Friday, May 14, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 3

ਕਾਂਡ 3

ਕੋਰਟ ਵਾਲੀ ਘਟਨਾ ਨੇ ਮੈਨੂੰ ਬਹੁਤ ਗ਼ੁੱਸਾ ਦਵਾਇਆਇੰਨਾ ਗ਼ੁੱਸਾ ਕਿ ਮੈਂ ਰਾਤ ਨੂੰ ਸੌਂ ਨਾ ਸਕੀਘਰ ਵਿਚ ਵੀ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਾ ਕਰਦਾਪਰੀ ਦੇ ਨੈਣ ਨਕਸ਼ ਰਵੀ ਵਰਗੇ ਸਨਜਦ ਉਹ ਰੋਂਦੀ ਤਾਂ ਮੈਨੂੰ ਚੰਗਾ-ਚੰਗਾ ਲੱਗਦਾ ਪਰ ਜਲਦੀ ਹੀ ਚੁੱਕ ਕੇ ਉਸ ਨੂੰ ਗਲ਼ ਨਾਲ ਘੁੱਟ ਲੈਂਦੀਡੈਡੀ ਵੀ ਰਵੀ ਤੋਂ ਹੁਣ ਬਹੁਤੇ ਦੁਖੀ ਸਨਉਸ ਨਾਲ ਇੰਨੀ ਨਫ਼ਰਤ ਕਰਦੇ ਕਿ ਉਸ ਦਾ ਘਰ ਵਿਚ ਜ਼ਿਕਰ ਤਕ ਨਾ ਹੋਣ ਦਿੰਦੇਰਵੀ ਨਾਲ ਹਾਲੇ ਵੀ ਕਿਸੇ ਨੂੰ ਹਮਦਰਦੀ ਸੀ ਤਾਂ ਉਹ ਸੀ ਮੰਮੀ

-----

ਇਕ ਸ਼ਾਮ ਮੈਂ ਡੈਡੀ ਨੂੰ ਲੈ ਕੇ ਡਾਕਟਰ ਦੇ ਗਈ ਹੋਈ ਸੀਵਾਪਸ ਪਰਤੀ ਤਾਂ ਮੰਮੀ ਖ਼ੁਸ਼ੀ-ਖ਼ੁਸ਼ੀ ਦੱਸਣ ਲੱਗੀ, ‘‘ਮੁੰਡੇ ਦਾ ਫ਼ੋਨ ਆਇਆ ਸੀ, ਤੇਰਾ ਤੇ ਪਰੀ ਦਾ ਪੁੱਛਦਾ ਸੀ’’

ਮੈਂ ਚੁੱਪ ਰਹੀ ਤੇ ਇਕ ਪਾਸੇ ਨੂੰ ਮੂੰਹ ਕਰ ਲਿਆਮੰਮੀ ਮੇਰੇ ਮੂਹਰੇ ਆਉਂਦੀ ਬੋਲੀ, ‘‘ਨੀ ਕੰਵਲ, ਮੁੰਡਾ ਗੋਡੇ-ਗੋਡੇ ਰੋਂਦਾ ਸੀ, ਓਹ ਦੀ ਤਾਂ ਜਮਾਂ ਹੀ ਬੁਰੀ ਹਾਲਤ ਏ, ਆਖਦਾ ਪਰੀ ਬਿਨਾਂ ਦਿਲ ਨਹੀਂ ਲੱਗਦਾ, ਕੰਵਲ ਬਿਨਾਂ ਘਰ ਸੁੰਨਾ ਏ, ਨਾਲੇ ਸੌਰੀ ਆਖਦਾ ਸੀ’’

‘‘ਰਹਿਣ ਦੇ ਤੂੰ’’

‘‘ਧੀਏ ਕੀ ਰਹਿਣ ਦੇਵਾਂ, ਤੈਨੂੰ ਵੇਖ ਕੇ ਘਰ ਬੈਠੀ ਨੂੰ ਮੇਰਾ ਅੰਦਰ ਹਿਲਦਾ ਏ’’

‘‘ਮੰਮੀ, ਤੈਨੂੰ ਨਈਂ ਪਤਾ, ਉਹ ਬੰਦਾ ਠੀਕ ਨਹੀਂ’’

‘‘ਇਕ ਤੂੰ ਠੀਕ ਏਂ ਤੇ ਇਕ ਤੇਰਾ ਬਾਪੂ, ਬਾਕੀ ਸਾਰੀ ਦੁਨੀਆਂ....’’

‘‘ਸਾਡੇ ਨਾਲ ਤਾਂ ਓਹਨੇ ਜੋ ਕੀਤੀ ਸੋ ਕੀਤੀ ਪਰ ਡੈਡੀ ਨੂੰ ਧੱਕਾ ਕਿਉਂ ਮਾਰਿਆ?’’

‘‘ਤੇਰੇ ਡੈਡੀ ਦੀ ਵੀ ਗਿੱਠ ਭਰ ਜੀਭ ਏ, ਆਖਣ ਲੱਗਾ ਅੱਗਾ ਪਿੱਛਾ ਨਹੀਂ ਵੇਖਦਾ, ਅੱਜ ਕਲ੍ਹ ਦੇ ਜਵਾਨ ਮੁੰਡੇ ਸਹਾਰਦੇ ਨੇ ਕੁਛ!’’

ਮੈਂ ਉਸ ਦੀ ਗੱਲ ਵੱਲ ਧਿਆਨ ਨਾ ਦਿੰਦੀ ਹੋਈ ਉਪਰ ਆਪਣੇ ਕਮਰੇ ਵਿਚ ਆ ਗਈਮੰਮੀ ਵੀ ਮਗਰੇ ਆਉਂਦੀ ਬੋਲੀ, ‘‘ਤੂੰ ਗੁਲਾਬਾਂ ਦੇ ਰਾਹ ਤੇ ਤੁਰ ਪਈ ਏਂ’’ ਆਖਦੀ ਉਹ ਡੁਸਕਣ ਲੱਗੀ ਤੇ ਫਿਰ ਬੋਲੀ, ‘‘ਏਸ ਟੱਬਰ ਨੂੰ ਸਰਾਪ ਈ ਏ ਪਰ ਸਰਾਪ ਇੰਡੀਆ ਰਹਿ ਗਿਆ, ਤੂੰ ਮੇਰੀ ਧੀ, ਸਿਆਣੀ ਬਣ’’

