Monday, August 16, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 16

ਕਾਂਡ 16

ਸਵੇਰੇ ਜਾਗ ਆਈ ਤਾਂ ਸਿਰ ਵਿਚ ਦਰਦ ਦੀ ਇਕ ਤਾਰ ਫਿਰੀ ਜਾ ਰਹੀ ਸੀਨੌਂ ਵਜ ਚੁੱਕੇ ਸਨਪਰਦਿਆਂ ਵਿਚਦੀ ਰੌਸ਼ਨੀ ਅੰਦਰ ਝਾਕ ਰਹੀ ਸੀਮੈਂ ਸੈਟੀ ਉਪਰ ਹੀ ਪਿਆ ਸਾਂਮੇਜ਼ ਤੇ ਪਏ ਰਾਤ ਦੇ ਜੂਠੇ ਭਾਂਡੇ, ਥੱਲੇ ਲੱਗੀ ਵਿਸਕੀ ਦੀ ਬੋਤਲ ਰਾਤ ਦੀ ਕਹਾਣੀ ਕਹਿ ਰਹੇ ਸਨਮੈਂ ਸੋਚਿਆ ਕਿ ਬਹੁਤੀ ਪੀਤੀ ਗਈ ਹੋਵੇਗੀ ਤਾਂ ਹੀ ਤਾਂ ਇੰਨੀ ਲੇਟ ਜਾਗ ਆਈਮੇਰੀ ਨੀਂਦ ਦਾ ਸ਼ਰਾਬ ਨਾਲ ਡੂੰਘਾ ਸੰਬੰਧ ਹੋਇਆ ਕਰਦਾ ਸੀਪਾਈਆ ਸ਼ਰਾਬ ਪੀਤੀ ਹੁੰਦੀ ਤਾਂ ਦੋ ਵਜੇ ਤਕ ਹੀ ਗੂੜ੍ਹੀ ਨੀਂਦ ਆਉਂਦੀ ਤੇ ਫਿਰ ਜਾਗ ਆ ਜਾਂਦੀਅਧੀਆ ਪੀਂਦਾ ਤਾਂ ਚਾਰ ਵਜੇ ਤਕ ਨੀਂਦ ਆਉਂਦੀਰਾਤੀਂ ਜ਼ਰੂਰ ਬੋਤਲ ਨੂੰ ਪਹੁੰਚ ਗਿਆ ਹੋਵਾਂਗਾ ਜਿਹੜੇ ਨੌਂ ਵੱਜ ਗਏਮੇਰੇ ਸਿਰ ਦਾ ਦਰਦ ਵਧ ਰਿਹਾ ਸੀਹਿੱਲਿਆ ਨਹੀਂ ਸੀ ਜਾ ਰਿਹਾਹਿੰਮਤ ਕਰਕੇ ਬੋਤਲ ਵਿਚ ਬਚਦਾ ਰਾਤ ਦਾ ਹਾੜ੍ਹਾ ਗਲਾਸ ਵਿਚ ਪਾਇਆ ਤੇ ਬਿਨਾਂ ਪਾਣੀ, ਨੀਟ ਹੀ ਪੀ ਲਿਆਪਲਾਂ ਵਿਚ ਸਿਰ ਦਾ ਦਰਦ ਮੱਠਾ ਪੈਣ ਲੱਗਿਆ

-----

ਮੈਂ ਉਠ ਕੇ ਬਾਥਰੂਮ ਗਿਆਸ਼ੀਸ਼ਾ ਦੇਖਿਆਮੇਰਾ ਚਿਹਰਾ ਢਿਲਕਿਆ ਪਿਆ ਸੀ, ਜਿਵੇਂ ਮੈਂ ਨਹੀਂ, ਮੇਰਾ ਦਸ ਸਾਲ ਵੱਡਾ ਭਰਾ ਹੋਵੇਅੱਖਾਂ ਥੱਲੇ ਥੈਲੀਆਂ ਜਿਹੀਆਂ ਵੱਡੀਆਂ-ਵੱਡੀਆਂ ਦਿੱਸ ਰਹੀਆਂ ਸਨਵਾਲ਼ ਕਟਵਾਉਣ ਵਾਲੇ ਹੋ ਗਏ ਸਨਦਾਹੜੀ ਵੀ ਵਧ ਗਈ ਸੀਜੇ ਹੁਣ ਵਾਂਗ ਦਾਹੜੀ ਰੱਖੀ ਵੀ ਹੁੰਦੀ ਤਾਂ ਕੰਘੀ ਰੱਖ ਕੇ ਕੈਂਚੀ ਫੇਰਦਾ ਰਹਿੰਦਾ ਪਰ ਹੁਣ ਕਿੰਨੇ ਦਿਨ ਹੀ ਲੰਘ ਗਏ ਸਨਮੈਂ ਮੂੰਹ ਉਪਰ ਪਾਣੀ ਦੇ ਛਿੱਟੇ ਮਾਰੇਕੁਝ ਹੋਸ਼ ਆਈਚਿਹਰਾ ਕੱਸ ਹੋਣ ਲੱਗਿਆਬਰੱਸ਼ ਕੀਤਾ ਤਾਂ ਕੁਝ ਕੁ ਹੋਰ ਤਾਜ਼ਗੀ ਮਹਿਸੂਸ ਹੋਈਮੈਂ ਕੁਝ ਦੇਰ ਤਕ ਖੜ੍ਹਾ ਸ਼ੀਸ਼ਾ ਦੇਖਦਾ ਰਿਹਾ ਤੇ ਫਿਰ ਕਿਹਾ, ‘‘ਇੰਦਰ ਸਿਆਂ, ਕੁਝ ਅਕਲ ਕਰ, ਕੀ ਪ੍ਰੌਬਲਮ ਆ ਤੇਰੀ, ਘਰ ਆ, ਕਿਰਨ ਆ, ਸੋਨਮ ਆ, ਬਿਜਨਸ ਆ, ਹੋਰ ਤੈਂ ਘੈਂਟਾ ਲੈਣਾ!’’

-----

ਫਰੰਟ ਰੂਮ ਵਿਚ ਆਇਆ, ਰਾਤ ਦੇ ਪਏ ਭਾਂਡੇ ਮੈਨੂੰ ਖਾਣ ਨੂੰ ਪਏਰਸੋਈ ਵਿਚ ਗਿਆ, ਦੇਖਿਆ ਕਿ ਜਿਵੇਂ ਰਾਤੀਂ ਕਿਰਨ ਰੋਟੀ ਬਣਾਉਂਦੀ ਸਭ ਵਿਚਕਾਰ ਹੀ ਛੱਡ ਗਈ ਸੀਜ਼ਰੂਰ ਰਾਤ ਝਗੜਾ ਹੋਇਆ ਹੋਵੇਗਾਝਗੜਾ ਤਾਂ ਹੁੰਦਾ ਹੀ ਰਹਿੰਦਾ ਪਰ ਰਾਤ ਵਾਲੇ ਝਗੜੇ ਦਾ ਮੈਨੂੰ ਚੇਤਾ ਨਹੀਂ ਸੀ ਆ ਰਿਹਾਮੈਂ ਮਿੰਟ ਕੁ ਸੋਚਦਾ ਰਿਹਾ ਕਿ ਕੀ ਹੋਇਆ ਹੋਵੇਗਾ ਪਰ ਕੋਈ ਲੜ ਸਿਰਾ ਹੱਥ ਨਾ ਲੱਗਿਆਮੈਂ ਅਲਮਾਰੀ ਵਿਚੋਂ ਬੋਤਲ ਚੁੱਕ ਕੇ ਇਕ ਪੈੱਗ ਹੋਰ ਪੀਤਾ ਤੇ ਬੈਠ ਕੇ ਯਾਦ ਕਰਨ ਲੱਗਿਆ ਕਿ ਕੀ ਹੋਇਆ ਸੀ

-----

ਕੱਲ੍ਹ ਸ਼ਾਮ ਅਸੀਂ ਦਫ਼ਤਰ ਵਿਚ ਬੈਠੇ ਸਾਂਨਵਾਂ ਰੈੱਪ ਵਿਨੋਦ ਕਿਸੇ ਵੱਡੀ ਫਰਮ ਦਾ ਕੰਟਰੈਕਟ ਲੈ ਕੇ ਆਇਆ ਸੀ ਕਿ ਉਹ ਸਾਡੀ ਟੈਕਸੀ ਤੇ ਸਾਡੀ ਵੈਨ ਵਰਤਣਗੇਇਸੇ ਖ਼ੁਸ਼ੀ ਵਿਚ ਮੈਂ ਆਪਣੇ ਉਪਰਲੇ ਦਫ਼ਤਰ ਵਿਚ ਗਿਆ ਤੇ ਬੋਤਲ ਖੋਹਲ ਹੋ ਗਈਫਿਰ ਵਿਨੋਦ ਨਾਲ ਮੈਂ ਪੱਬ ਵਿਚ ਚਲੇ ਗਿਆਦਫ਼ਤਰ ਵਿਚ ਮੈਂ ਕਦੇ ਪੀਂਦਾ ਨਹੀਂ ਸੀਸਟਾਫ਼ ਨਾਲ ਮੈਂ ਕਿਸੇ ਕਿਸਮ ਦੀ ਦੋਸਤੀ ਪਾਈ ਹੀ ਨਹੀਂ ਸੀਇਹ ਤਾਂ ਵਿਨੋਦ ਨੇ ਜ਼ੋਰ ਪਾਇਆ ਕਿ ਨਵੇਂ ਕੰਟਰੈਕਟ ਦੀ ਖ਼ੁਸ਼ੀ ਮਨਾਈ ਜਾਵੇਉਹ ਪੱਬ ਜਾਣਾ ਚਾਹੁੰਦਾ ਸੀ ਪਰ ਮੈਂ ਦਫ਼ਤਰ ਵਿਚੋਂ ਹੀ ਸ਼ੁਰੂ ਕਰ ਲਈਮੈਨੇਜਰ ਲੈਰੀ ਵੀ ਸਾਡੇ ਨਾਲ ਸੀਉਥੇ ਹੀ ਦੋ ਗਲਾਸ ਲੋੜ ਤੋਂ ਵਾਧੂ ਪੀਤੇ ਗਏ ਤੇ ਮੈਂ ਟੁੰਨ ਹੋਇਆ ਘਰ ਮੁੜ ਆਇਆਘਰ ਆਇਆ ਤਾਂ ਕਿਰਨ ਸੋਨਮ ਨੂੰ ਨਹਿਲਾ ਰਹੀ ਸੀਮੈਨੂੰ ਸ਼ਰਾਬੀ ਦੇਖ ਕੇ ਕੁਝ ਨਾ ਬੋਲੀਸੋਨਮ ਮੈਨੂੰ ਫੜਾ ਕੇ ਉਹ ਕੰਮ ਨੂੰ ਜਾ ਲੱਗੀਉਹ ਰਸੋਈ ਵਿਚ ਕੁਝ ਕਰ ਰਹੀ ਸੀਮੈਨੂੰ ਭੁੱਖ ਲੱਗੀ ਸੀਵੈਸੇ ਸਾਡਾ ਰੋਟੀ ਖਾਣ ਦਾ ਸਮਾਂ ਦਸ ਵਜੇ ਦਾ ਸੀਅਜੇ ਸੱਤ ਵਜੇ ਸਨਉਹ ਮੈਨੂੰ ਕੁਝ ਖਾਣ ਨੂੰ ਦੇਣ ਥਾਵੇਂ ਸੋਨਮ ਲਈ ਦੁੱਧ ਬਣਾ ਲਿਆਈ ਤੇ ਮੈਨੂੰ ਕੁਝ ਨਾ ਪੁੱਛਿਆਮੈਨੂੰ ਗੁੱਸਾ ਚੜ੍ਹਨ ਲੱਗਿਆਮੈਂ ਹੋਰ ਪੀ ਲਈ ਤੇ ਬੱਸ

ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਿਆ ਕਿ ਕਿਰਨ ਵਿਚਾਰੀ ਗਊ ਤੇ ਮੈਂ ਨਿਰਾ ਕਸਾਈਮੈਂ ਕਿਰਨ ਦਾ ਗੁਨਾਹਗਾਰ ਸਾਂਬਿਨਾਂ ਕਿਸੇ ਵੱਡੇ ਕਾਰਨ ਮੈਂ ਝਗੜਾ ਕੀਤਾਮੈਨੂੰ ਪਛਤਾਵਾ ਹੋ ਰਿਹਾ ਸੀਮੈਨੂੰ ਪਤਾ ਸੀ ਕਿ ਸ਼ਰਾਬੀ ਬੰਦਾ ਬਾਅਦ ਵਿਚ ਪਛਤਾਵਾ- ਹਿੱਤ ਹੋ ਜਾਇਆ ਕਰਦਾ ਹੈ ਪਰ ਇਹ ਸੱਚਾ ਪਛਤਾਵਾ ਸੀਦੂਜੇ ਪੈ¤ਗ ਨੇ ਮੇਰਾ ਸਿਰ ਠੀਕ ਕਰ ਦਿੱਤਾ ਪਰ ਰਾਤ ਦੀ ਜਿਸਮ ਅੰਦਰ ਪਈ ਸ਼ਰਾਬ ਨੂੰ ਵੀ ਜਾਗ ਲਾ ਦਿੱਤਾ

ਮੈਂ ਮੂੰਹ ਵਿਚ ਇਲਾਇਚੀ ਪਾਈ ਤੇ ਸੋਨਮ ਨੂੰ ਆਵਾਜ਼ਾਂ ਮਾਰਨ ਲੱਗਿਆਮੈਨੂੰ ਪਤਾ ਸੀ ਕਿ ਕਿਰਨ ਤਾਂ ਅੱਜ ਬੋਲੇਗੀ ਨਹੀਂਮੈਂ ਸੋਨਮ ਨੂੰ ਹਾਕਾਂ ਮਾਰਦਾ ਉਪਰ ਬੈ¤ਡਰੂਮ ਵਿਚ ਚਲੇ ਗਿਆਕਿਰਨ ਇਕ ਪਾਸੇ ਨੂੰ ਮੂੰਹ ਕਰੀ ਪਈ ਸੀਮੈਂ ਉਸ ਦੇ ਨਾਲ ਜਾ ਪਿਆ ਤੇ ਸੁੱਤੀ ਪਈ ਸੋਨਮ ਨੂੰ ਢਿੱਡ ਤੇ ਪਾ ਲਿਆਕਿਰਨ ਰਜਾਈ ਨਾਲ ਨੱਕ ਘੁੱਟਣ ਲੱਗੀਮੈਂ ਕਹਿਣ ਲੱਗਿਆ, ਲੁੱਕ ਸੋਨਮ ਬੇਟੇ, ਧਿਆਨ ਨਾਲ ਸੁਣ, ਤੇਰਾ ਪਾਪਾ ਭਾਦੋਂ ਦਾ ਜਿਉਂ ਜੰਮਿਆ ਹੋਇਆ, ਭਾਦੋਂ ਦੇ ਜੰਮੇ ਨੂੰ ਕੋਈ ਕੰਮ ਕਰ ਕੇ ਬਾਅਦ ਵਿਚ ਅਕਲ ਆਉਂਦੀ ਐ, ਕਿ ਇਹ ਕੰਮ ਠੀਕ ਕੀਤੈ ਕਿ ਗ਼ਲਤ, ਹੁਣ ਤੂੰ ਪੁੱਛੇਂਗੀ ਕਿ ਭਾਦੋਂ ਕੀ ਹੁੰਦੈ, ਜੇ ਤੈਨੂੰ ਪਤਾ ਵੀ ਹੁੰਦਾ ਤਾਂ ਕੀ ਫਾਇਦਾ ਹੋਣਾ ਸੀ, ਤੂੰ ਤੇ ਸੁੱਤੀ ਪਈ ਐਂ, ਜਿਹੜੇ ਗੁਆਂਢੀ ਜਾਗਦੇ ਪਏ ਆ, ਜਦੋਂ ਉਨ੍ਹਾਂ ਨੂੰ ਮੇਰੇ ਭਾਦੋਂ ਦੇ ਜੰਮੇ ਦਾ ਕੁਝ ਨਹੀਂ ਤਾਂ ਕਿਸੇ ਹੋਰ ਨੂੰ ਵੀ ਕੀ ਹੋਵੇ।

-----

ਮੈਂ ਜ਼ਰਾ ਕੁ ਚੁੱਪ ਕਰ ਗਿਆਕਿਰਨ ਜ਼ਰਾ ਕੁ ਹਿੱਲੀ! ਮੈਂ ਫਿਰ ਕਿਹਾ, ਸੋਨਮ ਬੇਟੇ, ਲੋਕ ਤੇਰੇ ਪਾਪਾ ਨਾਲ ਬਹੁਤ ਲੜਦੇ ਆ, ਬਾਹਰ ਤਾਂ ਮੈਂ ਲੜ ਲਊਂ ਪਰ ਘਰ ਤੇਰੀ ਮਾਂ ਦਾ ਮੁਕਾਬਲਾ ਕਿੱਦਾਂ ਕਰੂੰ! ਤੇਰੇ ਪਾਪਾ ਸ਼ਰੀਫ਼ ਤੇ ਤੇਰੀ ਮਾਂ ਪੂਰੀ ਬਘਿਆੜੀ!

ਕਿਧਰੋਂ ਦੇ ਸ਼ਰੀਫ ਓ ਤੁਸੀਂ! ਤੁਸੀਂ ਬਘਿਆੜ ਓ ਬਘਿਆੜ, ਤੁਸੀਂ ਮੈਨੂੰ ਖਾਈ ਜਾਂਦੇ ਓ!

ਸੋਨਮ, ਆਪਣੀ ਮਾਂ ਨੂੰ ਦੱਸ ਦੇ ਕਿ ਪਾਪਾ ਵੈਜੀਟੇਰੀਅਨ ਹਨਤੇਰੀ ਮਾਂ ਦਾ ਸੜਿਆ ਮੀਟ ਕਿੱਦਾਂ ਖਾ ਸਕਦੇਂਆਪਣੀ ਮਾਂ ਨੂੰ ਕਹਿ ਦੇ ਮੇਰੇ ਨਾਲ ਲੜੇ ਨਾ।

‘‘ਮੈਂ ਲੜਦੀ ਆਂ, ਮੈਂ ਲੜਦੀ ਆਂ, ਤੁਸੀਂ ਲੜਦੇ ਓ, ਮੇਰਾ ਅੱਗਾ-ਪਿੱਛਾ ਨੌਲਦੇ ਓ, ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਮੇਰੇ ਨਾਲ ਵਿਆਹ ਕਿਉਂ ਕਰਾਇਆ? ਮੈਨੂੰ ਵਾਪਸ ਮੋੜ ਦਿਓ, ਮੈਨੂੰ ਨਹੀਂ ਚਾਹੀਦੀ ਏਦਾਂ ਦੀ ਇੰਗਲੈਂਡ, ਮੈਥੋਂ ਧੜੀ-ਧੜੀ ਦੀਆਂ ਗਾਲ਼੍ਹਾਂ ਨਹੀਂ ਖਾ ਹੁੰਦੀਆਂ, ਮੈਨੂੰ ਵਾਪਸ ਭੇਜ ਦਿਓ’’ ਗੱਲ ਕਰਦੀ ਉਹ ਉੱਠ ਕੇ ਬੈਠ ਗਈਉਹ ਰੋਈ ਵੀ ਜਾਂਦੀ ਤੇ ਲੜੀ ਵੀ ਜਾਂਦੀਸੁੱਤੀ ਪਈ ਸੋਨਮ ਪਾਸੇ ਜਿਹੇ ਮਾਰਨ ਲੱਗੀਮੈਂ ਥਾਪੜ ਕੇ ਉਸ ਨੂੰ ਮੁੜ ਸੁਲਾ ਦਿੱਤਾ ਤੇ ਕਿਹਾ, ‘‘ਸੋਨਮ ਬੇਟੇ, ਮਾਂ ਨੂੰ ਦੱਸ-ਅਸੀਂ ਕਿਤੇ ਲੜਨ ਵਾਲੇ ਬੰਦੇ ਆਂ, ਅਸੀਂ ਤਾਂ ਇਟ ਦਾ ਜਵਾਬ ਥੈਂਕਯੂ ਵਿਚ ਦਿਆ ਕਰਦੇ ਆਂ, ਕਿਤੇ ਭੁੱਲ ਚੁੱਕ ਹੋਈ ਈ ਜਾਂਦੀ ਐ’’

‘‘ਬਹੁਤੇ ਚਲਾਕ ਨਾ ਬਣੋ, ਜਦੋਂ ਵਿਆਹ ਕਰਾਇਆ ਸੀ ਤਾਂ ਤੁਹਾਡੀ ਮਾਂ ਕਦੇ ਐਨਕਾਂ ਲਾ ਕੇ, ਕਦੀ ਲਾਹ ਕੇ ਮੈਨੂੰ ਦੇਖਦੀ ਸੀ, ਹੁਣ ਗਾਲ਼੍ਹਾਂ ਕੱਢਣ ਦਾ ਕੀ ਕੰਮ?’’

‘‘ਮਾਤਾ ਸ਼੍ਰੀ, ਅਸਲ ਵਿਚ ਮੈਂ ਗਾਲ਼੍ਹਾਂ ਆਪਣੀ ਮਾਂ ਨੂੰ ਕੱਢਦਾ ਹੁੰਨਾ ਜਿਹਨੇ ਤੈਨੂੰ ਲੱਭਿਐ’’

-----

ਉਹ ਮੰਨਦੀ-ਮੰਨਦੀ ਫਿਰ ਰੁਸ ਗਈ ਤੇ ਦੂਜੇ ਪਾਸੇ ਨੂੰ ਮੂੰਹ ਕਰਕੇ ਲੰਮੀ ਪੈ ਗਈਮੈਂ ਉਸ ਦੇ ਸਿਰ ਥੱਲੇ ਬਾਂਹ ਦਾ ਸਰਾਹਣਾ ਦਿੱਤਾ ਤੇ ਉਸ ਦਾ ਮੂੰਹ ਆਪਣੇ ਵੱਲ ਕਰ ਲਿਆ, ‘‘ਦੇਖ ਤੈਨੂੰ ਮੈਂ ਮਾਤਾ ਸ਼੍ਰੀ ਵੀ ਇਸੇ ਲਈ ਕਹਿੰਨਾ ਕਿ ਤੂੰ ਮੇਰੀ ਮਾਂ ਈ ਐਂ, ਜਿੱਦਾਂ ਤੂੰ ਸੋਨਮ ਦੀ ਲੁਕ ਆਫਟਰ ਕਰਦੀ ਐਂ ਓਦਾਂ ਈ ਮੈਨੂੰ ਵੀ ਸੰਭਾਲਦੀ ਐਂ, ਭਲਾ ਤੇਰੇ ਬਿਨਾਂ ਮੈਂ ਕਾਹਦਾ’’

ਉਹ ਕੁਝ ਕੁ ਢਿੱਲੀ ਪਈ ਪਰ ਰੋਸਾ ਹਾਲੇ ਵੀ ਨਹੀਂ ਸੀ ਗਿਆਮੈਂ ਕਿਹਾ, ‘‘ਮੇਰੀ ਅਰਧਾਂਗੀ, ਚਲ ਉੱਠ ਬਹੁਤ ਟਾਈਮ ਹੋ ਚਲਿਐ’’

‘‘ਅੱਜ ਨਹੀਂ ਉਠਣਾ ਮੈਂ, ਨਿੱਤ-ਨਿੱਤ ਦਾ ਕਲੇਸ਼ ਮੇਰੇ ਤੋਂ ਨਹੀਂ ਝੱਲ ਹੁੰਦਾਮੈਂ ਇੰਡੀਆ ਚਲੇ ਜਾਣੈ, ਸਾਭੋਂ ਆਪਣੀ ਕੁੜੀ ਤੇ ਸਾਂਭੋ ਆਪਣਾ ਘਰ, ਮੈਂ ਨਹੀਂ ਕਿਸੇ ਕੰਮ ਨੂੰ ਹੱਥ ਲੌਣਾ’’

-----

ਹੁਣ ਸੋਨਮ ਜਾਗ ਪਈਮੈਨੂੰ ਵੀ ਵਿਸਕੀ ਦੀ ਹੋਰ ਤਲਬ ਜਾਗੀਮੈਂ ਸੋਨਮ ਨੂੰ ਕਿਹਾ, ‘‘ਉਠ ਬੇਟੇ, ਤੈਨੂੰ ਦੁੱਧ ਬਣਾ ਕੇ ਦੇਵਾਂ, ਭੁੱਖੀ ਹੋਵੇਂਗੀ, ਤੇਰੇ ਪਾਪਾ ਦਾ ਕੀ ਐ, ਉਹਦਾ ਕਿਹਨੂੰ ਫ਼ਿਕਰ ਐ ਕਿ ਪਰਸੋਂ ਦੀ ਰੋਟੀ ਖਾਧੀ ਹੋਈ ਐ, ਆਹ ਜ਼ਰਾ ਢਿੱਡ ਤੇ ਹੱਥ ਰੱਖ ਕੇ ਦੇਖ, ਬਿਲਕੁੱਲ ਈ ਅੰਦਰ ਜਾ ਵੜਿਐ’’

ਕਿਰਨ ਨੇ ਮੇਰੇ ਵੱਲ ਦੇਖਿਆ ਤੇ ਫ਼ਿਕਰਮੰਦ ਹੁੰਦੀ ਕਹਿਣ ਲੱਗੀ, ‘‘ਸੱਚੀਂ, ਕੱਲ੍ਹ ਤੁਸੀਂ ਕੁਝ ਨਹੀਂ ਖਾਧਾ?’’

‘‘ਨਹੀਂ, ਤੇਰੇ ਤੋਂ ਰੋਟੀ ਮੰਗੀ ਸੀ ਤੂੰ ਅੱਗਿਉਂ ਲੜ ਪਈ’’

‘‘ਸੌਰੀ ਸੌਰੀ, ਚਲੋ ਆਓ ਰੋਟੀ ਬਣਾਵਾਂ’’

-----

ਇਹ ਮੇਰਾ ਆਖ਼ਰੀ ਹਥਿਆਰ ਸੀਉਹ ਮੈਨੂੰ ਭੁੱਖਾ ਨਹੀਂ ਸੀ ਦੇਖ ਸਕਦੀਇਹ ਹਥਿਆਰ ਮੈਂ ਬਹੁਤ ਘੱਟ ਵਰਤਦਾ ਸਾਂ ਕਿ ਕਿਤੇ ਖੁੰਢਾ ਹੀ ਨਾ ਕਰ ਬੈਠਾਂਅਸੀਂ ਉਠ ਕੇ ਥੱਲੇ ਆਏਉਸ ਨੇ ਕਾਹਲੀ ਨਾਲ ਭਾਂਡੇ ਸਾਂਭੇ, ਕੁਕਰ ਸਾਫ਼ ਕੀਤਾ ਤੇ ਚਾਹ ਰੱਖ ਦਿੱਤੀਨਾਲ ਹੀ ਆਮਲੇਟ ਬਣਾਉਣ ਲੱਗੀਮੈਂ ਵਿਸਕੀ ਦਾ ਪੈਗ ਬਣਾਉਣ ਲੱਗਿਆ ਤਾਂ ਉਹ ਮੈਨੂੰ ਰੋਕਦੀ ਬੋਲੀ, ‘‘ਹਾਲੇ ਪੂਰਾ ਦਿਨ ਪਿਐ, ਪੰਜਾਹ ਕੰਮ ਕਰਨ ਵਾਲੇ ਆ, ਘਰ ਦੀ ਸ਼ੌਪਿੰਗ ਵੀ ਕਰਨੀ ਐਂ, ਕੰਮ ਤੋਂ ਵੀ ਫੋਨ ਆਇਆ ਸੀ’’

‘‘ਕਿਉਂ?’’

‘‘ਕੋਈ ਡਰਾਈਵਰ ਕੰਟਰੋਲਰ ਨਾਲ ਲੜ ਪਿਐ’’

‘‘ਉਥੇ ਤਾਂ ਕੋਈ ਨਾ ਕੋਈ ਪੰਗਾ ਪਿਆ ਈ ਰਹਿੰਦੈ, ਤੂੰ ਲਿਆ ਕੁਝ ਖਾਣ ਲਈ’’

-----

ਜਦੋਂ ਦਾ ਇਹ ਬਿਜਨੈਸ ਲਿਆ ਉਦੋਂ ਦੀਆਂ ਅਜਿਹੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਸੀਇੰਨੇ ਸਾਲ ਮੈਂ ਸਨਰਾਈਜ਼ ਮਿੰਨੀ ਕੈਬਨਾਲ ਟੈਕਸੀ ਚਲਾਈ ਤਾਂ ਜ਼ਿੰਦਗੀ ਸੌਖੀ ਸੀਕੰਪਨੀ ਨੂੰ ਕਿਰਾਇਆ ਦਿੱਤਾਚੰਗੀ ਜਿਹੀ ਕਾਰ ਰੱਖੀ ਤੇ ਬੱਸ ਟਾਈਮ ਲਾਈ ਜਾਣਾਜਿੰਨੇ ਜ਼ਿਆਦਾ ਘੰਟੇ ਲਾਓ ਓਨੇ ਹੀ ਜ਼ਿਆਦਾ ਪੈਸੇਉਥੇ ਮੁਸ਼ਕਲਾਂ ਸਨ ਪਰ ਹੋਰ ਤਰ੍ਹਾਂ ਦੀਆਂਇਹ ਕਾਰੋਬਾਰੀ ਮੁਸ਼ਕਲਾਂ ਨਾਲ ਵਾਹ ਇਹ ਕੰਪਨੀ ਖ਼ਰੀਦ ਕੇ ਪਿਆ

-----

ਜਦ ਇਹ ਕੰਪਨੀ ਵਿਕਣ ਤੇ ਲੱਗੀ ਤਾਂ ਸਾਡੀ ਕੰਪਨੀ ਦੇ ਡਰਾਈਵਰ ਇਸ ਬਾਰੇ ਗੱਲਾਂ ਕਰਿਆ ਕਰਦੇਦੋ ਹਿੱਸੇਦਾਰਾਂ ਦੀ ਇਹ ਕੰਪਨੀ ਸੀ ਤੇ ਉਹਨਾਂ ਦੇ ਝਗੜੇ ਕਾਰਨ ਕੰਮ ਫੇਲ੍ਹ ਹੋ ਗਿਆ ਸੀਕੰਮ ਆ ਨਹੀਂ ਸੀ ਰਿਹਾ ਤੇ ਡਰਾਈਵਰ ਕਿਵੇਂ ਟਿਕਦੇਜਿਹੜੇ ਗਾਹਕ ਸਨ ਉਹ ਗੁੰਮ ਗਏ ਤੇ ਕੰਪਨੀ ਬੰਦ ਹੋ ਗਈਇਹ ਇਕ ਕਿਸਮ ਦਾ ਨਵਾਂ ਕੰਮ ਸ਼ੁਰੂ ਕਰਨ ਵਾਂਗ ਹੀ ਸੀਸਨਰਾਈਜ਼ਨਾਲ ਇੰਨੇ ਸਾਲ ਕੰਮ ਕਰਨ ਤੋਂ ਬਾਅਦ ਥੋੜ੍ਹਾ ਤਜਰਬਾ ਤਾਂ ਹੈ ਹੀ ਸੀਮੈਨੂੰ ਇਹ ਕੰਪਨੀ ਘਰ ਤੋਂ ਨਜ਼ਦੀਕ ਪੈਂਦੀ ਸੀਮੈਂ ਇਸ ਨੂੰ ਖ਼ਰੀਦਣ ਬਾਰੇ ਸੋਚਣ ਲੱਗਿਆ ਸਾਂ

-----

ਦੇਰ ਦੀ ਬੰਦ ਹੋਈ ਹੋਣ ਕਰਕੇ ਇਹ ਕੰਪਨੀ ਦਸ ਹਜ਼ਾਰ ਪੌਂਡ ਵਿਚ ਮਿਲ ਰਹੀ ਸੀਦਫ਼ਤਰ ਕਿਰਾਏ ਦਾ ਸੀਥੱਲੇ ਦੁਕਾਨ ਜਿੱਡਾ ਦਫ਼ਤਰ ਤੇ ਉਪਰ ਪੂਰਾ ਫਲੈਟ ਵੀ ਸੀਜਿਸ ਵਿਚੋਂ ਇਕ ਕਮਰਾ ਦਫ਼ਤਰ ਲਈ ਵਰਤਿਆ ਜਾਂਦਾ ਰਿਹਾ ਸੀ ਤੇ ਬਾਕੀ ਨੂੰ ਕਿਰਾਏ ਤੇ ਦਿੱਤਾ ਹੋਇਆ ਸੀ ਮੈਂ ਕਾਫੀ ਕੁਝ ਸੋਚ ਕੇ ਸੌਦਾ ਕਰ ਲਿਆਮੈਂ ਇਹੋ ਸੋਚ ਕੇ ਤੁਰਿਆ ਸਾਂ ਕਿ ਦਸ ਹਜ਼ਾਰ ਦਾ ਜੂਆ ਹੀ ਸਹੀਗਵਾਚ ਗਏ ਤਾਂ ਗਵਾਚ ਗਏ ਜੇ ਬਿਜਨਸ ਚਲ ਪਿਆ ਤਾਂ ਬਲਾਈ ਵਧੀਆ

ਇਸ ਕੰਪਨੀ ਦਾ ਦਫ਼ਤਰ ਈਲਿੰਗ ਦੇ ਇਕ ਸ਼ਟੇਸ਼ਨ ਦੇ ਨਜ਼ਦੀਕ ਸੀਇਸ ਦਾ ਨਾਂ ਕਰਾਊਨ ਮਿੰਨੀ ਕੈਬ’, ਪਹਿਲਾਂ ਵਾਲਾ ਹੀ ਰਹਿਣ ਦਿੱਤਾ ਤੇ ਇਸ ਦੀ ਮਸ਼ਹੂਰੀ ਆਰੰਭ ਕਰ ਦਿੱਤੀਕਾਰਡ ਛਪਵਾ ਕੇ ਘਰ-ਘਰ ਸੁਟਵਾਏਲੋਕਲ ਪ੍ਰੈੱਸ ਵਿਚ ਮਸ਼ਹੂਰੀ ਕਰਵਾਈਇਹ ਸਟੇਸ਼ਨ ਤਾਂ ਬਹੁਤਾ ਨਹੀਂ ਸੀ ਚਲਦਾ ਪਰ ਟਿਕਾਣਾ ਚੰਗਾ ਸੀਦੁਕਾਨਾਂ ਦੀ ਪਰੇਡ ਸੀਨੇੜੇ ਇਕ ਪੱਬ ਵੀ ਸੀ ਜੋ ਕਿ ਵਾਹਵਾ ਭਰਦਾ ਤੇ ਉਥੋਂ ਕਾਫੀ ਗਾਹਕ ਆਉਣ ਦੀ ਆਸ ਸੀ

-----

ਸਨਰਾਈਜ਼ਵਿਚ ਕੰਮ ਕਰਦੇ ਕੁਝ ਡਰਾਈਵਰਾਂ ਨੂੰ ਨਾਲ ਲਿਆਸਨਰਾਈਜ਼ ਦਾ ਇਕ ਕੰਟਰੋਲਰ ਬੌਬ ਹੇਜ਼ ਰਹਿੰਦਾ ਸੀ ਉਹ ਵੀ ਮੇਰੇ ਨਾਲ ਆ ਗਿਆਮੈਨੇਜਰ ਲੈਰੀ ਨੂੰ ਬਣਾ ਦਿੱਤਾਮੈਂ ਖ਼ੁਦ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸਾਂਕਦੇ ਪ੍ਰਿਤਪਾਲ ਵੀ ਕੰਟਰੋਲਰ ਦਾ ਕੰਮ ਕਰਨ ਆ ਜਾਂਦਾਹੌਲੀ-ਹੌਲੀ ਸਾਡਾ ਕੰਮ ਚਲ ਪਿਆਉਪਰਲੇ ਫਲੈਟ ਨੂੰ ਕਿਰਾਏਦਾਰਾਂ ਤੋਂ ਖ਼ਾਲੀ ਕਰਵਾ ਲਿਆ

-----

ਕਰਾਊਨ ਮਿੰਨੀ ਕੈਬਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਹੁਣ ਵਿਆਹ ਕਰਵਾ ਲੈਣਾ ਸੀ ਤੇ ਜ਼ਿੰਦਗੀ ਨੂੰ ਲੀਹ ਤੇ ਲੈ ਆਉਣਾ ਸੀਬੀਟਰਸ ਜਾਂ ਉਸ ਵਰਗੀਆਂ ਔਰਤਾਂ ਦਾ ਸਾਥ ਚੰਗਾ ਸੀ ਪਰ ਜ਼ਿੰਦਗੀ ਨਾਰਮਲ ਨਹੀਂ ਸੀ ਚਲਦੀਜਿਵੇਂ ਕਿ ਬੀਟਰਸ ਦੇ ਮੁੰਡੇ ਨੇ ਹੀ ਆਪਣੇ ਅੰਦਰਲਾ ਨਸਲਵਾਦ ਉਗਲ ਦਿੱਤਾ ਸੀਇੰਨੀ ਕੁ ਅਵਾਰਗੀ ਵਿਚੋਂ ਇਹ ਸਿੱਖ ਲਿਆ ਸੀ ਕਿ ਪੰਜਾਬੀ ਤਰੀਕੇ ਦੀ ਗ੍ਰਹਿਸਥੀ ਵਿਚੋਂ ਹੀ ਮੈਨੂੰ ਸੁੱਖ ਲੱਭਣਾ ਸੀਕਿਸੇ ਦੀ ਕਹੀ ਨਿੱਕੀ ਜਿਹੀ ਗੱਲ ਜ਼ਿਆਦਾ ਦੇਰ ਤਕ ਮੈਨੂੰ ਤੰਗ ਕਰਦੀ ਰਹਿੰਦੀਡੈਨੀ ਦੀ ਗੱਲ ਨੇ ਮੈਨੂੰ ਇੰਨਾ ਜ਼ਖ਼ਮੀ ਕੀਤਾ ਕਿ ਕਾਫ਼ੀ ਦੇਰ ਤਕ ਬੀਟਰਸ ਦੇ ਨਾ ਜਾ ਸਕਿਆ

-----

ਭਾਵੇਂ ਡੈਨੀ ਬੱਚਾ ਸੀ ਪਰ ਅਜਿਹੇ ਬੱਚੇ ਨਾਲ ਮੈਂ ਕਿਵੇਂ ਵਕਤ ਕੱਢਦਾ ਜਿਸ ਨੇ ਮੌਕਾ ਮਿਲ਼ਦਿਆਂ ਹੀ ਆਪਣੀ ਨਫ਼ਰਤ ਦਾ ਇਜ਼ਹਾਰ ਕਰਨਾ ਸੀਦੂਜੇ ਪਾਸੇ ਮੇਰੇ ਭਤੀਜੇ ਰਾਣੂ ਤੇ ਦੀਪਕ ਮੈਨੂੰ ਇੰਨਾ ਮੋਹ ਕਰਦੇ ਕਿ ਜਦ ਵੀ ਉਹ ਮਿਲਦੇ ਤਾਂ ਮੈਨੂੰ ਚਿੰਬੜ-ਚਿੰਬੜ ਜਾਂਦੇਉਹਨਾਂ ਵੱਲ ਦੇਖ ਕੇ ਹੀ ਲੱਗਦਾ ਕਿ ਮੈਨੂੰ ਆਪਣੇ ਬੱਚੇ ਚਾਹੀਦੇ ਸਨ

ਮੈਂ ਬੀਟਰਸ ਨੂੰ ਇਕ ਵਾਰ ਫਿਰ ਕਿਹਾ, ‘‘ਬੀਟਰਸ, ਮੈਨੂੰ ਇੱਕ ਬੱਚਾ ਚਾਹੀਦੈ ਤੇਰੇ ਚੋਂ’’ ਮੇਰੇ ਤੋਂ ਕੋਈ ਆਸ ਨਾ ਰੱਖ, ਪਹਿਲਾਂ ਹੀ ਦੱਸਿਆ, ਤੂੰ ਕੋਈ ਹੋਰ ਲੱਭ ਲੈ’’

ਮੈਂ ਆਪਣੀ ਗੁਨਾਹਗਾਰ ਰੂਹ ਨੂੰ ਕਈ ਠੁੰਮਣੇ ਦਿੱਤੇ ਤੇ ਬੀਟਰਸ ਨੂੰ ਦੱਸੇ ਬਿਨਾਂ ਇੰਡੀਆ ਚੜ੍ਹ ਗਿਆ

*****

ਚਲਦਾ


No comments: