Saturday, May 8, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 2

ਕਾਂਡ 2

ਹੁਣ ਮੈਨੂੰ ਆਈ ਨੂੰ ਕਈ ਹਫ਼ਤੇ ਹੋ ਗਏ ਸਨ ਪਰ ਰਵੀ ਦਾ ਗ਼ੁੱਸਾ ਢਿੱਲਾ ਨਹੀਂ ਸੀ ਪਿਆਕਦੇ-ਕਦੇ ਰਵੀ ਦੀ ਯਾਦ ਮੈਨੂੰ ਬਹੁਤ ਤੰਗ ਕਰਦੀਮੈਂ ਸੌਂ ਨਾ ਸਕਦੀ ਪਰ ਆਪਣੇ ਆਪ ਨੂੰ ਸਮਝਾਉਂਦੀ ਕਿ ਉਸ ਨੂੰ ਤਾਂ ਸਾਡੀ ਪ੍ਰਵਾਹ ਹੀ ਨਹੀਂਮੇਰੀ ਨਹੀਂ ਤਾਂ ਪਰੀ ਦਾ ਫ਼ਿਕਰ ਕਰਦਾਉਹ ਖ਼ਬਰੇ ਕੀ ਸੋਚੀ ਬੈਠਾ ਸੀ, ਮੈਂ ਐਵੇਂ ਹੀ ਮਰੀ ਜਾ ਰਹੀ ਸੀ

ਮੈਨੂੰ ਡੈਡੀ ਦੇ ਘਰ ਕੋਈ ਤਕਲੀਫ਼ ਨਹੀਂ ਸੀਬੱਸ ਇਹੋ ਕਿ ਰਵੀ ਨਹੀਂ ਸੀਰਾਤ ਨੂੰ ਮੈਂ ਤੇ ਪਰੀ ਇਕੱਲੀਆਂ ਸੌਂਦੀਆਂ ਸਾਂਕਈ ਵਾਰ ਪਰੀ ਮੰਮੀ ਨਾਲ ਪੈ ਜਾਂਦੀ ਤਾਂ ਮੈਂ ਬਹੁਤ ਇਕੱਲੀ ਰਹਿ ਜਾਂਦੀ ਇਥੇ ਮੈਨੂੰ ਇਹ ਤਸੱਲੀ ਸੀ ਕਿ ਡੈਡੀ ਨੂੰ ਦਵਾਈ ਵਕਤ ਸਿਰ ਖਵਾ ਦਿੰਦੀਉਹਨਾਂ ਦੇ ਹੋਰ ਵੀ ਨਿੱਕੇ ਵੱਡੇ ਕੰਮ ਬਿਨਾਂ ਕਿਸੇ ਫ਼ਿਕਰ ਦੇ ਕਰ ਦਿੰਦੀ

ਪਰ ਇਕ ਮਸਲਾ ਮੇਰੇ ਸਾਹਮਣੇ ਜੋ ਆ ਖੜ੍ਹਿਆ ਉਹ ਸੀ ਆਰਥਿਕ ਮਸਲਾਭਾਵ ਜੇਬ ਖ਼ਰਚੇ ਦਾਡੈਡੀ ਤਾਂ ਸਿੱਕ-ਬੈਨੇਫਿੱਟ’ ’ਤੇ ਗੁਜ਼ਾਰਾ ਕਰ ਹੀ ਰਹੇ ਸਨਬਾਕੀ ਸਾਰਾ ਪਰਿਵਾਰ ਵੀ ਸਰਕਾਰੀ ਖ਼ਰਚੇ ਸਿਰ ਤੇ ਹੀ ਪੜ੍ਹ ਰਿਹਾ ਸੀਉਹ ਸਾਡਾ ਭਾਰ ਚੁੱਕਣੋਂ ਅਸਮਰੱਥ ਸਨਮੈਨੂੰ ਭਾਵੇਂ ਹਿਸਾਬ ਨਾਲ ਖ਼ਰਚ ਕਰਨਾ ਆਉਂਦਾ ਸੀ ਪਰ ਕਦੇ ਤੰਗੀ ਨਹੀਂ ਸੀ ਦੇਖੀਰਵੀ ਦੀ ਤਨਖ਼ਾਹ ਚੰਗੀ ਸੀਉਹ ਸਾਰੇ ਪੈਸੇ ਲਿਆ ਕੇ ਮੇਰੇ ਹੱਥ ਵਿਚ ਦਿੰਦਾ ਪਰ ਇਥੇ ਆ ਕੇ ਪੈਸੇ ਵਲੋਂ ਮੈਂ ਤੰਗ ਹੋ ਗਈਛੋਟੇ-ਛੋਟੇ ਖ਼ਰਚੇ ਕਰਨੇ ਵੀ ਔਖੇ ਸਨ

-----

ਮੈਂ ਉਡੀਕਦੀ ਰਹੀ ਕਿ ਰਵੀ ਵਾਪਸ ਆਵੇਗਾ ਜਾਂ ਫਿਰ ਫੋਨ ਹੀ ਕਰੇਗਾ ਪਰ ਅਜਿਹਾ ਕੁਝ ਨਾ ਹੋਇਆਇਕ ਦਿਨ ਮੈਂ ਹੀ ਫੋਨ ਕੀਤਾਰਵੀ ਘਰੇ ਹੀ ਸੀਮੈਂ ਖ਼ਰਚ ਮੰਗਿਆ ਤਾਂ ਆਖਣ ਲੱਗਾ, ‘‘ਕਿਉਂ ਕਮਲ਼ ਕੁੱਟਣ ਡਹੀ ਐਂ, ਘਰ ਨੂੰ ਆ ਜਾ’’

‘‘ਮੈਂ ਨਹੀਂ ਔਣਾ, ਤੂੰ ਮੈਨੂੰ ਖ਼ਰਚ ਦੇ ਤੇ ਲਗਾਤਾਰ ਦੇ’’

‘‘ਜਿਸ ਪਿਓ ਦੀ ਸੇਵਾ ਕਰਨ ਚ ਬਿਜ਼ੀ ਐਂ, ਓਹ ਹੁਣ ਤੇਰਾ ਖ਼ਰਚਾ ਵੀ ਨਹੀਂ ਚੁੱਕ ਸਕਦਾ?’’

‘‘ਮੈਂ ਤੇਰੇ ਨਾਲ ਵਿਆਹੀ ਆਂ, ਤੇਰੀ ਕੁੜੀ ਦੀ ਮਾਂ ਵਾਂ, ਹੁਣ ਖ਼ਰਚਾ ਵੀ ਤੂੰ ਈ ਦੇ’’

‘‘ਮੇਰੇ ਨਾਲ ਵਿਆਹੀ ਐਂ ਤਾਂ ਮੇਰੇ ਕੋਲ਼ ਆ ਕੇ ਰਹਿ’’

‘‘ਤੂੰ ਰੱਖਣ ਵਾਲੇ ਕੰਮ ਜਿਉਂ ਕੀਤੇ ਨੇ’’

‘‘ਜਾਨ, ਤੂੰ ਪੈਰੀਂ ਹੱਥ ਲਵਾ ਲੈ, ਵਾਪਸ ਆ ਜਾਹ’’

‘‘ਨਹੀਂ, ਮੈਂ ਨਹੀਂ ਔਂਦੀ’’

‘‘ਅਸਲ ਵਿਚ ਤੇਰਾ ਕਸੂਰ ਨਹੀਂ, ਤੇਰੇ ਪਿਓ ਕੰਜਰ ਦਾ...’’

ਉਹ ਡੈਡੀ ਨੂੰ ਤੇ ਫਿਰ ਮੈਨੂੰ ਗੰਦੀਆਂ ਗਾਲ੍ਹਾਂ ਕੱਢਣ ਲੱਗ ਪਿਆਮੈਂ ਫੋਨ ਰੱਖ ਦਿੱਤਾ ਤੇ ਸੋਚਣ ਲੱਗੀ ਕਿ ਰਵੀ ਸੁਧਰੇਗਾ ਨਹੀਂਇਸ ਨੂੰ ਹਾਲੇ ਤਕ ਇਕੱਲਾ ਰਹਿ ਕੇ ਸਬਕ ਨਹੀਂ ਸੀ ਆਇਆਘੰਟੇ ਕੁ ਬਾਅਦ ਰਵੀ ਦਾ ਫੋਨ ਆ ਗਿਆਉਹ ਸ਼ਰਾਬੀ ਜਿਹਾ ਲੱਗਦਾ ਸੀਉਸ ਨੇ ਆਖਿਆ, ‘‘ਜਾਨ, ਆਈ ਲਵ ਯੂ, ਆਏ ਕਾਂਟ ਲਿਵ ਵਿਦਾਉਟ ਯੂ ਬੋਥ’’

‘‘ਦੈੱਨ ਗਿਵ ਅਸ ਮਨੀ’’

‘‘ਤੈਨੂੰ ਮਨੀ ਤੋਂ ਅੱਗੇ ਕੁਝ ਨਹੀਂ ਦਿੱਸਦਾ! ਤੇਰਾ ਘਰ, ਤੇਰਾ ਫਿਊਚਰ....?’’

‘‘ਮੇਰਾ ਪਰੈਜੈਂਟ ਤੂੰ ਖ਼ਰਾਬ ਕੀਤਾ ਪਿਆ ਏ ਫਿਊਚਰ ਦਾ ਕੀ ਕਰਾਂ,.... ਪਰੀ ਦੇ ਕਪੜੇ ਖ਼ਰੀਦਣੇ ਆਂ, ਪੈਸੇ ਦੇਹ’’

‘‘ਤੁਸੀਂ ਵਾਪਸ ਘਰ ਆ ਜਾਓ’’

‘‘ਨਹੀਂ’’

‘‘ਕਿਉਂ?’’

‘‘ਕਿਉਂਕਿ ਯੂ ਆਰ ਸੇਮ ਐਂਗਰੀ ਈਡੀਅਟ! ਬਲੱਡੀ ਇੰਡੀਅਨ ਹਸਬੈਂਡ!’’

ਮੈਨੂੰ ਗੁੱਸਾ ਆਉਣ ਲੱਗਿਆਮੇਰੀ ਗੱਲ ਨੂੰ ਉਸ ਨੇ ਜਿਵੇਂ ਧਿਆਨ ਨਾਲ ਸੁਣਿਆ ਹੋਵੇਉਹ ਠਰੰਮੇ ਜਿਹੇ ਨਾਲ ਆਖਣ ਲੱਗਾ, ‘‘ਜਾਨ ਸਾਰੀ ਗੱਲ ਤੂੰ ਠੰਢੇ ਦਿਮਾਗ਼ ਨਾਲ ਸੋਚ... ਨਥਿੰਗ ਸੀਰੀਅਸ ਬਿਟਬੀਨ ਅੱਸ’’

‘‘ਇਹ ਸੀਰੀਅਸ ਨਹੀਂ ਕਿ ਜਦੋਂ ਤੇਰਾ ਦਿਲ ਕਰਦਾ ਏ ਤੂੰ ਮੈਨੂੰ ਕੁੱਟ ਧਰਨਾ ਏਂ, ਫੇਰ ਹੌਸਪੀਟਲ ਦੇਖਣ ਤਕ ਨਹੀਂ ਆਇਆ, ਹੁਣ ਖ਼ਰਚ ਨਹੀਂ ਦੇ ਰਿਹਾ, ਵੱਟ ਯੂ ਥਿੰਕ ਯੋਅਰ ਸੈਲਫ? ਹੂ ਯੂ ਆਰ?’’

‘‘ਜਾਨ, ਪਲੀਜ਼ ਕਮ ਬੈਕ,.... ਇਟ ਜ਼ ਨੌਟ ਯੋਅਰ ਫੌਲਟ ਐਟ ਔਲ! ਆਏ ਨੋਅ ਦੈਟ’’

‘‘ਵੱਟ ਯੂ ਮੀਨ?’’

‘‘ਜਦ ਬੰਦਾ ਹੈਂਡੀਕੈਪ ਹੋ ਜਾਂਦੈ ਤਾਂ ਓਹਦਾ ਮਾਈਂਡ ਵੀ ਹੈਂਡੀਕੈਪ ਈ ਹੋ ਜਾਂਦੈ ਤੇ ਓਹ ਹੋਰਨਾਂ ਨੂੰ ਵੀ,....ਤੇਰੇ ਪਿਓ ਨੇ ਤੈਨੂੰ ਵੀ ਮੈਂਟਲੀ ਹੈਂਡੀਕੈਪ ਕਰ ਦਿੱਤੈ, ਯੂ ਕਾਂਟ ਥਿੰਕ ਪਰੌਪਰਲੀ’’

ਮੈਨੂੰ ਉਸ ਦੀ ਇਸ ਗੱਲ ਤੇ ਬਹੁਤ ਤਕਲੀਫ਼ ਹੋਈਮੈਂ ਵੀ ਗਾਲ੍ਹ ਕੱਢੀ ਤੇ ਫੋਨ ਰੱਖ ਦਿੱਤਾ ਤੇ ਮਨ ਵਿਚ ਆਖਣ ਲੱਗੀ ਕਿ ਮਿਸਟਰ ਢਿਲਨ ਯੂ ਆਰ ਫਿਨਿਸ਼ਡ ਨਾਓ

-----

ਖ਼ਰਚੇ ਵਲੋਂ ਮੈਂ ਬਹੁਤ ਔਖੀ ਹੋ ਗਈਮੰਮੀ ਨਾਲ ਤਾਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸੀਮੈਂ ਡੈਡੀ ਨਾਲ ਹੀ ਗੱਲ ਤੋਰੀ, ‘‘ਡੈਡੀ, ਰਵੀ ਤਾਂ ਸਾਨੂੰ ਕੋਈ ਖ਼ਰਚ ਦੇ ਨਹੀਂ ਰਿਹਾ, ਸੋਸ਼ਲ ਸਕਿਓਰਟੀ ਤੋਂ ਹੀ ਕਲੇਮ ਕਰ ਕੇ ਦੇਖਾਂ?’’

‘‘ਬੇਟੇ, ਉਹ ਵੀ ਏਨੀ ਜਲਦੀ ਨਹੀਂ ਦੇਣ ਲੱਗੇ, ਆਖਣਗੇ ਕਿ ਹਸਬੈਂਡ ਤੋਂ ਕਲੇਮ ਕਰੋ, ਓਹ ਕਹਿਣਗੇ ਕਿ ਕੋਰਟ ਵਿਚ ਜਾਓ’’

ਸਾਡੀਆਂ ਗੱਲਾਂ ਵਿਚ ਮੰਮੀ ਵੀ ਆ ਬੈਠੀ ਸੀਉਹ ਭੁੜਕਦੀ ਹੋਈ ਬੋਲੀ, ‘‘ਕੁਝ ਸੰਗ ਕਰੋ, ਵਸਦੇ ਘਰ ਨੂੰ ਕਿਉਂ ਪੱਟਣ ਲਗੇ ਓ?.... ਤੁਸੀਂ ਤਾਂ ਜਮ੍ਹਾਂ ਈ ਲਾਹ ਤੀ’’

‘‘ਮੰਮੀ, ਤੂੰ ਤਾਂ ਐਵੇਂ ਈ ਮਾਰਦੀ ਰਹਿੰਨੀ ਏਂ,... ਵੇਖ ਅਸੀਂ ਖ਼ਰਚ ਤੋਂ ਕਿਮੇਂ ਤੰਗ ਵਾਂ’’

‘‘ਤੂੰ ਦੱਸ ਕੀ ਚਾਹੀਦਾ ਏ?’’

‘‘ਇਹ ਗੱਲ ਨਹੀਂ, ਜਿਹਤੋਂ ਸਾਡਾ ਰਾਈਟ ਏ ਉਹੀ ਦੇਵੇ’’

‘‘ਕੰਵਲ, ਤੂੰ ਬਹੁਤਾ ਈ ਅਗੇ ਨਿਕਲ ਰਹੀ ਏਂ, ਤੇਰੇ ਪਿਓ ਦੀ ਵੀ ਮੱਤ ਮਾਰੀ ਗਈ ਏ, ਤੂੰ ਧੀਏ ਆਪਣੇ ਘਰ ਜਾਹ, ਤੇਰੇ ਡੈਡੀ ਨੂੰ ਅਸੀਂ ਸੰਭਾਲ਼ੀ ਜਾਣਾ ਏਂ, ਮੈਂ ਹੈਗੀ ਵਾਂ, ਨੀਤਾ ਵੀ, ਬਿੰਨੀ ਵੀ ਹੁਣ ਬਰਾਬਰ ਦਾ ਹੋਇਆ ਲੈ’’

ਮੰਮੀ ਸਮਝੀ ਜਾ ਰਹੀ ਸੀ ਕਿ ਮੈਂ ਡੈਡੀ ਦੀ ਬਿਮਾਰੀ ਕਾਰਨ ਹੀ ਵਾਪਸ ਨਹੀਂ ਜਾ ਰਹੀਰਵੀ ਦੀ ਗਲਤੀ ਨੂੰ ਉਹ ਸਹਿਜੇ ਗਲਤ ਨਹੀਂ ਸੀ ਆਖਦੀਮੈਂ ਸੋਚਦੀ ਕਿ ਮੈਂ ਰਵੀ ਨਾਲ ਬਹੁਤ ਰਿਆਇਤ ਕੀਤੀਉਸ ਦਿਨ ਜਦ ਉਸ ਨੇ ਮੈਨੂੰ ਮਾਰਿਆ ਸੀ ਤਾਂ ਮੈਨੂੰ ਇਕ ਦਮ ਪੁਲੀਸ ਸੱਦ ਲੈਣੀ ਚਾਹੀਦੀ ਸੀ

ਮੈਨੂੰ ਲੈ ਕੇ ਮੰਮੀ ਡੈਡੀ ਵਿਚ ਬਹਿਸ ਹੋਣ ਲੱਗਦੀਡੈਡੀ ਗੁੱਸੇ ਵਿਚ ਆ ਕੇ ਜ਼ਿਆਦਾ ਕੰਬਣ ਲੱਗਦੇਮੈਂ ਮੰਮੀ ਨੂੰ ਚੁੱਪ ਕਰਾਉਂਦੀਜਦੋਂ ਡੈਡੀ ਦੀ ਸਿਹਤ ਠੀਕ ਹੁੰਦੀ ਸੀ ਤਾਂ ਮੰਮੀ ਇੰਨਾ ਨਹੀਂ ਸੀ ਬਹਿਸਦੀਡੈਡੀ ਦੀ ਹਾਂ ਵਿਚ ਹਾਂ ਮਿਲਾਉਂਦੀ ਰਹਿੰਦੀਉਦੋਂ ਮੈਂ ਇਥੋਂ ਤਕ ਸੋਚਣ ਲੱਗਦੀ ਕਿ ਇੰਡੀਅਨ ਔਰਤਾਂ ਦਾ ਦਿਮਾਗ਼ ਹੀ ਕੰਮ ਨਹੀਂ ਕਰਦਾਪਰ ਹੁਣ ਮੰਮੀ ਬਿਨਾਂ ਗੱਲ ਤੋਂ ਬਹਿਸੀ ਜਾਂਦੀ

----

ਡੈਡੀ ਦੇ ਆਖਣ ਤੇ ਮੈਂ ਸੂਜੀ ਬੈਰੀਮਨ ਨਾਲ ਮਿਲਣ ਦਾ ਸਮਾਂ ਨੀਯਤ ਕਰ ਲਿਆਸੂਜੀ ਬੈਰੀਮਨ ਸਾਡੀ ਵਕੀਲ ਸੀਜਦੋਂ ਦੇ ਡੈਡੀ ਇੰਗਲੈਂਡ ਆਏ ਆਪਣੇ ਸਾਰੇ ਕੰਮ ਇਸੇ ਵਕੀਲ ਰਾਹੀਂ ਹੀ ਕਰਾਇਆ ਕਰਦੇ ਸਨਉਹ ਵਿਮੈਨ ਲਿਬਰੇਸ਼ਨਦੀ ਸਪੀਕਰ ਵੀ ਸੀਔਰਤਾਂ ਦੇ ਕੇਸ ਨੂੰ ਨਿੱਠ ਕੇ ਹੱਥ ਪਾਇਆ ਕਰਦੀਵੈਸੇ ਤਾਂ ਰਵੀ ਵੀ ਹਰ ਵੇਲੇ ਔਰਤਾਂ ਲਈ ਬਰਾਬਰ ਦੇ ਹੱਕਾਂ ਦੀ ਗੱਲ ਕਰਿਆ ਕਰਦਾ ਸੀ ਪਰ ਆਪਣੀ ਵਾਰੀ ਪਿੱਛੇ ਹਟ ਜਾਂਦਾਸੂਜੀ ਬੈਰੀਮਨ ਦੇ ਦਫਤਰ ਜਾਣ ਤੋਂ ਪਹਿਲਾਂ ਮੈਂ ਰਵੀ ਨੂੰ ਕਈ ਵਾਰ ਫੋਨ ਕੀਤਾ ਪਰ ਉਹ ਘਰ ਨਾ ਮਿਲਿਆਅਨਸਰਿੰਗ-ਮਸ਼ੀਨਵਿਚ ਕਿੰਨੇ ਹੀ ਸੁਨੇਹੇ ਛੱਡੇਪਰੀ ਦੇ ਤੋਤਲੇ ਬੋਲ ਵੀ ਮਸ਼ੀਨ ਵਿਚ ਭਰੇ ਪਰ ਰਵੀ ਨੇ ਸਾਨੂੰ ਫੋਨ ਨਾ ਕੀਤਾ ਤੇ ਨਾ ਹੀ ਪੈਸੇ ਭੇਜੇਮੈਂ ਬੈਰੀਮਨ ਨਾਲ ਸਲਾਹ ਕਰ ਕੇ ਖ਼ਰਚੇ ਦਾ ਦਾਅਵਾ ਕਰ ਦਿੱਤਾ

-----

ਸਾਡਾ ਕੇਸ ਹੌਲਬੌਰਨ ਕੋਰਟ ਵਿਚ ਲੱਗ ਗਿਆਮੈਨੂੰ ਨੋਟਿਸ ਆ ਗਿਆ ਸੀਰਵੀ ਨੂੰ ਵੀ ਸੰਮਨ ਮਿਲ ਗਏ ਹੋਣਗੇਕਚਹਿਰੀਆਂ-ਸੰਮਨਾਂ ਬਾਰੇ ਸੋਚਦਿਆਂ ਪਹਿਲਾਂ-ਪਹਿਲ ਮੇਰੇ ਅੰਦਰ ਖੋਹ ਜਿਹੀ ਪੈਣ ਲੱਗਦੀ ਸੀ ਪਰ ਛੇਤੀਂ ਹੀ ਸਭ ਠੀਕ ਹੋ ਗਿਆਹੁਣ ਮੈਂ ਰਵੀ ਦਾ ਫੋਨ ਉਡੀਕ ਰਹੀ ਸੀਮੈਨੂੰ ਪਤਾ ਸੀ ਕਿ ਸੰਮਨ ਮਿਲਦਿਆਂ ਹੀ ਉਸ ਨੇ ਤਿਲਮਿਲਾਉਣਾ ਸੀਪਰ ਮੈਂ ਵੀ ਕੀ ਕਰਦੀ, ਉਹ ਸਿੱਧੀ ਤਰ੍ਹਾਂ ਨਹੀਂ ਮੰਨ ਰਿਹਾ ਸੀ ਤਾਂ ਮੈਨੂੰ ਇਹ ਰਾਹ ਅਪਣਾਉਣਾ ਹੀ ਪੈਣਾ ਸੀਮੈਨੂੰ ਆਸ ਸੀ ਕਿ ਹੁਣ ਫੋਨ ਕਰੇਗਾ ਤੇ ਮੈਨੂੰ ਪਹਿਲਾਂ ਵਾਂਗ ਗਾਲ੍ਹਾਂ ਕੱਢੇਗਾਡੈਡੀ ਨੂੰ ਵੀ ਬੁਰਾ ਭਲਾ ਬੋਲੇਗਾਮੈਂ ਉਸ ਦੇ ਭੈੜੇ ਫੋਨ ਦਾ ਜੁਆਬ ਦੇਣ ਲਈ ਤਿਆਰ ਰਹਿੰਦੀ

ਅਜਿਹਾ ਕੁਝ ਨਹੀਂ ਹੋਇਆਇਕ ਸ਼ਾਮ ਰਵੀ ਆਪ ਹੀ ਆ ਗਿਆਨੀਤਾ ਨੇ ਦਰਵਾਜ਼ਾ ਖੋਹਲਿਆਉਹ ਖ਼ੁਸ਼ੀ ਵਿਚ ਮੰਮੀ ਨੂੰ ਆਵਾਜ਼ਾਂ ਮਾਰਨ ਲੱਗੀ ਕਿ ਭਾਜੀ ਆਇਆ, ਭਾਜੀ ਆਇਆਮੈਂ ਵੀ ਖ਼ੁਸ਼ੀ ਵਿਚ ਆਪਣੇ ਕਮਰੇ ਵਿਚੋਂ ਭੱਜੀ ਆਈਮੰਮੀ ਨੂੰ ਤਾਂ ਚਾਅ ਹੀ ਚੜ੍ਹ ਗਿਆਉਸ ਨੂੰ ਫਰੰਟ-ਰੂਮ ਵਿਚ ਬਿਠਾਇਆਡੈਡੀ ਵੀ ਉਠ ਕੇ ਉਥੇ ਹੀ ਆ ਗਏਸਾਰੇ ਇਵੇਂ ਵਰਤਾਵ ਕਰਨ ਲੱਗੇ ਜਿਵੇਂ ਕੁਝ ਹੋਇਆ ਹੀ ਨਾ ਹੋਵੇਰਵੀ ਨੇ ਪਰੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਪਰੀ ਉਸ ਦੇ ਨੇੜੇ ਹੀ ਨਹੀਂ ਜਾ ਰਹੀਜਿਵੇਂ ਪਰੀ ਉਸ ਨੂੰ ਭੁੱਲ ਗਈ ਹੋਵੇਮੈਂ ਸੋਚ ਰਹੀ ਸੀ ਕਿ ਰਵੀ ਕੀ ਕਹਿਣ ਆਇਆ ਹੋਵੇਗਾ, ਸ਼ਾਇਦ ਖ਼ਰਚ ਦੇਣਾ ਮੰਨ ਜਾਵੇ ਤੇ ਕਹੇ ਕਿ ਕੋਰਟ ਵਿਚੋਂ ਕੇਸ ਵਾਪਸ ਲੈਪਰੀ ਉਸ ਦੇ ਨੇੜੇ ਨਹੀਂ ਜਾ ਰਹੀ ਸੀ ਪਰ ਉਸ ਨੇ ਜ਼ਬਰਦਸਤੀ ਉਠਾ ਕੇ ਗੋਦੀ ਵਿਚ ਬਿਠਾ ਲਿਆ ਤੇ ਮੈਨੂੰ ਆਖਿਆ, ‘‘ਚਲ ਜਾਨ, ਘਰ ਚਲ, ਮੈਂ ਲੈਣ ਆਇਆਂ’’

ਮੰਮੀ ਨੇ ਖ਼ੁਸ਼ ਹੋ ਕੇ ਮੇਰੇ ਵੱਲ ਦੇਖਿਆ ਤੇ ਮੈਂ ਡੈਡੀ ਵੱਲਡੈਡੀ ਨੇ ਆਪਣਾ ਹੱਥ ਕਾਬੂ ਵਿਚ ਕਰਦਿਆਂ ਆਖਿਆ, ‘‘ਇੰਨੇ ਦਿਨਾਂ ਬਾਅਦ ਆ ਗਿਆਂ,.... ਸੰਮਨ ਮਿਲ ਗਏ ਹੋਣੇ ਨੇ?’’

‘‘ਡੈਡੀ, ਤੁਸੀਂ ਨਹੀਂ ਚਾਹੁੰਦੇ ਤੁਹਾਡੀ ਧੀ ਆਪਣੇ ਘਰੇ ਵਸੇ?’’

‘‘ਕਿਉਂ ਨਹੀਂ ਚਾਹੁੰਦਾ! ਕਿਹੜਾ ਪਿਓ ਨਹੀਂ ਚਾਹੇਗਾ?’’

‘‘ਫੇਰ ਇਤਰਾਜ਼ ਕਿਉਂ ਕਰਦੇ ਓ?’’

ਡੈਡੀ ਤੋਂ ਪਹਿਲਾਂ ਮੈਂ ਆਖਣ ਲੱਗੀ, ‘‘ਰਵੀ, ਇਟ ਸ ਨੌਟ ਵੇਅ ਟੂ ਟੇਕ ਮੀ ਹੋਮ’’

‘‘ਵਟ ਸ ਦ ਵੇਅ?’’

‘‘ਪਹਿਲਾਂ ਖ਼ਰਚ ਦੇਣਾ ਸਟਾਰਟ ਕਰ’’

‘‘ਤੂੰ ਘਰ ਚਲ, ਸਭ ਕੁਝ ਤੇਰਾ ਈ ਐਤੇਰਾ ਘਰ, ਤੂੰ ਮਰਜ਼ੀ ਨਾਲ ਖ਼ਰਚ ਕਰ’’

ਅਸੀਂ ਸਾਰੇ ਪਲ ਕੁ ਲਈ ਚੁੱਪ ਕਰ ਗਏਮੰਮੀ ਉਠ ਕੇ ਰਸੋਈ ਵਿਚ ਚਾਹ ਬਣਾਉਣ ਚਲੇ ਗਈਰਵੀ ਪਰੀ ਨਾਲ ਗੱਲ ਕਰਨ ਲੱਗਿਆ ਪਰ ਉਸ ਨੇ ਰੋਣਾ ਸ਼ੁਰੂ ਕਰ ਦਿੱਤਾਪਰੀ ਉਸ ਦੀ ਗੋਦੀ ਵਿਚੋਂ ਉਤਰ ਕੇ ਮੇਰੇ ਕੋਲ ਆ ਗਈਮੈਂ ਆਖਿਆ, ‘‘ਇੰਨੇ ਦਿਨ ਹੋ ਗਏ ਨੇ....ਕਿਥੋਂ ਯਾਦ ਰੱਖਣਾ ਏਂ,.... ਜੇ ਤੈਨੂੰ ਸਾਡਾ ਜ਼ਰਾ ਵੀ ਧਿਆਨ ਹੋਵੇ ਤਾਂ ਏਕਣ ਨਾ ਕਰੇਂ’’

‘‘ਕਿੱਦਾਂ ਨਾ ਕਰਾਂ?’’

‘‘ਸਾਨੂੰ ਖ਼ਰਚਾ ਦੇਵੇਂ’’

‘‘ਪਰ ਤੂੰ ਕੋਰਟ ਵਿਚ ਕਿਉਂ ਗਈ?’’

‘‘ਹੋਰ ਕੀ ਕਰਦੀ, ਤੈਨੂੰ ਕਿੰਨੀ ਵਾਰ ਕਿਹਾ ਸੀ ਪਰ ਤੂੰ....’’

‘‘ਲੁਕ ਜਾਨ, ਡਰੌਪ ਯੋਅਰ ਕੇਸ!

‘‘ਸਟਾਰਟ ਗਿਵਿੰਗ ਅੱਸ ਸਮ ਮਨੀ’’

‘‘ਆਏ ਵਿਲ, ਡਰੌਪ ਯੋਅਰ ਕੇਸ ਫਸਟ!’’

‘‘ਨੋ ਵੇਅ!’’

ਡੈਡੀ ਬੋਲੇ, ‘‘ਰਵੀ, ਗ਼ੁੱਸੇ ਵਿਚ ਨਾ ਆ, ਕੁਝ ਅਕਲ ਤੋਂ ਕੰਮ ਲੈ....!’’

‘‘ਅਕਲ ਤੋਂ ਕੰਮ ਤੁਸੀਂ ਲਓ, ਮੇਰੀ ਵਾਈਫ ਨੂੰ ਮੇਰੇ ਨਾਲ ਨਹੀਂ ਜਾਣ ਦਿੰਦੇ’’

‘‘ਅਸੀਂ ਕਦੋਂ ਰੋਕਦੇ ਆਂ, ਤੇਰੇ ਚਾਲੇ ਈ ਠੀਕ ਨਈਂ, ਦੇਖ ਹੁਣ ਇਹਨਾਂ ਨੂੰ ਖ਼ਰਚ ਹੀ ਨਈਂ ਦੇ ਰਿਹਾ’’

‘‘ਇਹਨਾਂ ਨੂੰ ਤੁਸੀਂ ਘਰ ਰੱਖਿਆ ਹੋਇਐ ਆਪਣੀ ਸੇਵਾ ਕਰੌਣ ਲਈ, ਹੁਣ ਇਹਨਾਂ ਦਾ ਖ਼ਰਚ ਵੀ ਨਹੀਂ ਚੁੱਕ ਸਕਦੇ!’’

ਰਵੀ ਗੁੱਸੇ ਵਿਚ ਬੋਲਦਾ ਉਠ ਕੇ ਖੜ੍ਹ ਗਿਆਮੈਂ ਵੀ ਉਠ ਖੜ੍ਹੀਰਵੀ ਡੈਡੀ ਵੱਲ ਨੂੰ ਹੱਥ ਮਾਰ-ਮਾਰ ਕੇ ਤਾਹਨੇ ਮਿਹਣੇ ਮਾਰਨ ਲੱਗਿਆਮੈਨੂੰ ਜਾਪਿਆ ਕਿ ਰਵੀ ਹਿੰਸਕ ਹੀ ਨਾ ਹੋ ਜਾਵੇਮੈਂ ਆਖਿਆ, ‘‘ਰਵੀ, ਚੁੱਪ ਚਾਪ ਇਥੋਂ ਚਲੇ ਜਾਹ ਨਹੀਂ ਤਾਂ ਪੁਲੀਸ ਬੁਲਾ ਲੈਣੀ ਏਂ’’

ਉਹ ਗਾਲ੍ਹਾਂ ਕੱਢਦਾ ਚਲੇ ਗਿਆਮੈਂ ਸਿਰ ਫੜ ਕੇ ਬੈਠ ਗਈ ਕਿ ਇੰਨਾ ਗ਼ੁੱਸਾ! ਡੈਡੀ ਵੀ ਹੈਰਾਨ ਹੋ ਰਹੇ ਸਨਨੀਤਾ ਤੇ ਬਿੰਨੀ ਡਰੇ ਖੜ੍ਹੇ ਸਨਮੰਮੀ ਰਸੋਈ ਵਿਚ ਭਾਂਡੇ ਇਧਰ ਉਧਰ ਸੁੱਟਦੀ ਬੁੜਬੁੜਾਈ ਜਾ ਰਹੀ ਸੀ-‘‘ਕਮਲ਼ਿਆਂ ਦਾ ਟੱਬਰ, ਮੂਰਖ ਈ ਮੂਰਖ’’

-----

ਕੇਸ ਦੀ ਚੌਵੀ ਤਰੀਕ ਸੀਮੈਨੂੰ ਡਰ ਜਿਹਾ ਲੱਗ ਰਿਹਾ ਸੀ ਕਿ ਪਤਾ ਨਹੀਂ ਕੀ ਹੋਵੇਗਾਰਵੀ ਦਾ ਉਸ ਦਿਨ ਗ਼ੁੱਸੇ ਵਿਚ ਆ ਜਾਣਾ ਤੇ ਮੇਰੇ ਵਲੋਂ ਪੁਲੀਸ ਸੱਦਣ ਦੀ ਧਮਕੀ ਦੇਣਾ ਦੋਵੇਂ ਗੱਲਾਂ ਹੀ ਮੈਨੂੰ ਬਹੁਤ ਬੁਰੀਆਂ ਲੱਗ ਰਹੀਆਂ ਸਨਕਦੇ-ਕਦੇ ਮੈਂ ਸੋਚਦੀ ਕਿ ਇਹ ਚੰਗਾ ਹੀ ਹੋਇਆਇਸ ਨਾਲ ਰਵੀ ਨੂੰ ਜ਼ਰਾ ਕੰਨ ਹੋ ਗਏ ਹੋਣਗੇਮੈਨੂੰ ਪਤਾ ਸੀ ਕਿ ਹੁਣ ਰਵੀ ਫੋਨ ਨਹੀਂ ਕਰੇਗਾ, ਫਿਰ ਵੀ ਮੈਨੂੰ ਉਡੀਕ ਰਹਿੰਦੀ

ਕਦੇ ਇਕੱਲੀ ਬੈਠੀ ਹੁੰਦੀ ਤਾਂ ਸੋਚਣ ਲੱਗ ਪੈਂਦੀ ਕਿ ਹੁਣ ਅਗੇ ਕੀ ਹੋਵੇਗਾਮੈਨੂੰ ਯਕੀਨ ਸੀ ਕਿ ਥੋੜ੍ਹਾ ਜਿਹਾ ਘੁੰਮ ਫਿਰ ਕੇ ਰਵੀ ਸੁਧਰ ਜਾਵੇਗਾਕਦੇ ਫ਼ਿਕਰ ਲੱਗ ਜਾਂਦਾ ਕਿ ਗੱਲ ਵਿਗੜ ਹੀ ਨਾ ਜਾਵੇਮੈਂ ਕਈ ਵਾਰ ਘਰ ਨੂੰ ਫੋਨ ਕੀਤਾਰਵੀ ਚੁੱਕਦਾ ਹੀ ਨਹੀਂ ਸੀਮੇਰਾ ਦਿਲ ਕਰਦਾ ਕਿ ਰੋਜ਼ਬਰੀ ਗਾਰਡਨ ਦਾ ਚੱਕਰ ਲਾ ਕੇ ਆਵਾਂ, ਵੇਖਾਂ ਕਿ ਰਵੀ ਘਰ ਵੀ ਹੈ ਕਿ ਨਹੀਂਜਦ ਜਾਣ ਲਈ ਤਿਆਰ ਹੁੰਦੀ ਤਾਂ ਸੋਚਦੀ ਕਿ ਡੈਡੀ ਕੀ ਆਖਣਗੇਇਵੇਂ ਰਵੀ ਦੇ ਹਉਮੈ ਨੂੰ ਵੀ ਬੱਲ ਮਿਲਣਾ ਸੀਮੈਂ ਮੰਮੀ ਨੂੰ ਸ਼ੌਪਿੰਗ ਲਈ ਲੈ ਕੇ ਜਾਂਦੀ ਤਾਂ ਕਈ ਵਾਰ ਕਾਰ ਆਪਣੇ ਆਪ ਆਰਚਵੇਅ ਵੱਲ ਲੈ ਜਾ ਹੋ ਜਾਂਦੀਡੈਡੀ ਨੂੰ ਕਲੀਨਿਕ ਲੈ ਕੇ ਜਾਣਾ ਹੁੰਦਾ ਤਾਂ ਮੈਂ ਜ਼ਰਾ ਉਧਰ ਦੀ ਘੁੰਮ ਕੇ ਹੀ ਜਾਂਦੀਮੈਂ ਰਵੀ ਦੀ ਕਾਰ ਵੀ ਕਿਧਰੇ ਨਹੀਂ ਸੀ ਵੇਖੀ ਜਦੋਂ ਕਿ ਉਸ ਨੂੰ ਘੁੰਮਦੇ ਰਹਿਣ ਦਾ ਸ਼ੌਕ ਸੀਕਈ ਵਾਰ ਰਵੀ ਨੂੰ ਵੇਖਣ ਨੂੰ ਮਨ ਕਾਹਲ਼ਾ ਪੈ ਜਾਂਦਾਮੈਂ ਹਰ ਰੋਜ਼ ਉਸ ਦਾ ਸੁਫ਼ਨਾ ਦੇਖਦੀਉਸ ਉਪਰ ਗੁੱਸਾ ਵੀ ਆਉਂਦਾ ਕਿ ਸਾਨੂੰ ਜਮਾਂ ਈ ਅੱਖੋਂ ਪਰੋਖੇ ਕਰੀ ਬੈਠਾ ਸੀ

-----

ਚੌਵੀ ਤਰੀਕ ਨੂੰ ਵਕਤ ਸਿਰ ਹੀ ਕੋਰਟ ਪੁੱਜ ਗਈਡੈਡੀ ਮੇਰੇ ਨਾਲ ਸਨਉਹਨਾਂ ਕੋਲੋਂ ਹੌਲ਼ੀ-ਹੌਲ਼ੀ ਚੱਲਿਆ ਜਾ ਰਿਹਾ ਸੀ ਜਿਵੇਂ ਕਿ ਉਹਨਾਂ ਦੀ ਸਿਹਤ ਇਜਾਜ਼ਤ ਦਿੰਦੀ ਸੀਉਹ ਸੋਟੀ ਦੇ ਸਹਾਰੇ ਤੁਰਦੇ ਸਨਵਿਚ-ਵਿਚ ਮੈਂ ਵੀ ਆਸਰਾ ਦਿੰਦੀਕਈ ਵਾਰੀ ਉਹ ਸੋਟੀ ਨਾਲੋਂ ਮੇਰੇ ਸਹਾਰੇ ਜ਼ਿਆਦਾ ਤੁਰਨ ਲੱਗਦੇਮੈਨੂੰ ਇਵੇਂ ਚੰਗਾ ਲੱਗਦਾ

ਇਮਾਰਤ ਦੀ ਤੀਜੀ ਮੰਜ਼ਿਲ ਤੇ ਕਚਹਿਰੀ ਜਾਂ ਦਫ਼ਤਰ ਸੀ ਜਿਥੇ ਸਾਡਾ ਕੇਸ ਸੁਣਿਆ ਜਾਣਾ ਸੀਮੇਰੀਆਂ ਨਜ਼ਰਾਂ ਰਵੀ ਨੂੰ ਤਲਾਸ਼ ਕਰ ਰਹੀਆਂ ਸਨ ਪਰ ਉਹ ਕਿਧਰੇ ਵੀ ਨਹੀਂ ਸੀਡੈਡੀ ਬਾਰ-ਬਾਰ ਸੂਜੀ ਬੈਰੀਮਨ ਨੂੰ ਢੂੰਡਣ ਲਈ ਆਖਦੇਉਹ ਸ਼ਾਇਦ ਲੇਟ ਹੋ ਗਈ ਸੀ ਜਾਂ ਫਿਰ ਕਿਸੇ ਹੋਰ ਅਦਾਲਤ ਵਿਚ ਹਾਜ਼ਰੀ ਲਵਾ ਰਹੀ ਹੋਵੇਗੀਫਿਰ ਵਕੀਲ ਤਾਂ ਪੁੱਜ ਗਈ ਪਰ ਰਵੀ ਹਾਲੇ ਨਹੀਂ ਸੀ ਆਇਆਮੇਰਾ ਮਨ ਹੋਰਵੇਂ ਕਰਨ ਲੱਗਿਆ ਕਿ ਸੁੱਖ ਵੀ ਹੋਵੇ, ਜਜ਼ਬਾਤੀ ਕਿਸਮ ਦਾ ਬੰਦਾ ਸੀ, ਕੁਝ ਕਰ ਹੀ ਨਾ ਬੈਠਾ ਹੋਵੇਇਕ ਵਾਰ ਤਾਂ ਮੇਰਾ ਦਿਲ ਕੀਤਾ ਕਿ ਕੇਸ ਵਾਪਸ ਹੀ ਲੈ ਲਵਾਂਖ਼ਰਚੇ ਦੀ ਦੇਖੀ ਜਾਵੇਗੀਕੁਝ ਨਾ ਕੁਝ ਤਾਂ ਸੋਸ਼ਲ ਸਕਿਓਰਟੀ ਦੇਵੇਗੀ ਹੀ, ਕੁਝ ਪਾਰਟ ਟਾਈਮ ਕੰਮ ਕਰ ਲਵਾਂਗੀ

-----

ਸੂਜੀ ਬੈਰੀਮਨ ਕੋਰਟ ਕਲਰਕ ਨਾਲ ਕੋਈ ਗੱਲ ਕਰ ਕੇ ਆਈ ਤੇ ਮੈਨੂੰ ਅੰਦਰ ਚਲਣ ਲਈ ਆਖਣ ਲੱਗੀਮੇਰੇ ਤੋਂ ਤੁਰਿਆ ਨਹੀਂ ਸੀ ਜਾ ਰਿਹਾਉਸ ਨੇ ਮੈਨੂੰ ਮੋਢੇ ਤੋਂ ਫੜ ਕੇ ਆਖਿਆ, ‘‘ ਕੰਵਲ, ਲੈਟਸ ਗੋ ਇਨ ਸਾਈਡ’’ ਬੱਟ ਹੀ ਜ਼ ਨੌਟ ਹੇਅਰ ਯੈੱਟ’’

‘‘ਹੀਜ਼ ਔਲ ਰੈਡੀ ਦੇਅਰ!’’

ਉਸ ਦੀ ਗੱਲ ਸੁਣ ਕੇ ਮੈਨੂੰ ਸ਼ਰਮ ਜਿਹੀ ਮਹਿਸੂਸ ਹੋਈਰਵੀ ਪਹਿਲਾਂ ਹੀ ਆਪਣੇ ਵਕੀਲ ਨਾਲ ਅੰਦਰ ਆਇਆ ਬੈਠਾ ਸੀਉਸ ਨੇ ਚਿਹਰਾ ਮੇਜ਼ ਉਪਰ ਝੁਕਾਇਆ ਹੋਇਆ ਸੀ ਜਿਵੇਂ ਕੁਝ ਪੜ੍ਹ ਰਿਹਾ ਹੋਵੇਕਦੇ-ਕਦੇ ਉਹ ਆਪਣੇ ਵਕੀਲ ਨਾਲ ਗੱਲ ਕਰ ਲੈਂਦਾਮੇਰੇ ਵੱਲ ਉਸ ਨੇ ਇਕ ਵਾਰ ਵੀ ਨਾ ਵੇਖਿਆਉਸ ਦਾ ਚਿਹਰਾ ਬੁੱਤ ਵਾਂਗ ਸਖ਼ਤ ਸੀਮੈਂ ਮੇਜ਼ ਦੇ ਦੂਜੇ ਪਾਸੇ ਬੈਠੀ ਸੀ, ਬਿਲਕੁਲ ਉਸ ਦੇ ਸਾਹਮਣੇਮੈਂ ਕਈ ਵਾਰ ਹਿੱਲੀ ਜਾਂ ਖੜਕਾ ਜਿਹਾ ਕਰਦੀ ਰਹੀ ਪਰ ਉਸ ਨੇ ਇਕ ਵਾਰ ਵੀ ਮੇਰੇ ਵੱਲ ਨਾ ਵੇਖਿਆ

-----

ਮੇਰੀ ਵਕੀਲ ਨੇ ਮੇਰੇ ਤੇ ਪਰੀ ਦੇ ਖਰਚੇ ਦਾ ਕੇਸ ਜੱਜ ਸਾਹਮਣੇ ਰੱਖਿਆਜੱਜ ਸਾਰੀ ਗੱਲ ਨੂੰ ਧਿਆਨ ਨਾਲ ਸੁਣ ਰਿਹਾ ਸੀਰਵੀ ਦੇ ਵਕੀਲ ਨੇ ਦੱਸਿਆ ਕਿ ਰਵੀ ਕੋਲ ਕੋਈ ਨੌਕਰੀ ਨਹੀਂ ਸੀ ਪ੍ਰੇਸ਼ਾਨੀ ਕਾਰਨ ਉਹ ਕੰਮ ਤੇ ਨਹੀਂ ਸੀ ਜਾ ਸਕਿਆਗ਼ੈਰ-ਹਾਜ਼ਰੀ ਕਾਰਨ ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀਇਸ ਵਕਤ ਉਹ ਖ਼ੁਦ ਸ਼ੋਸਲ ਸਕਿਓਰਟੀ ਤੇ ਨਿਰਭਰ ਸੀ, ਸਾਡਾ ਖ਼ਰਚ ਕਿਵੇਂ ਉਠਾਉਂਦਾਸੂਜੀ ਬੈਰੀਮਨ ਨੇ ਬਥੇਰਾ ਰੌਲਾ ਪਾਇਆ ਕਿ ਰਵੀ ਨੇ ਖ਼ਰਚ ਤੋਂ ਬਚਣ ਲਈ ਕੰਮ ਛੱਡਿਆ ਸੀਜੱਜ ਨੇ ਉਸ ਦੀ ਇਕ ਨਾ ਸੁਣੀ ਤੇ ਖ਼ਰਚੇ ਦੀ ਗੱਲ ਵਿਚਕਾਰ ਹੀ ਲਟਕਾ ਦਿੱਤੀਸੂਜੀ ਬੈਰੀਮਨ ਕੇਸ ਨਾ ਜਿੱਤ ਸਕਣ ਕਰਕੇ ਅਫ਼ਸੋਸ ਜ਼ਾਹਰ ਕਰ ਰਹੀ ਸੀ ਪਰ ਮੈਨੂੰ ਅਫ਼ਸੋਸ ਇਸ ਗੱਲ ਦਾ ਸੀ ਕਿ ਰਵੀ ਨੇ ਮੇਰੇ ਵੱਲ ਵੇਖਿਆ ਤੱਕ ਨਾ

-----

ਅਸੀਂ ਸਾਰੇ ਉਥੋਂ ਉੱਠ ਖੜ੍ਹੇਰਵੀ ਤੇ ਉਸ ਦਾ ਵਕੀਲ ਪਹਿਲਾਂ ਨਿਕਲੇਉਹ ਡੈਡੀ ਵੱਲ ਬਹੁਤ ਕਹਿਰ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀਉਸ ਦੀ ਇਹ ਤੱਕਣੀ ਪਹਿਲਾਂ ਮੈਂ ਬਹੁਤ ਘੱਟ ਵੇਖੀ ਸੀਉਸ ਨੇ ਇਕ ਵਾਰ ਮੇਰੇ ਵੱਲ ਤੱਕਿਆ ਤੇ ਮੂੰਹ ਇਵੇਂ ਬਣਾਇਆ ਜਿਵੇਂ ਥੁੱਕਣ ਲੱਗਿਆ ਹੋਵੇਮੈਂ ਵੀ ਮਨ ਹੀ ਮਨ ਆਖਿਆ- ‘‘ਮੇਰੀ ਜਾਣਦੀ ਜੁੱਤੀ’’

ਅਸੀਂ ਆਪਣੀ ਵਕੀਲ ਨਾਲ ਗੱਲਾਂ ਕਰ ਰਹੇ ਸਾਂ ਕਿ ਰਵੀ ਕਿਧਰੇ ਛੁਪਨ ਹੋ ਗਿਆਮੈਨੂੰ ਲੱਗਿਆ ਕਿ ਕੋਰਟ ਦੇ ਬਾਹਰ ਖੜਾ ਮੇਰੀ ਉਡੀਕ ਕਰ ਰਿਹਾ ਹੋਵੇਗਾਅਸੀਂ ਲਿਫ਼ਟ ਰਾਹੀਂ ਥੱਲੇ ਉਤਰੇ ਤਾਂ ਸੱਚ ਹੀ ਰਵੀ ਉਥੇ ਖੜਾ ਸੀਸਾਡੇ ਵੱਲ ਨਿਰੰਤਰ ਵੇਖਦਾ ਜਾ ਰਿਹਾ ਸੀਮੈਂ ਡੈਡੀ ਨੂੰ ਆਸਰਾ ਦਿੰਦੀ ਸਟੇਸ਼ਨ ਵੱਲ ਵਧੀ ਤਾਂ ਉਹ ਸਾਡੇ ਮਗਰ ਆ ਗਿਆਬਰਾਬਰ ਆ ਕੇ ਬੋਲਿਆ- ‘‘ਇਹ ਡਰਾਮਾ ਬੰਦ ਕਰਨੈ ਕਿ ਨਹੀਂ?.... ਘਰ ਨੂੰ ਤੁਰਨਾ ਕਿ.....?’’ ਆਖਦਾ ਮੇਰੇ ਵੱਲ ਇਵੇਂ ਵਧਿਆ ਜਿਵੇਂ ਮੈਨੂੰ ਬਾਹੋਂ ਫੜ ਕੇ ਧੂੰਹਦਾ ਹੋਇਆ ਲੈ ਜਾਵੇਗਾਮੈਂ ਡਰ ਕੇ ਡੈਡੀ ਦੇ ਪਿੱਛੇ ਨੂੰ ਹੋ ਗਈਡੈਡੀ ਖੂੰਡੀ ਉਠਾਉਂਦੇ ਬੋਲੇ, ‘‘ਤੇਰੀ ਜਾਨ ਕੱਢ ਦਊਂ ਜੇ ਕੁੜੀ ਨੂੰ ਹੱਥ ਲਾਇਆ!’’

-----

ਰਵੀ ਡੈਡੀ ਨੂੰ ਗੰਦੀ ਗਾਲ੍ਹ ਕੱਢ ਕੇ ਆਖਣ ਲੱਗਾ, ‘‘ਇਹ ਸਭ ਤੇਰੇ ਪੁਆੜੇ ਆ ਬੁੜ੍ਹਿਆ, ਤੂੰ ਹੀ ਸਾਡੀਆਂ ਲਾਈਫਾਂ ਨਾਲ ਖੇਡ ਰਿਹੈਂ!’’ ਆਖ ਕੇ ਉਸ ਨੇ ਡੈਡੀ ਨੂੰ ਜ਼ੋਰਦਾਰ ਧੱਕਾ ਮਾਰਿਆਡੈਡੀ ਸੰਭਲ਼ ਨਾ ਸਕੇ ਤੇ ਡਿਗ ਪਏਰਵੀ ਕਾਹਲ਼ੀ ਨਾਲ ਅੱਗੇ ਨਿਕਲ ਗਿਆ ਤੇ ਮੈਂ ਡੈਡੀ ਨੂੰ ਸੰਭਾਲਣ ਲੱਗੀਦੋ ਕੁ ਹੋਰ ਰਾਹੀ ਮੇਰੀ ਮਦਦ ਨੂੰ ਆ ਗਏਅਸੀਂ ਡੈਡੀ ਨੂੰ ਮੁੜ ਕੇ ਖੜ੍ਹਿਆਂ ਕੀਤਾਉਹ ਠੀਕ ਸਨਕੋਈ ਸੱਟ ਨਹੀਂ ਸੀ ਲੱਗੀਉਹ ਵਾਰ-ਵਾਰ ਇਹੋ ਆਖਦੇ ਜਾ ਰਹੇ ਸਨ- ‘‘ਏਹੋ ਜਿਹੇ ਜਵਾਈ ਬਿਨਾਂ ਕੁੜੀ ਕੁਆਰੀ ਹੀ ਚੰਗੀ ਸੀ’’ ਮੈਨੂੰ ਵੀ ਬਹੁਤ ਗ਼ੁੱਸਾ ਆ ਰਿਹਾ ਸੀ ਕਿ ਅੱਜ ਤਾਂ ਰਵੀ ਸਾਰੀਆਂ ਹੱਦਾਂ ਹੀ ਟੱਪ ਗਿਆ ਸੀ

*****

ਚਲਦਾ


1 comment:

Rajinderjeet said...

ਹਰਜੀਤ ਅਟਵਾਲ ਬਿਨਾ ਸ਼ੱਕ ਸਮਰੱਥ ਨਾਵਲਿਸਟ ਹੈ...