ਮੈਂ ਕੁਝ ਨਾ ਆਖਿਆਮੰਮੀ ਬੁੜ ਬੁੜ ਕਰਦੀ ਚਲੇ ਗਈ

-----

ਰਾਤ ਨੂੰ ਮੈਂ ਫਿਰ ਨਾ ਸੌਂ ਸਕੀਰਵੀ ਬਾਰੇ ਹੀ ਸੋਚਦੀ ਰਹੀਮੈਨੂੰ ਯਕੀਨ ਸੀ ਕਿ ਉਹ ਵੀ ਜਾਗ ਰਿਹਾ ਹੋਵੇਗਾਮੈਨੂੰ ਪਤਾ ਸੀ ਕਿ ਉਹ ਮੈਨੂੰ ਵੀ ਤੇ ਪਰੀ ਨੂੰ ਵੀ ਪਿਆਰ ਕਰਦਾ ਸੀ ਪਰ ਆਪਣੇ ਸੁਭਾਅ ਨੂੰ ਨਹੀਂ ਸੀ ਬਦਲ ਸਕਦਾਉਸ ਦੀ ਅੜਬਾਈ ਨੇ ਸਾਨੂੰ ਟੰਗਿਆ ਪਿਆ ਸੀਉਸ ਰਾਤ ਮੈਨੂੰ ਰਵੀ ਦਾ ਸੁਫ਼ਨਾ ਆਇਆਉਹ ਤੇ ਮੈਂ ਕਿਸੇ ਲੰਬੇ ਸਫ਼ਰ ਤੇ ਨਿਕਲੇ ਹੋਏ ਸਾਂ ਜਿਵੇਂ ਕਿ ਵੇਹਲੇ ਵਕਤ ਅਸੀਂ ਕਰਿਆ ਹੀ ਕਰਦੇ ਸਾਂਰਵੀ ਨੂੰ ਕਾਰ ਚਲਾਉਣ ਦਾ ਬਹੁਤ ਸ਼ੌਂਕ ਸੀਜਦ ਸਮਾਂ ਮਿਲਦਾ ਤਾਂ ਅਸੀਂ ਪਿੰਡਾਂ ਵੱਲ ਚਲੇ ਜਾਂਦੇਟੇਢੇ-ਮੇਡੇ ਰਸਤਿਆਂ ਉਪਰ ਕਾਰ ਚਲਾਉਣੀ ਮੈਨੂੰ ਪਸੰਦ ਨਹੀਂ ਸੀ ਪਰ ਰਵੀ ਦਾ ਇਹ ਸ਼ੌਂਕ ਸੀ

-----

ਮੇਰੀ ਗ਼ੈਰ-ਹਾਜ਼ਰੀ ਵਿਚ ਇਕ ਵਾਰ ਫਿਰ ਰਵੀ ਦਾ ਫੋਨ ਆਇਆਸ਼ਾਮ ਦੇ ਵਕਤ ਮੈਂ ਘਰੋਂ ਬਾਹਰ ਜਾਣਾ ਬੰਦ ਕਰ ਦਿੱਤਾ ਤੇ ਰਵੀ ਦੇ ਫੋਨ ਨੂੰ ਉਡੀਕਦੀ ਰਹਿੰਦੀਫੋਨ ਦੀ ਘੰਟੀ ਵੱਜਦੀ ਤਾਂ ਮੈਂ ਭੱਜ ਕੇ ਚੁੱਕਦੀ ਕਿ ਉਸੇ ਦਾ ਹੋਵੇਗਾਕਈ ਦਿਨ ਉਡੀਕ ਕੇ ਮੈਂ ਹੀ ਫੋਨ ਘੁਮਾ ਲਿਆਉਹ ਘਰ ਹੀ ਸੀਮੈਂ ਰੁੱਖਿਆਂ ਜਿਹਾ ਬਣਦਿਆਂ ਆਖਿਆ, ‘‘ਕੀ ਗੱਲ ਫੋਨ ਕੀਤਾ ਸੀ?’’

‘‘ਆਹੋ ਕੀਤਾ ਸੀ ਕਿ ਤੇਰਾ ਖ਼ੂਨ ਪੀਣੈ’’

‘‘ਤੂੰ ਮੇਰਾ ਖ਼ੂਨ ਪੀਤਾ ਤਾਂ ਹੋਇਆ ਹੋਰ ਕਿਮੇਂ ਪੀਣਾ ਏਂ!’’

‘‘ਇਕ ਹਸਬੈਂਡ ਆਪਣੀ ਵਾਈਫ ਨੂੰ ਕਿਉਂ ਫੋਨ ਕਰਦੈ, ਤੈਨੂੰ ਏਨਾ ਵੀ ਨਹੀਂ ਪਤਾ ਏ’’

‘‘ਪਤਾ, ਮੈਨੂੰ ਸਭ ਪਤਾ ਏ’’

‘‘ਜੇ ਪਤਾ ਹੁੰਦਾ ਤਾਂ ਇਹ ਸਵਾਲ ਨਾ ਕਰਦੀ, ਖ਼ੈਰ, ਆਜਾ, ਜਾਨ, ਪਲੀਜ਼ ਆਜਾ, ਮੈਂ ਤੇਰੇ ਜਾਂ ਜਿਹਦੇ ਵੀ ਕਹੇਂ ਪੈਰੀਂ ਹੱਥ ਲਾ ਦਿੰਨਾ’’

‘‘ਤੂੰ ਡੈਡੀ ਨੂੰ ਧੱਕਾ ਕਿਉਂ ਮਾਰਿਆ ਸੀ?’’

‘‘ਤੂੰ ਇਕ ਗੱਲ ਨੂੰ ਲੈ ਕੇ ਓਹਦੇ ਪਿੱਛੇ ਈ ਪਈ ਰਹਿੰਨੀ ਐਂ, ਜ਼ਰਾ ਸੋਚ ਕਿ ਸਿਚੂਏਸ਼ਨ ਇੱਥੇ ਤਕ ਕਿੱਦਾਂ ਪਹੁੰਚੀ!...ਚਲ ਛੱਡ, ਜੋ ਹੋ ਗਿਆ ਸੋ ਹੋ ਗਿਆ, ਤੂੰ ਆ ਜਾਹ ਪਲੀਜ਼....’’

‘‘ਤੂੰ ਮੇਰੇ ਆਉਣ ਦਾ ਰਾਹ ਮੋਕਲਾ ਵੀ ਕਰੇਂ’’

‘‘ਕਿੱਦਾਂ ਕਰਾਂ?... ਕਿਹਾ ਤਾਂ ਐ ਕਿ ਜਿਹਦੇ ਕਹੇਂ ਪੈਰੀਂ ਹੱਥ ਲਾ ਦਿੰਨਾ, ਤੇਰੇ ਪਿਓ ਕੰਜਰ ਨੂੰ ਵੀ ਸੌਰੀ ਕਹਿ ਦਿੰਨਾ.....!’’

‘‘ਤੂੰ ਡੈਡੀ ਨੂੰ ਫਿਰ ਗਾਲ੍ਹ ਕੱਢੀ, ਗੈੱਟ ਲੌਸਟ ਰਵੀ!’’ ਆਖ ਕੇ ਮੈਂ ਫੋਨ ਰੱਖ ਦਿੱਤਾ ਤੇ ਆਪਣੇ ਆਪ ਨੂੰ ਕੋਸਣ ਲੱਗੀ ਕਿ ਉਹਨੂੰ ਫੋਨ ਕਿਉਂ ਕੀਤਾ ਸੀ

ਮੈਨੂੰ ਜਾਪਣ ਲੱਗ ਪਿਆ ਕਿ ਰਵੀ ਨਾਲ ਸੰਬੰਧ ਏਨੀ ਛੇਤੀ ਨਹੀਂ ਸੁਧਰਨਗੇਡੈਡੀ ਆਖਦੇ ਕਿ ਇੰਡੀਆ ਜਾ ਕੇ ਇਹਦੇ ਪਿਓ ਨਾਲ ਗੱਲ ਕਰਨੀ ਚਾਹੀਦੀ ਹੈਇਸ ਦੀ ਮਾਂ ਆਈ ਸੀ ਤਾਂ ਉਸ ਨੇ ਰਵੀ ਨੂੰ ਕੁਝ ਨਹੀਂ ਸੀ ਸਮਝਾਇਆ ਬਲਕਿ ਸਾਡੇ ਸੰਬੰਧ ਵਿਗੜੇ ਹੀ ਹੋਣਗੇ

-----

ਮੈਂ ਸੋਸ਼ਲ ਬੈਨੇਫਿਟਸ ਲਈ ਅਪਲਾਈ ਕੀਤਾਕੁਝ ਕੁ ਪੈਸੇ ਮਿਲਣ ਲੱਗ ਪਏ ਪਰ ਕਾਫੀ ਨਹੀਂ ਸਨਪਰੀ ਲਈ ਨਵੇਂ ਕੱਪੜੇ ਖ਼ਰੀਦਣੇ ਸਨਮੇਰੇ ਕੋਲ ਵੀ ਬਹੁਤੇ ਡਰੈੱਸ ਨਹੀਂ ਸਨਮੇਰੇ ਕੱਪੜੇ ਹਾਲੇ ਘਰੇ ਹੀ ਪਏ ਸਨਉਧਰ ਨੂੰ ਮੂੰਹ ਕਰਨ ਨੂੰ ਮੇਰਾ ਦਿਲ ਨਹੀਂ ਸੀ ਕਰਦਾਮੈਂ ਵੱਡੀ ਸ਼ੌਪਿੰਗ ਕਰਨੀ ਚਾਹੁੰਦੀ ਸੀਚਾਰ-ਪੰਜ ਸੌ ਪੌਂਡ ਚਾਹੀਦਾ ਸੀ ਮੈਨੂੰਇੰਨੇ ਪੈਸੇ ਮੈਂ ਇਕ ਦਮ ਕਿਥੋਂ ਕੱਢਣੇ ਸਨਰਵੀ ਹੱਥ ਨਹੀਂ ਸੀ ਆ ਰਿਹਾਪਰੀ ਜ਼ਰਾ ਕੁ ਵੱਡੀ ਹੁੰਦੀ ਤਾਂ ਕੰਮ ਲੱਭ ਲੈਂਦੀਮੈਂ ਇਕ ਵਾਰ ਫਿਰ ਰਵੀ ਨੂੰ ਫੋਨ ਕੀਤਾਉਸ ਦਾ ਗ਼ੁੱਸਾ ਉਵੇਂ ਹੀ ਸੱਤਵੇਂ ਅਸਮਾਨ ਤੇ ਹੀ ਸੀਖ਼ਰਚੇ ਲਈ ਤਾਂ ਉਸ ਨੇ ਮੰਨਣਾ ਹੀ ਨਹੀਂ ਸੀਖ਼ਰਚੇ ਦੀ ਗੱਲ ਨੂੰ ਇਕ ਪਾਸੇ ਰੱਖਕੇ ਮੈਂ ਆਖਿਆ, ‘‘ਰਵੀ, ਪਰੀ ਦੀ ਸ਼ੌਪਿੰਗ ਕਰਨ ਵਾਲੀ ਪਈ ਏ’’

‘‘ਲਿਸਟ ਬਣਾ ਕੇ ਭੇਜ ਦੇ, ਕਰ ਦਿੰਨਾ’’

‘‘ਪੈਸੇ ਕਿਉਂ ਨਹੀਂ ਭੇਜ ਦਿੰਦਾ?’’

‘‘ਪੈਸੇ ਤੈਨੂੰ ਭੇਜਣੇ ਹੁੰਦੇ ਤਾਂ ਕੋਰਟ ਜਾਣ ਦੀ ਬਦਨਾਮੀ ਕਿਉਂ ਲੈਂਦਾ’’

ਮੈਂ ਚੁੱਪ ਰਹੀ ਕਿ ਗੱਲ ਕਿਸੇ ਹੋਰ ਪਾਸੇ ਹੀ ਨਾ ਤੁਰ ਪਵੇਰਵੀ ਫਿਰ ਆਖਣ ਲੱਗਾ, ‘‘ਮੇਰੇ ਨਾਲ ਚਲ, ਜਿਹੜੀ ਚੀਜ਼ ਚਾਹੀਦੀ ਐ, ਆਪਣੇ ਲਈ ਜਾਂ ਪਰੀ ਲਈ, ਲੈ ਲੈ’’

ਮੈਨੂੰ ਉਸ ਦੀ ਇਹ ਪੇਸ਼ਕਸ਼ ਠੀਕ ਲੱਗੀਮੈਂ ਮਨਜ਼ੂਰ ਕਰ ਲਈਇਕ ਪਲ ਲਈ ਤਾਂ ਲੱਗਿਆ ਸੀ ਕਿ ਡੈਡੀ ਕੀ ਸੋਚਣਗੇਪਰ ਮੈਂ ਹਾਂ ਕਰ ਦਿੱਤੀ ਸੀਰਵੀ ਨੂੰ ਫੋਨ ਕਰਨ ਬਾਅਦ ਮੈਂ ਸੂਚੀ ਤਿਆਰ ਕਰਨ ਲੱਗੀ ਕਿ ਕਿਹੜੀ-ਕਿਹੜੀ ਚੀਜ਼ ਖਰੀਦਣੀ ਸੀਪਰ ਫਿਰ ਲਿਸਟ ਵਿਚੇ ਹੀ ਛੱਡ ਦਿੱਤੀ ਕਿ ਪਤਾ ਨਹੀਂ ਰਵੀ ਕਿੰਨੇ ਪੈਸੇ ਖ਼ਰਚਣੇ ਚਾਹੇਰਵੀ ਕਦੇ ਵੀ ਬਹੁਤਾ ਕੈਸ਼ ਹੱਥ ਵਿਚ ਨਹੀਂ ਸੀ ਰੱਖਦਾਬੈਂਕ ਵਿਚ ਖਾਤਾ ਤਾਂ ਉਹ ਬਹੁਤ ਘੱਟ ਖੁੱਲ੍ਹਵਾਉਂਦਾ ਸੀਜਿਹੜੇ ਕਿਹੜੇ ਖਾਤੇ ਸਨ ਖ਼ਾਲੀ ਪਏ ਸਨ

-----

ਅਸੀਂ ਸ਼ੌਪਿੰਗ ਕਰਨ ਦਾ ਸਮਾਂ ਮਿਥ ਲਿਆਰਵੀ ਦੱਸੇ ਸਮੇਂ ਤੇ ਆ ਗਿਆਉਸ ਨੇ ਛੋਟਾ ਜਿਹਾ ਹਾਰਨ ਮਾਰਿਆਮੈਂ ਖਿੜਕੀ ਵਿਚ ਖੜੀ ਉਸ ਨੂੰ ਹੀ ਉਡੀਕ ਰਹੀ ਸੀਪਰੀ ਨੂੰ ਮੈਂ ਗੁਲਾਬੀ ਰੰਗ ਦੀ ਫਰਾਕ ਪੁਆਈ ਸੀ ਰਵੀ ਦੇ ਪਸੰਦ ਦੀ ਤੇ ਉਸ ਦੀ ਪਸੰਦ ਦਾ ਹੀ ਨੀਲੇ ਰੰਗ ਦਾ ਸੂਟ ਪਹਿਨਿਆਉਸ ਦੇ ਹਾਰਨ ਵਜਾਂਦਿਆਂ ਹੀ ਮੈਂ ਪਰੀ ਨੂੰ ਉਠਾਈ ਬਾਹਰ ਆ ਗਈਰਵੀ ਨੇ ਅੰਦਰੋਂ ਹੀ ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਮੈਂ ਉਸ ਦੇ ਬਰਾਬਰ ਬੈਠ ਗਈਉਸ ਨੇ ਕਾਰ ਤੋਰ ਲਈ ਤੇ ਸਾਡੇ ਵੱਲ ਹੀ ਵੇਖਦਾ ਜਾ ਰਿਹਾ ਸੀਉਹ ਅੱਖਾਂ ਭਰਦਾ ਬੋਲਿਆ, ‘‘ਜਾਨ, ਮੈਂ ਤਾਂ ਡਰ ਗਿਆ ਸੀ, ਸੋਚਿਆ ਕਿ ਸਭ ਖ਼ਤਮ, ਮੁੜ ਕੇ ਤੁਸੀਂ ਮੇਰੇ ਨਾਲ ਏਦਾਂ ਨਹੀਂ ਬੈਠਣ ਲੱਗੀਆਂ

-----

ਕਾਰ ਇਕ ਪਾਸੇ ਲਾ ਕੇ ਉਸ ਨੇ ਪਰੀ ਨੂੰ ਚੁੱਕਣਾ ਚਾਹਿਆਪਰੀ ਨਾ ਗਈਉਸ ਮੁੜ ਕੇ ਕਾਰ ਤੋਰੀ ਤੇ ਆਖਿਆ, ‘‘ਤੁਹਾਨੂੰ ਕੀ ਪਤੈ ਤੁਹਾਡੇ ਬਿਨਾਂ ਮੈਂ ਕਿੱਦਾਂ ਰਹਿਨਾਂ, ਪਰ ਜਾਨ, ਤੂੰ ਨਿਰੀ ਪੱਥਰ ਐਂ, ਤੈਨੂੰ ਕੋਈ ਫ਼ਰਕ ਈ ਨਈਂ’’

ਮੈਂ ਚੁੱਪ ਰਹੀਮੈਂ ਕਿਸੇ ਕਿਸਮ ਦੀ ਬਹਿਸ ਵਿਚ ਨਹੀਂ ਸੀ ਪੈਣਾਇਹ ਵੀ ਸੋਚਿਆ ਸੀ ਕਿ ਇਸ ਦੇ ਦਿਲ ਦੀ ਹਵਾੜ ਨਿਕਲ ਜਾਵੇਫਿਰ ਸ਼ਾਇਦ ਸਿੱਧੇ ਰਾਹੇ ਪੈ ਹੀ ਜਾਵੇ

ਮੈਂ ਸੋਚਦੀ ਪਈ ਸੀ ਕਿ ਵੁੱਡ ਗਰੀਨ ਦੇ ਸ਼ੌਪਿੰਗ ਸੈਂਟਰ ਜਾਵਾਂਗੇ ਪਰ ਉਸ ਨੇ ਕਾਰ ਨੌਰਥ ਸਰਕੁਲਰ ਰੋਡ’ ’ਤੇ ਪਾ ਲਈਮੈਂ ਆਖਿਆ, ‘‘ਓਏ ਮਿਸਟਰ, ਕਿਧਰ ਲੈ ਚਲਿਆ ਏਂ?’’

‘‘ਮੇਰੀ ਵਾਈਫ਼, ਮੇਰੀ ਡੌਟਰ, ਜਿਧਰ ਮਰਜ਼ੀ ਲੈ ਜਾਵਾਂ’’

‘‘ਤੈਨੂੰ ਨਹੀਂ ਪਤਾ ਮੇਰੇ ਡੈਡੀ ਕਿੰਨਾ ਫ਼ਿਕਰ ਕਰਦੇ ਸੀ!’’

‘‘ਤੇਰਾ ਹਸਬੈਂਡ ਮੈਂ ਆਂ, ਮੈਨੂੰ ਤੇਰਾ ਫ਼ਿਕਰ ਕਰਨਾ ਚਾਹੀਦੈ, ਯਾਦ ਐ ਬਾਬੇ ਮੁਹਰੇ ਬੈਠ ਕੇ ਕੀ ਗੱਲਾਂ ਹੋਈਆਂ ਸੀ, ਸਿਖਿਆ ਦੇਣ ਵਾਲਾ ਭਾਈ ਕੀ ਕਹਿੰਦਾ ਸੀ!’’

‘‘ਰਵੀ, ਸ਼ੌਪਿੰਗ ਕਰੌਣੀ ਏਂ ਤਾਂ ਸਿੱਧੀ ਤਰ੍ਹਾਂ ਕਰਾ....’’

‘‘ਜਾਨ, ਬਰਿੰਟ ਕਰੌਸ, .... ਤੇਰੇ ਪਸੰਦ ਦਾ ਸ਼ੌਪਿੰਗ ਸੈਂਟਰ’’

ਜਦੋਂ ਕੁ ਬਰਿੰਟ ਕਰੌਸ ਦਾ ਸ਼ੌਪਿੰਗ ਸੈਂਟਰ ਨਵਾਂ-ਨਵਾਂ ਬਣਿਆ ਸੀ ਤਾਂ ਇਸ ਦਾ ਵਾਹਵਾ ਨਾਂ ਸੀਅਸੀਂ ਇਥੇ ਹੀ ਜਾਇਆ ਕਰਦੇ ਸਾਂਕਾਰ ਪਾਰਕ ਕਰਦਿਆਂ ਮੈਂ ਰਵੀ ਨੂੰ ਪੁੱਛਿਆ, ‘‘ਰਵੀ, ਕਿੰਨਾ ਕੁ ਮਾਲ ਏ ਜੇਬ੍ਹ ਵਿਚ, ਭਾਰੀ ਵੀ ਹੈ ਕਿ ਨਹੀਂ’’

ਉਸ ਨੇ ਜੇਬ ਵਿਚੋਂ ਕਰੈਡਿਟ ਕਾਰਡ ਕੱਢ ਕੇ ਮੈਨੂੰ ਵਿਖਾਇਆ ਤੇ ਆਖਿਆ, ‘‘ਕੰਜੂਸੀ ਵਰਤ ਕੇ ਜੋ ਮਰਜ਼ੀ ਲੈ ਲੈ’’

ਜਦ ਰਵੀ ਕਾਰ ਵਿਚੋਂ ਨਿਕਲਿਆ ਤਾਂ ਮੈਂ ਵੇਖਿਆ ਕਿ ਉਸ ਦੀ ਟਾਰਊਜ਼ਰ ਥਾਂ-ਥਾਂ ਤੋਂ ਮੁੜੀ ਪਈ ਸੀਕਮੀਜ਼ ਦੇ ਕਾਲਰ ਵੀ ਭੰਨੇ ਜਿਹੇ ਸਨਕੋਟੀ ਨੂੰ ਤੁੰਬਾਂ ਲੱਗੀਆਂ ਹੋਈਆਂ ਸਨਇਹ ਸਭ ਦੇਖ ਕੇ ਮੇਰਾ ਦਿਲ ਪਸੀਜ ਗਿਆਮੈਂ ਆਖਿਆ, ‘‘ਘਰ ਹੈ ਨਹੀਂ ਕੋਈ ਤੇਰੇ ਕਪੜੇ ਪਰੈੱਸ ਕਰਨ ਵਾਲੀ?’’

‘‘ਇਕ ਸਿਗੀ, ਪਿਓ ਦੀ ਕੱਛ ਵਿਚ ਜਾ ਬੈਠੀ’’

ਪਹਿਲਾਂ ਮੈਨੂੰ ਗ਼ੁੱਸਾ ਆਇਆ ਪਰ ਫਿਰ ਕੰਟਰੋਲ ਕਰ ਕੇ ਆਖਿਆ, ‘‘ਜਿਹੜਾ ਤੂੰ ਮੁੜ ਕੇ ਸਾਡੇ ਵੱਲ ਮੂੰਹ ਨਹੀਂ ਕਰ ਰਿਹਾ ਮੈਂ ਤਾਂ ਕਿਹਾ ਕਿ ਕੋਈ ਇੰਤਜ਼ਾਮ ਕਰੀਂ ਬੈਠਾ ਏਂ’’

-----

ਉਹ ਮੇਰੇ ਵੱਲ ਤਿਰਛਾ ਜਿਹਾ ਵੇਖ ਕੇ ਹੱਸਿਆ ਤੇ ਚੁੱਪ ਰਿਹਾਉਸ ਨੇ ਪਰੀ ਨੂੰ ਆਪਣੇ ਮੋਢਿਆਂ ਤੇ ਬਿਠਾ ਲਿਆਹੁਣ ਤਕ ਪਰੀ ਨਾਲ ਉਸ ਦੀ ਦੋਸਤੀ ਪੈ ਚੁੱਕੀ ਸੀਮੈਂ ਵੀ ਉਸ ਦੇ ਨਾਲ ਲੱਗ ਕੇ ਤੁਰ ਰਹੀ ਸੀਮੇਰਾ ਦਿਲ ਚਾਹ ਰਿਹਾ ਸੀ ਕਿ ਮੇਰੇ ਇਸ ਸੰਪੂਰਨ ਪਰਿਵਾਰ ਨੂੰ ਕੋਈ ਵੇਖੇਕੋਈ ਜਾਣਕਾਰ ਹੀ ਮਿਲ ਪਵੇ

ਅਸੀਂ ਤਿੰਨ ਘੰਟੇ ਸ਼ੌਪਿੰਗ ਕੀਤੀਪਰੀ ਨਾਲੋਂ ਮੇਰੀ ਸ਼ੌਪਿੰਗ ਜ਼ਿਆਦਾ ਹੋ ਗਈ ਸੀਮੈਂ ਰਵੀ ਨੂੰ ਵੀ ਦੋ ਟਰਾਊਜ਼ਰਾਂ ਤੇ ਕੁਝ ਕਮੀਜ਼ਾਂ ਲੈ ਕੇ ਦਿੱਤੀਆਂ

ਵਾਪਸ ਅਸੀਂ ਕਾਰ ਵਿਚ ਬੈਠੇ ਤਾਂ ਰਵੀ ਨੇ ਆਖਿਆ, ‘‘ਚੱਲ ਸਿੱਧੇ ਘਰ ਚਲੀਏ’’

ਮੈਨੂੰ ਝਟਕਾ ਜਿਹਾ ਲੱਗਿਆਮੈਂ ਸੋਚਣ ਲੱਗੀ ਕਿ ਜੇ ਰਵੀ ਮੈਨੂੰ ਘਰ ਨੂੰ ਲੈ ਗਿਆ ਤਾਂ ਮੈਂ ਕੀ ਕਰਾਂਗੀਮੈਂ ਇਕਦਮ ਫ਼ੈਸਲਾ ਕਰ ਲਿਆ ਕਿ ਜੇ ਲੈ ਗਿਆ ਤਾਂ ਲੈ ਗਿਆ, ਚਲੇ ਜਾਵਾਂਗੀਮੈਂ ਤਸੱਲੀ ਨਾਲ ਸੀਟ ਤੇ ਬੈਠ ਗਈਕਾਰ ਤੋਰ ਕੇ ਰਵੀ ਨੇ ਇਕ ਵਾਰ ਫੇਰ ਪੁੱਛਿਆਮੈਂ ਚੁੱਪ ਰਹੀਬਾਹਰ ਮੇਨ ਰੋਡ ਤੇ ਕਾਰ ਪਾ ਕੇ ਰਵੀ ਮੁੜ ਪੁੱਛਣ ਲੱਗਿਆ, ‘‘ਜਾਨ, ਚਲ ਘਰ ਨੂੰ ਚਲੀਏ?’’

‘‘ਰਵੀ, ਸਾਨੂੰ ਉਥੇ ਈ ਛੱਡ ਆ ਜਿਥੋਂ ਸਵੇਰੇ ਚੁੱਕਿਆ ਸੀ’’ ਆਖ ਕੇ ਮੈਂ ਅੱਖਾਂ ਮੀਟ ਲਈਆਂਪਰੀ ਥੱਕੀ ਹੋਈ ਸੀਉਹ ਕਾਰ ਵਿਚ ਬੈਠਦੀ ਹੀ ਸੌਂ ਗਈਰਵੀ ਕੁਝ ਆਖਦਾ ਰਿਹਾ ਮੈਂ ਉਸ ਨੂੰ ਹਾਂ-ਹੂੰਵਿਚ ਜਵਾਬ ਦਿੰਦੀ ਰਹੀਰਵੀ ਸਾਨੂੰ ਡੈਡੀ ਦੇ ਘਰ ਮੂਹਰੇ ਲਾਹ ਕੇ ਚਲੇ ਗਿਆਮੈਂ ਉਸ ਦਾ ਸ਼ੁਕਰੀਆ ਵੀ ਨਾ ਕਰ ਸਕੀ

ਘਰ ਦੇ ਸਾਰੇ ਜੀਅ ਇੰਨੀ ਸ਼ੌਪਿੰਗ ਵੇਖ ਕੇ ਖ਼ੁਸ਼ ਸਨਮੰਮੀ ਚਾਈਂ-ਚਾਈਂ ਸਵਾਲ ਕਰ ਰਹੀ ਸੀਮੇਰਾ ਮਨ ਬਹੁਤੀਆਂ ਗੱਲਾਂ ਕਰਨ ਦਾ ਨਹੀਂ ਸੀ

-----

ਉਸ ਦਿਨ ਤੋਂ ਬਾਅਦ ਰਵੀ ਦਾ ਕੁਝ ਇਕ ਵਾਰ ਫੋਨ ਆਇਆ ਪਰ ਸਰਸਰੀ ਜਿਹੀ ਗੱਲ ਹੁੰਦੀਉਹ ਘਰ ਆਉਣ ਲਈ ਆਖਦਾ ਤੇ ਮੈਂ ਖ਼ਰਚਾ ਮੰਗਦੀਭਾਵੇਂ ਇਕ ਵਾਰ ਰਵੀ ਨੇ ਮੇਰੀ ਸ਼ੌਪਿੰਗ ਕਰਵਾ ਦਿੱਤੀ ਸੀ ਪਰ ਨਿੱਤ ਦੀਆਂ ਲੋੜਾਂ ਵਧ ਰਹੀਆਂ ਸਨਮੇਰੀ ਲੋੜ ਤੋਂ ਪੈਸੇ ਮੈਨੂੰ ਥੋੜ੍ਹੇ ਮਿਲਦੇ ਸਨਰਵੀ ਨੂੰ ਦੁਬਾਰਾ ਸ਼ੌਪਿੰਗ ਕਰਾਉਣ ਲਈ ਆਖਿਆ ਤਾਂ ਉਸ ਨੇ ਸਾਫ਼ ਜਵਾਬ ਦੇ ਦਿੱਤਾ

-----

ਇਕ ਦਿਨ ਸੂਜੀ ਬੈਰੀਮਨ ਦੇ ਦਫਤਰ ਮੈਂ ਡੈਡੀ ਦੀ ਵਸੀਹਤ ਦੇ ਸੰਬੰਧ ਵਿਚ ਗਈ ਤਾਂ ਉਹ ਮੇਰੇ ਬਾਰੇ ਗੱਲਾਂ ਕਰਨ ਲੱਗ ਪਈਮੈਂ ਦੱਸਿਆ ਕਿ ਰਵੀ ਪੈਸੇ ਵਲੋਂ ਠੀਕ ਠਾਕ ਸੀ, ਕਿਤੇ ਪ੍ਰਾਈਵੇਟ ਕੰਮ ਕਰਦਾ ਸੀ ਪਰ ਸਾਨੂੰ ਕੁਝ ਨਹੀਂ ਦਿੰਦਾਉਸ ਨੇ ਪੁੱਛਿਆ, ‘‘ਤੁਹਾਡੇ ਸਾਂਝੇ ਘਰ ਵਿਚ ਕੌਣ ਰਹਿੰਦਾ?’’

‘‘ਮੇਰਾ ਪਤੀ ਹੀ ਰਹਿੰਦਾ ਏ, ਇਕੱਲਾ’’

‘‘ਉਹਨੂੰ ਵੇਚ ਦੇ, ਜਾਂ ਤਾਂ ਦਬਾਅ ਹੇਠ ਆ ਕੇ ਖ਼ਰਚ ਦੇਵੇਗਾ ਜਾਂ ਫਿਰ ਘਰ ਦੇ ਅੱਧੇ ਪੈਸੇ ਤੇਰੇ ਕੋਲ ਆ ਜਾਣਗੇ ਤੇ ਤੇਰਾ ਹੱਥ ਸੌਖਾ ਹੋ ਜਾਵੇਗਾ’’

ਮੈਨੂੰ ਇਹੋ ਰਸਤਾ ਸਹੀ ਜਾਪਿਆਪਹਿਲਾਂ ਸੂਜੀ ਬੈਰੀਮਨ ਨੇ ਰਵੀ ਨੂੰ ਚਿੱਠੀ ਲਿਖੀ ਤੇ ਫਿਰ ਘਰ ਨੂੰ ਇਸਟੇਟ ਏਜੰਟ ਰਾਹੀਂ ਘਰ ਵੇਚਣ ਤੇ ਲਾ ਦਿੱਤਾਵਕੀਲ ਦੀ ਚਿੱਠੀ ਦਾ ਰਵੀ ਨੇ ਕੋਈ ਉਤਰ ਨਾ ਦਿੱਤਾ ਪਰ ਜਦੋਂ ਘਰ ਵੇਚਣ ਦਾ ਨੋਟਿਸ ਮਿਲਿਆ ਤਾਂ ਉਸ ਦਾ ਫੋਨ ਆ ਗਿਆ, ‘‘ਜਾਨ, ਇਹਦਾ ਮਤਲਬ ਦਾ ਐਂਡਆ ਗਿਆ, ਕਹਾਣੀ ਖ਼ਤਮ?’’

‘‘ਮੈਂ ਤਾਂ ਨਹੀਂ ਏਕਣ ਆਖਦੀ, ਮੈਨੂੰ ਖ਼ਰਚ ਦੀ ਲੋੜ ਏ, ਮੇਰੇ ਕੋਲ ਘਰ ਵੇਚਣ ਤੋਂ ਬਿਨਾਂ ਕੋਈ ਚਾਰਾ ਨਹੀਂ ਏ’’

‘‘ਸੋ ਯੂ ਡੌਂਟ ਵਾਂਟੂ ਕਮ ਬੈਕ,.... ਪਰਮਾਨੈਂਟ ਸੈਪੇਰੇਸ਼ਨ,.... ਡਾਇਵੋਰਸ!’’

‘‘ਨਹੀਂ ਰਵੀ, ਮੈਨੂੰ ਨਾ ਡਾਇਵੋਰਸ ਚਾਹੀਦਾ ਏ ਨਾ ਕੁਝ ਹੋਰ, ਮੈਨੂੰ ਤਾਂ ਸਿਰਫ਼ ਖ਼ਰਚ ਚਾਹੀਦਾ ਏ’’

ਇਸੇ ਗੱਲ ਤੇ ਅਸੀਂ ਬਹਿਸਣ ਲੱਗ ਪਏਉਸ ਨੇ ਡੈਡੀ ਨੂੰ ਗਾਹਲਾਂ ਕੱਢਣੀਆਂ ਆਰੰਭ ਕਰ ਦਿੱਤੀਆਂਮੈਂ ਫੋਨ ਰੱਖ ਦਿੱਤਾ

ਫਿਰ ਘਰ ਵਿਕ ਗਿਆਨਵੇਂ ਮਾਲਕਾਂ ਨੂੰ ਚਾਬੀ ਦੇ ਦੇਣ ਦੀ ਤਰੀਕ ਬੰਨ੍ਹ ਦਿੱਤੀ ਗਈ

-----

ਘਰ ਸੇਲ ਤੇ ਲਾਉਣ ਦਾ ਮੰਮੀ ਨੂੰ ਪਤਾ ਨਹੀਂ ਸੀਡੈਡੀ ਆਖਦੇ ਸਨ ਕਿ ਕੋਈ ਹੋਰ ਹੀ ਪੁਆੜਾ ਨਾ ਪਾ ਬੈਠੇਉਸ ਨੂੰ ਉਦੋਂ ਹੀ ਪਤਾ ਚਲਿਆ ਜਦੋਂ ਭਗਵੰਤ ਵੈਨ ਵਿਚੋਂ ਸਾਮਾਨ ਉਤਾਰ ਕੇ ਪਿੱਛੇ ਗੈਰਜ਼ ਵਿਚ ਰੱਖ ਰਿਹਾ ਸੀਮੰਮੀ ਨੇ ਚੀਕ ਚਿਹਾੜਾ ਪਾ ਲਿਆਉਹ ਕੀਰਨੇ ਜਿਹੇ ਪਾਉਣ ਲੱਗੀ, ‘‘ਹਾਏ ਹਾਏ ਨੀ ਚੰਨੋ, ਹਾਏ ਨੀ ਗੁਲਾਬਾਂ, ਤੁਸੀਂ ਇਥੇ ਵੀ ਆ ਪਹੁੰਚੀਆਂ, ਹਾਏ ਹਾਏ ਨੀਂ ਰੰਡੀਓ ਤੁਸੀਂ ਮੇਰੀ ਫੁੱਲ ਵਰਗੀ ਧੀ ਨੂੰ ਵੀ ਨਿਗਲ ਗੀਆਂ,....ਕੰਜਰੀਓ, ਤੁਹਾਡਾ ਕੱਖ ਨਾ ਰਹੇ....’’

-----

ਨੌਟਿੰਗਹਿਲ ਦੇ ਇਲਾਕੇ ਦੀਆਂ ਕਈ ਖ਼ਾਸੀਅਤਾਂ ਰਹੀਆਂ ਹਨਅਗਸਤ ਦੀ ਅਖੀਰ ਵਿਚ ਲੱਗਦਾ ਕਾਰਨੀਵਾਲ ਭਾਵ ਕਿ ਮੇਲਾ ਵੀ ਇਨ੍ਹਾਂ ਖ਼ਾਸੀਅਤਾਂ ਵਿਚ ਜੁੜ ਗਈ ਹੈਇਹ ਕਾਰਨੀਵਾਲ ਪ੍ਰਵਾਸੀਆਂ ਨੇ ਹੀ ਸ਼ੁਰੂ ਕੀਤਾ ਤੇ ਹੁਣ ਲੰਡਨ ਦੀ ਵੱਡੀ ਖ਼ਾਸੀਅਤ ਬਣ ਚੁੱਕਾ ਹੈਹਜ਼ਾਰਾਂ ਵਿਚ ਨਹੀਂ ਲੱਖਾਂ ਵਿਚ ਲੋਕ ਇਕੱਠੇ ਹੋ ਜਾਂਦੇ ਹਨਪੋਰਟਬੈਲੋਦੇ ਆਲੇ ਦੁਆਲੇ ਦੀਆਂ ਸੜਕਾਂ ਉਪਰ ਦੋ ਦਿਨ ਧੜੱਲੇਦਾਰ ਸੰਗੀਤ ਵੱਜਦਾ ਹੈ, ਨਾਚ ਹੁੰਦਾ ਹੈਕਾਲਿਆਂ ਦਾ ਸ਼ੁਰੂ ਕੀਤਾ ਇਹ ਮੇਲਾ ਹੁਣ ਹਰ ਨਸਲ ਦੇ ਲੋਕਾਂ ਦਾ ਹੋ ਨਿਬੜਿਆ ਹੈਹੋਰਨਾਂ ਮੇਲਿਆਂ ਵਾਂਗ ਇਸ ਦੇ ਭੈੜੇ ਪੱਖ ਵੀ ਹਨ, ਜਿਥੇ ਲੋਕ ਸੰਗੀਤ ਦਾ, ਨਾਚ ਦਾ, ਰੰਗ ਬਰੰਗੇ ਦ੍ਰਿਸ਼ਾਂ ਦਾ ਅਨੰਦ ਮਾਣਦੇ ਹਨ, ਉਥੇ ਜੇਬਾਂ ਵੀ ਕਟਵਾ ਬੈਠਦੇ ਹਨ, ਲੁੱਟੇ ਜਾਂਦੇ ਹਨਕ਼ਤਲ ਤੱਕ ਹੋ ਜਾਂਦੇ ਹਨਫਿਰ ਵੀ ਮੇਲਾ ਬਹੁਤ ਭਰਦਾ ਹੈਮੈਂ ਇਨ੍ਹਾਂ ਸੜਕਾਂ ਉਪਰ ਹੀ ਘੁੰਮਦਾ ਰਹਿੰਦਾ ਸਾਂਲੈਂਡਬਰੁਕ ਗਰੋਵ, ਸਕੌਟ ਰੋਡ, ਐਫਲੇ ਰੋਡ, ਪੋਰਟਬੈਲੋ ਰੋਡ ਆਦਿ ਮੇਰੇ ਕੰਮ ਦੀ ਜਗ੍ਹਾ ਸੀਇਨ੍ਹਾ ਸੜਕਾਂ ਉਪਰ ਮੇਰੀ ਟੈਕਸੀ ਭੱਜੀ ਫਿਰਦੀ ਹੁੰਦੀ ਸੀ

-----

ਮੈਂ ਇਹ ਮੇਲਾ ਕਦੇ ਨਹੀਂ ਦੇਖਿਆ, ਇਸ ਮੇਲੇ ਦੀ ਵਿਸ਼ਾਲਤਾ ਦੇਖੀ ਹੈਮੇਲਾ ਖਤਮ ਹੋਣ ਤੋਂ ਅਗਲੇ ਦਿਨਾਂ ਵਿਚ ਟਨਾਂ ਦੇ ਟਨ ਕੂਟਾ ਕਰਕਟ ਸੜਕਾਂ ਉਪਰ ਖਿੱਲਰਿਆ ਪਿਆ ਅੱਖੀਂ ਤਕਿਆ ਹੈ ਬਲਕਿ ਮੇਰੀ ਕਾਰ ਇਸ ਕੂੜੇ ਉਪਰੋਂ ਲੰਘਦੀ ਰਹੀ ਹੈਸਨਰਾਈਜ ਮਿੰਨੀ ਕੈਬਦੇ ਕਾਫ਼ੀ ਸਾਰੇ ਗਾਹਕ ਇਨ੍ਹਾਂ ਸੜਕਾਂ ਉਪਰ ਸਨਇਨ੍ਹਾਂ ਸੜਕਾਂ ਉਪਰ ਹੀ ਕੁਝ ਹੋਟਲ ਵੀ ਸਨ ਜਿਨ੍ਹਾਂ ਨਾਲ ਸਨਰਾਈਜ਼ ਮਿੰਨੀ ਕੈਬਦਾ ਕਾਰੋਬਾਰੀ ਰਾਬਤਾ ਸੀ ਜਿਸ ਕਾਰਨ ਮੈਨੂੰ ਜਾਂ ਮੇਰੇ ਵਰਗੇ ਡਰਾਈਵਰਾਂ ਨੂੰ ਜਾਣਾ ਪੈਂਦਾ ਸੀ

------

ਮੈਂ ਕਦੇ ਖ਼ਾਲੀ ਹੁੰਦਾ ਭਾਵ ਕਿ ਮੇਰੀ ਕਾਰ ਖ਼ਾਲੀ ਹੁੰਦੀ ਤਾਂ ਮੈਂ ਇਨ੍ਹਾਂ ਸੜਕਾਂ ਤੇ ਕਾਰ ਖੜੀ ਕਰਕੇ ਅਖ਼ਬਾਰ ਜਾਂ ਕੋਈ ਰਸਾਲਾ ਪੜ੍ਹਨ ਲੱਗਦਾ ਤੇ ਕੰਟਰੋਲਰ ਨੂੰ ਆਪਣੇ ਉਥੇ ਹੋਣ ਦੀ ਖ਼ਬਰ ਦੇ ਦਿੰਦਾਉਥੋਂ ਕੋਈ ਜੌਬ ਨਿਕਲਦੀ ਭਾਵ ਕਿ ਕੋਈ ਸਵਾਰੀ ਮਿਲਦੀ ਤਾਂ ਕੰਟਰੋਲਰ ਮੈਨੂੰ ਦੇ ਦਿੰਦਾਅਜਿਹਾ ਘੱਟ ਹੀ ਹੋਇਆ ਸੀ ਕਿ ਮੈਂ ਬਹੁਤੀ ਦੇਰ ਖ਼ਾਲੀ ਖੜ੍ਹਿਆ ਹੋਵਾਂਕੋਈ ਨਾ ਕੋਈ ਜੌਬ ਨਿਕਲ਼ ਹੀ ਆਉਂਦੀਮੇਰੀ ਟੈਕਸੀ ਵਾਲੀ ਕਾਰ ਮੇਰੀ ਆਪਣੀ ਸੀਮਿੰਨੀ ਕੈਬ ਲਈ ਵਿਸ਼ੇਸ਼ ਕਾਰਾਂ ਦੀ ਜ਼ਰੂਰਤ ਨਹੀਂ ਸੀ ਪੈਂਦੀਸਾਧਾਰਨ ਕਾਰਾਂ ਉਪਰ ਹੀ ਏਰੀਅਲ ਲਗਾਓ ਤੇ ਟੈਕਸੀ ਬਣ ਜਾਂਦੀਏਰੀਅਲ ਲਾਹ ਕੇ ਅੰਦਰ ਰੱਖ ਲਓ ਤਾਂ ਕਾਰ ਰਹਿ ਜਾਂਦੀਜੇ ਕੰਮ ਕਰਨ ਦਾ ਮੂਡ ਨਹੀਂ ਰਿਹਾ ਤਾਂ ਏਰੀਅਲ ਲਾਹੋ ਤੇ ਘਰ ਨੂੰ ਜਾਓਮੈਂ ਇਵੇਂ ਹੀ ਕਰਿਆ ਕਰਦਾ ਸਾਂਕੰਮ ਖ਼ਤਮ ਕਰਨ ਵੇਲੇ ਵੀ ਦਫ਼ਤਰ ਵਿਚ ਬੈਠੇ ਕੰਟਰੋਲਰ ਨੂੰ ਦੱਸ ਦੇਣਾ ਅਤੇ ਕੰਮ ਸ਼ੁਰੂ ਕਰਨ ਸਮੇਂ ਵੀ ਖ਼ਬਰ ਕਰ ਦੇਣੀ ਕਿ ਮੈਂ ਕੰਮ ਆਰੰਭ ਕਰ ਦਿੱਤਾ ਹੈ ਤੇ ਕੰਟਰੋਲਰ ਨੇ ਤੁਹਾਨੂੰ ਅਗਲੀ ਜੌਬ ਲਈ ਕਿਊ ਵਿਚ ਲਗਾ ਦੇਣਾਸਨਰਾਈਜ਼ ਮਿੰਨੀ ਕੈਬਵਿਚ ਸਵੇਰ ਦੇ ਵਕਤ ਦਾ ਕੰਟਰੋਲਰ ਜੈਕ ਹੁੰਦਾ ਸੀ ਜਿਸ ਨਾਲ ਮੇਰੀ ਚੰਗੀ ਸੁਲਾਹ ਸੀਉਹ ਮੇਰਾ ਧਿਆਨ ਰੱਖਦਾ ਤੇ ਮੈਨੂੰ ਵਿਹਲਾ ਨਾ ਬੈਠਣ ਦਿੰਦਾਬਦਲੇ ਵਿਚ ਮੈਂ ਵੀ ਉਸ ਦਾ ਦਿਨ ਤਿਉਹਾਰ ਤੇ ਚੇਤਾ ਰੱਖਦਾ ਖ਼ਾਸ ਤੌਰ ਤੇ ਕ੍ਰਿਸਮਸ ਤੇ

*****

ਚਲਦਾ


No comments: