Sunday, July 11, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 10

ਕਾਂਡ 10

ਮੈਨੂੰ ਬੀਟਰਸ ਵਿਚ ਕੋਈ ਐਡੀ ਚੀਜ਼ ਨਹੀਂ ਸੀ ਦਿਸਦੀ ਕਿ ਮੈਂ ਉਹਦੇ ਨਾਲ ਬੱਝਾ ਰਹਿਣਾ ਚਾਹੁੰਦਾਸਗੋਂ ਮੇਰੇ ਅੰਦਰੋਂ ਕੋਈ ਆਵਾਜ਼ ਉਠਦੀ ਰਹਿੰਦੀ ਕਿ ਇਸ ਨਾਲ ਮੈਂ ਆਪਣਾ ਵਕ਼ਤ ਬਰਬਾਦ ਕਰ ਰਿਹਾ ਸਾਂਮੈਨੂੰ ਇਸ ਤੋਂ ਵਧੀਆ ਕੁੜੀ ਦੋਸਤੀ ਵਾਸਤੇ ਮਿਲ ਸਕਦੀ ਸੀਫਿਰ ਵੀ ਮੈਂ ਬੀਟਰਸ ਵੱਲ ਝੁਕਿਆ ਹੋਇਆ ਸਾਂਸ਼ਾਇਦ ਇਸ ਕਰਕੇ ਕਿ ਬੀਟਰਸ ਮੈਨੂੰ ਐਵੇਂ ਨਹੀਂ ਸੀ ਮਿਲੀ ਉਸ ਨੂੰ ਪ੍ਰਾਪਤ ਕਰਨ ਲਈ ਕਿਹੜੀਆਂ ਮੁਸ਼ਕਲਾਂ ਮੇਰੇ ਰਾਹ ਵਿਚ ਆ ਖੜ੍ਹੀਆਂ ਸਨ ਉਹਨਾਂ ਨੂੰ ਸਰ ਕਰਨ ਵਿਚ ਜੋ ਕੁਝ ਮੈਂ ਕੀਤਾ ਉਹੋ ਕੁਝ ਬੀਟਰਸ ਵੱਲ ਉਲਾਰ ਹੋਣ ਲਈ ਕਾਫੀ ਸਨਜਦ ਬੀਟਰਸ ਨੇ ਟੌਮੀ ਬਾਰੇ ਦੱਸਿਆ ਸੀ ਤਾਂ ਮੇਰੇ ਕੋਲੋਂ ਝੱਲਿਆ ਨਹੀਂ ਸੀ ਗਿਆਟੌਮੀ ਉਸ ਦੀ ਸਹੇਲੀ ਦਾ ਪਤੀ ਸੀਉਸ ਨਾਲ ਹਮਦਰਦੀ ਰੱਖਣ ਦੇ ਇਵਜ਼ ਵਿਚ ਨਾਜਾਇਜ਼ ਸੰਬੰਧ ਬਣਾਉਣੇ ਚਾਹੁੰਦਾ ਸੀਮੈਂ ਬੀਟਰਸ ਨੂੰ ਪੁੱਛਿਆ ਸੀ,‘‘ਟੌਮੀ ਸ਼ੀਲਾ ਨੂੰ ਛੱਡ ਕੇ ਤੇਰੇ ਨਾਲ ਰਹਿਣਾ ਚਾਹੁੰਦੈ?’’

‘‘ਨਹੀਂ, ਉਹ ਸ਼ੀਲਾ ਨੂੰ ਨਹੀਂ ਛੱਡ ਸਕਦਾ’’

‘‘ਫਿਰ ਤੈਨੂੰ ਨਾਲ-ਨਾਲ ਰੱਖਣਾ ਚਾਹੁੰਦੈ?’’

‘‘ਨਹੀਂ, ਸ਼ੀਲਾ ਨੂੰ ਛੱਡੇਗਾ ਪਰ ਹੌਲੀ-ਹੌਲੀ’’

‘‘ਬੀਟਰਸ, ਪੀਟਰ ਨਾਲ ਲੜਾਈ ਸਹੇੜੇ ਬਿਨਾਂ ਤੇਰੇ ਤਕ ਪਹੁੰਚ ਕੀਤੀ ਹੁੰਦੀ ਤਾਂ ਤੈਨੂੰ ਟੌਮੀ ਕੋਲ ਜਾਣ ਦਿੰਦਾ’’

‘‘ਇੰਦਰ ਉਹ ਬਹੁਤ ਚੰਗਾ ਬੰਦਾ ਐ’’

‘‘ਫਿਰ ਤੇਰੇ ਨਾਲ ਕਿਉਂ ਨਹੀਂ ਖੜ੍ਹਿਆ? ਡਰਦਾ ਕਿਉਂ ਫਿਰਦਾ ਸੀ? ਬੀਟਰਸ ਪਹਿਲਾਂ ਤਾਂ ਮੈਂ ਤੇਰੀ ਖਾਤਰ ਲੜਿਆ ਸਾਂ ਹੁਣ ਮੈਂ ਆਪਣੀ ਖ਼ਾਤਰ ਲੜਾਂਗਾ ਤੇ ਟੌਮੀ ਨੂੰ ਅਕਲ ਦੇ ਦੇਵਾਂਗਾਲੜਨ ਵੇਲੇ ਮੇਰੇ ਕੋਲ ਹਮਦਰਦੀ ਨਹੀਂ ਹੁੰਦੀ’’

‘‘ਨਹੀਂ ਇੰਦਰ, ਤੂੰ ਇਵੇਂ ਨਹੀਂ ਕਰ ਸਕਦਾ, ਮੈਂ ਉਹਨੂੰ ਸਮਝਾ ਦੇਵਾਂਗੀ’’

ਮੁੜ ਕੇ ਬੀਟਰਸ ਮੂੰਹੋਂ ਟੌਮੀ ਦਾ ਨਾਂ ਨਹੀਂ ਸੁਣਿਆਮੈਂ ਮੁੜ ਕੇ ਟੌਮੀ ਕਿਤੇ ਦੇਖਿਆ ਵੀ ਨਹੀਂਪਰ ਇਕ ਗੱਲ ਆਪਣੇ ਆਪ ਨੂੰ ਸਮਝਾ ਲਈ ਕਿ ਬੀਟਰਸ ਨਾਲ ਰਿਸ਼ਤਾ ਲੰਮਾ ਸਮਾਂ ਨਹੀਂ ਸੀ ਚਲ ਸਕਣਾ

ਜਦ ਉਸ ਦੇ ਬੱਚੇ ਮੇਰੇ ਨਾਲ ਜ਼ਿਆਦਾ ਚੁੰਬੜਨ ਲੱਗੇ ਤਾਂ ਮੈਂ ਬੀਟਰਸ ਨੂੰ ਕਹਿੰਦਾ, ‘‘ਚਲ ਇਕ ਬੱਚਾ ਲਈਏ’’

ਕਈ ਵਾਰ ਤਾਂ ਉਸ ਨੇ ਮੇਰੀ ਗੱਲ ਨੂੰ ਹਊ ਪਰੇ ਕੀਤਾ ਤੇ ਫਿਰ ਇਕ ਦਿਨ ਕਹਿਣ ਲੱਗੀ, ‘‘ਮੇਰੇ ਦੋਵੇਂ ਬੱਚੇ ਦੋ ਮਰਦਾਂ ਤੋਂ ਐ, ਤੇ ਹੁਣ ਤੀਜਾ ਤੀਜੇ ਤੋਂ ਹੋਵੇਗਾ, ਆਪੇ ਬਣ ਗਈ ਯੂ. ਐਨ. ਓ.’’ ਕਹਿ ਕੇ ਉਹ ਹੱਸੀਤੇ ਫਿਰ ਬੋਲੀ, ‘‘ਇਸ ਤੋਂ ਵੀ ਵੱਡੀ ਗੱਲ ਇਹ ਐ ਕਿ ਤੇਰੇ ਬੱਚੇ ਦਾ ਰੰਗ ਅਲੱਗ ਹੋਏਗਾ ਤੇ ਇਹਨਾਂ ਨੇ ਉਸ ਨੂੰ ਮਨਜ਼ੂਰ ਨਹੀਂ ਕਰਨਾ, ਕਿਸੇ ਵੀ ਕੀਮਤ ਤੇ ਨਹੀਂ.....’’

-----

ਮੇਰਾ ਦੋਸਤ ਤਰਸੇਮ ਫ਼ੱਕਰ ਕਦੇ-ਕਦੇ ਚੰਗੀ ਗੱਲ ਕਰ ਜਾਂਦਾ ਸੀਉਹ ਕਿਹਾ ਕਰਦਾ ਕਿ ਜਿਹੜੇ ਰਲਵੀਂ ਨਸਲੇ ਦੇ ਬੱਚੇ ਆਉਣਗੇ ਭਾਵ ਕਿ ਗੋਰਿਆਂ ਤੇ ਕਾਲ਼ਿ²ਆਂ ਦੇ ਸਾਂਝੇ ਬੱਚੇ ਉਹ ਨਸਲਵਾਦ ਨੂੰ ਠੱਲ੍ਹ ਪਾਉਣਗੇਬੀਟਰਸ ਨੂੰ ਇਹ ਦਲੀਲ ਦੇਣ ਦਾ ਕੋਈ ਫਾਇਦਾ ਨਹੀਂ ਸੀਮੈਂ ਮੁੜ ਕੇ ਇਹ ਗੱਲ ਹੀ ਨਾ ਕੀਤੀਇਕ ਵਾਰ ਵਿਆਹ ਕਰਾਉਣ ਦੀ ਗੱਲ ਚੱਲੀ ਤਾਂ ਉਸ ਨੇ ਕਿਹਾ ਸੀ, ‘‘ਕੀ ਕਾਗਜ਼ ਦਾ ਟੁਕੜਾ, ਵਿਆਹ ਦਾ ਸਰਟੀਫਿਕੇਟ, ਦੋ ਬੰਦਿਆਂ ਨੂੰ ਬੰਨ੍ਹ ਸਕਦੈ’’

ਹੁਣ ਤਕ ਬੀਟਰਸ ਦੇ ਆਲੇ ਦੁਆਲੇ ਦੇ ਲੋਕ ਮੇਰੇ ਵਾਕਿਫ਼ ਬਲਕਿ ਦੋਸਤ ਬਣ ਚੁੱਕੇ ਸਨਉਸ ਦੀ ਇਕ ਸਹੇਲੀ ਐਨਾ ਆਪਣੇ ਪਤੀ ਨਾਲ ਲੜ ਕੇ ਕੁਝ ਦਿਨ ਉਸ ਕੋਲ ਰਹਿ ਗਈ ਸੀਉਸ ਦਾ ਪਤੀ ਸ਼ੌਨ ਮੇਰਾ ਅਜਿਹਾ ਦੋਸਤ ਬਣਿਆ ਕਿ ਬਾਅਦ ਵਿਚ ਵੀ ਕਈ ਸਾਲ ਤਕ ਦੋਸਤੀ ਦੇ ਨਿਘ ਨਾਲ ਮਿਲਦਾ ਰਿਹਾਉਸ ਦੇ ਪਹਿਲੇ ਘਰ ਦੀ ਗਵਾਂਢਣ ਮੈਰੀ ਮੈਨੂੰ ਰਾਹ ਵਿਚ ਮਿਲਦੀ ਤਾਂ ਦੱਸਣ ਲੱਗਦੀ, ‘‘ਪੀਟਰ ਤੈਨੂੰ ਪਸੰਦ ਨਹੀਂ ਕਰਦਾ, ਕਹਿੰਦਾ ਇਕ ਪਾਕੀ ਜੌਹਨ ਨੂੰ ਪਾਲ਼ ਰਿਹੈ’’

ਮੈਨੂੰ ਗੁੱਸਾ ਵੀ ਆਉਂਦਾ ਤੇ ਹਾਸਾ ਵੀ

-----

ਬੀਟਰਸ ਨੂੰ ਕੌਂਸਲ ਨੇ ਹੋਰ ਘਰ ਦੇ ਦਿੱਤਾ ਸੀਪੀਟਰ ਦੀ ਸਮੱਸਿਆ ਕਰਕੇ ਕੁਝ ਜਲਦੀ ਮਿਲ ਗਿਆਵੈਸੇ ਉਸ ਨੇ ਘਰ ਬਦਲਣ ਦੀ ਅਰਜ਼ੀ ਕਾਫੀ ਦੇਰ ਦੀ ਦੇ ਰੱਖੀ ਸੀਸੀ ਤਾਂ ਇਹ ਵੀ ਦੋ ਬੈੱਡ ਰੂਮ ਦਾ ਫਲੈਟ ਹੀ ਪਰ ਇਸ ਦੇ ਨਾਲ ਬਗੀਚਾ ਵੀ ਸੀਬਗੀਚਾਸੁਣਨ ਨੂੰ ਚੰਗਾ ਜ਼ਰੂਰ ਲੱਗਦਾ ਪਰ ਬੀਟਰਸ ਨੇ ਇਸ ਦੀ ਕਦੇ ਸੰਭਾਲ ਨਹੀਂ ਸੀ ਕੀਤੀਬਾਗਬਾਨੀ ਦਾ ਉਸ ਨੂੰ ਕਦੇ ਕੋਈ ਸ਼ੌਕ ਨਹੀਂ ਸੀਗਰਮੀਆਂ ਨੂੰ ਘਾਹ ਹੋ ਜਾਂਦਾ ਤੇ ਸਿਆਲ਼ਾਂ ਨੂੰ ਆਪੇ ਮਰ ਜਾਂਦਾ

-----

ਇਸ ਫਲੈਟ ਦੀ ਉਪਰਲੀ ਮੰਜ਼ਲ ਤੇ ਵੈਸਟ ਇੰਡੀਅਨ ਪਰਿਵਾਰ ਰਹਿੰਦਾ ਸੀ ਜੋ ਹਰ ਵੇਲੇ ਸ਼ੋਰੀਲਾ ਸੰਗੀਤ ਲਾਈ ਰੱਖਦੇਉਹਨਾਂ ਦੇ ਇਲਤੀ ਜਿਹੇ ਨਿਆਣੇ ਸ਼ਰਾਰਤਾਂ ਹੀ ਕਰੀ ਜਾਂਦੇਬੀਟਰਸ ਦੇ ਬਰਾਬਰ ਦੇ ਫਲੈਟ ਵਿਚ ਇਕ ਆਇਰਸ਼ ਕੁੜੀ ਕੈਥੀ ਰਹਿੰਦੀ ਸੀਉਹ ਆਇਰਲੈਂਡ ਤੋਂ ਭੱਜ ਕੇ ਇਥੇ ਆਈ ਸੀ ਤੇ ਇਥੇ ਹੀ ਵਸ ਗਈਆਇਰਲੈਂਡ ਵਿਚ ਕੁਆਰੀ ਕੁੜੀ ਦੇ ਬੱਚਾ ਠਹਿਰ ਜਾਣਾ ਵੱਡਾ ਗੁਨਾਹ ਹੈ ਤੇ ਫਿਰ ਗਰਭਪਾਤ ਤਾਂ ਹੈ ਹੀ ਕਾਨੂੰਨੀ ਜੁਰਮਕੈਥੀ ਘਰੋਂ ਭੱਜ ਕੇ ਆਪਣੇ ਬੁਆਏ ਫਰੈਂਡ ਨਾਲ ਇਥੇ ਆਈ ਸੀਬੁਆਏ ਫਰੈਂਡ ਛੱਡ ਗਿਆ ਤਾਂ ਉਹ ਇਕੱਲੀ ਰਹਿ ਗਈਇਕੱਲੀ ਨੇ ਹੀ ਪਾਲ ਨੂੰ ਜਨਮ ਦਿੱਤਾਬੀਟਰਸ ਦੇ ਦੱਬੂ ਸੁਭਾ ਦੇ ਉਲਟ ਕੈਥੀ ਲੜਾਕੀ ਸੀਕਿਸੇ ਨਾਲ ਆਹਡਾ ਲੈਣ ਤੋਂ ਡਰਦੀ ਨਹੀਂ ਸੀਮਰਦਾਂ ਨਾਲ ਝਗੜੇ ਵੇਲੇ ਵੀ ਹੱਥੀਂ ਉਤਰ ਸਕਣ ਵਾਲੀ ਔਰਤ ਸੀਸ਼ਾਇਦ ਇਹੀ ਕਾਰਨ ਸੀ ਕਿ ਉਸ ਕੋਲ ਕੋਈ ਮਰਦ ਦੋਸਤ ਨਹੀਂ ਸੀਮੇਰੇ ਦੇਖਦਿਆਂ ਇਕ ਦੋ ਆਏ ਵੀ ਪਰ ਚਲੇ ਗਏਮੇਰੇ ਨਾਲ ਕੈਥੀ ਬਹੁਤ ਪਿਆਰ ਨਾਲ ਪੇਸ਼ ਆਉਂਦੀ

ਬੀਟਰਸ ਤੇ ਉਹ ਇਕ ਦੂਜੇ ਲਈ ਕਾਫੀ ਮਦਦਗਾਰ ਸਨਉਸ ਨੇ ਬਾਹਰ ਜਾਣਾ ਹੁੰਦਾ ਤਾਂ ਆਪਣੇ ਮੁੰਡੇ ਪਾਲ ਨੂੰ ਬੀਟਰਸ ਕੋਲ ਛੱਡ ਜਾਂਦੀਇਵੇਂ ਹੀ ਕੈਥੀ ਵੀ ਡੈਨੀ ਤੇ ਜੌਹਨ ਨੂੰ ਸੰਭਾਲ ਲੈਂਦੀ ਸੀਕਈ ਵਾਰ ਅਸੀਂ ਤਿੰਨੇ ਇੱਕਠੇ ਬੈਠ ਕੇ ਦਾਰੂ ਵੀ ਪੀਂਦੇਜ਼ਿਆਦਾ ਪੀ ਕੇ ਉਹ ਗੰਦੇ ਲਤੀਫ਼ੇ ਸੁਣਾਉਣ ਲੱਗਦੀਮੈਨੂੰ ਕਈ ਵਾਰ ਕਹਿੰਦੀ, ‘‘ਇੰਦਰ, ਮੇਰੇ ਲਈ ਕੋਈ ਮਰਦ ਲੱਭ ਆਪਣੇ ਵਰਗਾ, ਗੋਰੇ ਧੋਖੇਬਾਜ਼ ਹੁੰਦੇ ਆ, ਐਤਕੀਂ ਮੈਂ ਇੰਡੀਅਨ ਟਰਾਈ ਕਰਨੈਂ’’

-----

ਉਸ ਦਿਨ ਮੈਨੂੰ ਕੰਟਰੋਲਰ ਦਾ ਕਾਰ-ਰੇਡੀਓ ਤੇ ਸੁਨੇਹਾ ਮਿਲਿਆ ਕਿ ਤੇਰੇ ਭਰਾ ਦਾ ਫੋਨ ਆਇਆ ਸੀਕੋਈ ਜ਼ਰੂਰੀ ਕੰਮ ਸੀਮੈਨੂੰ ਥੋੜ੍ਹਾ ਫਿਕਰ ਜਿਹਾ ਹੋ ਗਿਆ ਕਿ ਪ੍ਰਿਤਪਾਲ ਦਾ ਫੋਨ ਕਿਉਂ ਆਇਆ ਹੋਇਆਇੰਡੀਆ ਵਿਚ ਸਭ ਠੀਕ ਠਾਕ ਹੋਵੇਜਾਂ ਫਿਰ ਇਹ ਵੀ ਹੋ ਸਕਦਾ ਸੀ ਸਾਊਥਾਲ ਗਏ ਨੂੰ ਮੈਨੂੰ ਬਹੁਤ ਦਿਨ ਹੋ ਗਏ ਸਨ, ਫੋਨ ਵੀ ਨਹੀਂ ਸਾਂ ਕਰ ਸਕਿਆ, ਮੇਰੀ ਰਾਜੀ ਖ਼ੁਸ਼ੀ ਲਈ ਹੀ ਫੋਨ ਕੀਤਾ ਹੋਵੇਮੈਂ ਵਕਤ ਮਿਲੇ ਤੇ ਫੋਨ ਕੀਤਾ, ‘‘ਹਾਂ ਬਈ ਛੋਟੇ, ਫੋਨ ਕੀਤਾ ਸੀ?’’

‘‘ਤੂੰ ਬਈ ਸਾਨੂੰ ਭੁੱਲ ਈ ਗਿਐਂ! ਚੰਗਾ ਗੋਰੀ ਨੇ ਤੈਨੂੰ ਫਸਾਇਆ!’’

‘‘ਨਹੀਂ ਯਾਰ, ਬਿਜ਼ੀ ਬਹੁਤ ਸੀ’’

‘‘ਮੈਂ ਕਿੰਨੀ ਵਾਰ ਗਿਆ ਫਲੈਟ ਵਿਚ ਤੇਰੇ’’

‘‘ਮੈਂ ਕੰਮ ਤੇ ਹੀ ਰਹਾਂ’’

‘‘ਮੱਖਣ ਦੱਸਦਾ ਸੀ ਕਿ ਉਹ ਨੇ ਤਾਂ ਤੈਨੂੰ ਦੇਖਿਆ ਈ ਨਹੀਂ ਬਹੁਤ ਦਿਨਾਂ ਤੋਂ’’

‘‘ਮੈਂ ਫੇਰ ਹਨੇਰੇ ਸਵੇਰੇ ਈ ਘਰ ਜਾਨਾਂ’’

‘‘ਚੱਲ ਛੱਡ ਵੱਡੇ, ਘਰ ਨੂੰ ਆ ਕਿਸੇ ਵੇਲੇ, ਸੂਬੇਦਾਰ ਦਾ ਫੋਨ ਆਇਆ ਹੋਇਆ, ਕਹਿੰਦਾ ਤੇਰੇ ਨਾਲ ਗੱਲ ਕਰਨੀ ਐ, ਨਿਆਣੇ ਵੀ ਚੇਤੇ ਕਰਦੇ ਆ’’

‘‘ਵੀਕ ਐਂਡ ਤੇ ਆਊਂਗਾ’’

ਮੈਨੂੰ ਵੀ ਹੈਰਾਨੀ ਹੋਈ ਕਿ ਇੰਨੇ ਦਿਨ ਪ੍ਰਿਤਪਾਲ ਨੂੰ ਮਿਲੇ ਬਿਨਾਂ ਕਿਵੇਂ ਲੰਘ ਗਏਦੋ ਕੁ ਹਫਤੇ ਬਾਅਦ ਮੈਂ, ਉਸ ਦੇ ਘਰ ਦਾ ਚੱਕਰ ਲਾ ਹੀ ਲਿਆ ਕਰਦਾ ਸਾਂਮੈਨੂੰ ਆਪਣੇ ਭਤੀਜੇ ਅਤੇ ਸ਼ੈਰਨ ਯਾਦ ਆਣ ਲੱਗੇਬਾਪੂ ਜੀ ਦਾ ਫੋਨ ਵੀ ਆਇਆ ਹੋਵੇਗਾਉਹਨਾਂ ਦੇ ਫੋਨ ਦਾ ਤਾਂ ਮੈਨੂੰ ਪਤਾ ਸੀ ਕਿ ਉਹਨਾਂ ਨੇ ਮੈਨੂੰ ਇਹੋ ਕਹਿਣਾ ਕਿ ਜਲਦੀ ਵਿਆਹ ਕਰਾਵਾਂਐਤਕੀਂ ਹੋ ਸਕਦਾ ਸੀ ਕਿ ਪ੍ਰਿਤਪਾਲ ਨੇ ਉਹਨਾਂ ਦੇ ਕੰਨ ਭਰੇ ਹੋਣ, ਬੀਟਰਸ ਬਾਰੇ ਜਾਂ ਕੁਝ ਹੋਰ

-----

ਮੈਂ ਸਾਊਥਾਲ ਗਿਆਉਹ ਸਾਰੇ ਮੈਨੂੰ ਇਵੇਂ ਮਿਲੇ ਜਿਵੇਂ ਸਾਲਾਂ ਬਾਅਦ ਮਿਲੇ ਹੋਣਦੋਵੇਂ ਭਤੀਜੇ ਆਪਣੇ ਸ਼ਿਕਵੇ ਕਰ ਰਹੇ ਸਨ ਤੇ ਸ਼ੈਰਨ ਦੇ ਆਪਣੇ ਗਿਲੇ ਸਨਭਾਵੇਂ ਸ਼ੈਰਨ ਮੇਰੇ ਲਈ ਛੋਟੀ ਥਾਂ ਸੀ ਕਿਉਂਕਿ ਪ੍ਰਿਤਪਾਲ ਮੇਰੇ ਤੋਂ ਛੋਟਾ ਸੀ ਪਰ ਸ਼ੈਰਨ ਵੀ ਤੇ ਪ੍ਰਿਤਪਾਲ ਵੀ ਮੇਰੇ ਨਾਲ ਇਵੇਂ ਵਰਤਦੇ ਜਿਵੇਂ ਉਹ ਵੱਡੇ ਥਾਂ ਹੋਣਉਹ ਮੇਰਾ ਬਹੁਤ ਫਿਕਰ ਕਰਦੇਮੈਨੂੰ ਉਹਨਾਂ ਦਾ ਇਹ ਫਿਕਰ ਰਹਿੰਦਾ ਕਿ ਮੈਂ ਤਾਂ ਲੰਡਾ ਚਿੜਾ ਸਾਂ, ਮੇਰਾ ਕੀ ਸੀਸੋਚਦਾ ਕਿ ਮੇਰੇ ਕਾਰਨ ਉਹਨਾਂ ਦੇ ਘਰ ਕਿਸੇ ਕਿਸਮ ਦੀ ਸਮੱਸਿਆ ਨਹੀਂ ਖੜਨੀ ਚਾਹੀਦੀਪ੍ਰਿਤਪਾਲ ਮੇਰਾ ਭਰਾ ਹੀ ਨਹੀਂ ਦੋਸਤ ਵੀ ਸੀਮੇਰੀ ਖ਼ਾਤਰ ਉਹ ਬਹੁਤ ਕੁਝ ਕਰ ਜਾਂਦਾਮੈਂ ਉਦਾਸ ਹੁੰਦਾ ਤਾਂ ਮੇਰੇ ਕੋਲ ਬੈਠ ਜਾਂਦਾ ਤੇ ਕੰਮ ਤੋਂ ਛੁੱਟੀ ਕਰ ਲੈਂਦਾਮੈਂ ਕੋਈ ਗ਼ਲਤ ਕੰਮ ਕਰਦਾ ਤਾਂ ਬਾਪ ਵਾਂਗ ਮੇਰੇ ਐਬਾਂ ਨੂੰ ਛੁਪਾ ਜਾਂਦਾ ਮੇਰੀ ਖਾਤਰ ਉਹ ਸ਼ੈਰਨ ਦੀ ਅਪੇਖਿਆ ਤਕ ਕਰ ਜਾਂਦਾਅਜਿਹੀਆਂ ਕੁਝ ਗੱਲਾਂ ਸਨ ਜੋ ਮੇਰੇ ਮਨ ਵਿਚ ਰਹਿੰਦੀਆਂ ਤੇ ਉਹਨਾਂ ਦੇ ਘਰ ਘੱਟ ਜਾਂਦਾਸ਼ੈਰਨ ਕਹਿਣ ਲੱਗੀ, ‘‘ਭਾਜੀ ਤੁਹਾਡੀ ਰੋਟੀ, ਤੁਹਾਡੇ ਕੱਪੜੇ, ਤੁਹਾਡੀ ਸਿਹਤ, ਸਾਨੂੰ ਬਹੁਤ ਫਿਕਰ ਰਹਿੰਦੈ, ਤੁਸੀਂ ਫਲੈਟ ਵੇਚ ਕੇ ਘਰ ਲਵੋ ਤੇ ਚਾਬੀ ਮੈਨੂੰ ਦਿਓ, ਮੈਂ ਘਰ ਸਾਂਭੂੰਗੀ ਜਦ ਤਕ ਸਾਂਭਣ ਵਾਲੀ ਨਹੀਂ ਆਉਂਦੀ’’

‘‘ਓਹ ਫਲੈਟ ਵੇਚ ਯਾਰ ਵੱਡੇ, ਕਿੰਨਾ ਕੁ ਫਰਕ ਐ ਪਰਾਈਸ ਦਾ, ਮੇਰੇ ਲੋਕ ਹੈਗੇ ਕੁਝ’’

‘‘ਸੋਚਿਆ ਤਾਂ ਮੈਂ ਵੀ ਕਈ ਵਾਰ, ਮੱਖਣ ਗਾਹਕ ਵੀ ਹੈਗਾ ਫਲੈਟ ਦਾ ਤਾਂਪਰ ਟਾਈਮ ਈ ਨਹੀਂ ਲੱਗ ਰਿਹਾ’’

‘‘ਮੇਰੇ ਕੋਲ ਟਾਈਮ ਬਥੇਰਾ, ਦੱਸ ਕਿੱਦਾਂ ਦਾ ਘਰ ਚਾਹੀਦੈ, ਕਿਥੇ ਚਾਹੀਦੈ?’’

‘‘ਛੋਟੇ, ਸੱਚੀ ਗੱਲ ਦੱਸਾਂ, ਮੇਰਾ ਕੁਝ ਵੀ ਕਰਨ ਦਾ ਮੂਡ ਨਹੀਂ, ਤੂੰ ਜੋ ਮਰਜ਼ੀ ਕਰ ਦੇ, ਆਪੇ ਈ ਲੱਭ ਦੇ, ਏਹਨੂੰ ਸੇਲ ਤੇ ਲਾ ਦੇ’’

‘‘ਇਹ ਤਾਂ ਹੋ ਜਾਊ.......ਇੰਡੀਆ ਫੋਨ ਕਰ ਲੈਪਿੰਡ ਐਸ. ਟੀ. ਡੀ. ਲੱਗ ਗਈ ਐ, ਉਹ ਬੁਲਾ ਦਿੰਦੇ ਆ’’

‘‘ਮੈਨੂੰ ਪਤਾ ਉਨ੍ਹਾਂ ਕੀ ਕਹਿਣਾ, ਫਿਰ ਤੂੰ ਕਿਹਾ ਹੋਣੈ ਕੁਝ ਮੇਰੇ ਖਿਲਾਫ਼’’

‘‘ਮੈਂ ਤਾਂ ਕੁਝ ਨਹੀਂ ਕਿਹਾ, ਪਰ ਤੂੰ ਗੋਰੀ ਦੇ ਘਰ ਜਾ ਕੇ ਈ ਡੇਰੇ ਲਾ ਲਏ’’

‘‘ਨਹੀਂ ਨਹੀਂ, ਮੇਰਾ ਕੰਮ ਜਿਉਂ ਓਧਰ ਹੋਇਆ’’

‘‘ਕੰਮ ਤਾਂ ਤੇਰਾ ਏਨੀ ਦੇਰ ਦਾ ਉਧਰ ਐ, ਚੁੱਪ ਕਰਕੇ ਵਿਆਹ ਕਰਾ ਲੈ ਹੁਣ’’

‘‘ਬਾਹਰੋਂ ਦੁੱਧ ਸਸਤਾ ਮਿਲਦੈ ਯਾਰ, ਕਿਉਂ ਗਾਂ ਖ਼ਰੀਦਣ ਲਈ ਕਹਿੰਨੈ’’

‘‘ਤੇਰਾ ਦਿਲ ਨਹੀਂ ਭਰਿਆ ਹਾਲੇ ਗੋਰੀਆਂ ਤੋਂ? ਬੁੱਢੇ ਵੇਲੇ ਇਹ ਗੋਰੀਆਂ ਕੰਮ ਨਹੀਂ ਆਉਂਦੀਆਂ, ਉਦੋਂ ਬੰਤੋ ਸੰਤੋ ਈ ਸਹੀ ਉਤਰਨਗੀਆਂ’’

‘‘ਬੰਤੋ ਸੰਤੋ ਵੀ ਏਸ ਮੁਲਕ ਚ ਆ ਕੇ ਬਦਲ ਜਾਂਦੀਆਂ, ਕਹਿ ਦਿੰਦੀਆਂ ਕਿ ਮੀ ਡੌਂਟ ਲੈਕ ਯੂ!’’

‘‘ਵੱਡੇ, ਯਾਰ ਵਿਆਹ ਕਰਾ ਲੈ, ਜਲਦੀ ਕਰਾ ਲੈ, ਤੈਨੂੰ ਕੱਲੇ ਨੂੰ ਦੇਖ ਕੇ ਮਨ ਬਹੁਤ ਖ਼ਰਾਬ ਹੁੰਦੈ, ਰੀਅਲੀ ਯਾਰ’’

‘‘ਸੱਚੀ ਗੱਲ ਐ ਕਿ ਹੁਣ ਵਿਆਹ ਨੂੰ ਦਿਲ ਨਹੀਂ ਕਰਦਾਏਨਾ ਚਿਰ ਹੋ ਗਿਆ ਇਕੱਲੇ ਰਹਿੰਦੇ ਨੂੰ’’

‘‘ਇਕੱਲਾ ਕਿਥੇ ਐਂ ਤੂੰ, ਗੋਰੀ ਦੀ ਕੱਛ ਵਿਚ ਤਾਂ ਵੜਿਆ ਰਹਿੰਨੈ’’

‘‘ਇਹ ਤਾਂ ਵਿਹਲੇ ਮੂੰਹ ਨੂੰ ਗਾਜਰਾਂ ਵਾਲੀ ਗੱਲ ਐ’’

----

ਉਸ ਦੀ ਵਿਆਹ ਵਾਲੀ ਗੱਲ ਮੈਂ ਫਿਰ ਟਾਲ਼ ਦਿੱਤੀਮੇਰੇ ਤਿੰਨ ਚਾਰ ਦੋਸਤ ਇਕੱਲੇ ਹੀ ਰਹਿੰਦੇ ਸਨਉਹਨਾਂ ਦੇ ਜਿਉਣ ਦੇ ਢੰਗ ਤੋਂ ਮੈਂ ਬਹੁਤ ਪ੍ਰਭਾਵਿਤ ਹੁੰਦਾਉਹਨਾਂ ਦੀ ਜ਼ਿੰਦਗੀ ਆਪਣੀ ਮਰਜ਼ੀ ਦੀ ਹੁੰਦੀਮੈਂ ਪ੍ਰਿਤਪਾਲ ਵੱਲ ਦੇਖਦਾ ਕਿ ਉਸ ਨੂੰ ਪਤਨੀ ਤੇ ਬੱਚਿਆਂ ਦੀਆਂ ਮਰਜ਼ੀਆਂ ਦਾ ਵੀ ਧਿਆਨ ਰੱਖਣਾ ਪੈਂਦਾਮੇਰੇ ਦੋਸਤ ਕਹਿੰਦੇ ਕਿ ਉਹਨਾਂ ਨੂੰ ਇਕੱਲਿਆਂ ਨੂੰ ਹੀ ਨੀਂਦ ਆਉਂਦੀ ਸੀਕਿਸੇ ਦੇ ਨਾਲ ਤਾਂ ਉਹ ਸੌਂ ਹੀ ਨਹੀਂ ਸੀ ਸਕਦੇਮੇਰਾ ਹਾਲ ਵੀ ਇਵੇਂ ਹੀ ਸੀ ਪਰ ਬੀਟਰਸ ਨਾਲ ਰਹਿ ਕੇ ਮੇਰੀ ਆਦਤ ਬਦਲ ਗਈ ਸੀਮੈਂ ਹੁਣ ਇਕੱਲਾ ਨਹੀਂ ਸਾਂ ਸੌਂ ਸਕਦਾਜੇ ਮੇਰੇ ਨਾਲ ਬੀਟਰਸ ਨਹੀਂ ਤਾਂ ਰੱਜ ਕੇ ਸ਼ਰਾਬ ਪੀਣ ਤੇ ਹੀ ਨੀਂਦ ਆਉਂਦੀ

*****

ਚਲਦਾ

No comments: