Saturday, August 21, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 17

ਕਾਂਡ 17

ਪ੍ਰਿਤਪਾਲ ਦੋ ਚੱਕਰ ਇੰਡੀਆ ਦੇ ਮਾਰ ਚੁੱਕਾ ਸੀਪਹਿਲਾਂ ਉਹ ਪਰਿਵਾਰ ਨਾਲ ਗਿਆ ਤੇ ਫਿਰ ਇਕੱਲਾ ਹੀਉਹ ਮੇਰੇ ਵਿਆਹ ਲਈ ਹੀ ਮੈਦਾਨ ਸਾਫ਼ ਕਰਦਾ ਫਿਰਦਾ ਸੀਇਸ ਗੱਲ ਦਾ ਮੈਨੂੰ ਉਥੇ ਜਾ ਕੇ ਪਤਾ ਚੱਲਿਆਉਸ ਨੇ ਕੋਈ ਕੁੜੀ ਮੇਰੇ ਲਈ ਪਸੰਦ ਕਰ ਲਈ ਸੀਉਸ ਦੇ ਘਰ ਵਾਲਿਆਂ ਨਾਲ ਗੱਲ ਤੋਰ ਲਈ ਸੀਮੈਨੂੰ ਜਾਣ ਤੋਂ ਪਹਿਲਾਂ ਉਸ ਨੇ ਕਿਹਾ, ‘‘ਜੇ ਮੇਰੇ ਵੱਸ ਵਿਚ ਹੋਵੇ ਤਾਂ ਕਿਸੇ ਟੁੱਟੀ ਜਿਹੀ ਜੱਟੀ ਨਾਲ ਤੇਰਾ ਵਿਆਹ ਕਰ ਦਿਆਂ, ਜਿਹਨੂੰ ਜਦੋਂ ਮਰਜ਼ੀ ਕੁੱਟ ਲਿਆ ਤੇ ਜਦ ਮਰਜ਼ੀ ਰੋਟੀ ਪਕਵਾ ਲਈ’’

-----

ਮੈਂ ਵੀ ਇਹੋ ਸੋਚਿਆ ਹੋਇਆ ਸੀ ਕਿ ਸਾਦੀ ਜਿਹੀ ਕੁੜੀ ਚੱਲੇਗੀ ਜਿਹੜੀ ਮੇਰੀ ਗੱਲ ਸੁਣੀ ਜਾਵੇ, ਕਹਿਣਾ ਮੰਨੀ ਜਾਵੇਮੈਂ ਘਰ ਪਹੁੰਚਾ ਤਾਂ ਮਾਂ ਤੇ ਬਾਪੂ ਜੀ ਆਲੇ ਦੁਆਲੇ ਅਖ਼ਬਾਰਾਂ ਖੋਲ੍ਹ ਕੇ ਬੈਠੇ ਸਨ, ਕੁੜੀਆਂ ਪਸੰਦ ਕਰਦੇ ਫਿਰ ਰਹੇ ਸਨਇਕ ਲਿਸਟ ਵੀ ਬਣਾ ਰੱਖੀ ਸੀਢੇਰ ਸਾਰੀਆਂ ਫੋਟੋ ਲਈ ਫਿਰਦੇ ਸਨਸ਼ਾਮ ਨੂੰ ਬਾਪੂ ਜੀ ਬੋਤਲ ਖੋਲ੍ਹਦੇ ਤੇ ਮੈਨੂੰ ਇੱਕਲੀ-ਇਕੱਲੀ ਕੁੜੀ ਬਾਰੇ ਦੱਸਣ ਲੱਗਦੇ ਗੱਲਾਂ-ਗੱਲਾਂ ਵਿਚ ਮੈਂ ਵੀ ਸ਼ਰਾਬੀ ਹੋ ਜਾਂਦਾਮਾਂ ਝਗੜਾ ਕਰਦੀ, ‘‘ਜੇ ਵਿਆਹ ਕਰੌਣਾ ਤਾਂ ਸ਼ਰਾਬ ਨਾ ਪੀ, ਸ਼ਰਾਬੀ ਨੂੰ ਕੌਣ ਆਪਣੀ ਧੀ ਦੇ ਦੇਊ’’

ਮਾਂ ਦੀ ਗੱਲ ਤੇ ਬਾਪੂ ਜੀ ਕਹਿੰਦੇ, ‘‘ਕੌਣ ਧੀ ਦੇਊ!..... ਸਾਡੇ ਪੁੱਤ ਨੂੰ ਤਾਂ ਮਨਿਸਟਰਾਂ ਦੇ ਘਰਾਂ ਦੇ ਰਿਸ਼ਤੇ ਔਂਦੇ ਆ, ਇਹ ਤਾਂ ਮੈਂ ਈ ਸੋਚਦਾਂ ਬਈ ਆਪਣੇ ਵਰਗੇ ਨਾਲ ਮੱਥਾ ਲਾਈਏ, ਤਾਂ ਜੋ ਬਾਅਦ ਚ ਨਾ ਪਛਤਾਉਣਾ ਪਵੇ’’

ਫਿਰ ਮੈਨੂੰ ਕਹਿਣ ਲੱਗਦੇ, ‘‘ਵੈਸੇ ਵੱਡਿਆ, ਅਸੀਂ ਇਕ ਰਿਸ਼ਤਾ ਪਸੰਦ ਕੀਤਾ ਹੋਇਆ, ਆਪਣੇ ਵਰਗੇ ਬੰਦੇ, ਜਿੱਦਾਂ ਤੂੰ ਸੂਬੇਦਾਰ ਦਾ ਪੁੱਤ ਉਹ ਸੂਬੇਦਾਰ ਦੀ ਧੀਐਤਵਾਰ ਨੂੰ ਫਗਵਾੜੇ ਦੇਖਣ ਜਾਣਾ ਤੇ ਜੇ ਤੈਨੂੰ ਪਸੰਦ ਹੈ ਤਾਂ ਹਾਂ ਕਰਦੇ, ਝੱਟ ਮੰਗਣੀ ਤੇ ਪੱਟ ਸ਼ਾਦੀ’’

‘‘ਜੇ ਤੁਸੀਂ ਹਾਂਕੀਤੀ ਹੀ ਹੋਈ ਤਾਂ.....’’

‘‘ਅਸੀਂ ਕੋਈ ਹਾਂ ਨਹੀਂ ਕੀਤੀ, ਪਸੰਦ ਕੀਤੀ ਆ, ਹਾਂ ਤੂੰ ਕਰਨੀ ਆਂ’’

‘‘ਫਿਰ ਆਹ ਇੰਨੀਆਂ ਫ਼ੋਟੋ ਕੀ ਚੁੱਕੀ ਫਿਰਦੇ ਆਂ?’’

‘‘ਇਹ ਤਾਂ ਤੇਰੇ ਮੁਹਰੇ ਚੁਆਇਸ ਰੱਖੀ ਆ, ਇਹ ਨਹੀਂ ਹਾਂ ਉਹ ਸਹੀ’’ ਕਹਿ ਕੇ ਉਹ ਹੱਸਣ ਲੱਗਦੇ

-----

ਐਤਵਾਰ ਵਾਲੇ ਦਿਨ ਅਸੀਂ ਕੁੜੀ ਦੇਖਣ ਫਗਵਾੜੇ ਗਏਕੁੜੀ ਦੇ ਕਿਸੇ ਰਿਸ਼ਤੇਦਾਰ ਦਾ ਘਰ ਸੀਕੁੜੀ ਦੇ ਮਾਂਪਿਉ ਤੇ ਰਿਸ਼ਤੇਦਾਰ ਹਾਜ਼ਿਰ ਸਨਅਸੀਂ ਵੀ ਸਾਰੇ ਸਾਂਕੁੜੀ ਸਾਧਾਰਨ ਜਿਹੀ ਸੀਕਿਸੇ ਖ਼ਾਸ ਖਿੱਚ ਤੋਂ ਬਿਨਾਂਪ੍ਰਿਤਪਾਲ ਇਹੋ ਕਹਿੰਦਾ ਸੀ ਕਿ ਤੈਨੂੰ ਸਾਦੀ ਕੁੜੀ ਹੀ ਠੀਕ ਬੈਠੇਗੀਮਾਂ ਨੇ ਮੇਰੇ ਕੰਨ ਵਿਚ ਮੇਰੀ ਰਾਏ ਪੁੱਛੀ ਤਾਂ ਮੈਂ ਕਿਹਾ ਕਿ ਬਾਹਰ ਜਾ ਕੇ ਗੱਲਾਂ ਕਰਦੇ ਹਾਂਅਸੀਂ ਉ¤ਠਕੇ ਬਾਹਰ ਆ ਗਏਬੱਸ ਸਟੈਂਡ ਨਜ਼ਦੀਕ ਹੀ ਸੀਮਾਂ ਨੇ ਫਿਰ ਪੁੱਛਿਆ, ‘‘ਤੂੰ ਹਾਂ ਕਿਉਂ ਨਹੀਂ ਕੀਤੀ?’’

‘‘ਮੈਂ ਚਾਹੁੰਨਾ ਕਿ ਹਾਲੇ ਹੋਰ ਦੇਖ ਲਈਏ’’

ਮਾਂ ਏਨੀ ਗੱਲ ਤੇ ਭੜਕ ਉੱਠੀ, ‘‘ਕੀ ਮਤਲਬ ਤੇਰਾ, ਜੇ ਹਾਂ ਨਹੀਂ ਸੀ ਕਹਿਣੀ ਤਾਂ ਆਇਆ ਈ ਕਿਉਂ?’’

‘‘ਤੁਸੀਂ ਤਾਂ ਮੈਨੂੰ ਪਸੰਦ ਕਰਾਉਣ ਲਿਆਏ ਸੀ’’

‘‘ਫਿਰ ਤੂੰ ਕੀਤੀ ਕਿਉਂ ਨਹੀਂ?’’

‘‘ਮੈਂ ਹਾਲੇ ਸੋਚਣੈਂ’’

ਮੈਂ ਬਾਪੂ ਜੀ ਵੱਲ ਦੇਖਿਆਉਹ ਕਹਿਣ ਲੱਗੇ, ‘‘ਅਜਿਹੇ ਬੰਦੇ ਮੁੜ ਕੇ ਨਈਂ ਮਿਲਣੇ’’

‘‘ਦੇਖ ਵੱਡੇ, ਅਸੀਂ ਹਾਂ ਕਹਿ ਚੁੱਕੇ ਆਂ’’

‘‘ਮਾਂ ਕੁੜੀ ਜ਼ਰਾ ਸਾਦੀ ਐ’’

‘‘ਤੂੰ ਕਿਧਰੋਂ ਦਾ ਜੂਸਫ ਐਂ, ਜਿਹੜੀਆਂ ਕੜ੍ਹੀਆਂ ਤੂੰ ਘੋਲਦੈਂ, ਸਾਨੂੰ ਸਭ ਪਤੈ, ਤੂੰ ਸ਼ੁਕਰ ਕਰ ਕਿ ਸ਼ਰੀਫ਼ ਘਰ ਦਾ ਰਿਸ਼ਤਾ ਤੈਨੂੰ ਹੋ ਜਾਵੇਤੂੰ ਹੁਣ ਨਾਂਹ ਕਹਿ ਕੇ ਸਾਡੀ ਬੇਇੱਜ਼ਤੀ ਕਰਦਾ’’

ਮਾਂ ਮੇਰੇ ਵੱਲ ਇਉਂ ਉਭਰ-ਉਭਰ ਕੇ ਆ ਰਹੀ ਸੀ ਕਿ ਲੱਗਦਾ ਕਿ ਹੁਣ ਵੀ ਮੇਰੇ ਚੁਪੇੜ ਮਾਰੇਗੀ, ਹੁਣ ਵੀ ਮਾਰੇਗੀਮੈਂ ਜਿਵੇਂ ਹਾਰ ਗਿਆ ਤੇ ਕਿਹਾ, ‘‘ਜਾਹ ਮਾਂ ਹਾਂ ਕਹਿ ਆ’’

ਮਾਂ ਵੀ ਤੇ ਬਾਪੂ ਜੀ ਦੋਵੇਂ ਹੀ ਖਿੜ ਗਏਜਿਥੇ ਅਸੀਂ ਕੁੜੀ ਦੇਖ ਕੇ ਆਏ ਸਾਂ ਉਹ ਘਰ ਨੇੜ²ੇ ਹੀ ਸੀਉਹ ਹਾਂ ਕਹਿਣ ਤੁਰ ਪਏਬਾਪੂ ਜੀ ਵਾਪਸ ਆਏ ਤਾਂ ਨਸ਼ੇ ਵਿਚ ਟੱਲੀ ਸਨਮੈਨੂੰ ਕਹਿਣ ਲੱਗੇ, ‘‘ਇਹ ਹਾਂਤਾਂ ਇਥੇ ਆਇਆ ਛੋਟਾ ਈ ਕਰ ਗਿਆ ਸੀ’’

-----

ਮੈਨੂੰ ਉਹਨਾਂ ਦੀ ਗੱਲ ਤੇ ਹਾਸਾ ਵੀ ਆ ਰਿਹਾ ਸੀ ਤੇ ਗ਼ੁੱਸਾ ਵੀਘਰ ਆ ਕੇ ਮੈਂ ਵੀ ਦੋ ਹਾੜੇ ਪੀ ਲਏਮੇਰੇ ਵਿਚ ਗੱਲ ਕਰਨ ਦੀ ਹਿੰਮਤ ਆ ਗਈਮੈਂ ਕਿਹਾ, ‘‘ਬਾਪੂ ਜੀ ਜੇ ਛੋਟਾ ਹਾਂ ਕਰ ਗਿਆ ਸੀ ਤਾਂ ਕੁੜੀ ਉਹ ਦੇ ਨਾਲ ਈ ਤੋਰ ਦਿੰਦੇ, ਮੇਰਾ ਟਿਕਟ ਕਿਉਂ ਖ਼ਰਚਵਾਇਆ, ਜਿਹੜੀਆਂ ਚਾਰ ਭੁਆਟਣੀਆਂ ਲੈਣੀਆਂ ਸੀ ਮੈਂ ਉਥੇ ਈ ਲੈ ਲੈਂਦਾ, ਜੇ ਮੈਨੂੰ ਕੁਝ ਕਹਿਣ ਸੁਣਨ ਦਾ ਮੌਕਾ ਈ ਨਹੀਂ ਸੀ ਦੇਣਾ ਤਾਂ ਮੈਨੂੰ ਸੱਦੀ ਕਿਉਂ ਜਾਂਦੇ ਸੀ?’’

‘‘ਵੱਡਿਆ ਤੈਨੂੰ ਮੌਕਾ ਅਸੀਂ ਪੂਰਾ ਦੇਣਾ ਸੀ ਪਰ ਤੂੰ ਆਪਣੇ ਚਾਂਸ ਖ਼ਰਾਬ ਕਰ ਲਏ, ਮੌਕੇ ਦੇ ਹੱਕ ਗੁਆ ਲਏ’’

‘‘ਉਹ ਕਿੱਦਾਂ?’’

‘‘ਗੋਰੀ ਨਾਲ ਰਹਿਣ ਕਰਕੇ ਅਸੀਂ ਤਾਂ ਡਰ ਗਏ ਸੀ ਕਿ ਜਿਹੜੇ ਰਾਹੇ ਤੂੰ ਪੈ ਗਿਐਂ ਇਹ ਖ਼ਾਨਦਾਨ ਦੀ ਤਬਾਹੀ ਵੱਲ ਜਾਂਦੈ, ਤੈਨੂੰ ਚਾਂਸ ਦੇਣ ਦਾ ਸਾ²ਡੇ ਕੋਲ ਟਾਈਮ ਨਹੀਂ ਸੀ’’

‘‘ਏਦਾਂ ਦੀ ਕੋਈ ਗੱਲ ਨਹੀਂ, ਛੋਟਾ ਵਾਧੂ ਦਾ ਰੇਡੀਓ ਸਟੇਸ਼ਨ ਬਣਿਆ ਬੈਠਾ ਸੀ’’

‘‘ਚੱਲ ਹੁਣ ਤੇਰਾ ਤੋਪਾ ਭਰ ਹੋ ਜਾਣੈਂ, ਐਸ਼ ਕਰ, ਨਵੀਂ ਲਾਈਫ ਸਟਾਰਟ ਕਰ’’

-----

ਜਦੋਂ ਮੈਂ ਆਪਣਾ ਕੰਮ ਸ਼ੁਰੂ ਕੀਤਾ ਤਾਂ ਮੇਰੇ ਕੋਲ ਵਕ਼ਤ ਦੀ ਬਹੁਤ ਘਾਟ ਹੋ ਗਈਪਹਿਲਾਂ ਵਾਂਗ ਬੀਟਰਸ ਕੋਲ ਰਾਤਾਂ ਰਹਿ ਸਕਣਾ ਮੁਸ਼ਕਿਲ ਸੀਫੋਨ ਉਪਰ ਗੱਲ ਹੋ ਜਾਂਦੀ ਜਾਂ ਫਿਰ ਕੁਝ ਘੰਟੇ ਜਾ ਆਉਂਦਾਸ਼ਾਮ ਨੂੰ ਜਾਂਦਾ ਵੀ ਤਾਂ ਰਾਤ ਨੂੰ ਮੁੜ ਆਉਂਦਾਮੈਨੂੰ ਪਿਛਲਾ ਫ਼ਿਕਰ ਜ਼ਿਆਦਾ ਰਹਿੰਦਾ ਸੀਤਰਸੇਮ ਫ਼ੱਕਰ ਕਦੇ ਮਿਲਦਾ ਤਾਂ ਗਿਲਾ ਕਰਦਾ ਕਿ ਬੀਟਰਸ ਵੱਲ ਮੈਂ ਕਿਉਂ ਨਹੀਂ ਜਾਂਦਾਉਹ ਹਰ ਹਫ਼ਤੇ ਕੈਥੀ ਕੋਲ ਜਾਇਆ ਕਰਦਾ ਸੀਹੁਣ ਤਾਂ ਉਹ ਰਹਿ ਹੀ ਕੈਥੀ ਜੋਗਾ ਗਿਆ ਸੀਉਸ ਦੀ ਪਤਨੀ ਜੀਤੀ ਪਹਿਲਾਂ ਹੀ ਉਸ ਨੂੰ ਬਹੁਤਾ ਨਾ ਬੁਲਾਉਂਦੀਉਸ ਦੇ ਬੱਚੇ ਵੀ ਉਸ ਦੀ ਪ੍ਰਵਾਹ ਕਰਨੋਂ ਹਟ ਗਏ ਸਨਘਰ ਦੇ ਖ਼ਰਚਿਆਂ ਦਾ ਅੱਧ ਉਸ ਕੋਲੋਂ ਲੈ ਲੈਂਦੇ ਤੇ ਉਸ ਦੀ ਮਰਜ਼ੀ ਵਿਚ ਦਖ਼ਲ ਨਾ ਦਿੰਦੇਕੈਥੀ ਦੀਆਂ ਗਾਲ੍ਹਾਂ ਜਾਂ ਕੈਥੀ ਦੇ ਨਸਲਵਾਦ ਦਾ ਉਸ ਉਪਰ ਬਹੁਤਾ ਫਰਕ ਨਾ ਪੈਂਦਾਵੈਸੇ ਵੀ ਤਰਸੇਮ ਮੋਟੀ ਚਮੜੀ ਦਾ ਮਾਲਕ ਸੀ, ਛੋਟੀ ਮੋਟੀ ਗੱਲ ਦਾ ਉਸ ਉਪਰ ਅਸਰ ਵੀ ਘੱਟ ਹੀ ਹੁੰਦਾਕੈਥੀ ਦਾ ਮੁੰਡਾ ਪਾਲ ਵੀ ਉਸ ਨਾਲ ਵਧੀਆ ਵਰਤਾਵ ਨਾ ਕਰਦਾ ਪਰ ਤਰਸੇਮ ਫ਼ੱਕਰ ਨੂੰ ਫਰਕ ਨਹੀਂ ਸੀਕੈਥੀ ਉਸ ਦੀ ਬੇਇੱਜ਼ਤੀ ਕਰ ਦਿੰਦੀ, ਉਸ ਨੂੰ ਘਰੋਂ ਕੱਢ ਦਿੰਦੀ ਪਰ ਉਹ ਮਿੰਨਤਾਂ ਕਰਕੇ ਫਿਰ ਜਾ ਵੜਦਾਕੈਥੀ ਵੀ ਉਸ ਨੂੰ ਸੈਂਡੀ ਸੈਂਡੀ ਕਹਿੰਦੀ ਮੁੜ ਉਹੋ ਹੋ ਜਾਂਦੀਬੀਟਰਸ ਮੈਨੂੰ ਕਹਿਣ ਲੱਗਦੀ, ਦੇਖ, ਕੈਥੀ ਕਿੰਨੀ ਕਿਸਮਤ ਵਾਲੀ ਐ, ਸੈਂਡੀ ਹਰ ਵੀਕ ਐਂਡ ਤੇ ਓਹਦੇ ਕੋਲ ਹੁੰਦਾ।

‘‘ਸੈਂਡੀ ਨੇ ਕਿਹੜਾ ਬਿਜਨਸ ਚਲਾਉਂਣੈਂ, ਬੀਟਰਸ ਡਾਰਲਿੰਗ, ਸਮਝ ਕਿ ਮੈਂ ਬਹੁਤ ਬਿਜ਼ੀ ਆਂ’’

------

ਇੰਡੀਆ ਤੋਂ ਵਾਪਸ ਆਉਂਦਿਆਂ ਹੀ ਮੈਨੂੰ ਬੀਟਰਸ ਦਾ ਖ਼ਿਆਲ ਆਇਆਦਿਲ ਕੀਤਾ ਕਿ ਉਸ ਨੂੰ ਮਿਲ ਕੇ ਆਵਾਂ ਪਰ ਕਿਹੜੇ ਮੂੰਹ ਨਾਲ ਜਾਂਦਾਫਿਰ ਇਹ ਵੀ ਗੱਲ ਮਨ ਵਿਚ ਆਉਂਦੀ ਕਿ ਉਸ ਨੂੰ ਮਿਲਣਾ ਜ਼ਰੂਰੀ ਸੀ, ਸਾਰੀ ਗੱਲ ਸਾਫ਼ ਕਰ ਦੇਣੀ ਚਾਹੀਦੀ ਸੀਮੈਂ ਸੋਚਣ ਲੱਗਿਆ ਕਿ ਉਸ ਕੋਲ ਜਾਣ ਦਾ, ਉਸ ਨੂੰ ਫ਼ੋਨ ਕਰਨ ਦਾ ਕੋਈ ਸਬੱਬ ਬਣਾਵਾਂਅਗਲੇ ਦਿਨ ਉਸ ਦਾ ਹੀ ਫੋਨ ਆ ਗਿਆ, ‘‘ਆ ਗਿਆ ਏਂ, ਘੱਟੋ ਘੱਟ ਮਿਲ ਕੇ ਤਾਂ ਜਾਂਦਾ’’

‘‘ਡਾਰਲਿੰਗ, ਛੁੱਟੀਆਂ ਤੇ ਹੀ ਤਾਂ ਜਾਣਾ ਸੀ, ਕਾਹਲੀ ਵਿਚ ਸਾਂ’’

‘‘ਮਿਲਣ ਆਏਂਗਾ ਕਿ ਨਹੀਂ?’’

‘‘ਹਾਂ ਹਾਂ, ਕਦ ਆਵਾਂ?’’

‘‘ਅੱਗੇ ਪੁੱਛ ਕੇ ਆਉਨਾਂ?’’

‘‘ਪਰਸੋਂ ਆਵਾਂਗਾ’’

-----

ਮੈਂ ਉਸ ਦੇ ਘਰ ਗਿਆਕੁਝ ਘੰਟਿਆਂ ਲਈ ਗਿਆ ਸਾਂਸੋਚਿਆ ਕਿ ਦੱਸ ਦੇਵਾਂਗਾ ਕਿ ਮੈਂ ਵਿਆਹ ਕਰਾ ਲਿਆ ਸੀਮੈਂ ਗਿਆ ਤਾਂ ਉਹ ਚੁੱਪ ਸੀਮੈਂ ਦੱਸ ਕੇ ਨਾ ਜਾ ਸਕਣ ਲਈ ਸੌਰੀਮੰਗੀ ਪਰ ਉਹ ਚੁੱਪ ਸੀਉਸ ਦੇ ਮੁੰਡੇ ਮੈਨੂੰ ਖ਼ੁਸ਼ ਹੋ ਕੇ ਮਿਲੇਹੁਣ ਜਦ ਤੋਂ ਮੇਰਾ ਆਉਣਾ ਘੱਟ ਗਿਆ ਸੀ ਤਦ ਤੋਂ ਡੈਨੀ ਮੇਰੇ ਨਾਲ ਖ਼ੁਸ਼ ਹੋ ਕੇ ਮਿਲਦਾਜੌਹਨ ਤਾਂ ਪਹਿਲਾਂ ਹੀ ਮੇਰੇ ਨਾਲ ਆਪਣਿਆਂ ਵਾਂਗ ਪੇਸ਼ ਆਉਂਦਾਆਪਣਿਆਂ ਵਾਂਗ ਹੀ ਮੇਰੇ ਮੁਹਰੇ ਮੰਗਾਂ ਰੱਖਣ ਲੱਗਦਾਮੈਂ ਕਿਹਾ, ‘‘ਚੱਲ ਬਾਹਰ ਚਲਦੇ ਆਂ, ਪੱਬ ’’

‘‘ਨਹੀਂ ਇੰਦਰ, ਘਰ ਹੀ ਬੈਠਾਂਗੇ, ਬਾਹਰ ਜਾਣ ਦਾ ਮਨ ਨਹੀਂਮੈਂ ਬੱਚਿਆਂ ਨੂੰ ਸੁਲਾ ਦੇਵਾਂ ਫਿਰ ਗੱਲਾਂ ਕਰਾਂਗੇ’’

ਮੈਂ ਉਸ ਨੂੰ ਵੋਦਕੇ ਦਾ ਪ੍ਯੈੱਗ ਬਣਾ ਕੇ ਦਿੱਤਾਉਹ ਆਪਣਾ ਹਾੜਾ ਪੀਂਦੀ ਬੱਚਿਆਂ ਲਈ ਖਾਣਾ ਬਣਾਉਂਦੀ ਰਹੀਉਨ੍ਹਾਂ ਨੂੰ ਸੌਣ ਲਈ ਭੇਜ ਕੇ ਮੇਰੇ ਕੋਲ ਆ ਕੇ ਬੈਠ ਗਈਇਕ ਹੋਰ ਪੈੱਗ ਪੀਤਾ ਤੇ ਕੁਝ ਕੁ ਖੁੱਲ੍ਹਣ ਲੱਗੀਕੁਝ ਦੇਰ ਦੀ ਡੂੰਘੀ ਚੁੱਪੀ ਤੋਂ ਬਾਅਦ ਬੋਲੀ, ‘‘ਇੰਦਰ, ਤੂੰ ਵੀ ਉਹੋ ਕੁਝ ਨਿਕਲਿਐਂ, ਬਾਕੀ ਮਰਦਾਂ ਜਿਹਾ, ਮੈਂ ਤਾਂ ਸਮਝੀ ਬੈਠੀ ਸੀ ਕਿ ਤੂੰ ਕੁਝ ਅਲੱਗ ਆਦਮੀ ਐਂ..., ਇੰਡੀਆ ਜਾਂਦੇ ਨੇ ਮੈਨੂੰ ਮਿਲਣਾ ਤਾਂ ਕੀ ਫੋਨ ਤਕ ਵੀ ਨਹੀਂ ਕੀਤਾ, ਦੱਸਿਆ ਤਕ ਨਹੀਂ’’

‘‘ਬੀਟਰਸ, ਮੈਂ ਕਾਹਲੀ ਵਿਚ ਸਾਂਇਕ ਦਮ ਪ੍ਰੋਗਰਾਮ ਬਣਿਆ’’

‘‘ਝੂਠ ਨਾ ਬੋਲ ਇੰਦਰ, ਝੂਠ ਨਾ ਬੋਲ, ਤੂੰ ਵਿਆਹ ਕਰੌਣ ਜਾਣਾ ਸੀ, ਗਿਐਂ ਤੇ ਵਿਆਹ ਕਰਾਇਆਮੈਨੂੰ ਦੱਸ ਦਿੰਦਾ, ਮੈਂ ਕਿਹੜਾ ਤੈਨੂੰ ਰੋਕਣਾ ਸੀ, ਮੇਰਾ ਤੇਰੇ ਤੇ ਹੱਕ ਹੀ ਕੀ ਸੀ?’’

‘‘ਬੀਟਰਸ, ਮੇਰੀ ਹਿੰਮਤ ਨਹੀਂ ਸੀ ਤੇਰੇ ਨਾਲ ਗੱਲ ਕਰਨ ਦੀ, ਤੇਰਾ ਸਾਹਮਣਾ ਕਰਨ ਦੀ’’

‘‘ਪਰ ਤੈਨੂੰ ਇਕਦਮ ਵਿਆਹ ਦੀ ਕੀ ਲੋੜ ਪੈ ਗਈ? ਤੂੰ ਮੇਰੇ ਤੋਂ ਅੱਕ ਗਿਆ ਸੈਂ? ਜਾਂ ਮੈਂ ਹੁਣ ਬੇਹੀ ਹੋ ਗਈ ਸਾਂ? ਇੰਨਾ ਪਿਆਰ ਦਿਖਾਉਂਦਾ-ਦਿਖਾਉਂਦਾ ਕਿੱਥੇ ਜਾ ਡਿੱਗਿਆ ਤੂੰ’’

‘‘ਬੀਟਰਸ ਮੈਨੂੰ ਬੱਚੇ ਚਾਹੀਦੇ ਸੀ’’

‘‘ਬਹਾਨਾ ਨਾ ਲਾ ਇੰਦਰ, ਬਹਾਨਾ ਨਾ ਲਾ, ਬੱਚੇ ਤੋਂ ਇਨਕਾਰ ਤਾਂ ਮੈਂ ਤੈਨੂੰ ਬਹੁਤ ਦੇਰ ਪਹਿਲਾਂ ਕਰ ਦਿੱਤਾ ਸੀ ਫੇਰ ਵੀ ਤੂੰ ਮੇਰੇ ਨਾਲ ਰਹਿੰਦਾ ਰਿਹਾਂਅਸਲ ਗੱਲ ਕੁਝ ਹੋਰ ਐ ਇੰਦਰ, ਅਸਲ ਗੱਲ ਹੋਰ ਐ’’

ਉਸ ਦਾ ਚਿਹਰਾ ਗ਼ੁੱਸੇ ਵਿਚ ਲਾਲ ਹੋ ਗਿਆ ਤੇ ਮੇਰੇ ਤੋਂ ਹਟਵੀਂ ਬੈਠੀ ਬੋਲੀ, ‘‘ਅਸਲ ਗੱਲ ਇਹ ਹੈ ਕਿ ਮੈਂ ਦੋ ਬੱਚਿਆਂ ਦੀ ਮਾਂ ਸੀ, ਤੈਨੂੰ ਕੰਵਾਰੀ ਕੁੜੀ ਚਾਹੀਦੀ ਸੀ ਤੇ ਸਾੜੀ ਵਾਲੀ ਚਾਹੀਦੀ ਸੀ’’

-----

ਉਸ ਨੇ ਹੋਰ ਵੋਦਕਾ ਪੀਤਾ ਤੇ ਨਸ਼ੇ ਵਿਚ ਹੋਰ ਤਰ੍ਹਾਂ ਮੇਰੇ ਵੱਲ ਦੇਖਣ ਲੱਗੀਮੈਂ ਸੋਚ ਰਿਹਾ ਸਾਂ ਕਿ ਅੱਜ ਮੇਰੀ ਖ਼ੈਰ ਨਹੀਂਮੈਂ ਕੋਈ ਬਹਾਨਾ ਸੋਚਣ ਲੱਗਿਆ ਕਿ ਉੱਠ ਕੇ ਚਲੇ ਜਾਵਾਂ ਪਰ ਮੇਰੇ ਤੋਂ ਉੱਠ ਨਾ ਹੋਇਆਉਹ ਕਹਿਣ ਲੱਗੀ, ‘‘ਸੱਚ ਇਹ ਹੈ ਕਿ ਤੁਸੀਂ ਲੋਕ ਵਿਆਹ ਕਰਵਾਉਂਦੇ ਓ ਸਾੜੀਆਂ ਵਾਲੀਆਂ ਨਾਲ, ਸਾਨੂੰ ਰੱਖਦੇ ਓ ਰਖੇਲਾਂ, ਸਾਨੂੰ ਪਤਨੀਆਂ ਨਹੀਂ ਬਣਾਉਂਦੇ, ਤੁਹਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ’’

ਫਿਰ ਪਤਾ ਨਹੀਂ ਕੀ-ਕੀ ਉਹ ਬੋਲਦੀ ਰਹੀਮੈਂ ਬੈਠਾ ਸੁਣਦਾ ਰਿਹਾਮੇਰੇ ਕੋਲ ਉਸ ਦੀ ਕਿਸੇ ਗੱਲ ਦਾ ਜਵਾਬ ਨਹੀਂ ਸੀਉਹ ਇੰਨਾ ਬੋਲੀ ਕਿ ਥੱਕ ਗਈ, ਉਸ ਦੀਆਂ ਅੱਖਾਂ ਮੀਟ ਹੋਣ ਲੱਗੀਆਂਉਹ ਸੈਟੀ ਤੇ ਹੀ ਸੌਂ ਗਈਮੈਂ ਉਸ ਨੂੰ ਚੁੱਕਿਆ ਤੇ ਬੈੱਡਰੂਮ ਵਿਚ ਲੈ ਆਇਆਉਸ ਨੂੰ ਸਿੱਧਿਆਂ ਕਰਕੇ ਬੈੱਡ ਉਪਰ ਪਾ ਦਿੱਤਾਰਜ਼ਾਈ ਉਸ ਉਪਰ ਦੇ ਕੇ ਤੁਰਨ ਲੱਗਿਆ ਤਾਂ ਬੋਝਲ ਆਵਾਜ਼ ਵਿਚ ਬੋਲੀ, ‘‘ਮੈਨੂੰ ਏਨਾ ਰੁਆ ਕੇ ਕਿਥੇ ਚਲਿਐਂ, ਹਰਾਮੀਆਂ?’’

ਮੈਂ ਰਾਤ ਉਥੇ ਹੀ ਰਹਿ ਗਿਆਸਵੇਰ ਤਕ ਉਸ ਦਾ ਗ਼ੁੱਸਾ ਠੰਢਾ ਹੋ ਚੁੱਕਾ ਸੀਉਹ ਲੰਮਾ ਸਾਹ ਲੈਂਦੀ ਕਹਿਣ ਲੱਗੀ, ‘‘ਇੰਦਰ, ਸੌਰੀ ਰਾਤੀਂ ਮੈਂ ਜ਼ਿਆਦਾ ਬੋਲ ਗਈ, ਮੈਨੂੰ ਗ਼ੁੱਸਾ ਆ ਗਿਆ, ਮੈਨੂੰ ਗੁੱਸਾ ਨਹੀਂ ਸੀ ਕਰਨਾ ਚਾਹੀਦਾ, ਮੈਨੂੰ ਸਮਝਣਾ ਚਾਹੀਦਾ ਸੀ ਕਿ ਤੂੰ ਮੇਰੇ ਆਲ੍ਹਣੇ ਦਾ ਪੰਛੀ ਨਹੀਂ, ਫਿਰ ਵੀ ਮੈਂ ਤੈਨੂੰ ਬਹੁਤਾ ਹੀ ਚਾਹੁਣ ਲੱਗ ਪਈ ਸੀ, ਮੈਂ ਕਲਪਨਾ ਹੀ ਨਹੀਂ ਕਰ ਸਕਦੀ ਕਿ ਤੂੰ ਮੈਨੂੰ ਛੱਡ ਜਾਵੇਂਗਾ’’

‘‘ਸੌਰੀ ਬੀਟਰਸ, ਮੈਨੂੰ ਵੀ ਸਾਰੀ ਗੱਲ ਤੇਰੇ ਨਾਲ ਪਹਿਲਾਂ ਹੀ ਖੋਲ੍ਹ ਕੇ ਕਰਨੀ ਚਾਹੀਦੀ ਸੀ’’

ਉਸ ਨੇ ਮੇਰੀ ਗੱਲ ਦੇ ਜੁਆਬ ਵਿਚ ਕੁਝ ਨਾ ਕਿਹਾ ਤੇ ਕੁਝ ਸੋਚਣ ਲੱਗੀਸੋਚਾਂ ਵਿਚੋਂ ਨਿਕਲ ਕੇ ਉਸ ਨੇ ਕਿਹਾ, ‘‘ਮੈਨੂੰ ਤੇਰੇ ਕੰਮ ਤੋਂ ਈ ਤੇਰੇ ਵਿਆਹ ਦਾ ਪਤਾ ਚੱਲਿਆ, ਮੈਂ ਬਹੁਤ ਰੋਈ, ਨੌਟਿੰਗਹਿਲ ਦੀਆਂ ਸੜਕਾਂ ਉਪਰ ਇਕੱਲੀ ਰੋਂਦੀ ਫਿਰਦੀ ਰਹੀ, ਮੈਂ ਤੇਰੇ ਤੇ ਬਹੁਤਾ ਯਕੀਨ ਕਰਨ ਦੀ ਗ਼ਲਤੀ ਕਰ ਲਈ ਸੀ’’

ਫੇਰ ਉਹ ਆਪਣੇ ਪੇਟ ਤੇ ਹੱਥ ਫੇਰਦੀ ਬੋਲੀ, ‘‘ਦੇਖ ਮੁੜ ਕੇ ਮੇਰਾ ਭਾਰ ਕਿੰਨਾ ਘੱਟ ਗਿਆ, ਤੂੰ ਮੇਰੇ ਨਾਲ ਹੁੰਦਾ ਸੈਂ ਤਾਂ ਔਰਤਾਂ ਮੈਨੂੰ ਪੁੱਛਣ ਲੱਗਦੀਆਂ ਕਿ ਕੀ ਮੈਂ ਗਰਭਵਤੀ ਤਾਂ ਨਹੀਂਉਦੋਂ ਆਪਾਂ ਖਾਂਦੇ ਵੀ ਬਹੁਤ ਸੀ, ਹੁਣ ਤਾਂ ਕਈ-ਕਈ ਦਿਨ ਮੈਂ ਖਾਂਦੀ ਵੀ ਨਹੀਂ’’

ਮੈਨੂੰ ਕੋਈ ਗੱਲ ਨਹੀਂ ਸੀ ਔੜਦੀਮੈਂ ਕਿਹਾ, ‘‘ਕੁਝ ਵੀ ਹੋਵੇ ਮੈਂ ਤੈਨੂੰ ਬਹੁਤ ਪਿਆਰ ਕਰਦਾਂ’’

‘‘ਬਕਵਾਸ! ਪਿਆਰ ਤਾਂ ਤੈਨੂੰ ਮੈਂ ਕੀਤੈ, ਕਰਦੀ ਆਂ, ਤੂੰ ਮੈਨੂੰ ਨਰਕ ਵਿਚੋਂ ਕੱਢਿਐ, ਅਸਲੀ ਜ਼ਿੰਦਗੀ ਦੇ ਦਰਸ਼ਨ ਕਰਾਏ, ਨਹੀਂ ਤਾਂ ਮੈਂ ਉਥੇ ਹੀ ਰਹੀ ਜਾਣਾ ਸੀ, ਇਵੇਂ ਹੀ ਉਮਰ ਕੱਢ ਦੇਣੀ ਸੀ, ਇੰਦਰ ਮੈਂ ਤੈਨੂੰ ਇੰਨਾ ਪਿਆਰ ਕਰਦੀ ਆਂ ਕਿ ਤੇਰੀ ਖ਼ਾਤਿਰ ਕੁਝ ਵੀ ਸਹਿ ਲਵਾਂਗੀ, ਤੂੰ ਬੇਸ਼ੱਕ ਸਾੜ੍ਹੀ ਵਾਲੀ ਨਾਲ ਰਹੀ ਚੱਲ’’

ਉਸ ਨੂੰ ਸਾੜ੍ਹੀ ਬਾਰੇ ਬਹੁਤਾ ਨਹੀਂ ਸੀ ਪਤਾਔਰਤਾਂ ਦੀ ਹਰ ਭਾਰਤੀ ਡਰੈਸ ਨੂੰ ਉਹ ਸਾੜ੍ਹੀ ਹੀ ਬੋਲਦੀਉਹ ਸ਼ੁਗਲ ਦੇ ਮੂਡ ਵਿਚ ਆਈ ਮੇਰੇ ਤੋਂ ਮੇਰੀ ਵਿਆਹੁਤਾ ਜ਼ਿੰਦਗੀ ਦੀਆਂ ਰਾਤਾਂ ਬਾਰੇ ਪੁੱਛਦੀ ਰਹੀ, ਫਿਰ ਬੋਲੀ, ‘‘ਕਿੰਨਾ ਚਿਰ ਤੂੰ ਮੇਰੇ ਜੋਗਾ ਐਂ? ਮੇਰਾ ਮਤਲਬ ਸਾੜ੍ਹੀ ਵਾਲੀ ਕਦ ਆ ਰਹੀ ਐ?’’

*****

ਚਲਦਾ


No comments: