Monday, June 28, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 9

ਕਾਂਡ 9

ਰਵੀ ਮੇਰੇ ਨਾਲ ਖਿਝਿਆ-ਖਿਝਿਆ ਰਹਿਣ ਲੱਗਿਆਮੈਨੂੰ ਪਤਾ ਸੀ ਕਿ ਉਹ ਅਣਗੌਲਿਆ ਮਹਿਸੂਸ ਕਰਦਾ ਹੋਵੇਗਾਮੈਂ ਘਰ ਵਾਪਸ ਆਉਂਦੀ ਤਾਂ ਉਹ ਆਪ ਹੀ ਰੋਟੀ ਬਣਾ ਕੇ ਖਾ ਚੁੱਕਾ ਹੁੰਦਾਟੈਲੀ ਦੇਖ ਰਿਹਾ ਹੁੰਦਾਕਈ ਵਾਰ ਸੌਣ ਦੀ ਤਿਆਰੀ ਵਿਚ ਵੀ ਹੁੰਦਾਨਿੱਕੀ ਜਿਹੀ ਗੱਲ ਤੇ ਬਹਿਸ ਪੈਂਦਾ, ਬਲਕਿ ਬਹਿਸਣ ਦਾ ਬਹਾਨਾ ਲੱਭਦਾ ਰਹਿੰਦਾਮੈਂ ਕਈ ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਰ ਨਾ ਸਕੀਇਕ ਦਿਨ ਉਹ ਆਖਣ ਲੱਗਾ, ‘‘ਤੇਰੇ ਡੈਡੀ ਦੀ ਬਿਮਾਰੀ ਟੈਂਪਰੇਰੀ ਨਹੀਂ, ਪਰਮਾਨੈਂਟ ਐ, ਹੁਣ ਓਹਦਾ ਤੇ ਤੁਹਾਡਾ ਸਭ ਦਾ ਇਹ ਵੇਅ ਔਫ ਲਾਈਫ਼ ਬਣ ਚੁੱਕੈ, ਆਪਣਾ ਫ਼ਰਜ਼ ਹੈ ਕਿ ਉਨ੍ਹਾਂ ਦੀ ਹੈਲਪ ਕਰੀਏ ਪਰ ਆਪਣਾ ਸਿਸਟਮ ਖ਼ਰਾਬ ਕਰਕੇ ਨਹੀਂ, ਆਪਣੀ ਲਾਈਫ਼ ਅਪਸੈੱਟ ਨਹੀਂ ਕਰਨੀ ਚਾਹੀਦੀ, ਮਾਈਂਡ ਇਟ!’’

-----

ਉਸ ਨੇ ਬੜੇ ਰੋਅਬ ਨਾਲ ਆਖਿਆਮੈਨੂੰ ਬਹੁਤ ਬੁਰਾ ਲੱਗਿਆਮੇਰਾ ਮਨ ਕਹਿ ਰਿਹਾ ਸੀ ਕਿ ਇਸ ਤੋਂ ਅੱਗੇ ਕੁਝ ਬੋਲੇਗਾ ਤਾਂ ਮੈਂ ਝਗੜਾ ਕਰ ਲਵਾਂਗੀਪਰ ਉਸ ਨੇ ਹੋਰ ਕੁਝ ਨਾ ਆਖਿਆਉਹ ਇਹੋ ਗੱਲ ਅਕਸਰ ਦੁਹਰਾਉਣ ਲੱਗਦਾ ਜਦ ਕਦੇ ਵੀ ਮੈਂ ਲੇਟ ਹੋ ਜਾਂਦੀ ਜਾਂ ਮੰਮੀ ਵੱਲ ਹੀ ਸੌਂ ਜਾਂਦੀ

-----

ਰਵੀ ਮੇਰੀ ਮਦਦ ਵੀ ਕਰ ਦਿੰਦਾਡੈਡੀ ਨੂੰ ਅਸੀਂ ਦੂਰ-ਦੂਰ ਤਕ ਵਿਖਾਉਣ ਜਾਂਦੇਕੈਂਬਰਿਜ਼ ਸ਼ਹਿਰ ਵਿਚ ਸਾਨੂੰ ਕਿਸੇ ਨੇ ਡਾਕਟਰ ਦੱਸਿਆ ਸੀ ਕਿ ਉਹ ਦੇਸੀ ਦਵਾਈਆਂ ਨਾਲ ਇਲਾਜ ਕਰਦਾ ਸੀ ਤੇ ਮਾਲਿਸ਼ ਵੀਇਹ ਕੋਈ ਗੋਰਾ ਸੀ ਜੋ ਇੰਡੀਆ ਤੋਂ ਆਰਯੂਵੈਦਿਕ ਸਿੱਖ ਕੇ ਆਇਆ ਸੀਅਸੀਂ ਹਰ ਐਤਵਾਰ ਡੈਡੀ ਨੂੰ ਉਥੇ ਲੈ ਕੇ ਜਾਂਦੇਡੈਡੀ ਕੁਝ ਅਰਾਮ ਮਹਿਸੂਸ ਕਰਦੇ ਸਨਇਕ ਐਤਵਾਰ ਰਵੀ ਨੂੰ ਫੋਨ ਆਇਆ ਕਿ ਉਸ ਦੀ ਮਾਂ ਇੰਡੀਆ ਤੋਂ ਆ ਰਹੀ ਸੀਉਹ ਕਾਫੀ ਦੇਰ ਤੋਂ ਆਉਣਾ ਚਾਹ ਰਹੀ ਸੀ ਪਰ ਕਿਸੇ ਗੱਲੋਂ ਦੇਰ ਹੁੰਦੀ ਜਾ ਰਹੀ ਸੀਅੱਜ ਰਵੀ ਉਸ ਦੇ ਆਉਣ ਦੀ ਗੱਲ ਕਰਦਾ-ਕਰਦਾ ਭਾਵੁਕ ਹੋਣ ਲੱਗਦਾ ਸੀਪਰ ਮੈਨੂੰ ਉਸ ਦੀ ਮਾਂ ਦਾ ਆਉਣਾ ਬਹੁਤਾ ਚੰਗਾ ਨਹੀਂ ਸੀ ਮਹਿਸੂਸ ਹੁੰਦਾਅਚਾਨਕ ਫੋਨ ਆ ਗਿਆ ਕਿ ਦਸ ਵਜੇ ਸਵੇਰੇ ਫਲਾਈਟ ਪਹੁੰਚ ਰਹੀ ਸੀਉਹ ਖ਼ੁਸ਼ੀ ਵਿਚ ਉੱਛਲ ਉੱਠਿਆ ਤੇ ਮੈਨੂੰ ਕਹਿਣ ਲੱਗਾ, ‘‘ਮੰਮੀ ਨੂੰ ਫੋਨ ਕਰਕੇ ਦੱਸਦੇ ਕਿ ਅਸੀਂ ਏਅਰਪੋਰਟ ਜਾ ਰਹੇ ਆਂ, ਅੱਜ ਡੈਡੀ ਨੂੰ ਲੈ ਕੇ ਨਹੀਂ ਜਾ ਹੋਣਾ’’

‘‘ਪਰ ਡੈਡੀ ਨੂੰ ਲੈ ਕੇ ਜਾਣਾ ਬਹੁਤ ਇਪੌਰਟੈਂਟ ਏ’’

‘‘ਹਰ ਹਫ਼ਤੇ ਜਾਂਦੇ ਈ ਆਂ, ਕਿੰਨਾ ਕੁ ਫ਼ਰਕ ਪਿਐ, ਇਕ ਹਫ਼ਤਾ ਨਾ ਵੀ ਗਏ ਤਾਂ ਕੀ ਫ਼ਰਕ ਪੈਂਦੈ!’’

‘‘ਤੇਰੀ ਨਜ਼ਰ ਚ ਮੇਰੇ ਡੈਡੀ ਦੀ ਸਿਹਤ ਦੀ ਕੋਈ ਇੰਪੌਰਟੈਂਸ ਨਹੀਂ?’’

‘‘ਹੈ, ਪਰ ਏਸ ਵੇਲੇ ਮੇਰੀ ਮਦਰ ਦਾ ਆਉਣਾ ਜ਼ਿਆਦਾ ਜ਼ਰੂਰੀ ਐ’’

ਉਹ ਏਅਰਪੋਰਟ ਤੇ ਜਾਣ ਲਈ ਤਿਆਰ ਹੋਣ ਲੱਗਿਆ ਤੇ ਬੋਲਿਆ, ‘‘ਚਲ ਰੈਡੀ ਹੋ ਜਾ ਤੂੰ ਵੀ’’

‘‘ਮੈਂ ਨਹੀਂ ਜਾ ਸਕਦੀ ਤੇਰੇ ਨਾਲ....’’

ਮੈਂ ਗ਼ੁੱਸੇ ਵਿਚ ਸੀਰਵੀ ਏਅਰਪੋਰਟ ਨੂੰ ਚਲੇ ਗਿਆ ਤੇ ਮੈਂ ਪਰੀ ਨੂੰ ਲੈ ਕੇ ਮੰਮੀ ਦੇ ਘਰ ਪੁੱਜ ਗਈਮੰਮੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੇਰੇ ਨਾਲ ਹੀ ਗਿਲਾ ਕਰਨ ਲੱਗ ਪਈ, ‘‘ਕੰਵਲ, ਤੂੰ ਆਪਣਾ ਘਰ ਸੰਭਾਲ, ਤੇਰੇ ਡੈਡੀ ਨੂੰ ਅਸੀਂ ਬਥੇਰਾ ਸੰਭਾਲੀ ਜਾਣਾ ਏਂ’’

-----

ਮਾਂ ਦੇ ਆਉਣ ਤੇ ਰਵੀ ਬਦਲ ਗਿਆਭਾਵੇਂ ਉਸ ਦੀ ਮਾਂ ਸਾਡੇ ਘਰ ਬਹੁਤੀ ਨਹੀਂ ਸੀ ਠਹਿਰਦੀ ਪਰ ਜਦ ਆਉਂਦੀ ਤਾਂ ਰਵੀ ਬਦਲ ਜਾਂਦਾਮੇਰੇ ਉਪਰ ਰੋਅਬ ਪਾਉਣ ਲੱਗਦਾਮੈਂ ਵੀ ਅੱਗਿਉਂ ਤਿਆਰ ਹੁੰਦੀ ਤੇ ਝਗੜਾ ਹੋ ਜਾਂਦਾਉਹ ਆਪਣੀ ਮਾਂ ਨੂੰ ਲੈ ਕੇ ਮੰਮੀ ਦੇ ਘਰ ਆਉਂਦਾਡੈਡੀ ਦਾ ਹਾਲ-ਚਾਲ ਪੁੱਛਦਾਬਿੰਨੀ ਤੇ ਨੀਤਾ ਨਾਲ ਵੀ ਗੱਲਾਂ ਕਰਦਾ ਪਰ ਮੇਰੇ ਨਾਲ ਘੁੱਟਿਆ-ਘੁੱਟਿਆ ਰਹਿੰਦਾਉਸ ਦੀ ਮਾਂ ਆਈ ਹੋਈ ਹੁੰਦੀ ਤਾਂ ਮੇਰੀ ਕੋਸ਼ਿਸ਼ ਹੁੰਦੀ ਕਿ ਬਹੁਤਾ ਸਮਾਂ ਡੈਡੀ ਦੇ ਘਰ ਹੀ ਬਿਤਾਵਾਂਮੰਮੀ ਕਹਿੰਦੀ ਰਹਿੰਦੀ ਕਿ ਘਰ ਜਾਵਾਂ ਪਰ ਮੇਰਾ ਦਿਲ ਨਾ ਮੰਨਦਾਮੈਂ ਮਨ ਹੀ ਮਨ ਸ਼ੁਕਰ ਮਨਾਉਂਦੀ ਕਿ ਰਵੀ ਦੀ ਮਾਂ ਹੋਰਨਾਂ ਰਿਸ਼ਤੇਦਾਰਾਂ ਦੇ ਘਰ ਚਲੇ ਜਾਂਦੀ ਸੀਜੇ ਕਿਤੇ ਸਾਰਾ ਸਮਾਂ ਹੀ ਸਾਡੇ ਕੋਲ ਰਹਿਣਾ ਹੁੰਦਾ ਤਾਂ ਮੁਸ਼ਕਲ ਖੜ੍ਹੀ ਹੋ ਜਾਂਦੀ

-----

ਜੇ ਉਸ ਦੀ ਮਾਂ ਘਰ ਹੁੰਦੀ ਤਾਂ ਉਹ ਡੈਡੀ ਬਾਰੇ ਬਹੁਤਾ ਕੁਝ ਨਾ ਆਖਦਾ, ਨਹੀਂ ਤਾਂ ਮੈਨੂੰ ਲੈਕਚਰ ਜਿਹਾ ਦੇਣ ਬਹਿ ਜਾਂਦਾਮੈਂ ਅੱਗਿਉਂ ਕੁਝ ਕਹਿੰਦੀ ਤਾਂ ਮੇਰੇ ਵੱਲ ਉਲਰ-ਉਲਰ ਕੇ ਆਉਂਦਾਮੈਨੂੰ ਡਰ ਵੀ ਲੱਗਦਾ ਕਿ ਮੇਰੇ ਮਾਰੇਗਾਅਜਿਹੇ ਹੀ ਮੂਡ ਵਿਚ ਆ ਕੇ ਪਹਿਲਾਂ ਇਕ ਵਾਰ ਉਸ ਨੇ ਮੇਰੇ ਮਾਰਿਆ ਸੀ ਤੇ ਫਿਰ ਕਿੰਨੀ ਦੇਰ ਤਕ ਮੁਆਫ਼ੀਆਂ ਮੰਗਦਾ ਰਿਹਾ ਸੀਮੈਂ ਸੋਚ ਰਹੀ ਸੀ ਕਿ ਹੱਥ ਤਾਂ ਲਾ ਕੇ ਵੇਖੇ ਹੁਣ ਮੁਆਫ਼ ਨਹੀਂ ਕਰਾਂਗੀ

ਇਕ ਦਿਨ ਮੈਂ ਕੰਮ ਤੇ ਜਾਣ ਲੱਗੀ ਤਾਂ ਰਵੀ ਬੋਲਿਆ, ‘‘ਅੱਜ ਮਦਰ ਦੀ ਸਿਹਤ ਕੁਝ ਠੀਕ ਨਹੀਂ, ਕੰਮ ਤੋਂ ਸਿੱਧੀ ਘਰ ਆ ਜਾਈਂ ਤੇ ਏਹਨੂੰ ਡਾਕਟਰ ਦੇ ਲੈ ਕੇ ਜਾਵੀਂ’’

‘‘ਮੈਂ ਡੈਡੀ ਦੀ ਬਾਂਹ ਦੀ ਮਾਲਿਸ਼ ਕਰਕੇ ਈ ਆਊਂ’’

‘‘ਜਦ ਤਕ ਡਾਕਟਰ ਬੰਦ ਹੋ ਜਾਣੈ’’

‘‘ਤਾਂ ਫਿਰ ਤੂੰ ਕਿਉਂ ਨਹੀਂ ਲੈ ਜਾਂਦਾ?’’

‘‘ਕੀ ਪਤਾ ਮਦਰ ਦੀ ਕੀ ਪ੍ਰੌਬਲਮ ਐ, ਕੋਈ ਔਰਤਾਂ ਵਾਲੀ ਹੋਈ ਤਾਂ ਮੈਂ ਉਥੇ ਕੀ ਗੱਲ ਕਰੂੰ!’’

‘‘ਆਪਣੀ ਡਾਕਟਰ ਔਰਤ ਏ ਤੇ ਪੰਜਾਬੀ ਬੋਲਦੀ ਏ, ਮੰਮ ਆਪੇ ਗੱਲ ਕਰ ਲੂ’’

‘‘ਤੂੰ ਕਿਉਂ ਨਹੀਂ ਜਾ ਸਕਦੀ, ਜਿਹੜਾ ਪਹਾੜ ਤੂੰ ਚੁੱਕੀ ਫਿਰਦੀ ਏ ਤੇਰੀ ਮਾਂ ਵੀ ਚੁੱਕ ਲਊ’’

‘‘ਤੂੰ ਮੈਨੂੰ ਆਪਣੇ ਡੈਡੀ ਦੀ ਲੁੱਕਆਫਟਰ ਕਰਨ ਤੋਂ ਰੋਕ ਰਿਹਾ ਏਂ’’

ਇਵੇਂ ਹੀ ਇਕ ਦਿਨ ਉਹ ਗ਼ੁੱਸੇ ਵਿਚ ਆਇਆ ਮੇਰੇ ਵੱਲ ਵਧਿਆ ਤੇ ਮੇਰੇ ਮਾਰਨ ਲੱਗਿਆਉਸ ਦੀ ਮਾਂ ਨੇ ਆ ਕੇ ਮੈਨੂੰ ਛੁਡਾਇਆਰਵੀ ਗੰਦੀਆਂ ਗਾਲ਼੍ਹਾਂ ਕੱਢੀ ਜਾ ਰਿਹਾ ਸੀਮੈਨੂੰ ਲੋਹੜੇ ਦਾ ਗੁੱਸਾ ਸੀ ਕਿ ਇਸ ਦੀ ਹਿੰਮਤ ਕਿਵੇਂ ਪਈ ਮੈਨੂੰ ਹੱਥ ਲਾਉਣ ਦੀਮੈਂ ਸੋਚਣ ਲੱਗੀ ਕਿ ਅਜਿਹੀ ਜ਼ਿੰਦਗੀ ਜਿਊਣ ਦਾ ਕੀ ਫਾਇਦਾਮੇਰੇ ਹੱਥ ਪੈਰਾਸੀਟਾਮੋਲ ਦੀਆਂ ਗੋਲੀਆਂ ਲੱਗ ਗਈਆਂ ਮੈਂ ਸਾਰੀਆਂ ਹੀ ਪਾਣੀ ਨਾਲ ਅੰਦਰ ਲੰਘਾ ਲਈਆਂ

-----

ਗਰੈਸ਼ਮਨਾਈਟ ਕਲੱਬ ਕਿਸੇ ਵੇਲੇ ਉਤਰ ਲੰਡਨ ਵਿਚ ਸਭ ਤੋਂ ਮਸ਼ਹੂਰ ਹੁੰਦੀ ਸੀਮੁੱਢਲੇ ਤੌਰ ਤੇ ਇਹ ਆਇਰਸ਼ ਕਲੱਬ ਸੀ ਪਰ ਇਥੇ ਅੰਗਰੇਜ਼ ਵੀ ਹੁੰਮ-ਹਮਾ ਕੇ ਪੁਜਦੇਥੋੜ੍ਹੇ-ਬਹੁਤ ਕਾਲੇ ਵੀ ਹੁੰਦੇਏਸ਼ੀਅਨ ਤਾਂ ਬਹੁਤ ਹੀ ਘੱਟ ਆਉਂਦੇਇਸ ਇਲਾਕੇ ਵਿਚ ਏਸ਼ੀਅਨ ਰਹਿੰਦੇ ਵੀ ਘੱਟ ਸਨਜਿਹੜੇ ਸਨ ਉਹ ਨਾਈਟ ਕਲੱਬਾਂ ਦੇ ਸ਼ਕੀਨ ਨਹੀਂ ਸਨ ਕਿਉਂਕਿ ਕਲੱਬਾਂ ਵਿਚ ਪੈਸੇ ਖਰਚ ਹੁੰਦੇ ਤੇ ਝਗੜੇ ਦਾ ਡਰ ਵੀ ਰਹਿੰਦਾ

ਹੌਲੋਵੇਅ ਰੋਡ ਤੇ ਸਥਿਤ ਇਹ ਕਲੱਬ ਸਪਤਾਹ ਅੰਤ ਤੇ ਹੀ ਖੁੱਲ੍ਹਦੀਭਾਵ ਕੇ ਸ਼ੁਕਰਵਾਰ, ਸਨਿਚਰਵਾਰ ਤੇ ਐਤਵਾਰਸ਼ਾਮ ਦੇ ਛੇ ਵਜੇ ਤੋਂ ਲੈ ਕੇ ਸਵੇਰ ਦੇ ਚਾਰ ਵਜੇ ਤੱਕ ਦਾ ਸਮਾਂ ਸੀ ਇਸ ਦੇ ਖੁੱਲ੍ਹਣ ਦਾਕਾਨੂੰਨੀ ਤੌਰ ਤੇ ਦੋ ਵਜੇ ਬੰਦ ਹੋ ਜਾਂਦੀ ਪਰ ਲੋਕ ਚਾਰ ਵਜੇ ਤਕ ਬੈਠੇ ਰਹਿੰਦੇਬਾਹਰੋਂ-ਦੇਖਣ ਨੂੰ ਇਹ ਐਡੀ ਵੱਡੀ ਨਾ ਜਾਪਦੀ ਪਰ ਅੰਦਰ ਜਾਓ ਤਾਂ ਪਤਾ ਚਲਦਾ ਕਿ ਇਹ ਬਹੁਤ ਵੱਡੀ ਕਲੱਬ ਸੀ ਜਿਸ ਵਿਚ ਕਈ ਹਜ਼ਾਰ --ਬੰਦਾ ਡਾਂਸ ਆਦਿ ਦਾ ਲੁਤਫ਼ ਮਾਣ ਸਕਦਾ

-----

ਅੰਦਰ ਵੜਦਿਆਂ ਹੀ ਖੱਬੇ ਹੱਥ ਟਿਕਟਾਂ ਵਾਲੀ ਖਿੜਕੀ ਸੀਫਿਰ ਕੁਝ ਪੌੜੀਆਂ ਚੜ ਕੇ ਅੰਦਰ ਜਾਣ ਲਈ ਚੌੜੇ ਦਰਵਾਜ਼ੇ ਸਨਜਿਨ੍ਹਾਂ ਮੁਹਰੇ ਤਿੰਨ-ਚਾਰ ਬਾਊਂਸਰ ਖੜੇ ਰਹਿੰਦੇ ਤਾਂ ਜੋ ਕੋਈ ਵੀ ਗੜਬੜ ਕਰੇ ਤਾਂ ਉਸ ਨੂੰ ਉਠਾ ਕੇ ਬਾਹਰ ਸੁੱਟ ਸਕਣਜੇ ਕੋਈ ਢੁੱਕਵੇਂ ਕੱਪੜੇ ਨਾ ਪਾ ਕੇ ਆਇਆ ਹੋਵੇ ਤਾਂ ਉਸ ਨੂੰ ਰੋਕ ਸਕਣਦਰਵਾਜ਼ੇ ਦੇ ਅੰਦਰ ਜਾਓ ਤਾਂ ਸੱਜੇ ਹੱਥ ਡਿਸਕੋ- ਹਾਲ ਸੀ ਜਿਥੇ ਤੇਜ਼ ਤਾਲ ਵਾਲਾ ਸੰਗੀਤ ਚੱਲ ਰਿਹਾ ਹੁੰਦਾਨੌਜਵਾਨ ਹੀ ਇਸ ਹਾਲ ਵਿਚ ਜ਼ਿਆਦਾ ਹੁੰਦੇਚਲਦੇ ਸੰਗੀਤ ਵਿਚ ਡਿਸਕ-ਜੌਕੀ ਆਪਣੇ ਕੌਮੈਂਟ ਦਿੰਦਾ ਜਾਂਦਾਨੱਚਣ ਵਾਲਿਆਂ ਵਿਚਲੇ ਜ਼ੋਸ ਨੂੰ ਤਿੱਖਾ ਕਰਦਾ ਰਹਿੰਦਾ

-----

ਇਥੋਂ ਹੀ ਖੱਬੇ ਪਾਸੇ ਬਾਲਕੋਨੀ ਲਈ ਪੌੜੀਆਂ ਸਨਬਾਲਕੋਨੀ ਵਿਚ ਚਿਪਸਾਂ ਤੇ ਕੁਝ ਹੋਰ ਥੋੜ੍ਹਾ ਬਹੁਤ ਖਾਣ ਵਾਲੀ ਦੁਕਾਨ ਸੀ ਤੇ ਬਾਲਕੋਨੀ ਵਿਚ ਖੜ੍ਹ ਕੇ ਪੂਰੇ ਹਾਲ ਦਾ ਨਜ਼ਾਰਾ ਦੇਖਿਆ ਜਾ ਸਕਦਾ ਸੀਡਿਸਕੋ ਹਾਲ ਜੇ ਤੁਸੀਂ ਨਹੀਂ ਜਾਣਾ ਤਾਂ ਸਿੱਧਾ ਰਸਤਾ ਵੱਡੇ ਹਾਲ ਨੂੰ ਜਾਂਦਾ ਸੀਹਾਲ ਵਿਚ ਮੇਜ ਕੁਰਸੀਆਂ ਵੀ ਲੱਗੇ ਸਨਖੜ੍ਹੇ-ਖੜ੍ਹੇ ਬੀਅਰ ਪੀਣ ਦਾ ਇੰਤਜ਼ਾਮ ਵੀ ਸੀਖੱਬੇ ਪਾਸੇ ਲੰਮੇ ਦਾਅ ਬਾਰ ਸੀਅੱਗੇ ਜਾ ਕੇ ਡਾਂਸ ਫਲੋਰਡਾਂਸ ਫਲੋਰ ਤੋਂ ਅੱਗੇ ਸਟੇਜ ਲੱਗੀ ਹੋਈ ਸੀ ਜਿਥੋਂ ਸੰਗੀਤ ਚਲਦਾ ਸੀਜੇ ਡੀ. ਜੇ. ਚਲਾਉਣਾ ਹੋਵੇ ਤਾਂ ਵੀ , ਜੇ ਕਿਸੇ ਗਰੁੱਪ ਨੇ ਗਾਉਣਾ ਹੋਵੇ ਤਾਂ ਵੀਜ਼ਿਆਦਾਤਰ ਕੋਈ ਮਸ਼ਹੂਰ ਗਰੁੱਪ ਹੀ ਬੁਲਾਇਆ ਜਾਂਦਾਲੋਕ ਇਕੱਠੇ ਕਰਨ ਲਈ ਕੋਈ ਨਾਮੀ ਗਰੁਪ ਸੱਦਣਾ ਪੈਂਦਾਉਹ ਗਰੁੱਪ ਕੁਝ ਆਪਣੇ ਤੇ ਕੁਝ ਹੋਰਨਾ ਗਰੁੱਪਾਂ ਦੇ ਤਾਜ਼ਾ ਗਾਣੇ ਪੇਸ਼ ਕਰਦਾਜ਼ਿਆਦਾ ਗਾਣੇ ਉਹਨਾਂ ਦੀ ਮਰਜ਼ੀ ਦੇ ਹੁੰਦੇਕਦੇ ਫ਼ਰਮਾਇਸ਼ੀ ਗੀਤ ਵੀ ਗਾ ਦਿੰਦੇਗਰੁੱਪ ਦੇ ਸਾਰੇ ਮੈਂਬਰ ਹੀ ਗੀਤ ਗਾ ਕੇ ਮੁੱਖ ਸਿੰਗਰ ਨੂੰ ਦਮ ਦਵਾਉਂਦੇਜਿਹੋ-ਜਿਹਾ ਗੀਤ ਚਲ ਰਿਹਾ ਹੁੰਦਾ ਉਹੋ ਜਿਹੇ ਲੋਕ ਉਠ ਕੇ ਡਾਂਸ ਫਲੋਰ ਤੇ ਨੱਚਣ ਲਈ ਚਲੇ ਜਾਂਦੇਕਿਸੇ ਦੇ ਮਨਪਸੰਦ ਦੀ ਤਾਨ ਹੁੰਦੀ ਤਾਂ ਨੱਚਣ ਤੋਂ ਆਪਣੇ ਆਪ ਨੂੰ ਰੋਕਣਾ ਉਸ ਲਈ ਮੁਸ਼ਕਲ ਹੁੰਦਾਜਿਵੇਂ-ਜਿਵੇਂ ਰਾਤ ਡੂੰਘੀ ਹੁੰਦੀ ਜਾਂਦੀ ਤਾਂ ਗਾਉਣ ਵਾਲੇ ਪਿਆਰ ਦੀਆਂ ਡੂੰਘਾਈਆਂ ਦੀ ਗੱਲ ਕਰਨ ਲੱਗਦੇਸੰਗੀਤ ਆਹਿਸਤਾ ਤਾਨ ਤੇ ਹੁੰਦਾ ਤਾਂ ਡਾਂਸ ਵੀ ਹੌਲੀ ਹੋ ਜਾਂਦਾਜੋੜੇ ਇਕ ਦੂਜੇ ਨੂੰ ਬਾਹਾਂ ਵਿਚ ਲੈ ਕੇ ਝੂੰਮਣ ਵਰਗਾ ਨਾਚ ਕਰ ਰਹੇ ਹੁੰਦੇਰੌਸ਼ਨੀਆਂ ਬੰਦ ਕਰ ਦਿੱਤੀਆਂ ਜਾਂਦੀਆਂਕਦੇ ਅਜਿਹਾ ਸੰਗੀਤ ਵੀ ਚਲ ਪੈਂਦਾ ਕਿ ਸਾਰਾ ਹਾਲ ਹੀ ਡਾਂਸ ਫਲੋਰ ਤੇ ਆ ਵੜਦਾਕਦੇ ਲੋਕ ਗੋਲਧਾਰਾ ਬਣਾ ਕੇ ਇਕ ਦੂਜੇ ਦਾ ਹੱਥ ਫੜੀ ਨਾਚ ਵੀ ਨਚਦੇਸਵੇਰੇ ਦੋ ਵਜੇ ਨੈਸ਼ਨਲ ਐਂਥਮ ਨਾਲ ਨਾਚ ਦਾ ਅੰਤ ਹੁੰਦਾਰਾਣੀ ਅਮਰ ਰਹੇਵਾਲਾ ਕੌਮੀ ਤਰਾਨਾ ਸਾਰੇ ਕਲੱਬ ਨਾ ਗਾਉਂਦੇਘੱਟੋ-ਘੱਟ ਗਰੈਸ਼ਮ ਵਿਚ ਨਾ ਗਾਇਆ ਜਾਂਦਾ ਇਥੇ ਆਇਰਸ਼ ਕੌਮੀ ਤਰਾਨਾ ਹੀ ਗਾਇਆ ਜਾਂਦਾਜ਼ਿਆਦਾਤਰ ਆਇਰਸ਼ ਜਿਉਂ ਹੁੰਦੇ

-----

ਮੈਂ ਇਸ ਕਲੱਬ ਵਿਚ ਜਾਂਦਾ ਰਹਿੰਦਾ ਸਾਂ ਤੇ ਇਸ ਦਾ ਭੇਤੀ ਸਾਂਨੱਚਣਾ ਮੈਨੂੰ ਆਉਂਦਾ ਨਹੀਂ ਸੀਬੱਸ ਲੱਤਾਂ ਬਾਹਾਂ ਮਾਰ ਕੇ ਕੰਮ ਚਲਾ ਲੈਂਦਾ ਸਾਂਹੈਮਰਸਮਿਥ ਪੈਲੈਵਿਚ ਵੀ ਮੈਂ ਕਾਫੀ ਜਾਂਦਾ ਰਿਹਾ ਸਾਂਉਸ ਦਾ ਗਰੈਸ਼ਮ ਨਾਲੋਂ ਇੰਨਾ ਫਰਕ ਸੀ ਕਿ ਉਹ ਚੌਰਸ ਸੀ ਤੇ ਉਹ ਲੰਮੇ ਦਾਅ ਜ਼ਿਆਦਾ ਸੀਦੂਜਾ ਇਹ ਕਿ ਗਰੈਸ਼ਮ ਵਿਚ ਸਾਰੀਆਂ ਉਮਰਾਂ ਦੇ ਲੋਕ ਹੁੰਦੇ ਤੇ ਹੈਮਰਸਮਿਥ ਪੈਲੈਨੌਜਵਾਨ ਤਬਕਾ ਜ਼ਿਆਦਾ ਆਉਂਦਾਹੈਮਰਸਮਿਥ ਪੈਲੈਵਿਚ ਮੈਂ ਉੱਨਾ ਚਿਰ ਨਿਰੰਤਰ ਜਾਂਦਾ ਰਿਹਾ ਜਦ ਤਕ ਇਕ ਇੰਡੀਅਨ ਕੁੜੀ ਇਕ ਮਸ਼ਹੂਰ ਗਰੁੱਪ ਨਾਲ ਉਥੇ ਆਇਆ ਕਰਦੀਉਹ ਤਾਸ਼ਾ ਵਜਾਉਂਦੀ ਸੀ ਤੇ ਕਦੇ ਕੋਈ ਗੀਤ ਵੀ ਗਾਉਂਦੀਪਰ ਸੰਗੀਤ ਖਤਮ ਹੁੰਦਾ ਤਾਂ ਮੈਂ ਉਸ ਨੂੰ ਲੱਭਦਾ ਫਿਰਦਾ ਕਿ ਉਸ ਦਾ ਆਟੋਗ੍ਰਾਫ ਲਵਾਂ ਜਾਂ ਗੱਲ ਹੀ ਸਾਂਝੀ ਕਰਾਂ ਪਰ ਉਹ ਲੁਕ ਜਾਂਦੀਜਦ ਉਹ ਸਟੇਜ ਤੇ ਹੁੰਦੀ ਤਾਂ ਮੇਰੇ ਨਾਲ ਅੱਖਾਂ ਮਿਲਦੇ ਸਾਰ ਹੀ ਸ਼ਰਮਾ ਜਾਂਦੀਇਥੇ ਵੀ ਇੰਡੀਅਨ ਮੁੰਡੇ ਘੱਟ ਹੁੰਦੇ ਸਨ

-----

ਉਸ ਦਿਨ ਬੀਟਰਸ ਨੂੰ ਨਾਈਟ ਕਲੱਬ ਲੈ ਕੇ ਜਾਣਾ ਸੀਮੈਂ ਗਰੈਸ਼ਮ ਜਾਣਾ ਹੀ ਪਸੰਦ ਕੀਤਾਗਰੈਸ਼ਮ ਦਾ ਮਾਹੌਲ ਮੈਨੂੰ ਵਧੀਆ ਲੱਗਦਾ ਸੀਅਸੀਂ ਖਾਣਾ ਖਾਂਦੇ ਲੇਟ ਹੋ ਗਏ ਤੇ ਲੇਟ ਹੋਣ ਕਾਰਨ ਟਿਕਟ ਵੀ ਮਹਿੰਗਾ ਮਿਲਿਆਖਾਣਾ ਖਾਂਦੇ ਪਹਿਲਾਂ ਹੀ ਲੇਟ ਸਾਂ ਤੇ ਫਿਰ ਬੀਟਰਸ ਨੂੰ ਸਕੱਰਟ ਪਸੰਦ ਨਹੀਂ ਸੀ ਆ ਰਹੀਉਸ ਤਰ੍ਹਾਂ ਉਸ ਨੇ ਕਦੇ ਪਰਵਾਹ ਨਹੀਂ ਸੀ ਕੀਤੀ ਕਿ ਕੀ ਪਾਈ ਫਿਰਦੀ ਸੀਫਿਰ ਜਾ ਕੇ ਕੈਥੀ ਦੀ ਸਕਰਟ ਉਧਾਰ ਮੰਗੀ ਤਾਂ ਅਸੀਂ ਗਏਜਾਂਦਿਆਂ ਵੀ ਅੱਧਾ ਘੰਟਾ ਲੱਗ ਗਿਆਅਸੀਂ ਗਰੈਸ਼ਮ ਪਹੁੰਚੇ ਤਾਂ ਸੰਗੀਤਕ ਮਹਿਫਲ ਭਖੀ ਹੋਈ ਸੀ

-----

ਪਹਿਲਾਂ ਅਸੀਂ ਡਿਸਕੋ ਹਾਲ ਵਿਚ ਗਏਬੀਟਰਸ ਅੱਜ ਕਮਸਨ ਉਮਰ ਦੀ ਕੁੜੀ ਵਾਂਗ ਗੱਲਾਂ ਕਰ ਰਹੀ ਸੀਮੋਢੇ ਮਾਰ ਕੇ ਨੱਚਣ ਵੇਲੇ ਜ਼ਿਆਦਾ ਜ਼ੋਰ ਲਗਾਉਂਦੀਫਿਰ ਅਸੀਂ ਪਰਮੁੱਖ ਹਾਲ ਵਿਚ ਗਏਹਾਲ ਭਰਿਆ ਪਿਆ ਸੀਬੀਟਰਸ ਇਕ ਵਿਹਲੀ ਪਈ ਕੁਰਸੀ ਤੇ ਬੈਠ ਗਈ ਤੇ ਮੈਂ ਬੀਅਰ ਭਰਾਉਣ ਵਾਲੀ ਕਤਾਰ ਵਿਚ ਜਾ ਕੇ ਖੜਿਆਇੰਨੀ ਭੀੜ ਸੀ ਕਿ ਬੀਅਰ ਦੀ ਵਾਰੀ ਦੀ ਪੰਦਰਾਂ ਵੀਹ ਮਿੰਟ ਉਡੀਕ ਕਰਨੀ ਪੈ ਰਹੀ ਸੀਕਤਾਰ ਵਿਚ ਖੜ੍ਹਾ ਮੈਂ ਦੇਖ ਰਿਹਾ ਸਾਂ ਕਿ ਬੀਟਰਸ ਨੂੰ ਦੋ ਤਿੰਨ ਸੱਦੇ ਨਾਚ ਕਰਨ ਲਈ ਆਏ ਪਰ ਉਹ ਮੇਰੇ ਵੱਲ ਦੇਖਦੀ, ਹੱਸਦੀ, ਨਾਂਹ ਕਰਦੀ ਰਹੀਬੀਟਰਸ ਅੱਜ ਸੁਹਣੀ ਵੀ ਬਹੁਤ ਲੱਗ ਰਹੀ ਸੀਦੋ ਬੱਚਿਆਂ ਦੀ ਮਾਂ ਤਾਂ ਉਹ ਵੈਸੇ ਹੀ ਨਹੀਂ ਲੱਗਿਆ ਕਰਦੀਮੈਂ ਸੋਚਣ ਲੱਗਿਆ ਕਿ ਕਿਤੇ ਕੋਈ ਖੋਹ ਕੇ ਹੀ ਨਾ ਲੈ ਜਾਵੇਫਿਰ ਕਿਸੇ ਨਾਲ ਲੜਨਾ ਪਵੇ

-----

ਬੀਟਰਸ ਸੋਹਣਾ ਨੱਚ ਲੈਂਦੀ ਸੀ, ਉਸ ਨੂੰ ਬਾਲ ਡਾਂਸ ਬਹੁਤ ਚੰਗੀ ਤਰ੍ਹਾਂ ਆਉਂਦਾ ਸੀਸਕੂਲੇ ਸਿੱਖਿਆ ਹੋਵੇਗਾਮੈਨੂੰ ਨਾਚ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀਸ਼ੋਰ ਏਨਾ ਸੀ ਕਿ ਕੁਝ ਸੁਣ ਹੀ ਨਹੀਂ ਸੀ ਰਿਹਾਡਾਂਸ ਖਤਮ ਹੋਣ ਤੇ ਮੈਂ ਵਾਪਸ ਬੈਠ ਕੇ ਬੀਅਰ ਪੀਣ ਲੱਗਾ ਤੇ ਬੀਟਰਸ ਗੁਸਲਖ਼ਾਨੇ ਚਲੀ ਗਈਬੀਅਰ ਪੀਂਦੇ ਕੋਲ ਇਕ ਸੁਹਣੀ ਜਿਹੀ ਕੁੜੀ ਆ ਕੇ ਖੜ੍ਹ੍ਹੀਉਸ ਨੇ ਪੱਟਾਂ ਤੱਕ ਸਕਰਟ ਪਾਈ ਹੋਈ ਸੀਉਸ ਨੇ ਮੈਨੂੰ ਆਪਣੇ ਨਾਲ ਨੱਚਣ ਦਾ ਨਿਉਂਦਾ ਦਿੱਤਾਨਿਉਂਦਾ ਦਿੰਦੀ ਉਹ ਪੱਟ ਮੇਰੇ ਨਜ਼ਦੀਕ ਕਰਕੇ ਹਿਲਾਣ ਲੱਗੀਮੈਂ ਉਠ ਕੇ ਖੜ ਗਿਆਉਸ ਦੇ ਪੱਟ ਤੇ ਛਾਤੀਆਂ ਬੀਟਰਸ ਨਾਲੋਂ ਨਿੱਗਰ ਸਨਉਸ ਨੇ ਜਿਸ ਲਹਿਜੇ ਵਿਚ ਮੇਰਾ ਸਾਥ ਮੰਗਿਆ ਸੀ ਮੇਰੇ ਕੋਲੋਂ ਨਾਂਹ ਨਾ ਕੀਤੀ ਗਈਮੈਂ ਉਸ ਨਾਲ ਤੁਰ ਪਿਆਨੱਚਦੀ ਹੋਈ ਉਹ ਕੁੜੀ ਆਪਣੇ ਬਾਰੇ ਦੱਸਦੀ ਰਹੀਕੁਝ ਸੁਣਾਈ ਤਾਂ ਦੇ ਹੀ ਨਹੀਂ ਸੀ ਰਿਹਾਬੀਟਰਸ ਮੁੜ ਆਈਉਹ ਮੇਰੇ ਵੱਲ ਦੇਖੀ ਜਾ ਰਹੀ ਸੀਉਸ ਦਾ ਚਿਹਰਾ ਗੁੱਸੇ ਵਿਚ ਤਣਿਆ ਪਿਆ ਸੀਮੈਂ ਦੂਰੋਂ ਹੱਥ ਹਿਲਾਇਆ ਤਾਂ ਉਹ ਜ਼ਰਾ ਕੁ ਮੁਸਕਰਾਈਦੋ ਗੀਤਾਂ ਤੱਕ ਮੈਂ ਉਸ ਕੁੜੀ ਨਾਲ ਡਾਂਸ ਕੀਤਾਡਾਂਸ ਖ਼ਤਮ ਕਰਕੇ ਕੁੜੀ ਆਪਣੇ ਦੋਸਤਾਂ ਦੀ ਢਾਣੀ ਵਿਚ ਜਾ ਸ਼ਾਮਲ ਹੋਈ ਤੇ ਮੈਂ ਬੀਟਰਸ ਕੋਲ ਬੈਠ ਗਿਆਮੈਂ ਉਸ ਨੂੰ ਚੁੰਮਣ ਦਿੱਤਾ ਤਾਂ ਉਹ ਠੀਕ ਹੋ ਗਈ

-----

ਅੰਤ ਵਿਚ ਆਇਰਸ਼ ਨੈਸ਼ਨਲ ਐਂਥਮ ਚਲਿਆ ਤੇ ਸੰਗੀਤ ਦਾ ਸ਼ੋਰ ਖ਼ਤਮ ਹੋਇਆਕੰਨਾਂ ਨੂੰ ਕੁਝ ਰਾਹਤ ਮਿਲੀਹੁਣ ਲੋਕਾਂ ਦੀਆਂ ਗੱਲਾਂ ਤੇ ਹਾਸੇ ਦਾ ਰੌਲਾ-ਗੌਲਾ ਰਹਿ ਗਿਆ ਸੀ ਜੋ ਕਿ ਪਹਿਲੇ ਦੇ ਮੁਕਾਬਲੇ ਕੁਝ ਵੀ ਨਹੀਂ ਸੀਬੀਟਰਸ ਬੈਂਡ ਦੇ ਮੈਂਬਰਾਂ ਨੂੰ ਮਿਲਣਾ ਚਾਹੁੰਦੀ ਸੀਇਹਨਾਂ ਦੀਆਂ ਟੇਪਾਂ ਉਸ ਕੋਲ ਸਨਅਸੀਂ ਸਟੇਜ ਦੇ ਨੇੜੇ ਗਏ ਤੇ ਉਹ ਸਾਰੇ ਸਾਨੂੰ ਬਹੁਤ ਚਾਅ ਨਾਲ ਮਿਲੇਮੈਨੂੰ ਮਿਲ ਕੇ ਉਹ ਹੋਰ ਵੀ ਖ਼ੁਸ਼ ਸਨ ਕਿ ਇੰਡੀਅਨ ਵੀ ਉਹਨਾਂ ਦਾ ਫੈਨ ਸੀ ਅਸੀਂ ਘਰ ਪੁੱਜੇ ਤਾਂ ਚਾਰ ਵੱਜਣ ਨੂੰ ਸਨਬੱਚੇ ਕੈਥੀ ਕੋਲ ਸਨਇਸ ਵੇਲੇ ਉਹਨਾਂ ਨੂੰ ਜਗਾਉਣਾ ਠੀਕ ਨਹੀਂ ਸਮਝਿਆ

*****

ਚਲਦਾ


Saturday, June 19, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 8

ਕਾਂਡ 8

ਰਵੀ ਨੇ ਰੋਜ਼ਬਰੀ ਗਾਰਡਨ ਤੇ ਘਰ ਪਸੰਦ ਕੀਤਾਇਹ ਆਰਚਵੇਅ ਸਟੇਸ਼ਨ ਦੇ ਨਜ਼ਦੀਕ ਸੀਰਵੀ ਨੇ ਕਾਫੀ ਘੁੰਮਣ ਫਿਰਨ ਤੋਂ ਬਾਅਦ ਪਸੰਦ ਕੀਤਾ ਸੀਘਰ ਲੈਣ ਵੇਲੇ ਉਹ ਕਈ ਗੱਲਾਂ ਨੂੰ ਧਿਆਨ ਵਿਚ ਰੱਖਦਾਮੇਰੇ ਨਾਲ ਸਲਾਹ ਕਰਨ ਬੈਠਦਾ ਤਾਂ ਮੈਂ ਆਖ ਦਿੰਦੀ ਕਿ ਜਿਵੇਂ ਮਰਜ਼ੀ ਕਰਮੈਨੂੰ ਪਤਾ ਸੀ ਕਿ ਮੇਰੀ ਪਸੰਦ ਉਸ ਦੀ ਪਸੰਦ ਵਰਗੀ ਹੀ ਹੋਵੇਗੀਮੰਮੀ ਚਾਹੁੰਦੀ ਸੀ ਕਿ ਅਸੀਂ ਉਨ੍ਹਾਂ ਦੇ ਨਜ਼ਦੀਕ ਹੀ ਘਰ ਖ਼ਰੀਦੀਏ ਪਰ ਰਵੀ ਨੂੰ ਇਹ ਇਲਾਕਾ ਪਸੰਦ ਨਹੀਂ ਸੀ

-----

ਘਰ ਲੈ ਲਿਆ ਪਰ ਏਥੋਂ ਮੈਨੂੰ ਕੰਮ ਦੂਰ ਪੈਂਦਾ ਸੀਭਾਵੇਂ ਸਿੱਧੀ ਬਸ ਜਾਂਦੀ ਸੀ ਫਿਰ ਮੈਂ ਛੋਟੀ ਨਿਸਨਕਾਰ ਵੀ ਲੈ ਲਈ ਪਰ ਘੰਟਾ ਭਰ ਆਉਣ ਜਾਣ ਤੇ ਹੀ ਖ਼ਰਚਿਆ ਜਾਂਦਾਇਵੇਂ ਹੀ ਰਵੀ ਦਾ ਕੰਮ ਇਥੋਂ ਹੋਰ ਵੀ ਦੂਰ ਹੋ ਗਿਆ ਸੀਪਰ ਅਸੀਂ ਖ਼ੁਸ਼ ਸਾਂਅਸੀਂ ਇਥੇ ਆ ਕੇ ਇਕ ਦੂਜੇ ਨਾਲ ਹੋਰ ਵੀ ਬੱਝ ਗਏ ਸਾਂ

ਅਸੀਂ ਛੇਤੀਂ ਹੀ ਆਪਣੇ ਜੋਗਾ ਘਰ ਸੈੱਟ ਕਰ ਲਿਆਰਵੀ ਨੂੰ ਇਸ ਘਰ ਦੀ ਇਕ ਖਿੜਕੀ ਬਹੁਤ ਚੰਗੀ ਲੱਗਦੀ ਸੀਹਰ ਵੇਲੇ ਉਸ ਵਿਚ ਹੀ ਖੜ੍ਹਾ ਰਹਿੰਦਾਇਸ ਵਿਚੋਂ ਲੰਡਨ ਦਿੱਸਦਾ ਸੀਮੇਰੇ ਤੋਂ ਉਲਟ ਉਸ ਨੂੰ ਲੰਡਨ ਵੇਖਣਾ ਚੰਗਾ ਲੱਗਦਾ ਸੀਮੈਨੂੰ ਇਥੋਂ ਪੱਥਰ ਦੇ ਜੰਗਲ ਬਿਨਾਂ ਕੁਝ ਨਾ ਦਿੱਸਦਾਉਹ ਦੂਰਬੀਨ ਲੈ ਕੇ ਇਮਾਰਤਾਂ ਪਛਾਣਦਾ ਰਹਿੰਦਾਮੈਨੂੰ ਘਰ ਦੇ ਕੰਮ ਕਰਨੇ ਬਹੁਤ ਔਖੇ ਲੱਗਦੇ ਸਨਰਵੀ ਰਸੋਈ ਵਿਚ ਮੇਰੀ ਮਦਦ ਕਰਵਾ ਦਿੰਦਾਖਾਣਾ ਬਣਾਉਣ ਤੋਂ ਲੈ ਕੇ ਬਰਤਨ ਧੋਣ ਤਕ ਉਹ ਸਾਰੇ ਕੰਮ ਕਰ ਮਾਰਦਾਅਜਿਹੇ ਕੰਮ ਤਾਂ ਉਹ ਮੰਮੀ ਦੇ ਘਰ ਵੀ ਪਿੱਛੇ ਨਹੀਂ ਸੀ ਹਟਦਾਮੰਮੀ ਉਸ ਨੂੰ ਟੋਕਦੀ ਰਹਿੰਦੀ ਪਰ ਉਹ ਰਸੋਈ ਵਿਚ ਗਿਆ ਕੋਈ ਨਾ ਕੋਈ ਕੰਮ ਕਰਨ ਲੱਗਦਾ

-----

ਰਵੀ ਨੂੰ ਸੌਣ ਵੇਲੇ ਚਾਹ ਦੀ ਆਦਤ ਸੀਪਹਿਲਾਂ ਸਾਰੇ ਹੀ ਉਸ ਦੀ ਆਦਤ ਤੇ ਹੱਸਦੇ ਪਰ ਫਿਰ ਘਰ ਵਿਚ ਹਰ ਰਾਤ ਹੀ ਸੌਣ ਤੋਂ ਪਹਿਲਾਂ ਚਾਹ ਬਣਨ ਲੱਗੀਡੈਡੀ ਮੰਮੀ ਨੂੰ ਵੀ ਰਾਤ ਦੀ ਚਾਹ ਪੀਣ ਦੀ ਆਦਤ ਪੈ ਗਈਇਕ ਹੋਰ-ਰਵੀ ਨੇ ਸਾਡੀ ਸਭ ਦੀ ਪਿਆਜ਼ ਖਾਣ ਦੀ ਆਦਤ ਵੀ ਬਦਲ ਦਿੱਤੀਰਵੀ ਮੈਨੂੰ ਕੱਚਾ ਪਿਆਜ ਨਾ ਖਾਣ ਦਿੰਦਾ ਕਿ ਰਾਤ ਨੂੰ ਮੂੰਹ ਵਿਚੋਂ ਮੁਸ਼ਕ ਆਉਂਦਾ ਰਹਿੰਦਾ ਸੀਡੈਡੀ ਨੂੰ ਪਤਾ ਚਲਿਆ ਤਾਂ ਉਸ ਨੇ ਵੀ ਮੰਮੀ ਨੂੰ ਪਿਆਜ਼ ਖਾਣੋਂ ਰੋਕ ਦਿੱਤਾ

-----

ਰਵੀ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀਸੌਣ ਤੋਂ ਪਹਿਲਾਂ ਕਿਤਾਬ ਖੋਲ੍ਹ ਲੈਂਦਾਬਾਥਰੂਮ ਵਿਚ ਵੀ ਉਸ ਦੀਆਂ ਕਿਤਾਬਾਂ ਪਈਆਂ ਹੁੰਦੀਆਂਉਹ ਸਾਊਥਾਲ ਜਾ ਕੇ ਕਿਤਾਬਾਂ ਖਰੀਦ ਲਿਆਉਂਦਾਇੰਡੀਆ ਤੋਂ ਵੀ ਮੰਗਵਾਉਂਦਾ ਰਹਿੰਦਾਮੈਂ ਸੌਂ ਜਾਂਦੀ ਤੇ ਉਹ ਬੈਠਾ ਪੜ੍ਹਦਾ ਰਹਿੰਦਾਪਹਿਲਾਂ ਮੈਨੂੰ ਜਗਦੀ ਲਾਈਟ ਵਿਚ ਨੀਂਦ ਨਾ ਆਉਂਦੀ ਪਰ ਫਿਰ ਲਾਈਟ ਮੇਰੀਆਂ ਅੱਖਾਂ ਵਿਚ ਪੈਣੋ ਹੱਟ ਗਈ ਤੇ ਮੈਂ ਅਰਾਮ ਨਾਲ ਸੌਂ ਜਾਂਦੀਜਦ ਮੈਨੂੰ ਜਾਗ ਆਉਂਦੀ ਤਾਂ ਰਵੀ ਨੇ ਬੈਠੇ ਪੜ੍ਹ ਰਹੇ ਹੋਣਾਮੈਂ ਖਿਝ ਜਾਣਾ ਕੇ ਕਿਹੜੇ ਇਮਤਿਹਾਨ ਵਿਚ ਬੈਠਣਾ ਸੀਫਿਰ ਹੌਲੀ-ਹੌਲੀ ਉਸ ਨੇ ਮੈਨੂੰ ਵੀ ਪੜ੍ਹਨ ਦਾ ਭੁਸ ਪਾ ਲਿਆਮੈਨੂੰ ਨਾਵਲ ਦੇ ਦੇਣਾ ਕੇ ਪੜ੍ਹਾਂਪੜ੍ਹਣ ਦਾ ਮੈਨੂੰ ਅਭਿਆਸ ਨਾ ਹੋਣ ਕਰਕੇ ਪਹਿਲਾਂ ਪਹਿਲ ਬਹੁਤ ਉਕਤਾਹਟ ਹੋਣੀ ਪੰਜਾਬੀ ਨੂੰ ਤਾਂ ਮੈਂ ਭੁਲਾ ਹੀ ਬੈਠੀ ਸੀਨਾਵਲ ਪੜਕੇ ਉਸ ਨੇ ਮੇਰੇ ਨਾਲ ਨਾਵਲ ਦੀ ਕਹਾਣੀ ਬਾਰੇ ਗੱਲਾਂ ਕਰਨੀਆਂਫਿਰ ਮੇਰੀ ਵੀ ਪੜ੍ਹਨ ਵਿਚ ਪੂਰੀ ਦਿਲਚਸਪੀ ਹੋ ਗਈਪੰਜਾਬੀ ਦੇ ਬਹੁਤ ਸਾਰੇ ਤੇ ਕੁਝ ਕੁ ਅੰਗਰੇਜ਼ੀ ਦੇ ਨਾਵਲ ਵੀ ਪੜ੍ਹੇ

-----

ਸਾਡੀ ਜ਼ਿੰਦਗੀ ਬਹੁਤ ਵਧੀਆ ਨਿਕਲ ਰਹੀ ਸੀਆਪਣੇ ਘਰ ਵਿਚ ਕੰਮ ਭਾਵੇਂ ਕੁਝ ਵੱਧ ਕਰਨਾ ਪੈਂਦਾ ਪਰ ਫਾਇਦੇ ਵੀ ਸਨਡੈਡੀ ਦੇ ਆਖਣ ਮੁਤਾਬਿਕ ਸਾਡਾ ਖ਼ਰਚਾ ਏਨਾ ਵੱਧ ਗਿਆ ਸੀ ਕਿ ਦੋਹਾਂ ਤਨਖ਼ਾਹਾਂ ਨਾਲ ਮਸਾਂ ਸਰਦਾਹੁਣ ਜੋੜ ਸਕਣ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾਜੇ ਕਈ ਮਹਿਮਾਨ ਆ ਜਾਵੇ ਤਾਂ ਸਾਡਾ ਸਾਰਾ ਬੱਜਟ ਉਥਲ ਪੁਥਲ ਹੋ ਜਾਂਦਾ ਸੀ

-----

ਬਾਕੀ ਤਾਂ ਸਭ ਠੀਕ ਸੀ ਪਰ ਰਵੀ ਦਾ ਸੁਭਾਅ ਬਹੁਤ ਜ਼ਿੱਦੀ ਸੀਜੇ ਕਿਸੇ ਗੱਲ ਤੇ ਅੜ ਗਿਆ ਤਾਂ ਐਵੇਂ ਹੀ ਅੜ ਗਿਆਘਰ ਵਿਚ ਖਾਹਮਖਾਹ ਦਾ ਤਣਾਵ ਖੜ੍ਹਾ ਹੋ ਜਾਂਦਾਮੰਮੀ ਦੇ ਘਰ ਮੈਂ ਕੋਈ ਜ਼ਿੱਦ ਕਰਦੀ ਤਾਂ ਮੰਮੀ ਮੈਨੂੰ ਗੁਲਾਬਾਂ ਵਰਗੀਕਹਿ ਕੇ ਕੋਸਦੀ ਪਰ ਰਵੀ ਸਾਹਮਣੇ ਮੇਰੀ ਜਿੱਦ ਕੁਝ ਵੀ ਨਹੀਂ ਸੀਕੁਝ ਵੀ ਹੁੰਦਾ ਹੋਵੇ ਪਰ ਉਸ ਦਾ ਇਹ ਸੁਭਾ ਮੇਰੇ ਲਈ ਕਦੇ ਸਿਰਦਰਦੀ ਨਹੀਂ ਸੀ ਬਣਿਆਮੈਂ ਉਸ ਨੂੰ ਪਤਿਆ ਲੈਣਾ ਸਿੱਖ ਲਿਆ ਸੀਜਦੋਂ ਉਹ ਸਹੀ ਰੌਂਅ ਵਿਚ ਹੁੰਦਾ ਤਾਂ ਟਨਾਂ ਦੇ ਟਨ ਭਾਰ ਆਪਣੇ ਉਪਰ ਦੀ ਲੰਘ ਜਾਣ ਦਿੰਦਾ

-----

ਨਵੇਂ ਘਰ ਆਉਣ ਤੇ ਸਾਲ ਦੇ ਅੰਦਰ-ਅੰਦਰ ਹੀ ਪਰੀ ਦਾ ਜਨਮ ਹੋਇਆਮੰਮੀ ਨੂੰ ਮੁੰਡੇ ਦੀ ਉਡੀਕ ਸੀ, ਕੁੜੀ ਕਾਰਨ ਉਹ ਬਹੁਤ ਖ਼ੁਸ਼ ਨਹੀਂ ਸੀ ਪਰ ਰਵੀ ਨੂੰ ਚਾਅ ਚੜ੍ਹਿਆ ਪਿਆ ਸੀਡੈਡੀ ਵੀ ਖ਼ੁਸ਼ ਸਨਨੀਤਾ ਤੇ ਬਿੰਨੀ ਲਈ ਤਾਂ ਪਰੀ ਇਕ ਖਿਡੌਣੇ ਵਾਂਗ ਸੀ

ਵਿਟਿੰਗਟਨ ਹੌਸਪੀਟਲਤੋਂ ਜਿਥੇ ਪਰੀ ਦਾ ਜਨਮ ਹੋਇਆ ਸੀ ਪਰੀ ਨੂੰ ਲੈ ਕੇ ਮੈਂ ਤੇ ਮੰਮੀ ਘਰ ਚਲੇ ਗਏ ਸੀ, ਕਿਉਂਕਿ ਪਹਿਲੀ ਬੇਵੀ ਹੋਣ ਕਰਕੇ ਮੇਰੇ ਤੋਂ ਉਸ ਦੀ ਸਹੀ ਸੰਭਾਲ ਨਹੀਂ ਸੀ ਹੋਣੀਰਵੀ ਇਵੇਂ ਨਹੀਂ ਸੀ ਚਾਹੁੰਦਾ ਪਰ ਜਦ ਮੈਂ ਸਾਰੀਆਂ ਮੁਸ਼ਕਲਾਂ ਉਸ ਨੂੰ ਦੱਸੀਆਂ ਤਾਂ ਮੰਨ ਗਿਆਪਰੀ ਦਾ ਨਾਂ ਪ੍ਰਤਿਭਾ ਰਵੀ ਨੇ ਰੱਖਿਆ ਸੀ, ਡੈਡੀ ਚਾਹੁੰਦੇ ਸਨ ਕਿ ਗੁਰਦਵਾਰੇ ਜਾ ਕੇ ਵਾਕ ਲੈ ਕੇ ਕੋਈ ਨਾਂ ਰੱਖਿਆ ਜਾਵੇ ਪਰ ਰਵੀ ਨੇ ਉਵੇਂ ਹੀ ਰਜਿਸਟਰ ਕਰਵਾ ਦਿੱਤਾਮੰਮੀ ਤੋਂ ਪ੍ਰਤਿਭਾ ਦਾ ਉਚਾਰਣ ਨਹੀਂ ਸੀ ਕੀਤਾ ਜਾਂਦਾਉਸ ਨੇ ਪਰੀ ਹੀ ਆਖਣਾ ਸ਼ੁਰੂ ਦਿੱਤਾ ਤੇ ਪਰੀ ਹੀ ਪੱਕ ਗਿਆ ਦੋ ਕੁ ਹਫਤੇ ਬਾਅਦ ਪਰੀ ਅਸੀਂ ਘਰ ਲੈ ਆਂਦੀਰਵੀ ਨੇ ਪਰੀ ਦੇ ਘਰ ਆਉਣ ਸਮੇਂ ਪੂਰੇ ਘਰ ਨੂੰ ਸਜਾਇਆ ਹੋਇਆ ਸੀਮੰਮੀ ਉਸ ਨੂੰ ਆਖਦੀ,‘‘ਪੁੱਤ ਕੁੜੀਆਂ ਦੇ ਏਨੇ ਚਾਅ ਨਹੀਂ ਕਰੀਦੇ, ਇਹ ਪਿੱਛਾ ਨਹੀਂ ਛੱਡਦੀਆਂ ਹੁੰਦੀਆਂ’’

-----

ਬਿੰਨੀ ਦਾ ਜਨਮ ਦਿਨ ਸੀਅਸੀਂ ਸਾਰੇ ਬੈਠੇ ਸਾਂਕੁਝ ਮਹਿਮਾਨ ਵੀ ਆਏ ਹੋਏ ਸਨਬਿੰਨੀ ਨੇ ਆਪਣੇ ਦੋਸਤ ਵੀ ਬੁਲਾਏ ਹੋਏ ਸਨਰਵੀ ਤੇ ਭਗਵੰਤ ਵਿਸਕੀ ਪੀ ਰਹੇ ਸਨਰਵੀ ਬਹੁਤੀ ਪੀਂਦਾ ਨਹੀਂ ਸੀ ਪਰ ਭਗਵੰਤ ਨਿਤ ਦਾ ਸ਼ਰਾਬੀ ਸੀ ਤੇ ਕਈ ਵਾਰ ਲੁੜਕ ਜਾਂਦਾਸ਼ਮਿੰਦਰਜੀਤ ਮੇਰੇ ਕੋਲ ਬੈਠੀ ਘਬਰਾਈ ਜਾ ਰਹੀ ਸੀਡੈਡੀ ਚੁੱਪ ਚਾਪ ਇਕ ਪਾਸੇ ਬੈਠੇ ਹੋਏ ਸਨਮੈਂ ਡੈਡੀ ਵੱਲ ਦੇਖਿਆ ਤਾਂ ਮੇਰਾ ਧਿਆਨ ਗਿਆ ਕਿ ਡੈਡੀ ਦਾ ਖੱਬਾ ਹੱਥ ਆਪਣੇ ਆਪ ਹਿੱਲਦਾ ਜਾ ਰਿਹਾ ਸੀਫਿਰ ਉਹਨਾਂ ਨੇ ਸੱਜੇ ਹੱਥ ਨਾਲ ਇਸ ਨੂੰ ਰੋਕ ਲਿਆਮੈਨੂੰ ਲੱਗਿਆ ਕਿ ਪਾਰਕੀਸਨ ਡਿਜ਼ੀਜ਼ ਵਾਂਗ ਕੁਝ ਸੀਮੈਂ ਹੋਰ ਧਿਆਨ ਨਾਲ ਦੇਖਿਆ ਕਿ ਉਹਨਾਂ ਦਾ ਤਾਂ ਖੱਬਾ ਪੈਰ ਵੀ ਹਿੱਲ ਰਿਹਾ ਸੀਮੈਂ ਮੰਮੀ ਨੂੰ ਵਿਖਾਇਆ ਤਾਂ ਉਹ ਮੈਨੂੰ ਉੱਠ ਕੇ ਇਕ ਪਾਸੇ ਲੈ ਗਈਉਸ ਨੂੰ ਡੈਡੀ ਨੇ ਪਹਿਲਾਂ ਹੀ ਦੱਸ ਰੱਖਿਆ ਸੀਮੈਂ ਆਖਿਆ, ‘‘ਤੂੰ ਮੈਨੂੰ ਕਿਉਂ ਨਹੀਂ ਦੱਸਿਆ?’’

‘‘ਤੇਰੇ ਡੈਡੀ ਆਖਦੇ ਸੀ ਕਿ ਐਮੇ ਫਿਕਰ ਕਰਨਗੇ’’

ਫਿਰ ਮੰਮੀ ਰੋਣ ਲੱਗ ਪਈ, ‘‘ਹੁਣ ਨੀਤਾ ਦਾ ਕੀ ਬਣੂੰ!.....ਬਿੰਨੀ ਤਾਂ ਹਾਲੇ ਬਹੁਤ ਛੋਟਾ ਏ!’’

‘‘ਰੋ ਨਾ ਮੰਮੀ, ਹੌਸਲਾ ਰੱਖ, ਮੈਂ ਜਿਉਂ ਆਂ’’

‘‘ਧੀਏ ਤੂੰ ਆਪਣੇ ਘਰ ਏਂ!’’

ਸਾਨੂੰ ਉੱਠ ਕੇ ਜਾਂਦੀਆਂ ਨੂੰ ਰਵੀ ਨੇ ਵੇਖਿਆਉਹ ਵੀ ਸਾਡੇ ਕੋਲ ਆ ਖੜਿਆਡੈਡੀ ਦੇ ਹਿੱਲਦੇ ਹੱਥ ਨੂੰ ਉਸਨੇ ਵੀ ਵੇਖ ਲਿਆ ਸੀਮੰਮੀ ਨੂੰ ਹੌਸਲਾ ਦਿੰਦਾ ਉਹ ਆਖਣ ਲੱਗਾ, ‘‘ਫਿਕਰ ਨਾ ਕਰ ਮੰਮੀ, ਸਾਡੇ ਹੁੰਦੇ ਹੋਏ ਤੁਹਾਨੂੰ ਕਿਸੇ ਕਿਸਮ ਦਾ ਫਿਕਰ ਕਰਨ ਦੀ ਲੋੜ ਨਹੀਂ’’

-----

ਜਨਮ ਦਿਨ ਦੀ ਪਾਰਟੀ ਦਾ ਸਾਰਾ ਮਜ਼ਾ ਹੀ ਜਾਂਦਾ ਰਿਹਾਮੈਨੂੰ ਡੈਡੀ ਦੀ ਸਿਹਤ ਦੀ ਬਹੁਤ ਚਿੰਤਾ ਸੀਮੰਮੀ ਸੱਚੀ ਸੀ ਬਿੰਨੀ ਤਾਂ ਹਾਲੇ ਬਹੁਤ ਛੋਟਾ ਸੀ, ਨੀਤਾ ਵੀ ਨਿਆਣੀ ਹੀ ਸੀਮੰਮੀ ਤਾਂ ਪਹਿਲਾਂ ਹੀ ਸਿੱਧੀ ਜਿਹੀ ਸੀਡੈਡੀ ਨੂੰ ਅਜਿਹੀ ਬੀਮਾਰੀ ਲੱਗ ਗਈ ਸੀ ਜਿਸ ਦਾ ਕੋਈ ਇਲਾਜ ਨਹੀਂ ਸੀਮੈਨੂੰ ਇਸ ਬਿਮਾਰੀ ਬਾਰੇ ਥੋੜ੍ਹਾ ਬਹੁਤ ਪਤਾ ਸੀ ਕਿ ਹਾਲੇ ਤਕ ਇਸ ਦੀ ਕੋਈ ਸਹੀ ਦਵਾਈ ਨਹੀਂ ਸੀ ਨਿਕਲੀ

ਘਰ ਆਏ ਤਾਂ ਰਵੀ ਆਖਣ ਲੱਗਾ , ‘‘ਜਾਨ ਤੂੰ ਵਰੀ ਨਾ ਕਰ, ਆਪਾਂ ਜਿਉਂ ਹੈਗੇ ਆਂ, ਜਿੰਨੀ ਵੀ ਹੋ ਸਕੇ ਹੈਲਪ ਕਰਾਂਗੇ, ਨਾਲੇ ਇਹ ਕਿਹੜਾ ਇੰਡੀਆ ਐ, ਇਥੇ ਤਾਂ ਸਾਰੀਆਂ ਸਹੂਲਤਾਂ ਹੈਗੀਆਂ’’

‘‘ਪਰ ਉਹਨਾਂ ਦੇ ਜੁਆਕ ਵੀ ਹਾਲੇ ਛੋਟੇ ਨੇ!’’

‘‘ਹੌਸਲਾ ਰੱਖ, ਆਪਾਂ ਜਿੰਨਾ ਵੀ ਕਰ ਸਕਦੇ ਆਂ ਕਰਾਂਗੇ’’

ਮੈਨੂੰ ਰਵੀ ਦੀਆਂ ਗੱਲਾਂ ਨਾਲ ਤਸੱਲੀ ਨਹੀਂ ਸੀ ਹੋ ਰਹੀਉਸ ਦੇ ਬੋਲਾਂ ਵਿਚ ਪੂਰੀ ਹਮਦਰਦੀ ਨਹੀਂ ਸੀ ਲੱਭਦੀ ਪਈਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਸੀ ਕਿ ਉਹ ਮੇਰੇ ਡੈਡੀ ਬਾਰੇ ਨਹੀਂ, ਕਿਸੇ ਉਪਰੇ ਬੰਦੇ ਬਾਰੇ ਗੱਲਾਂ ਕਰ ਰਿਹਾ ਹੋਵੇਡੈਡੀ ਨਾਲ ਹੁਣ ਉਹ ਬਹੁਤਾ ਨਹੀਂ ਸੀ ਭਿਜਦਾਰਵੀ ਨੂੰ ਕਿਸੇ ਦੀ ਸਲਾਹ ਚੰਗੀ ਨਹੀਂ ਸੀ ਲੱਗਦੀ ਜਦੋਂ ਕਿ ਡੈਡੀ ਕਈ ਵਾਰ ਉਸ ਨੂੰ ਸਮਝਾਉਣ ਬਹਿ ਜਾਂਦੇ ਸਨ

ਮੈਂ ਕਿੰਨੀਆਂ ਹੀ ਕਿਤਾਬਾਂ ਪਾਰਕੀਸਨ ਡਿਜ਼ੀਜ਼ਬਾਰੇ ਪੜ੍ਹ ਮਾਰੀਆਂਰਵੀ ਵੀ ਪੜਦਾ ਤੇ ਸਿਰ ਮਾਰਦਾ ਕਹਿੰਦਾ, ‘‘ਡੈਡੀ ਹੈਜ਼ ਟੂ ਲਿਵ ਵਿਦ ਦਿਸ ਨਾਓ’’

-----

ਮੇਰੇ ਕੋਲੋਂ ਉਸ ਦੀ ਗੱਲ ਸੁਣੀ ਨਾ ਜਾਂਦੀਮੈਂ ਖਿਝ ਜਾਂਦੀਡੈਡੀ ਨੂੰ ਵੀ ਅਪਣੀ ਸਿਹਤ ਦਾ ਫ਼ਿਕਰ ਸੀਉਹਨਾਂ ਦੇ ਹੱਥਪੈਰ ਦਾ ਹਿਲਣਾ ਵਧ ਰਿਹਾ ਸੀਪਹਿਲਾਂ ਉਹ ਦਵਾਈਆਂ ਆਦਿ ਨਾਲ ਕੁਝ ਕਾਬੂ ਪਾ ਲੈਂਦੇ ਤਾਂ ਜੋ ਸਾਨੂੰ ਪਤਾ ਨਾ ਚਲੇ ਪਰ ਹੁਣ ਦਵਾਈਆਂ ਹਿਸਾਬ ਨਾਲ ਖਾਣ ਲੱਗੇ ਸਨਇਕ ਦਿਨ ਮੈਨੂੰ ਆਖਣ ਲੱਗੇ, ‘‘ਕੋਈ ਮੁੰਡਾ ਮਿਲ ਜਾਏ ਤਾਂ ਨੀਤਾ ਨੂੰ ਵਿਆਹ ਦਈਏ’’

‘‘ਡੈਡੀ, ਹਾਲੇ ਤਾਂ ਉਹ ਬਹੁਤ ਛੋਟੀ ਏ’’

‘‘ਛੋਟੀ ਕਿਉਂ, ਅਠਾਰਵੇਂ ਚ ਏ’’

ਮੰਮੀ ਡੈਡੀ ਤੋਂ ਵੀ ਕਾਹਲੀ ਲੱਗਦੀ ਸੀਮੈਂ ਆਖਿਆ, ‘‘ਕਾਹਲੀ ਨਾ ਕਰੋ, ਮੇਰੀ ਵਾਰੀ ਤਾਂ ਤੁਸੀਂ...’’

‘‘ਤਾਂ ਤੂੰ ਠੀਕ ਹੀ ਰਹਿ ਗਈ ਏਂ, ਮੁੰਡਾ ਠੀਕ ਮਿਲ ਗਿਆ, ਹੋਰ ਕੀ ਚਾਹੀਦਾ ਏ’’

‘‘ਪਰ ਨੀਤਾ ਨੂੰ ਹਾਲੇ ਪੜ੍ਹ ਲੈਣ ਦਿਓ’’

‘‘ਪਰ ਬੇਟੇ, ਮੇਰਾ ਕੁਝ ਨਹੀਂ ਪਤਾ’’

‘‘ਡੈਡੀ, ਤੁਹਾਨੂੰ ਕੁਝ ਨਹੀਂ ਹੁੰਦਾਮੈਂ ਏਸ ਬਿਮਾਰੀ ਬਾਰੇ ਪੜ੍ਹਿਆ ਏ, ਇਹ ਬਿਮਾਰੀ ਲਾਈਫ ਲਈ ਡੇਂਜਰ ਨਹੀਂ ਏ’’

‘‘ਪਰ ਮੈਂ ਤਾਂ ਆਰੀ ਹੋ ਗਿਆ ਨਾ, ਹੁਣ ਕੁਝ ਵੀ ਕਰਨ ਜੋਗਾ ਨਹੀਂ ਰਿਹਾ’’ ਕਹਿ ਕੇ ਡੈਡੀ ਬਹੁਤ ਉਦਾਸ ਹੋ ਗਏ, ਨਾਲ ਹੀ ਮੈਨੂੰ ਵੀ ਉਦਾਸ ਕਰ ਗਏਛੇਤੀਂ ਹੀ ਉਨ੍ਹਾਂ ਦਾ ਕੰਮ ਛੁੱਟ ਗਿਆ ਤੇ ਡਿਸੇਬਿਲਟੀ ਬੈਨੇਫਿਟ ਮਿਲਣਾ ਸ਼ੁਰੂ ਹੋ ਗਿਆਹੁਣ ਸਾਡੇ ਸਾਹਮਣੇ ਡੈਡੀ ਨੂੰ ਸੰਭਾਲਣ ਦਾ ਵੱਡਾ ਕੰਮ ਆ ਖੜ੍ਹਾ ਸੀ

-----

ਮੰਮੀ ਨੂੰ ਸ਼ਾਮ ਦਾ ਕੰਮ ਮਿਲ ਗਿਆਦਿਨ ਭਰ ਉਹ ਡੈਡੀ ਕੋਲ ਰਹਿੰਦੀਉਹਦੇ ਕੰਮ ਤੇ ਜਾਣ ਤਕ ਨੀਤਾ ਕਾਲਜ ਤੋਂ ਆ ਜਾਂਦੀਮੈਂ ਵੀ ਗੇੜਾ ਮਾਰਦੀ ਰਹਿੰਦੀ ਪਰ ਮੈਨੂੰ ਟਿਕਾਅ ਜਿਹਾ ਨਾ ਆਉਂਦਾਮੈਂ ਪਰੀ ਦੇ ਜਨਮ ਤੇ ਇਕ ਵਾਰ ਫਿਰ ਕੰਮ ਛੱਡ ਦਿੱਤਾ ਸੀ ਮੈਨੂੰ ਮੁੜ ਵਾਪਸ ਮਿਲ ਗਿਆਮੈਂ ਪਰੀ ਨੂੰ ਮੰਮੀ ਕੋਲ ਛੱਡ ਕੇ ਕੰਮ ਤੇ ਚਲੇ ਜਾਂਦੀਵਿਚ-ਵਿਚ ਵੀ ਗੇੜਾ ਮਾਰ ਜਾਂਦੀਕੰਮ ਛੱਡ ਕੇ ਕੁਝ ਵਕਤ ਹੋਰ ਡੈਡੀ ਕੋਲ ਗੁਜ਼ਾਰ ਸਕਦੀਮੰਮੀ ਕੰਮ ਤੇ ਹੁੰਦੀ ਤਾਂ ਮੈਂ ਬਿੰਨੀ ਤੇ ਨੀਤਾ ਨੂੰ ਰੋਟੀ ਖਵਾ ਆਉਂਦੀਡੈਡੀ ਨੂੰ ਵਕਤ ਸਿਰ ਦਵਾਈ ਦੇ ਸਕਦੀ ਹੁੰਦੀ

-----

ਡੈਡੀ ਦਾ ਹੱਥ ਇੰਨਾ ਹਿੱਲਣ ਲੱਗ ਪਿਆ ਕਿ ਉਨ੍ਹਾਂ ਲਈ ਪੱਗ ਬੰਨ੍ਹਣੀ ਮੁਸ਼ਕਲ ਹੋ ਗਈਮੰਮੀ ਉਨ੍ਹਾਂ ਦੀ ਪੱਗ ਬੰਨ੍ਹਦੀ ਪਰ ਉਨ੍ਹਾਂ ਨੂੰ ਪਸੰਦ ਨਾ ਆਉਂਦੀਢਾਹ-ਢਾਹ ਕੇ ਦੁਬਾਰਾ ਬੰਨ੍ਹਦੇਅੰਤ ਹਾਰ ਕੇ ਅਸੀਂ ਉਨ੍ਹਾਂ ਦੇ ਵਾਲ਼ ਕਟਵਾ ਦਿੱਤੇਵਾਲ਼ਾਂ ਦਾ ਉਨ੍ਹਾਂ ਨੂੰ ਬਹੁਤ ਦੁੱਖ ਲੱਗਿਆਉਹ ਆਖਦੇ, ‘‘ਜਿਹਨਾਂ ਦਿਨਾਂ ਵਿਚ ਇਥੇ ਪੱਗਾਂ ਵਾਲਿਆਂ ਨੂੰ ਨਫ਼ਰਤ ਕਰਦੇ ਸੀ, ਕੰਮ ਨਹੀਂ ਸਨ ਦਿੰਦੇ, ਉਦੋਂ ਵੀ ਮੈਂ ਵਾਲ਼ਾਂ ਦੀ ਸੰਭਾਲ ਕੀਤੀ, ਦੇਖੋ ਲਾਈਫ਼ ਨੇ ਕੈਸਾ ਚੱਕਰ ਕੱਟਿਆ ਕਿ....’’

‘‘ਇਹ ਤਾਂ ਸਭ ਰੱਬ ਦੇਖਦਾ ਈ ਏ, ਤੁਸੀਂ ਕਿਹੜਾ ਜਾਣ ਕੇ...’’

ਮੰਮੀ ਦੀ ਦਲੀਲ ਤੇ ਉਹ ਖਿਝ ਕੇ ਆਖਦੇ, ‘‘ਕਿਹੜਾ ਰੱਬ! ਜੇ ਰੱਬ ਹੁੰਦਾ ਤਾਂ ਮੇਰੀ ਇਹ ਹਾਲਤ ਨਾ ਹੁੰਦੀ, ਮੈਂ ਕਿਹੜਾ ਗੁਨਾਹ ਕੀਤਾ ਸੀ?’’

ਡੈਡੀ ਰੱਬ ਨੂੰ ਬੁਰਾ ਭਲਾ ਬੋਲਣ ਲੱਗਦੇਉਨ੍ਹਾਂ ਪਾਠ ਕਰਨਾ ਛੱਡ ਦਿੱਤਾ ਤੇ ਹੁਣ ਗੁਰਦਵਾਰੇ ਵੀ ਨਾ ਜਾਂਦੇ

*****

ਚਲਦਾ

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 7

ਕਾਂਡ 7

ਕ੍ਰਿਸਮਿਸ ਉਪਰ ਸਾਡਾ ਇੰਡੀਆ ਜਾਣ ਦਾ ਪ੍ਰੋਗਰਾਮ ਬਣ ਗਿਆਡੈਡੀ ਨੇ ਮੇਰਾ ਕੰਮ ਛੁਡਵਾ ਲਿਆਮੰਮੀ ਅਨੁਸਾਰ ਡੈਡੀ ਆਖਦੇ ਸਨ ਕਿ ਜੇ ਕੋਈ ਮੁੰਡਾ ਪਸੰਦ ਆ ਗਿਆ ਤਾਂ ਮੇਰਾ ਵਿਆਹ ਕਰ ਦੇਣਾ ਸੀ, ਫਿਰ ਪਤਾ ਨਹੀਂ ਕਿੰਨੀ ਦੇਰ ਇੰਡੀਆ ਰਹਿਣਾ ਪਵੇਨਹੀਂ ਤਾਂ ਮੁੜਕੇ ਫਿਰ ਕੰਮ ਕਰ ਲਵਾਂਗੀਜੇ ਇਸ ਸਟੋਰ ਵਿਚ ਨਹੀਂ ਤਾਂ ਕਿਧਰੇ ਹੋਰ ਮਿਲ ਜਾਵੇਗਾ

-----

ਅਸੀਂ ਇੰਡੀਆ ਪਹਿਲੀ ਵਾਰ ਗਏ ਸਾਂਡੈਡੀ ਦਾ ਚੱਕਰ ਲੱਗਦਾ ਰਿਹਾ ਸੀ ਪਰ ਜਦੋਂ ਤੋਂ ਅਸੀਂ ਇੰਗਲੈਂਡ ਆਏ ਹੁਣੇ ਹੀ ਮੁੜੇ ਸਾਂਇੰਡੀਆ ਜਾਣਾ ਬਹੁਤ ਚੰਗਾ ਲੱਗਿਆਆਲਾ ਦੁਆਲਾ ਆਪਣਾ-ਆਪਣਾ ਲੱਗ ਰਿਹਾ ਸੀਸਾਰੇ ਚਾਚੇ ਤਾਏ ਤੇ ਉਨ੍ਹਾਂ ਦੇ ਅੱਗੇ ਪੁੱਤ ਧੀ ਸਾਡੇ ਨਾਲ ਬਹੁਤਾ ਹੀ ਮੋਹ ਕਰ ਰਹੇ ਸਨਸਾਰੇ ਅਲੱਗ-ਅਲੱਗ ਰਹਿੰਦੇ ਸਨ ਪਰ ਸਾਡੇ ਗਿਆਂ ਤੇ ਸਾਰੇ ਹੀ ਇਕੱਠੇ ਹੋ ਗਏਇਕ ਥਾਂ ਤੇ ਰੋਟੀ ਬਣਨ ਲਗੀਵਿਆਹ ਜਿੰਨੀ ਰੌਣਕ ਲੱਗੀ ਰਹਿੰਦੀਪਿੰਡ ਦੇ ਲੋਕ ਵੀ ਮਿਲਣ ਲਈ ਆਏ ਰਹਿੰਦੇਮੈਨੂੰ ਸਭ ਤੋਂ ਜ਼ਿਆਦਾ ਮੋਹ ਗੁਲਾਬਾਂ ਭੂਆ ਦਾ ਆਉਂਦਾਭੂਆ ਹਰ ਵੇਲੇ ਮੇਰੇ ਨਾਲ ਰਹਿੰਦੀਅੰਦਰ ਬਾਹਰ ਜਾਣ ਤੋਂ ਲੈ ਕੇ ਸੌਣ ਤੱਕ ਅਸੀਂ ਇਕੱਠੀਆਂ ਰਹਿੰਦੀਆਂਭੂਆ ਕਿੰਨੀਆਂ ਹੀ ਨਿੱਕੀਆਂ-ਨਿੱਕੀਆਂ ਗੱਲਾਂ ਮੇਰੇ ਨਾਲ ਕਰਦੀਸਾਡਾ ਪਿਆਰ ਦੇਖ ਕੇ ਮੰਮੀ ਵੀ ਈਰਖਾ ਕਰਨ ਲੱਗੀ ਸੀਇਕ ਦਿਨ ਭੂਆ ਪਰ੍ਹਾਂ ਹੋਈ ਤਾਂ ਮੰਮੀ ਮੈਨੂੰ ਆਖਣ ਲੱਗੀ, ਦੇਖ ਜ਼ਰਾ, ਗਜ਼ ਭਰ ਦੀ ਢਾਕ ਏ, ਭਮਾਂ ਦਰਜਨ ਜੁਆਕ ਜੰਮਦੀ ਪਰ ਇਹ ਕਲਮੂੰਹੀ ਰੁੱਸ ਕੇ ਇਥੇ ਆਈ ਬੈਠੀ ਏ।

-----

ਮੈਨੂੰ ਮੰਮੀ ਦੀ ਗੱਲ ਚੰਗੀ ਨਾ ਲੱਗੀਭੂਆ ਦੀ ਆਪਣੇ ਪਤੀ ਨਾਲ ਬਣੀ ਨਹੀਂ ਸੀ ਇਸ ਲਈ ਉਸ ਨੂੰ ਛੱਡ ਆਈ ਸੀ ਤੇ ਮੁੜ ਸਹੁਰੀਂ ਨਹੀਂ ਸੀ ਗਈਹੁਣ ਉਹ ਸਾਡੇ ਵਾਲੇ ਹਿੱਸੇ ਦੇ ਘਰ ਵਿਚ ਰਹਿੰਦੀ ਸੀ ਪਰ ਪੂਰੇ ਟੱਬਰ ਵਿਚ ਭੂਆ ਦਾ ਸਤਿਕਾਰ ਸੀ, ਕਿਸੇ ਮੱਥੇ ਵੱਟ ਨਹੀਂ ਸੀ ਪਾਇਆਮੰਮੀ ਵੀ ਸ਼ਾਇਦ ਮੇਰੇ ਮੁਹਰੇ ਹੀ ਇਹ ਬੋਲ ਬੋਲ ਰਹੀ ਸੀ

-----

ਭੂਆ ਹੀ ਮੈਨੂੰ ਦੱਸਦੀ ਕਿੰਨੇ ਜ਼ੋਰ ਸ਼ੋਰ ਨਾਲ ਮੇਰੇ ਲਈ ਮੁੰਡਾ ਲਭਿਆ ਜਾ ਰਿਹਾ ਸੀਜਿਥੇ ਕਿਤੇ ਦੱਸ ਪੈਂਦੀ ਡੈਡੀ ਤੇ ਤਾਇਆ ਜੀ ਕਾਰ ਲੈ ਕੇ ਭੱਜ ਜਾਂਦੇਪਰ ਕੋਈ ਮੁੰਡਾ ਉਨ੍ਹਾਂ ਨੂੰ ਪਸੰਦ ਨਹੀਂ ਸੀ ਆ ਰਿਹਾ ਸੀਭੂਆ ਮੋਹ ਵਿਚ ਆਈ ਮੇਰੀ ਗੱਲ੍ਹਤੇ ਹੱਥ ਫੇਰਦੀ ਆਖਦੀ, ਠਸਾਡੀ ਧੀ ਲਈ ਤਾਂ ਕੋਈ ਰਾਜਕੁਮਾਰ ਈ ਚਾਹੀਦਾ ਏ।

-----

ਇਕ ਦਿਨ ਡੈਡੀ ਬਹੁਤ ਖ਼ੁਸ਼-ਖ਼ੁਸ਼ ਘਰ ਮੁੜੇਭੂਆ ਦੱਸਦੀ ਸੀ ਕਿ ਜਲੰਧਰ ਮੁੰਡਾ ਵੇਖਣ ਗਏ ਸਨਸਾਰੇ ਆਦਮੀ ਬੈਠੇ ਸਲਾਹ ਕਰਨ ਲੱਗੇਬਾਬਾ ਜੀ ਆਖ ਰਹੇ ਸਨ, ਨਾ ਭਾਈ, ਇਹ ਦਬਾਬੀਏ ਚੰਗੇ ਨੀਂ ਹੁੰਦੇ, ਇਧਰ ਹੀ ਲਾਣੇ ਦਾ ਕੋਈ ਮੁੰਡਾ ਮਿਲ ਜੂਗਾ, ਜ਼ਰਾ ਸਬਰ ਕਰੋ।

ਬਾਪੂ ਜੀ, ਓਥੇ ਅਸੀਂ ਦਬਾਬੀਆਂ ਚ ਈ ਰਹਿੰਨੇ ਵਾਂ, ਕੋਈ ਫਰਕ ਨਈਂ ਹੁੰਦਾ, ਤੁਸੀਂ ਸਾਰੇ ਕੇਰਾਂ ਮੁੰਡੇ ਤੇ ਨਜ਼ਰ ਮਾਰ ਲਵੋ, ਫਿਰ ਆਖਿਓ।

ਮੈਂ ਤੇ ਭੂਆ ਬੂਹੇ ਓਹਲੇ ਖੜ੍ਹੀਆਂ ਸੀਭੂਆ ਨੇ ਮੇਰੇ ਚੂੰਢੀ ਵੱਢੀਮੈਂ ਵੀ ਹੁਣ ਤਕ ਵਿਆਹ ਦਾ ਸੁਫ਼ਨਾ ਵੇਖਣ ਲੱਗ ਪਈ ਸੀ

-----

ਸਭ ਨੇ ਜਾ ਕੇ ਮੁੰਡਾ ਵੇਖਿਆਆਪਣੀਆਂ ਤਸੱਲੀਆਂ ਕੀਤੀਆਂਮੰਮੀ ਤੇ ਭੂਆ ਵੀ ਜਾ ਆਈਆਂਭੂਆ ਬਹੁਤ ਖ਼ੁਸ਼ ਸੀ, ਮੰਮੀ ਵੀ ਉਸ ਦੀਆਂ ਤਾਰੀਫ਼ਾਂ ਕਰੀ ਜਾਂਦੀਡੈਡੀ ਨੇ ਮੈਨੂੰ ਕੋਲ ਸੱਦ ਕੇ ਆਖਿਆ, ‘‘ਦੇਖ ਬੇਟੇ, ਅਸੀਂ ਤੇਰੇ ਲਈ ਮੁੰਡਾ ਵੇਖਿਆ ਏ, ਸਾਡੀ ਉਦੋਂ ਤਕ ਕੋਈ ਹਾਂਨਹੀਂ ਜਦ ਤਕ ਤੈਨੂੰ ਪਸੰਦ ਨਾ ਹੋਵੇ, ਤੂੰ ਮੰਮੀ ਤੇ ਗੁਲਾਬਾਂ ਨਾਲ ਜਾ ਕੇ ਵੇਖ ਆ ਤੇ ਸਾਨੂੰ ਆ ਕੇ ਦੱਸ’’

ਮੈਂ ਕੁਝ ਨਾ ਬੋਲੀਬੋਲਦੀ ਵੀ ਕੀ, ਮੈਨੂੰ ਤਾਂ ਸੰਗ ਹੀ ਆਈ ਜਾ ਰਹੀ ਸੀਮੇਰਾ ਦਿਲ ਤਾਂ ਕਰਦਾ ਸੀ ਕਿ ਇਕ ਵਾਰ ਮੁੰਡਾ ਵੇਖ ਲਵਾਂ ਪਰ ਫਿਰ ਸੋਚਦੀ ਕਿ ਜਦ ਸਭ ਇੰਨੇ ਖ਼ੁਸ਼ ਹਨ ਤਾਂ ਮੁੰਡਾ ਠੀਕ ਹੀ ਹੋਵੇਗਾਮੈਂ ਮੰਮੀ ਕੋਲ ਨਾਂਹ ਕਰ ਦਿੱਤੀ ਕਿ ਮੈਂ ਮੁੰਡਾ ਨਹੀਂ ਵੇਖਣਾ ਪਰ ਡੈਡੀ ਜ਼ਿੱਦ ਕਰ ਰਹੇ ਸਨ ਕਿ ਮੈਂ ਮੁੰਡਾ ਵੇਖਾਂ ਤੇ ਉਸ ਨਾਲ ਕੁਝ ਗੱਲਾਂ ਜ਼ਰੂਰ ਕਰਾਂ

-----

ਅਸੀਂ ਜਲੰਧਰ ਗਈਆਂਕਿਸੇ ਹੋਟਲ ਵਿਚ ਸਾਰੇ ਇਕੱਠੇ ਹੋਏਮੁੰਡੇ ਨਾਲ ਉਸ ਦੀ ਮਾਂ ਅਤੇ ਭੈਣ ਸਨਰਾਹ ਵਿਚ ਮੈਂ ਮਨ ਬਣਾ ਲਿਆ ਕਿ ਮੁੰਡੇ ਨੂੰ ਦੋ ਕੁ ਸਵਾਲ ਪੁੱਛਾਂਗੀ ਤੇ ਦੱਸਾਂਗੀ ਕਿ ਮੈਂ ਇੰਡੀਅਨ ਪਤਨੀ ਨਹੀਂ ਬਣਨਾ, ਆਪਣੇ ਬਰਾਬਰ ਸਮਝਣਾ ਏ ਤਾਂ ਵਿਆਹ ਕਰਾਵੇਪਰ ਇੰਨੀ ਭੀੜ ਵਿਚ ਕੋਈ ਗੱਲ ਨਾ ਹੋ ਸਕੀਸੰਗਦਿਆਂ-ਸੰਗਦਿਆਂ ਦੋ ਕੁ ਵਾਰ ਉਸ ਨੇ ਮੇਰੇ ਵੱਲ ਵੇਖਿਆ ਤੇ ਮੈਂ ਉਸ ਵੱਲਮੈਨੂੰ ਉਹ ਬਹੁਤ ਖ਼ਾਸ ਵੀ ਨਹੀਂ ਲੱਗਿਆ ਕਿ ਮੈਂ ਖ਼ੁਸ਼ੀ ਵਿਚ ਉੱਛਲ ਪੈਂਦੀ ਪਰ ਬੁਰਾ ਵੀ ਨਹੀਂ ਸੀਠੀਕ-ਠੀਕ ਸੀਮੈਂ ਉਥੇ ਹੀ ਹਾਂਕਰ ਦਿੱਤੀਸਾਰੇ ਹੀ ਇੰਨੇ ਖ਼ੁਸ਼ ਸਨ ਕਿ ਮੈਂ ਹਾਂਕਰਨੀ ਠੀਕ ਸਮਝੀ

-----

ਪਹਿਲਾਂ ਮੈਨੂੰ ਵਿਆਹ ਦਾ ਚਾਅ ਨਹੀਂ ਸੀ ਪਰ ਹੁਣ ਚਾਅ ਜਿਹਾ ਚੜ੍ਹਨ ਲੱਗਿਆ ਸੀਜਿਵੇਂ-ਜਿਵੇਂ ਵਿਆਹ ਨੇੜੇ ਆ ਰਿਹਾ ਸੀ ਉਵੇਂ-ਉਵੇਂ ਉਹ ਮੁੰਡਾ ਮੈਨੂੰ ਸੋਹਣਾ ਲੱਗਣ ਡਹਿ ਪਿਆਮੇਰਾ ਦਿਲ ਕਰਦਾ ਕਿ ਉਸ ਨੂੰ ਇਕ ਵਾਰ ਮਿਲਿਆ ਜਾਵੇ ਤਾਂ ਜੋ ਦਿਲ ਭਰ ਕੇ ਵੇਖ ਸਕਾਂਉਸ ਦਿਨ ਤਾਂ ਚੰਗੀ ਤਰ੍ਹਾਂ ਦੇਖ ਵੀ ਨਹੀਂ ਸੀ ਸਕੀਮੈਨੂੰ ਪਤਾ ਸੀ ਕਿ ਜਲੰਧਰ ਬਹੁਤ ਦੂਰ ਸੀਦਰਿਆ ਟੱਪ ਕੇ ਜਾਣਾ ਪੈਂਦਾ ਸੀਜੇ ਕਿਤੇ ਨੇੜੇ ਹੁੰਦਾ ਤਾਂ ਭੂਆ ਨੂੰ ਲੈ ਕੇ ਉਸ ਦੇ ਕਾਲਜ ਦਾ ਗੇੜਾ ਮਾਰ ਲੈਂਦੀ ਜਿਥੇ ਉਹ ਪੜ੍ਹਦਾ ਸੀ

-----

ਮੈਨੂੰ ਵਿਆਹ ਤੋਂ ਕਦੇ ਡਰ ਨਹੀਂ ਸੀ ਲੱਗਦਾ ਪਰ ਤਾਏ ਦੀ ਨੂੰਹ ਬਹੁਤ ਡਰਾਉਂਦੀਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਸੁਣਾਉਣ ਡਹਿ ਪੈਂਦੀਮੈਨੂੰ ਲੱਗਣ ਲੱਗ ਪੈਂਦਾ ਕਿ ਪਤਾ ਨਹੀਂ ਮੇਰਾ ਕੀ ਬਣੇਗਾਮੇਰਾ ਪਤੀ ਪਤਾ ਨਹੀਂ ਕਿਹੋ ਜਿਹਾ ਹੋਵੇਗਾ, ਸਹੁਰੇ ਕਿਵੇਂ ਪੇਸ਼ ਆਉਣਗੇ ਮੇਰੇ ਨਾਲਪਰ ਮੇਰਾ ਡਰ ਨਿਰਾ ਡਰ ਹੀ ਰਿਹਾਸਭ ਕੁਝ ਠੀਕ ਸੀਮੇਰੀ ਸੱਸ ਤੇ ਸਹੁਰਾ ਬਹੁਤ ਚੰਗੇ ਸਨਹੋਰ ਘਰ ਦੇ ਜੀਅ ਵੀਰਵੀ ਤਾਂ ਮੈਨੂੰ ਬਹੁਤ ਪਸੰਦ ਸੀਵਿਆਹ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਵਿਆਹ ਤਾਂ ਖ਼ੂਬਸੂਰਤ ਚੀਜ਼ ਸੀਇਹ ਤਾਂ ਇਕ ਬਹੁਤ ਵਧੀਆ ਤੇ ਆਨੰਦਮਈ ਹਾਦਸਾ ਸੀ ਭਾਵੇਂ ਪਹਿਲਾਂ ਹੀ ਵਾਪਰ ਜਾਂਦਾ

------

ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਹੀ ਬਦਲ ਗਈਹਰ ਚੀਜ਼ ਮੇਰੇ ਲਈ ਨਵੀਂ ਨਕੋਰ ਹੋ ਗਈਮੈਨੂੰ ਆਲਾ-ਦੁਆਲਾ ਬਹੁਤ ਪਿਆਰਾ-ਪਿਆਰਾ ਲੱਗਿਆਸਹੁਰਿਆਂ ਦਾ ਛੋਟਾ ਜਿਹਾ ਘਰ ਪਰ ਚੰਗਾ ਲੱਗਦਾ ਸੀਸਹੁਰੇ ਘਰ ਮੈਨੂੰ ਚੰਗਾ ਨਹੀਂ ਸੀ ਲੱਗਿਆ ਤਾਂ ਉਨ੍ਹਾਂ ਦੀ ਬੋਲੀਜਿਹੜਾ ਵੀ ਆਉਂਦਾ ਅਜੀਬ ਜਿਹੀ ਬੋਲੀ ਬੋਲਦਾਕਈ ਵਾਰ ਸਮਝ ਵੀ ਨਾ ਪੈਂਦੀ ਕਿ ਕੀ ਆਖਿਆ ਜਾ ਰਿਹਾ ਹੈਸਭ ਹੋਰਵੇਂ ਹੀ ਬੋਲਦੇ

-----

ਮੈਂ ਆਪਣੀ ਅਥਾਹ ਖ਼ੁਸ਼ੀ ਮੰਮੀ ਨਾਲ ਸਾਂਝੀ ਕੀਤੀ ਤਾਂ ਉਹ ਖਿਝਦੀ ਜਿਹੀ ਆਖਣ ਲੱਗੀ, ‘‘ਰਹਿਣ ਦੇ ਕੰਵਲ, ਬਹੁਤਾ ਤਾਂਘੜ ਨਾ, ਸਾਰੀ ਦੁਨੀਆਂ ਦੇ ਈ ਵਿਆਹ ਹੁੰਦੇ ਨੇ, ਹਿਸਾਬ ਦੀ ਖ਼ੁਸ਼ੀ ਦਿਖਾਈਦੀ ਏ’’

ਭੂਆ ਰਵੀ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੀ ਤੇ ਆਖਦੀ, ‘‘ਆਪਣੇ ਮਰਦ ਨੂੰ ਸੰਭਾਲ ਕੇ ਰੱਖੀਂ ਕੰਵਲ, ਇਹੋ ਜਿਹੇ ਮਰਦ ਕਿਤੇ ਧਰੇ ਪਏ ਨੇ, ਚੰਗੇ ਮਰਦ ਡੱਬੀ ਚ ਪਾ ਕੇ ਰੱਖਣੇ ਪੈਂਦੇ ਨੇਪੱਕੀ ਫ਼ਸਲ ਵਾਂਗ ਸਦਾ ਈ ਇਨ੍ਹਾਂ ਦੀ ਰਾਖੀ ਕਰਨੀ ਪੈਂਦੀ ਏ’’ ਮੇਰੇ ਆਲੇ-ਦੁਆਲੇ ਬਹੁਤੇ ਪਤੀ ਨਹੀਂ ਸਨਸਾਡੇ ਮਾਮੇ ਦੀ ਕੁੜੀ ਸ਼ਮਿੰਦਰਜੀਤ ਦਾ ਪਤੀ ਭਗਵੰਤ ਹੀ ਸੀਉਹ ਮੈਨੂੰ ਕਦੇ ਵੀ ਚੰਗਾ ਨਹੀਂ ਸੀ ਲੱਗਦਾਹਰ ਵੇਲੇ ਬੁਝਿਆ ਜਿਹਾ ਰਹਿੰਦਾਕਿਸੇ ਨਾਲ ਹੱਸ ਕੇ ਗੱਲ ਨਾ ਕਰਦਾਸ਼ਮਿੰਦਰਜੀਤ ਦੀ ਕਿਸੇ ਖ਼ੁਸ਼ੀ ਦਾ ਧਿਆਨ ਤਾਂ ਉਹ ਰੱਖਦਾ ਹੀ ਨਹੀਂ ਸੀਹੋਰ ਜਿਥੇ ਵੀ ਸੁਣਨ ਨੂੰ ਮਿਲਦੀ ਸਭ ਔਰਤਾਂ ਭਾਰਤੀ ਪਤੀਆਂ ਨੂੰ ਬੁਰਾ ਭਲਾ ਕਹਿੰਦੀਆਂ ਨਾ ਥਕਦੀਆਂਮੇਰੇ ਤੇ ਇਹੋ ਪ੍ਰਭਾਵ ਸੀ ਕਿ ਸਾਡੀਆਂ ਔਰਤਾਂ ਪਤਨੀਆਂ ਘੱਟ ਤੇ ਗ਼ੁਲਾਮ ਵਧੇਰੇ ਹੁੰਦੀਆਂ ਹਨਪਰ ਰਵੀ ਦਾ ਵਤੀਰਾ ਕੁਝ ਅਲੱਗ ਸੀਉਹ ਆਮ ਪਤੀ ਤੋਂ ਹਟ ਕੇ ਸੀਭਾਵੇਂ ਉਹ ਕਾਲਜ ਵਿਚ ਐਮ. ਏ. ਦਾ ਵਿਦਿਆਰਥੀ ਸੀ ਪਰ ਵਰਤਾਵ ਵਲੋਂ ਬਹੁਤ ਗੰਭੀਰ ਸੀ

-----

ਮੇਰੇ ਵਿਆਹ ਤੋਂ ਬਾਅਦ ਡੈਡੀ ਨੇ ਵੇਖਿਆ ਕਿ ਮੈਂ ਬਹੁਤ ਖ਼ੁਸ਼ ਸੀ ਤਾਂ ਉਨ੍ਹਾਂ ਵਾਪਸੀ ਦੀ ਤਿਆਰੀ ਕਰ ਲਈਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਮੈਂ ਮਹੀਨਾ ਭਰ ਇੰਡੀਆ ਰਹੀ ਤੇ ਫਿਰ ਮੈਂ ਵੀ ਵਾਪਸ ਆ ਗਈਕੁਝ ਮਹੀਨਿਆਂ ਬਾਅਦ ਰਵੀ ਵੀ ਆ ਗਿਆਇਹ ਕੁਝ ਮਹੀਨੇ ਮੇਰੇ ਲਈ ਕੁਝ ਸਾਲ ਸਨਮੈਨੂੰ ਲੱਗਦਾ ਜਿਵੇਂ ਮੈਂ ਬਹੁਤ ਦੇਰ ਤੋਂ ਇਕੱਲੀ ਹੋਵਾਂ

-----

ਰਵੀ ਆਇਆ ਤਾਂ ਸਾਰੇ ਘਰ ਵਿੱਚ ਹੀ ਨਵੀਂ ਮਹਿਕ ਭਰ ਗਈਉਹ ਹਰ ਵੇਲੇ ਨਿੱਕੇ-ਨਿੱਕੇ ਮਜ਼ਾਕ ਕਰਦਾ ਰਹਿੰਦਾਘਰ ਦੇ ਛੋਟੇ-ਮੋਟੇ ਕੰਮ ਭੱਜ-ਭੱਜ ਕੇ ਕਰਦਾਆਪਣੇ ਆਪ ਨੂੰ ਘਰ ਦਾ ਜ਼ਿੰਮੇਵਾਰ ਜੀਅ ਸਮਝਦਾਡੈਡੀ ਉਸ ਉਪਰ ਖ਼ੁਸ਼ ਸਨਮੰਮੀ ਨੂੰ ਤਾਂ ਉਹ ਬਹੁਤ ਪਸੰਦ ਸੀਮੰਮੀ ਹਰ ਵੇਲੇ ਆਖਦੀ ਰਹਿੰਦੀ- ‘‘ਕੰਵਲ, ਤੂੰ ਬੜੀ ਲੱਕੀ ਏਂ, ਇਹੋ ਜਿਹੇ ਮੁੰਡੇ ਕਿਥੋਂ ਮਿਲਦੇ ਨੇ ਅੱਜ ਕਲ੍ਹ’’

------

ਰਵੀ ਨੂੰ ਕਾਰਾਂ ਦੀ ਫੋਰਡ ਫੈਕਟਰੀ, ਜਿਹੜੀ ਕਿ ਡੈਗਨਮ ਵਿਚ ਸੀ, ਵਿਚ ਕੰਮ ਮਿਲ ਗਿਆਦੋ ਹਫ਼ਤੇ ਦਿਨ ਸਨ ਤੇ ਦੋ ਹਫ਼ਤੇ ਰਾਤਾਂਫਿਰ ਰਵੀ ਨੇ ਅੰਦਰ ਹੀ ਕੋਈ ਕੋਰਸ ਕਰ ਲਿਆ ਤੇ ਉਸ ਦੇ ਪੱਕੇ ਹੀ ਦਿਨ ਹੋ ਗਏਇਹ ਫੈਕਟਰੀ ਘਰੋਂ ਕਾਫੀ ਦੂਰ ਪੈ ਜਾਂਦੀ ਪਰ ਉਥੇ ਤਨਖ਼ਾਹ ਕਾਫੀ ਸੀਫਿਰ ਰਵੀ ਦੇ ਕੁਝ ਦੋਸਤ ਵੀ ਉਥੇ ਕੰਮ ਕਰਦੇ ਸਨਆਉਣ ਜਾਣ ਦੀ ਤਕਲੀਫ਼ ਤੋਂ ਬਾਅਦ ਵੀ ਰਵੀ ਉਥੇ ਹੀ ਖ਼ੁਸ਼ ਸੀਉਥੇ ਉਸ ਦਾ ਦਿਲ ਲੱਗਿਆ ਹੋਇਆ ਸੀ

------

ਰਵੀ ਕੰਮ ਤੋਂ ਕਦੇ ਜੀਅ ਨਹੀਂ ਸੀ ਕਤਰਾਉਂਦਾਹਫ਼ਤਾ ਭਰ ਫੈਕਟਰੀ ਵਿਚ ਕੰਮ ਕਰਕੇ ਵੀਕ ਐਂਡ ਤੇ ਕਿਸੇ ਦੋਸਤ ਨਾਲ ਮਾਰਕੀਟ ਲਗਵਾਉਣ ਚਲੇ ਜਾਂਦਾਰਵੀ ਨੂੰ ਡੈਡੀ ਦੇ ਘਰ ਰਹਿਣਾ ਚੰਗਾ ਨਾ ਲੱਗਦਾਉਹ ਕਈ ਵਾਰ ਆਖ ਚੁੱਕਾ ਸੀ ਕਿ ਕਿਰਾਏ ਤੇ ਕੋਈ ਕਮਰਾ ਲੈ ਲਈਏ ਪਰ ਡੈਡੀ ਨਹੀਂ ਸਨ ਮੰਨਦੇਜਦ ਰਵੀ ਇਵੇਂ ਆਖਦਾ ਤਾਂ ਮੰਮੀ ਉਸ ਨਾਲ ਨਰਾਜ਼ ਹੋ ਜਾਂਦੀਮੰਮੀ ਮੈਨੂੰ ਕਿਰਾਏ ਦੇ ਕਮਰੇ ਵਿੱਚ ਰਹਿੰਦਿਆਂ ਨਹੀਂ ਸੀ ਦੇਖ ਸਕਦੀ

-----

ਇਨ੍ਹਾਂ ਦਿਨਾਂ ਵਿਚ ਹੀ ਰਵੀ ਨੇ ਟੈਸਟ ਪਾਸ ਕਰ ਲਿਆਉਸ ਦੇ ਨਾਲ ਹੀ ਮੈਂ ਟੈਸਟ ਭਰ ਦਿੱਤਾਮੈਂ ਵੀ ਇਸ ਵਾਰ ਪਾਸ ਕਰ ਗਈਟੈਸਟ ਪਾਸ ਕਰਨ ਤੋਂ ਬਾਅਦ ਰਵੀ ਇਕ ਕਾਰ ਵੀ ਕਿਧਰੋਂ ਲੈ ਆਇਆਡੈਡੀ ਵਾਲੀ ਕਾਰ ਹੁਣ ਤਕ ਖੜੀ ਹੀ ਖਰਾਬ ਹੋ ਗਈ ਸੀਉਸ ਦੀ ਐਮ. ਓ. ਟੀ. ਕਰਾਉਣ ਲੈ ਕੇ ਗਏ ਤਾਂ ਥਾਂ-ਥਾਂ ਜੰਗਾਲ ਲੱਗਿਆ ਹੋਇਆ ਨਿਕਲਿਆਉਵੇਂ ਹੀ ਸੁਟਣੀ ਪਈ ਸੀ ਡੈਡੀ ਵਾਲੀ ਕਾਰ

-----

ਜਿਥੇ ਘਰ ਵਿਚ ਸਾਰੇ ਖ਼ੁਸ਼ ਸਨ ਉਥੇ ਡੈਡੀ ਦਾ ਮੂਡ ਬਦਲਣ ਲੱਗਿਆਉਹ ਰਵੀ ਨਾਲ ਵੱਟੇ-ਵੱਟੇ ਰਹਿਣ ਲੱਗੇਰਵੀ ਕਾਰ ਵਿਚ ਸਭ ਨੂੰ ਇਧਰ-ਉਧਰ ਘੁੰਮਾਉਂਦਾ ਫਿਰਦਾ ਪਰ ਡੈਡੀ ਉਸ ਨਾਲ ਘੱਟ ਹੀ ਬੈਠਦੇਵੀਕ ਐਂਡ ਤੇ ਗੁਰਦੁਵਾਰੇ ਤਕ ਹੀ ਜਾਂਦੇਮੈਂ ਡੈਡੀ ਨੂੰ ਕੁਰੇਦਣ ਦੀ ਕੋਸ਼ਿਸ਼ ਕਰਦੀ ਕਿ ਉਨ੍ਹਾਂ ਦੇ ਮਨ ਵਿਚ ਕੀ ਸੀ ਪਰ ਉਹ ਕੁਝ ਨਾ ਆਖਦੇਇਕ ਦਿਨ ਉਹ ਮੈਨੂੰ ਪੁੱਛਣ ਲੱਗੇ, ‘‘ਤੁਸੀਂ ਪੈਸੇ ਜੋੜਦੇ ਵੀ ਓ ਕਿ.... ਕਾਰਾਂ ਈ ਲਈ ਜਾਂਦੇ ਓ?’’

ਇਹ ਗੱਲ ਤਾਂ ਮੈਂ ਕਦੇ ਸੋਚੀ ਹੀ ਨਹੀਂ ਸੀਉਨ੍ਹਾਂ ਫਿਰ ਆਖਿਆ, ‘‘ਕਿੰਨੇ ਕੁ ਪੈਸੇ ਨੇ ਤੁਹਾਡੀ ਬੁੱਕ ਤੇ?’’

‘‘ਪਤਾ ਨਹੀਂ ਡੈਡੀ’’

‘‘ਪਤਾ ਰੱਖਿਆ ਕਰ ਨਾ!....ਮੈਨੂੰ ਤਾਂ ਲੱਗਦਾ ਏ ਏਹਨੇ ਆਹ ਕਾਰ ਖਰੀਦ ਲਈ ਤੇ ਬਾਕੀ ਦੇ ਇੰਡੀਆ ਭੇਜੀ ਜਾਂਦਾ ਏ’’

-----

ਇਹ ਠੀਕ ਸੀ ਕਿ ਰਵੀ ਇੰਡੀਆ ਨੂੰ ਤਾਂ ਪੈਸੇ ਭੇਜਦਾ ਹੀ ਰਹਿੰਦਾ ਸੀਇਹ ਗੱਲ ਤਾਂ ਉਸ ਨੇ ਮੈਨੂੰ ਵਿਆਹ ਤੋਂ ਬਾਅਦ ਹੀ ਦੱਸ ਦਿੱਤੀ ਸੀ ਕਿ ਉਸ ਦੇ ਘਰ ਦੀ ਹਾਲਤ ਬਹੁਤ ਵਧੀਆ ਨਹੀਂ ਸੀਹੁਣ ਨਾ ਉਸ ਨੇ ਕਦੇ ਕੁਝ ਮੈਨੂੰ ਦੱਸਿਆ ਸੀ ਤੇ ਨਾ ਹੀ ਮੈਂ ਕਦੇ ਪੁੱਛਿਆ ਸੀਮੈਂ ਮੁੜ ਕੇ ਉਸੇ ਸਟੋਰ ਵਿਚ ਕੰਮ ਕਰਨ ਲੱਗ ਪਈ ਸੀ ਤੇ ਸਾਰੀ ਤਨਖ਼ਾਹ ਲਿਆ ਕੇ ਰਵੀ ਨੂੰ ਦੇ ਦਿੰਦੀਜੇ ਰਵੀ ਇੰਡੀਆ ਨੂੰ ਪੈਸੇ ਭੇਜਦਾ ਵੀ ਸੀ ਤਾਂ ਮੈਨੂੰ ਇਤਰਾਜ਼ ਨਹੀਂ ਸੀਡੈਡੀ ਬੋਲੇ, ‘‘ਅਸੀਂ ਚਾਹੁੰਦੇ ਆਂ ਕਿ ਤੁਸੀਂ ਡਿਪੌਜ਼ਟ ਜੋਗੇ ਪੈਸੇ ਜੋੜੋ ਤੇ ਘਰ ਲਵੋ, ਜੇ ਇਹ ਏਕਣ ਸਾਰੀਆਂ ਤਨਖ਼ਾਹਾਂ ਇੰਡੀਆ ਭੇਜਦਾ ਰਿਹਾ ਤਾਂ ਲੈ ਹੋ ਗਿਆ ਘਰ!’’

ਮੈਨੂੰ ਡੈਡੀ ਦੀ ਗੱਲ ਠੀਕ ਜਾਪਦੀ ਸੀਇੰਡੀਆ ਨੂੰ ਤਾਂ ਜਿੰਨੇ ਭੇਜ ਦੇਵੋ ਓਨੇ ਹੀ ਥੋੜ੍ਹੇ ਹੁੰਦੇ ਹਨਮੈਂ ਘਰ ਲੈਣ ਦੀ ਗੱਲ ਰਵੀ ਨਾਲ ਕੀਤੀ ਤਾਂ ਉਹ ਆਖਣ ਲੱਗਾ, ‘‘ਜਾਨ, ਆਹ ਸਾਲ ਤਾਂ ਆਪਾਂ ਇੰਡੀਆ ਦੇ ਲੇਖੇ ਹੀ ਲੱਗਣਾ, ਅਗਲੇ ਸਾਲ ਡਿਪੌਜ਼ਟ ਜੋਗੇ ਜੋੜਾਂਗੇ ਤੇ ਘਰ ਲੈ ਲਵਾਂਗੇ’’

ਮੈਂ ਇਹੋ ਗੱਲ ਡੈਡੀ ਨੂੰ ਦੱਸੀ ਤਾਂ ਉਹ ਅੱਗ ਬਬੂਲਾ ਹੁੰਦੇ ਬੋਲੇ, ‘‘ਇਥੇ ਫਰੀ ਚ ਰਹਿੰਦਾ ਏ, ਨਾ ਕਿਰਾਇਆ, ਨਾ ਰੋਟੀ ਦਾ ਕੁਝ, ਅਸੀਂ ਤਾਂ ਸੋਚਦੇ ਸੀ ਘਰ ਲੈ ਲਓਂਗੇ ਪਰ ਏਹਨੂੰ ਪਿਛਲਿਆਂ ਦਾ ਈ ਪਿਆ ਹੋਇਆ ਏ’’

‘‘ਡੌਂਟ ਵਰੀ ਡੈਡ, ਆਈ ਵਿੱਲ ਟੌਕ ਟੂ ਹਿਮ’’

ਡੈਡੀ ਕੁਝ ਸੋਚਦੇ ਹੋਏ ਆਖਣ ਲੱਗੇ, ‘‘ਨਹੀਂ, ਤੂੰ ਕੋਈ ਗੱਲ ਨਾ ਕਰੀਂ, ਬੱਸ ਤੂੰ ਘਰ ਲੈਣ ਦੀ ਗੱਲ ਕਰ, ਘਰ ਲੈ ਲਿਆ ਤਾਂ ਆਪੇ ਕੁਝ ਨਹੀਂ ਬਚਣਾ, ਕਿਸ਼ਤਾਂ ਬਿੱਲਾਂ ਨੇ ਹੀ ਸਾਹ ਨਹੀਂ ਲੈਣ ਦੇਣਾ’’

ਮੈਨੂੰ ਤਾਂ ਯਾਦ ਵੀ ਨਹੀਂ ਸੀ, ਡੈਡੀ ਨੇ ਹੀ ਯਾਦ ਦਵਾਇਆ ਕਿ ਵਿਆਹ ਤੋਂ ਪਹਿਲਾਂ ਮੇਰੇ ਜੋੜੇ ਪੰਦਰਾਂ ਸੌ ਪੌਂਡ ਉਵੇਂ ਹੀ ਪਏ ਸਨਮੇਰੇ ਵਿਆਹ ਤੇ ਖ਼ਰਚਣ ਲਈ ਰਾਖਵੇਂ ਸਨ ਪਰ ਬਚ ਗਏ ਸਨਇਹ ਘਰ ਦੇ ਡਿਪੌਜ਼ਟ ਲਈ ਕਾਫ਼ੀ ਸਨਮੈਂ ਰਵੀ ਨੂੰ ਆਖਿਆ, ‘‘ਰਵੀ, ਕਿਉਂ ਨਾ ਆਪਾਂ ਆਪਣਾ ਘਰ ਲੈ ਲਈਏ, ਡੈਡੀ ਦੇ ਘਰ ਆਪਣੇ ਘਰ ਵਰਗੀ ਫਰੀਡਮ ਨਹੀਂ ਏ’’

‘‘ਇਹ ਤਾਂ ਠੀਕ ਏ, ਮੈਂ ਦੱਸਿਆ ਸੀ ਨਾ ਕਿ ਐਤਕੀਂ ਡਿਪੌਜ਼ਟ ਨਹੀਂ ਜੁੜਨਾ’’

‘‘ਡਿਪੌਜ਼ਟ ਆਪਾਂ ਡੈਡੀ ਤੋਂ ਬੌਰੋ ਕਰ ਲੈਨੇ ਆਂ’’

‘‘ਨਹੀਂ ਜਾਨ, ਕੁਸ਼ ਵੀ ਬੌਰੋ ਨਹੀਂ ਕਰਨਾ, ਸਭ ਕੁਝ ਆਪਣੇ ਸਿਰ ਤੇ ਹੀ’’

‘‘ਕੀਮਤਾਂ ਨਾ ਵਧ ਜਾਣ’’

‘‘ਅਸੀਂ ਕੀ ਕਰ ਸਕਦੇ ਆਂ, ਲੌਟ ਔਫ ਪਿਉਪਲ ਆਰ ਵਿਦਾਊਟ ਹਾਊਸ’’

ਮੁੜ ਮੈਂ ਡੈਡੀ ਤੋਂ ਡਿਪੌਜ਼ਟ ਜੋਗੇ ਪੈਸੇ ਫੜ ਲੈਣ ਲਈ ਆਖਦੀ ਤਾਂ ਰਵੀ ਖਿਝਣ ਲੱਗਦਾਅੰਤ ਮੈਨੂੰ ਦੱਸਣਾ ਹੀ ਪਿਆ ਕਿ ਇਹ ਪੈਸੇ ਮੇਰੇ ਹੀ ਸਨ ਡੈਡੀ ਦੇ ਨਹੀਂ

*****

ਚਲਦਾ