਦੇ-ਕਦੇ ਮੈਂ ਦਿਨ ਨੂੰ ਵੀ ਉਸ ਦੇ ਘਰ ਚਲੇ ਜਾਂਦਾਕਈ ਵਾਰ ਉਹ ਘਰ ਨਾ ਹੁੰਦੀਹੁਣ ਉਸ ਦਾ ਛੋਟਾ ਮੁੰਡਾ ਵੀ ਸਵੇਰ ਤੋਂ ਹੀ ਨਰਸਰੀ ਜਾਣ ਲੱਗਿਆ ਸੀਮੈਂ ਸੋਚਦਾ ਕਿ ਵਿਹਲੀ ਹੋਣ ਕਰਕੇ ਇਧਰ ਓਧਰ ਨਿਕਲ ਜਾਂਦੀ ਹੋਵੇਗੀਮੈਂ ਪੁੱਛਦਾ ਤਾਂ ਕਹਿ ਦਿੰਦੀ ਕਿ ਸ਼ੀਲਾ ਦੇ ਘਰ ਗਈ ਸੀਉਸ ਦੀ ਸਹੇਲੀ ਸ਼ੀਲਾ ਨੂੰ ਮੈਂ ਮਿਲ ਚੁੱਕਾ ਸਾਂ

-----

ਇਕ ਦਿਨ ਬੀਟਰਸ ਉਦਾਸ ਸੀਮੈਂ ਕਾਰਨ ਪੁੱਛਿਆ ਤਾਂ ਉਸ ਨੇ ਕੁਝ ਨਾ ਦੱਸਿਆਫਿਰ ਉਹ ਹਰ ਰੋਜ਼ ਉਦਾਸ ਰਹਿਣ ਲੱਗੀਫਿਰ ਮੈਨੂੰ ਲੱਗਿਆ ਕਿ ਕੋਈ ਗੱਲ ਕਰਨੀ ਚਾਹੁੰਦੀ ਸੀਮੈਂ ਪੁੱਛਿਆ ਤਾਂ ਟਾਲ ਗਈਫਿਰ ਇਕ ਦਿਨ ਵਾਈਨ ਦੀ ਬੋਤਲ ਪੀ ਕੇ ਬੋਲੀ, ਇੰਦਰ, ਮੈਂ ਇਕ ਗੱਲ ਕਹਿਣੀ ਐ।

ਕਹਿ।

ਤੇਰੇ ਤੋਂ ਪਹਿਲਾਂ ਮੇਰੀ ਜ਼ਿੰਦਗੀ ਵਿਚ ਕੋਈ ਹੋਰ ਹੈ ਸੀ।

ਕੌਣ? ਪੀਟਰ?

ਨਹੀਂ ਕੋਈ ਹੋਰ ਸੀ।

ਫੇਰ?

ਉਹ ਪੀਟਰ ਤੋਂ ਡਰਦਾ ਸੀ, ਹੁਣ ਪੀਟਰ ਜਾ ਚੁੱਕੈ ਤੇ ਉਹ ਆਪਣਾ ਹੱਕ ਜਤਾ ਰਿਹੈ।

ਫਿਰ ਤੂੰ ਕੀ ਕਹਿਣਾ ਚਾਹੁੰਦੀ ਐਂ?

ਮੇਰੇ ਤੋਂ ਉਸ ਨੂੰ ਨਾਂਹ ਨਹੀਂ ਕਹਿ ਹੋ ਰਹੀ, ਉਸ ਦੇ ਹ¤ਕ ਤੋਂ ਮੁਕਰਿਆ ਨਹੀਂ ਜਾ ਰਿਹਾ ਇੰਦਰ, ਸੱਚ ਮੈਂ ਬਹੁਤ ਪਰੇਸ਼ਾਨ ਆਂ।

ਕੌਣ ਹੈ ਉਹ?

ਟੌਮੀ।

ਕੌਣ ਟੌਮੀ?

ਸ਼ੀਲਾ ਦਾ ਪਤੀ, ਜਿਹੜਾ ਕਦੇ ਕਦੇ ਸਕੂਲ ਮੂਹਰੇ ਮਿਲਦੈ।

ਜਿਹੜਾ ਥਥਲਾ ਕੇ ਬੋਲਦੈ?

ਹਾਂ ਉਹੀ।

ਫਿਰ ਬੀਟਰਸ, ਤੂੰ ਕੀ ਚਾਹੁੰਦੀ ਐਂ?

ਇੰਦਰ, ਮੈਨੂੰ ਪਤਾ ਨਹੀਂ।

ਤੇਰਾ ਰਾਹ ਸਾਫ਼ ਕਰ ਦੇਵਾਂ? ਮੈਂ ਤੁਹਾਡੇ ਵਿਚਕਾਰੋਂ ਹਟ ਜਾਵਾਂ?

ਹਾਂ ਪਲੀਜ਼!

ਉਸ ਨੇ ਬੱਚੇ ਵਾਂਗ ਸਿਰ ਮਾਰਿਆ

ਮੈਂ ਗ਼ੁੱਸੇ ਵਿਚ ਉਠਿਆ ਤੇ ਮੁੱਕਾ ਕੰਧ ਵਿਚ ਮਾਰਿਆ ਤੇ ਕਿਹਾ, ਇੰਦਰ ਸਿਆਂ, ਤੂੰ ਉਲੂ ਦਾ ਪੱਠਾ....!

-----

ਸਕੂਲ ਵਿਚ ਮੈਂ ਦੋ ਕੁ ਸਾਲ ਹੀ ਲਾਏਪੜ੍ਹਨ ਵਿਚ ਮੇਰੀ ਖ਼ਾਸ ਦਿਲਚਸਪੀ ਵੀ ਨਹੀਂ ਸੀਇਨ੍ਹਾਂ ਦੋ ਢਾਈ ਸਾਲਾਂ ਵਿਚ ਮੈਂ ਅੰਗਰੇਜ਼ੀ ਪੜ੍ਹਨ ਤੇ ਬੋਲਣ ਜੋਗੀ ਹੋ ਗਈਸਕੂਲ ਵਿਚ ਬਹੁਤੇ ਬੱਚੇ ਗੁਜਰਾਤੀ ਸਨ ਇਸ ਕਰਕੇ ਬਹੁਤਾ ਦਿਲ ਵੀ ਨਹੀਂ ਸੀ ਲੱਗਦਾਪੰਜਾਬੀ ਜੁਆਕ ਤਾਂ ਅਸੀਂ ਤਿੰਨ ਕੁ ਹੀ ਸੀਗੁਜਰਾਤੀਆਂ ਦੇ ਦਿਨ ਤਿਉਹਾਰ ਸਕੂਲ ਵਿਚ ਮਨਾਏ ਜਾਂਦੇਇਕ ਗੁਜਰਾਤੀ ਮੁੰਡਾ ਬੰਗੀ ਮੇਰੇ ਨਾਲ ਬਹੁਤ ਗੱਲਾਂ ਕਰਦਾ ਰਹਿੰਦਾਮੇਰੇ ਕੋਲ ਆ ਕੇ ਬੈਠਦਾਉਸ ਨੇ ਮੈਨੂੰ ਹਾਈ ਰੋਡ ਉਪਰ ਹੀ ਬੁਲਾ ਲਿਆ ਤਾਂ ਮੈਨੂੰ ਕੁਝ ਸੋਝੀ ਆਈ ਕਿ ਜੇ ਡੈਡੀ ਨੂੰ ਪਤਾ ਚਲੇ ਤਾਂ ਕੀ ਹੋਵੇਫਿਰ ਮੈਂ ਬੰਗੀ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ

-----

ਸਕੂਲ ਛੱਡਦਿਆਂ ਹੀ ਮੈਨੂੰ ਹਾਈ ਰੋਡ ਉਪਰ ਇਕ ਸਟੋਰ ਵਿਚ ਕੰਮ ਮਿਲ ਗਿਆਸਟੋਰ ਦੇ ਮਾਲਕ ਨਾਲ ਡੈਡੀ ਨੇ ਪਹਿਲਾਂ ਹੀ ਗੱਲ ਕਰੀ ਹੋਈ ਸੀਹਾਈ ਰੋਡ ਸਾਡੇ ਘਰ ਤੋਂ ਦੂਰ ਨਹੀਂ ਸੀਮੈਂ ਤੁਰ ਕੇ ਹੀ ਕੰਮ ਤੇ ਚਲੇ ਜਾਂਦੀਕੰਮ ਉਪਰ ਮੇਰਾ ਦਿਲ ਲੱਗ ਗਿਆਸਟੋਰ ਵਾਲੇ ਮੇਰੇ ਕੰਮ ਤੋਂ ਖ਼ੁਸ਼ ਸਨਮੈਂ ਹੋਰਨਾਂ ਕੁੜੀਆਂ ਵਾਂਗ ਗੱਲਾਂ ਵਿਚ ਵਕਤ ਖ਼ਰਾਬ ਨਹੀਂ ਸੀ ਕਰਦੀਜਿਹੜਾ ਕੰਮ ਮੈਨੂੰ ਸੌਂਪਿਆ ਜਾਂਦਾ ਮੈਂ ਧਿਆਨ ਨਾਲ ਕਰ ਦਿੰਦੀਉਨ੍ਹਾਂ ਜਲਦੀ ਹੀ ਮੈਨੂੰ ਟਿੱਲ ਉਪਰ ਲਗਾ ਦਿੱਤਾ, ਜਿਥੋਂ ਮੈਂ ਗਾਹਕ ਭੁਗਤਾਉਂਦੀਮੇਰਾ ਕੰਮ ਵੇਖ ਕੇ ਉਹ ਮੈਨੂੰ ਓਵਰਟਾਈਮ ਤੇ ਵੀ ਸੱਦ ਲੈਂਦੇ

ਮੰਮੀ ਵੀ ਕੰਮ ਤੇ ਜਾਂਦੀ ਤੇ ਡੈਡੀ ਵੀਨੀਤਾ ਮੇਰੇ ਤੋਂ ਪੰਜ ਸਾਲ ਛੋਟੀ ਸੀਬਿੰਨੀ ਤਾਂ ਉਸ ਤੋਂ ਵੀ ਛੋਟਾ ਸੀਜਦ ਅਸੀਂ ਇੰਗਲੈਂਡ ਆਏ ਸੀ ਤਾਂ ਉਹ ਹਾਲੇ ਬੋਲਣ ਵੀ ਨਹੀਂ ਸੀ ਲੱਗਿਆਉਹ ਦੋਵੇਂ ਸਕੂਲ ਜਾਂਦੇ ਸਨਸਕੂਲ ਨਜ਼ਦੀਕ ਹੋਣ ਕਰਕੇ ਆਪ ਹੀ ਚਲੇ ਜਾਂਦੇ

-----

ਡੈਡੀ ਗੁਰਦਵਾਰੇ ਦੇ ਪ੍ਰੇਮੀ ਸਨਸਾਡਾ ਐਤਵਾਰ ਗੁਰਦਵਾਰੇ ਬੀਤਦਾਜੇ ਕਦੀ ਐਤਵਾਰ ਨੂੰ ਡੈਡੀ ਦਾ ਓਵਰਟਾਈਮ ਲੱਗਣਾ ਹੁੰਦਾ ਤਾਂ ਅਸੀਂ ਸ਼ਾਮ ਦਾ ਲੰਗਰ ਖਾਣ ਗੁਰਦੁਆਰੇ ਜਾਂਦੇ ਪਰ ਜਾਂਦੇ ਜ਼ਰੂਰਡੈਡੀ ਹਰ ਰੋਜ਼ ਪਾਠ ਕਰਦੇਉਨ੍ਹਾਂ ਮੈਨੂੰ ਗੁਟਕਾ ਲਿਆ ਦਿੱਤਾ, ਪਰ ਮੈਨੂੰ ਪਾਠ ਚੰਗਾ ਨਾ ਲੱਗਦਾਕਦੇ-ਕਦੇ ਮੰਮੀ ਵੀ ਪਾਠ ਕਰਿਆ ਕਰਦੀਉਹ ਡੈਡੀ ਵਾਂਗ ਨਿੱਤ ਨੇਮਣ ਨਹੀਂ ਸੀਕਦੇ ਮੰਮੀ ਮੈਨੂੰ ਵੀ ਪਾਠ ਦੇ ਅਰਥ ਕਰਕੇ ਦੱਸਣ ਲੱਗਦੀਕੋਈ ਸਾਖੀ ਸੁਣਾਉਣ ਲੱਗਦੀਡੈਡੀ ਨੇ ਪਾਠ ਦੀਆਂ ਕੈਸਟਾਂ ਲਿਆ ਕੇ ਰੱਖੀਆਂ ਸਨਕਈ ਵਾਰ ਸਵੇਰੇ ਸ਼ਾਮ ਉਹ ਕੈਸਟਾਂ ਲੱਗਾ ਦਿੰਦੇਘਰ ਵਿਚ ਪਾਠ ਦੀ ਆਵਾਜ਼ ਮੈਨੂੰ ਚੰਗੀ ਲੱਗਦੀ ਪਰ ਮੇਰੇ ਤੋਂ ਗੁਟਕਾ ਪੜ੍ਹਿਆ ਨਾ ਜਾਂਦਾ

-----

ਸਾਡੇ ਆਉਣ ਤੋਂ ਪਹਿਲਾਂ ਹੀ ਡੈਡੀ ਨੇ ਇਕ ਕਾਰ ਖ਼ਰੀਦ ਰੱਖੀ ਸੀ ਪਰ ਉਸ ਨੂੰ ਚਲਾਉਂਦੇ ਬਹੁਤ ਘੱਟ ਸਨ ਜਦ ਕਦੇ ਗੁਰਦਵਾਰੇ ਜਾਂ ਕਿਸੇ ਦੇ ਘਰ ਜਾਣਾ ਹੁੰਦਾਨਹੀਂ ਤਾਂ ਕਾਰ ਘਰ ਦੇ ਬਾਹਰ ਹੀ ਖੜ੍ਹੀ ਰਹਿੰਦੀਕਾਰ ਚਲਾਉਣ ਨੂੰ ਮੇਰਾ ਦਿਲ ਬਹੁਤ ਕਰਦਾਮੇਰੇ ਨਾਲ ਕੰਮ ਕਰਦੀਆਂ ਕੁੜੀਆਂ ਕੋਲ ਕਾਰਾਂ ਸਨਡੈਡੀ ਨੂੰ ਆਖ ਕੇ ਮੈਂ ਵੀ ਕਾਰ ਦੇ ਲੈਸਨ ਲੈਣੇ ਸ਼ੁਰੂ ਕਰ ਦਿੱਤੇਕਈ ਵਾਰ ਟੈਸਟ ਵੀ ਦਿੱਤਾ ਪਰ ਪਾਸ ਨਾ ਹੋ ਸਕੀਵੈਸੇ ਡੈਡੀ ਆਖਦੇ ਸਨ ਕਿ ਮੈਂ ਕਾਰ ਵਧੀਆ ਚਲਾ ਲੈਂਦੀ ਸੀ

-----

ਇਕ ਦਿਨ ਮੈਂ ਕੰਮ ਤੋਂ ਮੁੜੀ ਤਾਂ ਘਰ ਵਿਚ ਡੈਡੀ ਦਾ ਕੋਈ ਦੋਸਤ ਆਇਆ ਬੈਠਾ ਸੀਮੈਂ ਉਨ੍ਹਾਂ ਨੂੰ ਹੈਲੋਆਖ ਕੇ ਰਸੋਈ ਵਿਚ ਚਲੇ ਗਈਮੰਮੀ ਮਗਰੇ ਆ ਗਈ ਤੇ ਆਖਣ ਲੱਗੀ, ਤੇਰੇ ਲਈ ਮੁੰਡੇ ਦੀ ਦੱਸ ਪਾਉਂਦੇ ਨੇ।

ਰਹਿਣ ਦੇ ਤੂੰ ਮੰਮੀ, ਮੈਂ ਨਈਂ ਕਰਨਾ ਵਿਆਹ।

ਕਿਉਂ ਨਈਂ ਕਰਨਾ?

ਮੈਂ, ਮੈਂ ਹਾਲੇ ਤਿਆਰ ਨਈਂ।

ਧੀਏ ਵਿਆਹ ਤਾਂ ਕਰੌਣਾ ਈ ਏਂ, ਸਾਲ ਅਗੋਂ ਸਾਲ ਪਿੱਛੋਂ, ਤੇਰੇ ਡੈਡੀ ਚਾਹੁੰਦੇ ਨੇ ਕਿ ਤੇਰਾ ਵਿਆਹ ਜਲਦੀ ਹੋ ਜੇ।

ਬਾਅਦ ਵਿਚ ਮੰਮੀ ਨੇ ਦੱਸਿਆ ਕਿ ਡੈਡੀ ਨੇ ਨਾਂਹ ਕਰ ਦਿੱਤੀ ਕਿਉਂਕਿ ਰਿਸ਼ਤਾ ਉਨ੍ਹਾਂ ਨੂੰ ਪਸੰਦ ਨਹੀਂ ਸੀਮੁੰਡਾ ਕੱਦ ਦਾ ਮਧਰਾ ਸੀ

----

ਇਕ ਦਿਨ ਮੰਮੀ ਮੈਨੂੰ ਪੁੱਛਣ ਲੱਗੀ, ਕੰਵਲ, ਜ਼ਰਾ ਸੋਚ ਕੇ ਦੱਸ ਕਿ ਕਿਹੋ ਜਿਹਾ ਮੁੰਡਾ ਚਾਹੀਦਾ ਏ ਤੈਨੂੰ?

ਮੈਂ ਸੋਚੇ ਬਿਨਾਂ ਹੀ ਬੋਲੀ, ਪੱਗ ਨਾ ਬੰਨ੍ਹਦਾ ਹੋਵੇ।

ਮੰਮੀ ਨੇ ਦੋਹਾਂ ਹੱਥਾਂ ਨਾਲ ਧੱਫ਼ਾ ਜਿਹਾ, ਮੈਨੂੰ ਮਾਰਿਆ, ਕਦੇ-ਕਦੇ ਉਹ ਇਵੇਂ ਹੀ ਕਰਿਆ ਕਰਦੀ ਤੇ ਆਖਿਆ, ਤੇਰਾ ਬਾਪੂ ਪੱਗ ਬੰਨ੍ਹਦਾ!

ਇਹ ਤਾਂ ਡੈਡੀ ਨੇ, ਡੈਡੀ ਤਾਂ ਤੈਨੂੰ ਪੱਗ ਨਾਲ ਈ ਮਿਲੇ ਸੀ, ਮੇਰੇ ਕੋਲ ਤਾਂ ਚੁਆਇਸ ਹੈਗੀ ਏ ਹਾਲੇ।

ਇਹ ਤਾਂ ਠੀਕ ਏ, ਤੇਰੇ ਡੈਡੀ ਆਖਦੇ ਨੇ ਕਿ ਕੰਵਲ ਦੀ ਮਰਜ਼ੀ ਬਿਨਾਂ ਵਿਆਹ ਨਹੀਂ ਕਰਨਾ।

*****

ਚਲਦਾ

No comments: