Friday, September 10, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 19

ਕਾਂਡ 19

ਦੂਸਰਾ ਹਾਰਟ ਅਟੈਕ ਹੋਇਆ ਤਾਂ ਡੈਡੀ ਨੂੰ ਨਾਲ ਲੈ ਗਿਆਅਸੀਂ ਪਿੱਛੇ ਰੋਂਦੇ ਰਹਿ ਗਏਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਿਆ ਸੀਇੰਨੇ ਸਾਲਾਂ ਦੀ ਬਿਮਾਰੀ ਨੇ ਸਾਰੀ ਤਾਕਤ ਖੋਹ ਲਈ ਸੀਡੈਡੀ ਹਰ ਵੇਲੇ ਆਪਣੇ ਆਪ ਨੂੰ ਨਦੀ ਕਿਨਾਰੇ ਰੁੱਖੜਾਆਖਦੇ ਰਹਿੰਦੇਕਦੇ-ਕਦੇ ਮੈਨੂੰ ਵੀ ਲੱਗਣ ਲੱਗਦਾ ਕਿ ਡੈਡੀ ਹੁਣ ਬਹੁਤੀ ਦੇਰ ਨਹੀਂ ਕੱਢਦੇਜਦ ਕਦੇ ਵੀ ਡੈਡੀ ਬਿਨਾਂ ਮੈਂ ਆਪਣੀ ਜ਼ਿੰਦਗੀ ਬਾਰੇ ਸੋਚਦੀ ਤਾਂ ਮੇਰਾ ਰੋਣ ਨਿਕਲ ਜਾਂਦਾ ਕਿ ਕਿਵੇਂ ਜੀਵਾਂਗੀ

-----

ਨੀਤਾ ਦੇ ਵਿਆਹ ਤੇ ਉਹ ਬਹੁਤ ਖ਼ੁਸ਼ ਸਨਨੀਤਾ ਦਾ ਵਿਆਹ ਅੱਗੇ ਤੋਂ ਅੱਗੇ ਕਿਸੇ ਰਿਸ਼ਤੇਦਾਰ ਪਰਿਵਾਰ ਵਿਚ ਹੋ ਗਿਆ ਸੀਉਦੋਂ ਕਈ ਵਾਰ ਆਖਣ ਲੱਗਦੇ, ਹੁਣ ਤਾਂ ਬੇਸ਼ੱਕ ਰੱਬ ਚੁੱਕ ਲਵੇ, ਇਹੋ ਜਿਹੀ ਲਾਈਫ਼ ਨਾਲੋਂ ਤਾਂ।

ਫਿਰ ਉਹ ਬਿੰਨੀ ਦੇ ਵਿਆਹ ਦਾ ਫ਼ਿਕਰ ਕਰਨ ਲੱਗਦੇਮਰਨ ਤੋਂ ਹਫਤਾ ਕੁ ਪਹਿਲਾਂ ਹੀ ਮੈਨੂੰ ਆਖਿਆ ਸੀ, ਬਿੰਨੀ ਇੱਕੀ ਸਾਲ ਦਾ ਹੋਇਆ ਤਾਂ ਵਿਆਹ ਦੇਣਾ ਏ, ਬੇਟੇ ਜੇ ਮੈਂ ਨਾ ਹੋਇਆ ਤਾਂ ਇਹ ਕੰਮ ਕਰ ਦੇਈਂ।

ਸਾਧਾਰਣ ਬੈਠਿਆਂ ਅਸੀਂ ਗੰਭੀਰ ਗੱਲਾਂ ਕਰਨ ਲੱਗਦੇਮੰਮੀ ਰੌਲਾ ਪਾਉਂਦੀ ਕਿ ਸ਼ੁੱਭ, ਸ਼ੁੱਭ ਬੋਲੋ।

ਡੈਡੀ ਬਾਅਦ ਅਸੀਂ ਸਾਰੇ ਬਹੁਤ ਉਦਾਸ ਹੋ ਗਏਕਿਰਿਆ ਕਰਮ ਦੀ ਸਾਰੀ ਰਸਮ ਸੰਧੂ ਅੰਕਲ ਨੇ ਮੂਹਰੇ ਹੋ ਕੇ ਕੀਤੀਗੁਰਦਵਾਰੇ ਹੀ ਪਾਠ ਰਖਾ ਕੇ ਭੋਗ ਪਾਇਆਭੋਗ ਪੈਣ ਤਕ ਘਰ ਵਿਚ ਰੋਣ-ਧੋਣ ਪਿਆ ਰਿਹਾਮੈਂ ਤਾਂ ਇੰਨਾ ਰੋਣ ਕਦੇ ਵੇਖਿਆ ਹੀ ਨਹੀਂ ਸੀਜਦ ਕੋਈ ਔਰਤ ਮਿਲਣ ਆਉਂਦੀ ਤਾਂ ਮੰਮੀ ਦੇ ਫਿਰ ਮੇਰੇ ਗਲ਼ ਲੱਗ ਰੋਣ ਲੱਗਦੀਕੁਝ ਦੇਰ ਤੋਂ ਬਾਅਦ ਮੇਰਾ ਰੋਣ ਨਿਕਲਣਾ ਹੀ ਬੰਦ ਹੋ ਗਿਆ ਸੀਕੋਈ ਆਉਂਦਾ ਤਾਂ ਮੈਂ ਪਰੀ ਨੂੰ ਲੈ ਕੇ ਉਪਰ ਜਾ ਚੜ੍ਹਦੀਪਰੀ ਵੀ ਡੈਡੀ ਨਾਲ ਬਹੁਤ ਜੁੜ ਗਈ ਸੀਉਸ ਨੇ ਵੀ ਰੋ-ਰੋ ਕੇ ਬੁਖਾਰ ਚੜ੍ਹਾ ਲਿਆ ਸੀਮਸਾਂ ਠੀਕ ਹੋਈ

-----

ਅਸੀਂ ਸਾਰੇ ਹੀ ਡੈਡੀ ਦੀਆਂ ਅਸਥੀਆਂ ਲੈ ਕੇ ਇੰਡੀਆ ਗਏਨੀਤਾ ਵੀ ਜਾਣਾ ਚਾਹੁੰਦੀ ਸੀ ਪਰ ਉਸ ਨੂੰ ਮਹਿੰਦਰ ਨੇ ਜਾਣ ਨਾ ਦਿੱਤਾਇੰਡੀਆ ਜਾ ਕੇ ਫਿਰ ਪਿੱਟ-ਪਿਟਾਅ ਸ਼ੁਰੂ ਹੋ ਗਿਆਪਿੰਡ ਦੀਆਂ ਔਰਤਾਂ ਨੇ ਮੰਮੀ ਨੂੰ ਵਿਚਕਾਰ ਬੈਠਾਲ ਉਸ ਨੂੰ ਰੁਆ-ਰੁਆ ਕੇ ਉਸ ਦਾ ਬੁਰਾ ਹਾਲ ਕਰ ਦਿੱਤਾਉਹ ਤਰ੍ਹਾਂ -ਤਰ੍ਹਾਂ ਦੇ ਕੀਰਨੇ ਪਾਉਣ ਲੱਗਦੀਆਂ ਜਿਨ੍ਹਾਂ ਦੀ ਮੈਨੂੰ ਕੋਈ ਸਮਝ ਵੀ ਨਾ ਪੈਂਦੀਮੰਮੀ ਦਾ ਤਾਂ ਸਿਰ ਦੁਖਣਾ ਹੀ ਸੀ, ਮੇਰਾ ਵੀ ਸਿਰ ਸਾਰਾ ਦਿਨ ਚਕਰਾਉਂਦਾ ਰਹਿੰਦਾਮਕਾਣਾਂ ਆਉਣੀਆਂ ਖ਼ਤਮ ਹੋਈਆਂ ਤਦ ਜਾ ਕੇ ਕਿਤੇ ਸਾਹ ਆਇਆ

-----

ਤਦ ਹੀ ਮੈਂ ਭੂਆ ਨਾਲ ਗੱਲਾਂ ਵਿਚ ਰੁੱਝਣ ਲੱਗੀਵੈਸੇ ਤਾਂ ਮੈਨੂੰ ਭੂਆ ਦਾ ਸਦਾ ਹੀ ਖ਼ਿਆਲ ਸੀਇੰਡੀਆ ਆ ਕੇ ਸਭ ਤੋਂ ਪਹਿਲਾਂ ਉਸੇ ਦੇ ਗਲ਼ ਲੱਗੀ ਸੀਉਸ ਦੇ ਗਲ਼ ਲੱਗਿਆਂ ਮੈਨੂੰ ਚੈਨ ਆਇਆ ਸੀ ਪਰ ਇੰਨੇ ਲੋਕਾਂ ਵਿਚ ਬਹੁਤੀਆਂ ਗੱਲਾਂ ਨਹੀਂ ਸਨ ਹੋ ਸਕੀਆਂਰਾਤ ਨੂੰ ਮੈਂ ਭੂਆ ਕੋਲ ਹੀ ਸੌਂਦੀਅਸੀਂ ਰਾਤ ਗੱਲਾਂ ਕਰਦੀਆਂ ਰਹਿੰਦੀਆਂਭੂਆ ਹੁਣ ਪਹਿਲਾਂ ਵਰਗੀ ਸਿਹਤਮੰਦ ਨਹੀਂ ਸੀ ਰਹੀਉਸ ਦਾ ਸਰੀਰ ਢਲ਼ ਰਿਹਾ ਸੀ ਪਰ ਉਸ ਵਿਚ ਗੜਕਾ ਪਹਿਲਾਂ ਵਰਗਾ ਹੀ ਸੀਘਰ ਦੇ ਜੁਆਕ ਉਸ ਤੋਂ ਡਰਦੇ ਸਨਜਦ ਉਹ ਲੜਦੇ ਤਾਂ ਉਨ੍ਹਾਂ ਵਿਚੋਂ ਕੁੜੀਆਂ ਭੂਆ ਕੋਲ ਆ ਕੇ ਆਸਰਾ ਲਭਦੀਆਂਮੈਂ ਇਕ ਦਿਨ ਉਸ ਨੂੰ ਆਖਿਆ, ਭੂਆ, ਮੈਂ ਤੈਨੂੰ ਬਹੁਤ ਯਾਦ ਕਰਦੀ ਹੁੰਨੀ ਵਾਂ।

ਕਿਉਂ ਭਾਈ, ਤੂੰ ਕਾਹਨੂੰ ਮੈਨੂੰ ਯਾਦ ਕਰਦੀ ਹੁੰਨੀ ਏਂ! ਤੂੰ ਕੀ ਲੈਣਾ ਏ ਮੇਰੇ ਤੋਂ! ਤੂੰ ਆਪਣਾ ਘਰ ਸਾਂਭਦੀ ਭਾਈ, ਹੀਰੇ ਵਰਗੀ ਧੀ ਨੂੰ ਪਿਓ ਦੇ ਪਿਆਰ ਤੋਂ ਵਿਰਵੀ ਕਰ ਦਿੱਤਾ, ਆਖਦੀ ਉਹ ਡੁਸਕਣ ਲੱਗ ਪਈਮੈਨੂੰ ਹੈਰਾਨੀ ਹੋਈ ਕਿ ਮੰਮੀ ਵਾਂਗ ਇਹ ਵੀ ਇਲਜ਼ਾਮ ਮੇਰੇ ਸਿਰ ਹੀ ਲਾਉਂਦੀ ਪਈ ਸੀਮੈਨੂੰ ਤਾਂ ਆਸ ਸੀ ਕਿ ਭੂਆ ਮੇਰੇ ਨਾਲ ਖੜੇਗੀਉਹ ਫਿਰ ਆਖਣ ਲੱਗੀ, ਆਦਮੀ ਤੋਂ ਇਕ ਪੈਰ ਪਰ੍ਹੇ ਹੋਵੋ ਤਾਂ ਆਦਮੀ ਸੌ ਪੈਰ ਦੂਰ ਹਟਦਾ ਏ, ....ਸਾਨੂੰ ਤਾਂ ਮੁੰਡਾ ਚੰਗਾ ਦਿੱਸਦਾ ਸੀ ਭਾਈ।””

ਇੰਗਲੈਂਡ ਵਿਚ ਪੱਕਾ ਹੋ ਗਿਆ, ਉਹ ਨੂੰ ਹੋਰ ਕੀ ਚਾਹੀਦਾ ਸੀ!

ਪਰ ਤੂੰ ਛੱਡਿਆ ਕਿਉਂ?

ਭੂਆ, ਮੈਂ ਨਹੀਂ, ਓਹਨੇ ਛੱਡਿਆ ਮੈਨੂੰ।

ਅੱਛਾ! ਭਾਈ ਤੇਰੇ ਚਾਚੇ ਗਏ ਸੀ ਓਹਦੇ ਪਿਓ ਕੋਲ, ਉਹ ਆਖਦਾ ਸੀ ਕਿ ਕੁੜੀ ਈ ਤਲਾਕ ਦਿੰਦੀ ਏ, ਇਨ੍ਹਾਂ ਤੇਰੇ ਡੈਡੀ ਨੂੰ ਚਿੱਠੀ ਵੀ ਲਿਖੀ ਸੀ ਪਰ ਬਾਈ ਨੇ ਜਵਾਬ ਨਹੀਂ ਦਿੱਤਾ।

-----

ਮੈਂ ਕੁਝ ਆਖਣਾ ਚਾਹ ਕੇ ਵੀ ਚੁੱਪ ਰਹੀਭੂਆ ਵੀ ਹੋਰ ਕੁਝ ਨਾ ਬੋਲੀਇਕ ਅਜੀਬ ਜਿਹੀ ਖ਼ਾਮੋਸ਼ੀ ਗਈ, ਜਿਹੀ ਖ਼ਾਮੋਸ਼ੀ ਕਿ ਜੇ ਵਕਤ ਸਿਰ ਮੰਮੀ ਨਾ ਆਉਂਦੀ ਤਾਂ ਪਤਾ ਨਹੀਂ ਹੋ ਜਾਂਦਾਸ਼ਾਇਦ ਮੈਂ ਤੇ ਭੂਆ ਦੋਨੋਂ ਹੀ ਧਾਹਾਂ ਮਾਰ ਕੇ ਰੋਣ ਲੱਗਦੀਆਂਮੰਮੀ ਆ ਕੇ ਭੂਆ ਵਾਲੀ ਮੰਜੀ ਤੇ ਬੈਠ ਗਈ ਤੇ ਪਰੀ ਵੱਲ ਇਸ਼ਾਰਾ ਕਰਦੀ ਬੋਲੀ, ਹੁਣ ਖੇਡੇ ਪਈ ਏ ਜ਼ਰਾ, ਮੇਰੇ ਨਾਲ ਈ ਚਿੰਬੜੀ ਫਿਰਦੀ ਸੀ।

ਪਰੀ ਖੇਡਦੀ-ਖੇਡਦੀ ਮੇਰੇ ਕੋਲ ਆ ਗਈਭੂਆ ਨੇ ਉਹਨੂੰ ਆਪਣੇ ਕੋਲ ਬੁਲਾ ਕੇ ਸਿਰ ਤੇ ਹੱਥ ਫੇਰਿਆ ਤੇ ਮੈਨੂੰ ਪੁੱਛਿਆ, ਏਹਦਾ ਪਿਓ ਏਹਨੂੰ ਦੇਖਣ ਤਾਂ ਆਉਂਦਾ ਈ ਹੋਏਗਾ?

ਮੈਂ ਕੁਝ ਨਾ ਬੋਲੀਮੇਰੇ ਵੱਲ ਵੇਖ ਕੇ ਮੰਮੀ ਨੇ ਉਸ ਨੂੰ ਆਖਿਆ, ਬੀਬੀ, ਤੇਰੀ ਗੁੜ੍ਹਤੀ ਨੇ ਮੇਰੀ ਧੀ ਦੀ ਲੈਫ਼ ਤਬਾਹ ਕਰ ਤੀ।

ਹਾਏ ਭਾਬੀ, ਮੈਂ ਕੀ ਕਰਿਆ!

ਤੂੰ ਆਪਣੀ ਸਾਰੀ ਹੈਂਕੜ ਏਹਦੇ ਚ ਭਰਤੀ, ਨੱਕ ਤੇ ਮੱਖੀ ਨ੍ਹੀਂ ਬੈਠਣ ਦਿੰਦੀ, ਚੰਗਾ ਭਲਾ ਘਰ ਉਜਾੜ ਧਰਿਆ!

ਮੰਮੀ ਰੋਣ ਲੱਗੀਭੂਆ ਵੀਮੈਂ ਭੂਆ ਨੂੰ ਦਿਲਾਸਾ ਦਿੰਦਿਆ ਆਖਿਆ, ਭੂਆ, ਤੂੰ ਮੰਮੀ ਦੇ ਆਖੇ ਦਾ ਗੁੱਸਾ ਨਾ ਕਰ, ਏਹਨੂੰ ਪਤਾ ਨਈਂ ਚਲਦਾ ਕਿ ਕਿਹੜੀ ਗੱਲ ਆਖਣੀ ਏ, ਡੈਡੀ ਬਾਅਦ ਤਾਂ ਏਹਦੀ ਊਈਂ ਬੱਸ ਹੋ ਗੀ

ਨਈਂ ਧੀਏ, ਤੇਰੀ ਮਾਂ ਏਨੀ ਸਿੱਧੀ ਵੀ ਨਈਂ, ਇਹ ਵੀ ਸੱਚੀ ਏ, ਜੇ ਮੇਰੀ ਕਿਸਮਤ ਦਾ ਪਰਛਾਵਾਂ ਤੇਰੇ ਉਪਰ ਪੈ ਗਿਆ ਤਾਂ ਦੱਸ ਮੈਂ ਕੀ ਕਰਾਂ!

ਨਈਂ ਭੂਆ, ਅਜਿਹਾ ਕੁਝ ਨਹੀਂ ਹੋਇਆ, ਰਵੀ ਈ ਮੇਰੇ ਨਾਲ ਨਈਂ ਸੀ ਰਹਿਣਾ ਚਾਹੁੰਦਾ, ਹੁਣ ਤੈਨੂੰ ਸਾਰੀਆਂ ਗੱਲਾਂ ਕੀ ਦੱਸਾਂ, ਡੈਡੀ ਨਾਲ ਓਹਦਾ ਵਤੀਰਾ ਅਜਿਹਾ ਸੀ ਕਿ ਸੁਣ ਕੇ ਸ਼ਰਮ ਆਵੇ, ਏਹੋ ਜੇ ਬੰਦੇ ਨਾਲ ਮੈਂ ਕਿਥੇ ਰਹਿ ਸਕਦੀ ਸੀਮੈਂ ਏਕਣ ਵੱਧ ਖ਼ੁਸ਼ ਆਂ, ਮੰਮੀ ਨੂੰ ਕੀ!

ਠਆਹੋ, ਮੈਨੂੰ ਕੀ! ਮੈਂ ਤਾਂ ਮਾਂ ਵਾਂ, ਆਂਦਰਾਂ ਤਾਂ ਅੰਦਰੋਂ ਮੇਰੀ ਲੂਹੀਆਂ ਗਈਆਂ, ਤੂੰ ਆਖਨੀ ਏਂ ਮੈਨੂੰ ਕੀ"

ਧੀਏ, ਜੇ ਕੋਈ ਸਬੱਬ ਬਣਦਾ ਏ ਤਾਂ ਬਣਾ ਲੋ, ਆਦਮੀ ਬਿਨਾਂ ਔਰਤ ਦੀ ਇੱਜ਼ਤ ਨਹੀਂ।

ਭੂਆ, ਇੰਗਲੈਂਡ ਵਿਚ ਇਮੇਂ ਨਈਂ ਹੁੰਦਾਉਥੇ ਇਕੱਲੀ ਔਰਤ ਨੂੰ ਕੁਝ ਨਈਂ ਹੁੰਦਾ, ਨਾਲੇ ਮੇਰੀ ਜ਼ਿੰਦਗੀ ਤਾਂ ਪਰੀ ਨੂੰ ਪਾਲਣ ਵਿਚ ਨਿੱਕਲ਼ ਜਾਣੀ ਏਂ।

ਜ਼ਿੰਦਗੀ ਸਿਰਫ਼ ਜੁਆਕ ਜੱਲਾ ਪਾਲਣ ਵਿਚ ਈ ਨਹੀਂ.... ਭੂਆ ਕੁਝ ਆਖਦੀ ਰੁਕ ਗਈਹੁਣ ਭੂਆ ਮੇਰੇ ਨਾਲ ਹੋਰ ਵੀ ਖੁੱਲ੍ਹ ਕੇ ਗੱਲਾਂ ਕਰਨ ਲੱਗਦੀਰਵੀ ਬਾਰੇ ਬਹੁਤ ਸਵਾਲ ਪੁੱਛਦੀਜਦ ਮੈਂ ਦੱਸਿਆ ਕਿ ਰਵੀ ਮੈਨੂੰ ਮਾਰਦਾ ਹੁੰਦਾ ਸੀ ਤਾਂ ਭੂਆ ਨੂੰ ਬਹੁਤ ਗੁੱਸਾ ਚੜ੍ਹਿਆ ਸੀਉਸ ਦਾ ਤੇਜ਼ ਚਲਦਾ ਸਾਹ ਦੱਸ ਰਿਹਾ ਸੀ ਉਹ ਕਿੰਨੀ ਔਖੀ ਹੋਈ ਸੀ ਤੇ ਮੁੜ ਰਵੀ ਬਾਰੇ ਕਈ ਦਿਨ ਤਕ ਕੋਈ ਗੱਲ ਨਹੀਂ ਸੀ ਕੀਤੀ

-----

ਇਕ ਦਿਨ ਮੈਂ ਭੂਆ ਨੂੰ ਪੁੱਛ ਹੀ ਲਿਆ, ਭੂਆ, ਤੂੰ ਮੈਨੂੰ ਤਾਂ ਬਹੁਤ ਸਲਾਹਾਂ ਦਿੰਨੀ ਏਂ, ਤੈਨੂੰ ਕਦੇ ਮਰਦ ਦੀ ਲੋੜ ਨਹੀਂ ਮਹਿਸੂਸ ਹੋਈ?

ਚੱਲ ਕਮਲ਼ੀ ਨਾ ਹੋਵੇ ਤਾਂਏਕਣ ਨਈਂ ਸੋਚੀਦਾ, .... ਮੈਂ ਤਾਂ ਪਾਠ ਕਰਨ ਲੱਗਦੀ ਸੀ, ਸਾਰਾ ਪਾਠ ਮੂੰਹ ਜ਼ੁਬਾਨੀ ਯਾਦ ਏ, ਨਾਲੇ ਪਿਓ ਦੀ ਪੱਗ ਦਾ ਵੀ ਤਾਂ ਧਿਆਨ ਸੀ।

ਮੇਰੇ ਚਾਚੇ ਤਾਏ ਤੇ ਉਨ੍ਹਾਂ ਦੇ ਬੱਚੇ ਪਾ ਕੇ ਬਹੁਤ ਵੱਡਾ ਟੱਬਰ ਬਣ ਜਾਂਦਾ ਸੀਮਕਾਣਾਂ ਖ਼ਤਮ ਹੋਣ ਤੋਂ ਬਾਅਦ ਮੁੜ ਕੇ ਚਹਿਲ-ਪਹਿਲ ਵਾਲਾ ਮਾਹੌਲ ਬਣ ਗਿਆਜੁਆਨ ਕੁੜੀਆਂ ਤੇ ਘਰ ਦੀਆਂ ਨੂੰਹਾਂ ਮੇਰੇ ਦੁਆਲੇ ਬੈਠੀਆਂ ਰਹਿੰਦੀਆਂਭੂਆ ਤੋਂ ਉਹ ਕੁਝ ਝਿਪਦੀਆਂ ਸਨ ਪਰ ਮੇਰੇ ਨਾਲ ਮਜ਼ਾਕ ਕਰਦੀਆਂ ਰਹਿੰਦੀਆਂਘਰ ਦੇ ਆਦਮੀ ਇਕ ਪਾਸੇ ਬੈਠੇ ਸਲਾਹਾਂ ਕਰਨ ਲੱਗਦੇਬਿੰਨੀ ਨੂੰ ਰਿਸ਼ਤੇ ਆਉਣ ਲੱਗੇ ਸਨਅਸੀਂ ਡੈਡੀ ਦੀਆਂ ਅਸਥੀਆਂ ਲੈ ਕੇ ਆਏ ਹੋਣ ਕਰਕੇ ਸਾਰੇ ਹੀ ਇਸ ਸ਼ਗਨਾਂ ਵਾਲੇ ਕੰਮ ਨੂੰ ਅਗਲੀ ਵਾਰ ਲਈ ਰੱਖ ਰਹੇ ਸਨ

-----

ਇਕ ਦਿਨ ਭੂਆ ਨੇ ਦੱਸਿਆ, ਭਾਈ, ਸਭ ਨੇ ਸਲਾਹ ਕੀਤੀ ਏ, ਤੇਰਾ ਚਾਚਾ ਸੁਰਜੀਤ ਚਲਿਆ ਏ ਸੂਬੇਦਾਰ ਸਤਨਾਮ ਸੂੰਹ ਨਾਲ ਗੱਲ ਕਰਨ।

‘‘ਉਹ ਕੌਣ ਏ?’’

‘‘ਲੈ ਦੱਸ ਤਾਂ ਭਲਾ, ਤੈਨੂੰ ਆਪਣੇ ਸਹੁਰੇ ਦੇ ਨਾਂ ਦਾ ਨਈਂ ਪਤਾ’’ ਆਖਦੀ ਉਹ ਹੱਸਣ ਲੱਗੀਫਿਰ ਮੈਨੂੰ ਕਲ਼ਾਵੇ ਵਿੱਚ ਲੈ ਕੇ ਬੋਲੀ, ‘‘ਦੇਖ ਧੀਏ, ਹੁਣ ਭੂਆ ਦੀ ਗੁੜ੍ਹਤੀ ਨੂੰ ਨੌਲਦੇ ਨੇ ਸਾਰੇ, ਇਸੇ ਗੁੜ੍ਹਤੀ ਖਾਤਰ ਤੂੰ ਮੁੰਡੇ ਨਾਲ ਸੁਲਾਹ ਕਰ ਲੈ’’

‘‘ਹੁਣ ਤਾਂ ਭੂਆ, ਬਹੁਤ ਸਾਲ ਹੋਗੇ’’

‘‘ਜੇ ਤੂੰ ਸੱਚੀ ਏਂ ਤੇ ਉਹ ਸੱਚਾ ਏ ਤਾਂ ਸਾਲਾਂ ਨਾਲ ਕੁਝ ਨਈਂ ਹੁੰਦਾ’’

ਮੈਨੂੰ ਇਹਨਾਂ ਗੱਲਾਂ ਬਾਰੇ ਸੋਚਦਿਆਂ ਲੱਗਿਆ ਕਿ ਇਹ ਅਸੰਭਵ ਸੀ ਪਰ ਜਿਵੇਂ-ਜਿਵੇਂ ਸੋਚਦੀ ਗਈ ਤਾਂ ਜਾਪਣ ਲੱਗਾ ਕਿ ਇਹ ਤਾਂ ਬਹੁਤ ਹੀ ਸੰਭਵ ਸੀਰਵੀ ਨੂੰ ਇਥੇ ਸੱਦ ਲੈਣ, ਜੇ ਰਵੀ ਨੂੰ ਨਾ ਵੀ ਸੱਦਣ ਫਿਰ ਵੀ ਤਾਂ ਸਭ ਠੀਕ ਹੋ ਹੀ ਸਕਦਾ ਸੀਰਵੀ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਸੀਕਿੰਨਾ ਵੀ ਦੂਰ ਸੀ ਸਾਡੇ ਕੋਲੋਂ ਪਰ ਦਿਲੋਂ ਦੂਰ ਨਹੀਂ ਸੀ ਹੋ ਸਕਦਾਸੋਚਦੇ-ਸੋਚਦੇ ਮੈਨੂੰ ਚਾਅ ਚੜ੍ਹਨ ਲੱਗਿਆਮੈਂ ਰਵੀ ਬਾਰੇ ਸੋਚਣ ਲੱਗੀਇੰਨਾ ਸੋਚਿਆ ਕਿ ਰਾਤ ਨੂੰ ਸੁਫ਼ਨੇ ਵੀ ਉਸ ਦੇ ਹੀ ਆਏਸੁਫਨੇ ਵਿੱਚ ਬੈਠਾ ਉਹ ਕਿਤਾਬ ਪੜ੍ਹ ਰਿਹਾ ਸੀਮੈਂ ਉਸ ਪਾਸੋਂ ਕਿਤਾਬ ਖੋਹ ਕੇ ਆਖਿਆ-‘‘ਇਕ ਤਾਂ ਸਾਨੂੰ ਲੈਣ ਨਈਂ ਆਉਂਦਾ, ਦੂਜਾ ਹੁਣ ਕਿਤਾਬ ਪੜ੍ਹੀ ਜਾਂਦਾ!’’

-----

ਜਿਸ ਦਿਨ ਦੀ ਮੈਂ ਆਈ ਸੀ ਮਰਦਾਂ ਵਿਚੋਂ ਕਦੇ ਕਿਸੇ ਨੇ ਮੇਰੇ ਨਾਲ ਰਵੀ ਬਾਰੇ ਗੱਲ ਨਹੀਂ ਸੀ ਕੀਤੀਇਕ ਦਿਨ ਕਿਸੇ ਨੇ ਮੇਰੇ ਸਾਹਮਣੇ ਆਪਸ ਵਿੱਚ ਕਿਹਾ ਸੀ ਕਿ ਇਹ ਦਬਾਬੀਏ ਸਾਨੂੰ ਜਮਾਂ ਈ ਰਾਸ ਨਹੀਂ ਆਏਬਿੰਨੀ ਦੇ ਵਿਆਹ ਬਾਰੇ ਜ਼ਰੂਰ ਮੇਰੇ ਨਾਲ ਸਲਾਹਾਂ ਹੁੰਦੀਆਂ ਸਨ

ਅਗਲੇ ਦਿਨ ਚਾਚਾ ਸਿੱਧਿਆਂ ਹੀ ਜਲੰਧਰ ਨੂੰ ਚਲੇ ਗਿਆਉਸ ਦੇ ਜਾਂਦੇ ਸਾਰ ਹੀ ਉਸ ਦੀ ਉਡੀਕ ਹੋਣ ਲੱਗੀਚਾਚਾ ਰਵੀ ਦੇ ਪਿਤਾ ਨੂੰ ਕਈ ਵਾਰ ਮਿਲ ਚੁੱਕਾ ਸੀਉਹ ਯਕੀਨ ਦਵਾਉਂਦਾ ਗਿਆ ਸੀ ਕਿ ਉਹ ਉਹਨਾਂ ਦੀ ਕਿਸੇ ਗੱਲ ਨੂੰ ਮੋੜਨ ਨਹੀਂ ਲੱਗਿਆਭੂਆ ਤੇ ਮੰਮੀ ਮੇਰੇ ਸਾਹਮਣੇ ਹੀ ਸਲਾਹਾਂ ਕਰ ਰਹੀਆਂ ਸਨ, ‘‘ਜੇ ਮੁੰਡੇ ਦਾ ਪਿਓ ਮੰਨ ਜਾਵੇ ਤਾਂ ਇਹਨੂੰ ਇਥੋਂ ਹੀ ਸਹੁਰੇ ਤੋਰ ਦੇਈਏ, ਮੁੰਡੇ ਨੇ ਤਾਂ ਆਪਣੇ ਪਿਓ ਦੀ ਮੋੜਨੀ ਈ ਕੀ ਏ’’

ਮੈਂ ਵੀ ਰਵੀ ਦੇ ਪਿੰਡ ਜਾਣ ਲਈ, ਆਪਣੇ ਆਪ ਨੂੰ ਤਿਆਰ ਕਰਨ ਲੱਗੀਵਿਆਹ ਸਮੇਂ ਉਥੇ ਗਈ ਸੀਉਦੋਂ ਉਹਨਾਂ ਦਾ ਘਰ ਛੋਟਾ ਜਿਹਾ ਸੀਫਿਰ ਤਾਂ ਰਵੀ ਨੇ ਬਥੇਰੇ ਪੈਸੇ ਭੇਜੇ ਸਨਜ਼ਰੂਰ ਵੱਡਾ ਕਰ ਲਿਆ ਹੋਵੇਗਾਰਵੀ ਦੀ ਮਾਂ ਜਦ ਇੰਗਲੈਂਡ ਆਈ ਉਦੋਂ ਹੀ ਸਾਡਾ ਝਗੜਾ ਵਧਿਆ ਸੀ ਪਰ ਉਸ ਨੇ ਕਦੇ ਮੈਨੂੰ ਕੁਝ ਨਹੀਂ ਸੀ ਕਿਹਾਮੇਰੇ ਨਾਲ ਤਾਂ ਬਥੇਰਾ ਪਿਆਰ ਕਰਦੀ ਹੁੰਦੀ ਸੀਮੈਂ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰਦਿਆਂ ਪਰੀ ਨੂੰ ਆਖਿਆ, ‘‘ਪੌਸੀਬਲ ਏ ਆਪਾਂ ਨੂੰ ਤੇਰੇ ਡੈਡੀ ਦੇ ਡੈਡੀ-ਮੰਮੀ ਮਿਲਣ ਆਉਣ’’

‘‘ਰੀਅਲੀ! ਵਿਅਰ ਦੇ ਲਿਵ?’’

‘‘ਇਥੇ ਈ, ਇੰਡੀਆ ਵਿਚ ਈ’’

‘‘ਡੈਡੀ ਨੇ ਵੀ ਔਣੈ?’’

‘‘ਮੇਅ ਬੀ’’

‘‘ਫੇਰ ਡੈਡੀ ਨੇ ਗੁੱਡ ਹੋ ਜਾਣਾ?’’

‘‘ਹਾਂ...ਹਾਂ’’

ਜਦ ਕਦੇ ਵੀ ਪਰੀ ਰਵੀ ਬਾਰੇ ਪੁੱਛਦੀ ਤਾਂ ਮੈਂ ਆਖ ਦਿਆ ਕਰਦੀ ਸੀ ਕਿ ਉਹ ਬੁਰਾ ਆਦਮੀ ਸੀ ਇਸ ਲਈ ਸਾਨੂੰ ਮਿਲਦਾ ਨਹੀਂ ਸੀ

ਆਥਣੇ ਜਿਹੇ ਅਸੀਂ ਚਾਚੇ ਦੇ ਘਰ ਹੀ ਜਾ ਬੈਠੀਆਂਸਾਡਾ ਸਾਰਾ ਧਿਆਨ ਚਾਚੇ ਦੇ ਆਉਣ ਵੱਲ ਹੀ ਸੀਘਰ ਵਿਚ ਸਭ ਨੂੰ ਪਤਾ ਸੀ ਕਿ ਚਾਚਾ ਕਿਥੇ ਗਿਆ ਸੀਇਸ ਕਰਕੇ ਸਭ ਦੀ ਨਿਗਾਹ ਮੇਰੇ ਉਪਰ ਘੁੰਮ ਰਹੀ ਸੀਕਦੇ-ਕਦੇ ਇਹ ਸਭ ਮੈਨੂੰ ਬਹੁਤ ਬੁਰਾ ਲੱਗਦਾਚਾਚਾ ਆਇਆ ਤੇ ਆਉਂਦਾ ਹੀ ਬੈਠਕ ਵਿਚ ਚਲੇ ਗਿਆਅਸੀਂ ਸਵਾਤ ਵਿਚ ਬੈਠੀਆਂ ਸਾਂਮੰਮੀ ਤੇ ਭੂਆ ਉਠ ਕੇ ਚਾਚੇ ਮਗਰ ਗਈਆਂਮੈਂ ਸਾਹ ਰੋਕੀ ਉਨ੍ਹਾਂ ਨੂੰ ਉਡੀਕਣ ਲੱਗੀ

ਕੁਝ ਚਿਰ ਬਾਅਦ ਉਹ ਵਾਪਸ ਆਈਆਂਉਨ੍ਹਾਂ ਨੂੰ ਵੇਖ ਕੇ ਮੇਰੇ ਕੋਲ ਬੈਠੀਆਂ ਕੁੜੀਆਂ ਉਠ ਕੇ ਚਲੀਆਂ ਗਈਆਂਮੰਮੀ ਮੇਰੇ ਵੱਲ ਕਿੰਨਾ ਚਿਰ ਵੇਖਦੀ ਰਹੀ ਤੇ ਫਿਰ ਰੋਣ ਲੱਗ ਪਈਭੂਆ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਗਲ਼ ਨਾਲ ਲਾ ਲਿਆ ਤੇ ਆਖਣ ਲੱਗੀ, ‘‘ਤੇਰੀ ਕਿਸਮਤ ਖੋਟੀ ਧੀਏ, ਮੁੰਡੇ ਨੇ ਤਾਂ ਹੋਰ ਵਿਆਹ ਕਰਾ ਲਿਆ’’

-----

ਇਕ ਵਾਰ ਤਾਂ ਮੈਨੂੰ ਝਟਕਾ ਵੱਜਿਆਸੰਭਲ ਕੇ ਮੈਂ ਆਖਿਆ, ‘‘ਤਾਂ ਕੀ ਹੋਇਆ ਭੂਆ, ਏਹਦੇ ਰੋਣ ਵਾਲੀ ਕਿਹੜੀ ਗੱਲ ਏ?’’ ਆਖ ਕੇ ਮੈਂ ਵੀ ਰੋਣ ਲੱਗੀਸਾਨੂੰ ਰੋਂਦੀਆਂ ਨੂੰ ਵੇਖ ਕੇ ਪਰੀ ਵੀ ਸਾਨੂੰ ਚਿੰਬੜਦੀ ਰੋ ਪਈ ਅਤੇ ਘਰ ਦੀਆਂ ਹੋਰ ਔਰਤਾਂ ਵੀ ਰੋਣ ਵਿਚ ਸ਼ਾਮਿਲ ਹੋ ਗਈਆਂਮੰਮੀ ਨੇ ਡੈਡੀ ਨੂੰ ਸੰਬੋਧਨ ਹੋ ਕੇ ਕੋਈ ਕੀਰਨਾ ਪਾਇਆ ਤੇ ਭੂਆ ਨੇ ਉਸ ਨਾਲ ਲੜ ਕੇ ਉਸ ਨੂੰ ਚੁੱਪ ਕਰਾਇਆਦੋ ਕੁ ਗੁਆਂਢਣ ਔਰਤਾਂ ਵੀ ਸਾਡੇ ਚ ਆ ਰਲੀਆਂਫਿਰ ਅਸੀਂ ਸਾਰੀਆਂ ਬਹਿ ਕੇ ਡੈਡੀ ਦੀਆਂ ਗੱਲਾਂ ਕਰਨ ਲੱਗੀਆਂ

-----

ਮੇਰਾ ਮਨ ਹੁਣ ਬਹੁਤ ਉਦਾਸ ਰਹਿਣ ਲੱਗਿਆ ਸੀਰਵੀ ਨਾਲ ਮੈਨੂੰ ਨਫ਼ਰਤ ਹੋਣ ਲੱਗਦੀਮੈਂ ਵਾਪਸ ਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਦ ਕਿ ਸਾਡੇ ਪ੍ਰੋਗਰਾਮ ਅਨੁਸਾਰ ਅਸੀਂ ਦੋ ਹਫ਼ਤੇ ਹੋਰ ਰਹਿਣਾ ਸੀਮੰਮੀ ਆਖਦੀ, ‘‘ਏਡੀ ਵੀ ਕੀ ਕਾਹਲੀ ਏ, ਤੇਰਾ ਮਾਮਾ ਇੰਦਰ ਸਿਉਂ ਸੱਦ ਕੇ ਗਿਆ ਹੋਇਐ, ਆਪਾਂ ਇਕ ਹਫ਼ਤਾ ਤਾਂ ਉਥੇ ਰਹਾਂਗੀਆਂਹੁਣ ਨਾਨਕੀਂ ਵੀ ਤਾਂ ਰਹਿ ਕੇ ਦੇਖ’’

‘‘ਨਈਂ ਮੰਮੀ, ਤੂੰ ਰਹਿ ਲੈ, ਮੈਂ ਤਾਂ ਜਾਣਾ ਏਂ, ਕੰਮ ਤੇ ਵੀ ਜਾਣਾ ਪੈਣਾ, ਫਿਰ ਪਰੀ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਏ’’

ਸਭ ਨੇ ਬਹੁਤ ਰੋਕਿਆ ਪਰ ਮੈਂ ਜ਼ਿੱਦ ਨਾ ਛੱਡੀਅਸੀਂ ਸਾਰੇ ਵਕਤ ਤੋਂ ਪਹਿਲਾਂ ਹੀ ਮੁੜ ਆਏਬਾਕੀਆਂ ਨੇ ਵੀ ਮੇਰੇ ਨਾਲ ਹੀ ਪ੍ਰੋਗਰਾਮ ਬਦਲ ਲਿਆ ਸੀ

*****

ਚਲਦਾ

No comments: