Sunday, August 1, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 14

ਕਾਂਡ 14

ਰਵੀ ਕਿਧਰੇ ਅਲੋਪ ਹੀ ਹੋ ਗਿਆ ਸੀਉਸ ਦਾ ਕੁਝ ਨਹੀਂ ਸੀ ਪਤਾ ਕਿ ਕਿੱਥੇ ਰਹਿੰਦਾ ਸੀ, ਕਿਸ ਹਾਲ ਵਿਚ ਸੀਕਿੰਨੇ ਹੀ ਸਾਲ ਲੰਘ ਗਏ ਸਨਉਸ ਨੇ ਪਰੀ ਨੂੰ ਤੀਹ ਪੌਂਡ ਹਫ਼ਤੇ ਦੇ ਦੇਣੇ ਸ਼ੁਰੂ ਕਰ ਦਿੱਤੇ ਸਨਮਹੀਨੇ ਦੀ ਪਹਿਲੀ ਤਰੀਕ ਨੂੰ ਇਕ ਸੌ ਵੀਹ ਪੌਂਡ ਮੇਰੇ ਹਿਸਾਬ ਵਿਚ ਆ ਜਾਂਦੇਪਰ ਉਹ ਕਿਧਰੇ ਨਹੀਂ ਸੀ ਦਿੱਸਿਆਘਰ ਵਿਕਣ ਤੋਂ ਬਾਅਦ ਮੈਂ ਉਸ ਨੂੰ ਤਲਾਕ ਵੇਲੇ ਹੀ ਵੇਖਿਆ ਸੀਘਰ ਵੇਚਣ ਤੇ ਲਾਇਆ ਸੀ ਤਾਂ ਉਦੋਂ ਮਿੰਨਤਾਂ ਕਰਦਾ, ਹਾੜ੍ਹੇ ਕੱਢਦਾ ਤੇ ਉਸੇ ਮੂੰਹ ਨਾਲ ਡੈਡੀ ਨੂੰ ਗਾਲ਼ਾਂ ਕੱਢਣ ਲੱਗਦਾਘਰ ਵਿਕਣ ਤੋਂ ਬਾਅਦ ਗੁੰਮ ਹੋ ਗਿਆਉਦੋਂ ਹੀ ਮੈਂ ਸੂਜੀ ਬੈਰੀਮਨ ਨਾਲ ਸਲਾਹ ਕਰਕੇ ਤਲਾਕ ਲਈ ਅਪਲਾਈ ਕਰ ਦਿੱਤਾ ਸੀਮੈਂ ਇਕ ਕਿਸਮ ਨਾਲ ਜੂਆ ਖੇਡਿਆ ਸੀ ਕਿ ਜਾਂ ਤਾਂ ਰਵੀ ਮੁੜ ਆਇਆ ਜਾਂ ਫਿਰ ਸਭ ਕੁਝ ਖ਼ਤਮ

ਰਵੀ ਆਇਆ ਸੀਮੈਨੂੰ ਤਲਾਕ ਦਾ ਕੇਸ ਵਾਪਸ ਲੈਣ ਲਈ ਆਖਦਾ ਰਿਹਾਉਹ ਤਲਾਕ ਲਈ ਕਿਸੇ ਵੀ ਤਰ੍ਹਾਂ ਤਿਆਰ ਨਹੀਂ ਸੀਮੈਂ ਵੀ ਕਿਹੜਾ ਚਾਹੁੰਦੀ ਸੀਇਕ ਦਿਨ ਰਵੀ ਪਰੀ ਦੇ ਦੇਖਣ ਦੇ ਬਹਾਨੇ ਆਇਆ ਤੇ ਰੋਣ ਲੱਗਿਆ ਸੀਮੇਰਾ ਦਿਲ ਪਸੀਜ ਗਿਆਮੈਂ ਉਸ ਨਾਲ ਵਾਅਦਾ ਕੀਤਾ ਕਿ ਮੈਂ ਕੇਸ ਵਾਪਸ ਲੈ ਲਵਾਂਗੀਮੈਂ ਵਾਪਸ ਉਸ ਕੋਲ ਜਾਣ ਦਾ ਵਾਅਦਾ ਵੀ ਕੀਤਾਰਵੀ ਬਹੁਤ ਖ਼ੁਸ਼ ਸੀਉਨ੍ਹਾਂ ਦਿਨਾਂ ਵਿਚ ਉਸ ਨੇ ਆਰਚਵੇਅ ਰੋਡ ਤੇ ਇਕ ਫਲੈਟ ਕਿਰਾਏ ਤੇ ਲਿਆ ਹੋਇਆ ਸੀਉਹ ਤਾਂ ਚਾਹੁੰਦਾ ਸੀ ਕਿ ਉਸੇ ਵੇਲੇ ਉਸ ਨਾਲ ਚੱਲਾਂ ਪਰ ਡੈਡੀ ਹਸਪਤਾਲ ਪਏ ਸਨਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀਹੁਣ ਕੁਝ ਠੀਕ ਸਨ ਪਰ ਹਾਲੇ ਹਸਪਤਾਲ ਵਿਚ ਹੀ ਸਨਮੈਂ ਡੈਡੀ ਤੇ ਮੰਮੀ ਨੂੰ ਵੀ ਦੱਸ ਦਿੱਤਾ ਸੀ ਕਿ ਮੈਂ ਰਵੀ ਕੋਲ ਵਾਪਸ ਜਾ ਰਹੀ ਸੀਸਭ ਖ਼ੁਸ਼ ਸਨਸੂਜੀ ਬੈਰੀਮਨ ਨਾਲ ਵੀ ਐਪੁਆਇਟਮੈਂਟ ਬਣਾ ਲਈ ਤਾਂ ਜੋ ਉਸ ਨੂੰ ਦੱਸ ਸਕਾਂ ਕਿ ਕੇਸ ਵਾਪਸ ਲੈਣਾ ਸੀ

------

ਪਤਾ ਨਹੀਂ ਕਿਹੜੀ ਤਾਕਤ ਮੇਰੇ ਖ਼ਿਲਾਫ਼ ਕੰਮ ਕਰ ਰਹੀ ਸੀਮੇਰੇ ਕੋਲੋਂ ਬੈਰੀਮਨ ਦੇ ਦਫ਼ਤਰ ਵਿਚ ਜਾਇਆ ਹੀ ਨਹੀਂ ਗਿਆਡੈਡੀ ਦੀ ਸਿਹਤ ਸੁਧਰ ਕੇ ਫਿਰ ਵਿਗੜ ਗਈਉਹ ਹਾਲੇ ਹਸਪਤਾਲ ਵਿਚ ਹੀ ਸਨਮੈਂ ਹਸਪਤਾਲ ਦੇ ਚੱਕਰ ਹੀ ਕੱਢਦੀ ਰਹਿ ਗਈ ਕਿ ਕੇਸ ਦੀ ਡਿਗਰੀ ਵੀ ਹੋ ਗਈਸਰਟੀਫਿਕੇਟ ਘਰ ਆਏ ਦੇਖ ਕੇ ਮੈਂ ਹੈਰਾਨ ਰਹਿ ਗਈਉਸੇ ਵਕਤ ਸੂਜੀ ਬੈਰੀਮਨ ਨੂੰ ਫੋਨ ਕੀਤਾ ਤੇ ਦੱਸਿਆ ਕਿ ਮੈਨੂੰ ਤਲਾਕ ਨਹੀਂ ਚਾਹੀਦਾਉਸੇ ਸ਼ਾਮ ਰਵੀ ਨੇ ਵੀ ਆਉਣਾ ਸੀਕਦੇ-ਕਦੇ ਉਹ ਪਰੀ ਨੂੰ ਲੈ ਜਾਇਆ ਕਰਦਾ ਸੀਉਸ ਦਿਨ ਦਾ ਸਮਾਂ ਪਹਿਲੇ ਹੀ ਮਿੱਥ ਰੱਖਿਆ ਸੀਉਹ ਹਿਰਖ ਵਿਚ ਬੋਲਿਆ, ਨਹੀਂ ਟਲ਼ੀ ਨਾ, ....ਹੁਣ ਤਲਾਕ ਨਾਲ ਤੇਰਾ ਗੋਲ਼ ਟਿਕਾਣੇ ਆ ਗਿਆ?

ਨਹੀਂ ਰਵੀ ਆਏ ਡੌਂਟ ਵਾਂਟ ਡਾਇਵੋਰਸ, ਮੈਂ ਸੂਜੀ ਨੂੰ ਫੋਨ ਕਰਕੇ ਦੱਸ ਦਿੱਤਾ, ਹਾਲੇ ਇਹ ਤਾਂ ਪਰੀਲਿਮਨਰੀ ਡਿਗਰੀ ਏ, ਮੈਂ ਫਾਈਨਲ ਡਿਗਰੀ ਤਕ ਗੱਲ ਪਹੁੰਚਣ ਨਹੀਂ ਦੇਣੀ, ਆਏ ਲਵ ਯੂ ਰਵੀ! ਆਏ ਡੌਂਟ ਵਾਂਟ ਡਾਇਵੋਰਸ!

ਰਵੀ ਨੂੰ ਤਸੱਲੀ ਜਿਹੀ ਹੋਈ ਤਾਂ ਉਸ ਦਾ ਮੂਡ ਸਹਿਜ ਹੋਇਆਉਸ ਦਿਨ ਅਸੀਂ ਰੈਸਟੋਰੈਂਟ ਵਿਚ ਖਾਣਾ ਖਾਧਾ ਤੇ ਆਉਣ ਵਾਲੇ ਵਕਤ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂਰਵੀ ਨੇ ਇਕ ਟੁੱਕ ਫੈਸਲੇ ਵਾਂਗ ਕਿਹਾ, ਤੈਨੂੰ ਆਪਣੇ ਡੈਡੀ ਤੇ ਮੇਰੇ ਵਿਚੋਂ ਇਕ ਨੂੰ ਚੁਣਨਾ ਪਵੇਗਾ।

ਡੌਂਟ ਵੱਰੀ, ਦੇਅਰ ਵੌਂਟ ਬੀ ਐਨੀ ਪਰੌਬਲਮ ਨਾਓ!

ਮੈਂ ਫੈਸਲਾ ਕਰ ਲਿਆ ਸੀ ਕਿ ਜਿਵੇਂ ਰਵੀ ਆਖੇਗਾ, ਕਰਾਂਗੀਹੁਣ ਨੀਤਾ ਵਿਹਲੀ ਹੋ ਚੁੱਕੀ ਸੀਉਹ ਮੰਮੀ ਦੀ ਮਦਦ ਕਰ ਦਿੰਦੀ ਸੀ, ਘਰ ਦੇ ਕੰਮ ਵਿਚ ਵੀ ਤੇ ਡੈਡੀ ਦੀ ਸੰਭਾਲ ਵਿਚ ਵੀਰਵੀ ਫਿਰ ਆਖਣ ਲੱਗਾ, ਆਪਾਂ ਹੁਣ ਨੌਰਥ ਲੰਡਨ ਵਿਚ ਵੀ ਨਹੀਂ ਰਹਿਣਾ, ਸਾਊਥ ਈਸਟ ਜਾਂ ਵੈਸਟ ਲੰਡਨ ਵਿਚ ਘਰ ਦੇਖ ਲਵਾਂਗੇ।

ਸ਼ੋਅਰ!

-----

ਮੈਂ ਰਵੀ ਨੂੰ ਗੁਆਉਣਾ ਨਹੀਂ ਸੀ ਚਾਹੁੰਦੀਤਲਾਕ ਤਕ ਗੱਲ ਪੁੱਜੀ ਤਾਂ ਲੱਗਿਆ ਕਿ ਅਸੀਂ ਬਹੁਤ ਦੂਰ ਨਿਕਲ ਗਏ ਸਾਂਵਾਪਸ ਮੁੜਨਾ ਚਾਹੀਦਾ ਸੀਹੁਣ ਅਸੀਂ ਆਏ ਦਿਨ ਮਿਲਣ ਲੱਗੇ ਸਾਂਪਰੀ ਵੀ ਮੁੜ ਕੇ ਉਸ ਦੀ ਵਾਕਫ਼ ਹੋ ਗਈ ਸੀਵਕਤ ਇੰਨੀ ਤੇਜ਼ੀ ਨਾਲ ਗੁਜ਼ਰਿਆ ਕਿ ਪਤਾ ਹੀ ਨਹੀਂ ਚੱਲਿਆ ਕਿ ਛੇ ਹਫਤੇ ਕਦੋਂ ਲੰਘ ਗਏਛੇ ਹਫ਼ਤੇ ਲੰਘੇ ਤਾਂ ਤਲਾਕ ਦੀ ਫਾਈਨਲ ਡਿਗਰੀ ਘਰ ਆ ਗਈਮੈਂ ਉਸੇ ਵਕਤ ਬੈਰੀਮਨ ਨੂੰ ਫੋਨ ਕੀਤਾਉਹ ਮੇਰਾ ਕੇਸ ਵਾਪਸ ਲੈਣਾ ਭੁੱਲ ਗਈ ਸੀਜੇ ਰਵੀ ਚਾਹੇ ਤਾਂ ਹਾਲੇ ਵੀ ਤਲਾਕ ਦੀ ਡਿਗਰੀ ਖ਼ਾਰਜ ਕੀਤੀ ਜਾ ਸਕਦੀ ਸੀਮੈਂ ਸਾਰਾ ਦਿਨ ਰਵੀ ਦੀ ਤਲਾਸ਼ ਵਿਚ ਫਿਰਦੀ ਰਹੀਜਿਥੇ ਉਹ ਰਹਿੰਦਾ ਸੀ ਉਥੇ ਤਾਂ ਉਹ ਕਦੇ-ਕਦੇ ਹੀ ਆਉਂਦਾ, ਜ਼ਿਆਦਾ ਦੇਰ ਕਿਧਰੇ ਬਾਹਰ ਹੀ ਰਹਿੰਦਾਉਹ ਕੀ ਕੰਮ ਕਰਦਾ ਸੀ ਤੇ ਕਿਥੇ ਕਰਦਾ ਸੀ ਉਸ ਨੇ ਮੈਨੂੰ ਕਦੇ ਨਹੀਂ ਸੀ ਦੱਸਿਆ ਤੇ ਨਾ ਹੀ ਮੈਂ ਕਦੇ ਪੁੱਛਿਆ ਸੀਮੈਂ ਕਮਲਿਆਂ ਵਾਂਗ ਇਧਰ ਉਧਰ ਕਾਰ ਭਜਾਈ ਫਿਰਦੀ ਰਹੀ ਪਰ ਰਵੀ ਨਾ ਲੱਭਿਆਮੈਂ ਚਾਹੁੰਦੀ ਸੀ ਕਿ ਰਵੀ ਮਿਲ ਜਾਵੇ, ਉਸ ਨੂੰ ਆਪਣੀ ਕੁਤਾਹੀ ਬਾਰੇ ਦੱਸਾਂ ਤੇ ਸੂਜੀ ਬੈਰੀਮਨ ਕੋਲ ਲੈ ਜਾ ਕੇ ਸਾਰਾ ਕੰਮ ਠੀਕ ਕਰਵਾ ਲਵਾਂ

----

ਸਿਆਲ ਹੋਣ ਕਰਕੇ ਹਨੇਰਾ ਜਲਦੀ ਹੋ ਗਿਆਉਪਰੋਂ ਬਰਫ਼ਬਾਰੀ ਸ਼ੁਰੂ ਹੋ ਗਈ ਸੀਮੈਂ ਰਵੀ ਨੂੰ ਫੋਨ ਕਰਦੀ ਰਹੀ, ਉਹ ਨਾ ਮਿਲਿਆਹੁਣ ਉਮੀਦ ਵੀ ਨਹੀਂ ਰਹੀ ਸੀਕੱਲ੍ਹ ਤਕ ਇਸ ਗੱਲ ਦੇ ਮਾਅਨੇ ਹੋਰ ਡੂੰਘੇ ਹੋ ਜਾਣੇ ਸਨਅੱਜ ਤਾਂ ਸ਼ਾਇਦ ਰਵੀ ਨੂੰ ਕਚਹਿਰੀ ਦੀ ਚਿੱਠੀ ਵੀ ਨਾ ਮਿਲੀ ਹੋਵੇ ਤੇ ਮੈਂ ਉਸ ਨੂੰ ਸੰਭਾਲ ਸਕਦੀ ਸੀਅੱਠ ਕੁ ਵਜੇ ਬਾਹਰ ਹੌਰਨ ਵੱਜਿਆਇਹ ਰਵੀ ਹੀ ਸੀਇਵੇਂ ਹੀ ਛੋਟਾ ਜਿਹਾ ਹਾਰਨ ਵਜਾਉਂਦਾ ਸੀਪਰੀ ਸੌਂ ਚੁੱਕੀ ਸੀ ਪਰ ਮੈਂ ਉਸ ਨੂੰ ਨਾਲ ਲੈ ਜਾਣਾ ਹੀ ਠੀਕ ਸਮਝਿਆਮੈਂ ਉਸ ਦੇ ਸੁੱਤੀ ਪਈ ਦੇ ਹੀ ਜੈਕਟ ਪਾ ਲਈ ਤੇ ਬਰਫ਼ ਮਿੱਧਦੀ ਬਾਹਰ ਆ ਗਈਰਵੀ ਨੇ ਕਾਰ ਸੜਕ ਦੇ ਇਕ ਪਾਸੇ ਲਾ ਰੱਖੀ ਸੀ, ਆਮ ਤੌਰ ਤੇ ਉਹ ਸੜਕ ਵਿਚਕਾਰ ਖੜੀ ਕਰਕੇ ਹੀ ਮੈਨੂੰ ਉਡੀਕ ਰਿਹਾ ਹੁੰਦਾ

-----

ਉਸ ਨੇ ਅੰਦਰ ਬੈਠੇ ਹੀ ਦਰਵਾਜ਼ਾ ਖੋਲ੍ਹ ਦਿੱਤਾ ਤੇ ਮੇਰੇ ਵੱਲ ਵੇਖ ਕੇ ਮੁਸਕਰਾਇਆਉਸ ਦੀ ਮੁਸਕਰਾਹਟ ਆਮ ਨਾਲੋਂ ਵੱਡੀ ਸੀਉਸ ਨੇ ਸੁੱਤੀ ਪਈ ਪਰੀ ਨੂੰ ਮੇਰੇ ਕੋਲੋਂ ਫੜ ਲਿਆ ਤੇ ਗੱਲ੍ਹ ਤੇ ਚੁੰਮਣ ਦੇਣ ਲੱਗਾਮੈਂ ਕਿਹਾ, ਰਵੀ ਕੱਲ੍ਹ ਨੂੰ ਮੇਰੇ ਨਾਲ ਸੂਜੀ ਬੈਰੀਮਨ ਦੇ ਦਫ਼ਤਰ ਚਲ, ਆਪਾਂ ਇਹ ਡਾਇਵੋਰਸ ਵਾਲੀ ਗੱਲ ਖ਼ਤਮ ਕਰ ਦੇਈਏ, .... ਆਈ ਲਵ ਯੂ ਰਵੀ!

ਉਹ ਹੱਸਣ ਲੱਗਾਇੰਨੀ ਉੱਚੀ ਕਿ ਪਰੀ ਉਠ ਗਈ ਤੇ ਰੋਣ ਲੱਗ ਪਈਉਹ ਕਿੰਨੀ ਦੇਰ ਤਕ ਹੱਸਦਾ ਰਿਹਾਇਵੇਂ ਉਹ ਬਹੁਤ ਘੱਟ ਹੱਸਦਾ ਸੀਮੈਂ ਪੁੱਛਿਆ, ਹੱਸਦਾ ਕਿਉਂ ਏਂ ਰਵੀ? ....ਆਈ ਐਮ ਸੀਰੀਅਸ।

ਤੂੰ ਤੇ ਸਦਾ ਈ ਸੀਰੀਅਸ ਰਹੀ ਐਂ, ਮੈਂ ਈ ਸੀਰੀਅਸ ਨਹੀਂ ਸੀ।

ਉਸ ਨੇ ਪਰੀ ਵਾਪਸ ਮੈਨੂੰ ਫੜਾ ਕੇ ਕਿਹਾ, ਮੈਡਮ, ਹੁਣ ਘਰ ਜਾਹ।

ਕਿਉਂ?

ਕਿਉਂ ਨਹੀਂ! ....ਆਏ ਐਮ ਨੌਟ ਯੋਅਰ ਹਸਬੈਂਡ ਐਨੀ ਮੋਰ! ਕਾਰ ਵਿਚੋਂ ਬਾਹਰ ਹੋ ਜਾਹ!

ਮੈਂ ਰੋਣ ਲੱਗ ਪਈਉਹ ਬੋਲਿਆ, ਮੇਰੀ ਕਾਰ ਵਿਚ ਬੈਠ ਕੇ ਨਾ ਰੋ, ਰੋਣਾ ਐ ਤਾਂ ਅੰਦਰ ਜਾ ਕੇ ਉਨ੍ਹਾਂ ਨੂੰ ਰੋ ਜਿਹਨਾਂ ਖਾਤਰ ਤੂੰ ਮੇਰੀ ਲਾਈਫ਼ ਰੂਇਨ ਕੀਤੀ ਐ, ਆਪਣੀ ਤੇ ਇਸ ਬੱਚੀ ਦੀ ਵੀ।

-----

ਮੈਂ ਅੱਖਾਂ ਪੂੰਝੀਆਂ, ਉਸ ਵੱਲ ਘੂਰ ਕੇ ਵੇਖਿਆ ਤੇ ਕਾਰ ਵਿਚੋਂ ਬਾਹਰ ਨਿਕਲ ਆਈਬਰਫ਼ ਉਪਰ ਧਿਆਨ ਨਾਲ ਤੁਰਦੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੰਮੀ ਦਰਵਾਜ਼ੇ ਦੇ ਪਿੱਛੇ ਖੜ੍ਹੀ ਸੀਮੈਂ ਉਸ ਦੇ ਗਲ਼ ਲਗ ਕੇ ਸਿਸਕਣ ਲੱਗੀਮੰਮੀ ਮੇਰਾ ਮੋਢਾ ਥਾਪੜਦੀ ਬੋਲੀ, ਚੁੱਪ ਕਰ ਧੀਏ ਤੇਰਾ ਡੈਡੀ ਜਾਗ ਪਊ।

ਮੰਮੀ ਮੇਰੇ ਨਾਲ ਹੀ ਮੇਰੇ ਕਮਰੇ ਵਿਚ ਆ ਗਈ ਤੇ ਮੇਰੇ ਨਾਲ ਹੀ ਸੌਂ ਗਈਅੱਜ ਉਸ ਨੇ ਭੂਆ ਗੁਲਾਬਾਂ ਨੂੰ ਜਾਂ ਭੂਆ ਚੰਨੋ ਨੂੰ ਕੁਝ ਨਹੀਂ ਕਿਹਾਮੈਨੂੰ ਸਾਰੀ ਰਾਤ ਨੀਂਦਰ ਨਾ ਪਈਮੈਂ ਭੂਆ ਗੁਲਾਬਾਂ ਬਾਰੇ ਸੋਚਦੀ ਰਹੀ ਜੋ.... ਜੋ ਵਿਆਹ ਤੋਂ ਮਹੀਨੇ ਬਾਅਦ ਹੀ ਪਤੀ ਨਾਲ ਝਗੜਾ ਕਰ ਕੇ ਘਰ ਆ ਬੈਠੀ ਸੀ ਤੇ ਵਾਪਸ ਨਹੀਂ ਗਈਉਸ ਦੀ ਜ਼ਿੱਦ ਸੀ ਕਿ ਉਸ ਦੇ ਘਰ ਵਾਲਾ ਆਪ ਆਵੇ, ਕੀਤੇ ਦੀ ਗ਼ਲਤੀ ਮੰਨੇ ਤੇ ਲੈ ਜਾਵੇਅੱਗੋਂ ਆਦਮੀ ਵੀ ਉਹੋ ਜਿਹਾ ਨਿਕਲਿਆਉਹ ਨਾ ਆਇਆ ਤੇ ਵਿਆਹ ਹੋਰ ਕਰਾ ਲਿਆਭੂਆ ਨੇ ਇਕਲਾਪਾ ਕੱਟ ਲਿਆ ਪਰ ਸੀਅ ਤਕ ਨਹੀਂ ਕੀਤੀਵੱਡੀ ਭੂਆ ਚੰਨੋ ਡੈਡੀ ਦੀ ਭੂਆ ਸੀਉਸ ਦਾ ਘਰਵਾਲਾ ਮੁਕਲਾਵੇ ਤੋਂ ਪਹਿਲਾਂ ਹੀ ਮਰ ਗਿਆ ਸੀਉਸ ਨੇ ਵੀ ਸਾਰੀ ਉਮਰ ਘਰ ਬੈਠ ਕੇ ਕੱਢ ਲਈ ਸੀ, ਦੇਰ ਜਾਂ ਜੇਠ ਉਪਰ ਚਾਦਰ ਪਾਉਣ ਤੋਂ ਨਾਂਹ ਕਰ ਦਿੱਤੀ ਸੀਪੇਕੇ ਹੀ ਬੈਠ ਕੇ ਉਮਰ ਭੋਗ ਲਈ

-----

ਐਂਡੀ ਮੇਰੇ ਨਾਲ ਨੇੜਤਾ ਵਧਾਉਣ ਲੱਗਿਆ ਤਾਂ ਰਵੀ ਦੀ ਯਾਦ ਹੋਰ ਵੀ ਵਧੇਰੇ ਆਉਣ ਲੱਗੀਸ਼ਾਇਦ ਚਾਰ ਸਾਲ ਹੋ ਗਏ ਸਨ ਉਸ ਨੂੰ ਅਲੋਪ ਹੋਏ ਨੂੰਕਦੇ ਮੰਮੀ ਮੇਰੇ ਵੱਲ ਦੇਖ ਕੇ ਆਖਣ ਲੱਗਦੀ, ਚੰਦਰੇ ਨੇ ਮੁੜ ਕੇ ਮੂੰਹ ਵੀ ਨਹੀਂ ਵਿਖਾਇਆ, ਕਦੇ ਆਪਣੀ ਧੀ ਵੇਖਣ ਈ ਆ ਜਾਂਦਾ, ਕਦੇ ਫੋਨ ਈ ਕਰ ਦਿੰਦਾ, ਅੱਗੇ ਕਿਵੇਂ ਸਾਡੀ ਸੜਕ ਨੀਵੀਂ ਕੀਤੀ ਪਈ ਸੀ!

ਇਕ ਦਿਨ ਮੰਮੀ ਬੋਲੀ, ਕੰਵਲ, ਧੀਏ ਲੱਗਦਾ ਏ ਤੂੰ ਪਾਠ ਨੂੰ ਨਾਗਾ ਕਰ ਦਿੰਦੀ ਏਂ ਤਾਂ ਹੀ ਤੇਰਾ ਚਿਹਰਾ ਉਤਰਿਆ ਉਤਰਿਆ ਰਹਿੰਦਾ ਏ, ਮਨ ਤੇ ਕਾਬੂ ਪਾਉਣ ਲਈ ਪਾਠ ਜ਼ਰੂਰੀ ਏ।

ਮੈਨੂੰ ਆਪਣਾ ਆਪ ਥੱਕਿਆ-ਥੱਕਿਆ ਮਹਿਸੂਸ ਹੁੰਦਾ ਰਹਿੰਦਾ ਸੀਮੈਂ ਰੋਜ਼ ਸੋਚ ਕੇ ਘਰੋਂ ਨਿਕਲਦੀ ਸੀ ਕਿ ਅੱਜ ਐਂਡੀ ਨੂੰ ਝਾੜ ਦੇਵਾਂ ਕਿ ਮੇਰੇ ਨਾਲ ਸਿਰਫ਼ ਮਤਲਬ ਦੀ ਗੱਲ ਕਰਿਆ ਕਰੇ ਪਰ ਇੰਝ ਨਾ ਹੁੰਦਾਮੇਰਾ ਦਿਲ ਕਰਦਾ ਕਿ ਉਡ ਕੇ ਇੰਡੀਆ ਚਲੇ ਜਾਵਾਂ, ਭੂਆ ਨੂੰ ਪੁੱਛਾਂ ਕਿ ਇੰਨਾ ਸਬਰ ਤੇਰੇ ਵਿਚ ਕਿਵੇਂ ਆ ਗਿਆਫਿਰ ਸੋਚਣ ਲੱਗਦੀ ਕਿ ਹੋ ਸਕਦਾ ਹੈ ਕਿ ਭੂਆ ਨੂੰ ਕੋਈ ਐਂਡੀ ਨਾ ਮਿਲਿਆ ਹੋਵੇ

-----

ਮੈਂ ਐਂਡੀ ਤੋਂ ਬਚਣ ਲਈ ਆਪਣੀ ਡਿਊਟੀ ਫਲੋਰ ਤੇ ਕਰਾ ਲਈ ਜਿਥੇ ਮੈਂ ਸ਼ੈਲਫ਼ਾਂ ਭਰਦੀ ਜਾਂ ਟਿੱਲ ਤੇ ਖੜ੍ਹਦੀਮੈਨੂੰ ਕੁੜੀਆਂ ਆ-ਆ ਕੇ ਪੁੱਛਦੀਆਂ ਕਿ ਸੌਖਾ ਕੰਮ ਛੱਡ ਕੇ ਇਥੇ ਕਿਉਂ ਆ ਗਈਮੈਂ ਬਹਾਨਾ ਕਰੀ ਜਾਂਦੀ ਕਿ ਕੰਪਿਊਟਰ ਤੇ ਬੈਠਿਆਂ ਮੇਰੀਆਂ ਅੱਖਾਂ ਵਿਚੋਂ ਪਾਣੀ ਸਿੰਮਣ ਲੱਗਦਾ ਸੀਕਾਂਤਾ, ਜਿਸ ਨਾਲ ਮੈਂ ਦਿਲ ਦੀਆਂ ਗੱਲਾਂ ਕਰ ਲੈਂਦੀ ਸੀ, ਪੁੱਛਣ ਲੱਗੀ, ਐਂਡੀ ਕੇ ਸਾਥ ਕੋਈ ਗੜਬੜ ਹੂਈ?

ਨਈਂ, ਵੋ ਇਸ਼ਕ ਬਹੁਤ ਫ਼ਰਮਾਨੇ ਲਗਾ ਥਾ, ਬੱਸ ਅਵੁਆਏਡ ਕਰ ਰਹੀ ਹੂੰ।

ਫੈਂਕਤਾ ਹੈ ਸਾਲਾ! ਗੋਰਾ ਕਿਆ ਔਰ ਇਸ਼ਕ ਕਿਆ! ਉਹ ਮੂੰਹ ਨੂੰ ਕਸੈਲ਼ਾ ਜਿਹਾ ਬਣਾਉਂਦੀ ਬੋਲੀਪਰ ਮੈਨੂੰ ਉਸ ਦੀ ਗੱਲ ਨਾਲ ਪੂਰੀ ਸਹਿਮਤੀ ਨਹੀਂ ਸੀਮੈਨੂੰ ਐਂਡੀ ਵਿਚ ਬਨਾਵਟ ਨਹੀਂ ਸੀ ਦਿੱਸਦੀਹੁਣ ਉਹ ਸਮਝਣ ਲੱਗ ਪਿਆ ਸੀ ਕਿ ਮੈਂ ਜਾਣ ਬੁੱਝ ਕੇ ਉਸ ਤੋਂ ਦੂਰ ਰਹਿੰਦੀ ਹਾਂ ਤਾਂ ਉਹ ਬਹੁਤਾ ਪਿੱਛਾ ਨਾ ਕਰਦਾ ਪਰ ਫਿਰ ਵੀ ਬਹਾਨੇ ਨਾਲ ਇਧਰ ਉਧਰ ਲੰਘਦਾ ਬੁਲਾ ਕੇ ਜਾਂਦਾਜੇ ਉਹ ਨਾ ਆਉਂਦਾ ਤਾਂ ਮੈਨੂੰ ਉਸ ਦੀ ਉਡੀਕ ਰਹਿੰਦੀਜੇ ਉਸ ਨੂੰ ਨਾ ਵੇਖ ਸਕਦੀ ਤਾਂ ਉਦਾਸੀ ਜਿਹੀ ਛਾਈ ਰਹਿੰਦੀਮੇਰੀ ਹਾਲਤ ਅਜੀਬ ਜਿਹੀ ਹੋ ਜਾਂਦੀ

-----

ਮੰਮੀ ਮੇਰੇ ਵੱਲ ਵੇਖਦੀ ਆਖਣ ਲੱਗਦੀ, ਓਹਨੇ ਨਈਂ ਔਣਾ ਹੁਣ, ਪਹਾੜ ਜਿੱਡੀ ਜ਼ਿੰਦਗੀ ਏ ਧੀਏ, ਗੁਲਾਬਾਂ ਨਾ ਬਣ, ਵਿਆਹ ਕਰਾ ਲੈ, ਅਸੀਂ ਮੁੰਡਾ ਦੇਖਦੇ ਆਂ, ਕੇਰਾ ਹਾਂ ਕਹਿ।

ਨਈਂ ਮੰਮੀ, ਮੈਂ ਭੂਆ ਨਹੀਂ ਬਣਦੀ, ਮੇਰੇ ਕੋਲ ਪਰੀ ਹੈਗੀ ਏ, ਮੇਰਾ ਸਹਾਰਾ।

ਪਰ ਆਦਮੀ ਦਾ ਸਾਥ ਵੀ ਤਾਂ ਜ਼ਰੂਰੀ ਏ।

ਨਹੀਂ ਚਾਹੀਦਾ ਮੈਨੂੰ ਆਦਮੀ ਦਾ ਸਾਥ! ਓਪਰਾ ਆਦਮੀ ਮੇਰੀ ਧੀ ਨੂੰ ਧੀ ਕਦੋਂ ਸਮਝਣ ਲੱਗਿਆ!

ਪਰੀ ਹਾਲੇ ਛੋਟੀ ਏ, ਕਰਵਾ ਲੈ, ਪਰੀ ਨੂੰ ਅਸੀਂ ਸੰਭਾਲ ਲਾਂਗੇ।

ਨਹੀਂ ਮੰਮੀ, ਇਹ ਗੱਲ ਨਾ ਕਿਹਾ ਕਰ, ਮੈਂ ਠੀਕ ਵਾਂ।

ਮੰਮੀ ਅਗਲੀ ਵਾਰ ਫਿਰ ਇਹ ਗੱਲ ਦੁਹਰਾਉਣ ਲੱਗਦੀਮੈਂ ਭਾਵੇਂ ਗ਼ੁੱਸੇ ਵੀ ਹੋ ਕੇ ਬੋਲਦੀ ਪਰ ਮੰਮੀ ਆਪਣੀ ਗੱਲ ਕਹਿ ਕੇ ਹਟਦੀਜਦੋਂ ਮੰਮੀ ਅਜਿਹੀ ਗੱਲ ਕਰ ਰਹੀ ਹੁੰਦੀ ਤਾਂ ਮੈਂ ਐਂਡੀ ਬਾਰੇ ਸੋਚਣ ਲੱਗਦੀ

ਇਕ ਸਵੇਰ ਕੰਮ ਤੇ ਆਉਣ ਲਈ ਮੈਂ ਵਿਕਟੋਰੀਆ ਸਟੇਸ਼ਨ ਤੋਂ ਬਾਹਰ ਨਿਕਲ ਰਹੀ ਸੀ ਕਿ ਸਾਹਮਣੇ ਐਂਡੀ ਖੜ੍ਹਾ ਮੁਸਕਰਾ ਰਿਹਾ ਸੀਉਸ ਨੇ ਦੋਵੇਂ ਹੱਥ ਪਿੱਛੇ ਕੀਤੇ ਹੋਏ ਸਨ ਜਿਵੇਂ ਕੁਝ ਛੁਪਾਇਆ ਹੋਇਆ ਹੋਵੇਉਹ ਲਗਾਤਾਰ ਮੇਰੇ ਵੱਲ ਵੇਖੀ ਜਾ ਰਿਹਾ ਸੀਮੈਂ ਹੱਥ ਹਿਲਾ ਕੇ ਉਸ ਨੂੰ ਹੈਲੋਆਖੀ ਤੇ ਉਸ ਦੇ ਕੋਲ ਦੀ ਅਗੇ ਲੰਘਣ ਲੱਗੀ ਤਾਂ ਉਸ ਨੇ ਮੇਰਾ ਰਸਤਾ ਰੋਕ ਲਿਆਆਪਣੇ ਪਿੱਛੇ ਛੁਪਾਏ ਫੁੱਲ ਕੱਢ ਕੇ ਮੇਰੇ ਸਾਹਮਣੇ ਕਰਦਾ ਬੋਲਿਆ, ਹੈਪੀ ਬਰਥ ਡੈਅ ਕੈਂਵਲ!

-----

ਮੈਂ ਪਹਿਲਾਂ ਐਂਡੀ ਵੱਲ ਵੇਖਿਆ ਤੇ ਫਿਰ ਫੁੱਲਾਂ ਵਲ, ਲਾਲ, ਚਿੱਟੇ, ਗੁਲਾਬੀ ਕੂਲ਼ੇ ਕੂਲ਼ੇ ਫੁੱਲ! ਮੈਂ ਉਸ ਤੋਂ ਫੜੇ ਤੇ ਆਪਣੇ ਚਿਹਰੇ ਨਾਲ ਛੂਆ ਕੇ ਵੇਖੇਬਹੁਤ ਪਿਆਰੇ ਸਨਮੈਨੂੰ ਐਂਡੀ ਬਹੁਤ ਚੰਗਾ ਲੱਗਿਆਮੈਂ ਉਸ ਦੀ ਗਰਦਨ ਪਿੱਛੇ ਹੱਥ ਰੱਖਿਆ ਤੇ ਉਸ ਦੇ ਚਿਹਰੇ ਨੂੰ ਨੀਵਾਂ ਕਰਕੇ ਚੁੰਮਣ ਲੱਗੀਉਸ ਨੇ ਮੈਨੂੰ ਬਾਹਾਂ ਵਿਚ ਕੱਸ ਲਿਆਮੈਨੂੰ ਆਲੇ-ਦੁਆਲੇ ਦੀ, ਸਟੇਸ਼ਨ ਤੇ ਫਿਰਦੇ ਲੋਕਾਂ ਦੀ ਕੋਈ ਪਰਵਾਹ ਹੀ ਨਾ ਰਹੀਉਦੋਂ ਹੀ ਮੈਨੂੰ ਖ਼ਿਆਲ ਆਇਆ ਕਿ ਕਦੇ-ਕਦੇ ਮੈਂ ਤੇ ਰਵੀ ਵੀ ਇਵੇਂ ਭੀੜ ਵਿਚ ਬੇਸੁੱਧ ਹੋ ਜਾਇਆ ਕਰਦੇ ਸਾਂਅਜਿਹਾ ਖ਼ਿਆਲ ਆਉਂਦੇ ਹੀ ਮੈਂ ਐਂਡੀ ਤੋਂ ਪਰਾਂਹ ਹਟ ਗਈ ਤੇ ਫੁੱਲਾਂ ਲਈ ਉਸ ਦਾ ਧੰਨਵਾਦ ਕਰਨ ਲੱਗੀਉਸ ਨੇ ਜੇਬ੍ਹ ਵਿਚੋਂ ਇਕ ਕਾਰਡ ਤੇ ਇਕ ਘੜੀ ਕੱਢ ਕੇ ਮੇਰੇ ਅੱਗੇ ਕਰ ਦਿੱਤੇਮੈਂ ਆਖਿਆ, ‘‘ਐਂਡੀ, ਇਹ ਕੀ?’’

‘‘ਤੇਰੇ ਜਨਮ ਦਿਨ ਤੇ ਮੇਰੇ ਵੱਲੋਂ ਸੱਚੇ ਪਿਆਰ ਨਾਲ’’

‘‘ਨਹੀਂ ਐਂਡੀ, ਇਹ ਨਹੀਂ ਲੈ ਸਕਦੀ ਮੈਂ, ਤੇਰੇ ਫ਼ੁੱਲ ਈ ਬਹੁਤ ਨੇ, ਫ਼ੁੱਲ ਈ ਤੇਰੇ ਦਿਲ ਦੀ ਗੱਲ ਆਖ ਰਹੇ ਨੇ’’

‘‘ਕੈਂਵਲ, ਫ਼ੁੱਲ ਆਪਣੀ ਥਾਂ, ਘੜੀ ਆਪਣੀ ਥਾਂ, ਨਾਲੇ ਘੜੀ ਮੈਂ ਤੇਰੇ ਬੱਝੀ ਦੇਖੀ ਨਹੀਂ ਕਦੇ’’

‘‘ਮੈਨੂੰ ਆਦਤ ਨਹੀਂ ਘੜੀ ਬੰਨ੍ਹਣ ਦੀ’’

‘‘ਆਦਤ ਪਾ ਲੈ ਹੁਣ,.... ਤੇਰੀਆਂ ਕਈ ਆਦਤਾਂ ਖ਼ਰਾਬ ਨੇ, ਇਨ੍ਹਾਂ ਨੂੰ ਬਦਲਣ ਦੀ ਲੋੜ ਏ’’

ਉਹ ਮੇਰਾ ਹੱਥ ਫੜ ਕੇ ਮੇਰੇ ਘੜੀ ਬੰਨ੍ਹਣ ਦੀ ਕੋਸ਼ਿਸ਼ ਕਰਨ ਲੱਗਾਮੈਂ ਘੜੀ ਉਸ ਤੋਂ ਫੜ ਕੇ ਲਾ ਲਈਅਸੀਂ ਇਕੱਠੇ ਬਰੈਡਫੀਲਡ ਵੱਲ ਤੁਰਨ ਲੱਗੇਮੈਂ ਆਖਿਆ, ‘‘ਐਂਡੀ, ਸਾਡੇ ਰਿਵਾਜ ਅਜਿਹੇ ਨੇ ਕਿ ਮੈਨੂੰ ਇਕ ਹੱਦ ਵਿਚ ਰਹਿਣਾ ਪੈਂਦਾ ਏ, ਨਹੀਂ ਤਾਂ ਮੈਂ ਤੈਨੂੰ...’’

-----

ਮੈਂ ਗੱਲ ਵਿਚ ਹੀ ਕੱਟ ਲਈਸੋਚਣ ਲੱਗੀ ਕਿ ਭਾਵੁਕ ਹੋ ਕੇ ਮੈਨੂੰ ਕੋਈ ਗੱਲ ਨਹੀਂ ਆਖਣੀ ਚਾਹੀਦੀ

ਮੇਰੇ ਤੋਂ ਕੁਝ ਦਿਨ ਬਾਅਦ ਹੀ ਐਂਡੀ ਦਾ ਜਨਮ ਦਿਨ ਸੀਮੇਰਾ ਮਈ ਦੇ ਅਖ਼ੀਰ ਵਿਚ ਤੇ ਉਸ ਦਾ ਜੂਨ ਦੇ ਪਹਿਲੇ ਹਫ਼ਤੇਸਾਡੀ ਦੋਨਾਂ ਦੀ ਰਾਸ਼ੀ ਜੈਮਨੀ ਸੀਮੈਨੂੰ ਰਾਸ਼ੀਆਂ ਵਿਚ ਯਕੀਨ ਨਹੀਂ ਸੀ ਪਰ ਐਂਡੀ ਰਾਸ਼ੀਫਲ ਪੜ੍ਹਦਾ ਰਹਿੰਦਾਉਸ ਨਾਲ ਰਲ ਕੇ ਮੈਂ ਵੀ ਪੜ੍ਹਨ ਲੱਗਦੀਮੈਂ ਰਵੀ ਦਾ ਰਾਸ਼ੀਫਲ ਵੀ ਜ਼ਰੂਰ ਦੇਖਦੀਐਂਡੀ ਦੇ ਜਨਮ ਦਿਨ ਤੇ ਮੈਂ ਵੀ ਉਸ ਨੂੰ ਤੋਹਫ਼ਾ ਦਿੱਤਾ

-----

ਹੁਣ ਅਸੀਂ ਕੰਮ ਤੇ ਖੁੱਲ੍ਹੇਆਮ ਇਕੱਠੇ ਫਿਰਦੇਮੈਨੂੰ ਸਭ ਦਾ ਡਰ ਚੁੱਕਿਆ ਗਿਆ ਸੀਮੈਨੂੰ ਪਤਾ ਸੀ ਕਿ ਲੋਕ ਮੇਰੇ ਬਾਰੇ ਗੱਲਾਂ ਕਰਨਗੇ ਤੇ ਆਪੇ ਚੁੱਪ ਕਰ ਜਾਣਗੇਇਕ ਦਿਨ ਉਸ ਨੇ ਆਖਿਆ, ‘‘ਚਲ ਬਾਹਰ ਚਲੀਏ, ਰੈਸਟੋਰੈਂਟ ਵਿਚ ਖਾਣਾ ਖਾਈਏ’’

‘‘ਨਈਂ ਐਂਡੀ ਮੈਂ ਨਹੀਂ ਜਾ ਸਕਦੀ’’

‘‘ਕਿਉਂ?’’

‘‘ਕਿਉਂ ਕਿ,... ਮੇਰੀ ਧੀ ਕਰਕੇ’’

‘‘ਤੇਰੀ ਮਾਂ ਨਹੀਂ ਸੰਭਾਲ ਸਕਦੀ?’’

‘‘ਨਹੀਂ ਉਸ ਦੀ ਸਿਹਤ ਠੀਕ ਨਹੀਂ ਰਹਿੰਦੀ’’

‘‘ਅੱਜ ਨਹੀਂ ਤਾਂ ਫਿਰ ਕਿਸੇ ਦਿਨ ਸਹੀਂ, ਤੇਰੀ ਧੀ ਲਈ ਖਿਡਾਵੀ ਦਾ ਇੰਤਜ਼ਾਮ ਕਰ ਲਵਾਂਗੇ’’

‘‘ਸੋਚਾਂਗੀ, ਮੈਂ ਵਾਅਦਾ ਨਹੀਂ ਕਰ ਸਕਦੀ’’

-----

ਉਸ ਦੇ ਇਸ ਸੱਦੇ ਨੂੰ ਮੈਂ ਟਰਕਾ ਦਿੱਤਾਅਸਲ ਵਿਚ ਮੈਂ ਤਾਂ ਹਾਲੇ ਉਸ ਨਾਲ ਬਾਹਰ ਜਾਣ ਲਈ ਤਿਆਰ ਨਹੀਂ ਸੀਮੈਨੂੰ ਪਤਾ ਸੀ ਕਿ ਬਾਹਰ ਲੈ ਕੇ ਉਹ ਮੈਨੂੰ ਵਿਆਹ ਲਈ ਪ੍ਰਪੋਜ਼ ਕਰਨਾ ਚਾਹੁੰਦਾ ਸੀਮੈਂ ਉਸ ਦੀਆਂ ਗੱਲਾਂ ਤੋਂ ਭਾਂਪ ਲਿਆ ਸੀਮੈਂ ਆਪਣੇ ਆਪ ਨੂੰ ਸਮਝਾਉਣ ਲੱਗਦੀ ਕਿ ਰਵੀ ਨੇ ਇਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆਐਸਾ ਗਿਆ ਕਿ ਬੱਸ ਮੁੜ ਕੇ ਮੇਰੀ ਜਾਂ ਪਰੀ ਦੀ ਖ਼ਬਰ ਨਹੀਂ ਲਈ, ਹੁਣ ਮੈਂ ਉਸ ਬਾਰੇ ਕਿਉਂ ਸੋਚਾਂ, ਉਸ ਦੀ ਚਿੰਤਾ ਕਿਉਂ ਕਰਾਂ!

-----

ਇਕ ਦਿਨ ਮੈਂ ਕਾਂਤਾ ਨਾਲ ਆਪਣਾ ਦਿਲ ਫਰੋਲਿਆ, ‘‘ਕਾਂਤਾ, ਐਂਡੀ ਮੁਝੇ ਪ੍ਰਪੋਜ਼ ਕਰਨਾ ਚਾਹਤਾ ਹੈਕਿਆ ਕਰੂੰ?’’

‘‘ਹਾਂ, ਕਰ ਦੋ’’

‘‘ਸਮਝ ਨਹੀਂ ਚਲਤੀ ਕਿ ਗੋਰੇ ਕੇ ਸਾਥ ਮੈਰਿਜ਼ ਚਲੇਗੀ!’’

‘‘ਚਲੇਗੀ ਕਿਉਂ ਨਹੀਂ, ਗੋਰੇ ਅੱਛੇ ਹਸਬੈਂਡ ਹੋਤੇ ਹੈਂ, ਇੰਡੀਅਨ ਜੈਸੇ ਹਿਪੋਕਰੇਟ ਨਹੀਂ ਹੋਤੇ, ਘਰ ਕਾ ਕਾਮ ਵਾਈਫ਼ ਮਾਫ਼ਿਕ ਕਰਤੇ ਹੈਂ, ਟੌਲਰੈਂਸ ਜ਼ਿਆਦਾ ਹੋਤੀ ਹੈ, ਲਵ ਵੀ ਅੱਛਾ ਮੇਕ ਕਰਤੇ ਹੈਂ’’ ਆਖ ਕੇ ਮੂੰਹ ਤੇ ਹੱਥ ਰੱਖ ਕੇ ਹੱਸਣ ਲੱਗੀਮੈਂ ਤੌਖ਼ਲਾ ਪ੍ਰਗਟਾਇਆ, ‘‘ਪਰ ਆਪਨਾ ਕਲਚਰ ਡਿਫਰੈਂਟ ਹੈ ਨਾ’’

‘‘ਮੇਰਾ ਭਈਆ ਬੋਲਤਾ ਹੈ ਕਿ ਟਾਈਮਜ਼ ਮੇਂ ਰਿਪੋਰਟ ਛਪਾ ਹੈ ਕਿ ਗੋਰੇ ਮਰਦ ਸ਼ਾਦੀ ਕੇ ਲੀਏ ਇੰਡੀਅਨ ਔਰਤੇਂ ਚੂਜ਼ ਕਰਤੇ ਹੈਂ ਔਰ ਇੰਡੀਅਨ ਔਰਤੇਂ ਵੀ ਗੋਰੋਂ ਕੋ ਪਸੰਦ ਕਰਤੀ ਹੈਂ’’

-----

ਮੈਂ ਐਂਡੀ ਨਾਲ ਵਿਆਹ ਕਰਵਾਉਣ ਨੂੰ ਗੰਭੀਰਤਾ ਨਾਲ ਸੋਚਣ ਲੱਗੀ ਸੀਮੰਮੀ ਦੇ ਆਖਣ ਤੇ ਜਦ ਵੀ ਵਿਆਹ ਬਾਰੇ ਸੋਚਦੀ ਤਾਂ ਮੇਰੇ ਸਾਹਮਣੇ ਇਹੋ ਹੁੰਦਾ ਕਿ ਬਿਗਾਨਾ ਆਦਮੀ ਪਰੀ ਲਈ ਠੀਕ ਨਹੀਂ ਰਹੇਗਾਮਤਰੇਏ ਪਿਉਵਾਂ ਬਾਰੇ ਕਿੰਨੀਆਂ ਹੀ ਕਹਾਣੀਆਂ ਸੁਣਨ ਵਿਚ ਆਉਂਦੀਆਂ ਸਨਭਾਵੇਂ ਮੰਮੀ ਆਖ ਦਿੰਦੀ ਕਿ ਪਰੀ ਨੂੰ ਉਹ ਸੰਭਾਲ ਲਵੇਗੀ ਪਰ ਮੈਂ ਪਰੀ ਬਿਨਾਂ ਨਹੀਂ ਸੀ ਰਹਿ ਸਕਣਾਹੁਣ ਐਂਡੀ ਬਾਰੇ ਸੋਚਣ ਲੱਗੀ ਤਾਂ ਲੱਗਦਾ ਸੀ ਕਿ ਸ਼ਾਇਦ ਪਰੀ ਐਂਡੀ ਨਾਲ ਖ਼ੁਸ਼ ਰਹਿ ਸਕੇਗੋਰਿਆਂ ਵਿਚ ਮਤਰੇਏ ਬਾਪ ਵਾਲੇ ਅੰਸ਼ ਘੱਟ ਹੁੰਦੇ ਹਨਇਹ ਇਕ ਆਮ ਸਮਝੀ ਜਾਂਦੀ ਸੱਚਾਈ ਸੀ

-----

ਐਂਡੀ ਨੂੰ ਲੈ ਕੇ ਮੈਂ ਬਹੁਤ ਪਰੇਸ਼ਾਨ ਰਹੀਕੋਈ ਵੀ ਨਹੀਂ ਸੀ ਮੇਰਾ ਜਿਸ ਨਾਲ ਮੈਂ ਗੱਲ ਕਰ ਸਕਦੀਮੰਮੀ ਨਾਲ ਇਹ ਗੱਲ ਕਰਨੀ ਇੰਨੀ ਸੌਖੀ ਨਹੀਂ ਸੀਨੀਤਾ ਆਪਣੀ ਜ਼ਿੰਦਗੀ ਵਿਚ ਇੰਨੀ ਰੁੱਝ ਗਈ ਸੀ ਕਿ ਉਸ ਨੂੰ ਕਿਸੇ ਦਾ ਖ਼ਿਆਲ ਨਹੀਂ ਸੀਉਹ ਆਪਣਾ ਮੁੰਡਾ ਛੱਡਣ ਮੰਮੀ ਕੋਲ ਆਇਆ ਕਰਦੀ ਪਰ ਮੇਰੇ ਨਾਲ ਮੁਲਾਕਾਤ ਨਹੀਂ ਸੀ ਹੁੰਦੀਜੇ ਕਦੇ ਮਿਲਦੀ ਵੀ ਤਾਂ ਕਾਹਲੀ ਵਿਚ ਹੁੰਦੀਇਸ ਵਕਤ ਕੋਈ ਨੇੜੇ ਦੀ ਸਹੇਲੀ ਵੀ ਨਹੀਂ ਸੀਕਾਂਤਾ ਨਾਲ ਗੱਲ ਕੀਤੀ ਪਰ ਮੇਰੀ ਤਸੱਲੀ ਨਹੀਂ ਸੀ ਹੋਈਕਦੇ ਸੋਚਦੀ ਕਿ ਮੰਮੀ ਨਾਲ ਗੱਲ ਸਾਫ਼ ਕਰ ਦੇਵਾਂਕਦੇ ਇਹ ਵੀ ਡਰ ਲੱਗਦਾ ਕਿ ਮੰਮੀ-ਡੈਡੀ ਗੋਰੇ ਨਾਲ ਮੇਰੇ ਵਿਆਹ ਲਈ ਤਿਆਰ ਵੀ ਹੋਣਗੇਅੰਤ ਮੈਂ ਉਸ ਨਾਲ ਬਾਹਰ ਜਾਣ ਦਾ ਫ਼ੈਸਲਾ ਕਰ ਹੀ ਲਿਆਮੰਮੀ ਜਾਂ ਡੈਡੀ ਜੋ ਵੀ ਸੋਚਣਗੇ ਬਾਅਦ ਵਿਚ ਵੇਖੀ ਜਾਵੇਗੀ

*****

ਚਲਦਾ

No comments: